ੴ

ਸਿੱਖਬਾਣੀ · SikhBani

Ang 1203

Sri Guru Granth Sahib · Raag Saarang · 4 shabads, 35 lines
Translations
Shabad Guru Arjan Dev Ji Raag Saarang continued from Ang 1202

ਕਰਹਿ ਸੋਮ ਪਾਕੁ, ਹਿਰਹਿ ਪਰ ਦਰਬਾ; ਅੰਤਰਿ ਝੂਠ ਗੁਮਾਨ ॥

kareh som paak, hireh par darabaa; antar jhootth gumaan |

Sant Singh KhalsaThe mortal eats the food which he has carefully prepared, and then steals the wealth of others. His inner being is filled with falsehood and pride.
Manmohan SinghMan eats self-cooked food, but he steals other's wealth and within him is falsehood and self-conceit.
Manmohan Singh (Punjabi)ਬੰਦਾ ਸਵੈ-ਪਕਾਇਆ ਹੋਇਆ ਭੋਜਨ ਖਾਂਦਾ ਹੈ, ਪ੍ਰੰਤੁ ਉਹ ਪਰਾਇਆ ਧਨ ਚੁਰਾਉਂਦਾ ਹੈ ਅਤੇ ਉਸ ਦੇ ਅੰਦਰ ਕੂੜ ਅਤੇ ਸਵੈ-ਹੰਗਤਾ ਹੈ।
Fareedkot Teeka(ਸੋਮ ਪਾਕੁ) ਚੰਦ੍ਰਮਾਂ ਕੋ ਦੇਖ ਕਰ ਅਪਣੀ ਹਥੀਂ ਭੋਜਨ ਕਰਤੇ ਹੈਂ ਔਰ ਪਰਾਏ ਦਰਬ ਕੋ (ਹਿਰਹਿ) ਖੋਸ ਲੇਤੇ ਹੈਂ, ਹਿਰਦੇ ਮੇਂ ਝੂਠ ਔਰ ਗੁਮਾਨ ਹੈ॥
Prof. Sahib Singh(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਮਨੁੱਖ) ਆਪਣੀ ਹੱਥੀਂ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪਰਾਇਆ ਧਨ ਚੁਰਾਂਦੇ ਹਨ, ਉਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ।

ਪਦ ਅਰਥ ਕਰਹਿ = ਕਰਦੇ ਹਨ। ਸੋਮ ਪਾਕ = {स्वयं पाक} ਆਪਣੀ ਹੱਥੀਂ ਭੋਜਨ ਤਿਆਰ ਕਰਨਾ। ਹਿਰਹਿ = ਚੁਰਾਂਦੇ ਹਨ। ਦਰਬਾ = ਧਨ। ਗੁਮਾਨ = ਅਹੰਕਾਰ।

SikhNet (Spanish)Uno come alimentos puros, pero se roba las monedas de otros, y en su interior hay falso orgullo,

ਸਾਸਤ੍ਰ ਬੇਦ ਕੀ ਬਿਧਿ. ਨਹੀ ਜਾਣਹਿ; ਬਿਆਪੇ ਮਨ ਕੈ ਮਾਨ ॥੨॥

saasatr bed kee bidh. nahee jaaneh; biaape man kai maan |2|

Sant Singh KhalsaHe knows nothing of the Vedas or the Shaastras; his mind is gripped by pride. ||2||
Manmohan SinghHe knows not the way of the Vedas and the Shastras and is perturbed with his mind's pride.
Manmohan Singh (Punjabi)ਉਹ ਵੇਦਾਂ ਅਤੇ ਸ਼ਾਸਤਰਾਂ ਦੀ ਰੀਤੀ ਨੂੰ ਨਹੀਂ ਜਾਣਦਾ ਅਤੇ ਆਪਣੇ ਚਿੱਤ ਦੇ ਹੰਕਾਰ ਨਾਲ ਵਿਆਕੁਲ ਹੋਇਆ ਹੋਇਆ ਹੈ।
Fareedkot Teekaਸਾਸਤ੍ਰ ਅਰ ਬੇਦ ਕੀ ਬਿਧੀ ਕੋ ਤੋ ਜਾਨਤੇ ਨਹੀਂ ਔਰ ਮਨ ਕੇ ਅਭਿਮਾਨ ਮੇਂ ਬਿਆਪੇ ਹੂਏ ਹੈਂ॥੨॥
Prof. Sahib Singhਉਹ ਮਨੁੱਖ (ਆਪਣੇ ਧਰਮ-ਪੁਸਤਕਾਂ) ਵੇਦ ਸ਼ਾਸਤ੍ਰਾਂ ਦੀ ਆਤਮਕ ਮਰਯਾਦਾ ਨਹੀਂ ਸਮਝਦੇ, ਉਹ ਤਾਂ ਆਪਣੇ ਮਨ ਦੇ ਅਹੰਕਾਰ ਵਿਚ ਹੀ ਫਸੇ ਰਹਿੰਦੇ ਹਨ ॥੨॥

ਪਦ ਅਰਥ ਬਿਧਿ = ਢੰਗ, ਮਰਯਾਦਾ। ਬਿਆਪੇ = ਫਸੇ ਹੋਏ। ਮਨ ਕੈ ਮਾਨ = ਮਨ ਦੇ ਮਾਣ ਵਿਚ ॥੨॥

SikhNet (Spanish)pues no conoce el camino de los Vedas y los Shastras, ya que el ego le voltea la mente. (2)

ਸੰਧਿਆ ਕਾਲ. ਕਰਹਿ ਸਭਿ ਵਰਤਾ; ਜਿਉ ਸਫਰੀ ਦੰਫਾਨ ॥

sandhiaa kaal. kareh sabh varataa; jiau safaree danfaan |

Sant Singh KhalsaHe says his evening prayers, and observes all the fasts, but this is all just a show.
Manmohan SinghHis saying of evening-time prayers and observance of all fasts, are like the false show of a conjurer.
Manmohan Singh (Punjabi)ਉਸ ਦਾ ਸ਼ਾਮ ਦੇ ਵੇਲੇ ਦੀ ਪੂਜਾ ਕਰਨਾ ਅਤੇ ਸਾਰੇ ਉਪਹਾਸ ਰਖਣੇ, ਇਕ ਮਦਾਰੀ ਦੇ ਝੂਠੇ ਦਿਖਾਵੇ ਦੀ ਤਰ੍ਹਾਂ ਦੇ ਹਨ।
Fareedkot Teekaਤ੍ਰਿਕਾਲ ਸੰਧਿਆ ਕਰਤੇ ਹੈਂ ਅਰ ਸਭ ਬ੍ਰਤ ਧਾਰਨ ਕਰਤੇ ਹੈਂ। ਉਨ ਕਾ ਦੰਭ ਸੰਯੁਗਤ ਕਰਨਾ ਐਸਾ ਹੈ ਜਿਸ ਪਰਕਾਰ (ਸਫਰੀ ਦੰਫਾਨ) ਮਦਾਰੀ ਕਾ ਦੰਭ ਹੋਤਾ ਹੈ॥
Prof. Sahib Singh(ਇਹੋ ਜਿਹੇ ਵੈਸ਼ਨੋ ਅਖਵਾਣ ਵਾਲੇ ਉਂਞ ਤਾਂ) ਤਿੰਨੇ ਵੇਲੇ ਸੰਧਿਆ ਕਰਦੇ ਹਨ, ਸਾਰੇ ਵਰਤ ਭੀ ਰੱਖਦੇ ਹਨ, (ਪਰ ਉਹਨਾਂ ਦਾ ਇਹ ਸਾਰਾ ਉੱਦਮ ਇਉਂ ਹੀ ਹੈ) ਜਿਵੇਂ ਕਿਸੇ ਮਦਾਰੀ ਦਾ ਤਮਾਸ਼ਾ (ਰੋਟੀ ਕਮਾਣ ਲਈ ਹੀ)।

ਪਦ ਅਰਥ ਸਭਿ = ਸਾਰੇ। ਸਫਰੀ = ਮਦਾਰੀ। ਦੰਫਾਨ = ਤਮਾਸ਼ਾ।

SikhNet (Spanish)Uno podrá hacer ayunos y decir sus oraciones en horas precisas del día, pero esto es puro teatro,

ਪ੍ਰਭੂ ਭੁਲਾਏ ਊਝੜਿ ਪਾਏ; ਨਿਹਫਲ ਸਭਿ ਕਰਮਾਨ ॥੩॥

prabhoo bhulaae aoojharr paae; nihafal sabh karamaan |3|

Sant Singh KhalsaGod made him stray from the path, and sent him into the wilderness. All his actions are useless. ||3||
Manmohan SinghStraying him, the Lord has but him on the path of wilderness. Vain are all his deeds.
Manmohan Singh (Punjabi)ਉਸ ਨੂੰ ਬੁਲਾ ਕੇ ਸੁਆਮੀ ਨੇ ਉਸ ਨੂੰ ਉਜਾੜ ਬੀਆਬਾਨ ਦੇ ਰਾਹੇ ਪਾ ਦਿੱਤਾ ਹੈ। ਵਿਅਰਥ ਹਨ ਉਸ ਦੇ ਸਾਰੇ ਕਰਮ।
Fareedkot Teekaਜੋ ਪ੍ਰਭੂ ਨੇ ਭੁਲਾਇ ਕਰ ਔਝੜ ਪਾਏ ਹੈਂ ਉਨ ਕੇ (ਕਰਮਾਨ) ਕਰਮ ਕੀਏ ਹੂਏ ਸਭ ਨਿਸਫਲ ਹੈਂ॥੩॥
Prof. Sahib Singh(ਪਰ ਉਹਨਾਂ ਦੇ ਭੀ ਕੀਹ ਵੱਸ?) ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਹੀ ਰਾਹ ਤੋਂ ਖੁੰਝਾਇਆ ਹੈ, ਗ਼ਲਤ ਰਸਤੇ ਪਾਇਆ ਹੋਇਆ ਹੈ, ਉਹਨਾਂ ਦੇ ਸਾਰੇ (ਕੀਤੇ ਹੋਏ ਧਾਰਮਿਕ) ਕਰਮ ਵਿਅਰਥ ਜਾਂਦੇ ਹਨ ॥੩॥

ਪਦ ਅਰਥ ਊਝੜਿ = ਕੁਰਾਹੇ। ਕਰਮਾਨ = ਕਰਮ ॥੩॥

SikhNet (Spanish)vanos son todos los actos, cuando somos desviados por Dios. (3)

ਸੋ ਗਿਆਨੀ ਸੋ ਬੈਸਨੌ ਪੜੑਿਆ; ਜਿਸੁ ਕਰੀ ਕ੍ਰਿਪਾ ਭਗਵਾਨ ॥

so giaanee so baisanau parraa; jis karee kripaa bhagavaan |

Sant Singh KhalsaHe alone is a spiritual teacher, and he alone is a devotee of Vishnu and a scholar, whom the Lord God blesses with His Grace.
Manmohan SinghHe alone is the diving and he alone the Vaishnav and the scholar, on whom is the mercy of the Lord.
Manmohan Singh (Punjabi)ਕੇਵਲ ਉਹ ਹੀ ਬ੍ਰਹਮਬੇਤਾ ਹੈ, ਤੇ ਕੇਵਲ ਉਹ ਹੀ ਵੈਸ਼ਨੋ ਅਤੇ ਵਿਦਵਾਨ ਹੈ, ਜਿਸ ਉਤੇ ਸੁਅਮੀ ਦੀ ਮਿਹਰ ਹੈ।
Fareedkot Teekaਸੋਈ ਗ੍ਯਾਨੀ ਹੈ ਔਰ ਸੋਈ ਵੈਸ਼ਨੋਂ ਹੈ ਔਰ ਪੜਾ ਹੂਆ ਭੀ ਵਹੀ ਸ੍ਰੇਸ਼ਟ ਹੈ, ਜਿਸ ਪੁਰ ਭਗਵੰਤ ਨੇ ਕ੍ਰਿਪਾ ਦ੍ਰਿਸ਼ਟੀ ਕਰੀ ਹੈ॥
Prof. Sahib Singhਅਸਲ ਗਿਆਨਵਾਨ ਉਹ ਮਨੁੱਖ ਹੈ, ਅਸਲ ਵੈਸ਼ਨੋ ਉਹ ਹੈ, ਅਸਲ ਵਿਦਵਾਨ ਉਹ ਹੈ, ਜਿਸ ਉਤੇ ਪਰਮਾਤਮਾ ਨੇ ਮਿਹਰ ਕੀਤੀ ਹੈ,

ਪਦ ਅਰਥ ਗਿਆਨੀ = ਗਿਆਨਵਾਨ। ਪੜ੍ਹ੍ਹਿਆ = ਵਿਦਵਾਨ। ਜਿਸੁ = ਜਿਸ ਉਤੇ।

SikhNet (Spanish)El sabio, el Vaishnava, el ser de conocimiento es el que cuenta con la Compasión de Dios,

ਓੁਨਿ ਸਤਿਗੁਰੁ ਸੇਵਿ. ਪਰਮ ਪਦੁ ਪਾਇਆ; ਉਧਰਿਆ ਸਗਲ ਬਿਸ੍ਵਾਨ ॥੪॥

oun satigur sev. param pad paaeaa; udhariaa sagal bisvaan |4|

Sant Singh KhalsaServing the True Guru, he obtains the supreme status and saves the whole world. ||4||
Manmohan SinghServing the True Guru, he obtains the supreme status and with him the entire world is saved.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾ ਕੇ ਉਹ ਮਹਾਨ ਮਰਤਬਾ ਪਾਂ ਲੈਂਦਾ ਹੈ ਅਤੇ ਉਸ ਦੇ ਨਾਲ ਸਾਰਾ ਸੰਸਾਰ ਪਾਰ ਉਤਰ ਜਾਂਦਾ ਹੈ।
Fareedkot Teekaਤਿਸ ਨੇ ਵਾਹਿਗੁਰੂ ਕੋ ਸੇਵ ਕਰ ਮੋਖ ਪਦ ਪਾਇ ਲੀਆ ਹੈ ਅਰ ਸਗਲ (ਬਿਸ੍ਵਾਨ) ਵਿਸ੍ਵ ਤੇ ਉਧਰਾ ਹੈ॥੪॥
Prof. Sahib Singh(ਜਿਸ ਦੀ ਬਰਕਤਿ ਨਾਲ) ਉਸ ਨੇ ਗੁਰੂ ਦੀ ਸਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਹੈ, (ਅਜਿਹੇ ਮਨੁੱਖ ਦੀ ਸੰਗਤ ਵਿਚ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥

ਪਦ ਅਰਥ ਓ‍ੁਨਿ = ਉਸ ਨੇ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਉਨਿ'। ਇਥੇ 'ਓਨਿ' ਪੜ੍ਹਨਾ ਹੈ}। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਬਿਸ੍ਵਾਨ = {विश्व} ਜਗਤ ॥੪॥

SikhNet (Spanish)sí, él, sirviendo al Guru Verdadero, llega a la Dicha Sublime y emancipa al mundo entero. (4)

ਕਿਆ ਹਮ ਕਥਹ. ਕਿਛੁ ਕਥਿ, ਨਹੀ ਜਾਣਹ; ਪ੍ਰਭ ਭਾਵੈ ਤਿਵੈ ਬੋੁਲਾਨ ॥

kiaa ham kathah. kichh kath, nahee jaanah; prabh bhaavai tivai buolaan |

Sant Singh KhalsaWhat can I say? I don't know what to say. As God wills, so do I speak.
Manmohan SinghWhat should I utter? I know naught to utter. As the Lord will, so He makes me utter.
Manmohan Singh (Punjabi)ਮੈਂ ਕੀ ਕਹਾਂ? ਮੈਨੂੰ ਕੁਝ ਭੀ ਕਹਿਣਾ ਨਹੀਂ ਆਉਂਦਾ। ਜਿਸ ਤਰ੍ਹਾਂ ਪ੍ਰਭੂ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਮੈਨੂੰ ਬੁਲਾਉਂਦਾ ਹੈ।
Fareedkot Teekaਹਮ ਕਿਆ ਕਥਨ ਕਰੇਂ ਕੁਛ ਕਥਨ ਕਰਨੇ ਨਹੀਂ ਜਾਨਤੇ ਹੈਂ। ਹੇ ਪ੍ਰਭੂ! ਜਿਉਂ ਤੇਰੇ ਕੋ ਭਾਵਤਾ ਹੈ, ਤੈਸੇ ਹੀ ਹਮ ਬੋਲਤੇ ਹੈਂ॥
Prof. Sahib Singhਪਰ, ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।

ਪਦ ਅਰਥ ਕਥਹ = ਅਸੀਂ ਆਖ ਸਕਦੇ ਹਾਂ। ਨਹੀ ਜਾਣਹ = ਅਸੀਂ ਨਹੀਂ ਜਾਣਦੇ। ਬਲਾਨ = ਬੁਲਾਂਦਾ ਹੈ। {ਅੱਖਰ 'ਬ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਬੋਲਾਨ'। ਇਥੇ 'ਬੁਲਾਨ' ਪੜ੍ਹਨਾ ਹੈ}।

SikhNet (Spanish)Oh Dios, no puedo decir, porque no sé, sólo canto así como me haces que lo haga,

ਸਾਧਸੰਗਤਿ ਕੀ ਧੂਰਿ ਇਕ ਮਾਂਗਉ; ਜਨ ਨਾਨਕ ਪਇਓ ਸਰਾਨ ॥੫॥੨॥

saadhasangat kee dhoor ik maangau; jan naanak peo saraan |5|2|

Sant Singh KhalsaI ask only for the dust of the feet of the Saadh Sangat, the Company of the Holy. Servant Nanak seeks their Sanctuary. ||5||2||
Manmohan SinghI ask for only the dust of the saint's congregation. Slave Nanak has sought Thy protection, O Lord.
Manmohan Singh (Punjabi)ਮੈਂ ਕੇਵਲ ਸਤਿਸੰਗਤ ਦੀ ਧੂੜ ਦੀ ਯਾਚਨਾ ਕਰਦਾ ਹਾਂ। ਗੋਲੇ ਨਾਨਕ ਨੇ ਤੇਰੀ ਪਨਾਹ ਨਹੀਂ ਹੈ, ਹੇ ਪ੍ਰਭੂ!
Fareedkot Teekaਇਕ ਸਾਧ ਸੰਗਤ ਕੀ ਚਰਨ ਧੂਰ ਮਾਂਗਤਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕਾ ਦਾਸ ਆਪ ਕੀ (ਸਰਾਨ) ਸਰਣ ਪੜਾ ਹੂੰ॥੫॥੨॥☬ਗਿਆਨਵਾਨ ਕਾ ਅਨਭਵ ਕਹਤੇ ਹੈਂ:
Prof. Sahib Singhਮੈਂ ਦਾਸ ਨਾਨਕ ਤਾਂ ਪ੍ਰਭੂ ਦੀ ਸਰਨ ਪਿਆ ਹਾਂ (ਅਤੇ ਉਸ ਦੇ ਦਰ ਤੋਂ) ਸਿਰਫ਼ ਸਾਧ ਸੰਗਤ (ਦੇ ਚਰਨਾਂ) ਦੀ ਧੂੜ ਹੀ ਮੰਗਦਾ ਹਾਂ ॥੫॥੨॥

ਪਦ ਅਰਥ ਮਾਂਗਉ = ਮੈਂ ਮੰਗਦਾ ਹਾਂ। ਸਰਾਨ = ਸਰਨ ॥੫॥੨॥

SikhNet (Spanish)más bien añoro el Polvo de lo Pies de Tus Santos, oh Señor, y busco siempre Tu Refugio. (5-2)

Open this shabad (13 lines, Angs 1202-1203) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਮੋਰੋ. ਨਾਚਨੋ ਰਹੋ ॥

ab moro. naachano raho |

Sant Singh KhalsaNow, my dancing is over.
Manmohan SinghMy dancing is now ended.
Manmohan Singh (Punjabi)ਮੇਰਾ ਨੱਚਣਾ ਹੁਣ ਮੁਕ ਗਿਆ ਹੈ।
Fareedkot Teekaਅਬ ਮੇਰਾ ਨਾਚਨਾ ਅਰਥਾਤ ਚੌਰਾਸੀ ਮੇਂ ਫਿਰਨਾ ਰਹਿ ਚੁਕਾ ਹੈ॥
Prof. Sahib Singhਹੁਣ ਮੇਰੀ ਭਟਕਣਾ ਮੁੱਕ ਗਈ ਹੈ,

ਪਦ ਅਰਥ ਮੋਰੋ = ਮੇਰਾ। ਨਾਚਨੋ = ਮਾਇਆ ਦੀ ਖ਼ਾਤਰ ਭਟਕਣਾ, ਮਾਇਆ ਦੇ ਹੱਥਾਂ ਉੱਤੇ ਨੱਚਣਾ। ਰਹੋ = ਮੁੱਕ ਗਿਆ ਹੈ।

SikhNet (Spanish)No puedo bailar más, pues el Señor de forma espontánea ha llegado a mí y se me reveló como relámpago,

ਲਾਲੁ ਰਗੀਲਾ ਸਹਜੇ ਪਾਇਓ; ਸਤਿਗੁਰ ਬਚਨਿ ਲਹੋ ॥੧॥ ਰਹਾਉ ॥

laal rageelaa sahaje paaeo; satigur bachan laho |1| rahaau |

Sant Singh KhalsaI have intuitively obtained my Darling Beloved. Through the Word of the True Guru's Teachings, I found Him. ||1||Pause||
Manmohan SinghI have easily obtained my sportive Beloved. By The Guru's word, have I found Him. Pause.
Manmohan Singh (Punjabi)ਮੈਂ ਸੁਖੈਨ ਹੀ ਆਪੇ ਖਿਲੰਦੜੇ ਪ੍ਰੀਤਮ ਨੂੰ ਪਾ ਲਿਆ ਹੈ। ਗੁਰਾਂ ਦੀ ਬਾਣੀ ਦੁਆਰਾ ਮੈਂ ਉਸ ਨੂੰ ਲੱਭ ਲਿਆ ਹੈ। ਠਹਿਰਾਉ।
Fareedkot Teekaਲਾਲ ਰੰਗੀਲਾ ਪ੍ਰਭੁ ਸੁਭਾਵਕ ਹੀ ਪਾਇਆ ਹੈ।☬ਜੋ ਕਹੇ ਕੈਸੇ ਪਾਇਆ ਹੈ? ਤਿਸ ਪਰ ਕਹਤੇ ਹੈਂ:☬ਸਤਿਗੁਰੋਂ ਕੇ ਬਚਨੋਂ ਕਰ (ਲਹੋ) ਗ੍ਰਹਣ ਕਰਾ ਹੈ॥੧॥ ਰਹਾਉ ॥
Prof. Sahib Singhਗੁਰੂ ਦੇ ਬਚਨ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਸੋਹਣਾ ਲਾਲ ਪ੍ਰਭੂ ਲੱਭ ਲਿਆ ਹੈ ਪ੍ਰਾਪਤ ਕਰ ਲਿਆ ਹੈ ॥੧॥ ਰਹਾਉ ॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਬਚਨਿ = ਬਚਨ ਦੀ ਰਾਹੀਂ। ਲਹੋ = ਲੱਭ ਲਿਆ ਹੈ ॥੧॥ ਰਹਾਉ ॥

SikhNet (Spanish)a través de la Palabra del Guru. (1-Pausa)

ਕੁਆਰ ਕੰਨਿਆ, ਜੈਸੇ ਸੰਗਿ ਸਹੇਰੀ; ਪ੍ਰਿਅ ਬਚਨ. ਉਪਹਾਸ ਕਹੋ ॥

kuaar kaniaa, jaise sang saheree; pria bachan. upahaas kaho |

Sant Singh KhalsaThe virgin speaks with her friends about her husband and they laugh together;
Manmohan SinghAs a virgin girl laughingly talks about her spouse with her mates,
Manmohan Singh (Punjabi)ਜਿਸ ਤਰ੍ਹਾਂ ਇਕ ਅਣਵਿਆਹੀ ਕੁੜੀ ਆਪਣੀਆਂ ਸਹੇਲੀਆਂ ਨਾਲ ਆਪਣੇ ਪਤੀ ਬਾਰੇ ਹੱਸ ਹੱਸ ਗੱਲਾਂ ਕਰਦੀ ਹੈ,
Fareedkot Teekaਜੈਸੇ ਕਵਾਰੀ ਕੰਨਿਆਂ ਪਤੀ ਕੇ ਮਿਲਾਪ ਵਾਲੀ ਸਹੇਲੀ ਕੇ ਸੰਗ ਮਿਲ ਕਰ ਪੂਛਤੀ ਹੈ: ਪ੍ਰਿਯ ਪਤੀ ਕੇ ਉਪਹਾਸ ਕੇ ਬਚਨ ਕਹੁ, ਭਾਵ ਤਿਸ ਕੇ ਮਿਲਾਪ ਕਾ ਸੁਖ ਕਹੁ॥
Prof. Sahib Singhਜਿਵੇਂ ਕੋਈ ਕੁਆਰੀ ਕੁੜੀ ਸਹੇਲੀਆਂ ਨਾਲ ਆਪਣੇ (ਮੰਗੇਤਰ) ਪਿਆਰੇ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਹੈ,

ਪਦ ਅਰਥ ਕੁਆਰ ਕੰਨਿਆ = ਕੁਆਰੀ ਕੁੜੀ। ਸੰਗਿ ਸਹੇਰੀ = ਸਹੇਲੀਆਂ ਨਾਲ। ਉਪਹਾਸ = ਹਾਸੇ ਨਾਲ, ਹੱਸ ਹੱਸ ਕੇ। ਪ੍ਰਿਅ ਬਚਨ ਕਹੋ = ਆਪਣੇ ਪ੍ਰੀਤਮ ਦੀਆਂ ਗੱਲਾਂ ਕਰਦੀ ਹੈ।

SikhNet (Spanish)Así como la virgen habla amorosamente de su amor a sus compañeros,

ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ; ਤਬ ਮੁਖੁ ਕਾਜਿ ਲਜੋ ॥੧॥

jau surijan grih bheetar aaeo; tab mukh kaaj lajo |1|

Sant Singh Khalsabut when he comes home, she becomes shy, and modestly covers her face. ||1||
Manmohan Singhbut when the good spouse comes into her home, then she shows shyness, and covers her face.
Manmohan Singh (Punjabi)ਪ੍ਰੰਤੂ ਜਦ ਉਸ ਦਾ ਸਰੇਸ਼ਟ ਪਤੀ ਉਸ ਦੇ ਘਰ ਵਿੱਚ ਆਉਂਦਾ ਹੈ ਤਦ ਉਹ ਸੰਗ ਜਾਂਦੀ ਹੈ ਅਤੇ ਆਪਣੇ ਮੂੰਹ ਨੂੰ ਕੱਜ ਲੈਂਦੀ ਹੈ।
Fareedkot Teekaਜਬ ਚਤੁਰ ਪਤੀ ਘਰ ਮੇਂ ਆਇਆ ਸੋ ਸੁਖ ਪੂਛਨੇ ਕੇ ਸਮੇਂ ਲਜਿਆ ਕਰ ਕੇ ਮੁਖ ਢਾਕ ਲੀਆ, ਭਾਵ ਉਸ ਸੁਖ ਕਾ ਵਹੀ ਅਨਭਵ ਕਰਤੀ ਹੈ ਜਿਸ ਕੋ ਪਤੀ ਕਾ ਸੰਗਮ ਹੋਤਾ ਹੈ॥੧॥☬ਮਨ ਕੀ ਆਦ ਅੰਤ ਕੀ ਬਿਵਸਥਾ ਕਹਤੇ ਹੈਂ:
Prof. Sahib Singhਪਰ ਜਦੋਂ (ਉਸ ਦਾ) ਪਤੀ ਘਰ ਵਿਚ ਆਉਂਦਾ ਹੈ ਤਦੋਂ (ਉਹ ਕੁੜੀ) ਲੱਜਿਆ ਨਾਲ ਆਪਣਾ ਮੂੰਹ ਕੱਜ ਲੈਂਦੀ ਹੈ ॥੧॥

ਪਦ ਅਰਥ ਸੁਰਿਜਨੁ = ਪਤੀ। ਮੁਖੁ = ਮੂੰਹ। ਕਾਜਿ = ਕੱਜ ਲੈਂਦੀ ਹੈ। ਲਜੋ = ਲਾਜ ਨਾਲ ॥੧॥

SikhNet (Spanish)pero cuando el Señor llega a su jardín, a ella le da pena y cubre su semblante, así yo. (1)

ਜਿਉ ਕਨਿਕੋ ਕੋਠਾਰੀ ਚੜਿਓ; ਕਬਰੋ ਹੋਤ ਫਿਰੋ ॥

jiau kaniko kotthaaree charrio; kabaro hot firo |

Sant Singh KhalsaWhen gold is melted in the crucible, it flows freely everywhere.
Manmohan SinghAs gold put and heated in a crucible wanders about madly,
Manmohan Singh (Punjabi)ਜਿਸ ਤਰ੍ਹਾਂ ਕੁਠਾਲੀ ਵਿੱਚ ਪਾਇਆ ਤੇ ਤੱਤਾ ਕੀਤਾ ਹੋਇਆ ਸੋਨਾ ਕਮਲਾ ਹੋਇਆ ਫਿਰਦਾ ਹੈ,
Fareedkot Teekaਜਿਸ ਪਰਕਾਰ ਸੁਵਰਨ ਕੋਠਾਰੀ ਮੇਂ ਪੜਾ ਹੂਆ (ਕਬਰੋ) ਕਮਲਾ ਹੂਆ ਫਿਰਤਾ ਹੈ, ਭਾਵ ਸੇ ਮੈਲ ਕਰ ਚੰਚਲ ਹੈ॥
Prof. Sahib Singhਜਿਵੇਂ ਕੁਠਾਲੀ ਵਿਚ ਪਿਆ ਹੋਇਆ ਸੋਨਾ (ਸੇਕ ਨਾਲ) ਕਮਲਾ ਹੋਇਆ ਫਿਰਦਾ ਹੈ,

ਪਦ ਅਰਥ ਕਨਿਕੋ = ਸੋਨਾ। ਕੋਠਾਰੀ ਚੜਿਓ = ਕੁਠਾਲੀ ਵਿਚ ਪੈਂਦਾ ਹੈ। ਕਬਰੋ = ਕਮਲਾ।

SikhNet (Spanish)Así como el oro se parte en dos en el horno,

ਜਬ ਤੇ ਸੁਧ ਭਏ ਹੈ ਬਾਰਹਿ; ਤਬ ਤੇ ਥਾਨ ਥਿਰੋ ॥੨॥

jab te sudh bhe hai baareh; tab te thaan thiro |2|

Sant Singh KhalsaBut when it is made into pure solid bars of gold, then it remains stationary. ||2||
Manmohan Singhbut when it becomes cent per cent pure, then it becomes stationary at a place.
Manmohan Singh (Punjabi)ਪ੍ਰੰਤੂ ਜਦ ਇਹ ਸੌ ਫੀ ਸਦੀ ਖਾਲਸ ਹੋ ਜਾਂਦਾ ਹੈ, ਤਦ ਇਹ ਇਕ ਥਾਂ ਤੇ ਸਥਿਰ ਹੋ ਜਾਂਦਾ ਹੈ।
Fareedkot Teekaਜਬ ਤੇ ਬਾਰਾਂ ਵੰਨੀ ਕਾ ਹੋ ਗਿਆ ਤਬ ਤੇ ਉਸ ਕੋਠਾਲੀ ਅਸਥਾਨ ਮੇਂ ਇਸਥਿਤ ਹੋ ਜਾਤਾ ਹੈ। ਭਾਵ ਇਹ ਕਿ ਜਬ ਤਕ ਮਨ ਮੈਲਾ ਹੈ ਤਬ ਤਕ ਚੰਚਲ ਰਹਿਤਾ ਹੈ, ਜਬ ਸੁਧ ਹੂਆ, ਤਬ ਬ੍ਰਹਮ ਮੇਂ ਇਸਥਿਤ ਹੋਤਾ ਹੈ॥੨॥☬ਅਬ ਘੜੀਆਲ ਕਾ ਦ੍ਰਿਸ਼ਟਾਂਤ ਦੇ ਕਰ ਪ੍ਰਾਣੋਂ ਕੇ ਸੰਜੋਗ ਵਿਜੋਗ ਕਾ ਪਰਕਾਰ ਦਿਖਾਵਤੇ ਹੈਂ:
Prof. Sahib Singhਪਰ ਜਦੋਂ ਉਹ ਬਾਰਾਂ ਵੰਨੀਂ ਦਾ ਸੁੱਧ ਬਣ ਜਾਂਦਾ ਹੈ, ਤਦੋਂ ਉਹ (ਸੇਕ ਵਿਚ ਤੜਫਣੋਂ) ਅਡੋਲ ਹੋ ਜਾਂਦਾ ਹੈ ॥੨॥

ਪਦ ਅਰਥ ਜਬ ਤੇ = ਜਦੋਂ ਤੋਂ। ਬਾਰਹਿ = ਬਾਰਾਂ ਵੰਨੀਆਂ ਦਾ। ਤਬ ਤੇ = ਤਦੋਂ ਤੋਂ। ਥਾਨ ਥਿਰੋ = ਟਿਕ ਜਾਂਦਾ ਹੈ, ਮੁੜ ਕੁਠਾਲੀ ਵਿਚ ਨਹੀਂ ਪੈਂਦਾ ॥੨॥

SikhNet (Spanish)pero cuando se purifica, se mantiene integro, así yo. (2)

ਜਉ ਦਿਨੁ ਰੈਨਿ. ਤਊ ਲਉ ਬਜਿਓ; ਮੂਰਤ ਘਰੀ ਪਲੋ ॥

jau din rain. taoo lau bajio; moorat gharee palo |

Sant Singh KhalsaAs long as the days and the nights of one's life last, the clock strikes the hours, minutes and seconds.
Manmohan SinghAs long as the striker is present, till then day and night, the gang of life rings every hour, every ghari and every moment,
Manmohan Singh (Punjabi)ਜਦ ਤਾਈਂ ਬਜਾਉਣ ਵਾਲਾ ਹਾਜ਼ਰ ਹੈ, ਉਦੋਂ ਤਾਂਈ ਦਿਹੁੰ ਤੇ ਰਾਤ ਹਰ ਘੰਟੇ, ਹਰ ਧੜੀਹ ਅਤੇ ਹਰ ਮੁਹਤ ਜੀਵਨ ਦਾ ਘੜਿਆਲ ਵਜਦਾ ਰਿਹੰਦਾ ਹੈ,
Fareedkot Teekaਜੌ ਰਾਤ੍ਰ ਦਿਨ ਬਜਾਵਨ ਵਾਲਾ ਪਾਸ ਹੈ ਤਬ ਤਕ ਮਹੂਰਤ ਘੜੀ ਪਲ ਮੇਂ ਬਜਾਵਤਾ ਹੈ॥
Prof. Sahib Singhਜਦੋਂ ਤਕ (ਮਨੁੱਖ ਦੀ ਜ਼ਿੰਦਗੀ ਦੀ) ਰਾਤ ਕਾਇਮ ਰਹਿੰਦੀ ਹੈ ਤਦ ਤਕ (ਉਮਰ ਦੇ ਬੀਤਦੇ ਜਾਣ ਦੀ ਖ਼ਬਰ ਦੇਣ ਲਈ ਘੜਿਆਲ ਦੀ ਰਾਹੀਂ) ਮੁਹੂਰਤ ਘੜੀਆਂ ਪਲ ਵੱਜਦੇ ਰਹਿੰਦੇ ਹਨ।

ਪਦ ਅਰਥ ਜਉ ਦਿਨੁ = ਜਿਸ ਦਿਨ ਤਕ, ਜਦੋਂ ਤਕ। ਰੈਨਿ = (ਜ਼ਿੰਦਗੀ ਦੀ) ਰਾਤ। ਤਊ ਲਉ = ਉਤਨਾ ਚਿਰ ਹੀ। ਮੂਰਤ = ਮੁਹੂਰਤ।

SikhNet (Spanish)Para tantas noches que vive el ser humano hay días, el Gong de la vida es tocado cada hora,

ਬਜਾਵਨਹਾਰੋ ਊਠਿ ਸਿਧਾਰਿਓ; ਤਬ ਫਿਰਿ ਬਾਜੁ. ਨ ਭਇਓ ॥੩॥

bajaavanahaaro aootth sidhaario; tab fir baaj. na bheo |3|

Sant Singh KhalsaBut when the gong player gets up and leaves, the gong is not sounded again. ||3||
Manmohan Singhbut when he gets up and departs, then there is no ringing again.
Manmohan Singh (Punjabi)ਪੰਤੂ ਜਦ ਉਹ ਉਠ ਕੇ ਤੁਰ ਜਾਂਦਾ ਹੈ, ਤਦ ਮੁੜ ਕੇ ਕੋਈ ਬਜ ਬਜਾਂ ਨਹੀਂ ਹੁੰਦਾ।
Fareedkot Teekaਜਬ ਬਜਾਵਨਹਾਰੋ ਉਠ ਕਰ ਚਲਾ ਗਿਆ ਤਬ ਪੁਨਾ ਬਾਜਤਾ ਨ ਭਇਆ। ਤੈਸੇ ਹੀ ਜਬ ਤਕ ਪ੍ਰਾਣ ਹੈ ਤਬ ਤਕ ਸਰੀਰ ਚੇਸ਼ਟਾ ਕਰਤਾ ਹੈ, ਜਬ ਪ੍ਰਾਣ ਪੌਣ ਚਲਾ ਜਾਤਾ ਹੈ ਤਬ ਸਰੀਰ ਚੇਸ਼ਟਾ ਸੇ ਰਹਿਤ ਜੋ ਜਾਤਾ ਹੈ; ਵਾ ਜਬ ਤਕ ਅਵਿਦਿਆ ਰਾਤ੍ਰ ਥੀ ਤਬ ਤਕ ਭੇਦ ਭਾਵ ਕਰ ਮਹੂਰਤ, ਘੜੀ, ਪਲ ਪਲ ਮੇਂ ਮਨ ਕਥਨ ਕਰਤਾ ਥਾ। ਜਬ ਵਜਾਵਨੇ ਵਾਲਾ ਅਗਿਆਨ ਚਲਾ ਗਿਆ ਤਉ ਫਿਰ ਦੁਵੈਤ ਰੂਪ ਬਚਨੋਂ ਕਾ ਕਥਨ ਨਹੀਂ ਹੂਆ॥੩॥☬ਅਬ ਅਭੇਦਤਾ ਮੇਂ ਦ੍ਰਿਸ਼ਟਾਂਤ ਕਹਿਤੇ ਹੈਂ:
Prof. Sahib Singhਪਰ ਜਦੋਂ ਇਹਨਾਂ ਨੂੰ ਵਜਾਣ ਵਾਲਾ (ਦੁਨੀਆ ਤੋਂ) ਉੱਠ ਤੁਰਦਾ ਹੈ, ਤਦੋਂ (ਉਹਨਾਂ ਘੜੀਆਂ ਪਲਾਂ ਦਾ) ਵੱਜਣਾ ਮੁੱਕ ਜਾਂਦਾ ਹੈ ॥੩॥

ਪਦ ਅਰਥ ਬਜਾਵਨਹਾਰੋ = ਵਜਾਣ ਵਾਲਾ ਜੀਵ। ਬਾਜੁ ਨ ਭਇਓ = (ਘੜਿਆਲ) ਨਹੀਂ ਵੱਜਦਾ ॥੩॥

SikhNet (Spanish)cada momento, pero cuando el que lo toca, sí, el Alma, se va, entonces todo sonido se funde en el Silencio de Dios. (3)

ਜੈਸੇ ਕੁੰਭ. ਉਦਕ ਪੂਰਿ ਆਨਿਓ; ਤਬ ਓੁਹੁ ਭਿੰਨ ਦ੍ਰਿਸਟੋ ॥

jaise kunbh. udak poor aanio; tab ouhu bhin drisatto |

Sant Singh KhalsaWhen the pitcher is filled with water, the water contained within it seems distinct.
Manmohan SinghAs a pitcher filled with water is brought, then that water seems different and distinct,
Manmohan Singh (Punjabi)ਜਿਸ ਤਰ੍ਹਾਂ ਇਕ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਂਦਾ ਹੈ, ਤਦ ਉਹ ਪਾਣੀ ਵਖਰਾ ਦਿੱਸ ਆਉਂਦਾ ਹੈ,
Fareedkot Teekaਜਿਸ ਪਰਕਾਰ (ਕੁੰਭ) ਘੜਾ (ਉਦਕ) ਜਲ ਕੀ ਨਦੀ ਵਾ ਸਮੁੰਦਰ ਸੇ ਪੂਰ ਕਰ ਲਿਆਇ ਰਖਿਆ ਹੈ ਤਬ ਵਹੁ ਭਿੰਨ ਦਿਖਾਈ ਦੇਤਾ ਹੈ॥
Prof. Sahib Singhਜਿਵੇਂ ਜਦੋਂ ਕੋਈ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਏ, ਤਦੋਂ (ਘੜੇ ਵਾਲਾ) ਉਹ (ਪਾਣੀ ਖੂਹ ਆਦਿਕ ਦੇ ਹੋਰ ਪਾਣੀ ਨਾਲੋਂ) ਵੱਖਰਾ ਦਿੱਸਦਾ ਹੈ।

ਪਦ ਅਰਥ ਕੁੰਭ = ਘੜਾ। ਉਦਕਿ = ਪਾਣੀ ਨਾਲ। ਪੂਰਿ = ਭਰ ਕੇ। ਆਨਿਓ = ਲਿਆਂਦਾ। ਓ‍ੁਹੁ = ਉਹ (ਪਾਣੀ) {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਉਹੁ', ਇਥੇ 'ਓਹੁ' ਪੜ੍ਹਨਾ ਹੈ}। ਭਿੰਨ = ਵੱਖਰਾ। ਦ੍ਰਿਸਟੋ = ਦਿੱਸਦਾ ਹੈ।

SikhNet (Spanish)Así como el agua cuando es guardada se ve distinta y separada,

ਕਹੁ ਨਾਨਕ. ਕੁੰਭੁ ਜਲੈ ਮਹਿ ਡਾਰਿਓ; ਅੰਭੈ ਅੰਭ ਮਿਲੋ ॥੪॥੩॥

kahu naanak. kunbh jalai meh ddaario; anbhai anbh milo |4|3|

Sant Singh KhalsaSays Nanak, when the pitcher is emptied out, the water mingles again with water. ||4||3||
Manmohan Singhbut, says Nanak, when the pitcher is emptied into the water, the water mingles with the water.
Manmohan Singh (Punjabi)ਪ੍ਰੰਤੂ ਗੁਰੂ ਜੀ ਆਖਦੇ ਹਨ, ਜਦ ਘੜਾ ਪਾਣੀ ਅੰਦਰ ਉਲਟਾ ਦਿੱਤਾ ਜਾਂਦਾ ਹੈ, ਤਾਂ ਜਲ ਜਲ ਨਾਲ ਰਲ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਵਹੁ ਭਰਾ ਹੂਆ ਘੜਾ ਜਲ ਮੇਂ ਡਾਰ ਦੀਆ ਤਬ ਜਲ ਕੇ ਸਾਥ ਜਲ ਮਿਲਿ ਜਾਤਾ ਭਇਆ। ਭਾਵ ਯਹਿ ਕਿ ਜਬ ਤਕ ਜੀਵ ਕੋ ਅਗਿਆਨ ਉਪਾਧੀ ਹੈ ਤਬ ਤਕ ਜੀਵ ਭਾਵ ਪਰਤੀਤ ਹੋਤਾ ਹੈ। ਜਬ ਉਪਾਧੀ ਦੂਰ ਹੋਈ ਤਬ ਬ੍ਰਹਮ ਰੂਪ ਹੈ॥੪॥੩॥
Prof. Sahib Singhਨਾਨਕ ਆਖਦਾ ਹੈ- ਜਦੋਂ ਉਹ (ਭਰਿਆ) ਘੜਾ ਪਾਣੀ ਵਿਚ ਪਾ ਦੇਈਦਾ ਹੈ ਤਦੋਂ (ਘੜੇ ਦਾ) ਪਾਣੀ ਹੋਰ ਪਾਣੀ ਵਿਚ ਮਿਲ ਜਾਂਦਾ ਹੈ ॥੪॥੩॥

ਪਦ ਅਰਥ ਜਲੈ ਮਹਿ = ਪਾਣੀ ਵਿਚ ਹੀ। ਅੰਭੈ = ਪਾਣੀ ਨੂੰ। ਅੰਭ = ਪਾਣੀ ॥੪॥੩॥

SikhNet (Spanish)y cuando es regresada al océano no puede distinguirse más, así yo. (4-3)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਪੂਛੇ; ਕਿਆ ਕਹਾ ॥

ab poochhe; kiaa kahaa |

Sant Singh KhalsaNow if he is asked, what can he say?
Manmohan SinghIf questioned, what can man say now?
Manmohan Singh (Punjabi)ਜੇਕਰ ਪੁਛਿਆ ਜਾਵੇ ਤਾਂ ਆਦਮੀ ਹੁਣ ਕੀ ਆਖ ਸਕਦਾ ਹੈ?
Fareedkot Teekaਹੇ ਮਨ! (ਅਬ) ਪਰਮੇਸ਼ਰ ਜੋ ਪੂਛੇਗਾ ਕਿ ਤੈਨੇ ਮਾਨੁਖ ਜਨਮ ਪਾਇ ਕਰ ਕਿਆ ਕੀਆ ਤਬ ਕਿਆ ਉਤਰ ਕਹੇਗਾ?
Prof. Sahib Singhਹੇ ਬਾਵਰੇ! ਹੁਣ ਜੇ ਤੈਨੂੰ ਪੁੱਛਿਆ ਜਾਏ ਤਾਂ ਕੀਹ ਦੱਸੇਂਗਾ?

ਪਦ ਅਰਥ ਪੂਛੇ = ਜੇ (ਤੈਨੂੰ) ਪੁੱਛਿਆ ਜਾਏ। ਕਿਆ ਕਹਾ = ਕੀਹ ਦੱਸੇਂਗਾ?

SikhNet (Spanish)Si el que anda perdido viene a mí ahora, haciendo preguntas, ¿qué le voy a decir?

ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ; ਬਾਵਰ. ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥

laino naam amrit ras neeko; baavar. bikh siau geh rahaa |1| rahaau |

Sant Singh KhalsaHe was supposed to have gathered the sublime essence of the Ambrosial Naam, the Name of the Lord, but instead, the mad-man was busy with poison. ||1||Pause||
Manmohan SinghHe was to gather the sublime and delicious Name-Nectar, but the crazy one is involved with the poison. Pause.
Manmohan Singh (Punjabi)ਉਸ ਨੇ ਸਰੇਸ਼ਟ ਅਤੇ ਸੁਆਦਲਾ ਨਾਮ-ਸੁਧਾਰਸ ਲੈਣਾ ਸੀ, ਪ੍ਰੰਤੂ ਝੱਲਾ ਇਨਸਾਨ ਜ਼ਹਿਰ ਨਾਲ ਚਿਮੜਿਆ ਹੋਇਆ ਹੈ। ਠਹਿਰਾਉ।
Fareedkot Teeka(ਨੀਕੋ) ਸੁੰਦ੍ਰ ਵਾ ਭਲੀ ਪਰਕਾਰ ਪਰਮੇਸਰ ਕਾ ਅੰਮ੍ਰਿਤ ਰੂਪ ਨਾਮ ਲੈਨਾ ਥਾ, ਸੋ ਤੈ ਨਾਂ ਲੀਆ। (ਬਾਵਰ) ਮੂਰਖ ਮਨ (ਬਿਖ) ਵਿਸ਼ਿਓਂ ਮੇਂ ਗਹੁਗਚ ਹੋ ਰਹਾ ਹੈ॥੧॥ ਰਹਾਉ ॥
Prof. Sahib Singh(ਤੂੰ ਇਥੇ ਜਗਤ ਵਿਚ ਆ ਕੇ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਸੋਹਣਾ ਨਾਮ-ਰਸ ਲੈਣਾ ਸੀ, ਪਰ ਹੇ ਕਮਲੇ! ਤੂੰ ਤਾਂ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਨਾਲ ਹੀ ਚੰਬੜ ਰਿਹਾ ਹੈਂ ॥੧॥ ਰਹਾਉ ॥

ਪਦ ਅਰਥ ਲੈਨੋ = ਲੈਣਾ ਸੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨੀਕੋ = ਸੋਹਣਾ। ਬਾਵਰ = ਹੇ ਕਮਲੇ! ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ ਦਾ ਮੋਹ-ਜ਼ਹਰ। ਗਹਿ ਰਹਾ = ਚੰਬੜ ਰਿਹਾ ਹੈਂ ॥੧॥ ਰਹਾਉ ॥

SikhNet (Spanish)Cuando él debía haber estado recitado el Nombre, como un loco, se dejó embrujar celosamente con el veneno de Maya. (1-Pausa)

ਦੁਲਭ ਜਨਮੁ ਚਿਰੰਕਾਲ ਪਾਇਓ; ਜਾਤਉ ਕਉਡੀ ਬਦਲਹਾ ॥

dulabh janam chirankaal paaeo; jaatau kauddee badalahaa |

Sant Singh KhalsaThis human life, so difficult to obtain, was finally obtained after such a long time. He is losing it in exchange for a shell.
Manmohan SinghThe invaluable human birth is attained after a long interval, but it is going in exchange for a shell.
Manmohan Singh (Punjabi)ਅਮੋਲਕ ਮਨੁੱਖਾ ਜਨਮ ਬੜੇ ਅਰਸੇ ਦੇ ਮਗਰੋਂ ਮਿਲਿਆ ਹੈ, ਪ੍ਰੰਤੂ ਇਹ ਇਕ ਕੌਡੀ ਦੇ ਵਟਾਂਦਰੇ ਵਿੱਚ ਜਾ ਰਿਹਾ ਹੈ।
Fareedkot Teekaਚਿਰੰਕਾਲ ਪੀਛੇ ਏਹ ਦ੍ਰੁਲਭ ਮਾਨੁਖ ਸਰੀਰ ਪਾਇਆ ਹੈ, ਪਰੰਤੂ ਹੇ ਮਨ! (ਕਉਡੀ) ਮਾਇਆ ਕੇ ਬਦਲੇ ਬਿਅਰਥ ਬੀਤਤਾ ਜਾਤਾ ਹੈ॥
Prof. Sahib Singhਹੇ ਝੱਲੇ! ਬੜੇ ਚਿਰਾਂ ਪਿੱਛੋਂ (ਤੈਨੂੰ) ਦੁਰਲੱਭ (ਮਨੁੱਖਾ) ਜਨਮ ਮਿਲਿਆ ਸੀ, ਪਰ ਇਹ ਤਾਂ ਕੌਡੀ ਦੇ ਵੱਟੇ ਜਾ ਰਿਹਾ ਹੈ।

ਪਦ ਅਰਥ ਦੁਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲਾ। ਚਿਰੰਕਾਲ = ਚਿਰਾਂ ਪਿੱਛੋਂ। ਜਾਤਉ = ਜਾ ਰਿਹਾ ਹੈ। ਬਦਲਹਾ = ਬਦਲੇ, ਵੱਟੇ ਵਿਚ।

SikhNet (Spanish)Precioso es el nacimiento humano, obtenido después de una gran espera, pero mira,

ਕਾਥੂਰੀ ਕੋ ਗਾਹਕੁ ਆਇਓ; ਲਾਦਿਓ ਕਾਲਰ, ਬਿਰਖ ਜਿਵਹਾ ॥੧॥

kaathooree ko gaahak aaeo; laadio kaalar, birakh jivahaa |1|

Sant Singh KhalsaHe came to buy musk, but instead, he has loaded dust and thistle grass. ||1||
Manmohan SinghThe mortal comes to buy musk, but he loads dust and the thistle-grass.
Manmohan Singh (Punjabi)ਪ੍ਰਾਣੀ ਕਸਤੂਰੀ ਖਰੀਦਣ ਨਹੀਂ ਆਉਂਦਾ ਹੈ, ਪ੍ਰੰਤੂ ਉਹ ਘੱਟੇ ਮਿੱਟੀ ਤੇ ਕੰਡਿਆਲੇ ਘਾ ਨੂੰ ਲੱਦ ਲੈਂਦਾ ਹੈ।
Fareedkot Teeka(ਕਾਥੂਰੀ) ਕਸਤੂਰੀ ਕਾ ਲੈਣੇ ਵਾਲਾ ਹੋ ਕਰ ਆਇਆ ਥਾ, ਭਾਵ ਸੇ ਤੂੰ ਭਗਤੀ ਕਰਨ ਹੇਤ ਆਇਆ ਥਾ। ਪਰੰਤੂ ਖੋਟੇ ਕਰਮੋਂ ਰੂਪੀ ਕਲਰ ਔ ਹੰਕਾਰ ਰੂਪ ਜਵਾਹ ਬ੍ਰਿਛ ਲਾਦਤਾ ਭਇਆ॥੧॥
Prof. Sahib Singhਤੂੰ (ਇਥੇ) ਕਸਤੂਰੀ ਦਾ ਗਾਹਕ ਬਣਨ ਲਈ ਆਇਆ ਸੀ, ਪਰ ਤੂੰ ਇਥੋਂ ਕੱਲਰ ਲੱਦ ਲਿਆ ਹੈ, ਜਿਵਾਂਹਾਂ ਦੇ ਬੂਟੇ ਲੱਦ ਲਏ ਹਨ ॥੧॥

ਪਦ ਅਰਥ ਕਾਥੂਰੀ = ਕਸਤੂਰੀ। ਕੋ = ਦਾ। ਲਾਦਿਓ = ਤੂੰ ਲੱਦ ਲਿਆ ਹੈ, ਤੂੰ ਖ਼ਰੀਦ ਲਿਆ ਹੈ। ਬਿਰਖ ਜਿਵਹਾ = ਜਿਵਾਂਹ ਦੇ ਬੂਟੇ ॥੧॥

SikhNet (Spanish)¿cómo puede uno cambiarlo por migajas? Uno llega a buscar la esencia del musgo, pero en vez, y así como el toro, carga su lomo con polvo. (1)

ਆਇਓ ਲਾਭੁ ਲਾਭਨ ਕੈ ਤਾਈ; ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥

aaeo laabh laabhan kai taaee; mohan tthaagauree siau ulajh pahaa |

Sant Singh KhalsaHe comes in search of profits, but he is entangled in the enticing illusion of Maya.
Manmohan SinghHe comes in search of profit, but is entangled in the optical illusion of mammon.
Manmohan Singh (Punjabi)ਉਹ ਨਫੇ ਦੀ ਤਲਾਸ਼ ਵਿੱਚ ਆਉਦਾ ਹੈ, ਪਰ ਮਾਇਆ ਦੇ ਦ੍ਰਿਸ਼ਟਮਾਨ ਧੋਖਚੇ ਵਿੱਚ ਫਸ ਜਾਂਦਾ ਹੈ।
Fareedkot Teekaਹੇ ਜੀਵ! ਲਾਭ (ਲਾਭਨ) ਢੂੰਢਨੇ ਕੇ ਵਾਸਤੇ ਤੂੰ ਆਇਆ ਥਾ। ਮੋਹਨੇ ਵਾਲੀ ਮਾਇਆ ਰੂਪ ਠਗ ਬੂਟੀ ਕੇ ਸਾਥ ਉਲਝ ਪੜਾ ਹੈ॥
Prof. Sahib Singhਹੇ ਕਮਲੇ! (ਤੂੰ ਜਗਤ ਵਿਚ ਆਤਮਕ ਜੀਵਨ ਦਾ) ਲਾਭ ਖੱਟਣ ਲਈ ਆਇਆ ਸੀ, ਪਰ ਤੂੰ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਠਗ-ਬੂਟੀ ਨਾਲ ਹੀ ਆਪਣਾ ਮਨ ਜੋੜ ਬੈਠਾ ਹੈਂ।

ਪਦ ਅਰਥ ਲਾਭਨ ਕੈ ਤਾਈ = ਲੱਭਣ ਵਾਸਤੇ। ਮੋਹਨਿ = ਮਨ ਨੂੰ ਮੋਹ ਲੈਣ ਵਾਲੀ। ਠਾਗਉਰੀ = ਠਗ-ਮੂਰੀ, ਠਗ-ਬੂਟੀ। ਉਲਝਿ ਪਹਾ = ਮਨ ਜੋੜ ਬੈਠਾ ਹੈਂ।

SikhNet (Spanish)Uno viene a tener utilidad pero se involucra sólo con el espejismo de Maya, la Gra

ਕਾਚ ਬਾਦਰੈ. ਲਾਲੁ ਖੋਈ ਹੈ; ਫਿਰਿ ਇਹੁ ਅਉਸਰੁ. ਕਦਿ ਲਹਾ ॥੨॥

kaach baadarai. laal khoee hai; fir ihu aausar. kad lahaa |2|

Sant Singh KhalsaHe loses the jewel, in exchange for mere glass. When will he have this blessed opportunity again? ||2||
Manmohan SinghHe loses the jewel in exchange for glass. When shall this opportunity come to him again?
Manmohan Singh (Punjabi)ਉਹ ਕੱਚ ਦੇ ਵਟਾਦਰੇ ਵਿੱਚ ਜਵੇਹਰ ਨੂੰ ਗੁਆ ਲੈਂਦਾ ਹੈ। ਇਹ ਮੌਕਾ ਉਸ ਨੂੰ ਮੁੜ ਕਦੇ ਹੱਥ ਲੱਗੇਗਾ?
Fareedkot Teeka(ਕਾਚ) ਵਿਸ਼ਿਓਂ ਕੇ ਬਦਲੇ (ਲਾਲੁ) ਪਰਮੇਸਰ ਖੋਇ ਲੀਆ ਹੈ, ਫਿਰ ਇਹ ਸਮਾਂ ਕਬ ਪ੍ਰਾਪਤ ਹੋਵੇਗਾ, ਭਾਵ ਸੇ ਨਹੀਂ ਹੋਤਾ॥੨॥
Prof. Sahib Singhਤੂੰ ਕੱਚ ਦੇ ਵੱਟੇ ਲਾਲ ਗਵਾ ਰਿਹਾ ਹੈਂ। (ਹੇ ਕਮਲੇ!) ਇਹ ਮਨੁੱਖਾ ਜਨਮ ਵਾਲਾ ਸਮਾ ਫਿਰ ਕਦੋਂ ਲੱਭੇਂਗਾ? ॥੨॥

ਪਦ ਅਰਥ ਕਾਚ = ਕੱਚ। ਬਾਦਰੈ = ਬਦਲੇ, ਵੱਟੇ ਵਿਚ। ਖੋਈ ਹੈ = ਗਵਾ ਰਿਹਾ ਹੈਂ। ਅਉਸਰੁ = ਸਮਾ। ਕਦਿ = ਕਦੋਂ? ਲਹਾ = ਲੱਭੇਗਾ ॥੨॥

SikhNet (Spanish)n embustera, y compra vidrio pensando que es un rubí, pero esta oportunidad ¿le llegará de nuevo? (2)

ਸਗਲ ਪਰਾਧ. ਏਕੁ ਗੁਣੁ ਨਾਹੀ; ਠਾਕੁਰੁ ਛੋਡਹ. ਦਾਸਿ ਭਜਹਾ ॥

sagal paraadh. ek gun naahee; tthaakur chhoddah. daas bhajahaa |

Sant Singh KhalsaHe is full of sins, and he has not even one redeeming virtue. Forsaking his Lord and Master, he is involved with Maya, God's slave.
Manmohan SinghIn him are all the sins and not even one virtue, Forsaking his Lord, he thinks of His slave.
Manmohan Singh (Punjabi)ਉਸ ਵਿੱਚ ਸਾਰੇ ਪਾਪ ਹਨ ਤੇ ਨੇਕੀ ਇਕ ਭੀ ਨਹੀਂ। ਆਪਣੇ ਸਾਈਂ ਨੂੰ ਤਿਆਗ ਉਹ ਉਸ ਦੇ ਗੋਲੇ ਨੂੰ ਯਾਦ ਕਰਦਾ ਹੈ।
Fareedkot Teekaਹੇ ਮਨ! ਸਭੀ (ਪਰਾਧ) ਔਗੁਨ ਹੀ ਕਰਤਾ ਹੈ ਗੁਣ ਏਕ ਭੀ ਨਹੀਂ ਧਾਰਤਾ। ਠਾਕੁਰ ਕੋ ਛੋਡ ਕਰ ਕੇ (ਦਾਸਿ) ਦਾਸੀ ਮਾਇਆ ਕੋ ਭਜ ਰਹਾ ਹੈ॥
Prof. Sahib Singhਅਸਾਂ ਜੀਵਾਂ ਵਿਚ ਸਾਰੀਆਂ ਖ਼ੁਨਾਮੀਆਂ ਹੀ ਹਨ, ਗੁਣ ਇੱਕ ਭੀ ਨਹੀਂ। ਅਸੀਂ ਮਾਲਕ-ਪ੍ਰਭੂ ਨੂੰ ਛੱਡ ਦੇਂਦੇ ਹਾਂ ਅਤੇ ਉਸ ਦੀ ਦਾਸੀ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ।

ਪਦ ਅਰਥ ਪਰਾਧ = ਅਪਰਾਧ, ਖ਼ੁਨਾਮੀਆਂ। ਛੋਡਹ = ਅਸੀਂ ਜੀਵ ਛੱਡ ਦੇਂਦੇ ਹਾਂ। ਦਾਸਿ = ਦਾਸੀ, ਮਾਇਆ। ਭਜਹਾ = ਭਜਹ, ਅਸੀਂ ਸੇਂਵਦੇ ਹਾਂ।

SikhNet (Spanish)Uno pasa la vida acumulando faltas y, olvidándose de Dios, deja que la Maya entre en su mente, y ella lo convierte en su esclavo.

ਆਈ ਮਸਟਿ, ਜੜਵਤ ਕੀ ਨਿਆਈ; ਜਿਉ ਤਸਕਰੁ, ਦਰਿ ਸਾਂਨੑਿਹਾ ॥੩॥

aaee masatt, jarravat kee niaaee; jiau tasakar, dar saanahaa |3|

Sant Singh KhalsaAnd when the final silence comes, like inanimate matter, he is caught like a thief at the door. ||3||
Manmohan SinghWhen death's silence like that of the dead matter comes, man's plight becomes like that of the thief caught at the door of the digging.
Manmohan Singh (Punjabi)ਜਦ ਮੁਰਦੇ ਮਾਦੇ ਵਰਗੀ ਮੌਤ ਦੀ ਚੁਪ ਆਉਂਦੀ ਹੈ ਤਾਂ ਆਦਮੀ ਦੀ ਹਾਲਤ ਸੰਨ੍ਹਾਂ ਦੇ ਬੂਹੇ ਉਤੇ ਪਕੜੇ ਹੋਏ ਚੋਰ ਵਰਗੀ ਹੋ ਜਾਂਦੀ ਹੈ।
Fareedkot Teekaਜਬ ਅੰਤ ਸਮੇਂ ਮੂਰਛਾ ਰੂਪ (ਮਸਟਿ) ਚੁਪ ਆਈ ਤਬ (ਜੜਵਤ) ਜੜਤਾ ਵਾਲੇ ਕੇ ਸਮ ਹੋਇ ਗਿਆ, ਭਾਵ ਸੇ ਜੀਵ ਮੂਰਛਾ ਹੋ ਜਾਤਾ ਹੈ। ਔ ਜਿਉਂ ਸੱਨ ਕੇ ਊਪਰ ਚੋਰ ਕੋ ਮਾਰ ਪੜਤੀ ਹੈ, ਤੈਸੇ ਹੀ ਪਾਪੀ ਜੀਵੋਂ ਕੋ ਜਮਦੂਤ ਮਾਰਤੇ ਹੈਂ॥੩॥
Prof. Sahib Singhਜਿਵੇਂ ਕੋਈ ਚੋਰ ਸੰਨ੍ਹ ਦੇ ਬੂਹੇ ਤੇ (ਫੜਿਆ ਜਾ ਕੇ ਮਾਰ ਖਾ ਖਾ ਕੇ ਬੇਹੋਸ਼ ਹੋ ਜਾਂਦਾ ਹੈ, ਤਿਵੇਂ ਨਾਮ ਜਪਣ ਵਲੋਂ ਸਾਨੂੰ) ਜੜ੍ਹ ਪਦਾਰਥਾਂ ਵਾਂਗ ਮੂਰਛਾ ਹੀ ਆਈ ਰਹਿੰਦੀ ਹੈ ॥੩॥

ਪਦ ਅਰਥ ਮਸਟਿ = ਚੁੱਪ, ਮੂਰਛਾ ਜਿਹੀ। ਜੜਵਤ ਕੀ ਨਿਆਈ = ਜੜ੍ਹ (ਬੇ-ਜਾਨ) ਪਦਾਰਥਾਂ ਵਾਂਗ। ਤਸਕਰੁ = ਚੋਰ। ਦਰਿ = ਦਰ ਤੇ, ਬੂਹੇ ਤੇ। ਸਾਂਨ੍ਹ੍ਹਿਹਾ = ਸੰਨ੍ਹ ॥੩॥

SikhNet (Spanish)Es convertido en raíz, en el silencio de la muerte, como el ladrón que es parado en la Puerta Verdadera. (3)

ਆਨ ਉਪਾਉ. ਨ ਕੋਊ ਸੂਝੈ; ਹਰਿ ਦਾਸਾ ਸਰਣੀ ਪਰਿ ਰਹਾ ॥

aan upaau. na koaoo soojhai; har daasaa saranee par rahaa |

Sant Singh KhalsaI cannot see any other way out. I seek the Sanctuary of the Lord's slaves.
Manmohan SinghI see the refuge of God's slaves. I see not any other way out.
Manmohan Singh (Punjabi)ਮੈਂ ਵਾਹਿਗੁਰੂ ਦੇ ਗੋਲਿਆਂ ਦੀ ਪਨਾਹ ਲੈਂਦਾ ਹਾਂ। ਮੈਨੂੰ ਹੋਰ ਕੋਈ ਬਚਾਅ ਦਾ ਰਸਤਾ ਦਿੱਸ ਨਹੀਂ ਆਉਂਦਾ।
Fareedkot Teekaਤਾਂ ਤੇ ਔਰ ਉਪਾਉ ਕੋਈ ਸੂਝਤਾ ਨਹੀਂ ਹੈ, ਹਰੀ ਕੇ ਦਾਸੋਂ ਕੀ ਸਰਣੀ ਪੜ ਰਹੂੰ॥
Prof. Sahib Singh(ਇਸ ਮੋਹਨੀ ਮਾਇਆ ਦੇ ਪੰਜੇ ਵਿਚੋਂ ਨਿਕਲਣ ਵਾਸਤੇ ਮੈਨੂੰ ਤਾਂ) ਕੋਈ ਹੋਰ ਢੰਗ ਨਹੀਂ ਸੁੱਝਦਾ, ਮੈਂ ਤਾਂ ਪਰਮਾਤਮਾ ਦੇ ਦਾਸਾਂ ਦੀ ਸਰਨ ਪਿਆ ਰਹਿੰਦਾ ਹਾਂ।

ਪਦ ਅਰਥ ਉਪਾਉ = ਇਲਾਜ। ਪਰਿ ਰਹਾ = ਮੈਂ ਪਿਆ ਰਹਿੰਦਾ ਹਾਂ।

SikhNet (Spanish)No veo otra manera más que la de buscar el Refugio de los Santos, sí, a los Sirvientes del Señor.

ਕਹੁ ਨਾਨਕ. ਤਬ ਹੀ ਮਨ ਛੁਟੀਐ; ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥

kahu naanak. tab hee man chhutteeai; jau sagale aaugan mett dharahaa |4|4|

Sant Singh KhalsaSays Nanak, the mortal is emancipated, only when all his demerits and faults are erased and eradicated. ||4||4||
Manmohan SinghSays Nanak, then alone is the mortal released, if he obliterates all the sins.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੇਵਲ, ਤਾਂ ਹੀ ਪ੍ਰਾਣੀ ਦੀ ਖਲਾਸੀ ਹੁੰਦੀ ਹੈ, ਜੇਕਰ ਉਹ ਸਾਰਿਆਂ ਪਾਪਾਂ ਦਾ ਮਲੀਆਮੇਟ ਕਰ ਦੇਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮਨ! ਜਨਮ ਮਰਨ ਸੇ ਤਬ ਹੀ ਛੂਟਨਾ ਹੋਵੇਗਾ ਜਬ ਸਭੀ ਔਗਣੋਂ ਕੋ ਹਿਰਦੇ ਸੇ ਮੇਟ ਕਰ ਬਾਹਰ ਧਰ ਦੇਵੇਂ॥੪॥੪॥☬ਜਗਿਆਸੂ ਨੇ ਪੂਛਾ: ਹੇ ਭਗਵਨ! ਆਪ ਕੋ ਜੈਸੇ ਪਰਮੇਸ਼ਰ ਕੀ ਪ੍ਰਾਪਤੀ ਹੋਈ ਹੈ, ਸੋ ਕਹੀਏ? ਤਿਸ ਕੋ ਉਤਰ ਦੇਤੇ ਹੂਏ ਅਪਣੀ ਦਸ਼ਾ ਕਹਿਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਮਨ! ਮਾਇਆ ਦੇ ਮੋਹ ਵਿਚੋਂ ਤਦੋਂ ਹੀ ਬਚੀਦਾ ਹੈ ਜਦੋਂ (ਪ੍ਰਭੂ ਦੇ ਸੇਵਕਾਂ ਦੀ ਸਰਨੀ ਪੈ ਕੇ ਆਪਣੇ ਅੰਦਰੋਂ) ਅਸੀਂ ਸਾਰੇ ਔਗੁਣ ਮਿਟਾ ਦੇਈਏ ॥੪॥੪॥

ਪਦ ਅਰਥ ਮਨ = ਹੇ ਮਨ! ਛੁਟੀਐ = ਮਾਇਆ ਦੇ ਪੰਜੇ ਤੋਂ ਬਚ ਸਕੀਦਾ ਹੈ। ਜਉ = ਜਦੋਂ। ਮੇਟਿ ਧਰਹਾ = ਮੇਟਿ ਧਰਹ, ਅਸੀਂ ਮਿਟਾ ਦੇਵੀਏ ॥੪॥੪॥

SikhNet (Spanish)Dice Nanak, oh mente, serás liberada sólo si logras saldar las consecuencias de las traiciones a tu Conciencia. (4-4)

Open this shabad →

Shabad Guru Arjan Dev Ji Raag Saarang continues on Ang 1204

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਾਈ ਧੀਰਿ ਰਹੀ; ਪ੍ਰਿਅ ਬਹੁਤੁ ਬਿਰਾਗਿਓ ॥

maaee dheer rahee; pria bahut biraagio |

Sant Singh KhalsaO mother, my patience is gone. I am in love with my Husband Lord.
Manmohan SinghO my mother, my fortitude is gone. I am greatly in love with my spouse.
Manmohan Singh (Punjabi)ਹੇ ਮੇਰੀ ਮਾਤਾ! ਮੇਰਾ ਧੀਰਜ ਜਾਂਦਾ ਰਿਹਾ ਹੈ। ਮੇਰਾ ਆਪਣੇ ਕੰਤ ਨਾਲ ਬਹੁਤਾ ਹੀ ਪਿਆਰ ਹੈ।
Fareedkot Teekaਹੇ ਭਾਈ! ਧੀਰਜਤਾ ਰਹਿ ਚੁਕੀ ਥੀ ਅਰ ਪਤੀ ਕੀ ਪ੍ਰਾਪਤੀ ਕੇ ਵਾਸਤੇ ਮੇਰਾ ਮਨ ਬਹੁਤ ਵੈਰਾਗਵਾਨ ਹੂਆ ਥਾ॥
Prof. Sahib Singhਹੇ (ਮੇਰੀ) ਮਾਂ! (ਮੇਰੇ ਅੰਦਰ) ਪਿਆਰੇ ਤੋਂ ਵਿਛੋੜੇ ਦਾ ਦਰਦ ਬਹੁਤ ਤੇਜ਼ ਹੋ ਗਿਆ ਹੈ ਇਸ ਨੂੰ ਸਹਾਰਨ ਦੀ ਤਾਕਤ ਨਹੀਂ ਰਹਿ ਗਈ।

ਪਦ ਅਰਥ ਮਾਈ = ਹੇ ਮਾਂ! ਧੀਰਿ = {धैर्य} ਧੀਰਜ, ਸਹਾਰਨ ਦੀ ਤਾਕਤ। ਰਹੀ = ਰਹਿ ਗਈ ਹੈ, ਮੁੱਕ ਗਈ ਹੈ। ਪ੍ਰਿਅ ਬਿਰਾਗਿਓ = ਪਿਆਰੇ ਦੇ ਵੈਰਾਗ, ਪਿਆਰੇ ਤੋਂ ਵਿਛੋੜੇ ਦਾ ਦਰਦ।

SikhNet (Spanish)Oh madre, mi rutina se terminó, pues me enamoré de mi Dios

ਅਨਿਕ ਭਾਂਤਿ ਆਨੂਪ ਰੰਗ ਰੇ; ਤਿਨੑ ਸਿਉ ਰੁਚੈ. ਨ ਲਾਗਿਓ ॥੧॥ ਰਹਾਉ ॥

anik bhaant aanoop rang re; tina siau ruchai. na laagio |1| rahaau |

Sant Singh KhalsaThere are so many kinds of incomparable pleasures, but I am not interested in any of them. ||1||Pause||
Manmohan SinghO there are numberless kinds of beauteous revelments, but with them I am attuned not. Pause.
Manmohan Singh (Punjabi)ਓ! ਅਣਗਿਣਤ ਕਿਸਮਾਂ ਦੀਆਂ ਸੁੰਦਰ ਰੰਗ ਰਲੀਆਂ ਹਨ, ਪ੍ਰੰਤੂ ਉਹਨਾਂ ਨਾਲ ਮੇਰਾ ਪਿਆਰ ਨਹੀਂ। ਠਹਿਰਾਉ।
Fareedkot Teekaਹੇ ਭਾਈ! ਅਨੇਕ ਪ੍ਰਕਾਰ ਕੀ ਉਪਮਾ ਸੇ ਰਹਤ ਜੋ ਵਿਸ਼੍ਯ ਅਨੰਦ ਹੈਂ ਤਿਨ ਕੇ ਸਾਥ ਮੇਰਾ ਮਨ ਰੁਚੀ ਕਰ ਕੇ ਨਹੀਂ ਲਗਾ ਥਾ॥੧॥ ਰਹਾਉ ॥
Prof. Sahib Singhਹੇ ਭਾਈ! (ਦੁਨੀਆ ਦੇ) ਅਨੇਕਾਂ ਕਿਸਮਾਂ ਦੇ ਸੋਹਣੇ ਸੋਹਣੇ ਰੰਗ-ਤਮਾਸ਼ੇ ਹਨ, ਪਰ ਮੇਰੇ ਅੰਦਰ ਇਹਨਾਂ ਵਾਸਤੇ ਕੋਈ ਖਿੱਚ ਹੀ ਨਹੀਂ ਪੈਂਦੀ ॥੧॥ ਰਹਾਉ ॥

ਪਦ ਅਰਥ ਅਨਿਕ ਭਾਂਤਿ = ਅਨੇਕਾਂ ਕਿਸਮਾਂ ਦੇ। ਆਨੂਪ = ਅਨੂਪ, ਸੋਹਣੇ। ਰੇ = ਹੇ ਭਾਈ! {ਪੁਲਿੰਗ}। ਰੁਚੈ = ਪਿਆਰ, ਖਿੱਚ ॥੧॥ ਰਹਾਉ ॥

SikhNet (Spanish)y aunque haya millones de delicias para disfrutar, no estoy atraído por ellas. (1-Pausa)

ਨਿਸਿ ਬਾਸੁਰ. ਪ੍ਰਿਅ ਪ੍ਰਿਅ ਮੁਖਿ ਟੇਰਉ; ਨੀਂਦ ਪਲਕ ਨਹੀ. ਜਾਗਿਓ ॥

nis baasur. pria pria mukh tterau; naneed palak nahee. jaagio |

Sant Singh KhalsaNight and day, I utter, "Pri-a, Pri-a - Beloved, Beloved" with my mouth. I cannot sleep, even for an instant; I remain awake and aware.
Manmohan SinghBeloved, my Beloved, utter I with my mouth night and day. I sleep not even for a moment and keep awake.
Manmohan Singh (Punjabi)ਪ੍ਰੀਤਮ! ਮੇਰਾ ਪ੍ਰੀਤਮ! ਆਪਣੇ ਮੂੰਹ ਨਾਲ ਮੈਂ ਰੈਣ ਅਤੇ ਦਿਨ ਪੁਕਾਰਦੀ ਹਾਂ। ਮੈਂ ਇਕ ਮੁਹਤ ਭਰ ਭੀ ਸੌਦੀ ਨਹੀਂ ਅਤੇ ਜਾਗਦੀ ਰਹਿੰਦੀ ਹਾਂ।
Fareedkot Teekaਰਾਤ੍ਰ ਦਿਨੇ ਪ੍ਰਿਅ ਪ੍ਰਿਅ ਕਰ ਕੇ ਮੁਖੋਂ ਉਚਾਰਨ ਕਰਤਾ ਥਾ ਅਰ ਨਿੰਦਰਾ ਪਲ ਮਾਤਰ ਨਹੀਂ ਪ੍ਰਾਪਤਿ ਹੋਤੀ ਥੀ ਅਰ ਜਾਗਤਾ ਰਹਿਤਾ ਥਾ॥
Prof. Sahib Singhਹੇ (ਵੀਰ)! ਰਾਤ ਦਿਨ ਮੈਂ (ਆਪਣੇ) ਮੂੰਹੋਂ 'ਹੇ ਪਿਆਰੇ! ਹੇ ਪਿਆਰੇ'! ਬੋਲਦੀ ਰਹਿੰਦੀ ਹਾਂ, ਮੈਨੂੰ ਇਕ ਪਲ ਭਰ ਭੀ ਨੀਂਦ ਨਹੀਂ ਆਉਂਦੀ, ਸਦਾ ਜਾਗ ਕੇ (ਸਮਾ ਗੁਜ਼ਾਰ ਰਹੀ ਹਾਂ)।

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਪ੍ਰਿਅ = ਹੇ ਪਿਆਰੇ! ਮੁਖਿ = ਮੂੰਹ ਨਾਲ। ਟੇਰਉ = ਟੇਰਉਂ, ਮੈਂ ਉਚਾਰਦੀ ਹਾਂ, ਮੈਂ ਪੁਕਾਰਦੀ ਹਾਂ।

SikhNet (Spanish)Noche y día recito el Nombre de mi Amor, no duermo y me conservo siempre alerta,

ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ; ਬਿਨੁ ਪਿਰ. ਸਭੈ ਬਿਖੁ ਲਾਗਿਓ ॥੧॥

haar kajar basatr anik seegaar re; bin pir. sabhai bikh laagio |1|

Sant Singh KhalsaNecklaces, eye make-up, fancy clothes and decorations - without my Husband Lord, these are all poison to me. ||1||
Manmohan SinghO' necklace, collyrium, raiments, and many spouse decorations; without my spouse all appear to as poison.
Manmohan Singh (Punjabi)ਓ! ਮਾਲਾ, ਸੂਰਮਾ, ਕੱਪੜੇ ਅਤੇ ਘਣੇਰੇ ਹਾਰਸ਼ਿੰਗਾਰ, ਆਪਣੇ ਕੰਤ ਦੇ ਬਗੈਰ ਮੈਨੂੰ ਸਾਰੇ ਵਿਹੁ ਵਰਗੇ ਲਗਦੇ ਹਨ।
Fareedkot Teekaਹੇ ਭਾਈ! ਹਾਰ, ਕਜਰ, ਬਸਤਰ ਅਨੇਕ ਪਰਕਾਰ ਕੇ ਸਿੰਗਾਰ ਜੋ ਹੈਂ, ਭਾਵ ਸੇ ਜਿਤਨੇ ਸੁਖੋਂ ਕੇ ਸਾਧਨ ਹੈਂ, ਸੋ ਪਤੀ ਪਰਮੇਸ਼ਰ ਸੇ ਬਿਨਾਂ ਮੇਰੇ ਕੋ ਸਭੀ ਬਿਖ ਕੇ ਸਮਾਨ ਲਾਗਤੇ ਥੇ॥੧॥
Prof. Sahib Singhਹੇ (ਵੀਰ)! ਹਾਰ, ਕੱਜਲ, ਕੱਪੜੇ, ਅਨੇਕਾਂ ਗਹਿਣੇ-ਇਹ ਸਾਰੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਿੱਸ ਰਹੇ ਹਨ ॥੧॥

ਪਦ ਅਰਥ ਕਜਰ = ਕੱਜਲ। ਬਸਤ੍ਰ = ਕੱਪੜੇ। ਸੀਗਾਰ = ਸਿੰਗਾਰ, ਗਹਿਣੇ। ਰੇ = ਹੇ ਭਾਈ! ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ ॥੧॥

SikhNet (Spanish)ahora mis adornos, collares, ramilletes, maquillaje, son como el veneno para mí, sin mi Señor. (1)

Open this shabad (11 lines, Angs 1203-1204) →

Ang 1203 of 1430