ੴ

ਸਿੱਖਬਾਣੀ · SikhBani

Ang 1204

Sri Guru Granth Sahib · Raag Saarang · 4 shabads, 34 lines
Translations
Shabad Guru Arjan Dev Ji Raag Saarang continued from Ang 1203

ਪੂਛਉ ਪੂਛਉ. ਦੀਨ ਭਾਂਤਿ ਕਰਿ; ਕੋਊ ਕਹੈ. ਪ੍ਰਿਅ ਦੇਸਾਂਗਿਓ ॥

poochhau poochhau. deen bhaant kar; koaoo kahai. pria desaangio |

Sant Singh KhalsaI ask and ask, with humility, "Who can tell me which country my Husband Lord lives in?"
Manmohan SinghLike a meek one, ask, ask I, "Let some one tell me the country of my loved spouse".
Manmohan Singh (Punjabi)ਮਸਕੀਨ ਦੀ ਮਾਨੰਦ ਮੈਂ ਪੁਛਦੀ, ਮੁਛਦੀ ਹਾਂ, "ਕੋਈ ਜਣਾ ਮੈਨੂੰ ਮੇਰੇ ਪਿਆਰੇ ਪਤੀ ਦਾ ਦੇਸ ਦੱਸੇ।
Fareedkot Teekaਪੂਛਨੇ ਵਾਲਾ ਹੋ ਕਰ ਦੀਨ ਕੀ ਤਰਹ ਪੂਛਤਾ ਥਾ: ਜੋ ਮੇਰੇ ਕੋ ਕੋਈ ਪਤੀ ਕੇ ਰਹਣੇ ਕਾ (ਦੇਸਾਂਗਿਓ) ਅਸਥਾਨ ਕਹਿ ਦੇਵੇ॥
Prof. Sahib Singh(ਹੇ ਮਾਂ!) ਨਿਮਾਣਿਆਂ ਵਾਂਗ ਮੈਂ ਮੁੜ ਮੁੜ ਪੁੱਛਦੀ ਫਿਰਦੀ ਹਾਂ, ਭਲਾ ਜੇ ਕੋਈ ਮੈਨੂੰ ਪਿਆਰੇ ਦਾ ਦੇਸ ਦੱਸ ਦੇਵੇ।

ਪਦ ਅਰਥ ਪੂਛਉ = ਪੂਛਉਂ, ਮੈਂ ਪੁੱਛਦੀ ਹਾਂ। ਦੀਨ = ਨਿਮਾਣਾ। ਦੀਨ ਭਾਂਤਿ ਕਰਿ = ਨਿਮਾਣਿਆਂ ਵਾਂਗ। ਭਾਂਤਿ = ਤਰੀਕਾ। ਪ੍ਰਿਅ ਦੇਸਾਂਗਿਉ = ਪਿਆਰੇ ਦਾ ਦੇਸ।

SikhNet (Spanish)En total Humildad, pregunto aquí y allá, oh, a quien sea que me pudiera guiar hasta la Tierra de mi Amor,

ਹੀਂਓੁ ਦੇਂਉ ਸਭੁ ਮਨੁ ਤਨੁ ਅਰਪਉ; ਸੀਸੁ ਚਰਣ ਪਰਿ ਰਾਖਿਓ ॥੨॥

heeno denau sabh man tan arpau; sees charan par raakhio |2|

Sant Singh KhalsaI would dedicate my heart to him, I offer my mind and body and everything; I place my head at his feet. ||2||
Manmohan SinghI surrender my heart to him, tender all my soul and body too, and bow at the feet of,
Manmohan Singh (Punjabi)ਮੈਂ ਉਸ ਨੂੰ ਆਪਣਾ ਦਿਲ ਦਿੰਦੀ ਹਾਂ, ਆਪਣੀ ਜਿੰਦੜੀ ਤੇ ਦੇਹਿ ਸਮੂਹ ਭੀ ਉਸ ਦੇ ਸਮਰਪਣ ਕਰਦੀ ਹਾਂ ਅਤੇ ਉਸ ਦੇ ਪੈਰਾਂ ਤੇ ਮੈਂ ਆਪਣਾ ਸਿਰ ਰੱਖਦੀ ਹਾਂ।
Fareedkot Teekaਤਿਸ ਕੋ (ਹੀਂਉ) ਜੀਉ ਦੇਤਾ ਹੂੰ ਅਰ ਤਨ ਮਨ ਸਭੀ ਅਰਪਣ ਕਰਤਾ ਹੂੰ ਔਰ ਸੀਸ ਭੀ ਸੰਤੋਂ ਕੇ ਚਰਣੋਂ ਪਰ ਰਖਤਾ ਹੂੰ॥੨॥☬ਅਰ ਐਸੇ ਕਹਿਤਾ ਥਾ:
Prof. Sahib Singh(ਪਿਆਰੇ ਦਾ ਦੇਸ ਦੱਸਣ ਵਾਲੇ ਦੇ) ਚਰਨਾਂ ਉਤੇ (ਆਪਣਾ) ਸਿਰ ਰੱਖ ਕੇ ਮੈਂ ਆਪਣਾ ਹਿਰਦਾ, ਆਪਣਾ ਮਨ ਆਪਣਾ ਤਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ ॥੨॥

ਪਦ ਅਰਥ ਹੀਂਓ‍ੁ = ਹਿਰਦਾ {ਅੱਖਰ 'ੳ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਹੀਂਉ' ਹੈ, ਇਥੇ 'ਹੀਂਓ' ਪੜ੍ਹਨਾ ਹੈ}। ਦੇਂਉ = ਮੈਂ ਦੇਂਦੀ ਹਾਂ, ਮੈਂ ਦੇਣ ਨੂੰ ਤਿਆਰ ਹਾਂ। ਅਰਪਉ = ਅਰਪਉਂ, ਮੈਂ ਭੇਟ ਕਰਦੀ ਹਾਂ। ਰਾਖਿਓ = ਰਾਖਿ, ਰੱਖ ਕੇ ॥੨॥

SikhNet (Spanish)yo entregaría mi mente, cuerpo y Alma, y además pondría mi cabeza a sus pies. (2)

ਚਰਣ ਬੰਦਨਾ. ਅਮੋਲ ਦਾਸਰੋ; ਦੇਂਉ ਸਾਧਸੰਗਤਿ. ਅਰਦਾਗਿਓ ॥

charan bandanaa. amol daasaro; denau saadhasangat. aradaagio |

Sant Singh KhalsaI bow at the feet of the voluntary slave of the Lord; I beg him to bless me with the Saadh Sangat, the Company of the Holy.
Manmohan Singhthat priceless. slave of God, and supplicate him to bless me with the society of the saints.
Manmohan Singh (Punjabi)ਮੈਂ ਰੱਬ ਦੇ ਉਸ ਅਮੋਲਕ ਗੋਲੇ ਦੇ ਪੈਰਾ ਉਤੇ ਨਮਸਕਾਰ ਕਰਦੀ ਹਾਂ, ਅਤੇ ਸਤਿਸੰਗਤ ਪਰਦਾਨ ਕਰਨ ਨਹੀਂ ਅਰਦਾਸ ਕਰਦੀ ਹਾਂ।
Fareedkot Teekaਹੇ ਸੰਤ ਜਨੋਂ! ਮੈਂ ਅਮੁਲ, ਭਾਵ ਨੌਕਰੀ ਤੇ ਵਾ ਕਾਮਨਾਂ ਤੇ ਰਹਿਤ ਦਾਸ ਆਪ ਕੋ ਚਰਨ ਬੰਦਨਾਂ ਕਰਤਾ ਹੂੰ। ਮੇਰੇ ਕੋ ਸਾਧ ਸੰਗਤ ਕਾ ਮੇਲੁ ਦੀਜੀਏ, ਮੇਰੀ ਏਹੀ (ਅਰਦਾਗਿਓ) ਅਰਦਾਸ ਹੈ॥
Prof. Sahib Singhਹੇ ਭਾਈ! ਮੈਂ ਸਾਧ ਸੰਗਤ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ, ਮੈਂ ਸਾਧ ਸੰਗਤ ਦਾ ਦੰਮਾਂ ਤੋਂ ਬਿਨਾ ਹੀ ਇਕ ਨਿਮਾਣਾ ਜਿਹਾ ਦਾਸ ਹਾਂ, ਮੈਂ ਸਾਧ ਸੰਗਤ ਅੱਗੇ ਅਰਦਾਸ ਕਰਦਾ ਹਾਂ-

ਪਦ ਅਰਥ ਬੰਦਨਾ = ਨਮਸਕਾਰ। ਅਮੋਲ = ਮੁੱਲ ਤੋਂ ਬਿਨਾ, ਦੰਮਾਂ ਤੋਂ ਬਿਨਾ। ਦਾਸਰੋ = ਨਿਮਾਣਾ ਜਿਹਾ ਦਾਸ {ਪੁਲਿੰਗ}। ਅਰਦਾਗਿਓ = ਅਰਦਾਸ। ਦੇਂਉ ਅਰਦਾਗਿਓ = ਮੈਂ ਅਰਦਾਸ ਭੇਟ ਕਰਦਾ ਹਾਂ।

SikhNet (Spanish)Me postro a los Pies de los Santos y me esclavizo para ellos por Su Amor, y rezo,

ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ; ਨਿਮਖ ਦਰਸੁ ਪੇਖਾਗਿਓ ॥੩॥

karahu kripaa mohi prabhoo milaavahu; nimakh daras pekhaagio |3|

Sant Singh KhalsaShow Mercy to me, that I may meet God, and gaze upon the Blessed Vision of His Darshan every moment. ||3||
Manmohan SinghO God's slave, show thou mercy unto me, and make me meet my Lord, that I may behold His vision every moment.
Manmohan Singh (Punjabi)ਹੇ ਰੱਬ ਦੇ ਗੋਲੇ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇ, ਤਾਂ ਜੋ ਮੈਂ ਹਰ ਮੁਹਤ ਉਸ ਦਾ ਦਰਸ਼ਨ ਵੇਖਦੀ ਰਹਾਂ।
Fareedkot Teekaਕਿਰਪਾ ਕਰ ਕੇ ਮੇਰੇ ਕੋ ਪ੍ਰਭੂ ਮਿਲਾਇ ਦੇਵਹੁ। ਜੋ ਨਿਮਖ ਮਾਤ੍ਰ ਅਰਥਾਤ ਸੀਘਰ ਹੀ ਦਰਸਨ (ਪੇਖਾਗਿਓ) ਆਗੇ ਦੇਖੋ, ਭਾਵ ਸੇ ਸਾਖ੍ਯਾਤਕਾਰ ਕਰੋ॥੩॥
Prof. Sahib Singh(ਮੇਰੇ ਉਤੇ) ਮਿਹਰ ਕਰੋ, ਮੈਨੂੰ ਪਰਮਾਤਮਾ ਮਿਲਾ ਦੇਉ, ਮੈਂ (ਉਸ ਦਾ) ਅੱਖ ਝਮਕਣ ਜਿਤਨੇ ਸਮੇ ਲਈ ਹੀ ਦਰਸਨ ਕਰ ਲਵਾਂ ॥੩॥

ਪਦ ਅਰਥ ਮੋਹਿ = ਮੈਨੂੰ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਪੇਖਾਗਿਓ = ਮੈਂ ਪੇਖਾਂ, ਮੈਂ ਵੇਖਾਂ ॥੩॥

SikhNet (Spanish)oh Santos muéstrenme Su Compasión y permítanme tener la Visión de mi Señor aunque sea por un solo instante. (3)

ਦ੍ਰਿਸਟਿ ਭਈ. ਤਬ ਭੀਤਰਿ ਆਇਓ; ਮੇਰਾ ਮਨੁ ਅਨਦਿਨੁ ਸੀਤਲਾਗਿਓ ॥

drisatt bhee. tab bheetar aaeo; meraa man anadin seetalaagio |

Sant Singh KhalsaWhen He is Kind to me, He comes to dwell within my being. Night and day, my mind is calm and peaceful.
Manmohan SinghWhen my Lord shows mercy, then comes He within me and night and day my soul remains calm and comforted.
Manmohan Singh (Punjabi)ਜਦ ਮੇਰਾ ਪ੍ਰਭੂ ਮਿਹਰ ਧਾਰਦਾ ਹੈ, ਤਦ ਉਹ ਮੇਰੇ ਅੰਦਰ ਆ ਜਾਂਦਾ ਹੈ ਅਤੇ ਰੈਣ ਤੇ ਦਿਨ ਮੇਰੀ ਆਤਮਾ ਸੀਤਲ ਤੇ ਸੁਖੀ ਰਹਿੰਦੀ ਹੈ।
Fareedkot Teekaਜਬ ਸੰਤੋਂ ਕੀ ਕਿਰਪਾ ਦ੍ਰਿਸਟੀ ਭਈ ਤਬ ਪਰਮੇਸ੍ਵਰ ਹਿਰਦੇ ਮੇਂ ਆਇ ਪ੍ਰਾਪਤ ਭਇਆ, ਮੇਰਾ ਮਨ ਰਾਤ ਦਿਨ (ਸੀਤਲਾਗਿਓ) ਸਾਂਤਿ ਹੂਆ ਹੈ॥
Prof. Sahib Singh(ਜਦੋਂ ਪਰਮਾਤਮਾ ਦੀ ਮਿਹਰ ਦੀ) ਨਿਗਾਹ (ਮੇਰੇ ਉਤੇ) ਹੋਈ, ਤਦੋਂ ਉਹ ਮੇਰੇ ਹਿਰਦੇ ਵਿਚ ਆ ਵੱਸਿਆ। ਹੁਣ ਮੇਰਾ ਮਨ ਹਰ ਵੇਲੇ ਠੰਢਾ-ਠਾਰ ਰਹਿੰਦਾ ਹੈ।

ਪਦ ਅਰਥ ਦ੍ਰਿਸਟਿ = (ਮੇਹਰ ਦੀ) ਨਿਗਾਹ। ਭੀਤਰਿ = ਮੇਰੇ ਹਿਰਦੇ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ। ਸੀਤਲਾਗਿਓ = ਸੀਤਲ, ਸ਼ਾਂਤ, ਠੰਢਾ-ਠਾਰ।

SikhNet (Spanish)Sí, cuando mi Dios muestra Su Compasión, Él llega a mí y mi mente encuentra total Bienestar.

ਕਹੁ ਨਾਨਕ. ਰਸਿ ਮੰਗਲ ਗਾਏ; ਸਬਦੁ ਅਨਾਹਦੁ ਬਾਜਿਓ ॥੪॥੫॥

kahu naanak. ras mangal gaae; sabad anaahad baajio |4|5|

Sant Singh KhalsaSays Nanak, I sing the Songs of Joy; the Unstruck Word of the Shabad resounds within me. ||4||5||
Manmohan SinghSays Nanak, I now sing the songs of joy with love and within me resounds the celestial strain.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੁਣ ਮੈਂ ਪਿਆਰ ਨਾਲ ਖੁਸ਼ੀ ਦੇ ਗੀਤ ਗਾਉਂਦਾ ਹਾਂ ਅਤੇ ਮੇਰੇ ਅੰਦਰ ਬੇਕੂੰਠੀ ਕੀਰਤਨ ਗੂੰਜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ (ਰਸਿ) ਪ੍ਰੇਮ ਕਰ ਕੇ ਮੰਗਲ ਰੂਪ ਗੁਨ ਗਾਏ ਤਬ (ਅਨਾਹਦੁ) ਸਬਦੁ ਏਕ ਰਸ ਜੋ ਬ੍ਰਹਮ ਹੈ, ਸੋ (ਬਾਜਿਓ) ਸਾਖ੍ਯਾਤ ਹੂਆ॥੪॥੫॥
Prof. Sahib Singhਨਾਨਕ ਆਖਦਾ ਹੈ- ਹੁਣ ਮੈਂ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਸੁਆਦ ਨਾਲ ਗਾਂਦਾ ਹਾਂ, (ਮੇਰੇ ਅੰਦਰ) ਗੁਰੂ ਦਾ ਸ਼ਬਦ ਇਕ-ਰਸ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੪॥੫॥

ਪਦ ਅਰਥ ਨਾਨਕ = ਹੇ ਨਾਨਕ! ਰਸਿ = ਸੁਆਦ ਨਾਲ। ਮੰਗਲ = ਖ਼ੁਸ਼ੀ ਦੇ ਗੀਤ, ਸਿਫ਼ਤ-ਸਾਲਾਹ ਦੇ ਗੀਤ। ਅਨਾਹਦ = {ਅਨ-ਆਹਤ} ਬਿਨਾ ਵਜਾਏ, ਇਕ-ਰਸ, ਹਰ ਵੇਲੇ। ਸਬਦੁ ਬਾਜਿਓ = ਗੁਰੂ ਦਾ ਸ਼ਬਦ ਵੱਜ ਰਿਹਾ ਹੈ, ਸ਼ਬਦ ਆਪਣਾ ਪੂਰਾ ਪ੍ਰਭਾਵ ਪਾ ਰਿਹਾ ਹੈ ॥੪॥੫॥

SikhNet (Spanish)Dice Nanak, canto así, la Melodía del Señor con Dicha, y en mi interior resuena la Música Celestial de la Palabra. (4-5)

Open this shabad (11 lines, Angs 1203-1204) →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮਾਈ ਸਤਿ ਸਤਿ. ਸਤਿ ਹਰਿ; ਸਤਿ ਸਤਿ. ਸਤਿ ਸਾਧਾ ॥

maaee sat sat. sat har; sat sat. sat saadhaa |

Sant Singh KhalsaO mother, True, True True is the Lord, and True, True, True is His Holy Saint.
Manmohan SinghO my mother, True, True, True is God, and true, true, true is His saint.
Manmohan Singh (Punjabi)ਹੇ ਮੇਰੀ ਮਾਤਾ! ਸੱਚਾ ਸੱਚਾ ਸੱਚਾ ਹੈ ਵਾਹਿਗੁਰੂ ਅਤੇ ਸੱਚਾ, ਸੱਚਾ, ਸੱਚਾ ਹੈ ਉਸ ਦਾ ਸੰਤ।
Fareedkot Teekaਹੇ ਭਾਈ ਜਨੋਂ! ਤੀਨੋਂ ਕਾਲ ਹਰੀ ਸਤ ਹੈ ਔਰ ਤੀਨੋਂ ਕਾਲੋਂ ਮੇਂ ਸਾਧ ਭੀ ਸਤ ਹੈ॥
Prof. Sahib Singhਹੇ ਮਾਂ! ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਪਰਮਾਤਮਾ ਦੇ ਸੰਤ ਜਨ ਭੀ ਅਟੱਲ ਆਤਮਕ ਜੀਵਨ ਵਾਲੇ ਹਨ-

ਪਦ ਅਰਥ ਮਾਈ = ਹੇ ਮਾਂ! ਸਤਿ ਹਰਿ = ਸਦਾ ਕਾਇਮ ਰਹਿਣ ਵਾਲਾ ਹਰੀ। ਸਤਿ ਸਾਧਾ = ਅਟੱਲ ਆਤਮਕ ਜੀਵਨ ਵਾਲਾ ਗੁਰੂ।

SikhNet (Spanish)Verdadero, Verdadero, Verdadero, oh madre es Dios, Verdaderos también son Sus Santos,

ਬਚਨੁ ਗੁਰੂ ਜੋ ਪੂਰੈ ਕਹਿਓ; ਮੈ ਛੀਕਿ ਗਾਂਠਰੀ ਬਾਧਾ ॥੧॥ ਰਹਾਉ ॥

bachan guroo jo poorai kahio; mai chheek gaanttharee baadhaa |1| rahaau |

Sant Singh KhalsaThe Word which the Perfect Guru has spoken, I have tied to my robe. ||1||Pause||
Manmohan SinghThe word, which the Perfect Guru has uttered; that I have firmly tied to my skirt. Pause.
Manmohan Singh (Punjabi)ਜੋ ਬਾਣੀ ਪੂਰਨ ਗੁਰਾਂ ਨੇ ਉਚਾਰਨ ਕੀਤੀ ਹੈ, ਉਸ ਨੂੰ ਘੁਟ ਕੇ ਆਪਣੇ ਪੱਲੇ ਨਾਲ ਬੰਨ੍ਹ ਲਿਆ ਹੈ। ਠਹਿਰਾਉ।
Fareedkot Teekaਜੋ ਪੂਰੇ ਗੁਰੋਂ ਨੇ (ਬਚਨ) ਉਪਦੇਸ ਕਹਿਓ ਹੈ, ਸੋ ਮੈਂ ਹਿਰਦੇ ਰੂਪੀ ਗਠੜੀ ਮੇਂ (ਛੀਕਿ) ਖੈਂਚ ਕਰ ਕੇ ਬਾਂਧ ਲੀਆ, ਭਾਵ ਦ੍ਰਿੜ ਕੀਆ ਹੈ॥੧॥ ਰਹਾਉ॥☬ਜੇ ਕਹੇਂ ਗੁਰੋਂ ਨੇ ਕਿਆ ਉਪਦੇਸ ਕੀਆ ਹੈ? ਸੋ ਕਹਿਤੇ ਹੈਂ:
Prof. Sahib Singhਇਹ ਜਿਹੜਾ ਬਚਨ (ਮੈਨੂੰ) ਪੂਰੇ ਗੁਰੂ ਨੇ ਦੱਸਿਆ ਹੈ, ਮੈਂ ਇਸ ਨੂੰ ਘੁੱਟ ਕੇ ਆਪਣੇ ਪੱਲੇ ਬੰਨ੍ਹ ਲਿਆ ਹੈ ॥੧॥ ਰਹਾਉ ॥

ਪਦ ਅਰਥ ਗੁਰੂ ਪੂਰੈ = ਪੂਰੇ ਗੁਰੂ ਨੇ। ਛੀਕਿ = ਖਿੱਚ ਕੇ। ਗਾਂਠਰੀ = ਪੱਲੇ। ਬਾਧਾ = ਬੰਨ੍ਹ ਲਿਆ ਹੈ ॥੧॥ ਰਹਾਉ ॥

SikhNet (Spanish)sí, lo que sea que el Guru Perfecto ha decretado, eso es lo que he acumulado en mi túnica. (1-Pausa

ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ ॥

nis baasur nakhiatr binaasee; rav saseear benaadhaa |

Sant Singh KhalsaNight and day, and the stars in the sky shall vanish. The sun and the moon shall vanish.
Manmohan SinghNight, day and the stars shall perish, and so shall perish sun and the moon.
Manmohan Singh (Punjabi)ਰਾਤ, ਦਿਨ ਅਤੇ ਤਾਰੇ ਨਾਸ ਹੋ ਜਾਣਗੇ ਅਤੇ ਏਸੇ ਤਰਾ ਹੀ ਸੂਰਜ ਅਤੇ ਚੰਦਰਮਾ ਭੀ ਨਾਸ ਹੋ ਜਾਣਗੇ।
Fareedkot Teekaਰਾਤ੍ਰ ਅਰ ਦਿਨ (ਨਖਿਅਤ੍ਰ) ਤਾਰੇ ਇਹ ਬਿਨਾਸੀ ਹੈਂ ਅਰਥਾਤ ਇਹ ਨਸਟ ਹੋ ਜਾਨੇ ਵਾਲੇ ਹੈਂ, ਪੁਨਹ ਸੂਰਜ ਅਰ ਚੰਦ੍ਰਮਾਂ (ਬੇਨਾਧਾ) ਬਿਨਾਸ ਜਾਏਗਾ॥
Prof. Sahib Singhਹੇ ਮਾਂ! ਰਾਤ, ਦਿਨ, ਤਾਰੇ, ਸੂਰਜ, ਚੰਦ੍ਰਮਾ-ਇਹ ਸਾਰੇ ਨਾਸਵੰਤ ਹਨ।

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਨਖਿਅਤ੍ਰ = ਤਾਰੇ। ਬਿਨਾਸੀ = ਨਾਸਵੰਤ। ਰਵਿ = ਸੂਰਜ। ਸਸੀਅਰ = {शशधर} ਚੰਦ੍ਰਮਾ। ਬੇਨਾਧਾ = ਨਾਸਵੰਤ।

SikhNet (Spanish)La noche y el día transcurrirán, la galaxia de estrellas se apagará, el sol y la luna pasarán, la tierra,

ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ ॥੧॥

gir basudhaa jal pavan jaaeigo; ik saadh bachan attalaadhaa |1|

Sant Singh KhalsaThe mountains, the earth, the water and the air shall pass away. Only the Word of the Holy Saint shall endure. ||1||
Manmohan SinghThe mountains, the earth, the water, and the air shall pass away. Only the saint's word is infallible.
Manmohan Singh (Punjabi)ਪਹਾੜ, ਧਰਤੀ, ਪਾਣੀ ਅਤੇ ਹਵਾ ਚਲੇ ਜਾਣਗੇ। ਕੰਵਲ ਸੰਤ ਦਾ ਸ਼ਬਦ ਹੀ ਅਮਿੱਟ ਹੈ।
Fareedkot Teeka(ਗਿਰਿ) ਪਹਾੜ, (ਬਸੁਧਾ) ਪਿਰਥਵੀ, ਜਲ ਅਰ ਪਵਨ ਸਭ ਚਲੇ ਜਾਵੇਂਗੇ। ਇਕ ਸਾਧੂ ਕਾ (ਬਚਨ) ਉਪਦੇਸ ਅਟਲ ਰਹਿਣੇ ਵਾਲਾ ਹੈ॥੧॥
Prof. Sahib Singhਪਹਾੜ, ਧਰਤੀ, ਪਾਣੀ, ਹਵਾ-ਹਰੇਕ ਚੀਜ਼ ਨਾਸ ਹੋ ਜਾਇਗੀ। ਸਿਰਫ਼ ਗੁਰੂ ਦੇ ਬਚਨ ਹੀ ਕਦੇ ਟਲ ਨਹੀਂ ਸਕਦੇ ॥੧॥

ਪਦ ਅਰਥ ਗਿਰਿ = ਪਹਾੜ। ਬਸੁਧਾ = ਧਰਤੀ। ਪਵਨ = ਹਵਾ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ॥੧॥

SikhNet (Spanish)las montañas y los mares también se irán, pero la Palabra de los Santos se quedará para siempre. (1)

ਅੰਡ ਬਿਨਾਸੀ ਜੇਰ ਬਿਨਾਸੀ; ਉਤਭੁਜ ਸੇਤ ਬਿਨਾਧਾ ॥

andd binaasee jer binaasee; utabhuj set binaadhaa |

Sant Singh KhalsaThose born of eggs shall pass away, and those born of the womb shall pass away. Those born of the earth and sweat shall pass away as well.
Manmohan SinghEgg-born shall die, the foetus born shall die, and so shall die the earth born and sweat-born.
Manmohan Singh (Punjabi)ਆਡੇ ਤੋਂ ਜੰਮੇਨਾਸ ਹੋ ਜਾਣਗੇ ਜੋਰ ਤੋਂ ਜੰਮੇ ਨਾਸ ਹੋ ਜਾਣਗੇ ਤੇ ਏਸੇ ਤਰ੍ਹਾਂ ਧਰਤੀ ਤੋਂ ਉਗੇ ਅਤੇ ਮੁੜ੍ਹਕੇ ਤੋਂ ਪੈਦਾ ਹੋਏ ਨਾਸ ਹੋ ਜਾਣਗੇ।
Fareedkot Teekaਅੰਡਜ, ਜੇਰਜ, ਉਤਭੁਜ, ਸ੍ਵੇਤਜ, ਇਹ ਚਾਰੋਂ ਖਾਣੀ ਭੀ ਬਿਨਸ ਜਾਣੇ ਵਾਲੀ ਹੈ॥
Prof. Sahib Singhਹੇ ਮਾਂ! ਅੰਡਿਆਂ ਤੋਂ, ਜਿਓਰ ਤੋਂ, ਧਰਤੀ ਤੋਂ, ਮੁੜ੍ਹਕੇ ਤੋਂ ਪੈਦਾ ਹੋਣ ਵਾਲੇ ਸਭ ਜੀਵ ਨਾਸਵੰਤ ਹਨ।

ਪਦ ਅਰਥ ਅੰਡ, ਜੇਰ, ਉਤਭੁਜ, ਸੇਤ = ਅੰਡਿਆਂ ਤੋਂ, ਜਿਓਰ ਤੋਂ, ਧਰਤੀ ਤੋਂ, ਮੁੜ੍ਹਕੇ ਤੋਂ ਪੈਦਾ ਹੋਣ ਵਾਲੇ।

SikhNet (Spanish)Sí, los nacidos del huevo morirán, también los nacidos del sudor, de la tierra y los nacidos de la matriz.

ਚਾਰਿ ਬਿਨਾਸੀ, ਖਟਹਿ ਬਿਨਾਸੀ; ਇਕਿ ਸਾਧ ਬਚਨ, ਨਿਹਚਲਾਧਾ ॥੨॥

chaar binaasee, khatteh binaasee; ik saadh bachan, nihachalaadhaa |2|

Sant Singh KhalsaThe four Vedas shall pass away, and the six Shaastras shall pass away. Only the Word of the Holy Saint is eternal. ||2||
Manmohan SinghThe four Vedas shall perish, and the six Shastras too shall perish. The saint's word alone is moveless.
Manmohan Singh (Punjabi)ਚਾਰ ਵੇਦ ਨਾਸ ਹੋ ਜਾਣਗੇ ਤੇ ਛੇ ਸ਼ਾਸਤਰ ਭੀ ਨਾਸ ਹੋ ਜਾਣਗੇ। ਕੇਵਲ ਸੰਤ ਦਾ ਸ਼ਬਦ ਹੀ ਅਹਿੱਲ ਹੈ।
Fareedkot Teekaਚਾਰੇ ਬੇਦ ਅਰ ਖਟ ਸਾਸਤ੍ਰ ਭੀ; ਵਾ ਚਾਰੇ ਵਰਨ ਖਟ ਦਰਸਨ ਨਾਸਵੰਤ ਹੈਂ, ਪਰੰਤੂ ਇਕ ਸਾਧ ਕਾ ਬਚਨ (ਨਿਹਚਲਾਧਾ) ਅਟਲ ਹੈ॥੨॥
Prof. Sahib Singhਚਾਰ ਵੇਦ, ਛੇ ਸ਼ਾਸਤ੍ਰ-ਇਹ ਭੀ ਨਾਸਵੰਤ ਹਨ। ਸਿਰਫ਼ ਗੁਰੂ ਦੇ ਬਚਨ ਹੀ ਸਦਾ ਕਾਇਮ ਰਹਿਣ ਵਾਲੇ ਹਨ। ਧਰਮ ਪੁਸਤਕ ਤਾਂ ਕਈ ਬਣੇ ਤੇ ਕਈ ਮਿਟੇ, ਪਰ ਸਾਧ ਦਾ ਬਚਨ, ਭਾਵ, ਸਿਮਰਨ ਦੀ ਪੱਧਤੀ ਸਦਾ ਅਟੱਲ ਰਹਿੰਦੀ ਹੈ ॥੨॥

ਪਦ ਅਰਥ ਚਾਰਿ = ਚਾਰ ਵੇਦ। ਖਟਹਿ = ਛੇ ਸ਼ਾਸਤ੍ਰ ਭੀ। ਨਿਹਚਲਾਧਾ = ਅਟੱਲ ॥੨॥

SikhNet (Spanish)Los cuatro Vedas y los cinco Shastras también desaparecerán, pero la Palabra de los Santos habitará para siempre. (2)

ਰਾਜ ਬਿਨਾਸੀ. ਤਾਮ ਬਿਨਾਸੀ; ਸਾਤਕੁ ਭੀ ਬੇਨਾਧਾ ॥

raaj binaasee. taam binaasee; saatak bhee benaadhaa |

Sant Singh KhalsaRaajas, the quality of energetic activity shall pass away. Taamas, the quality of lethargic darkness shall pass away. Saatvas, the quality of peaceful light shall pass away as well.
Manmohan SinghThe optimists will die, the egotists will die and the pessimists will die as well.
Manmohan Singh (Punjabi)ਪਉਣ-ਗੁਣ ਵਾਲੇ ਮਰ ਜਾਣਗੇ, ਅਗਨ ਗੁਣ ਵਾਲੇ ਮਰ ਜਾਣਗੇ ਤੇ ਪਾਣੀ-ਗੁਣ ਵਾਲੇ ਭੀ ਮਰ ਜਾਣਗੇ।
Fareedkot Teekaਰਾਜਸ, ਤਾਮਸ, ਸਾਂਤਕ, ਤੀਨੋਂ ਗੁਣ ਏਹ ਭੀ ਤੀਨ ਕਾਲ ਮੇਂ ਨਾਸਵੰਤ ਹੈਂ॥
Prof. Sahib Singhਹੇ ਮਾਂ! (ਮਾਇਆ ਦੇ ਤਿੰਨ ਗੁਣ) ਰਾਜਸ ਤਾਮਸ ਸਾਤਕ ਨਾਸਵੰਤ ਹਨ।

ਪਦ ਅਰਥ ਰਾਜ, ਤਾਮ, ਸਾਤਕੁ = ਰਾਜਸ, ਤਾਮਸ, ਸਾਤਕ (ਮਾਇਆ ਦੇ ਤਿੰਨ ਗੁਣ), ਇਹਨਾਂ ਗੁਣਾਂ ਦੇ ਪ੍ਰਭਾਵ ਵਿਚ ਰਹਿਣ ਵਾਲੇ ਸਾਰੇ ਜੀਵ।

SikhNet (Spanish)Las tres Gunas o modalidades de la naturaleza tampoco estarán, pues todo los aparente se irá algún día,

ਦ੍ਰਿਸਟਿਮਾਨ ਹੈ ਸਗਲ ਬਿਨਾਸੀ; ਇਕਿ ਸਾਧ ਬਚਨ ਆਗਾਧਾ ॥੩॥

drisattimaan hai sagal binaasee; ik saadh bachan aagaadhaa |3|

Sant Singh KhalsaAll that is seen shall pass away. Only the Word of the Holy Saint is beyond destruction. ||3||
Manmohan SinghAll that comes to view will pas off. Only the saints' word is unfathomable.
Manmohan Singh (Punjabi)ਸਾਰਾ ਕੁਛ ਜੋ ਦਿੱਸ ਆਉਂਦਾ ਹੈ, ਨਸ਼ਟ ਹੋ ਜਾਣਗੇ। ਕੇਵਲ ਸਾਧੂ ਦਾ ਸ਼ਬਦ ਹੀ ਅਥਾਹ ਹੈ।
Fareedkot Teekaਸਿਧਾਂਤ ਇਹ ਹੈ: ਜੋ ਦ੍ਰਿਸ਼ਟਮਾਂਨ ਪਰਪੰਚ ਹੈ ਇਹ ਸੰਪੂਰਨ ਨਾਸਵੰਤ ਹੀ ਹੈ। ਇਕ ਸਾਧ ਕਾ ਬਚਨ ਅਗਾਧ ਰੂਪ ਅਚਲ ਹੈ, ਭਾਵ ਸੰਤੋਂ ਕਾ ਬਚਨ ਅਨਥਾ ਨਹੀਂ ਹੋਤਾ ਹੈ॥੩॥
Prof. Sahib Singhਜੋ ਕੁਝ (ਇਹ ਜਗਤ) ਦਿੱਸ ਰਿਹਾ ਹੈ ਸਾਰਾ ਨਾਸਵੰਤ ਹੈ। ਸਿਰਫ਼ ਗੁਰੂ ਦੇ ਬਚਨ ਹੀ ਐਸੇ ਹਨ ਜੋ ਅਟੱਲ ਹਨ (ਭਾਵ, ਆਤਮਕ ਜੀਵਨ ਵਾਸਤੇ ਜੋ ਮਰਯਾਦਾ ਗੁਰੂ ਨੇ ਦੱਸੀ ਹੈ ਉਹ ਕਦੇ ਭੀ ਕਿਤੇ ਭੀ ਬਦਲ ਨਹੀਂ ਸਕਦੀ) ॥੩॥

ਪਦ ਅਰਥ ਦ੍ਰਿਸਟਿਮਾਨ = ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਦਿੱਸਦਾ ਜਗਤ। ਆਗਾਧਾ = ਅਗਾਧ, ਅਥਾਹ, ਅੰਤ-ਰਹਿਤ ॥੩॥

SikhNet (Spanish)pero mira, Infinita, Infinita es la Palabra de los Santos. (3)

ਆਪੇ ਆਪਿ ਆਪ ਹੀ ਆਪੇ; ਸਭੁ ਆਪਨ ਖੇਲੁ ਦਿਖਾਧਾ ॥

aape aap aap hee aape; sabh aapan khel dikhaadhaa |

Sant Singh KhalsaHe Himself is Himself by Himself. All that is seen is His play.
Manmohan SinghAll by Himself, all by Himself is the Lord. All that is seen is His own play.
Manmohan Singh (Punjabi)ਸਾਰਾ ਕੁਝ ਆਪ ਹੀ, ਸਾਰਾ ਕੁਝ ਆਪ ਹੀ ਹੇ ਸੁਆਮੀ। ਸਾਰਾ ਕੁਝ ਜੋ ਦਿੱਸਦਾ ਹੈ, ਉਸ ਦੀ ਆਪਣੀ ਖੇਡ ਹੀ ਹੈ।
Fareedkot Teekaਤੀਨੋਂ ਕਾਲੋਂ ਮੇਂ ਆਪੇ ਹੀ ਆਪ ਪਰਮੇਸੁਰ ਹੈ; ਵਾ ਚਾਰੋਂ ਜੁਗੋਂ ਮੇਂ ਹੈ, ਤਿਸ ਪਰਮੇਸੁਰ ਨੇ ਆਪੇ ਹੀ ਸਭ ਜਗਤ ਖੇਲ ਦਿਖਾਇਆ ਹੈ॥
Prof. Sahib Singhਹੇ ਭਾਈ! ਜਿਹੜਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ, ਜਿਸ ਨੇ ਇਹ ਸਾਰਾ ਆਪਣਾ ਜਗਤ-ਤਮਾਸ਼ਾ ਵਿਖਾਇਆ ਹੋਇਆ ਹੈ,

ਪਦ ਅਰਥ ਆਪੇ = ਆਪ ਹੀ। ਸਭੁ ਖੇਲੁ = ਸਾਰਾ (ਜਗਤ-) ਤਮਾਸ਼ਾ।

SikhNet (Spanish)Todo lo que parece Dios, sí, todo lo que es, es parte de Su Obra,

ਪਾਇਓ. ਨ ਜਾਈ, ਕਹੀ ਭਾਂਤਿ ਰੇ; ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥੪॥੬॥

paaeo. na jaaee, kahee bhaant re; prabh naanak gur mil laadhaa |4|6|

Sant Singh KhalsaHe cannot be found by any means. O Nanak, meeting with the Guru, God is found. ||4||6||
Manmohan SinghBy no other way can He be obtained. Meeting with the Guru, Nanak has found His Lord, O Man.
Manmohan Singh (Punjabi)ਕਿਸੇ ਹੋਰਸ ਤਰੀਕੇ ਨਾਲ ਉਹ ਪਾਇਆ ਨਹਾੀ ਜਾ ਸਕਦਾ! ਗੁਰਾਂ ਨਾਲ ਮਿਲ ਕੇ, ਨਾਨਕ ਨੇ ਆਪਣੇ ਸੁਆਮੀ ਨੂੰ ਲੱਭ ਲਿਆ ਹੈ, ਹੇ ਬੰਦੇ!
Fareedkot Teekaਹੇ ਭਾਈ! ਔਰ ਕਿਸੀ ਪਰਕਾਰ ਸੇ ਪਰਮੇਸੁਰ ਪਾਯਾ ਨਹੀਂ ਜਾਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੋ ਮਿਲ ਕਰ ਪ੍ਰਭੂ ਕੋ ਲਾਧਾ ਹੈ॥੪॥੬॥
Prof. Sahib Singhਹੇ ਭਾਈ! ਉਹ ਹੋਰ ਕਿਸੇ ਭੀ ਤਰੀਕੇ ਨਾਲ ਨਹੀਂ ਮਿਲ ਸਕਦਾ। ਹੇ ਨਾਨਕ! ਉਹ ਪ੍ਰਭੂ ਗੁਰੂ ਨੂੰ ਮਿਲ ਕੇ (ਹੀ) ਲੱਭ ਸਕੀਦਾ ਹੈ ॥੪॥੬॥

ਪਦ ਅਰਥ ਕਹੀ ਭਾਂਤਿ = (ਹੋਰ) ਕਿਸੇ ਤਰੀਕੇ ਨਾਲ। ਰੇ = ਹੇ ਭਾਈ! ਨਾਨਕ = ਹੇ ਨਾਨਕ! ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੪॥੬॥

SikhNet (Spanish)uno no Lo puede concebir de ninguna otra forma, sólo cuando uno encuentra al Guru, Lo obtiene. (4-6)

Open this shabad →

Shabad Guru Arjan Dev Ji Raag Saarang

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਮੇਰੈ ਮਨਿ; ਬਾਸਿਬੋ ਗੁਰ ਗੋਬਿੰਦ ॥

merai man; baasibo gur gobind |

Sant Singh KhalsaThe Guru, the Lord of the Universe, dwells within my mind.
Manmohan SinghWithin my mind abides the great God.
Manmohan Singh (Punjabi)ਮੇਰੇ ਹਿਰਦੇ ਅੰਦਰ ਵਿਸ਼ਾਲ ਵਾਹਿਗੁਰੂ ਵੱਸਦਾ ਹੈ।
Fareedkot Teekaਮੇਰੇ ਮਨ ਮੇਂ (ਗੁਰ) ਪੂਜ੍ਯ ਵਾ ਬਡਾ ਜੋ ਗੋਬਿੰਦ ਹੈ, ਸੋ ਬਸਾ ਹੈ॥
Prof. Sahib Singhਮੇਰੇ ਮਨ ਵਿਚ ਗੁਰੂ ਗੋਬਿੰਦ ਵੱਸ ਰਿਹਾ ਹੈ।

ਪਦ ਅਰਥ ਮਨਿ = ਮਨ ਵਿਚ। ਬਾਸਿਬੋ = ਵੱਸਦਾ ਹੈ।

SikhNet (Spanish)En el interior de mi mente habita el Dios Guru, sí, donde sea que se medite en Dios,

ਜਹਾਂ ਸਿਮਰਨੁ ਭਇਓ ਹੈ ਠਾਕੁਰ; ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥

jahaan simaran bheo hai tthaakur; tahaan nagar sukh aanand |1| rahaau |

Sant Singh KhalsaWherever my Lord and Master is remembered in meditation - that village is filled with peace and bliss. ||1||Pause||
Manmohan SinghWherever the Lord is mediated upon; peace and pleasure reign in that village. Pause.
Manmohan Singh (Punjabi)ਜਿਥੇ ਕਿਤੇ ਸੁਆਮੀ ਦਾ ਆਰਾਧਨ ਹੁੰਦਾ ਹੈ, ਉਸ ਪਿੰਡ ਵਿੱਚ ਆਰਾਮ ਅਤੇ ਖੁਸ਼ੀ ਹੈ। ਠਹਿਰਾਉ।
Fareedkot Teekaਜਿਸ ਅਸਥਾਨ ਮੇਂ ਪਰਮੇਸੁਰ ਕਾ ਭਜਨ ਹੂਆ ਹੈ ਤਹਾਂ ਨਗਰ ਮੇਂ ਹੋ ਤਾਂ ਵੀ ਸੁਖ ਹੈ ਔਰ ਜੋ ਉਜਾੜ ਮੇਂ ਹੈ ਤਾਂ ਵੀ ਤਹਾਂ ਅਨੰਦ ਹੈ॥੧॥ ਰਹਾਉ ॥
Prof. Sahib Singh(ਮੈਨੂੰ ਇਉਂ ਸਮਝ ਆ ਰਹੀ ਹੈ ਕਿ) ਜਿੱਥੇ ਠਾਕੁਰ-ਪ੍ਰਭੂ ਦਾ ਸਿਮਰਨ ਹੁੰਦਾ ਰਹਿੰਦਾ ਹੈ, ਉਹਨਾਂ (ਹਿਰਦੇ-) ਨਗਰਾਂ ਵਿਚ ਸੁਖ ਆਨੰਦ ਬਣੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਜਹਾਂ = ਜਿੱਥੇ। ਸਿਮਰਨੁ ਠਾਕੁਰ = ਠਾਕੁਰ ਦਾ ਸਿਮਰਨ। ਤਹਾਂ ਨਗਰ = ਉਹਨਾਂ (ਹਿਰਦੇ-) ਨਗਰਾਂ ਵਿਚ ॥੧॥ ਰਹਾਉ ॥

SikhNet (Spanish)ahí el Éxtasis se excede por todas partes. (1-Pausa)

ਜਹਾਂ ਬੀਸਰੈ ਠਾਕੁਰੁ ਪਿਆਰੋ; ਤਹਾਂ ਦੂਖ ਸਭ ਆਪਦ ॥

jahaan beesarai tthaakur piaaro; tahaan dookh sabh aapad |

Sant Singh KhalsaWherever my Beloved Lord and Master is forgotten - all misery and misfortune is there.
Manmohan SinghWhere my Loved Lord is for-gotten; all miseries and misfortunes are there.
Manmohan Singh (Punjabi)ਜਿਥੇ ਮੇਰਾ ਪ੍ਰੀਤਮ ਪ੍ਰਭੂ ਭੁੱਲ ਜਾਂਦਾ ਹੈ, ਸਾਰੇ ਦੁੱਖੜੇ ਅਤੇ ਮੁਸੀਬਤਾਂ ਉਥੇ ਹੁੰਦੀਆਂ ਹਨ।
Fareedkot Teekaਜਹਾਂ ਪਿਆਰਾ ਠਾਕੁਰ ਬਿਸਰ ਜਾਤਾ ਹੈ ਤਹਾਂ ਸਭ ਦੂਖ ਔਰ (ਆਪਦ) ਬਿਪਤਾ ਪੜ ਜਾਤੀ ਹੈ॥੧॥
Prof. Sahib Singhਜਿਸ ਹਿਰਦੇ ਵਿਚ ਮਾਲਕ-ਪ੍ਰਭੂ (ਦੀ ਯਾਦ) ਭੁੱਲ ਜਾਂਦੀ ਹੈ, ਉਥੇ ਸਾਰੇ ਦੁੱਖ ਸਾਰੀਆਂ ਮੁਸੀਬਤਾਂ ਆਈਆਂ ਰਹਿੰਦੀਆਂ ਹਨ।

ਪਦ ਅਰਥ ਬੀਸਰੈ = ਵਿਸਰ ਜਾਂਦਾ ਹੈ। ਸਭ ਆਪਦ = ਸਾਰੀਆਂ ਬਿਪਤਾਂ।

SikhNet (Spanish)Ahí donde el ser humano se olvida de Dios, no hay nada más que dolor y tristeza,

ਜਹ ਗੁਨ ਗਾਇ. ਆਨੰਦ ਮੰਗਲ ਰੂਪ; ਤਹਾਂ ਸਦਾ ਸੁਖ ਸੰਪਦ ॥੧॥

jeh gun gaae. aanand mangal roop; tahaan sadaa sukh sanpad |1|

Sant Singh KhalsaWhere the Praises of my Lord, the Embodiment of Bliss and Joy are sung - eternal peace and wealth are there. ||1||
Manmohan SinghWhere the praises of God, the embodiment of joy and bliss are elaborated; weal and wealth ever abide there.
Manmohan Singh (Punjabi)ਜਿਥੇ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਦੀਆਂ ਸਿਫਸਤਾਂ ਗਾਇਨ ਕੀਤੀਆਂ ਜਾਂਦੀਆਂ ਹਨ, ਠੰਢ-ਚੈਨ ਅਤੇ ਧਨ-ਦੌਲਤ ਹਮੇਸ਼ਾਂ ਉਥੇ ਵੱਸਦੀਆਂ ਹਨ।
Fareedkot Teekaਜਹਾਂ ਪਰਮੇਸਰ ਕੇ ਅਨੰਦ ਮੰਗਲ ਰੂਪ ਗੁਨੋਂ ਕਾ ਗਾਇਨ ਹੋਤਾ ਹੈ, ਤਹਾਂ ਸਦੀਵ ਸੁਖ ਅਰ (ਸੰਪਦ) ਬਿਭੂਤੀ ਕੀ ਬ੍ਰਿਤੀ ਹੋਤੀ ਹੈ॥੧॥
Prof. Sahib Singhਜਿੱਥੇ (ਕੋਈ ਮਨੁੱਖ) ਆਨੰਦ ਅਤੇ ਖ਼ੁਸ਼ੀਆਂ ਦੇਣ ਵਾਲੇ ਹਰਿ-ਗੁਣ ਗਾਂਦਾ ਰਹਿੰਦਾ ਹੈ, ਉਸ ਹਿਰਦੇ ਵਿਚ ਖ਼ੁਸ਼ੀਆਂ ਉਸ ਹਿਰਦੇ ਵਿਚ ਚੜ੍ਹਦੀ ਕਲਾ ਬਣੀ ਰਹਿੰਦੀ ਹੈ ॥੧॥

ਪਦ ਅਰਥ ਗਾਈ = ਗਾਂਦਾ ਹੈ। ਸੰਪਦ = ਐਸ਼੍ਵਰਜ ॥੧॥

SikhNet (Spanish)pero ahí donde el Señor de Éxtasis es alabado, hay sólo Paz y Gloria. (1)

ਜਹਾ ਸ੍ਰਵਨ ਹਰਿ ਕਥਾ. ਨ ਸੁਨੀਐ; ਤਹ ਮਹਾ ਭਇਆਨ ਉਦਿਆਨਦ ॥

jahaa sravan har kathaa. na suneeai; teh mahaa bheaan udiaanad |

Sant Singh KhalsaWherever they do not listen to the Stories of the Lord with their ears - the utterly desolate wilderness is there.
Manmohan SinghExceedingly terrible wilderness is there, where, with their ears, the mortals hear not the God's discourse.
Manmohan Singh (Punjabi)ਪਰਮ ਭਿਆਨਿਕ ਉਜਾੜ-ਬੀਆਬਾਨ ਹੈ, ਉਥੇ ਜਿਥੇ ਆਪਣਿਆਂ ਕੰਨਾਂ ਨਾਲ, ਪ੍ਰਾਣੀ ਵਾਹਿਗੁਰੂ ਦੀ ਕਥਾ-ਵਾਰਤਾ ਨਹੀਂ ਸੁਣਦੇ।
Fareedkot Teeka(ਜਹਾ) ਜਿਸ ਜਗਾ ਕਾਨੋਂ ਕਰ ਕੇ ਹਰੀ ਕੀ ਕਥਾ ਨਹੀਂ ਸੁਨੀ ਜਾਤੀ, (ਤਹ) ਤਿਸ ਅਸਥਾਨ ਕੋ ਮਹਾਂ ਭ੍ਯਦਾਇਕ (ਉਦਿਆਨਦ) ਉਜਾੜ ਵਤ ਜਾਣੋਂ॥
Prof. Sahib Singhਜਿੱਥੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣੀ ਜਾਂਦੀ, ਉਸ ਹਿਰਦੇ ਵਿਚ (ਮਾਨੋ) ਭਾਰਾ ਭਿਆਨਕ ਜੰਗਲ ਬਣਿਆ ਪਿਆ ਹੈ;

ਪਦ ਅਰਥ ਸ੍ਰਵਨ = ਕੰਨਾਂ ਨਾਲ। ਨ ਸੁਨੀਐ = ਨਹੀਂ ਸੁਣੀ ਜਾਂਦੀ। ਤਹ = ਉਥੇ। ਭਇਆਨ = ਭਿਆਨਕ, ਡਰਾਉਣਾ। ਉਦਿਆਨਦ = ਜੰਗਲ।

SikhNet (Spanish)En el sitio donde no es escuchado el Evangelio del Señor, ahí habita lo salvaje,

ਜਹਾਂ ਕੀਰਤਨੁ, ਸਾਧਸੰਗਤਿ ਰਸੁ; ਤਹ ਸਘਨ ਬਾਸ ਫਲਾਂਨਦ ॥੨॥

jahaan keeratan, saadhasangat ras; teh saghan baas falaanad |2|

Sant Singh KhalsaWhere the Kirtan of the Lord's Praises are sung with love in the Saadh Sangat - there is fragrance and fruit and joy in abundance. ||2||
Manmohan SinghWhere in the society of saints, the Lord is praised with love; one gets abundant fragrance and the fruits joy there.
Manmohan Singh (Punjabi)ਜਿਥੇ ਸਤਿਸੰਗਤ ਅੰਦਰ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕੀਤੀ ਜਾਂਦੀ ਹੈ, ਉਥੇ ਜੀਵ ਬਹੁਤੀ ਖੁਸ਼ਬੋਈ ਅਤੇ ਮੇਵਿਆਂ ਦੇ ਅਨੰਦ ਨੂੰ ਮਾਣਦਾ ਹੈ।
Fareedkot Teekaਜਹਾਂ ਸਾਧ ਸੰਗਤ ਮੇਂ (ਰਸੁ) ਪ੍ਰੇਮ ਕਰ ਕੇ ਹਰੀ ਕਾ ਕੀਰਤਨ ਹੋਤਾ ਹੈ, ਤਹਾਂ ਭਗਤੀ ਵਾ ਜਸ ਰੂਪੀ ਸਘਨ ਬਾਸਨਾ ਅਰ ਅਨੰਦ ਫਲ ਕੀ ਪ੍ਰਾਪਤੀ ਹੋਤੀ ਹੈ॥੨॥
Prof. Sahib Singhਤੇ, ਜਿਥੇ ਸਿਫ਼ਤ-ਸਾਲਾਹ ਹੋ ਰਹੀ ਹੈ, ਸਾਧ ਸੰਗਤ ਵਾਲਾ ਰੰਗ ਬਣਿਆ ਹੋਇਆ ਹੈ, ਉੱਥੇ (ਮਾਨੋ, ਐਸਾ ਬਾਗ਼ ਹੈ ਜਿੱਥੇ) ਸੰਘਣੀ ਸੁਗੰਧੀ ਹੈ ਤੇ ਫਲਾਂ ਦਾ ਆਨੰਦ ਹੈ ॥੨॥

ਪਦ ਅਰਥ ਕੀਰਤਨੁ = ਸਿਫ਼ਤ-ਸਾਲਾਹ। ਰਸੁ = ਸੁਆਦ। ਸਘਨ ਬਾਸ = ਸੰਘਣੀ ਸੁਗੰਧੀ। ਫਲਾਂਨਦ = ਫਲਾਂ ਦਾ ਆਨੰਦ ॥੨॥

SikhNet (Spanish)pero ahí en donde los Santos alaban al Señor, hay deliciosas fragancias, abundancia y fruta a granel. (2)

ਬਿਨੁ ਸਿਮਰਨ. ਕੋਟਿ ਬਰਖ ਜੀਵੈ. ਸਗਲੀ ਅਉਧ ਬ੍ਰਿਥਾਨਦ ॥

bin simaran. kott barakh jeevai. sagalee aaudh brithaanad |

Sant Singh KhalsaWithout meditative remembrance on the Lord, one may live for millions of years, but his life would be totally useless.
Manmohan SinghBereft of God's meditation, he who lives for millions of years; vain is all his life.
Manmohan Singh (Punjabi)ਰੱਬ ਦੀ ਬੰਦਗੀ ਤੇ ਸੱਖਣਾ, ਜੋ ਕ੍ਰੋੜਾਂ ਵਰ੍ਹੇ ਜਿਉਂਦਾ ਰਹਿੰਦਾ ਹੈ, ਵਿਅਰਥ ਹੈ ਉਸ ਦੀ ਸਾਰੀ ਅਵਸਥਾ।
Fareedkot Teekaਭਗਵੰਤ ਸਿਮਰਨ ਸੇ ਬਿਨਾ ਪੁਰਸ ਚਾਹੋ ਕ੍ਰੋੜੋਂ ਬਰਖ ਜੀਵਿਆ ਹੈ ਤਾਂ ਵੀ ਤਿਸ ਕੀ ਸਗਲੀ ਆਯੂ ਬਿਅਰਥ ਹੈ॥
Prof. Sahib Singhਪਰਮਾਤਮਾ ਦੇ ਸਿਮਰਨ ਤੋਂ ਬਿਨਾ ਜੇ ਕੋਈ ਮਨੁੱਖ ਕ੍ਰੋੜਾਂ ਵਰ੍ਹੇ ਭੀ ਜੀਊਂਦਾ ਰਹੇ, (ਤਾਂ ਭੀ ਉਸ ਦੀ) ਸਾਰੀ ਉਮਰ ਵਿਅਰਥ ਜਾਂਦੀ ਹੈ।

ਪਦ ਅਰਥ ਕੋਟਿ ਬਰਖ = ਕ੍ਰੋੜਾਂ ਵਰ੍ਹੇ। ਜੀਵੈ = ਜੇ ਜੀਊਂਦਾ ਰਹੇ। ਸਗਲੀ = ਸਾਰੀ। ਅਉਧ = ਉਮਰ।

SikhNet (Spanish)Si uno vive sin Dios, aún por un millón de años, su vida transcurre en vano,

ਏਕ ਨਿਮਖ. ਗੋਬਿੰਦ ਭਜਨੁ ਕਰਿ; ਤਉ ਸਦਾ ਸਦਾ ਜੀਵਾਨਦ ॥੩॥

ek nimakh. gobind bhajan kar; tau sadaa sadaa jeevaanad |3|

Sant Singh KhalsaBut if he vibrates and meditates on the Lord of the Universe, for even a moment, then he shall live forever and ever. ||3||
Manmohan SinghIf man reflects on the Lord, even for a moment, then lives he for ever and aye.
Manmohan Singh (Punjabi)ਜੇਕਰ ਜੀਵ ਇਕ ਮੁਹਤ ਭਰ ਨਹੀਂ ਭੀ ਸੁਅਮਾੀ ਦਾ ਸਿਮਰਨ ਕਰ ਲਵੇ, ਤਾਂ ਉਹ ਸਦੀਵ ਸਦੀਵ ਹੀ ਜਿਉਂਦਾ ਰਹਿੰਦਾ ਹੈ!
Fareedkot Teekaਜੋ ਗੋਬਿੰਦ ਭਜਨ ਕਰਤਾ ਹੂਆ ਏਕ ਨਿਮਖ ਮਾਤ੍ਰ ਜੀਵਿਆ ਹੈ, ਸੋ ਸਦਾ ਸਦਾ (ਜੀਵਾਨਦ) ਜੀਵਤਾ ਹੈ॥੩॥
Prof. Sahib Singhਪਰ ਜੇ ਮਨੁੱਖ ਗੋਬਿੰਦ ਦਾ ਭਜਨ ਅੱਖ ਝਮਕਣ ਜਿਤਨੇ ਸਮੇ ਲਈ ਭੀ ਕਰੇ, ਤਾਂ ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ ॥੩॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਜੀਵਾਨਦ = ਆਤਮਕ ਜੀਊਣ ਜੀਊਂਦਾ ਹੈ ॥੩॥

SikhNet (Spanish)pero si uno contempla a Dios, aún por un momento, ese ser vive para la Eternidad. (3)

ਸਰਨਿ ਸਰਨਿ ਸਰਨਿ ਪ੍ਰਭ ਪਾਵਉ; ਦੀਜੈ ਸਾਧਸੰਗਤਿ ਕਿਰਪਾਨਦ ॥

saran saran saran prabh paavau; deejai saadhasangat kirapaanad |

Sant Singh KhalsaO God, I seek Your Sanctuary, Your Sanctuary, Your Sanctuary; please mercifully bless me with the Saadh Sangat, the Company of the Holy.
Manmohan SinghO Lord, Thy refuge, refuge, refuge, I have sought. Mercifully bless Thou me with the society of saints.
Manmohan Singh (Punjabi)ਹੇ ਸਾਈਂ! ਤੇਰੀ ਪਨਾਹ ਪਨਾਹ ਪਨਾਹ ਮੈਂ ਨਹੀਂ ਹੈ। ਮਿਹਰ ਧਾਰ ਕੇ ਤੂੰ ਮੈਨੂੰ ਸੰਤਾਂ ਦੀ ਸੰਗਤ ਪਰਦਾਨ ਕਰ।
Fareedkot Teekaਮਨ, ਤਨ, ਬਾਣੀ ਕਰ ਕੇ ਪ੍ਰਭੂ ਕੀ ਸਰਨ ਮੇਂ ਪੜੋ ਔਰ ਅਪਨਾ ਆਪ ਕਿਰਪਾ ਕੇ ਸਮੁੰਦ੍ਰ ਸੰਤੋਂ ਕੋ ਦੇਵੋ ਅਰਥਾਤ ਅਰਪਣ ਕਰੋ॥
Prof. Sahib Singhਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣੀ ਸਾਧ ਸੰਗਤ (ਦਾ ਮਿਲਾਪ) ਬਖ਼ਸ਼ (ਤਾ ਕਿ) ਮੈਂ ਸਦਾ ਲਈ ਤੇਰੀ ਸਰਨ ਪ੍ਰਾਪਤ ਕਰੀ ਰੱਖਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਦੀਜੈ = ਦੇਹ। ਕਿਰਪਾਨਦ = ਕਿਰਪਾ ਨਾਲ।

SikhNet (Spanish)Oh Santos, muestren Su Compasión y condúzcanme ya hasta el Refugio de Dios, y,

ਨਾਨਕ. ਪੂਰਿ ਰਹਿਓ ਹੈ ਸਰਬ ਮੈ; ਸਗਲ ਗੁਣਾ ਬਿਧਿ ਜਾਂਨਦ ॥੪॥੭॥

naanak. poor rahio hai sarab mai; sagal gunaa bidh jaanad |4|7|

Sant Singh KhalsaO Nanak, the Lord is All-pervading everywhere, amongst all. He knows the qualities and the condition of all. ||4||7||
Manmohan SinghNanak, the Lord is fully contained amongst all, and knows the state of the merits of all the mortals.
Manmohan Singh (Punjabi)ਨਾਨਕ, ਪ੍ਰਭੂ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ ਅਤੇ ਸਾਰਿਆਂ ਪ੍ਰਾਣੀਆਂ ਦੀਆਂ ਨੇਕੀਆਂ ਦੀ ਦਸ਼ਾਂ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਪਰਮੇਸੁਰ ਸਰਬ ਗੁਣੋਂ ਕੀ ਬਿਧੀ ਕੋ (ਜਾਨਦ) ਜਾਨਤਾ ਹੈ, ਸੋ ਸਰਬ ਮੇਂ ਪੂਰਨ ਹੋ ਰਹਾ ਹੈ॥੪॥੭॥
Prof. Sahib Singhਹੇ ਨਾਨਕ! ਉਹ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ (ਆਪਣੇ ਜੀਵਾਂ ਦੇ ਅੰਦਰ ਆਪਣੇ) ਸਾਰੇ ਗੁਣ ਪੈਦਾ ਕਰਨ ਦਾ ਢੰਗ ਉਹ ਆਪ ਹੀ ਜਾਣਦਾ ਹੈ ॥੪॥੭॥

ਪਦ ਅਰਥ ਸਰਬ ਮੈ = ਸਭਨਾਂ ਵਿਚ, ਸਾਰੀ ਸ੍ਰਿਸ਼ਟੀ ਵਿਚ। ਬਿਧਿ = ਢੰਗ। ਜਾਂਨਦ = ਜਾਣਦਾ ਹੈ ॥੪॥੭॥

SikhNet (Spanish)oh, dice Nanak, Dios lo llena todo, por todas partes, y conoce lo más íntimo de todos. (4-7)

Open this shabad →

Shabad Guru Arjan Dev Ji Raag Saarang continues on Ang 1205

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਅਬ ਮੋਹਿ; ਰਾਮ ਭਰੋਸਉ ਪਾਏ ॥

ab mohi; raam bharosau paae |

Sant Singh KhalsaNow, I have obtained the Support of the Lord.
Manmohan SinghI have now obtained the Lord's support.
Manmohan Singh (Punjabi)ਮੈਨੂੰ ਹੁਣ ਸੁਆਮੀ ਦਾ ਆਸਰਾ ਪਰਾਪਤ ਹੋ ਗਿਆ ਹੈ।
Fareedkot Teekaਅਬ ਮੇਰੇ ਕੋ ਰਾਮ ਕਾ ਭਰੋਸਾ ਪ੍ਰਾਪਤ ਭਯਾ ਹੈ॥
Prof. Sahib Singh(ਪਰਮਾਤਮਾ ਦੀ ਸਰਨ ਪੈ ਕੇ) ਹੁਣ ਮੈਂ ਪਰਮਾਤਮਾ ਦੀ ਬਾਬਤ ਇਹ ਨਿਸ਼ਚਾ ਬਣਾ ਲਿਆ ਹੈ,

ਪਦ ਅਰਥ ਅਬ = ਹੁਣ, ਪਰਮਾਤਮਾ ਦੀ ਸਰਨ ਪੈ ਕੇ। ਭਰੋਸਉ = ਭਰੋਸਾ, ਯਕੀਨ, ਨਿਸ਼ਚਾ। ਮੋਹਿ = ਮੈਂ।

SikhNet (Spanish)Ahora no me apoyo en nadie más que en el Único Dios,

ਜੋ ਜੋ ਸਰਣਿ ਪਰਿਓ ਕਰੁਣਾਨਿਧਿ; ਤੇ ਤੇ. ਭਵਹਿ ਤਰਾਏ ॥੧॥ ਰਹਾਉ ॥

jo jo saran pario karunaanidh; te te. bhaveh taraae |1| rahaau |

Sant Singh KhalsaThose who seek the Sanctuary of the Ocean of Mercy are carried across the world-ocean. ||1||Pause||
Manmohan SinghWhoever seek the refuge of the Treasure of mercy, they all are ferried across the world ocean. Pause.
Manmohan Singh (Punjabi)ਜਿਹੜੇ ਜਿਹੜੇ ਭੀ ਰਹਿਮਤ ਦੇ ਖਜਾਨੇ ਦੀ ਪਨਾਹ ਲੈਂਦੇ ਹਨ, ਉਹ ਸਾਰੇ ਸੰਸਾਰ ਸੰਮੁਦਰ ਤੋਂ ਪਾਰ ਕਰ ਦਿੱਤੇ ਜਾਂਦੇ ਹਨ। ਠਹਿਰਾਉ।
Fareedkot Teekaਜੋ ਜੋ ਪੁਰਸ ਤਿਸ ਕਰਣਾਂ ਸਮੁੰਦਰ ਕੀ ਸਰਨ ਪੜੇ ਹੈਂ, ਸੋ ਸੋ ਸੰਸਾਰ ਸਮੁੰਦਰ ਸੇ ਤਰਾਇ ਦੀਏ ਹੈਂ॥੧॥ ਰਹਾਉ ॥
Prof. Sahib Singhਕਿ ਜਿਹੜਾ ਜਿਹੜਾ ਮਨੁੱਖ ਉਸ ਤਰਸ-ਦੇ-ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਉਹਨਾਂ ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਕਰੁਣਾ = ਤਰਸ। ਨਿਧਿ = ਖ਼ਜ਼ਾਨਾ, ਸੋਮਾ। ਕਰੁਣਾ ਨਿਧਿ ਸਰਣਿ = ਤਰਸ ਦੇ ਸਮੁੰਦਰ ਪ੍ਰਭੂ ਦੀ ਸਰਨ। ਤੇ = ਉਹ ਮਨੁੱਖ {ਬਹੁ-ਵਚਨ}। ਭਵਹਿ = ਭਵ, ਭਵ-ਸਾਗਰ, ਸੰਸਾਰ-ਸਮੁੰਦਰ। ਤਰਾਏ = ਪਾਰ ਲੰਘਾ ਦਿੱਤੇ ॥੧॥ ਰਹਾਉ ॥

SikhNet (Spanish)sí, pues quien sea que busque el Refugio del Señor de Compasión, es llevado a través del terrible mar de las existencias materiales. (1-Pausa)

ਸੁਖਿ ਸੋਇਓ ਅਰੁ ਸਹਜਿ ਸਮਾਇਓ; ਸਹਸਾ ਗੁਰਹਿ ਗਵਾਏ ॥

sukh soeo ar sehaj samaaeo; sahasaa gureh gavaae |

Sant Singh KhalsaThey sleep in peace, and intuitively merge into the Lord. The Guru takes away their cynicism and doubt.
Manmohan SinghThey sleep in peace and easily merge in the Lord, and the Guru rids them of their doubt.
Manmohan Singh (Punjabi)ਉਹ ਆਰਾਮ ਅੰਦਰ ਸੌਦੇ ਹਨ ਅਤੇ ਸੁਖੈਨ ਹੀ ਹਰੀ ਵਿੱਚ ਲੀਨ ਹੋ ਜਾਂਦੇ ਹਨ ਤੇ ਗੁਰੂ ਜੀ ਉਨ੍ਹਾਂ ਦਾ ਭਰਮ ਨਵਿਰਤ ਕਰ ਲੈਂਦੇ ਹਨ।
Fareedkot Teekaਸੁਖ ਕੇ ਵਿਖੇ ਸੈਨ ਕੀਆ ਹੈ ਅਰ ਸ੍ਵਰੂਪ ਵਿਖੇ ਅਭੇਦ ਹੂਆ ਹੂੰ, ਕਿਉਂਕਿ ਹਮਾਰਾ ਸਹਸਾ ਗੁਰੋਂ ਨੇ ਗਵਾਇ ਦੀਆ ਹੈ॥
Prof. Sahib Singh(ਪਰਮਾਤਮਾ ਦੀ ਸਰਨ ਪੈ ਕੇ ਹੁਣ ਮੈਂ ਇਹ ਨਿਸ਼ਚਾ ਬਣਾ ਲਿਆ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ ਉਹ) ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ਅਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਗੁਰੂ ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਕਰ ਦੇਂਦਾ ਹੈ।

ਪਦ ਅਰਥ ਸੁਖਿ = ਸੁਖ ਵਿਚ, ਆਤਮਕ ਆਨੰਦ ਵਿਚ। ਸੋਇਓ = ਲੀਨ ਹੋ ਗਿਆ। ਅਰੁ = ਅਤੇ = {ਅਰਿ = ਵੈਰੀ}। ਸਹਜਿ = ਆਤਮਕ ਅਡੋਲਤਾ ਵਿਚ। ਸਹਸਾ = ਸਹਮ, ਚਿੰਤਾ-ਫ਼ਿਕਰ। ਗੁਰਹਿ = ਗੁਰੂ ਨੇ।

SikhNet (Spanish)Uno duerme en Paz y en Equilibrio, libre de toda duda,

ਜੋ ਚਾਹਤ ਸੋਈ ਹਰਿ ਕੀਓ; ਮਨ ਬਾਂਛਤ ਫਲ ਪਾਏ ॥੧॥

jo chaahat soee har keeo; man baanchhat fal paae |1|

Sant Singh KhalsaWhatever they wish for, the Lord does; they obtain the fruits of their minds' desires. ||1||
Manmohan SinghWhatever they wish, that the Lord does and they obtain their heart-desired fruits.
Manmohan Singh (Punjabi)ਜਿਹੜਾ ਕੁਛ ਉਹ ਚਾਹੁੰਦੇ ਹਨ, ਉਹ ਹੀ ਪ੍ਰਭੂ ਕਰ ਦਿੰਦਾ ਹੈ ਅਤੇ ਉਹ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦੇ ਹਨ।
Fareedkot Teekaਜੋ ਮੈਂ ਚਾਹਤਾ ਥਾ ਸੋਈ ਹਰੀ ਨੇ ਕੀਆ ਹੈ ਔਰ ਮਨ ਇਛਤ ਫਲ ਪਾਏ ਹੈਂ॥੧॥
Prof. Sahib Singhਉਹ ਜੋ ਕੁਝ ਚਾਹੁੰਦਾ ਹੈ ਪ੍ਰਭੂ (ਉਹੀ ਕੁਝ ਉਸ ਵਾਸਤੇ) ਕਰ ਦੇਂਦਾ ਹੈ, ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲੈਂਦਾ ਹੈ ॥੧॥

ਪਦ ਅਰਥ ਮਨ ਬਾਂਛਤ = ਮਨ-ਮੰਗੇ ॥੧॥

SikhNet (Spanish)por la Gracia del Guru y lo que sea que uno busca eso encuentra, sí, uno es bendecido con el Fruto de los deseos de su corazón. (1)

ਹਿਰਦੈ ਜਪਉ. ਨੇਤ੍ਰ ਧਿਆਨੁ ਲਾਵਉ; ਸ੍ਰਵਨੀ ਕਥਾ ਸੁਨਾਏ ॥

hiradai jpau. netr dhiaan laavau; sravanee kathaa sunaae |

Sant Singh KhalsaIn my heart, I meditate on Him; with my eyes, I focus my meditation on Him. With my ears, I listen to His Sermon.
Manmohan SinghIn my mind I contemplate God, with mine eyes, I fix my gaze on Him and with my ears, hear I His gospel.
Manmohan Singh (Punjabi)ਆਪਣੇ ਮਨ ਵਿੱਚ ਮੈਂ ਹਰੀ ਸਿਮਰਦਾ ਹਾਂ, ਅਪਣੀਆਂ ਅੱਖਾਂ ਨਾਲ ਮੈਂ ਉਸ ਤੇ ਟਿਕਟਿਕੀ ਬੰਨ੍ਹਦਾ ਹਾਂ। ਤੇ ਆਪਣਿਆਂ ਕੰਨਾਂ ਨਾਲ, ਉਸ ਦੀ ਵਾਰਤਾ ਸੁਣਦਾ ਹਾਂ।
Fareedkot Teekaਹਿਰਦੇ ਕਰ ਕੇ ਨਾਮ ਕੋ ਜਪਤਾ ਹੂੰ ਔ ਨੇਤ੍ਰੋਂ ਕਰ ਕੇ ਧਿਆਨ ਕੋ ਲਗਾਵਤਾ ਹੂੰ ਔਰ ਕਾਨੋਂ ਕਰ ਕੇ ਹਰੀ ਕੀ ਕਥਾ ਕੋ ਆਇ ਸੁਨਤਾ ਹੂੰ॥
Prof. Sahib Singh(ਜਦੋਂ ਦਾ ਮੈਂ ਪਰਮਾਤਮਾ ਦੀ ਸਰਨ ਪਿਆ ਹਾਂ, ਤਦੋਂ ਤੋਂ ਹੁਣ) ਮੈਂ ਆਪਣੇ ਹਿਰਦੇ ਵਿਚ (ਪਰਮਾਤਮਾ ਦਾ ਨਾਮ) ਜਪਦਾ ਹਾਂ, ਅੱਖਾਂ ਵਿਚ ਉਸ ਦਾ ਧਿਆਨ ਧਰਦਾ ਹਾਂ, ਕੰਨਾਂ ਨਾਲ ਉਸ ਦੀ ਸਿਫ਼ਤ-ਸਾਲਾਹ ਸੁਣਦਾ ਹਾਂ,

ਪਦ ਅਰਥ ਹਿਰਦੈ = ਹਿਰਦੇ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ। ਨੇਤ੍ਰ = ਅੱਖਾਂ ਵਿਚ। ਧਿਆਨੁ = ਸੁਰਤ। ਲਾਵਉ = ਲਾਵਉਂ, ਮੈਂ ਲਾਂਦਾ ਹਾਂ। ਸ੍ਰਵਨੀ = ਕੰਨਾਂ ਨਾਲ। ਸੁਨਾਏ = ਸੁਣਦਾ ਹਾਂ।

SikhNet (Spanish)Voy a meditar con todo mi ser, voy a fijar mi atención en Él y a escuchar Su Evangelio con mis oídos,

Open this shabad (11 lines, Angs 1204-1205) →

Ang 1204 of 1430