ਮੰਘਰ ਮਾਹੁ ਭਲਾ; ਹਰਿ ਗੁਣ ਅੰਕਿ ਸਮਾਵਏ ॥
manghar maahu bhalaa; har gun ank samaave |
Sant Singh KhalsaThe month of Maghar is good, for those who sing the Glorious Praises of the Lord, and merge in His Being.
Manmohan SinghGood is the month of Maghar for those, who merge in the Lord's Being, by singing His praise.
Manmohan Singh (Punjabi)ਚੰਗਾ ਹੈ ਮੱਘਰ ਦਾ ਮਹੀਨਾ ਉਨ੍ਹਾ ਲਈ ਜੋ ਊਸ ਦਾ ਜੱਸ ਗਾਇਨ ਕਰ, ਪ੍ਰਭੂ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਹੇ ਹਰੀ! ਜਿਨ ਕੇ (ਅੰਕਿ) ਰਿਦੇ ਮੇਂ ਤੇਰੇ ਗੁਣ ਸਮਾਏ ਹੈਂ ਤਿਨ ਕੋ ਮੰਘਰ ਕਾ ਮਹੀਨਾ ਭਲਾ ਹੈ; ਵਾ (ਮੰ) ਮੇਰਾ (ਘਰ) ਜੋ ਸਰੀਰ ਹੈ (ਮਾਹੁ) ਅਤਿਸੈ ਕਰ ਭਲਾ ਹੈ, ਭਾਵ ਯਹਿ ਕਿ ਮਨੁਖ ਸਰੀਰ ਸਰਬ ਜੋਨੀਓਂ ਸੇ ਉਤਮ ਹੈ। ਪਰਮਾਣ ਯਥਾ: "ਅਵਰੁ ਜੋਨਿ ਤੇਰੀ ਪਨਿਹਾਰੀ"☬ਕਿਉਂਕਿ ਹੇ ਹਰੀ! ਤੇਰੇ ਗੁਣ ਮੇਰੇ (ਅੰਕਿ) ਰਿਦੇ ਮੇਂ ਸਮਾਏ ਹੈਂ, ਇਸੀ ਤੇ ਭਲਾ ਉਤਮ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ।ਪਦ ਅਰਥ ਗੁਣ = ਗੁਣਾਂ ਦੇ ਕਾਰਨ, ਸਿਫ਼ਤ-ਸਾਲਾਹ ਕਰਨ ਨਾਲ। ਅੰਕਿ = ਹਿਰਦੇ ਵਿਚ। ਹਰਿ ਸਮਾਵਏ = ਪ੍ਰਭੂ ਆ ਵੱਸਦਾ ਹੈ।
SikhNet (Spanish)Bendito es el mes de Maghar cuando los Méritos de Dios llegan a nuestro ser.
ਗੁਣਵੰਤੀ ਗੁਣ ਰਵੈ; ਮੈ ਪਿਰੁ ਨਿਹਚਲੁ ਭਾਵਏ ॥
gunavantee gun ravai; mai pir nihachal bhaave |
Sant Singh KhalsaThe virtuous wife utters His Glorious Praises; my Beloved Husband Lord is Eternal and Unchanging.
Manmohan SinghThe virtuous wife utters the Lord's praise. My ever-stable Love is pleasing to me.
Manmohan Singh (Punjabi)ਗੁਣਵਾਨ ਪਤਨੀ ਸੁਆਮੀ ਦਾ ਜੱਸ ਉਚਾਰਨ ਕਰਦੀ ਹੈ। ਮੇਰਾ ਸਦੀਵੀ ਸਥਿਰ ਪ੍ਰੀਤਮ ਮੈਨੂੰ ਚੰਗਾ ਲੱਗਦਾ ਹੈ।
Fareedkot Teekaਜੋ ਗੁਣੋਂ ਵਾਲੀਆਂ ਇਸਤ੍ਰੀਆਂ ਹੈਂ, ਸੋ ਤੇਰੇ ਗੁਣਹੁ ਕਰ ਤੁਝ ਕੋ ਰਾਵਤੀਆਂ ਹੈਂ ਔਰ ਮੇਰੇ ਕੋ ਭੀ, ਹੇ (ਨਿਹਚਲੁ) ਅਚਲ ਪਤੀ! ਤੂੰ ਭਾਵਤਾ ਹੈਂ॥
Prof. Sahib Singhਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ।ਪਦ ਅਰਥ ਗੁਣ ਰਵੈ = ਜੋ (ਜੀਵ-ਇਸਤ੍ਰੀ) ਪ੍ਰਭੂ ਦੇ ਗੁਣ ਚੇਤੇ ਕਰਦੀ ਹੈ। ਮੈ ਪਿਰੁ = ਮੇਰਾ ਪਤੀ, ਪਿਆਰਾ ਪ੍ਰਭੂ-ਪਤੀ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਭਾਵਏ = (ਉਸ ਨੂੰ) ਪਿਆਰਾ ਲੱਗਦਾ ਹੈ।
SikhNet (Spanish)La novia que cuenta con Mérito alaba las Palabras de Mérito para que el Inmutable Señor esté complacido con ella.
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ; ਚੰਚਲੁ ਜਗਤੁ ਸਬਾਇਆ ॥
nihachal chatur sujaan bidhaataa; chanchal jagat sabaaeaa |
Sant Singh KhalsaThe Primal Lord is Unmoving and Unchanging, Clever and Wise; all the world is fickle.
Manmohan SinghMoveless, Wise and Omniscient is my Creator-Lord, but the whole world is movable.
Manmohan Singh (Punjabi)ਅਹਿੱਲ, ਦਾਨਾਂ ਅਤੇ ਸਰਬਗ ਹੈ ਮੇਰਾ ਸਿਰਸਜਣਹਾਰ ਸੁਆਮੀ, ਪ੍ਰਤੂ ਸਾਰੀ ਦੁਨੀਆਂ ਹਿੱਲ ਜਾਣ ਵਾਲੀ ਹੈ।
Fareedkot Teekaਤੂੰ (ਨਿਹਚਲੁ) ਅਬਿਨਾਸੀ ਹੈਂ, ਬਿਵਹਾਰੋਂ ਕੇ ਸਿਧ ਕਰਨੇ ਕੋ ਚਤੁਰ ਹੈ, ਘਟ ਘਟ ਕੇ ਅੰਤਰ ਕੀ ਜਾਨਣੇ ਕੋ ਸੁਜਾਨ ਪੁਨਾ (ਬਿਧਾਤਾ) ਫਲ ਪਰਦਾਤਾ ਹੈਂ ਔਰ ਸਭੀ ਜਗਤ ਬਿਜੁਲੀ ਸਮ ਚੰਚਲ ਹੈ, ਭਾਵ ਸੇ ਨਾਸਵੰਤ ਹੈ॥
Prof. Sahib Singhਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਬਿਧਾਤਾ = ਸਿਰਜਣਹਾਰ। ਚੰਚਲੁ = ਨਾਸਵੰਤ। ਸਬਾਇਆ = ਸਾਰਾ।
SikhNet (Spanish)Sí, Inmutable, Sabio y Edificador de nuestro Destino es el Señor, pero el mundo entero es inconstante,
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ; ਪ੍ਰਭ ਭਾਣੇ ਤਾ ਭਾਇਆ ॥
giaan dhiaan gun ank samaane; prabh bhaane taa bhaaeaa |
Sant Singh KhalsaBy virtue of spiritual wisdom and meditation, she merges in His Being; she is pleasing to God, and He is pleasing to her.
Manmohan SinghThey, who possess the virtue of gnosis and meditation, merge in the Lord's Being. They are pleasing to the Lord and the Lord is pleasing to them.
Manmohan Singh (Punjabi)ਜਿਨ੍ਹਾਂ ਦੇ ਪੱਲੇ ਬ੍ਰਹਮਗਿਆਤ ਅਤੇ ਸਿਮਰਨ ਦੀ ਨੇਕੀ ਹੈ ਉਹ ਸਾਈਂ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ। ਸਾਈਂ ਨੂੰ ਉਹ ਚੰਗੇ ਲੱਗਦੇ ਹਨ ਅਤੇ ਸਾਈਂ ਉਹਨਾਂ ਨੂੰ ਚੰਗਾ ਲੱਗਦਾ ਹੈ।
Fareedkot Teekaਜਿਨ ਸੰਤ ਜਨੋਂ ਨੇ ਰਿਦਿਓਂ ਮੇਂ ਅਗ੍ਯਾਨ ਧਿਆਨ ਆਦੀ ਗੁਣ ਸਮਾਏ ਹੈਂ, ਸੋ ਪ੍ਰਭੂ ਤੇਰੇ ਕੋ ਭਾਏ ਹੈਂ ਅਰ (ਤਾ) ਤਿਸ ਤੇ ਤਿਨ ਕੋ ਤੂੰ ਭਾਇਆ ਹੈਂ; ਵਾ ਜਬ ਆਦਿ ਗੁਣ ਹਮਾਰੇ ਰਿਦੇ ਮੇਂ ਸਮਾਏ ਹੈਂ, ਤਬ ਹੇ ਪ੍ਰਭੂ! ਹਮ ਤੇਰੇ ਕੋ ਭਾਏ ਔਰ ਤੂੰ ਹਮ ਕੋ (ਭਾਇਆ) ਪਿਆਰਾ ਲਗਾ ਹੈਂ॥
Prof. Sahib Singhਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।ਪਦ ਅਰਥ ਗਿਆਨੁ = ਪ੍ਰਭੂ ਨਾਲ ਜਾਣ-ਪਛਾਣ। ਧਿਆਨੁ = ਸੁਰਤ ਦਾ ਟਿਕਾਉ। ਗੁਣ = ਪ੍ਰਭੂ ਦੀ ਸਿਫ਼ਤ-ਸਾਲਾਹ। ਪ੍ਰਭ ਭਾਣੇ = ਜਦੋਂ ਪ੍ਰਭੂ ਦੀ ਰਜ਼ਾ ਹੋਈ। ਤਾ = ਤਦੋਂ।
SikhNet (Spanish)así la Sabiduría del Señor, la Contemplación y el Mérito se vuelven parte del ser de la novia y si el Señor así lo desea,
ਗੀਤ ਨਾਦ ਕਵਿਤ ਕਵੇ ਸੁਣਿ; ਰਾਮ ਨਾਮਿ ਦੁਖੁ ਭਾਗੈ ॥
geet naad kavit kave sun; raam naam dukh bhaagai |
Sant Singh KhalsaI have heard the songs and the music, and the poems of the poets; but only the Name of the Lord takes away my pain.
Manmohan SinghThe songs, music and the poems of poets have I heard, but it is through the Lord's Name that sorrow flees.
Manmohan Singh (Punjabi)ਗਾਉਣ, ਸੁਰਾਂ ਅਤੇ ਕਵੀਸ਼ਰ ਦੀਆਂ ਕਵਿਤਾਵਾਂ ਮੈਂ ਸੁਣੀਆਂ ਹਨ, ਪ੍ਰੰਤੂ ਪ੍ਰਭੂ ਦੇ ਨਾਮ ਰਾਹੀਂ ਹੀ ਦੁਖੜਾ ਦੌੜਦਾ ਹੈ।
Fareedkot Teeka(ਗੀਤ) ਰਾਗ (ਨਾਦ) ਵਾਜੇ ਅਰ ਕਵੀਯੋਂ ਕੇ ਕਬਿਤ ਭੀ ਸੁਣੇ, ਤਿਨਹੁ ਕਰ ਦੁਖ ਦੂਰ ਨਾ ਹੂਏ ਅਰ ਰਾਮ ਨਾਮ ਜਾਪ ਕਰ ਦੁਖ ਭਾਗੇ ਹੈਂ; ਵਾ ਗੀਤ ਗਾਵਣਹਾਰੇ ਨਾਦ ਪੂਰਨੇਹਾਰੇ ਕਵਿਤਾ ਕਰਨੇਹਾਰੇ ਇਨ ਸਭ ਕੇ ਦੁਖ ਤੇਰੇ ਰਾਮ ਨਾਮ ਸੁਣਨੇ ਕਰ ਭਾਗੇ, ਭਾਵ ਦੂਰ ਹੂਏ ਹੈਂ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਗੀਤ ਨਾਦ ਕਵਿਤ ਕਵੇ = ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ। ਸੁਣਿ = ਸੁਣ ਕੇ। ਨਾਮਿ = ਨਾਮ ਵਿਚ (ਜੁੜਿਆਂ)।
SikhNet (Spanish)ella Lo ama y logra escuchar los Cantos del Señor de los poetas y de los músicos, de esa forma, sus aflicciones desaparecen,
ਨਾਨਕ. ਸਾ ਧਨ ਨਾਹ ਪਿਆਰੀ; ਅਭ ਭਗਤੀ ਪਿਰ ਆਗੈ ॥੧੩॥
naanak. saa dhan naah piaaree; abh bhagatee pir aagai |13|
Sant Singh KhalsaO Nanak, that soul-bride is pleasing to her Husband Lord, who performs loving devotional worship before her Beloved. ||13||
Manmohan SinghNanak, only that bride is dear unto her Groom, who in His presence performs the hearty service of her Beloved.
Manmohan Singh (Punjabi)ਨਾਨਕ ਕੇਵਲ ਉਹ ਹੀ ਪਤਨੀ ਆਪਣੇ ਪਤੀ ਦੀ ਲਾਡਲੀ ਹੈ ਜੋ ਊਸ ਦੀ ਹਜੂਰੀ ਅੰਦਰ ਆਪਣੇ ਪ੍ਰੀਤਮ ਦੀ ਦਿਲੀ ਸੇਵਾ ਕਮਾਉਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਨਾਹ) ਸੁਆਮੀ ਸੋਈ ਜੀਵ ਰੂਪ ਇਸਤ੍ਰੀ ਤੇਰੇ ਕੋ ਪਿਆਰੀ ਹੈ ਜਿਸ ਨੇ (ਅਭ) ਰਿਦੇ ਕਰਕੇ, ਹੇ ਪਤੀ! ਤੇਰੇ (ਆਗੈ) ਸਨਮੁਖ ਹੋਇ ਕਰ ਭਗਤੀ ਕਰੀ ਹੈ॥੧੩॥☬ਅਬ ਬ੍ਰਿਧ ਅਵਸਥਾ ਕੀ ਬਹੁਲਤਾ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ ॥੧੩॥ਪਦ ਅਰਥ ਨਾਹ ਪਿਆਰੀ = ਖਸਮ-ਪ੍ਰਭੂ ਨੂੰ ਪਿਆਰੀ। ਅਭ = ਹਿਰਦਾ। ਨਾਹ = ਨਾਥ, ਖ਼ਸਮ। ਅਭ ਭਗਤੀ = ਦਿਲੀ ਪਿਆਰ ॥੧੩॥
* ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕਿਆ ਰਹਿੰਦਾ ਹੈ, ਪਰਮਾਤਮਾ ਨਾਲ ਉਸ ਦੀ ਪੱਕੀ ਪਿਆਰ ਦੀ ਗੰਢ ਬੱਝ ਜਾਂਦੀ ਹੈ। ਜਗਤ ਦਾ ਕੋਈ ਭੀ ਦੁੱਖ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।
SikhNet (Spanish)convirtiéndose en la novia preferida del Señor; su corazón Lo alaba en Su Presencia. (13)