ਸਾਰਗ ਮਹਲਾ ੫ ॥
saarag mahalaa 5 | Ang 1203
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਮਾਈ ਧੀਰਿ ਰਹੀ; ਪ੍ਰਿਅ ਬਹੁਤੁ ਬਿਰਾਗਿਓ ॥
maaee dheer rahee; pria bahut biraagio | Ang 1203
Sant Singh KhalsaO mother, my patience is gone. I am in love with my Husband Lord.
Manmohan SinghO my mother, my fortitude is gone. I am greatly in love with my spouse.
Manmohan Singh (Punjabi)ਹੇ ਮੇਰੀ ਮਾਤਾ! ਮੇਰਾ ਧੀਰਜ ਜਾਂਦਾ ਰਿਹਾ ਹੈ। ਮੇਰਾ ਆਪਣੇ ਕੰਤ ਨਾਲ ਬਹੁਤਾ ਹੀ ਪਿਆਰ ਹੈ।
Fareedkot Teekaਹੇ ਭਾਈ! ਧੀਰਜਤਾ ਰਹਿ ਚੁਕੀ ਥੀ ਅਰ ਪਤੀ ਕੀ ਪ੍ਰਾਪਤੀ ਕੇ ਵਾਸਤੇ ਮੇਰਾ ਮਨ ਬਹੁਤ ਵੈਰਾਗਵਾਨ ਹੂਆ ਥਾ॥
Prof. Sahib Singhਹੇ (ਮੇਰੀ) ਮਾਂ! (ਮੇਰੇ ਅੰਦਰ) ਪਿਆਰੇ ਤੋਂ ਵਿਛੋੜੇ ਦਾ ਦਰਦ ਬਹੁਤ ਤੇਜ਼ ਹੋ ਗਿਆ ਹੈ ਇਸ ਨੂੰ ਸਹਾਰਨ ਦੀ ਤਾਕਤ ਨਹੀਂ ਰਹਿ ਗਈ।ਪਦ ਅਰਥ ਮਾਈ = ਹੇ ਮਾਂ! ਧੀਰਿ = {धैर्य} ਧੀਰਜ, ਸਹਾਰਨ ਦੀ ਤਾਕਤ। ਰਹੀ = ਰਹਿ ਗਈ ਹੈ, ਮੁੱਕ ਗਈ ਹੈ। ਪ੍ਰਿਅ ਬਿਰਾਗਿਓ = ਪਿਆਰੇ ਦੇ ਵੈਰਾਗ, ਪਿਆਰੇ ਤੋਂ ਵਿਛੋੜੇ ਦਾ ਦਰਦ।
SikhNet (Spanish)Oh madre, mi rutina se terminó, pues me enamoré de mi Dios
ਅਨਿਕ ਭਾਂਤਿ ਆਨੂਪ ਰੰਗ ਰੇ; ਤਿਨੑ ਸਿਉ ਰੁਚੈ. ਨ ਲਾਗਿਓ ॥੧॥ ਰਹਾਉ ॥
anik bhaant aanoop rang re; tina siau ruchai. na laagio |1| rahaau | Ang 1203
Sant Singh KhalsaThere are so many kinds of incomparable pleasures, but I am not interested in any of them. ||1||Pause||
Manmohan SinghO there are numberless kinds of beauteous revelments, but with them I am attuned not. Pause.
Manmohan Singh (Punjabi)ਓ! ਅਣਗਿਣਤ ਕਿਸਮਾਂ ਦੀਆਂ ਸੁੰਦਰ ਰੰਗ ਰਲੀਆਂ ਹਨ, ਪ੍ਰੰਤੂ ਉਹਨਾਂ ਨਾਲ ਮੇਰਾ ਪਿਆਰ ਨਹੀਂ। ਠਹਿਰਾਉ।
Fareedkot Teekaਹੇ ਭਾਈ! ਅਨੇਕ ਪ੍ਰਕਾਰ ਕੀ ਉਪਮਾ ਸੇ ਰਹਤ ਜੋ ਵਿਸ਼੍ਯ ਅਨੰਦ ਹੈਂ ਤਿਨ ਕੇ ਸਾਥ ਮੇਰਾ ਮਨ ਰੁਚੀ ਕਰ ਕੇ ਨਹੀਂ ਲਗਾ ਥਾ॥੧॥ ਰਹਾਉ ॥
Prof. Sahib Singhਹੇ ਭਾਈ! (ਦੁਨੀਆ ਦੇ) ਅਨੇਕਾਂ ਕਿਸਮਾਂ ਦੇ ਸੋਹਣੇ ਸੋਹਣੇ ਰੰਗ-ਤਮਾਸ਼ੇ ਹਨ, ਪਰ ਮੇਰੇ ਅੰਦਰ ਇਹਨਾਂ ਵਾਸਤੇ ਕੋਈ ਖਿੱਚ ਹੀ ਨਹੀਂ ਪੈਂਦੀ ॥੧॥ ਰਹਾਉ ॥ਪਦ ਅਰਥ ਅਨਿਕ ਭਾਂਤਿ = ਅਨੇਕਾਂ ਕਿਸਮਾਂ ਦੇ। ਆਨੂਪ = ਅਨੂਪ, ਸੋਹਣੇ। ਰੇ = ਹੇ ਭਾਈ! {ਪੁਲਿੰਗ}। ਰੁਚੈ = ਪਿਆਰ, ਖਿੱਚ ॥੧॥ ਰਹਾਉ ॥
SikhNet (Spanish)y aunque haya millones de delicias para disfrutar, no estoy atraído por ellas. (1-Pausa)
ਨਿਸਿ ਬਾਸੁਰ. ਪ੍ਰਿਅ ਪ੍ਰਿਅ ਮੁਖਿ ਟੇਰਉ; ਨੀਂਦ ਪਲਕ ਨਹੀ. ਜਾਗਿਓ ॥
nis baasur. pria pria mukh tterau; naneed palak nahee. jaagio | Ang 1203
Sant Singh KhalsaNight and day, I utter, "Pri-a, Pri-a - Beloved, Beloved" with my mouth. I cannot sleep, even for an instant; I remain awake and aware.
Manmohan SinghBeloved, my Beloved, utter I with my mouth night and day. I sleep not even for a moment and keep awake.
Manmohan Singh (Punjabi)ਪ੍ਰੀਤਮ! ਮੇਰਾ ਪ੍ਰੀਤਮ! ਆਪਣੇ ਮੂੰਹ ਨਾਲ ਮੈਂ ਰੈਣ ਅਤੇ ਦਿਨ ਪੁਕਾਰਦੀ ਹਾਂ। ਮੈਂ ਇਕ ਮੁਹਤ ਭਰ ਭੀ ਸੌਦੀ ਨਹੀਂ ਅਤੇ ਜਾਗਦੀ ਰਹਿੰਦੀ ਹਾਂ।
Fareedkot Teekaਰਾਤ੍ਰ ਦਿਨੇ ਪ੍ਰਿਅ ਪ੍ਰਿਅ ਕਰ ਕੇ ਮੁਖੋਂ ਉਚਾਰਨ ਕਰਤਾ ਥਾ ਅਰ ਨਿੰਦਰਾ ਪਲ ਮਾਤਰ ਨਹੀਂ ਪ੍ਰਾਪਤਿ ਹੋਤੀ ਥੀ ਅਰ ਜਾਗਤਾ ਰਹਿਤਾ ਥਾ॥
Prof. Sahib Singhਹੇ (ਵੀਰ)! ਰਾਤ ਦਿਨ ਮੈਂ (ਆਪਣੇ) ਮੂੰਹੋਂ 'ਹੇ ਪਿਆਰੇ! ਹੇ ਪਿਆਰੇ'! ਬੋਲਦੀ ਰਹਿੰਦੀ ਹਾਂ, ਮੈਨੂੰ ਇਕ ਪਲ ਭਰ ਭੀ ਨੀਂਦ ਨਹੀਂ ਆਉਂਦੀ, ਸਦਾ ਜਾਗ ਕੇ (ਸਮਾ ਗੁਜ਼ਾਰ ਰਹੀ ਹਾਂ)।ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਪ੍ਰਿਅ = ਹੇ ਪਿਆਰੇ! ਮੁਖਿ = ਮੂੰਹ ਨਾਲ। ਟੇਰਉ = ਟੇਰਉਂ, ਮੈਂ ਉਚਾਰਦੀ ਹਾਂ, ਮੈਂ ਪੁਕਾਰਦੀ ਹਾਂ।
SikhNet (Spanish)Noche y día recito el Nombre de mi Amor, no duermo y me conservo siempre alerta,
ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ; ਬਿਨੁ ਪਿਰ. ਸਭੈ ਬਿਖੁ ਲਾਗਿਓ ॥੧॥
haar kajar basatr anik seegaar re; bin pir. sabhai bikh laagio |1| Ang 1203
Sant Singh KhalsaNecklaces, eye make-up, fancy clothes and decorations - without my Husband Lord, these are all poison to me. ||1||
Manmohan SinghO' necklace, collyrium, raiments, and many spouse decorations; without my spouse all appear to as poison.
Manmohan Singh (Punjabi)ਓ! ਮਾਲਾ, ਸੂਰਮਾ, ਕੱਪੜੇ ਅਤੇ ਘਣੇਰੇ ਹਾਰਸ਼ਿੰਗਾਰ, ਆਪਣੇ ਕੰਤ ਦੇ ਬਗੈਰ ਮੈਨੂੰ ਸਾਰੇ ਵਿਹੁ ਵਰਗੇ ਲਗਦੇ ਹਨ।
Fareedkot Teekaਹੇ ਭਾਈ! ਹਾਰ, ਕਜਰ, ਬਸਤਰ ਅਨੇਕ ਪਰਕਾਰ ਕੇ ਸਿੰਗਾਰ ਜੋ ਹੈਂ, ਭਾਵ ਸੇ ਜਿਤਨੇ ਸੁਖੋਂ ਕੇ ਸਾਧਨ ਹੈਂ, ਸੋ ਪਤੀ ਪਰਮੇਸ਼ਰ ਸੇ ਬਿਨਾਂ ਮੇਰੇ ਕੋ ਸਭੀ ਬਿਖ ਕੇ ਸਮਾਨ ਲਾਗਤੇ ਥੇ॥੧॥
Prof. Sahib Singhਹੇ (ਵੀਰ)! ਹਾਰ, ਕੱਜਲ, ਕੱਪੜੇ, ਅਨੇਕਾਂ ਗਹਿਣੇ-ਇਹ ਸਾਰੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਿੱਸ ਰਹੇ ਹਨ ॥੧॥ਪਦ ਅਰਥ ਕਜਰ = ਕੱਜਲ। ਬਸਤ੍ਰ = ਕੱਪੜੇ। ਸੀਗਾਰ = ਸਿੰਗਾਰ, ਗਹਿਣੇ। ਰੇ = ਹੇ ਭਾਈ! ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ ॥੧॥
SikhNet (Spanish)ahora mis adornos, collares, ramilletes, maquillaje, son como el veneno para mí, sin mi Señor. (1)
ਪੂਛਉ ਪੂਛਉ. ਦੀਨ ਭਾਂਤਿ ਕਰਿ; ਕੋਊ ਕਹੈ. ਪ੍ਰਿਅ ਦੇਸਾਂਗਿਓ ॥
poochhau poochhau. deen bhaant kar; koaoo kahai. pria desaangio | Ang 1204
Sant Singh KhalsaI ask and ask, with humility, "Who can tell me which country my Husband Lord lives in?"
Manmohan SinghLike a meek one, ask, ask I, "Let some one tell me the country of my loved spouse".
Manmohan Singh (Punjabi)ਮਸਕੀਨ ਦੀ ਮਾਨੰਦ ਮੈਂ ਪੁਛਦੀ, ਮੁਛਦੀ ਹਾਂ, "ਕੋਈ ਜਣਾ ਮੈਨੂੰ ਮੇਰੇ ਪਿਆਰੇ ਪਤੀ ਦਾ ਦੇਸ ਦੱਸੇ।
Fareedkot Teekaਪੂਛਨੇ ਵਾਲਾ ਹੋ ਕਰ ਦੀਨ ਕੀ ਤਰਹ ਪੂਛਤਾ ਥਾ: ਜੋ ਮੇਰੇ ਕੋ ਕੋਈ ਪਤੀ ਕੇ ਰਹਣੇ ਕਾ (ਦੇਸਾਂਗਿਓ) ਅਸਥਾਨ ਕਹਿ ਦੇਵੇ॥
Prof. Sahib Singh(ਹੇ ਮਾਂ!) ਨਿਮਾਣਿਆਂ ਵਾਂਗ ਮੈਂ ਮੁੜ ਮੁੜ ਪੁੱਛਦੀ ਫਿਰਦੀ ਹਾਂ, ਭਲਾ ਜੇ ਕੋਈ ਮੈਨੂੰ ਪਿਆਰੇ ਦਾ ਦੇਸ ਦੱਸ ਦੇਵੇ।ਪਦ ਅਰਥ ਪੂਛਉ = ਪੂਛਉਂ, ਮੈਂ ਪੁੱਛਦੀ ਹਾਂ। ਦੀਨ = ਨਿਮਾਣਾ। ਦੀਨ ਭਾਂਤਿ ਕਰਿ = ਨਿਮਾਣਿਆਂ ਵਾਂਗ। ਭਾਂਤਿ = ਤਰੀਕਾ। ਪ੍ਰਿਅ ਦੇਸਾਂਗਿਉ = ਪਿਆਰੇ ਦਾ ਦੇਸ।
SikhNet (Spanish)En total Humildad, pregunto aquí y allá, oh, a quien sea que me pudiera guiar hasta la Tierra de mi Amor,
ਹੀਂਓੁ ਦੇਂਉ ਸਭੁ ਮਨੁ ਤਨੁ ਅਰਪਉ; ਸੀਸੁ ਚਰਣ ਪਰਿ ਰਾਖਿਓ ॥੨॥
heeno denau sabh man tan arpau; sees charan par raakhio |2| Ang 1204
Sant Singh KhalsaI would dedicate my heart to him, I offer my mind and body and everything; I place my head at his feet. ||2||
Manmohan SinghI surrender my heart to him, tender all my soul and body too, and bow at the feet of,
Manmohan Singh (Punjabi)ਮੈਂ ਉਸ ਨੂੰ ਆਪਣਾ ਦਿਲ ਦਿੰਦੀ ਹਾਂ, ਆਪਣੀ ਜਿੰਦੜੀ ਤੇ ਦੇਹਿ ਸਮੂਹ ਭੀ ਉਸ ਦੇ ਸਮਰਪਣ ਕਰਦੀ ਹਾਂ ਅਤੇ ਉਸ ਦੇ ਪੈਰਾਂ ਤੇ ਮੈਂ ਆਪਣਾ ਸਿਰ ਰੱਖਦੀ ਹਾਂ।
Fareedkot Teekaਤਿਸ ਕੋ (ਹੀਂਉ) ਜੀਉ ਦੇਤਾ ਹੂੰ ਅਰ ਤਨ ਮਨ ਸਭੀ ਅਰਪਣ ਕਰਤਾ ਹੂੰ ਔਰ ਸੀਸ ਭੀ ਸੰਤੋਂ ਕੇ ਚਰਣੋਂ ਪਰ ਰਖਤਾ ਹੂੰ॥੨॥☬ਅਰ ਐਸੇ ਕਹਿਤਾ ਥਾ:
Prof. Sahib Singh(ਪਿਆਰੇ ਦਾ ਦੇਸ ਦੱਸਣ ਵਾਲੇ ਦੇ) ਚਰਨਾਂ ਉਤੇ (ਆਪਣਾ) ਸਿਰ ਰੱਖ ਕੇ ਮੈਂ ਆਪਣਾ ਹਿਰਦਾ, ਆਪਣਾ ਮਨ ਆਪਣਾ ਤਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ ॥੨॥ਪਦ ਅਰਥ ਹੀਂਓੁ = ਹਿਰਦਾ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਹੀਂਉ' ਹੈ, ਇਥੇ 'ਹੀਂਓ' ਪੜ੍ਹਨਾ ਹੈ}। ਦੇਂਉ = ਮੈਂ ਦੇਂਦੀ ਹਾਂ, ਮੈਂ ਦੇਣ ਨੂੰ ਤਿਆਰ ਹਾਂ। ਅਰਪਉ = ਅਰਪਉਂ, ਮੈਂ ਭੇਟ ਕਰਦੀ ਹਾਂ। ਰਾਖਿਓ = ਰਾਖਿ, ਰੱਖ ਕੇ ॥੨॥
SikhNet (Spanish)yo entregaría mi mente, cuerpo y Alma, y además pondría mi cabeza a sus pies. (2)
ਚਰਣ ਬੰਦਨਾ. ਅਮੋਲ ਦਾਸਰੋ; ਦੇਂਉ ਸਾਧਸੰਗਤਿ. ਅਰਦਾਗਿਓ ॥
charan bandanaa. amol daasaro; denau saadhasangat. aradaagio | Ang 1204
Sant Singh KhalsaI bow at the feet of the voluntary slave of the Lord; I beg him to bless me with the Saadh Sangat, the Company of the Holy.
Manmohan Singhthat priceless. slave of God, and supplicate him to bless me with the society of the saints.
Manmohan Singh (Punjabi)ਮੈਂ ਰੱਬ ਦੇ ਉਸ ਅਮੋਲਕ ਗੋਲੇ ਦੇ ਪੈਰਾ ਉਤੇ ਨਮਸਕਾਰ ਕਰਦੀ ਹਾਂ, ਅਤੇ ਸਤਿਸੰਗਤ ਪਰਦਾਨ ਕਰਨ ਨਹੀਂ ਅਰਦਾਸ ਕਰਦੀ ਹਾਂ।
Fareedkot Teekaਹੇ ਸੰਤ ਜਨੋਂ! ਮੈਂ ਅਮੁਲ, ਭਾਵ ਨੌਕਰੀ ਤੇ ਵਾ ਕਾਮਨਾਂ ਤੇ ਰਹਿਤ ਦਾਸ ਆਪ ਕੋ ਚਰਨ ਬੰਦਨਾਂ ਕਰਤਾ ਹੂੰ। ਮੇਰੇ ਕੋ ਸਾਧ ਸੰਗਤ ਕਾ ਮੇਲੁ ਦੀਜੀਏ, ਮੇਰੀ ਏਹੀ (ਅਰਦਾਗਿਓ) ਅਰਦਾਸ ਹੈ॥
Prof. Sahib Singhਹੇ ਭਾਈ! ਮੈਂ ਸਾਧ ਸੰਗਤ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ, ਮੈਂ ਸਾਧ ਸੰਗਤ ਦਾ ਦੰਮਾਂ ਤੋਂ ਬਿਨਾ ਹੀ ਇਕ ਨਿਮਾਣਾ ਜਿਹਾ ਦਾਸ ਹਾਂ, ਮੈਂ ਸਾਧ ਸੰਗਤ ਅੱਗੇ ਅਰਦਾਸ ਕਰਦਾ ਹਾਂ-ਪਦ ਅਰਥ ਬੰਦਨਾ = ਨਮਸਕਾਰ। ਅਮੋਲ = ਮੁੱਲ ਤੋਂ ਬਿਨਾ, ਦੰਮਾਂ ਤੋਂ ਬਿਨਾ। ਦਾਸਰੋ = ਨਿਮਾਣਾ ਜਿਹਾ ਦਾਸ {ਪੁਲਿੰਗ}। ਅਰਦਾਗਿਓ = ਅਰਦਾਸ। ਦੇਂਉ ਅਰਦਾਗਿਓ = ਮੈਂ ਅਰਦਾਸ ਭੇਟ ਕਰਦਾ ਹਾਂ।
SikhNet (Spanish)Me postro a los Pies de los Santos y me esclavizo para ellos por Su Amor, y rezo,
ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ; ਨਿਮਖ ਦਰਸੁ ਪੇਖਾਗਿਓ ॥੩॥
karahu kripaa mohi prabhoo milaavahu; nimakh daras pekhaagio |3| Ang 1204
Sant Singh KhalsaShow Mercy to me, that I may meet God, and gaze upon the Blessed Vision of His Darshan every moment. ||3||
Manmohan SinghO God's slave, show thou mercy unto me, and make me meet my Lord, that I may behold His vision every moment.
Manmohan Singh (Punjabi)ਹੇ ਰੱਬ ਦੇ ਗੋਲੇ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇ, ਤਾਂ ਜੋ ਮੈਂ ਹਰ ਮੁਹਤ ਉਸ ਦਾ ਦਰਸ਼ਨ ਵੇਖਦੀ ਰਹਾਂ।
Fareedkot Teekaਕਿਰਪਾ ਕਰ ਕੇ ਮੇਰੇ ਕੋ ਪ੍ਰਭੂ ਮਿਲਾਇ ਦੇਵਹੁ। ਜੋ ਨਿਮਖ ਮਾਤ੍ਰ ਅਰਥਾਤ ਸੀਘਰ ਹੀ ਦਰਸਨ (ਪੇਖਾਗਿਓ) ਆਗੇ ਦੇਖੋ, ਭਾਵ ਸੇ ਸਾਖ੍ਯਾਤਕਾਰ ਕਰੋ॥੩॥
Prof. Sahib Singh(ਮੇਰੇ ਉਤੇ) ਮਿਹਰ ਕਰੋ, ਮੈਨੂੰ ਪਰਮਾਤਮਾ ਮਿਲਾ ਦੇਉ, ਮੈਂ (ਉਸ ਦਾ) ਅੱਖ ਝਮਕਣ ਜਿਤਨੇ ਸਮੇ ਲਈ ਹੀ ਦਰਸਨ ਕਰ ਲਵਾਂ ॥੩॥ਪਦ ਅਰਥ ਮੋਹਿ = ਮੈਨੂੰ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਪੇਖਾਗਿਓ = ਮੈਂ ਪੇਖਾਂ, ਮੈਂ ਵੇਖਾਂ ॥੩॥
SikhNet (Spanish)oh Santos muéstrenme Su Compasión y permítanme tener la Visión de mi Señor aunque sea por un solo instante. (3)
ਦ੍ਰਿਸਟਿ ਭਈ. ਤਬ ਭੀਤਰਿ ਆਇਓ; ਮੇਰਾ ਮਨੁ ਅਨਦਿਨੁ ਸੀਤਲਾਗਿਓ ॥
drisatt bhee. tab bheetar aaeo; meraa man anadin seetalaagio | Ang 1204
Sant Singh KhalsaWhen He is Kind to me, He comes to dwell within my being. Night and day, my mind is calm and peaceful.
Manmohan SinghWhen my Lord shows mercy, then comes He within me and night and day my soul remains calm and comforted.
Manmohan Singh (Punjabi)ਜਦ ਮੇਰਾ ਪ੍ਰਭੂ ਮਿਹਰ ਧਾਰਦਾ ਹੈ, ਤਦ ਉਹ ਮੇਰੇ ਅੰਦਰ ਆ ਜਾਂਦਾ ਹੈ ਅਤੇ ਰੈਣ ਤੇ ਦਿਨ ਮੇਰੀ ਆਤਮਾ ਸੀਤਲ ਤੇ ਸੁਖੀ ਰਹਿੰਦੀ ਹੈ।
Fareedkot Teekaਜਬ ਸੰਤੋਂ ਕੀ ਕਿਰਪਾ ਦ੍ਰਿਸਟੀ ਭਈ ਤਬ ਪਰਮੇਸ੍ਵਰ ਹਿਰਦੇ ਮੇਂ ਆਇ ਪ੍ਰਾਪਤ ਭਇਆ, ਮੇਰਾ ਮਨ ਰਾਤ ਦਿਨ (ਸੀਤਲਾਗਿਓ) ਸਾਂਤਿ ਹੂਆ ਹੈ॥
Prof. Sahib Singh(ਜਦੋਂ ਪਰਮਾਤਮਾ ਦੀ ਮਿਹਰ ਦੀ) ਨਿਗਾਹ (ਮੇਰੇ ਉਤੇ) ਹੋਈ, ਤਦੋਂ ਉਹ ਮੇਰੇ ਹਿਰਦੇ ਵਿਚ ਆ ਵੱਸਿਆ। ਹੁਣ ਮੇਰਾ ਮਨ ਹਰ ਵੇਲੇ ਠੰਢਾ-ਠਾਰ ਰਹਿੰਦਾ ਹੈ।ਪਦ ਅਰਥ ਦ੍ਰਿਸਟਿ = (ਮੇਹਰ ਦੀ) ਨਿਗਾਹ। ਭੀਤਰਿ = ਮੇਰੇ ਹਿਰਦੇ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ। ਸੀਤਲਾਗਿਓ = ਸੀਤਲ, ਸ਼ਾਂਤ, ਠੰਢਾ-ਠਾਰ।
SikhNet (Spanish)Sí, cuando mi Dios muestra Su Compasión, Él llega a mí y mi mente encuentra total Bienestar.
ਕਹੁ ਨਾਨਕ. ਰਸਿ ਮੰਗਲ ਗਾਏ; ਸਬਦੁ ਅਨਾਹਦੁ ਬਾਜਿਓ ॥੪॥੫॥
kahu naanak. ras mangal gaae; sabad anaahad baajio |4|5| Ang 1204
Sant Singh KhalsaSays Nanak, I sing the Songs of Joy; the Unstruck Word of the Shabad resounds within me. ||4||5||
Manmohan SinghSays Nanak, I now sing the songs of joy with love and within me resounds the celestial strain.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੁਣ ਮੈਂ ਪਿਆਰ ਨਾਲ ਖੁਸ਼ੀ ਦੇ ਗੀਤ ਗਾਉਂਦਾ ਹਾਂ ਅਤੇ ਮੇਰੇ ਅੰਦਰ ਬੇਕੂੰਠੀ ਕੀਰਤਨ ਗੂੰਜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ (ਰਸਿ) ਪ੍ਰੇਮ ਕਰ ਕੇ ਮੰਗਲ ਰੂਪ ਗੁਨ ਗਾਏ ਤਬ (ਅਨਾਹਦੁ) ਸਬਦੁ ਏਕ ਰਸ ਜੋ ਬ੍ਰਹਮ ਹੈ, ਸੋ (ਬਾਜਿਓ) ਸਾਖ੍ਯਾਤ ਹੂਆ॥੪॥੫॥
Prof. Sahib Singhਨਾਨਕ ਆਖਦਾ ਹੈ- ਹੁਣ ਮੈਂ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਸੁਆਦ ਨਾਲ ਗਾਂਦਾ ਹਾਂ, (ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੪॥੫॥ਪਦ ਅਰਥ ਨਾਨਕ = ਹੇ ਨਾਨਕ! ਰਸਿ = ਸੁਆਦ ਨਾਲ। ਮੰਗਲ = ਖ਼ੁਸ਼ੀ ਦੇ ਗੀਤ, ਸਿਫ਼ਤ-ਸਾਲਾਹ ਦੇ ਗੀਤ। ਅਨਾਹਦ = {ਅਨ-ਆਹਤ} ਬਿਨਾ ਵਜਾਏ, ਇਕ-ਰਸ, ਹਰ ਵੇਲੇ। ਸਬਦੁ ਬਾਜਿਓ = ਗੁਰੂ ਦਾ ਸ਼ਬਦ ਵੱਜ ਰਿਹਾ ਹੈ, ਸ਼ਬਦ ਆਪਣਾ ਪੂਰਾ ਪ੍ਰਭਾਵ ਪਾ ਰਿਹਾ ਹੈ ॥੪॥੫॥
SikhNet (Spanish)Dice Nanak, canto así, la Melodía del Señor con Dicha, y en mi interior resuena la Música Celestial de la Palabra. (4-5)