ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ ॥
aasaa baanee sree naamadeo jee kee |
Sant Singh KhalsaAasaa, The Word Of The Reverend Naam Dayv Jee:
Manmohan SinghAsa Measure. Hymns by Reverend Nam Dev.
Manmohan Singh (Punjabi)ਆਸਾ ਸ਼ਬਦ। ਪੂਜਯ ਨਾਮ ਦੇਵ ਜੀ।
Fareedkot Teekaਨਾਮਦੇਉ ਜੀ ਵੇਦਾਂਤ ਉਪਦੇਸ਼ ਕਹਤੇ ਹੈਂ:
Prof. Sahib Singhਰਾਗ ਆਸਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Asa, Palabras de Siri Nam Dev yi.
ਏਕ. ਅਨੇਕ ਬਿਆਪਕ ਪੂਰਕ; ਜਤ ਦੇਖਉ. ਤਤ ਸੋਈ ॥
ek. anek biaapak poorak; jat dekhau. tat soee |
Sant Singh KhalsaIn the one and in the many, He is pervading and permeating; wherever I look, there He is.
Manmohan SinghThe one Lord is in many manifestations and wherever I look, there is He pervading and filling all.
Manmohan Singh (Punjabi)ਇਕ ਸੁਆਮੀ ਹੀ ਘਣੇਰਿਆਂ ਸਰੂਪਾਂ ਅੰਦਰ ਹੈ, ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਸਾਰੇ ਉਹ ਰਮਿਆ ਹੋਇਆ ਤੇ ਪਰੀਪੂਰਨ ਹੈ।
Fareedkot Teekaਏਕ ਹੀ ਅਨੇਕ ਰੂਪ ਹੋ ਕਰ ਬਿਆਪਕ ਹੋ ਰਹਾ ਹੈ, (ਪੂਰਕ) ਵਹੀ ਪਾਲਨਾ ਕਰ ਰਹਾ ਹੈ, ਜਹਾਂ ਦੇਖੀਏ ਤਹਾਂ ਸੋਈ ਦਿਖਾਈ ਪੜਤਾ ਹੈ॥
Prof. Sahib Singhਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ।ਪਦ ਅਰਥ ਪੂਰਕ = ਭਰਪੂਰ। ਜਤ = ਜਿੱਧਰ। ਦੇਖਉ = ਮੈਂ ਵੇਖਦਾ ਹਾਂ। ਤਤ = ਉੱਧਰ। ਸੋਈ = ਉਹ ਪ੍ਰਭੂ ਹੀ।
SikhNet (Spanish)En el Uno y en los muchos Él prevalece y lo compenetra todo y donde sea que volteo a ver, a
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ; ਬਿਰਲਾ ਬੂਝੈ ਕੋਈ ॥੧॥
maaeaa chitr bachitr bimohit; biralaa boojhai koee |1|
Sant Singh KhalsaThe marvellous image of Maya is so fascinating; how few understand this. ||1||
Manmohan SinghFascinating is the marvellous picture of mammon and only a few understand this.
Manmohan Singh (Punjabi)ਫ਼ਰੇਫਤਾ ਕਰਨ ਵਾਲੀ ਹੈ ਮੋਹਨੀ ਦੀ ਅਦਭੁਤ ਮੂਰਤ। ਕੋਈ ਟਾਵਾਂ ਟੱਲਾ ਹੀ ਇਸ ਨੂੰ ਸਮਝਦਾ ਹੈ।
Fareedkot Teekaਮਾਇਆ ਜੋ (ਚਿਤ੍ਰ) ਸੁੰਦਰ ਹੈ, (ਬਚਿਤ੍ਰ) ਅਨੇਕ ਤਰਹ ਕੀ ਹੈ, ਤਿਸ ਕਰ ਅਤੀ ਮੋਹਿਤ ਹੂਆ ਹੂਆ ਵਾ ਮੋਹ ਤੇ ਬਿਨਾਂ ਹੋ ਕਰ ਕੋਈ ਬਿਰਲਾ ਜੀਵ ਬ੍ਰਹਮ ਕੋ ਬੂਝਤਾ ਹੈ॥੧॥
Prof. Sahib Singhਪਰ (ਇਸ ਭੇਤ ਨੂੰ) ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਆਮ ਤੌਰ ਤੇ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ॥੧॥ਪਦ ਅਰਥ ਚਿਤ੍ਰ = ਮੂਰਤਾਂ, ਤਸਵੀਰਾਂ। ਬਚਿਤ੍ਰ = ਰੰਗਾ ਰੰਗ ਦੀਆਂ। ਬਿਮੋਹਿਤ = ਚੰਗੀ ਤਰ੍ਹਾਂ ਮੋਹੇ ਜਾਂਦੇ ਹਨ ॥੧॥
SikhNet (Spanish)hí Él está. El espejismo reluciente de Maya engaña a todos, pero extraordinario es aquél que lo reconoce. (1)
ਸਭੁ ਗੋਬਿੰਦੁ ਹੈ. ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ. ਨਹੀ ਕੋਈ ॥
sabh gobind hai. sabh gobind hai; gobind bin. nahee koee |
Sant Singh KhalsaGod is everything, God is everything. Without God, there is nothing at all.
Manmohan SinghEverything is the Lord everything is the Lord. There is nothing but God, the world -sustainer.
Manmohan Singh (Punjabi)ਸਾਰਾ ਕੁਛ ਪ੍ਰਭੂ ਹੈ, ਸਾਰਾ ਕੁਛ ਪ੍ਰਭੂ ਹੀ ਹੈ। ਸ੍ਰਿਸ਼ਟੀ ਦੇ ਥੰਮ੍ਹਣਹਾਰ ਵਾਹਿਗੁਰੂ ਬਾਝੋਂ ਹੋਰ ਕੁਝ ਭੀ ਨਹੀਂ।
Fareedkot Teekaਸਭ ਸਥਾਨ ਮੇਂ ਗੋਬਿੰਦ ਬਿਰਾਜਮਾਨ ਹੈ, ਤੀਨ ਬਾਰ ਕਹਨੇ ਕਾ ਭਾਵ ਇਹ ਹੈ ਤੀਨੋ ਕਾਲ, ਤੀਨੋ ਲੋਕ, ਤੀਨੋ ਅਵਸਥਾ ਇਤਿਆਦਿ ਜਾਨ ਲੇਨਾ। ਗੋਬਿੰਦ ਸੇ ਬਿਨਾਂ ਔਰ ਕੋਈ ਨਹੀਂ ਹੈ॥
Prof. Sahib Singhਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ;ਪਦ ਅਰਥ ਸਭੁ = ਹਰ ਥਾਂ।
SikhNet (Spanish)Dios es todo, Dios es todo, y no hay nada más que uno pueda ver.
ਸੂਤੁ ਏਕੁ. ਮਣਿ ਸਤ ਸਹੰਸ ਜੈਸੇ; ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥
soot ek. man sat sahans jaise; ot pot prabh soee |1| rahaau |
Sant Singh KhalsaAs one thread holds hundreds and thousands of beads, He is woven into His creation. ||1||Pause||
Manmohan SinghAs one thread holds hundreds and thousands of beads, so is that Lord in warp and woof. Pause
Manmohan Singh (Punjabi)ਜਿਸ ਤਰ੍ਹਾਂ ਇਕ ਧਾਗੇ ਵਿੱਚ ਸੈਕੜੇ ਤੇ ਹਜਾਰਾਂ ਮਣਕੇ ਪਰੋਏ ਹੋਏ ਹੁੰਦੇ ਹਨ, ਏਸ ਤਰ੍ਹਾਂ ਹੀ ਸੰਸਾਰ ਦੇ ਤਾਣੇ ਤੇ ਪੇਟੇ ਵਿੱਚ ਉਹ ਸੁਆਮੀ ਹੈ। ਠਹਿਰਾਉ।
Fareedkot Teekaਸੂਤ ਤੋ ਏਕ ਹੋਤਾ ਹੈ ਮਣੀਆਂ ਮਣਕੇ (ਸਤ) ਸੈਂਕੜੇ ਹੋਂ ਵਾ (ਸਹੰਸ) ਹਜਾਰਾਂ ਸੂਤ ਕੀ ਹੋ, ਸੋ ਉਸੀ ਸੇ ਪਰੋਈ ਜਾਤੀ ਹੈ। ਇਸੀ ਪ੍ਰਕਾਰ ਓਤ ਪੋਤ, ਤਾਣੇ ਪੇਟੇ, ਅੰਤਰ ਬਾਹਰ, ਸਰਬ ਰੂਪ ਸੋ ਪ੍ਰਭੂ ਆਪ ਹੀ ਹੈ॥੧॥ ਰਹਾਉ ॥
Prof. Sahib Singhਜਿਵੇਂ ਇੱਕ ਧਾਗਾ ਹੋਵੇ ਤੇ (ਉਸ ਵਿਚ) ਸੈਂਕੜੇ ਹਜ਼ਾਰਾਂ ਮਣਕੇ (ਪ੍ਰੋਤੇ ਹੋਏ ਹੋਣ) (ਇਸੇ ਤਰ੍ਹਾਂ ਸਭ ਜੀਵਾਂ ਵਿਚ ਪਰਮਾਤਮਾ ਦੀ ਹੀ ਜੀਵਨ-ਸੱਤਾ ਮਿਲੀ ਹੋਈ ਹੈ, ਜਿਵੇਂ) ਤਾਣੇ-ਪੇਟੇ ਵਿਚ (ਧਾਗੇ ਮਿਲੇ ਹੋਏ ਹਨ, ਤਿਵੇਂ) ਉਹੀ ਪਰਮਾਤਮਾ (ਸਭ ਵਿਚ ਮਿਲਿਆ ਹੋਇਆ) ਹੈ ॥੧॥ ਰਹਾਉ ॥ਪਦ ਅਰਥ ਸੂਤੁ = ਧਾਗਾ। ਮਣਿ = ਮਣਕੇ। ਸਤ = ਸ਼ਤ, ਸੈਂਕੜੇ। ਸਹੰਸ = ਹਜ਼ਾਰਾਂ। ਓਤਿ ਪੋਤਿ = {Skt. ओत प्रोत = ਉਣਿਆ ਹੋਇਆ, ਪ੍ਰੋਤਾ ਹੋਇਆ} ਉਣੇ ਹੋਏ ਵਿਚ, ਪ੍ਰੋਤੇ ਹੋਏ ਵਿਚ, ਤਾਣੇ ਪੇਟੇ ਵਿਚ ॥੧॥ ਰਹਾਉ ॥
SikhNet (Spanish)Así como el hilo contiene engarzadas cientos de miles de cuentas, así el Señor está entretejido, trama y urdimbre en el mundo. (1‑Pausa)
ਜਲ ਤਰੰਗ ਅਰੁ ਫੇਨ ਬੁਦਬੁਦਾ; ਜਲ ਤੇ. ਭਿੰਨ ਨ ਹੋਈ ॥
jal tarang ar fen budabudaa; jal te. bhin na hoee |
Sant Singh KhalsaThe waves of the water, the foam and bubbles, are not distinct from the water.
Manmohan SinghThe water waves, foam and bubbles are not distinct from water.
Manmohan Singh (Punjabi)ਪਾਣੀ ਦੀਆਂ ਲਹਿਰਾਂ, ਝੱਗ ਅਤੇ ਬੁਲਬੁਲੇ ਪਾਣੀ ਤੋਂ ਵਖਰੇ ਨਹੀਂ।
Fareedkot Teekaਜੈਸੇ ਜਲ ਮੇਂ ਤਰੰਗ ਉਠਤਾ ਹੈ ਔਰ (ਫੇਨ) ਝਗ ਆਉਤੀ ਹੈ ਔਰ ਬੁਦਬੁਦਾ ਹੋਤਾ ਹੈ। ਸੋ ਇਹ ਵਿਚਾਰ ਕਰਨੇ ਸੇ ਜਲ ਸੇ ਭਿੰਨ ਨਹੀਂ ਹੋਤੇ ਹੈਂ ਅਰਥਾਤ ਜਲ ਰੂਪ ਹੀ ਹੈ॥
Prof. Sahib Singhਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ-ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ,ਪਦ ਅਰਥ ਤਰੰਗ = ਲਹਿਰਾਂ, ਠਿੱਲ੍ਹਾਂ। ਫੇਨ = ਝੱਗ। ਬੁਦਬੁਦਾ = ਬੁਲਬੁਲਾ। ਭਿੰਨ = ਵੱਖਰਾ।
SikhNet (Spanish)Las olas, la espuma y las burbujas no se encuentran separadas del mar;
ਇਹੁ ਪਰਪੰਚੁ, ਪਾਰਬ੍ਰਹਮ ਕੀ ਲੀਲਾ; ਬਿਚਰਤ. ਆਨ ਨ ਹੋਈ ॥੨॥
eihu parapanch, paarabraham kee leelaa; bicharat. aan na hoee |2|
Sant Singh KhalsaThis manifested world is the playful game of the Supreme Lord God; reflecting upon it, we find that it is not different from Him. ||2||
Manmohan SinghThis world is the play of the transcendent Lord and on reflection man finds it not different from Him.
Manmohan Singh (Punjabi)ਇਹ ਸੰਸਾਰ ਪਰਮ ਪ੍ਰਭੂ ਦੀ ਇਕ ਖੇਡ ਹੈ। ਵਿਚਾਰ ਕਰਨ ਉਤੇ ਆਦਮੀ ਇਸ ਨੂੰ ਅੱਡਰਾ ਨਹੀਂ ਪਾਉਂਦਾ।
Fareedkot Teekaਤੈਸੇ ਹੀ ਇਹ ਜੋ ਸੰਸਾਰ ਹੈ, ਸੋ ਪਾਰਬ੍ਰਹਮ ਕੀ ਲੀਲਾ ਮਾਤ੍ਰ ਹੈ। (ਬਿਚਰਤ) ਬਿਚਾਰ ਕਰਨੇਂ ਸੇ ਬ੍ਰਹਮਾਤਿਰਕਤ ਕੁਛ (ਆਨ) ਔਰ ਪ੍ਰਤੀਤ ਨਹੀਂ ਹੋਤਾ ਅਰਥਾਤ ਸਭ ਬ੍ਰਹਮ ਰੂਪ ਹੀ ਭਾਸਤਾ ਹੈ॥੨॥
Prof. Sahib Singhਤਿਵੇਂ ਹੀ ਇਹ ਦਿੱਸਦਾ ਤਮਾਸ਼ਾ-ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ (ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ) ਵੱਖਰਾ ਨਹੀਂ ਹੈ ॥੨॥ਪਦ ਅਰਥ ਪਰਪੰਚੁ = {Skt. प्रपंच} ਇਹ ਦਿੱਸਦਾ ਤਮਾਸ਼ਾ-ਰੂਪ ਸੰਸਾਰ। ਲੀਲਾ = ਖੇਡ। ਬਿਚਰਤ = ਵਿਚਾਰਿਆਂ। ਆਨ = ਵੱਖਰਾ, ਓਪਰਾ ॥੨॥
SikhNet (Spanish)así es el mundo de los cinco elementos, el Teatro del Señor Trascendente. Reflexiona en esto; no se puede separar el uno del otro. (2)
ਮਿਥਿਆ ਭਰਮੁ ਅਰੁ ਸੁਪਨ ਮਨੋਰਥ; ਸਤਿ ਪਦਾਰਥੁ ਜਾਨਿਆ ॥
mithiaa bharam ar supan manorath; sat padaarath jaaniaa |
Sant Singh KhalsaFalse doubts and dream objects - man believes them to be true.
Manmohan SinghFalse doubts and dream objects, man deems as true valuables.
Manmohan Singh (Punjabi)ਝੂਠੇ ਸੰਦੇਹਾਂ ਅਤੇ ਸੁਪਨੇ ਦੀਆਂ ਵਸਤੂਆਂ ਨੂੰ ਇਨਸਾਨ ਸੱਚੀਆਂ ਵੱਡਮੁੱਲੀਆਂ ਸ਼ੈਆਂ ਕਰਕੇ ਜਾਣਦਾ ਹੈ।
Fareedkot Teekaਜਿਨ ਪਦਾਰਥੋਂ ਕਾ ਸਮਦਾਇ ਸੁਪਨ ਔਰ ਮਨੋਰਾਜ ਕੇ ਸਾਮਾਨ ਮਿਥਿਆ ਹੈ, ਸੋ ਭ੍ਰਮ ਕੇ ਬਲ ਕਰ ਜੀਵੋਂ ਨੇ ਸਤ੍ਯ ਜਾਨਾ ਹੂਆ ਹੈ॥
Prof. Sahib Singh(ਇਹ ਪਰਪੰਚ ਵੇਖ ਕੇ ਜੀਵਾਂ ਨੂੰ) ਗ਼ਲਤ ਖ਼ਿਆਲ ਬਣ ਗਿਆ ਹੈ (ਕਿ ਇਸ ਦਾ ਅਸਾਡਾ ਸਾਥ ਪੱਕਾ ਨਿਭਣ ਵਾਲਾ ਹੈ); ਇਹ ਪਦਾਰਥ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ; ਪਰ ਜੀਵਾਂ ਨੇ ਇਹਨਾਂ ਨੂੰ ਸਦਾ (ਆਪਣੇ ਨਾਲ) ਟਿਕੇ ਰਹਿਣ ਵਾਲੇ ਸਮਝ ਲਿਆ ਹੈ।ਪਦ ਅਰਥ ਮਿਥਿਆ = ਝੂਠਾ। ਭਰਮੁ = ਵਹਿਮ, ਗ਼ਲਤ ਖ਼ਿਆਲ। ਮਨੋਰਥ = ਉਹ ਚੀਜ਼ਾਂ ਜਿਨ੍ਹਾਂ ਦੀ ਖ਼ਾਤਰ ਮਨ ਦੌੜਦਾ ਫਿਰਦਾ ਹੈ। ਸਤਿ = ਸਦਾ ਕਾਇਮ ਰਹਿਣ ਵਾਲੇ।
SikhNet (Spanish)Ilusión, duda y objetos imaginarios los ve uno como verdad,
ਸੁਕ੍ਰਿਤ ਮਨਸਾ. ਗੁਰ ਉਪਦੇਸੀ; ਜਾਗਤ ਹੀ ਮਨੁ ਮਾਨਿਆ ॥੩॥
sukrit manasaa. gur upadesee; jaagat hee man maaniaa |3|
Sant Singh KhalsaThe Guru has instructed me to try to do good deeds, and my awakened mind has accepted this. ||3||
Manmohan SinghThe Guru instructed me to entertain the desire to do good deeds and my awakened mind accepted it.
Manmohan Singh (Punjabi)ਗੁਰਾਂ ਨੇ ਮੈਨੂੰ ਚੰਗੇ ਅਮਲ ਕਮਾਉਣ ਦੀ ਇੱਛਾ ਧਾਰਨ ਦੀ ਸਿੱਖਮਤ ਦਿੱਤੀ ਅਤੇ ਮੇਰੇ ਖਬਰਦਾਰ ਚਿੱਤ ਨੇ ਇਸ ਨੂੰ ਕਬੂਲ ਕਰ ਲਿਆ।
Fareedkot Teekaਪੁਨ ਰੂਪ (ਮਨਸਾ) ਬੁਧੀ, ਭਾਵ ਸਿਖਿਆ ਗੁਰੋਂ ਨੇ ਉਪਦੇਸ ਕਰੀ। ਵਾ ਜਿਸ ਕੀ ਪੁੰਨੋਂ ਵਾਲੀ ਬੁਧੀ ਹੈ, ਉਸ (ਗੁਰ ਉਪਦੇਸੀ) ਅਧਿਕਾਰੀ ਸਿਖ ਕਾ ਗਿਆਨ ਜਾਗ੍ਰਤ ਅਵਸਥਾ ਹੋਤੇ ਹੀ ਅਦ੍ਵੈਤ ਬ੍ਰਹਮ ਮੇਂ ਮਨ ਮਾਨਾ ਹੈ ਅਰਥਾਤ ਬ੍ਰਹਮ ਦ੍ਰਿਸਟੀ ਹੂਈ ਹੈ॥੩॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ) ॥੩॥ਪਦ ਅਰਥ ਸੁਕ੍ਰਿਤ = ਨੇਕੀ। ਮਨਸਾ = ਸਮਝ। ਮਾਨਿਆ = ਪਤੀਜ ਗਿਆ, ਤਸੱਲੀ ਹੋ ਗਈ ॥੩॥
SikhNet (Spanish)pero instruido por el Guru, ahora añoro sólo las buenas acciones, porque cuando desperté, mi mente se reconcilió con el Señor. (3)
ਕਹਤ ਨਾਮਦੇਉ. ਹਰਿ ਕੀ ਰਚਨਾ; ਦੇਖਹੁ ਰਿਦੈ ਬੀਚਾਰੀ ॥
kehat naamadeo. har kee rachanaa; dekhahu ridai beechaaree |
Sant Singh KhalsaSays Naam Dayv, see the Creation of the Lord, and reflect upon it in your heart.
Manmohan SinghSays Namdev see thou the creation of God and reflect on it in thy mind.
Manmohan Singh (Punjabi)ਨਾਮ ਦੇਵ ਜੀ ਆਖਦੇ ਹਨ, ਤੂੰ ਵਾਹਿਗੁਰੂ ਦੀ ਖਲਕਤ ਨੂੰ ਵੇਖ ਅਤੇ ਆਪਣੇ ਹਿਰਦੇ ਅੰਦਰ ਇਸ ਉੱਤੇ ਵੀਚਾਰ ਕਰ।
Fareedkot Teekaਸ੍ਰੀ ਨਾਮਦੇਉ ਜੀ ਕਹਤੇ ਹੈਂ: ਇਸ ਹਰਿ ਕੀ ਰਚਨਾ ਕੋ ਹਿਰਦ੍ਯ ਮੇਂ ਬਿਚਾਰ ਕਰ ਕੇ ਦੇਖਹੁ॥
Prof. Sahib Singhਨਾਮਦੇਵ ਆਖਦਾ ਹੈ: ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ ਕਿ ਇਹ ਪਰਮਾਤਮਾ ਦੀ ਰਚੀ ਹੋਈ ਖੇਡ ਹੈ।ਪਦ ਅਰਥ ਰਚਨਾ = ਸ੍ਰਿਸ਼ਟੀ। ਬੀਚਾਰੀ = ਵਿਚਾਰ ਕੇ।
SikhNet (Spanish)Dice Namdev, reflexiona en la Creación del Señor
ਘਟ ਘਟ ਅੰਤਰਿ. ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥੪॥੧॥
ghatt ghatt antar. sarab nirantar; keval ek muraaree |4|1|
Sant Singh KhalsaIn each and every heart, and deep within the very nucleus of all, is the One Lord. ||4||1||
Manmohan SinghIn every heart and within all is but one Lord, the Enemy of pride.
Manmohan Singh (Punjabi)ਹਰ ਦਿਲ ਅੰਦਰ ਅਤੇ ਸਾਰਿਆਂ ਦੇ ਵਿੱਚ, ਹੰਕਾਰ ਦਾ ਵੈਰੀ ਸਿਰਫ ਇੱਕ ਵਾਹਿਗੁਰੂ ਹੀ ਹੈ।
Fareedkot Teekaਕਿ ਸਭ ਘਟ ਘਟ ਕੇ ਅੰਤਰ (ਨਿਰੰਤਰਿ) ਅੰਤਰ ਸੇ ਰਹਿਤ ਰੋਮ ਰੋਮ ਮੇਂ ਏਕ (ਮੁਰਾਰੀ) ਬ੍ਰਹਮ ਹੀ ਕੇਵਲ ਬਿਰਾਜਮਾਨ ਹੈ। ਭਾਵ ਔਰ ਨ ਕੁਛ ਭਇਆ ਹੈ, ਨ ਹੈ, ਸਬ ਗੋਬਿੰਦ ਹੀ ਗੋਬਿੰਦ ਹੈ॥੪॥੧॥☬ਕਿਸੀ ਬੈਸ਼ਨਵ ਨੇ ਨਾਮ ਦੇਉ ਜੀ ਸੇ ਕਹਾ ਕਿ ਆਪ ਸ੍ਰੀ ਬੀਠਲ ਠਾਕਰ ਕੀ ਪੂਜਾ ਅਬ ਪਹਲੇ ਵਤ ਕਿਉਂ ਨਹੀਂ ਕਰਤੇ? ਤਿਸ ਪਰਥਾਇ ਕਹਤੇ ਹੈਂ:
Prof. Sahib Singhਇਸ ਵਿਚ ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ ॥੪॥੧॥ਪਦ ਅਰਥ ਅੰਤਰਿ = ਅੰਦਰ। ਨਿਰੰਤਰਿ = ਇਕ-ਰਸ ਸਭ ਵਿਚ ॥੪॥੧॥
* ਭਾਵ: ਪਰਮਾਤਮਾ ਆਪਣੀ ਇਸ ਰਚੀ ਸ੍ਰਿਸ਼ਟੀ ਵਿਚ ਹਰ ਥਾਂ ਮੌਜੂਦ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਇਹ ਸੂਝ ਪੈਂਦੀ ਹੈ। * ਨੋਟ: ਪਰ ਭਗਤ-ਬਾਣੀ ਦੇ ਵਿਰੋਧੀ ਸੱਜਣ ਨੂੰ ਇਸ ਵਿਚ 'ਵੇਦਾਂਤ ਮਤ ਦੀ ਲਿਸ਼ਕ' ਦਿੱਸ ਰਹੀ ਹੈ। ਹਰ ਹਾਲਤ ਵਿਚ ਵਿਰੋਧਤਾ ਜੁ ਕਰਨੀ ਹੋਈ।
SikhNet (Spanish)y conoce que el Único Señor está en lo profundo de cada corazón. (4‑1)