ੴ

ਸਿੱਖਬਾਣੀ · SikhBani

ਆਸਾ ॥

aasaa
Bhagat Namdev Ji ਭਗਤ ਨਾਮਦੇਵ ਜੀ · Raag Aasaa · Ang 485 · 11 lines
Translations

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਮਨੁ ਮੇਰੋ ਗਜੁ; ਜਿਹਬਾ ਮੇਰੀ ਕਾਤੀ ॥

man mero gaj; jihabaa meree kaatee |

Sant Singh KhalsaMy mind is the yardstick, and my tongue is the scissors.
Manmohan SinghMy mind is the yard-stick and my tongue the scissors.
Manmohan Singh (Punjabi)ਮੇਰਾ ਚਿੱਤ ਗਜ਼ ਹੈ ਅਤੇ ਮੇਰੀ ਜੀਭ ਕੈਚੀ।
Fareedkot Teekaਮਨ ਮੇਰਾ ਗਜ ਹੈ, ਭਾਵ ਯਹ ਕਿ ਗਜ ਕੇ ਤੀਨ ਗੁਣ ਹੈਂ ਸੀਧਾ ਹੋਤਾ ਹੈ, ਸਾਫ ਹੋਤਾ ਹੈ, ਹਾਥ ਮੇਂ ਰਹਤਾ ਹੈ। ਸੋ ਮਨ ਮੇਰਾ ਸੀਧਾ ਹੈ ਔਰ ਸੁਧ ਹੈ ਔਰ ਬਸ ਮੇਂ ਹੈ। ਔਰ (ਜਿਹਬਾ) ਜੀਭ ਮੇਰੀ (ਕਾਤੀ) ਕੈਂਚੀ ਹੈ॥
Prof. Sahib Singhਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ),

ਪਦ ਅਰਥ ਗਜੁ = (ਕੱਪੜਾ ਮਿਣਨ ਵਾਲਾ) ਗਜ਼। ਕਾਤੀ = ਕੈਂਚੀ।

SikhNet (Spanish)Con mi mente como el metro de madera, con el Nombre del Señor en mi lengua como tijeras,

ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥

map map kaattau jam kee faasee |1|

Sant Singh KhalsaI measure it out and cut off the noose of death. ||1||
Manmohan SinghI measure and measure and cut off death's noose.
Manmohan Singh (Punjabi)ਮੈਂ ਮਾਪ ਮਾਪ ਕੇ ਮੌਤ ਦੀ ਫਾਹੀ ਨੂੰ ਵੱਢਦਾ ਹਾਂ।
Fareedkot Teeka(ਮਪਿ ਮਪਿ) ਮਿਣ ਮਿਣਕੇ ਭਾਵ ਇਤਨਾ ਪਾਪ ਇਤਨੇ ਜਪ ਸੇ ਜਾਵੈਗਾ ਐਸੇ ਸਮਝ ਕਰ ਕੇ ਨਾਮ ਜਪ ਜਪ ਕਰ ਕੇ ਮੇਂ ਪਾਪ ਰੂਪ ਜਮ ਕੀ ਫਾਸੀ ਕੋ ਕਾਟਤਾ ਹੂੰ॥੧॥
Prof. Sahib Singh(ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ॥੧॥

ਪਦ ਅਰਥ ਮਪਿ ਮਪਿ = ਮਿਣ ਮਿਣ ਕੇ, ਮਾਪ ਮਾਪ ਕੇ, ਕੱਛ ਕੱਛ ਕੇ। ਕਾਟਉ = ਮੈਂ ਕੱਟ ਰਿਹਾ ਹਾਂ। ਫਾਸੀ = ਫਾਹੀ ॥੧॥

SikhNet (Spanish)mido y corto las amarras de la muerte. (1)

ਕਹਾ ਕਰਉ ਜਾਤੀ; ਕਹ ਕਰਉ ਪਾਤੀ ॥

kahaa krau jaatee; keh krau paatee |

Sant Singh KhalsaWhat do I have to do with social status? What do I have to with ancestry?
Manmohan SinghWhat have I to do with caste? What have I do with lineage?
Manmohan Singh (Punjabi)ਮੈਂ ਜਾਤ ਨੂੰ ਕੀ ਕਰਾਂ? ਮੈਂ ਵੰਸ਼ ਨੂੰ ਕੀ ਕਰਾਂ?
Fareedkot Teekaਜਾਤੀ ਕ੍ਯਾ ਕਰਤੀ ਹੈ ਔਰ (ਪਾਤੀ) ਪੰਕਤੀ ਨੇ ਕੀ ਕਰਨਾ ਹੈ॥
Prof. Sahib Singhਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ,

ਪਦ ਅਰਥ ਕਹਾ ਕਰਉ = ਮੈਂ ਕੀਹ (ਪਰਵਾਹ) ਕਰਦਾ ਹਾਂ? ਮੈਨੂੰ ਪਰਵਾਹ ਨਹੀਂ। ਪਾਤੀ = ਗੋਤ। ਜਾਤੀ = (ਆਪਣੀ ਨੀਵੀਂ) ਜ਼ਾਤ।

SikhNet (Spanish)¿Qué tengo que hacer con la distinción de casta?

ਰਾਮ ਕੋ ਨਾਮੁ; ਜਪਉ ਦਿਨ ਰਾਤੀ ॥੧॥ ਰਹਾਉ ॥

raam ko naam; jpau din raatee |1| rahaau |

Sant Singh KhalsaI meditate on the Name of the Lord, day and night. ||1||Pause||
Manmohan SinghThe Lord's Name, I meditate upon day and night. Pause.
Manmohan Singh (Punjabi)ਸੁਆਮੀ ਦੇ ਨਾਮ ਦਾ ਮੈਂ ਰਾਤ ਦਿਨ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਮੇਂ ਰਾਮ ਕਾ ਨਾਮ ਰਾਤਿ ਦਿਨੇ ਜਪਤਾ ਹੂੰ॥੧॥ ਰਹਾਉ ॥
Prof. Sahib Singhਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੧॥ ਰਹਾਉ ॥
SikhNet (Spanish)Yo sólo alabo el Nombre del Señor. (1‑Pausa)

ਰਾਂਗਨਿ ਰਾਂਗਉ; ਸੀਵਨਿ ਸੀਵਉ ॥

raangan raangau; seevan seevau |

Sant Singh KhalsaI dye myself in the color of the Lord, and sew what has to be sewn.
Manmohan SinghI dye myself in the Lord's colour and sew what ought to be sewed.
Manmohan Singh (Punjabi)ਪ੍ਰਭੂ ਦੀ ਰੰਗਤ ਵਿੱਚ ਮੈਂ ਆਪਣੇ ਆਪ ਨੂੰ ਰੰਗਦਾ ਹਾਂ ਅਤੇ ਜੋ ਕੁਛ ਸੀਉਣ ਦੇ ਯੋਗ ਹੈ, ਉਸ ਨੂੰ ਸੀਉਂਦਾ ਹਾਂ।
Fareedkot Teeka(ਰਾਂਗਨਿ) ਮਟੀ ਮੇਂ ਬਸਤ੍ਰ ਭੀ ਰੰਗਤਾ ਹੂੰ, ਸੀਵਨਾ ਭੀ ਸੀਵਤਾ ਹੂੰ॥
Prof. Sahib Singh(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ,

ਪਦ ਅਰਥ ਰਾਂਗਨਿ = ਉਹ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟੀ। ਰਾਂਗਉ = ਮੈਂ ਰੰਗਦਾ ਹਾਂ। ਸੀਵਨਿ = ਸੀਊਣ, ਨਾਮ ਦੀ ਸੀਊਣ। ਸੀਵਉ = ਮੈਂ ਸੀਊਂਦਾ ਹਾਂ।

SikhNet (Spanish)Tiño mi ser en el Nombre del Señor y coso al Señor en mi corazón,

ਰਾਮ ਨਾਮ ਬਿਨੁ; ਘਰੀਅ. ਨ ਜੀਵਉ ॥੨॥

raam naam bin; ghareea. na jeevau |2|

Sant Singh KhalsaWithout the Lord's Name, I cannot live, even for a moment. ||2||
Manmohan SinghWithout the Lord's Name I cannot live even for a moment.
Manmohan Singh (Punjabi)ਸਾਈਂ ਦੇ ਨਾਮ ਦੇ ਬਗੈਰ ਮੈਂ ਇੱਕ ਛਿੰਨ ਭਰ ਭੀ ਜੀਉਂਦਾ ਨਹੀਂ ਰਹਿ ਸਕਦਾ।
Fareedkot Teekaਪਰੰਤੂ ਰਾਮ ਨਾਮ ਬਿਨਾਂ ਘੜੀ ਭਰ ਭੀ ਜੀਵ ਨਹੀਂ ਸਕਤਾ ਹੂੰ। ਵਾ ਰੰਗੋਂ ਕੋ ਨਹੀਂ ਰੰਗਤਾ, ਸੀਵਨ ਵਾਲੇ ਬਸਤ੍ਰੋਂ ਕੋ ਨਹੀਂ ਸੀਵਤਾ ਹੂੰ, ਵਾ ਏਹੀ ਰੰਗਨਾ ਸੀਵਨਾ ਹੈ, ਜੋ ਰਾਮ ਨਾਮ ਬਿਨਾਂ ਘੜੀ ਮਾਤ੍ਰ ਜੀਵ ਨਹੀਂ ਸਕਤਾ, ਭਾਵ ਰਹ ਨਹੀਂ ਸਕਤਾ ਹੂੰ॥੨॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ॥੨॥

ਪਦ ਅਰਥ ਘਰੀਅ = ਇਕ ਘੜੀ ਭੀ। ਨ ਜੀਵਉ = ਮੈਂ ਜੀਊ ਨਹੀਂ ਸਕਦਾ ॥੨॥

SikhNet (Spanish)pues no puedo vivir sin el Señor ni por un momento. (2)

ਭਗਤਿ ਕਰਉ; ਹਰਿ ਕੇ ਗੁਨ ਗਾਵਉ ॥

bhagat krau; har ke gun gaavau |

Sant Singh KhalsaI perform devotional worship, and sing the Glorious Praises of the Lord.
Manmohan SinghI perform worship and sing God's praises.
Manmohan Singh (Punjabi)ਮੈਂ ਉਪਾਸ਼ਨਾ ਕਰਦਾ ਹਾਂ ਅਤੇ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ।
Fareedkot Teekaਭਗਤਿ ਕਰਤਾ ਹੂੰ ਹਰੀ ਕੇ ਗੁਣ ਗਾਉਤਾ ਹੂੰ॥
Prof. Sahib Singhਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ,

ਪਦ ਅਰਥ ਕਰਉ = ਮੈਂ ਕਰਦਾ ਹਾਂ। ਗਾਵਉ = ਮੈਂ ਗਾਉਂਦਾ ਹਾਂ।

SikhNet (Spanish)Lo adoro y Lo alabo,

ਆਠ ਪਹਰ; ਅਪਨਾ ਖਸਮੁ ਧਿਆਵਉ ॥੩॥

aatth pehar; apanaa khasam dhiaavau |3|

Sant Singh KhalsaTwenty-four hours a day, I meditate on my Lord and Master. ||3||
Manmohan SinghDuring the eight watches of the day, I meditate on my Master.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ, ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।
Fareedkot Teekaਔਰ ਅਸਟ ਪਹਰ ਅਪਨਾ ਸ੍ਵਾਮੀ ਧਿਆਉਤਾ ਹੂੰ॥੩॥
Prof. Sahib Singhਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ॥੩॥

ਪਦ ਅਰਥ ਧਿਆਵਉ = ਮੈਂ ਧਿਆਉਂਦਾ ਹਾਂ ॥੩॥

SikhNet (Spanish)y noche y día habito sólo en mi Dios. (3)

ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥

sueine kee sooee; rupe kaa dhaagaa |

Sant Singh KhalsaMy needle is gold, and my thread is silver.
Manmohan SinghMy needle is of gold and my thread of silver.
Manmohan Singh (Punjabi)ਮੇਰੀ ਸੂਈ ਸੋਨੇ ਦੀ ਹੈ ਅਤੇ ਮੇਰੀ ਡੋਰ ਚਾਂਦੀ ਦੀ।
Fareedkot Teeka(ਸੁਇਨੇ) ਅਫੁਰ ਪਰਮਾਤਮਾ ਮੇਂ ਜੋ ਬ੍ਰਿਤਿ ਲਗਾਈ ਹੈ ਇਹੀ ਸੂਈ ਕੀ ਹੈ, (ਰੁਪੇ ਕਾ ਧਾਗਾ) ਔਰ ਚਿਤ ਕੋ ਜੋ ਪਰਮਾਤਮਾ ਮੇਂ ਆਰੋਪਣ ਕੀਆ ਹੈ ਇਹੀ ਤਾਗਾ ਹੈ॥
Prof. Sahib Singhਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ;

ਪਦ ਅਰਥ ਸੁਇਨੇ ਕੀ ਸੂਈ = ਗੁਰੂ ਦਾ ਸ਼ਬਦ-ਰੂਪ ਕੀਮਤੀ ਸੂਈ। ਰੁਪਾ = ਚਾਂਦੀ। ਰੁਪੇ ਕਾ ਧਾਗਾ = (ਗੁਰ-ਸ਼ਬਦ ਦੀ ਬਰਕਤਿ ਨਾਲ) ਸ਼ੁੱਧ ਨਿਰਮਲ ਹੋਈ ਬ੍ਰਿਤੀ-ਰੂਪ ਧਾਗਾ।

SikhNet (Spanish)Con el hilo dorado de la mente y con el hilo plateado del Señor,

ਨਾਮੇ ਕਾ ਚਿਤੁ; ਹਰਿ ਸਉ ਲਾਗਾ ॥੪॥੩॥

naame kaa chit; har sau laagaa |4|3|

Sant Singh KhalsaNaam Dayv's mind is attached to the Lord. ||4||3||
Manmohan SinghNama's mind is attached to God.
Manmohan Singh (Punjabi)ਨਾਮੇ ਦਾ ਮਨ ਵਾਹਿਗੁਰੂ ਨਾਲ ਜੁੜ ਗਿਆ ਹੈ।
Fareedkot Teekaਸ੍ਰੀ ਨਾਮਦੇਉ ਜੀ ਕਹਤੇ ਹੈਂ: ਮੇਰਾ ਚਿਤ ਤੋ ਏਕ ਹਰੀ ਕੇ ਸਾਥ ਲਗਾ ਹੂਆ ਹੈ॥੪॥੩॥☬ਸ੍ਰੀ ਨਾਮਦੇਉ ਜੀ ਨਦੀ ਕੇ ਤੀਰ ਬਸਤ੍ਰ ਧੋਤੇ ਥੇ। ਤਹਾਂ ਏਕ ਰਾਜ ਪੁਤ੍ਰ ਸਨਾਨ ਕੋ ਆਇਆ ਔਰ ਸ੍ਵਰਨ ਕੀ ਮਾਲਾ ਭੂਲ ਗਿਆ। ਏਕ ਭੇਖੀ ਸਾਧ ਨੇ ਅਪਨੇ ਆਸਨ ਕੇ ਨੀਚੇ ਮਾਲਾ ਛਿਪਾਇ ਰਖੀ। ਰਾਜ ਪੁਤ੍ਰ ਸ੍ਰੀ ਨਾਮਦੇਉ ਜੀ ਕੋ ਮਾਲਾ ਨਮਿਤ ਕਸਟ ਦੇਨੇ ਲਗਾ। ਤਬ ਲੌ ਪਉਨ ਕੇ ਬੇਗ ਕਰ ਆਸਨ ਉਡਾ ਔਰ ਮਾਲਾ ਨਿਕਲ ਆਈ। ਤਬ ਰਾਜ ਪੁਤ੍ਰ ਨਾਮਦੇਉ ਜੀ ਸੇ ਅਪਰਾਧ ਖਿ੍ਯਮਾ ਕਰਾਇ ਕੇ ਚਲਾ ਗਿਆ। ਸ੍ਰੀ ਨਾਮ ਦੇਉ ਜੀ ਉਸ ਕਪਟੀ ਸਾਧ ਪ੍ਰਤਿ ਕਹਤੇ ਹੈਂ:
Prof. Sahib Singh(ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ ॥੪॥੩॥

* ਭਾਵ: ਸਿਮਰਨ ਦੀ ਵਡਿਆਈ-ਨੀਵੀਂ ਜ਼ਾਤ ਵਾਲਾ ਭੀ ਜੇ ਨਾਮ ਜਪੇ, ਤਾਂ ਉਸ ਨੂੰ ਦੁਨੀਆ ਦੇ ਡਰ ਤਾਂ ਕਿਤੇ ਰਹੇ, ਮੌਤ ਦਾ ਡਰ ਭੀ ਨਹੀਂ ਰਹਿੰਦਾ। ਉਸ ਦੀ ਚਿੱਤ-ਬ੍ਰਿਤੀ ਨਿਰਮਲ ਹੋ ਜਾਂਦੀ ਹੈ, ਤੇ ਉਹ ਸਦਾ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ। * ਨੋਟ: ਭਗਤ ਰਵਿਦਾਸ ਨੂੰ ਉੱਚੀ ਜ਼ਾਤ ਵਾਲਿਆਂ ਬੋਲੀ ਮਾਰੀ ਕਿ ਤੂੰ ਹੈਂ ਤਾਂ ਚਮਿਆਰ ਹੀ, ਤਾਂ ਭਗਤ ਜੀ ਨੇ ਦੱਸਿਆ ਕਿ ਦੇਹ-ਅੱਧਿਆਸ ਕਰ ਕੇ ਸਾਰੇ ਜੀਵ ਚਮਿਆਰ ਬਣੇ ਪਏ ਹਨ-ਵੇਖੋ, 'ਚਮਰਟਾ ਗਾਠਿ ਨ ਜਨਈ'। ਭਗਤ ਕਬੀਰ ਨੂੰ ਜੁਲਾਹ ਹੋਣ ਦਾ ਮੇਹਣਾ ਦਿੱਤਾ ਤਾਂ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਭੀ ਜੁਲਾਹ ਹੀ ਹੈ, ਇਹ ਕੋਈ ਮੇਹਣੇ ਦੀ ਗੱਲ ਨਹੀਂ-ਵੇਖੋ, 'ਕੋਰੀ ਕੋ ਕਾਹੂ ਮਰਮੁ ਨ ਜਾਨਾ'। ਇਸ ਸ਼ਬਦ ਵਿਚ ਨਾਮਦੇਵ ਜੀ ਉੱਚੀ ਜ਼ਾਤ ਦਾ ਮਾਣ ਕਰਨ ਵਾਲਿਆਂ ਨੂੰ ਕਹਿ ਰਹੇ ਹਨ ਕਿ ਤੁਹਾਡੇ ਭਾਣੇ ਮੈਂ ਨੀਵੀਂ ਜ਼ਾਤ ਦਾ ਛੀਂਬਾ ਹਾਂ, ਪਰ ਮੈਨੂੰ ਹੁਣ ਇਹ ਡਰ-ਖ਼ਤਰਾ ਜਾਂ ਨਮੋਸ਼ੀ ਨਹੀਂ ਰਹੀ।

SikhNet (Spanish)coso al Señor, el Dios, en mi corazón. (4-3)
Answers quote the Granth verbatim with Ang citations. AI commentary is not Gurbani and not a religious ruling.