ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਆਨੀਲੇ ਕੁੰਭ. ਭਰਾਈਲੇ ਊਦਕ; ਠਾਕੁਰ ਕਉ ਇਸਨਾਨੁ ਕਰਉ ॥
aaneele kunbh. bharaaeele aoodak; tthaakur kau isanaan krau |
Sant Singh KhalsaBringing the pitcher, I fill it with water, to bathe the Lord.
Manmohan SinghBringing a pitcher, I fill it with water, to bathe the Lord.
Manmohan Singh (Punjabi)ਸੁਆਮੀ ਨੂੰ ਨੁਹਾਲਣ ਲਈ ਮੈਂ ਘੜਾ ਲਿਆ ਕੇ ਇਸ ਨੂੰ ਪਾਣੀ ਨਾਲ ਭਰਦਾ ਹਾਂ।
Fareedkot Teekaਪਹਿਲੇ ਮੇਰੇ ਮਨ ਮੇਂ ਸੰਕਪਲ ਹੂਆ ਕਿ ਘੜਾ ਲਿਆਇ ਕਰ ਜਲ ਭਰ ਕਰ ਠਾਕਰ ਜੀ ਕੋ ਇਸ਼ਨਾਨ ਕਰਾਵਉ ਅਰ ਆਪ ਕਰੋ, ਫਿਰ ਬਿਚਾਰ ਕੀਆ॥
Prof. Sahib Singhਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ)ਪਦ ਅਰਥ ਆਨੀਲੇ = ਲਿਆਂਦਾ। ਕੁੰਭ = ਘੜਾ। ਭਰਾਈਲੇ = ਭਰਾਇਆ। ਉਦਕ = ਪਾਣੀ। ਠਾਕੁਰ = {Skt. ठाकुर = an idol, deity} ਮੂਰਤੀ, ਬੁੱਤ। ਕਉ = ਨੂੰ। ਕਰਉ = ਮੈਂ ਕਰਾਵਾਂ।
SikhNet (Spanish)Podré llenar una vasija de agua y bañar a un ídolo ahí, pero millones de especies ensucian las aguas.
ਬਇਆਲੀਸ ਲਖ ਜੀ. ਜਲ ਮਹਿ ਹੋਤੇ; ਬੀਠਲੁ ਭੈਲਾ. ਕਾਇ ਕਰਉ ॥੧॥
beaalees lakh jee. jal meh hote; beetthal bhailaa. kaae krau |1|
Sant Singh KhalsaBut 4.2 million species of beings are in the water - how can I use it for the Lord, O Siblings of Destiny? ||1||
Manmohan SinghForty-two lacs of beings are in water. How can I bathe the Pervading Lord therein O brother.
Manmohan Singh (Punjabi)ਬਤਾਲੀ ਲੱਖ ਜੀਵ ਪਾਣੀ ਵਿੱਚ ਹਨ। ਵਿਆਪਕ ਪ੍ਰਭੂ ਨੂੰ ਮੈਂ ਉਸ ਵਿੱਚ ਕਿਸ ਤਰ੍ਹਾਂ ਇਸ਼ਨਾਨ ਕਰਵਾ ਸਕਦਾ ਹਾਂ, ਹੇ ਭਰਾ।
Fareedkot Teekaਅਬ ਏਹੁ ਬੀਚਾਰ ਕੀਆ ਹੈ (੪੨) ਬਤਾਲੀਸ ਲਾਖ ਜੀਵ ਜਲ ਮੇਂ ਰਹਤੇ ਹੈਂ ਔਰ (ਬੀਠਲੁ) ਸ੍ਵਾਮੀ ਸਭ ਸੇ (ਭੈਲਾ) ਮਿਲ ਰਹਾ ਹੈ, ਸਰਬ ਰੂਪ ਹੋ ਕਰ ਇਸ਼ਨਾਨ ਕਰ ਰਹਾ ਹੈ। ਵਾ ਇਤਨੇ ਜੀਵੋਂ ਨੇ ਸ੍ਨਾਨ ਕਰ ਜੋ ਜਲ ਜੂਠਾ ਕਰ ਦੀਆ ਹੈ, ਉਸ ਸੇ ਠਾਕੁਰ ਜੀ ਕੋ ਸਨਾਨ ਕੈਸੇ ਕਰਾਵਉ। ਇਸੀ ਪ੍ਰਕਾਰ ਸਭ ਤੁਕ ਮੇਂ ਅਰਥ ਸਮਝ ਲੇਨਾ॥੧॥
Prof. Sahib Singhਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ? ॥੧॥ਪਦ ਅਰਥ ਜੀ = ਜੀਵ। ਬੀਠਲੁ = {विष्ठल = one who is at a distance} ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ। ਭੈਲਾ = ਭਇਲਾ {Skt. भु = to live, exist, stay, abide. ਮਰਾਠੀ ਬੋਲੀ 'ਭੂਤ ਕਾਲ' ਬਣਾਉਣ ਵਾਸਤੇ ਕ੍ਰਿਆ-ਧਾਤੂ ਦੇ ਅਖ਼ੀਰ ਤੇ 'ਲਾ' ਲਗਾਈਦਾ ਹੈ, ਜਿਵੇਂ 'ਆ' ਤੋਂ 'ਆਇਲਾ', 'ਕੁਪ' ਤੋਂ 'ਕੋਪਿਲਾ' ਆਦਿਕ; ਤਿਵੇਂ ਹੀ 'ਭੂ' ਤੋਂ 'ਭਇਲਾ' ਜਾਂ 'ਭੈਲਾ'} ਵੱਸਦਾ ਸੀ, ਮੌਜੂਦ ਸੀ। ਕਾਇ = ਕਾਹਦੇ ਲਈ? ਕਿਉਂ? ॥੧॥
SikhNet (Spanish)Oh hermano, ¿cómo podría limpiar al Señor? (1)
ਜਤ੍ਰ ਜਾਉ; ਤਤ ਬੀਠਲੁ ਭੈਲਾ ॥
jatr jaau; tat beetthal bhailaa |
Sant Singh KhalsaWherever I go, the Lord is there.
Manmohan SinghWherever, I go, there the Lord is contained.
Manmohan Singh (Punjabi)ਜਿੱਥੇ ਕਿਤੇ ਮੈਂ ਜਾਂਦਾ ਹਾਂ, ਉਥੇ ਸੁਆਮੀ ਰਮਿਆ ਹੋਇਆ ਹੈ।
Fareedkot Teekaਹੇ ਭਾਈ! ਜਹਾਂ ਮੈਂ ਜਾਤਾ ਹੂੰ ਤਹਾਂ ਬੀਠਲੁ (ਭੈਲਾ) ਮਿਲ ਰਹਾ ਹੈ॥
Prof. Sahib Singhਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ।ਪਦ ਅਰਥ ਜਤ੍ਰ = ਜਿੱਥੇ। ਜਾਉ = ਮੈਂ ਜਾਂਦਾ ਹਾਂ।
SikhNet (Spanish)Donde sea que voy, veo a mi Maestro;
ਮਹਾ ਅਨੰਦ; ਕਰੇ ਸਦ ਕੇਲਾ ॥੧॥ ਰਹਾਉ ॥
mahaa anand; kare sad kelaa |1| rahaau |
Sant Singh KhalsaHe continually plays in supreme bliss. ||1||Pause||
Manmohan SinghAmidst supreme bliss, He ever sports. Pause.
Manmohan Singh (Punjabi)ਪਰਮ ਪ੍ਰਸੰਨਤਾ ਅੰਦਰ ਉਹ ਹਮੇਸ਼ਾਂ ਕਲੋਲਾਂ ਕਰਦਾ ਹੈ। ਠਹਿਰਾਉ।
Fareedkot Teekaਮਹਾ ਅਨੰਦ ਸਰੂਪ ਹੈ ਔਰ ਸਰਬ ਅਸਥਾਨੋਂ ਮੇਂ ਸਦਾ (ਕੇਲਾ) ਕ੍ਰੀੜਾ ਕਰ ਰਹਾ ਹੈ॥੧॥ ਰਹਾਉ ॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ ॥੧॥ ਰਹਾਉ ॥ਪਦ ਅਰਥ ਕੇਲਾ = ਅਨੰਦ, ਚੋਜ ਤਮਾਸ਼ੇ ॥੧॥ ਰਹਾਉ ॥
SikhNet (Spanish)Él se divierte y se regocija siempre en Éxtasis. (1‑Pausa)
ਆਨੀਲੇ ਫੂਲ ਪਰੋਈਲੇ ਮਾਲਾ; ਠਾਕੁਰ ਕੀ ਹਉ ਪੂਜ ਕਰਉ ॥
aaneele fool paroeele maalaa; tthaakur kee hau pooj krau |
Sant Singh KhalsaI bring flowers to weave a garland, in worshipful adoration of the Lord.
Manmohan SinghI bring flowers and weave a garland to worship the Lord.
Manmohan Singh (Punjabi)ਮੈਂ ਪੁਸ਼ਪ ਲਿਆਉਂਦਾ ਹਾਂ ਅਤੇ ਸੁਆਮੀ ਦੀ ਉਪਾਸ਼ਨਾ ਕਰਨ ਲਈ ਹਾਰ ਗੁੰਦਦਾ ਹਾਂ।
Fareedkot Teekaਫੇਰ ਸੰਕਲਪ ਹੂਆ ਕਿ ਫੂਲ ਲ੍ਯਾਇਕਰ ਮਾਲਾ ਪਰੋਈਏ ਕਿ ਮੇਂ ਠਾਕੁਰ ਜੀ ਕੀ ਪੂਜਾ ਕਰਉਂ॥
Prof. Sahib Singhਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ,ਪਦ ਅਰਥ ਪਰੋਈਲੇ = ਪਰੋ ਲਈ। ਹਉ = ਮੈਂ।
SikhNet (Spanish)Podría traer flores, agitar guirnaldas y ofrecerlas al ídolo,
ਪਹਿਲੇ ਬਾਸੁ ਲਈ ਹੈ ਭਵਰਹ; ਬੀਠਲ ਭੈਲਾ ਕਾਇ ਕਰਉ ॥੨॥
pahile baas lee hai bhavarah; beetthal bhailaa kaae krau |2|
Sant Singh KhalsaBut the bumble bee has already sucked out the fragrance - how can I use it for the Lord, O Siblings of Destiny? ||2||
Manmohan SinghThe humming bumble-bee has first sucked the fragrance. How can I worship God, O brother?
Manmohan Singh (Punjabi)ਪਹਿਲੇ ਭਉਰੇ ਨੇ ਸੁਗੰਧੀ ਲੀਤੀ ਹੈ। ਮੈਂ ਵਾਹਿਗੁਰੂ ਦੀ ਉਪਾਸ਼ਨਾ ਕਿਸ ਤਰ੍ਹਾਂ ਕਰਾਂ ਹੇ ਵੀਰ?
Fareedkot Teekaਫਿਰ ਬਿਚਾਰਾ ਕਿ ਪਹਲੇ ਭ੍ਰਮਰ ਨੇ ਇਨ ਕੀ ਸੁਗੰਧੀ ਲੇ ਲੀ ਹੈ ਤਾਂ ਤੇ ਯਹ ਜੂਠੀ ਹੋ ਗਈ, ਅਰੁ ਭ੍ਰਮਰ ਮੇਂ ਬੀਠਲ ਪਹਿਲੇ ਹੀ (ਭੈਲਾ) ਮਿਲ ਰਹਾ ਹੈ ਅਬ ਪੂਜਾ ਕ੍ਯਾ ਕਰਉਂ॥੨॥
Prof. Sahib Singh(ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਕਿਉਂਕਿ ਉਹਨਾਂ ਫੁੱਲਾਂ ਦੀ) ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ? ॥੨॥ਪਦ ਅਰਥ ਬਾਸੁ = ਸੁਗੰਧੀ, ਵਾਸ਼ਨਾ। ਭਵਰਹ = ਭੌਰੇ ਨੇ ॥੨॥
SikhNet (Spanish)pero la fragancia de las flores fue chupada ya por la abeja negra. ¿Cómo podría entonces complacer a mi Señor? (2)
ਆਨੀਲੇ ਦੂਧੁ. ਰੀਧਾਈਲੇ ਖੀਰੰ; ਠਾਕੁਰ ਕਉ ਨੈਵੇਦੁ ਕਰਉ ॥
aaneele doodh. reedhaaeele kheeran; tthaakur kau naived krau |
Sant Singh KhalsaI carry milk and cook it to make pudding, with which to feed the Lord.
Manmohan SinghI fetch milk and cook it to make a pudding, consisting of milk, rice and sugar to feed the Lord.
Manmohan Singh (Punjabi)ਮੈਂ ਦੁੱਧ ਲਿਆਉਂਦਾ ਹਾਂ ਅਤੇ ਸੁਆਮੀ ਨੂੰ ਖੁਆਲਣ ਲਈ ਰਿੰਨ੍ਹ ਕੇ ਇਸ ਦੀ ਖੀਰ ਬਣਾਉਂਦਾ ਹਾਂ।
Fareedkot Teekaਫਿਰ ਸੰਕਲਪ ਹੂਆ ਕਿ ਦੂਧ ਲ੍ਯਾਇਕਰ ਖੀਰ ਬਨਾਇ ਕਰ ਠਾਕਰ ਜੀ ਕੋ (ਨੈਵੇਦੁ) ਭੋਗ ਵਾ ਅਰਪਨ ਕਰੋਂ॥
Prof. Sahib Singhਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ,ਪਦ ਅਰਥ ਰੀਧਾਈਲੇ = ਰਿੰਨ੍ਹਾ ਲਈ। ਨੈਵੇਦੁ = {Skt. नैवेद्य = an offering of eatables presented to a deity or idol} ਮੂਰਤੀ ਅੱਗੇ ਖਾਣ ਵਾਲੇ ਪਦਾਰਥ ਦੀ ਭੇਟ।
SikhNet (Spanish)Podría cocer arroz en leche y ofrecer el pudín al ídolo, pero la leche fue probada primero por el becerro.
ਪਹਿਲੇ ਦੂਧੁ ਬਿਟਾਰਿਓ ਬਛਰੈ; ਬੀਠਲੁ ਭੈਲਾ. ਕਾਇ ਕਰਉ ॥੩॥
pahile doodh bittaario bachharai; beetthal bhailaa. kaae krau |3|
Sant Singh KhalsaBut the calf has already tasted the milk - how can I use it for the Lord, O Siblings of Destiny? ||3||
Manmohan SinghThe calf has first defiled the milk. How should I adore the Pervading God with it?
Manmohan Singh (Punjabi)ਪਹਿਲਾਂ ਵੱਛੇ ਨੇ ਦੁੱਧ ਨੂੰ ਜੂਠਾ ਕਰ ਦਿੱਤਾ ਹੈ। ਇਸ ਦੇ ਨਾਮ ਮੈਂ ਵਿਆਪਕ ਵਾਹਿਗੁਰੂ ਦੀ ਕਿਸ ਤਰ੍ਹਾਂ ਪੂਜਾ ਕਰਾਂ?
Fareedkot Teekaਫਿਰ ਯਹ ਬਿਕਲਪ ਹੂਆ ਕਿ ਦੂਧ ਤੋ ਪਹਲੇ ਬਛਰੇ ਨੇ ਜੂਠਾ ਕਰ ਦੀਆ ਹੈ, ਸ੍ਵਾਮੀ ਕੇ ਨੈਵੇਦ ਜੋਗ ਨ ਰਹਾ ਅਬ ਖੀਰ ਕ੍ਯਾ ਕਰੂੰ, ਵਾ ਪਹਿਲੇ ਹੀ ਬਛਰੇ ਰੂਪ ਹੋ ਕਰ ਬੀਠਲ ਮਿਲ ਰਹਾ ਹੈ॥੩॥
Prof. Sahib Singh(ਤਾਂ ਦੁੱਧ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ, ਕਿਉਂਕਿ ਚੋਣ ਵੇਲੇ) ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਨੈਵੇਦ ਭੇਟ ਧਰਾਂ? ॥੩॥ਪਦ ਅਰਥ ਬਿਟਾਰਿਓ = ਜੂਠਾ ਕੀਤਾ। ਬਛਰੈ = ਵੱਛੇ ਨੇ ॥੩॥
SikhNet (Spanish)¿Cómo podría complacer al Señor así? (3)
ਈਭੈ ਬੀਠਲੁ, ਊਭੈ ਬੀਠਲੁ; ਬੀਠਲ ਬਿਨੁ ਸੰਸਾਰੁ ਨਹੀ ॥
eebhai beetthal, aoobhai beetthal; beetthal bin sansaar nahee |
Sant Singh KhalsaThe Lord is here, the Lord is there; without the Lord, there is no world at all.
Manmohan SinghHere is the Lord, there is the Lord. Without the Lord there is no world, whatsoever.
Manmohan Singh (Punjabi)ਏਥੇ ਸੁਆਮੀ ਹੈ, ਉੱਥੇ ਸੁਆਮੀ ਹੈ। ਸੁਆਮੀ ਦੇ ਬਾਝੋਂ ਜਹਾਨ ਨਹੀਂ।
Fareedkot Teeka(ਈਭੈ) ਇਧਰ ਜੀਵ ਰੂਪ ਹੋ ਕਰ ਅਰ (ਊਭੈ) ਉਧਰ ਈਸ੍ਵਰ ਰੂਪ ਹੋ ਕਰ ਬੀਠਲ ਹੈ। ਵਾ ਲੋਕ ਪਰਲੋਕ ਮੇਂ ਵਾ ਇਧਰ ਉਧਰ ਸਭ ਸਥਾਨੋਂ ਮੇਂ ਬੀਠਲ ਹੀ ਹੈਂ। ਬੀਠਲ ਸੇ ਭਿੰਨ ਕੋਈ ਸਥਾਨ ਸੰਸਾਰ ਮੇਂ ਨਹੀਂ ਹੈ॥
Prof. Sahib Singh(ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ।ਪਦ ਅਰਥ ਊਭੈ = ਉਤਾਂਹ। ਈਭੈ = ਹੇਠਾਂ।
SikhNet (Spanish)Aquí y allá está el Señor; sin Él no hay nadie más en el mundo.
ਥਾਨ ਥਨੰਤਰਿ ਨਾਮਾ ਪ੍ਰਣਵੈ; ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥
thaan thanantar naamaa pranavai; poor rahio toon sarab mahee |4|2|
Sant Singh KhalsaPrays Naam Dayv, O Lord, You are totally permeating and pervading all places and interspaces. ||4||2||
Manmohan SinghSupplicates Namdev: Thou, O Lord, art fully-contained in all the places and inter-spaces.
Manmohan Singh (Punjabi)ਨਾਮ ਦੇਵ ਬੇਨਤੀ ਕਰਦਾ ਹੈ, ਤੂੰ ਹੇ ਪ੍ਰਭੂ! ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਅੰਦਰ ਪਰੀਪੂਰਨ ਹੋ ਰਿਹਾ ਹੈਂ।
Fareedkot Teekaਸਭ ਸਥਾਨੋਂ ਮੇਂ (ਥਾਨੰਤਰਿ) ਔਰ ਜੋ ਉਸ ਮੇਂ ਜੀਵ ਰਹਤੇ ਹੈਂ ਉਨ ਮੇਂ, ਨਾਮਦੇਉ ਜੀ ਕਹਤੇ ਹੈਂ: ਹੇ ਬੈਸਨਵ! ਤੂੰ ਐਸੇ ਜਾਨ ਜੋ ਬੀਠਲ ਸਰਬ ਹੀ ਮੇਂ ਪੂਰਨ ਹੋ ਰਹਾ ਹੈ, ਭਾਵ ਯਹ ਕਿ ਭਿੰਨ ਦਿਖਲਾਈ ਮੈਨੂੰ ਪੜੇ ਤੋ ਮੈਂ ਪੂਜਾ ਕਰਉ॥੪॥੨॥☬ਪੂਰਬੋਕਤ ਸਬਦ ਕਾ ਪਰਮੇਸ੍ਵਰ ਕੇ ਸਨਮੁਖ ਭੀ ਅਰਥ ਬਨ ਸਕਤਾ ਹੈ: ਜਥਾ ਹੇ ਬੀਠਲ! ਤੂੰ ਭਉਰੇ ਔਰ ਸਭ ਮੇਂ ਪੂਰਨ ਹੋ ਰਹਾ ਹੈਂ॥☬ਕਿਸੀ ਕਾਲ ਮੇਂ ਨਾਮਦੇਵ ਜੀ ਬਿਉਹਾਰੁ ਛੋਡ ਬੈਠੇ ਥੇ। ਤਬ ਲੋਗੋਂ ਨੇ ਕਹਾ ਆਪ ਜਾਤੀ ਬਿਓਹਾਰ ਕੋ ਨ ਛੋਡਉ। ਤਿਸ ਪਰ ਨਾਮ ਕੋ ਸਰਬ ਪਾਪ ਹੰਤਾ ਜਾਨ ਕਰ ਕਹਤੇ ਹੈਂ:
Prof. Sahib Singhਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ-(ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ ॥੪॥੨॥ਪਦ ਅਰਥ ਥਨੰਤਰਿ = ਥਾਨ-ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਪ੍ਰਣਵੈ = ਬੇਨਤੀ ਕਰਦਾ ਹੈ। ਮਹੀ = ਧਰਤੀ। ਸਰਬ ਮਹੀ = ਸਾਰੀ ਸ੍ਰਿਸ਼ਟੀ ਵਿਚ ॥੪॥੨॥
* ਭਾਵ: ਮੂਰਤੀ-ਪੂਜਾ ਦਾ ਖੰਡਨ; ਸਰਬ-ਵਿਆਪਕ ਪ੍ਰਭੂ ਦੀ ਭਗਤੀ ਦਾ ਉਪਦੇਸ਼। * ਨੋਟ: ਕਿਸੇ ਸਿਆਣੇ ਲਿਖਾਰੀ ਤੇ ਕਵੀ ਦੇ ਖ਼ਿਆਲ ਦੀ ਡੂੰਘਾਈ ਨੂੰ ਸਹੀ ਤਰ੍ਹਾਂ ਸਮਝਣ ਲਈ ਇਹ ਜ਼ਰੂਰੀ ਹੋਇਆ ਕਰਦਾ ਹੈ ਕਿ ਉਸ ਦੇ ਵਰਤੇ ਲਫ਼ਜ਼ਾਂ ਦੇ ਭਾਵ ਨੂੰ ਉਸ ਦੇ ਆਪਣੇ ਰਚਨਾ-ਭੰਡਾਰ ਵਿਚੋਂ ਗਹੁ ਨਾਲ ਵੇਖਿਆ ਜਾਏ। ਕਈ ਵਾਰੀ ਉਸ ਦੇ ਆਪਣੇ ਵਰਤੇ ਲਫ਼ਜ਼ਾਂ ਦੀ ਚੋਣ ਵਿਚ ਖ਼ਾਸ ਭੇਦ ਹੋਇਆ ਕਰਦਾ ਹੈ, ਇਹ ਗੱਲ ਸੁੱਟ ਪਾਣ ਵਾਲੀ ਨਹੀਂ ਹੋਇਆ ਕਰਦੀ। ਇਸ ਸ਼ਬਦ ਵਿਚ ਵੇਖੋ ਲਫ਼ਜ਼ 'ਠਾਕੁਰ' ਤੇ 'ਬੀਠਲ' ਦੀ ਵਰਤੋਂ। ਜਿੱਥੇ 'ਇਸ਼ਨਾਨ ਪੂਜਾ ਨੈਵੇਦ' ਦਾ ਜ਼ਿਕਰ ਹੈ, ਉੱਥੇ ਲਫ਼ਜ਼ 'ਠਾਕੁਰ' ਵਰਤਿਆ ਹੈ, ਪਰ ਜਿੱਥੇ ਸਰਬ-ਵਿਆਪਕਤਾ ਦੱਸੀ ਹੈ ਉੱਥੇ 'ਬੀਠਲ' ਲਿਖਿਆ ਹੈ। ਮੂਰਤੀ ਦਾ ਜ਼ਿਕਰ ਤਿੰਨ ਵਾਰੀ ਕੀਤਾ ਹੈ, ਤਿੰਨੇ ਹੀ ਵਾਰੀ ਉਸ ਨੂੰ 'ਠਾਕੁਰ' ਹੀ ਆਖਿਆ ਹੈ ਤੇ 'ਬੀਠਲ' ਦਾ ਨਾਮ ਸਰਬ-ਵਿਆਪਕ ਪਰੀਪੂਰਨ ਪਰਮਾਤਮਾ ਨੂੰ ਦਿੱਤਾ ਹੈ। ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਤੋਂ ਅਸਾਂ ਇਹ ਯਕੀਨ ਨਹੀਂ ਬਣਾਉਣਾ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ; ਨਾਮਦੇਵ ਜੀ ਦਾ ਬੀਠਲੁ ਅਸਾਂ ਨਾਮਦੇਵ ਜੀ ਦੀ ਆਪਣੀ ਬਾਣੀ ਵਿਚੋਂ ਵੇਖਣਾ ਹੈ ਕਿ ਕਿਹੋ ਜਿਹਾ ਹੈ; ਉਹ ਬੀਠਲ ਹੈ 'ਥਾਨ ਥਨੰਤਰਿ'।
SikhNet (Spanish)Así Namdev saluda a su Señor en el interior de todo, pues el Señor prevalece y lo llena a uno y a todos. (4‑2)