ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਦਰਸਨ ਕਉ, ਜਾਈਐ ਕੁਰਬਾਨੁ ॥
darasan kau, jaaeeai kurabaan |
Sant Singh KhalsaLet yourself be a sacrifice to the Blessed Vision of the Lord's Darshan.
Manmohan SinghUnto the Lord's vision, be thou a sacrifice.
Manmohan Singh (Punjabi)ਸਾਹਿਬ ਦੇ ਦੀਦਾਰ ਉਤੋਂ ਤੂੰ ਬਲਿਹਾਰਨੇ ਥੀਂ ਵੰਞ।
Fareedkot Teekaਹੇ ਭਾਈ! ਗੁਰੋਂ ਕੇ ਦਰਸਨ ਉਪਰੋਂ ਕੁਰਬਾਨੁ ਜਾਈਐ॥
Prof. Sahib Singh(ਹੇ ਭਾਈ! ਗੁਰੂ ਦੇ) ਦਰਸ਼ਨ ਤੋਂ ਸਦਕੇ ਜਾਣਾ ਚਾਹੀਦਾ ਹੈ (ਦਰਸ਼ਨ ਦੀ ਖ਼ਾਤਰ ਆਪਾ-ਭਾਵ ਕੁਰਬਾਨ ਕਰ ਦੇਣਾ ਚਾਹੀਦਾ ਹੈ)।ਪਦ ਅਰਥ ਜਾਈਐ = ਜਾਣਾ ਚਾਹੀਦਾ ਹੈ।
SikhNet (Spanish)Ofrece tu ser en sacrificio a la Visión de Dios;
ਚਰਨ ਕਮਲ ਹਿਰਦੈ ਧਰਿ ਧਿਆਨੁ ॥
charan kamal hiradai dhar dhiaan |
Sant Singh KhalsaFocus your heart's meditation on the Lord's lotus feet.
Manmohan SinghIn thy mind, fix thou thine attention on the Lord's lotus feet.
Manmohan Singh (Punjabi)ਆਪਣੇ ਰਿਦੇ ਅੰਦਰ ਤੂੰ ਆਪਣੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੋੜ।
Fareedkot Teekaਤਿਨ ਕੇ ਚਰਨ ਕਮਲੋਂ ਕਾ ਰਿਦੇ ਮੇਂ ਧਿਆਨ ਧਾਰੀਐ॥
Prof. Sahib Singh(ਗੁਰੂ ਦੇ) ਸੋਹਣੇ ਚਰਨਾਂ ਦਾ ਧਿਆਨ ਹਿਰਦੇ ਵਿਚ ਧਰ ਕੇ (ਗੁਰੂ ਦੀ ਦੱਸੀ ਭਗਤੀ ਕਰਨੀ ਚਾਹੀਦੀ ਹੈ)।ਪਦ ਅਰਥ ਹਿਰਦੈ = ਹਿਰਦੇ ਵਿਚ। ਧਰਿ = ਧਰ ਕੇ।
SikhNet (Spanish)enaltece los Pies de Loto del Señor en tu corazón.
ਧੂਰਿ ਸੰਤਨ ਕੀ ਮਸਤਕਿ ਲਾਇ ॥
dhoor santan kee masatak laae |
Sant Singh KhalsaApply the dust of the feet of the Saints to your forehead,
Manmohan SinghApply thou the dust of the saints' feet to thy forehead,
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ ਤੂੰ ਆਪਣੇ ਮੱਥੇ ਤੇ ਮਲ,
Fareedkot Teekaਐਸੇ ਸੰਤੋਂ ਕੀ ਧੂਰੀ ਕੋ ਮਸਤਕ ਪਰ ਲਗਾਈਏ॥
Prof. Sahib Singh(ਹੇ ਭਾਈ! ਗੁਰੂ ਦੇ ਦਰ ਤੇ ਰਹਿਣ ਵਾਲੇ) ਸੰਤ ਜਨਾਂ ਦੀ ਚਰਨ-ਧੂੜ ਮੱਥੇ ਉਤੇ ਲਾਇਆ ਕਰ,ਪਦ ਅਰਥ ਸੰਤ = ਗੁਰੂ ਦੇ ਦਰ ਦੇ ਸਤਸੰਗੀ। ਮਸਤਕਿ = ਮੱਥੇ ਉਤੇ।
SikhNet (Spanish)Aplica el Polvo de los Pies de los Santos en tu frente
ਜਨਮ ਜਨਮ ਕੀ; ਦੁਰਮਤਿ ਮਲੁ ਜਾਇ ॥੧॥
janam janam kee; duramat mal jaae |1|
Sant Singh Khalsaand the filthy evil-mindedness of countless incarnations will be washed off. ||1||
Manmohan Singhand the filth of evil-mindedness of thine many births shall be washed off.
Manmohan Singh (Punjabi)ਅਤੇ ਤੇਰੇ ਅਨੇਕਾਂ ਜਨਮਾਂ ਦੀ ਖੋਟੀ ਬੁੱਧੀ ਦੀ ਮਲੀਣਤਾ ਧੋਤੀ ਜਾਵੇਗੀ।
Fareedkot Teekaਤੌ ਜਨਮੋਂ ਜਨਮੋਂ ਕੀ ਦੁਰਮਤੀ ਰੂਪੁ ਮੈਲੁ ਚਲੀ ਜਾਤੀ ਹੈ॥੧॥
Prof. Sahib Singh(ਇਸ ਤਰ੍ਹਾਂ) ਅਨੇਕਾਂ ਜਨਮਾਂ ਦੀ ਖੋਟੀ ਮਤਿ ਦੀ ਮੈਲ ਲਹਿ ਜਾਂਦੀ ਹੈ ॥੧॥ਪਦ ਅਰਥ ਦੁਰਮਤਿ = ਖੋਟੀ ਮਤਿ। ਜਾਇ = ਦੂਰ ਹੋ ਜਾਂਦੀ ਹੈ ॥੧॥
SikhNet (Spanish)para que tus errores acumulados en las pasadas encarnaciones sean lavados.(1)
ਜਿਸੁ ਭੇਟਤ ਮਿਟੈ ਅਭਿਮਾਨੁ ॥
jis bhettat mittai abhimaan |
Sant Singh KhalsaMeeting Him, egotistical pride is eradicated,
Manmohan SinghMeeting with whom, man's self-conceit is stilled,
Manmohan Singh (Punjabi)ਜਿਨ੍ਹਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ,
Fareedkot Teekaਜਿਸ ਕੇ ਮਿਲਨੇ ਸੇ ਅਭਿਮਾਨ ਮਿਟ ਜਾਏ॥
Prof. Sahib Singhਜਿਸ ਗੁਰੂ ਨੂੰ ਮਿਲਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ,ਪਦ ਅਰਥ ਜਿਸੁ ਭੇਟਤੁ = ਜਿਸ (ਗੁਰੂ) ਨੂੰ ਮਿਲਿਆਂ।
SikhNet (Spanish)Encontrando al Señor, tu ego es suprimido y ves a tu Dios por todas partes
ਪਾਰਬ੍ਰਹਮੁ ਸਭੁ ਨਦਰੀ ਆਵੈ; ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥
paarabraham sabh nadaree aavai; kar kirapaa pooran bhagavaan |1| rahaau |
Sant Singh Khalsaand you will come to see the Supreme Lord God in all. The Perfect Lord God has showered His Mercy. ||1||Pause||
Manmohan Singhand the Transcendent Lord is perceived pervading all over, such is the Guru; and then the Perfect, Illustrious Master showers His benediction on the man. Pause.
Manmohan Singh (Punjabi)ਐਸੇ ਹਨ ਗੁਰਦੇਵ ਜੀ, ਪਰਮ ਪ੍ਰਭੂ ਸਾਰੇ ਹੀ ਵਿਆਪਕ ਦਿਸ ਆਉਂਦਾ ਹੈ ਅਤੇ ਮੁਕੰਮਲ ਕੀਰਤੀਮਾਨ ਮਾਲਕ ਬੰਦੇ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਠਹਿਰਾਓ।
Fareedkot Teekaਸਾਰੇ ਹੀ ਪਾਰਬ੍ਰਹਮ ਦ੍ਰਿਸਟੀ ਮੇਂ ਆਵੇ ਪੁਨਹ ਪੂਰਨ ਰੂਪ ਜੋ ਭਗਵਾਨ ਹੈ ਵਹੁ ਭੀ ਕ੍ਰਿਪਾ ਕਰੇ॥੧॥ ਰਹਾਉ ॥
Prof. Sahib Singhਅਤੇ ਪਾਰਬ੍ਰਹਮ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ, ਹੇ ਸਭ ਗੁਣਾਂ ਵਾਲੇ ਭਗਵਾਨ! (ਮੇਰੇ ਉਤੇ) ਕਿਰਪਾ ਕਰ (ਮੈਨੂੰ ਉਹ ਗੁਰੂ ਮਿਲਾ) ॥੧॥ ਰਹਾਉ ॥ਪਦ ਅਰਥ ਸਭੁ = ਹਰ ਥਾਂ। ਭਗਵਾਨ = ਹੇ ਭਗਵਾਨ ॥੧॥ ਰਹਾਉ ॥
SikhNet (Spanish)Tal es la Misericordia de Dios sobre ti.(1-Pausa)
ਗੁਰ ਕੀ ਕੀਰਤਿ; ਜਪੀਐ ਹਰਿ ਨਾਉ ॥
gur kee keerat; japeeai har naau |
Sant Singh KhalsaThis is the Guru's Praise, to chant the Name of the Lord.
Manmohan SinghThis is the Guru's praise, that man utters the Lord's Name.
Manmohan Singh (Punjabi)ਇਹ ਹੀ ਹੈ ਗੁਰਾਂ ਦੀ ਉਸਤਤੀ ਕਿ ਇਨਸਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਗੁਰੋਂ ਕੇ ਜਸ ਕਰਨੇ ਸੇ ਹਰੀ ਨਾਮ ਜਪੀਤਾ ਹੈ॥
Prof. Sahib Singhਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ-ਇਹੀ ਹੈ ਗੁਰੂ ਦੀ ਸੋਭਾ (ਕਰਨੀ)।ਪਦ ਅਰਥ ਕੀਰਤਿ = ਸੋਭਾ। ਜਪੀਐ = ਜਪਣਾ ਚਾਹੀਦਾ ਹੈ।
SikhNet (Spanish)Ésta, en verdad, es la Oración del Guru: Contempla el Nombre del Señor;
ਗੁਰ ਕੀ ਭਗਤਿ; ਸਦਾ ਗੁਣ ਗਾਉ ॥
gur kee bhagat; sadaa gun gaau |
Sant Singh KhalsaThis is devotion to the Guru, to sing forever the Glorious Praises of the Lord.
Manmohan SinghThis alone is the Guru's adoration that man ever sings the Lord's praise.
Manmohan Singh (Punjabi)ਕੇਵਲ ਇਹ ਹੀ ਹੈ ਗੁਰਾਂ ਦੀ ਉਪਾਸ਼ਨਾ ਕਿ ਇਨਸਾਨ ਸਦੀਵ ਹੀ ਪ੍ਰਭੂ ਦੀ ਮਹਿਮਾਂ ਗਾਇਨ ਕਰਦਾ ਹੈ।
Fareedkot Teekaਅਰੁ ਗੁਰੋਂ ਕੀ ਭਗਤੀ ਕਰਨੇ ਸੇ ਸਦਾ ਭਗਵੰਤ ਕੇ ਗੁਨੋਂ ਕੋ ਗਾਈਤਾ ਹੈ॥
Prof. Sahib Singhਹੇ ਭਾਈ! ਸਦਾ ਪ੍ਰਭੂ ਦੇ ਗੁਣ ਗਾਇਆ ਕਰ- ਇਹੀ ਹੈ ਗੁਰੂ ਦੀ ਭਗਤੀ! ਹੇ ਭਾਈ!ਪਦ ਅਰਥ ਗਾਉ = ਗਾਂਦੇ ਰਹੋ।
SikhNet (Spanish)la Alabanza del Guru es Verdad, canta siempre la Alabanza del Señor.
ਗੁਰ ਕੀ ਸੁਰਤਿ; ਨਿਕਟਿ ਕਰਿ ਜਾਨੁ ॥
gur kee surat; nikatt kar jaan |
Sant Singh KhalsaThis is contemplation upon the Guru, to know that the Lord is close at hand.
Manmohan SinghThis alone is the Guru's adoration, that the mortal deems the Lord as near.
Manmohan Singh (Punjabi)ਕੇਵਲ ਇਹ ਹੀ ਹੈ ਗੁਰਾਂ ਦਾ ਮਿਸਰਨ ਕਿ ਪ੍ਰਾਨੀ ਸੁਆਮੀ ਨੂੰ ਨੇੜੇ ਕਰ ਕੇ ਜਾਣਦਾ ਹੈ।
Fareedkot Teekaਗੁਰੋਂ ਮੇਂ ਸੁਸਟੂ ਪ੍ਰੀਤੀ (ਕੀ) ਕਰਨੇ ਸੇ ਭਗਵੰਤ ਕੋ ਨੇੜੇ ਕਰ ਕੇ ਜਾਨੀਤਾ ਹੈ॥
Prof. Sahib Singhਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਜਾਣ-ਇਹੀ ਹੈ ਗੁਰੂ ਦੇ ਚਰਨਾਂ ਵਿਚ ਧਿਆਨ ਧਰਨਾ।ਪਦ ਅਰਥ ਸੁਰਤਿ = ਧਿਆਨ, ਲਗਨ। ਨਿਕਟਿ = ਨੇੜੇ। ਜਾਨੁ = ਸਮਝ।
SikhNet (Spanish)El Servicio Amoroso del Guru es en verdad sentir a Dios cerca,
ਗੁਰ ਕਾ ਸਬਦੁ; ਸਤਿ ਕਰਿ ਮਾਨੁ ॥੨॥
gur kaa sabad; sat kar maan |2|
Sant Singh KhalsaAccept the Word of the Guru's Shabad as Truth. ||2||
Manmohan SinghBelieve thou as true the Guru's word.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਨੂੰ ਸੱਚੀ ਜਾਣ ਕੇ ਭਰੋਸਾ ਧਾਰ।
Fareedkot Teekaਇਸੀ ਤੇ ਗੁਰੋਂ ਕਾ ਉਪਦੇਸ ਨਿਸਚੇ ਕਰ ਕੇ ਮੰਨੁ॥੨॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਨੂੰ (ਸਦਾ) ਸੱਚਾ ਕਰਕੇ ਮੰਨ ॥੨॥ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ, ਸੱਚਾ। ਮਾਨੁ = ਮੰਨ ॥੨॥
SikhNet (Spanish)y así, creer en la Verdad de la Palabra del Shabd del Guru.(2)
ਗੁਰ ਬਚਨੀ; ਸਮਸਰਿ ਸੁਖ ਦੂਖ ॥
gur bachanee; samasar sukh dookh |
Sant Singh KhalsaThrough the Word of the Guru's Teachings, look upon pleasure and pain as one and the same.
Manmohan SinghBy Guru's instruction, weal and woe seem alike,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਖੁਸ਼ੀ ਤੇ ਗਮੀ ਇਕਸਾਰ ਭਾਸਦੇ ਹਨ,
Fareedkot Teekaਗੁਰੋਂ ਕੇ ਉਪਦੇਸ ਦੁਆਰਾ ਸੁਖ ਔ ਦੁਖ ਬਰਾਬਰ ਪ੍ਰਤੀਤ ਹੋਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੇ ਬਚਨਾਂ ਦੀ ਰਾਹੀਂ (ਸਾਰੇ) ਸੁਖ ਦੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ,ਪਦ ਅਰਥ ਸਮਸਰਿ = ਬਰਾਬਰ, ਇਕੋ ਜਿਹੇ। ਬਚਨੀ = ਬਚਨਾਂ ਦੀ ਰਾਹੀਂ, ਬਚਨਾਂ ਤੇ ਤੁਰਿਆ।
SikhNet (Spanish)Enalteciendo la Palabra del Shabd del Guru, ves al dolor y al placer de igual forma;
ਕਦੇ. ਨ ਬਿਆਪੈ; ਤ੍ਰਿਸਨਾ ਭੂਖ ॥
kade. na biaapai; trisanaa bhookh |
Sant Singh KhalsaHunger and thirst shall never afflict you.
Manmohan Singhand thirst and hunger cling not to one, ever.
Manmohan Singh (Punjabi)ਅਤੇ ਤ੍ਰੇਹ ਤੇ ਭੁੱਖ ਕਦਾਚਿੱਤ ਬੰਦੇ ਨੂੰ ਨਹੀਂ ਚਿੰਮੜਦੀਆਂ।
Fareedkot Teekaਅਰੁ ਤ੍ਰਿਸਨਾ ਰੂਪੁ ਭੂਖ ਕਬੀ ਨਹੀਂ ਬਿਆਪਤੀ॥
Prof. Sahib Singhਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ।ਪਦ ਅਰਥ ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ।
SikhNet (Spanish)la ansiedad y el deseo no te afectan.
ਮਨਿ ਸੰਤੋਖੁ; ਸਬਦਿ ਗੁਰ ਰਾਜੇ ॥
man santokh; sabad gur raaje |
Sant Singh KhalsaThe mind becomes content and satisfied through the Word of the Guru's Shabad.
Manmohan SinghBy Guru's Hymns the mind becomes content and satiated.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਮਨੂਆ ਸੰਤੁਸ਼ਟ ਅਤੇ ਧ੍ਰਾਪਿਆ ਹੋਇਆ ਥੀ ਵੰਞਦਾ ਹੈ।
Fareedkot Teekaਜੋ ਗੁਰੋਂ ਕੇ ਉਪਦੇਸ ਕੋ ਲੈ ਕਰ ਤ੍ਰਿਪਤਿ ਹੂਏ ਹੈਂ, ਤਿਨ ਕੇ ਮਨ ਮੇਂ ਸੰਤੋਖ ਹੂਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਮਨ ਵਿਚ ਸੰਤੋਖ ਪੈਦਾ ਹੋ ਜਾਂਦਾ ਹੈ, (ਮਨ) ਰੱਜ ਜਾਂਦਾ ਹੈ।ਪਦ ਅਰਥ ਮਨਿ = ਮਨ ਵਿਚ। ਸਬਦਿ = ਸ਼ਬਦ ਦੀ ਰਾਹੀਂ। ਰਾਜੇ = ਰੱਜ ਜਾਂਦਾ ਹੈ।
SikhNet (Spanish)A través de la Palabra del Shabd del Guru,
ਜਪਿ ਗੋਬਿੰਦੁ; ਪੜਦੇ ਸਭਿ ਕਾਜੇ ॥੩॥
jap gobind; parrade sabh kaaje |3|
Sant Singh KhalsaMeditate on the Lord of the Universe, and He will cover all your faults. ||3||
Manmohan SinghContemplating the Master of the Universe, a veil is cast over all the sins of the Mortal.
Manmohan Singh (Punjabi)ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸਾਰੇ ਐਬ ਢਕੇ ਜਾਂਦੇ ਹਨ।
Fareedkot Teekaਅਰੁ ਤਿਨੋਂ ਨੇ ਗੋਬਿੰਦ ਜਪ ਕੇ ਸਭ ਪੜਦੇ ਅਪਨੇ ਕਜ ਲੀਏ ਹੈਂ, ਭਾਵ ਪਾਪ ਪੁੰਨ ਦੋਨੋਂ ਸੇ ਰਹਿਤ ਹੂਏ ਹੈਂ॥੩॥
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਸਾਰੇ ਪੜਦੇ ਕੱਜੇ ਜਾਂਦੇ ਹਨ (ਲੋਕ ਪਰਲੋਕ ਵਿਚ ਇੱਜ਼ਤ ਬਣ ਜਾਂਦੀ ਹੈ) ॥੩॥ਪਦ ਅਰਥ ਸਭਿ = ਸਾਰੇ। ਕਾਜੇ = ਕੱਜੇ ਜਾਂਦੇ ਹਨ ॥੩॥
SikhNet (Spanish)la mente íntegra se llena de júbilo. Contempla a tu Dios para que Él salve tu honor.(3)
ਗੁਰੁ ਪਰਮੇਸਰੁ; ਗੁਰੁ ਗੋਵਿੰਦੁ ॥
gur paramesar; gur govind |
Sant Singh KhalsaThe Guru is the Supreme Lord God; the Guru is the Lord of the Universe.
Manmohan SinghThe Guru is God, and Guru, the Lord of the universe.
Manmohan Singh (Punjabi)ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਹੀ ਕੁਲ ਆਲਮ ਦੇ ਸੁਆਮੀ।
Fareedkot Teekaਇਸੀ ਤੇ ਗੁਰੂ ਹੀ ਬਡੇ ਪਰਮ ਈਸਰ ਸਮਰਥ ਔ ਗੁਰੂ ਹੀ ਗੋਬਿੰਦ ਰੂਪ ਹੈਂ॥
Prof. Sahib Singhਹੇ ਭਾਈ! ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਗੋਬਿੰਦ (ਦਾ ਰੂਪ) ਹੈ।
SikhNet (Spanish)Tu Guru es Dios, el Soporte de la Tierra;
ਗੁਰੁ ਦਾਤਾ; ਦਇਆਲ ਬਖਸਿੰਦੁ ॥
gur daataa; deaal bakhasind |
Sant Singh KhalsaThe Guru is the Great Giver, merciful and forgiving.
Manmohan SinghThe Guru is bounteous, compassionate and forgiving.
Manmohan Singh (Punjabi)ਗੁਰੂ ਜੀ ਦਾਤਾਰ, ਮਿਹਰਬਾਨ ਤੇ ਮਾਫੀ ਦੇਣਹਾਰ ਹਨ।
Fareedkot Teekaਪੁਨਹ ਗੁਰੂ ਹੀ ਸਭ ਪਦਾਰਥੋਂ ਕੇ ਦਾਤਾ ਹੈਂ ਔ ਦਇਆ ਦੇ ਘਰ ਔ ਅਵਗੁਨੋਂ ਕੋ ਬਖਸਨੇਹਾਰੇ ਹੈਂ॥
Prof. Sahib Singhਗੁਰੂ ਦਾਤਾਰ (ਪ੍ਰਭੂ ਦਾ ਰੂਪ) ਹੈ, ਗੁਰੂ ਦਇਆ ਦੇ ਸੋਮੇ ਬਖ਼ਸ਼ਣਹਾਰ ਪ੍ਰਭੂ (ਦਾ ਰੂਪ) ਹੈ।
SikhNet (Spanish)tu Guru siempre perdona y es Bueno.
ਗੁਰ ਚਰਨੀ; ਜਾ ਕਾ ਮਨੁ ਲਾਗਾ ॥
gur charanee; jaa kaa man laagaa |
Sant Singh KhalsaOne whose mind is attached to the Guru's feet,
Manmohan SinghHe, whose mind is attached to the Guru's feet,
Manmohan Singh (Punjabi)ਜਿਸ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜ ਗਿਆ ਹੈ,
Fareedkot Teekaਜਿਸ ਕਾ ਗੁਰੋਂ ਕੇ ਚਰਨੋਂ ਮੇਂ ਮਨ ਲਾਗਾ ਹੈ॥
Prof. Sahib Singhਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ,ਪਦ ਅਰਥ ਚਰਨੀ = ਚਰਨਾਂ ਵਿਚ। ਜਾ ਕਾ = ਜਿਸ (ਮਨੁੱਖ) ਦਾ।
SikhNet (Spanish)Aquél que tiene su mente entonada en los Pies del Guru,
ਨਾਨਕ ਦਾਸ; ਤਿਸੁ ਪੂਰਨ ਭਾਗਾ ॥੪॥੩੬॥੪੭॥
naanak daas; tis pooran bhaagaa |4|36|47|
Sant Singh KhalsaO slave Nanak, is blessed with perfect destiny. ||4||36||47||
Manmohan Singhhe, O slave Nanak has Perfect destiny.
Manmohan Singh (Punjabi)ਪੂਰੀ ਹੈ ਉਸ ਦੀ ਪ੍ਰਾਲਬਧ, ਹੇ ਗੋਲੇ ਨਾਨਕ! (ਉਹ ਸੁਭਾਗਾ ਹੈ)।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਦਾਸ ਕੇ ਪੂਰਨ ਭਾਗ ਹੈਂ॥੪॥੩੬॥੪੭॥☬ਇਸ ਕੀ ਤੀਨ ਪੌੜੀ ਮੇਂ ਉਪਦੇਸ਼ ਕਰ ਚੌਥੀ ਪੌੜੀ ਮੇਂ ਪਰਮੇਸਰ ਕੇ ਸਨਮੁਖ ਬੇਨਤੀ ਕਰਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ ॥੪॥੩੬॥੪੭॥ਪਦ ਅਰਥ ਦਾਸ ਤਿਸੁ = ਉਸ ਦਾਸ ਦੇ ॥੪॥੩੬॥੪੭॥
SikhNet (Spanish)dice Nanak, tiene un Destino perfecto y realiza su ser en forma íntegra.(4-36-47)