ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਧਨੁ ਸੰਪੈ ਮਾਇਆ ਸੰਚੀਐ; ਅੰਤੇ ਦੁਖਦਾਈ ॥
dhan sanpai maaeaa sancheeai; ante dukhadaaee |
Sant Singh KhalsaGathering the wealth and property of Maya, brings only pain in the end.
Manmohan SinghThe amassing of wealth, property and riches becomes distressful in the end.
Manmohan Singh (Punjabi)ਦੌਲਤ, ਜਾਇਦਾਦ ਅਤੇ ਮਾਲ-ਮਿਲਖ ਦਾ ਇਕੱਤ੍ਰ ਕਰਨਾ ਅਖੀਰ ਨੂੰ ਤਕਲੀਫ-ਦਿਹ ਹੋ ਜਾਂਦਾ ਹੈ।
Fareedkot Teekaਵਾਹਿਗੁਰੂ ਕੇ ਨਾਮ ਸੇ ਬਿਨਾ ਧਨ, ਰੋਕੜੀ, (ਸੰਪੈ) ਹਸਤੀ, ਘੋੜੇ, ਆਦੀ ਵਿਭੂਤੀ ਕੇ ਜੋ ਇਕਤ੍ਰ ਕਰੀਏ ਸੋ ਅੰਤ ਕੋ (ਮਾਇਆ) ਛਲ ਰੂਪ ਦੁਖਦਾਈ ਹੋਤੀ ਹੈ॥
Prof. Sahib Singhਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ;
ਪਦ ਅਰਥ ਸੰਪੈ = ਦੌਲਤ। ਸੰਚੀਐ = ਇਕੱਠਾ ਕਰੀਦਾ ਹੈ।
SikhNet (Spanish)Juntamos riquezas ilusorias y al final nos lamentamos.
ਘਰ ਮੰਦਰ ਮਹਲ ਸਵਾਰੀਅਹਿ; ਕਿਛੁ ਸਾਥਿ. ਨ ਜਾਈ ॥
ghar mandar mehal savaareeeh; kichh saath. na jaaee |
Sant Singh KhalsaHomes, mansions and adorned palaces will not go with anyone.
Manmohan SinghThe bedecked home, mansions and palaces, none of them goes with the man.
Manmohan Singh (Punjabi)ਸ਼ਿੰਗਾਰੇ ਹੋਏ ਮਕਾਨ, ਰਾਜਭਵਨ ਅਤੇ ਮਹਿਲ-ਮਾੜੀਆਂ ਜਿਨ੍ਹਾਂ ਵਿਚੋਂ ਕੋਈ ਵੀ ਇਨਸਾਨ ਦੇ ਨਾਲ ਨਹੀਂ ਜਾਂਦਾ।
Fareedkot Teekaਪੁਨਾਂ ਹੇ ਭਾਈ! ਘਰ ਕਚੇ ਔ (ਮੰਦਰ) ਪਕੇ ਮਹਲ ਜੋ ਦੁਹਾਸਮੇਂ ਤਿਹਾਸਮੇਂ ਬਨਵਾਈਤੇ ਹੈਂ, ਵਾ (ਮਹਲ) ਜਿਸ ਮੇਂ ਇਸਤ੍ਰੀਆਂ ਰਹੈਂ ਔਰ ਬਿਨਾ ਬੁਲਾਏ ਊਹਾਂ ਕੋਈ ਜਾਇ ਨ ਸਕੇ, ਇਨ ਮੇਂ ਸੇ ਕੋਈ ਵਸਤੂ ਕੁਛ ਥੋੜੇ ਮਾਤਰ ਭੀ ਸਾਥ ਨਹੀਂ ਜਾਤੀ ਹੈ॥
Prof. Sahib Singhਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ;
ਪਦ ਅਰਥ ਸਵਾਰੀਅਹਿ = ਬਣਾਈਦੇ ਹਨ।
SikhNet (Spanish)Construimos palacios y mansiones, los cuáles no nos podrán acompañar después.
ਹਰ ਰੰਗੀ ਤੁਰੇ ਨਿਤ ਪਾਲੀਅਹਿ; ਕਿਤੈ ਕਾਮਿ. ਨ ਆਈ ॥
har rangee ture nit paaleeeh; kitai kaam. na aaee |
Sant Singh KhalsaHe may breed horses of various colors, but these will not be of any use to him.
Manmohan SinghThe mortal ever nurses steeds of various colours, but they are of no avail whatsoever.
Manmohan Singh (Punjabi)ਪ੍ਰਾਣੀ, ਸਦਾ, ਅਨੇਕਾਂ ਰੰਗਤਾ ਅਤੇ ਘੋੜੇ ਹੀ ਪਾਲਦਾ ਹੈ, ਪ੍ਰੰਤੂ ਉਹ ਕਿਸੇ ਕੰਮ ਭੀ ਨਹੀਂ ਆਉਂਦੇ।
Fareedkot Teeka(ਹਰ ਰੰਗੀ) ਅਨੇਕ ਰੰਗੋਂ ਕੇ ਸਥਜੇ ਸੁਰਖੇ ਆਦੀ ਘੋੜੇ ਜੋ ਨਿਤ ਪਾਲੀਤੇ ਹੈਂ, ਵੁਹ ਭੀ ਕਿਤੇ ਕਾਮ ਨਹੀਂ ਆਵਤੇ ਹੈਂ॥
Prof. Sahib Singhਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ।
ਪਦ ਅਰਥ ਹਰ ਰੰਗੀ = ਹਰੇਕ ਕਿਸਮ ਦੇ।
SikhNet (Spanish)Mantenemos todo tipo de caballos, pero ¿de qué nos sirven? Oh Santos,
ਜਨ ਲਾਵਹੁ ਚਿਤੁ ਹਰਿ ਨਾਮ ਸਿਉ; ਅੰਤਿ ਹੋਇ ਸਖਾਈ ॥
jan laavahu chit har naam siau; ant hoe sakhaaee |
Sant Singh KhalsaO human, link your consciousness to the Lord's Name, and in the end, it shall be your companion and helper.
Manmohan SinghO man, attach thou thy mind with God's Name and in the end it shall be thy succour.
Manmohan Singh (Punjabi)ਹੇ ਬੰਦੇ! ਤੂੰ ਆਪਣਾ ਮਨ ਰੱਬ ਦੇ ਨਾਮ ਨਾਲ ਜੋੜ ਅਤੇ ਅਖੀਰ ਨੂੰ ਇਹ ਤੇਰਾ ਸਹਾਇਕ ਹੋਵੇਗਾ।
Fareedkot Teekaਤਾਂ ਤੇ ਹੇ ਜਨੋਂ! ਹਰੀ ਕੇ ਨਾਮ ਸਾਥ ਚਿਤ ਲਗਾਵੋ ਜੋ ਅੰਤ ਕੋ ਸਹਾਈ ਹੋਵੇਗਾ॥
Prof. Sahib Singhਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ।
SikhNet (Spanish)entonen su ser en el Nombre del Señor, pues Él sí los acompañará al final.
ਜਨ ਨਾਨਕ. ਨਾਮੁ ਧਿਆਇਆ; ਗੁਰਮੁਖਿ ਸੁਖੁ ਪਾਈ ॥੧੫॥
jan naanak. naam dhiaaeaa; guramukh sukh paaee |15|
Sant Singh KhalsaServant Nanak meditates on the Naam, the Name of the Lord; the Gurmukh is blessed with peace. ||15||
Manmohan SinghBy Guru's grace, slave Nanak has remembered the Name and he is blessed with peace.
Manmohan Singh (Punjabi)ਗੁਰਾਂ ਦੀ ਮਿਹਰ ਸਕਦਾ, ਗੋਲੇ ਨਾਨਕ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਸ਼੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰਿ ਨਾਮ ਧਿਆਇਆ ਹੈ, ਤਿਨ ਗੁਰਮੁਖੋਂ ਕੇ ਸਾਥ ਮਿਲ ਕਰ ਕੇ ਸੁਖੁ ਪਾਈਤਾ ਹੈ॥੧੫॥☬ਪ੍ਰਸ਼ਨ: ਐਸਾ ਨਾਮ ਪੁਰਸ ਜਪਤੇ ਕਿਉਂ ਨਹੀਂ?☬ਉਤਰੁ:
Prof. Sahib Singhਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ॥੧੫॥
SikhNet (Spanish)Nanak ha habitado en el Nombre y mira, ha sido bendecido con el Éxtasis. (15)