ੴ

ਸਿੱਖਬਾਣੀ · SikhBani

ਕੋਟਿ ਜਨਮ ਕੇ ਬਿਨਸੇ ਪਾਪ ॥

kott janam ke binase paap
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 897 · 19 lines
Translations

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਕੋਟਿ ਜਨਮ ਕੇ ਬਿਨਸੇ ਪਾਪ ॥

kott janam ke binase paap |

Sant Singh KhalsaThe sins of millions of incarnations are eradicated.
Manmohan SinghThe sins of millions of births are eradicated.
Manmohan Singh (Punjabi)ਕਰੋੜਾਂ ਹੀ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ।
Fareedkot Teekaਹੇ ਭਾਈ! ਜਸੁ ਗਾਵਨੇ ਸੇ ਕੋਟ ਜਨਮੋਂ ਕੇ ਪਾਪ ਬਿਨਸ ਗਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਭੀ ਨਾਸ ਹੋ ਜਾਂਦੇ ਹਨ,

ਪਦ ਅਰਥ ਕੋਟਿ = ਕ੍ਰੋੜ।

SikhNet (Spanish)Contemplando al Señor uno se libera de millones de errores acumulados nacimiento tras nacimiento,

ਹਰਿ ਹਰਿ ਜਪਤ; ਨਾਹੀ ਸੰਤਾਪ ॥

har har japat; naahee santaap |

Sant Singh KhalsaMeditating on the Lord, Har, Har, pain will not afflict you.
Manmohan SinghRemembering the Lord Master, pain touches man not.
Manmohan Singh (Punjabi)ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਦੁਖ ਪੀੜ ਇਨਸਾਨ ਨੂੰ ਪੋਹਦੀ ਨਹੀਂ।
Fareedkot Teekaਔ ਹਰਿ ਹਰਿ ਕੇ ਜਾਪ ਜਪਤਿਆਂ ਦੁਖ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ।

ਪਦ ਅਰਥ ਜਪਤ = ਜਪਦਿਆਂ। ਸੰਤਾਪ = ਦੁੱਖ-ਕਲੇਸ਼।

SikhNet (Spanish)el dolor no lo toca a uno.

ਗੁਰ ਕੇ ਚਰਨ ਕਮਲ; ਮਨਿ ਵਸੇ ॥

gur ke charan kamal; man vase |

Sant Singh KhalsaWhen the Lord's lotus feet are enshrined in the mind,
Manmohan SinghIf the Guru's lotus feet are enshrined in man's mind,
Manmohan Singh (Punjabi)ਜੇਕਰ ਗੁਰਾਂ ਦੇ ਚਰਨ ਕੰਵਲ ਮਨੁਖ ਦੇ ਮਨ ਵਿੱਚ ਟਿਕ ਜਾਣ,
Fareedkot Teekaਜਿਸ ਕੇ ਮਨ ਮੇਂ ਗੁਰੋਂ ਕੇ ਚਰਨ ਕਮਲ ਵਸੇ ਹੈਂ॥
Prof. Sahib Singhਹੇ ਪ੍ਰਾਣੀ! ਜਿਸ ਮਨੁੱਖ ਦੇ ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸਦੇ ਹਨ,

ਪਦ ਅਰਥ ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਮਾਨਿ = ਮਨ ਵਿਚ।

SikhNet (Spanish)Los Pies de Loto del Guru son enaltecidos en la mente

ਮਹਾ ਬਿਕਾਰ; ਤਨ ਤੇ ਸਭਿ ਨਸੇ ॥੧॥

mahaa bikaar; tan te sabh nase |1|

Sant Singh Khalsaall terrible evils are taken away from the body. ||1||
Manmohan Singhall the arch evils hasten away from his body.
Manmohan Singh (Punjabi)ਤਾਂ ਸਾਰੇ ਘੋਰ ਪਾਪ ਉਸ ਦੀ ਦੇਹ ਤੋਂ ਦੌੜ ਜਾਂਦੇ ਹਨ।
Fareedkot Teekaਤਿਸ ਕੇ ਸਰੀਰ ਤੇ ਬਿਸੇ ਬਡੇ ਬਿਕਾਰ ਰੂਪ ਸਭ ਦੂਰ ਹੂਏ ਹੈਂ॥੧॥
Prof. Sahib Singhਉਸ ਦੇ ਸਰੀਰ ਤੋਂ ਵੱਡੇ ਵੱਡੇ ਵਿਕਾਰ (ਭੀ) ਸਾਰੇ ਨੱਸ ਜਾਂਦੇ ਹਨ ॥੧॥

ਪਦ ਅਰਥ ਮਹਾ ਬਿਕਾਰ = ਵੱਡੇ ਵੱਡੇ ਐਬ। ਤੇ = ਤੋਂ। ਸਭਿ = ਸਾਰੇ ॥੧॥

SikhNet (Spanish)y todas las aflicciones del cuerpo desaparecen.(1)

ਗੋਪਾਲ ਕੋ ਜਸੁ ਗਾਉ ਪ੍ਰਾਣੀ ॥

gopaal ko jas gaau praanee |

Sant Singh KhalsaSing the Praise of the Lord of the World, O mortal being.
Manmohan SinghSing thou the praise of the world Cherisher, O mortal.
Manmohan Singh (Punjabi)ਤੂੰ ਸ਼੍ਰਿਸ਼ਟੀ ਦੇ ਪਾਲਣਹਾਰ ਦੀ ਮਹਿਮਾਂ ਗਾਇਨ ਕਰ, ਹੇ ਫਾਨੀ ਬੰਦੇ!
Fareedkot Teekaਹੇ ਪ੍ਰਾਣੀ! ਤਾਂ ਤੇ ਤੂੰ ਤਿਸ ਪਰਮੇਸ੍ਵਰ ਕਾ ਜਸੁ ਗਾਉ॥
Prof. Sahib Singhਹੇ ਪ੍ਰਾਣੀ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ।

ਪਦ ਅਰਥ ਕੋ = ਦਾ। ਗਾਉ = ਗਾਇਆ ਕਰ। ਪ੍ਰਾਣੀ = ਹੇ ਪ੍ਰਾਣੀ!

SikhNet (Spanish)Oh hombre, canta la Alabanza de tu Dios;

ਅਕਥ ਕਥਾ ਸਾਚੀ ਪ੍ਰਭ ਪੂਰਨ; ਜੋਤੀ ਜੋਤਿ ਸਮਾਣੀ ॥੧॥ ਰਹਾਉ ॥

akath kathaa saachee prabh pooran; jotee jot samaanee |1| rahaau |

Sant Singh KhalsaThe Unspoken Speech of the True Lord God is perfect. Dwelling upon it, one's light merges into the Light. ||1||Pause||
Manmohan SinghIneffable and true is the discourse of the Perfect Lord. The light of the Luminous Lord is pervading all. Pause.
Manmohan Singh (Punjabi)ਅਕਹਿ ਅਤੇ ਸੱਚੀ ਹੈ ਕਥਾਵਾਰਤਾ ਪੂਰੇ ਪ੍ਰਮੇਸ਼ਰ ਦੀ। ਪ੍ਰਕਾਸ਼ਵਾਨ ਪ੍ਰਭੂ ਦਾ ਪ੍ਰਕਾਸ਼ ਸਾਰੇ ਵਿਆਪਕ ਹੋ ਰਿਹਾ ਹੈ। ਠਹਿਰਾਓ।
Fareedkot Teekaਜਿਸ ਕੀ ਕਥਾ ਅਕਥ ਪੁਨਾ ਸਾਚੀ ਹੈ, ਪੁਨਾ ਜਿਸ ਪ੍ਰਭੂ ਪੂਰਨ ਕੀ (ਜੋਤਿ) ਸੱਤਾ ਸਰਬ ਮੇਂ ਸਮਾਈ ਹੂਈ ਹੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ ਸਰਬ-ਵਿਆਪਕ ਪ੍ਰਭੂ ਦੀ ਅਟੱਲ ਤੇ ਅਮੁੱਕ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਅਕਥ = ਪੂਰੇ ਤੌਰ ਤੇ ਨਾਹ ਦੱਸੀ ਜਾ ਸਕਣ ਵਾਲੀ, ਕਦੇ ਨਾਹ ਮੁੱਕ ਸਕਣ ਵਾਲੀ। ਸਾਚੀ = ਅਟੱਲ, ਸਦਾ ਟਿਕੀ ਰਹਿਣ ਵਾਲੀ। ਪੂਰਨ = ਸਰਬ-ਵਿਆਪਕ। ਜੋਤਿ = ਰੂਹ, ਜਿੰਦ। ਜੋਤੀ = ਜੋਤਿ-ਰੂਪ ਹਰੀ ਵਿਚ ॥੧॥ ਰਹਾਉ ॥

SikhNet (Spanish)la Palabra del Shabd del Señor Perfecto es Inefable y, habitando en Ella, tu luz se inmerge en la Luz Divina.(1-Pausa)

ਤ੍ਰਿਸਨਾ ਭੂਖ ਸਭ ਨਾਸੀ ॥

trisanaa bhookh sabh naasee |

Sant Singh KhalsaHunger and thirst are totally quenched;
Manmohan SinghAll thirst and hunger are stilled,
Manmohan Singh (Punjabi)ਸਭ ਤ੍ਰੇਹ ਤੇ ਭੁੱਖਾਂ ਦੂਰ ਹੋ ਜਾਂਦੀਆਂ ਹਨ,
Fareedkot Teekaਤਿਸ ਕੀ ਤ੍ਰਿਸਨਾ ਰੂਪੁ ਭੂਖ ਸਭ ਦੂਰ ਹੋਈ ਹੈ॥
Prof. Sahib Singhਹੇ ਪ੍ਰਾਣੀ! ਉਸ ਮਨੁੱਖ ਦੇ ਅੰਦਰੋਂ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਸਭ ਨਾਸ ਹੋ ਜਾਂਦੀ ਹੈ,

ਪਦ ਅਰਥ ਤ੍ਰਿਸਨਾ = ਤ੍ਰੇਹ, ਲਾਲਚ। ਸਭ = ਸਾਰੀ।

SikhNet (Spanish)Todas las ansiedades y los deseos terminan.

ਸੰਤ ਪ੍ਰਸਾਦਿ; ਜਪਿਆ ਅਬਿਨਾਸੀ ॥

sant prasaad; japiaa abinaasee |

Sant Singh Khalsaby the Grace of the Saints, meditate on the immortal Lord.
Manmohan Singhby contemplating on the Immortal Lord, through the grace of saints.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਅਮਰ ਸੁਆਮੀ ਦਾ ਸਿਮਰਨ ਕਰਨ ਨਾਲ।
Fareedkot Teekaਜਿਸ ਨੇ ਸੰਤੋਂ ਕੀ ਕ੍ਰਿਪਾ ਸੇ (ਅਬਿਨਾਸੀ) ਵਾਹਿਗੁਰੂ ਕੋ ਜਾਪਿਆ ਹੈ॥
Prof. Sahib Singhਗੁਰੂ-ਸੰਤ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਨਾਸ-ਰਹਿਤ ਪ੍ਰਭੂ ਦਾ ਨਾਮ ਜਪਿਆ।

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ।

SikhNet (Spanish)Por la Gracia del Santo uno contempla al Señor Eterno

ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥

rain dinas prabh sev kamaanee |

Sant Singh KhalsaNight and day, serve God.
Manmohan SinghPerform thou the Lord's service night and day.
Manmohan Singh (Punjabi)ਰਾਤ ਦਿਨ ਤੂੰ ਸੁਆਮੀ ਦੀ ਸੇਵਾ ਟਹਿਲ ਕਰ।
Fareedkot Teekaਤਿਸ ਨੇ ਰਾਤ ਦਿਨ ਆਪਨੇ ਸ੍ਵਾਮੀ ਕੀ ਸੇਵਾ ਕਮਾਈ ਹੈ॥
Prof. Sahib Singhਉਹ ਦਿਨ ਰਾਤ (ਹਰ ਵੇਲੇ) ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ।

ਪਦ ਅਰਥ ਰੈਨਿ = {रजनि} ਰਾਤ। ਸੇਵ = ਸੇਵਾ-ਭਗਤੀ।

SikhNet (Spanish)y Lo sirve noche y día.

ਹਰਿ ਮਿਲਣੈ ਕੀ ਏਹ ਨੀਸਾਨੀ ॥੨॥

har milanai kee eeh neesaanee |2|

Sant Singh KhalsaThis is the sign that one has met with the Lord. ||2||
Manmohan SinghThis is the sign to meet with thy God.
Manmohan Singh (Punjabi)ਆਪਣੇ ਵਾਹਿਗੁਰੂ ਨਾਲ ਮਿਲਣ ਦਾ ਇਹ ਹੀ ਚਿੰਨ੍ਹ ਹੈ।
Fareedkot Teekaਹਰੀ ਕੇ ਮਿਲਨੇ ਕੀ ਏਹੀ ਨਿਸਾਨੀ ਹੈ, ਭਾਵ ਸੋ ਪ੍ਰਮੇਸ੍ਵਰ ਕੋ ਮਿਲਿਆ ਹੈ॥੨॥
Prof. Sahib Singhਪ੍ਰਭੂ ਦੇ ਮਿਲਾਪ ਦਾ (ਵੱਡਾ) ਲੱਛਣ ਇਹੋ ਹੀ ਹੈ (ਹਰ ਵੇਲੇ ਪ੍ਰਭੂ ਦੀ ਸੇਵਾ-ਭਗਤੀ ਕਰਨੀ) ॥੨॥

ਪਦ ਅਰਥ ਨੀਸਾਨੀ = ਲੱਛਣ ॥੨॥

SikhNet (Spanish)Este es el signo de haber encontrado a Dios.(2)

ਮਿਟੇ ਜੰਜਾਲ; ਹੋਏ ਪ੍ਰਭ ਦਇਆਲ ॥

mitte janjaal; hoe prabh deaal |

Sant Singh KhalsaWorldly entanglements are ended, when God becomes merciful.
Manmohan SinghWhen the Lord becomes compassionate, all the worldly involvements are ended.
Manmohan Singh (Punjabi)ਜਦ ਸਾਹਿਬ ਦਇਆਵਾਨ ਹੋ ਜਜਾਂਦਾ ਹੈ ਤਾਂ ਸਾਰੇ ਸੰਸਾਰੀ ਝਮੇਲੇ ਮੁੱਕ ਜਾਂਦੇ ਹਨ।
Fareedkot Teekaਤਿਨ ਕੇ ਜੰਜਾਲ ਮਿਟ ਗਏ ਹੈਂ ਜਿਸ ਪਰ ਪ੍ਰਭੂ ਦਿਆਲ ਭਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹਨਾਂ ਦੇ ਮਾਇਆ ਦੇ ਮੋਹ ਦੇ ਬੰਧਨ ਟੁੱਟ ਜਾਂਦੇ ਹਨ;

ਪਦ ਅਰਥ ਜੰਜਾਲ = ਮਾਇਆ ਦੇ ਮੋਹ ਦੇ ਬੰਧਨ।

SikhNet (Spanish)Todas las demás relaciones se acaban, sin embargo, Dios muestra Su Compasión.

ਗੁਰ ਕਾ ਦਰਸਨੁ ਦੇਖਿ ਨਿਹਾਲ ॥

gur kaa darasan dekh nihaal |

Sant Singh KhalsaGazing upon the Blessed Vision of the Guru's Darshan, I am enraptured.
Manmohan SinghSeeing the Guru's sight, one is filled with bliss.
Manmohan Singh (Punjabi)ਗੁਰਾਂ ਦਾ ਦੀਦਾਰ ਵੇਖ ਕੇ ਬੰਦਾ ਪਰਮ ਪ੍ਰਸੰਨ ਹੋ ਜਾਂਦਾ ਹੈ।
Fareedkot Teekaਵਹੁ ਗੁਰੋਂ ਕਾ ਦਰਸਨ ਦੇਖ ਕੇ ਨਿਹਾਲੁ ਹੂਏ ਹੈਂ॥
Prof. Sahib Singhਗੁਰੂ ਦਾ ਦਰਸ਼ਨ ਕਰ ਕੇ ਉਹ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।

ਪਦ ਅਰਥ ਦੇਖਿ = ਵੇਖ ਕੇ। ਨਿਹਾਲ = ਪ੍ਰਸੰਨ, ਚੜ੍ਹਦੀ ਕਲਾ ਵਾਲੇ।

SikhNet (Spanish)Él es así bendecido con la Visión del Guru;

ਪਰਾ ਪੂਰਬਲਾ ਕਰਮੁ ਬਣਿ ਆਇਆ ॥

paraa poorabalaa karam ban aaeaa |

Sant Singh KhalsaMy perfect pre-destined karma has been activated.
Manmohan SinghMy primal and prenatal destiny has awakened.
Manmohan Singh (Punjabi)ਮੇਰੀ ਆਦੀ ਤੇ ਪੁਰਾਤਨ ਪ੍ਰਾਲਬਧ ਜਾਗ ਉਠੀ ਹੈ।
Fareedkot Teekaਤਿਨ ਕੋ ਪਰਾ ਪੂਰਬਲਾ ਜਨਮਾਂਤ੍ਰੋਂ ਕਾ ਕਰਮ ਬਨ ਆਇਆ ਹੈ, ਭਾਵ ਫਲੀ ਭੂਤ ਹੂਆ ਹੈ॥
Prof. Sahib Singhਉਹਨਾਂ ਦਾ ਪੂਰਬਲੇ ਜਨਮਾਂ ਦਾ ਕੀਤਾ ਕੰਮ ਉਹਨਾਂ ਦਾ ਸਹਾਈ ਆ ਬਣਦਾ ਹੈ (ਉਹਨਾਂ ਦੇ ਪੂਰਬਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ ਜਾਗ ਪੈਂਦੇ ਹਨ)।

ਪਦ ਅਰਥ ਪਰਾ ਪੂਰਬਲਾ = ਬੜੇ ਹੀ ਪੁਰਾਣੇ, ਪਹਿਲੇ ਜਨਮਾਂ ਦਾ। ਕਰਮੁ = ਕੀਤਾ ਹੋਇਆ ਕੰਮ, ਭਾਗ। ਬਣਿ ਆਇਆ = ਫੱਬ ਪਿਆ।

SikhNet (Spanish)las semillas de las acciones pasadas empiezan a germinar

ਹਰਿ ਕੇ ਗੁਣ; ਨਿਤ ਰਸਨਾ ਗਾਇਆ ॥੩॥

har ke gun; nit rasanaa gaaeaa |3|

Sant Singh KhalsaWith my tongue, I continually sing the Glorious Praises of the Lord. ||3||
Manmohan SinghGod's praise, I ever sing with my tongue.
Manmohan Singh (Punjabi)ਵਾਹਿਗੁਰ ਦਾ ਜੱਸ, ਮੈਂ ਸਦਾ ਆਪਣੀ ਜੀਭਾ ਨਾਲ ਗਾਉਂਦਾ ਹਾਂ।
Fareedkot Teekaਜਿਨੋਂ ਨੇ ਹਰੀ ਕੇ ਗੁਨੋਂ ਕੋ ਨਿਤ ਰਸਨਾ ਦੁਆਰੇ ਗਾਇਆ ਹੈ॥੩॥
Prof. Sahib Singhਆਪਣੀ ਜੀਭ ਨਾਲ ਉਹ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ ॥੩॥

ਪਦ ਅਰਥ ਰਸਨਾ = ਜੀਭ (ਨਾਲ) ॥੩॥

SikhNet (Spanish)y los labios empiezan a recitar la Alabanza del Señor.(3)

ਹਰਿ ਕੇ ਸੰਤ; ਸਦਾ ਪਰਵਾਣੁ ॥

har ke sant; sadaa paravaan |

Sant Singh KhalsaThe Saints of the Lord are accepted and approved forever.
Manmohan SinghEver approved are the Lord's saints.
Manmohan Singh (Punjabi)ਸਦੀਵ ਹੀ ਪ੍ਰਮਾਣੀਕ ਹਨ ਸੁਆਮੀ ਦੇ ਸਾਧੂ।
Fareedkot Teekaਵਹੁ ਹਰੀ ਕੇ ਸੰਤ ਸਦਾ ਪਰਵਾਨ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ (ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਆਦਰ-ਸਤਕਾਰ ਪਾਂਦੇ ਹਨ।

ਪਦ ਅਰਥ ਸੰਤ = ਭਗਤੀ ਕਰਨ ਵਾਲੇ। ਪਰਵਾਣੁ = ਕਬੂਲ।

SikhNet (Spanish)Los Sirvientes del Señor son aprobados para siempre;

ਸੰਤ ਜਨਾ ਮਸਤਕਿ ਨੀਸਾਣੁ ॥

sant janaa masatak neesaan |

Sant Singh KhalsaThe foreheads of the Saintly people are marked with the Lord's insignia.
Manmohan SinghThe Lord anoints the forehead of the pious persons.
Manmohan Singh (Punjabi)ਪਵਿੱਤਰ ਪੁਰਸ਼ਾਂ ਦੇ ਮੱਥੇ ਤੇ ਸਾਹਿਬ ਰਾਜ ਤਿਲਕ ਲਾਉਂਦਾ ਹੈ।
Fareedkot Teekaਤਿਨ ਸੰਤ ਜਨੋਂ ਕੇ ਮਸਤਕ ਪਰ ਹੀ ਸੁਭ (ਨੀਸਾਣ) ਲੇਖੁ ਹੈ॥
Prof. Sahib Singhਉਹਨਾਂ ਸੰਤ ਜਨਾਂ ਦੇ ਮੱਥੇ ਉਤੇ (ਨੂਰ ਚਮਕਦਾ ਹੈ, ਜੋ, ਮਾਨੋ, ਪ੍ਰਭੂ ਦਰ ਤੇ ਪ੍ਰਵਾਨਗੀ ਦਾ) ਚਿਹਨ ਹੈ।

ਪਦ ਅਰਥ ਮਸਤਕਿ = ਮੱਥੇ ਉਤੇ। ਨੀਸਾਣੁ = ਨਿਸ਼ਾਨ, ਪਰਵਾਨਗੀ ਦਾ ਚਿਹਨ।

SikhNet (Spanish)sí, Dios Mismo marca las frentes de los Santos.

ਦਾਸ ਕੀ ਰੇਣੁ. ਪਾਏ ਜੇ ਕੋਇ ॥

daas kee ren. paae je koe |

Sant Singh KhalsaOne who is blessed with the dust of the feet of the Lord's slave,
Manmohan SinghIf any mortal is blessed with the dust of the feet of God's slave;
Manmohan Singh (Punjabi)ਜੇਕਰ ਕਿਸੇ ਪ੍ਰਾਣੀ ਨੂੰ ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਪ੍ਰਾਪਤ ਹੋ ਜਾਵੇ,
Fareedkot Teekaਐਸੇ ਸੰਤੋਂ ਕੇ ਚਰਨੋਂ ਕੀ ਧੂੜ ਜੋ ਕੋਈ ਜਨ ਪਾਵੇ॥
Prof. Sahib Singhਇਹੋ ਜਿਹੇ ਪ੍ਰਭੂ-ਸੇਵਕ ਦੇ ਚਰਨਾਂ ਦੀ ਧੂੜ ਜੇ ਕੋਈ ਮਨੁੱਖ ਪ੍ਰਾਪਤ ਕਰ ਲਏ,

ਪਦ ਅਰਥ ਰੇਣੁ = ਚਰਨ-ਧੂੜ {ਨੋਟ: ਲਫ਼ਜ਼ 'ਰੇਣੁ' ਅਤੇ 'ਰੈਣਿ' ਦਾ ਫ਼ਰਕ ਚੇਤੇ = ਰੱਖਣ-ਯੋਗ ਹੈ}। ਕੋਇ = ਕੋਈ ਮਨੁੱਖ।

SikhNet (Spanish)Aquél que es bendecido con el Polvo de los Pies de los Santos,

ਨਾਨਕ; ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥

naanak; tis kee param gat hoe |4|35|46|

Sant Singh KhalsaO Nanak, obtains the supreme status. ||4||35||46||
Manmohan Singhhe, then obtains the supreme salvation, O Nanak.
Manmohan Singh (Punjabi)ਤਦ ਉਹ, ਹੇ ਨਾਨਕ! ਮਹਾਨ ਮੋਖਸ਼ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੀ ਪਰਮਗਤੀ ਹੋ ਜਾਏ, ਭਾਵ ਸੇ ਜਨਮ ਮਰਨ ਰਹਿਤ ਹੋ ਜਾਏ॥੪॥੩੫॥੪੬॥☬ਗੁਰੋਂ ਕੀ ਮਹਿਮਾ ਉਚਾਰਤੇ ਉਪਦੇਸ ਕਰਤੇ ਹੈਂ:
Prof. Sahib Singhਤਾਂ ਹੇ ਨਾਨਕ! ਉਸ ਦੀ ਬਹੁਤ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ ॥੪॥੩੫॥੪੬॥

ਪਦ ਅਰਥ ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਪਰਮ = ਸਭ ਤੋਂ ਉੱਚੀ। ਗਤਿ = ਆਤਮਕ ਅਵਸਥਾ ॥੪॥੩੫॥੪੬॥

SikhNet (Spanish)dice Nanak, logra la Liberación y obtiene el más elevado Estado de Éxtasis. (4-35-46)
Answers quote the Granth verbatim with Ang citations. AI commentary is not Gurbani and not a religious ruling.