ਰਾਮਕਲੀ ਮਹਲਾ ੫ ॥
raamakalee mahalaa 5 | Ang 896
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਕਾਰਨ ਕਰਨ ਕਰੀਮ ॥
kaaran karan kareem | Ang 896
Sant Singh KhalsaHe is the Doer, the Cause of causes, the bountiful Lord.
Manmohan SinghThe Bounteous Lord is the Cause of causes.
Manmohan Singh (Punjabi)ਦਾਤਾਰ ਸੁਆਮੀ ਸਬੱਬਾਂ ਦਾ ਸਬੱਬ ਹੈ।
Fareedkot Teekaਹਿੰਦੂ ਕਾਰਨੋਂ ਕੇ ਕਰਨਹਾਰਾ ਔ ਮੁਸਲਮਾਨ ਕਰੀਮ ਕਹਿਤੇ ਹੈਂ॥
Prof. Sahib Singhਹੇ ਜਗਤ ਦੇ ਮੂਲ! ਹੇ ਬਖ਼ਸ਼ਸ਼ ਕਰਨ ਵਾਲੇ!ਪਦ ਅਰਥ ਕਾਰਨ = ਸਬੱਬ, ਮੂਲ। ਕਰਨ = ਕੀਤਾ ਹੋਇਆ ਜਗਤ। ਕਾਰਨ ਕਰਨ = ਜਗਤ ਦਾ ਪੈਦਾ ਕਰਨ ਵਾਲਾ। ਕਰਮੁ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲਾ।
SikhNet (Spanish)Él es el Hacedor, la Causa de causas, Señor Pleno y Abundante, Señor
ਸਰਬ ਪ੍ਰਤਿਪਾਲ ਰਹੀਮ ॥
sarab pratipaal raheem | Ang 896
Sant Singh KhalsaThe merciful Lord cherishes all.
Manmohan SinghThe Merciful Master cherishes all.
Manmohan Singh (Punjabi)ਮਿਹਰਬਾਨ ਮਾਲਕ ਸਾਰਿਆਂ ਨੂੰ ਪਾਲਦਾ ਪੋਸਦਾ ਹੈ।
Fareedkot Teekaਹਿੰਦੂ ਕਹਤੇ ਹੈਂ ਤੂੰ ਸਰਬ ਕਾ ਪ੍ਰਤਿਪਾਲਕ ਹੈਂ ਔ ਮੁਸਲਮਾਨ ਰਹੀਮ ਕਹਿਤੇ ਹੈਂ॥
Prof. Sahib Singhਹੇ ਸਭ ਜੀਵਾਂ ਨੂੰ ਪਾਲਣ ਵਾਲੇ! ਹੇ (ਸਭਨਾਂ ਉਤੇ) ਰਹਿਮ ਕਰਨ ਵਾਲੇ!ਪਦ ਅਰਥ ਪ੍ਰਤਿਪਾਲ = ਪਾਲਣ ਵਾਲਾ। ਰਹੀਮ = ਰਹਿਮ ਕਰਨ ਵਾਲਾ।
SikhNet (Spanish)Señor Misericordioso que eleva a todos.
ਅਲਹ ਅਲਖ ਅਪਾਰ ॥
alah alakh apaar | Ang 896
Sant Singh KhalsaThe Lord is unseen and infinite.
Manmohan SinghThe Lord is Invisible and Invisible and Infinite.
Manmohan Singh (Punjabi)ਪ੍ਰਭੂ ਅਦ੍ਰਿਸ਼ਟ ਹੈ ਅਤੇ ਅਨੰਤ ਹੈ।
Fareedkot Teekaਹਿੰਦੂ ਅਗਮੁ ਅਲਖ ਅਪਾਰ ਕਹਿਤੇ ਹੈਂ॥
Prof. Sahib Singhਹੇ ਅੱਲਾਹ! ਹੇ ਅਲੱਖ! ਹੇ ਅਪਾਰ!ਪਦ ਅਰਥ ਅਲਹ = ਰੱਬ {ਪ੍ਰਭੂ ਦਾ ਮੁਸਲਮਾਨੀ ਨਾਮ}। ਅਲਖ = ਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨ ਹੋ ਸਕੇ।
SikhNet (Spanish)Eres Infinito e Invisible,
ਖੁਦਿ ਖੁਦਾਇ ਵਡ ਬੇਸੁਮਾਰ ॥੧॥
khud khudaae vadd besumaar |1| Ang 896
Sant Singh KhalsaGod is great and endless. ||1||
Manmohan SinghThe Master Himself is great and immeasurable.
Manmohan Singh (Punjabi)ਮਾਲਕ ਆਪ ਵਿਸ਼ਾਲ ਅਤੇ ਅਮਾਪ ਹੈ।
Fareedkot Teekaਔ ਮੁਸਲਮਾਨ ਆਪ ਖੁਦਾਇ ਬਡਾ ਬੇਸ਼ੁਮਾਰ ਹੈ, ਐਸੇ ਕਹਿਤੇ ਹੈਂ॥੧॥
Prof. Sahib Singhਤੂੰ ਆਪ ਹੀ ਸਭਨਾਂ ਦਾ ਖਸਮ ਹੈਂ, ਤੂੰ ਬੜਾ ਬੇਅੰਤ ਹੈਂ ॥੧॥ਪਦ ਅਰਥ ਖੁਦਿ = ਖ਼ੁਦਿ, ਆਪ ਹੀ। ਖੁਦਾਇ = ਮਾਲਕ। ਬੇਸੁਮਾਰ = ਗਿਣਤੀ-ਮਿਣਤੀ ਤੋਂ ਬਾਹਰਾ ॥੧॥
SikhNet (Spanish)Grandiosos e Interminable. (1)
ਓੁਂ ਨਮੋ; ਭਗਵੰਤ ਗੁਸਾਈ ॥
oun namo; bhagavant gusaaee | Ang 897
Sant Singh KhalsaI humbly pray to invoke the Universal Lord God, the Lord of the World.
Manmohan SinghI make obeisance unto the illustrious God, the Lord of earth.
Manmohan Singh (Punjabi)ਮੈਂ ਧਰਤੀ ਦੇ ਸੁਆਮੀ, ਕੀਰਤੀਮਾਨ ਵਾਹਿਗੁਰੂ ਨੂੰ ਨਮਸ਼ਕਾਰ ਕਰਦਾ ਹਾਂ।
Fareedkot Teekaਓਂ ਰੂਪ ਪ੍ਰਿਥਵੀ ਕਾ ਸ੍ਵਾਮੀ ਤੂੰ ਭਗਵੰਤ ਹੈਂ ਤੇਰੇ ਕੋ ਨਮਸਕਾਰ ਹੋਵੇ। ਐਸੇ ਹਿੰਦੂ ਕਹਿਤੇ ਹੈਂ॥
Prof. Sahib Singhਹੇ ਭਗਵਾਨ! ਹੇ ਧਰਤੀ ਦੇ ਖਸਮ! ਤੈਨੂੰ ਸਰਬ-ਵਿਆਪਕ ਨੂੰ ਨਮਸਕਾਰ ਹੈ।ਪਦ ਅਰਥ ਓਂ ਨਮੋ = {ਅੱਖਰ 'ੳ' ਨੂੰ ਦੋ ਲਗਾਂ ਹਨ: (ੋ) ਅਤੇ (ੁ) ਅਸਲ ਹੈ 'ਓਂ', ਇਥੇ ਪੜ੍ਹਨਾ ਹੈ 'ਉ'}, ਓਂਨਮੋ, ਸਰਬ-ਵਿਆਪਕ ਨੂੰ ਨਮਸਕਾਰ। ਨਮੋ = ਨਮਸਕਾਰ। ਗੁਸਾਈ = ਗੋ-ਸਾਈਂ, ਧਰਤੀ ਦਾ ਮਾਲਕ।
SikhNet (Spanish)Humildemente invoco al Señor nuestro Señor Universal,
ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥
khaalak rav rahiaa sarab tthaaee |1| rahaau | Ang 897
Sant Singh KhalsaThe Creator Lord is all-pervading, everywhere. ||1||Pause||
Manmohan SinghThe Creator-Lord is pervading all the places. Pause.
Manmohan Singh (Punjabi)ਸਿਰਜਣਹਾਰ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ। ਠਹਿਰਾਓ।
Fareedkot Teekaਪੁਨਾ ਮੁਸਲਮਾਨ ਕਹਤੇ ਹੈਂ, ਜੋ ਤੂੰ ਹੀ ਖਲਕਤ ਕਰਨਹਾਰ ਖੁਦਾਇ ਹੈਂ, ਸੋ ਤੂੰ ਹੀਂ ਸਰਬ ਜਗਹ ਮੇਂ ਰਵ ਰਹਿਆ ਹੈਂ॥੧॥ ਰਹਾਉ ॥
Prof. Sahib Singhਤੂੰ (ਸਾਰੀ) ਖ਼ਲਕਤ ਦਾ ਪੈਦਾ ਕਰਨ ਵਾਲਾ ਸਭਨੀਂ ਥਾਈਂ ਮੌਜੂਦ ਹੈਂ ॥੧॥ ਰਹਾਉ ॥ਪਦ ਅਰਥ ਖਾਲਕੁ = ਖ਼ਲਕਤ ਦਾ ਪੈਦਾ ਕਰਨ ਵਾਲਾ। ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ। ਸਰਬ = ਸਾਰੇ। ਠਾਈ = ਠਾਈਂ, ਥਾਵਾਂ ਵਿਚ ॥੧॥ ਰਹਾਉ ॥
SikhNet (Spanish)el Señor del mundo, Creador de todo, Quien prevalece en todo.(1-Pausa)
ਜਗੰਨਾਥ ਜਗਜੀਵਨ ਮਾਧੋ ॥
jaganaath jagajeevan maadho | Ang 897
Sant Singh KhalsaHe is the Lord of the Universe, the Life of the World.
Manmohan SinghGod is the Lord of the world, the Life of the universe and the Master of wealth.
Manmohan Singh (Punjabi)ਵਾਹਿਗੁਰੂ ਸ਼੍ਰਿਸ਼ਟੀ ਦਾ ਸੁਆਮੀ, ਆਲਮ ਦੀ ਜਿੰਦ-ਜਾਨ ਅਤੇ ਮਾਇਆ ਮਾ ਮਾਲਕ ਹੈ।
Fareedkot Teekaਹਿੰਦੂ ਜਗਤ ਕਾ ਸ੍ਵਾਮੀ ਔ ਜਗਤ ਕਾ ਜੀਵਨ ਰੂਪ ਮਾਇਆ ਕਾ ਪਤੀ॥
Prof. Sahib Singhਹੇ ਜਗਤ ਦੇ ਨਾਥ! ਹੇ ਜਗਤ ਦੇ ਜੀਵਨ! ਹੇ ਮਾਇਆ ਦੇ ਪਤੀ!ਪਦ ਅਰਥ ਮਾਧੋ = {ਮਾ-ਧਵ} ਮਾਇਆ ਦਾ ਪਤੀ।
SikhNet (Spanish)Señor del Universo, Vida de toda vida, Maestro de Lakshmi,
ਭਉ ਭੰਜਨ ਰਿਦ ਮਾਹਿ ਅਰਾਧੋ ॥
bhau bhanjan rid maeh araadho | Ang 897
Sant Singh KhalsaWithin your heart, worship and adore the Destroyer of fear.
Manmohan SinghWithin thy mind, meditate thou on the Lord, the Destroyer of dread.
Manmohan Singh (Punjabi)ਆਪਣੇ ਹਿਰਦੇ ਅੰਦਰ ਤੂੰ ਡਰ ਦੇ ਨਾਸ ਕਰਨ ਵਾਲੇ ਸਾਹਿਬ ਦਾ ਸਿਮਰਨ ਕਰ।
Fareedkot Teekaਸੰਸਾਰ ਕੇ ਭੰਨਨੇਹਾਰੇ ਕੋ ਮਨ ਮੇਂ ਯਾਦ ਕਰੋ॥
Prof. Sahib Singhਹੇ (ਜੀਵਾਂ ਦਾ ਹਰੇਕ) ਡਰ ਨਾਸ ਕਰਨ ਵਾਲੇ! ਹੇ ਹਿਰਦੇ ਵਿਚ ਆਰਾਧਨ-ਜੋਗ!ਪਦ ਅਰਥ ਅਰਾਧੋ = ਅਰਾਧੁ, ਸਿਮਰਨ-ਯੋਗ। ਰਿਦ = ਹਿਰਦਾ।
SikhNet (Spanish)Destructor del miedo,
ਰਿਖੀਕੇਸ ਗੋਪਾਲ ਗੋੁਵਿੰਦ ॥
rikheekes gopaal guovind | Ang 897
Sant Singh KhalsaThe Master Rishi of the senses, Lord of the World, Lord of the Universe.
Manmohan SinghGod is the Lord of faculties, the cherisher of the world,
Manmohan Singh (Punjabi)ਵਾਹਿਗੁਰੂ ਇੰਦਰੀਆਂ ਦਾ ਸੁਆਮੀ ਸੰਸਾਰ ਦੀ ਪ੍ਰਵਰਿਸ਼ ਕਰਨ ਵਾਲਾ,
Fareedkot Teekaਇੰਦ੍ਰੀਓਂ ਕਾ ਸ੍ਵਾਮੀ ਅਰਥਾਤ ਪ੍ਰੇਰਕ ਪ੍ਰਿਥੀਵਾਲ ਔ ਬੇਦੋਂ ਕਰ ਕੇ ਜਾਨਨੇ ਜੋਗ॥
Prof. Sahib Singhਹੇ ਇੰਦ੍ਰਿਆਂ ਦੇ ਮਾਲਕ! ਹੇ ਗੋਪਾਲ! ਹੇ ਗੋਵਿੰਦ!ਪਦ ਅਰਥ ਰਿਖੀਕੇਸ = {हृषीक = ईश} ਇੰਦ੍ਰਿਆਂ ਦਾ ਮਾਲਕ। ਗਵਿੰਦ = {ਅੱਖਰ 'ਗ' ਦੇ ਨਾਲ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਵਿੰਦ' ਹੈ, ਇਥੇ 'ਗੁਵਿੰਦ' ਪੜ੍ਹਨਾ ਹੈ}।
SikhNet (Spanish)Maestro Rishi de los sentidos, Soporte de la Tierra, el Ser Perfecto.
ਪੂਰਨ ਸਰਬਤ੍ਰ ਮੁਕੰਦ ॥੨॥
pooran sarabatr mukand |2| Ang 897
Sant Singh KhalsaHe is perfect, ever-present everywhere, the Liberator. ||2||
Manmohan Singhthe Master of universe, Perfect, Omnipresent and the Dispenser of emancipation.
Manmohan Singh (Punjabi)ਆਲਮ ਦਾ ਮਾਲਕ, ਮੁਕੰਮਲ ਸਰਬ-ਵਿਆਪਕ ਅਤੇ ਮੁਕਤੀ ਦੇਣਹਾਰ ਹੈ।
Fareedkot Teekaਸਾਰੇ ਹੀ ਪੂਰਨ ਮੁਕਤੀ ਕੇ ਦੇਨੇਹਾਰਾ ਕਹਤੇ ਹੈਂ॥੨॥
Prof. Sahib Singhਹੇ ਮੁਕਤੀ-ਦਾਤੇ! ਤੂੰ ਸਭਨੀਂ ਥਾਈਂ ਵਿਆਪਕ ਹੈਂ ॥੨॥ਪਦ ਅਰਥ ਸਰਬਤ੍ਰ = ਸਭ ਥਾਈਂ {सर्वत्र}। ਮੁਕੰਦ = ਮੁਕਤੀ-ਦਾਤਾ ॥੨॥
SikhNet (Spanish)Él se encuentra prevaleciendo en todo, es nuestro Emancipador. (2)
ਮਿਹਰਵਾਨ ਮਉਲਾ; ਤੂਹੀ ਏਕ ॥
miharavaan maulaa; toohee ek | Ang 897
Sant Singh KhalsaYou are the One and only merciful Master,
Manmohan SinghThou alone, O Lord, art the Merciful Master, spiritual guild,
Manmohan Singh (Punjabi)ਕੇਵਲ ਤੂੰ ਹੀ ਹੇ ਸਾਹਿਬ! ਮਇਆਵਾਨ ਮਾਲਕ, ਰੂਹਾਨੀ ਆਗੂ,
Fareedkot Teekaਮੇਹਰਬਾਨ ਔ ਮੌਲਾ ਤੂਹੀ ਏਕ ਹੈਂ॥
Prof. Sahib Singhਹੇ ਮਿਹਰਵਾਨ! ਸਿਰਫ਼ ਤੂੰ ਹੀ ਮੁਕਤੀ ਦੇਣ ਵਾਲਾ ਹੈਂ,ਪਦ ਅਰਥ ਮਉਲਾ = {ਅਰਬੀ ਲਫ਼ਜ਼} ਨਜਾਤ (ਮੁਕਤੀ) ਦੇਣ ਵਾਲਾ।
SikhNet (Spanish)Eres el Único Liberador, el Dios Compasivo;
ਪੀਰ ਪੈਕਾਂਬਰ ਸੇਖ ॥
peer paikaanbar sekh | Ang 897
Sant Singh Khalsaspiritual teacher, prophet, religious teacher.
Manmohan SinghProphet and the Religious Instructor.
Manmohan Singh (Punjabi)ਪੈਗੰਬਰ ਅਤੇ ਮਜਹਬੀ ਸਿਖਿਆ ਦੇਣਵਾਲਾ ਹੈਂ।
Fareedkot Teekaਪੀਰ ਔ ਪੈਕੰਬਰ ਪੁਨਾ ਸੇਖ ਭੀ ਤੂੰ ਹੀ ਹੈਂ॥
Prof. Sahib Singhਪੀਰਾਂ ਪੈਗ਼ੰਬਰਾਂ ਸ਼ੇਖਾਂ (ਸਭ ਨੂੰ ਤੂੰ ਹੀ ਨਜਾਤ ਦਿੰਦਾ ਹੈਂ।ਪਦ ਅਰਥ ਪੈਕਾਂਬਰ = ਪੈਗ਼ੰਬਰ {ਪੈਗ਼ਾਮ-ਬਰ} ਰੱਬ ਦਾ ਸੁਨੇਹਾ ਲਿਆਉਣ ਵਾਲਾ। ਸੇਖ = ਸ਼ੇਖ।
SikhNet (Spanish)de Él emana la Gloria de todos los profetas y hombres piadosos.
ਦਿਲਾ ਕਾ ਮਾਲਕੁ; ਕਰੇ ਹਾਕੁ ॥
dilaa kaa maalak; kare haak | Ang 897
Sant Singh KhalsaMaster of hearts, Dispenser of justice,
Manmohan SinghThou art the Master of hearts, the Adjudicator of justice,
Manmohan Singh (Punjabi)ਤੂੰ ਮਨਾਂ ਦਾ ਸੁਆਮੀ ਹੈਂ, ਨਿਆਂ ਕਰਦਾ ਹੈਂ,
Fareedkot Teekaਸਰਬ ਦਿਲੋਂ ਕਾ ਮਾਲਕ ਹੈਂ ਪੁਨਹ (ਕਰੇ ਹਾਕੁ) ਕਰਤਾ ਹੈ, ਤੂ ਹੀ ਪ੍ਰੇਰਨਾ ਵਾ ਬੰਦਿਆਂ ਕੋ ਤੂੰ ਅਪਨਾ ਹੱਕ ਸਚ ਰੂਪ ਪ੍ਰਾਪਤਿ ਕਰਤਾ ਹੈਂ॥
Prof. Sahib Singh(ਹੇ ਭਾਈ! ਉਹੀ ਮੌਲਾ ਸਭਨਾਂ ਦੇ) ਦਿਲਾਂ ਦਾ ਮਾਲਕ ਹੈ, (ਸਭ ਦੇ ਦਿਲ ਦੀ ਜਾਣਨ ਵਾਲਾ ਉਹ ਸਦਾ) ਹੱਕੋ-ਹੱਕ ਕਰਦਾ ਹੈ।ਪਦ ਅਰਥ ਹਾਕੁ = ਹੱਕ, ਨਿਆਂ, ਇਨਸਾਫ਼। ਕਰੇ ਹਾਕੁ = ਹੱਕੋ-ਹੱਕ ਕਰਦਾ ਹੈ, ਨਿਆਂ ਕਰਦਾ ਹੈ।
SikhNet (Spanish)Maestro de nuestros corazones,
ਕੁਰਾਨ ਕਤੇਬ ਤੇ ਪਾਕੁ ॥੩॥
kuraan kateb te paak |3| Ang 897
Sant Singh Khalsamore sacred than the Koran and the Bible. ||3||
Manmohan Singhand more sacred than the Quran and other Semitic texts.
Manmohan Singh (Punjabi)ਅਤੇ ਕੁਰਾਨ ਤੇ ਹੋਰ ਯਹੂਦੀਆਂ ਆਦਿ ਦੀਆਂ ਧਾਰਮਕ ਗ੍ਰੰਥਾਂ ਨਾਲੋਂ ਪਵਿੱਤਰ ਹੈਂ।
Fareedkot Teekaਔ ਕੁਰਾਨਾਦਿ ਜੋ ਕਿਤਾਬਾਂ ਹੈਂ ਤਿਨ ਕੇ ਤੂੰ ਜਾਨੀਤਾ ਹੈਂ ਵਾ ਇਨਤੇ ਪਰੇ ਹੈਂ ਅਰ ਪਵਿਤ੍ਰ ਸਰੂਪ ਹੈਂ, ਐਸੇ ਕਹਤੇ ਹੈਂ॥੩॥
Prof. Sahib Singhਉਹ ਮੌਲਾ ਕੁਰਾਨ ਅਤੇ ਹੋਰ ਪੱਛਮੀ ਧਾਰਮਿਕ ਪੁਸਤਕਾਂ ਦੇ ਦੱਸੇ ਸਰੂਪ ਤੋਂ ਵੱਖਰਾ ਹੈ ॥੩॥ਪਦ ਅਰਥ ਤੇ = ਤੋਂ। ਪਾਕੁ = (ਭਾਵ, ਵੱਖਰਾ)।੩। (ਨੋਟ: ਲਫ਼ਜ਼ 'ਹਾਕੁ' ਪੁਲਿੰਗ ਇਕ-ਵਚਨ ਹੈ। ਲਫ਼ਜ਼ 'ਹਾਕ' ਇਸਤ੍ਰੀ-ਲਿੰਗ, ਜਿਸ ਦਾ ਅਰਥ ਹੈ 'ਆਵਾਜ਼'। ਜਿਵੇਂ 'ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ') ॥੩॥
SikhNet (Spanish)desde el interior, Tú hablas de manera más Sagrada que en el Corán o la Biblia.(3)
ਨਾਰਾਇਣ ਨਰਹਰ; ਦਇਆਲ ॥
naaraaein narahar; deaal | Ang 897
Sant Singh KhalsaThe Lord is powerful and merciful.
Manmohan SinghThe man-lion and the Merciful Lord is He.
Manmohan Singh (Punjabi)ਮਨੁਸ਼-ਸ਼ੇਰ ਸਰੂਪ ਅਤੇ ਮਿਹਰਬਾਨ ਪ੍ਰੂਭ ਹੈ ਉਹ।
Fareedkot Teekaਔਰ ਹਿੰਦੂ ਐਸੇ ਕਹਿਤੇ ਹੈਂ, ਨਰੋਂ ਮੇਂ ਤੇਰਾ ਘਰ ਹੈ ਔ ਨਰਸਿੰਘ ਰੂਪ ਹੋਇਕੇ ਪ੍ਰਹਿਲਾਦ ਕੀ ਰਖ੍ਯਾ ਕਰੀ ਹੈ॥
Prof. Sahib Singhਹੇ ਭਾਈ! ਉਹ ਦਇਆ ਦਾ ਸੋਮਾ ਪਰਮਾਤਮਾ ਆਪ ਹੀ ਨਾਰਾਇਣ ਹੈ ਆਪ ਹੀ ਨਰਸਿੰਘ ਹੈ।ਪਦ ਅਰਥ ਨਾਰਾਇਣ = ਜਲ ਵਿਚ ਨਿਵਾਸ ਰੱਖਣ ਵਾਲਾ, ਵਿਸ਼ਨੂ, ਪਰਮਾਤਮਾ। ਨਰਹਰ = ਨਰਸਿੰਘ।
SikhNet (Spanish)El Señor es Poderoso y Misericordioso,
ਰਮਤ ਰਾਮ; ਘਟ ਘਟ ਆਧਾਰ ॥
ramat raam; ghatt ghatt aadhaar | Ang 897
Sant Singh KhalsaThe all-pervading Lord is the support of each and every heart.
Manmohan SinghThe Pervading God gives support to all the hearts.
Manmohan Singh (Punjabi)ਵਿਆਪਕ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਆਸਰਾ ਦਿੰਦਾ ਹੈ।
Fareedkot Teekaਐਸਾ ਤੂੰ ਦਿਆਲ ਹੈਂ ਘਟੋਂ ਘਟੋਂ ਮੇਂ ਰਾਮ ਦਿਆਲ ਰਮਨ ਕਰ ਰਹਾ ਹੈ ਔ ਸਭ ਕਾ ਆਸਰਾ ਰੂਪ ਹੈਂ॥
Prof. Sahib Singhਉਹ ਰਾਮ ਸਭਨਾਂ ਵਿਚ ਰਮਿਆ ਹੋਇਆ ਹੈ, ਹਰੇਕ ਹਿਰਦੇ ਦਾ ਆਸਰਾ ਹੈ।ਪਦ ਅਰਥ ਰਮਤ = ਸਭ ਵਿਚ ਰਮਿਆ ਹੋਇਆ। ਘਟ ਘਟ ਆਧਾਰ = ਹਰੇਕ ਹਿਰਦੇ ਦਾ ਆਸਰਾ।
SikhNet (Spanish)Señor Todo Prevaleciente, Soporte de los corazones,
ਬਾਸੁਦੇਵ ਬਸਤ ਸਭ ਠਾਇ ॥
baasudev basat sabh tthaae | Ang 897
Sant Singh KhalsaThe luminous Lord dwells everywhere.
Manmohan SinghThe Luminous Lord abides in all the Places,
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਸਾਰੀਆਂ ਥਾਵਾਂ ਤੇ ਵੱਸਦਾ ਹੈ।
Fareedkot Teekaਇਸੀ ਤੇ ਤੇਰਾ ਨਾਮ ਬਾਸਦੇਵ ਹੈ ਅਰ ਜੋ ਤੂੰ ਸਰਬ ਥਾਵੋਂ ਮੇਂ ਬਸਤਾ ਹੈਂ; ਵਾ ਸਭ ਕੋ ਅਪਨੇ ਮੇਂ ਬਾਸਾ ਦੇ ਰਹਾ ਹੈਂ॥
Prof. Sahib Singhਉਹੀ ਬਾਸੁਦੇਵ ਹੈ ਜੋ ਸਭਨੀਂ ਥਾਈਂ ਵੱਸ ਰਿਹਾ ਹੈ।ਪਦ ਅਰਥ ਬਾਸੁਦੇਵ = {ਸ੍ਰੀ ਕ੍ਰਿਸ਼ਨ} ਪਰਮਾਤਮਾ। ਠਾਇ = ਥਾਂ ਵਿਚ।
SikhNet (Spanish)Señor Luminoso que habita por todas partes,
ਲੀਲਾ ਕਿਛੁ ਲਖੀ, ਨ ਜਾਇ ॥੪॥
leelaa kichh lakhee, na jaae |4| Ang 897
Sant Singh KhalsaHis play cannot be known. ||4||
Manmohan SinghHis wondrous play can be realised not.
Manmohan Singh (Punjabi)ਉਸ ਦੀ ਅਦਭੁਤ ਖੇਡ ਅਨੁਭਵ ਕੀਤੀ ਨਹੀਂ ਜਾ ਸਕਦੀ।
Fareedkot Teekaਤੁਮਾਰੀ ਲੀਲਾ ਕੁਛ ਲਖੀ ਨਹੀਂ ਜਾਤੀ, ਐਸੇ ਕਹਿਤੇ ਹੈਂ॥੪॥
Prof. Sahib Singhਉਸ ਦੀ ਖੇਡ ਕੁਝ ਭੀ ਬਿਆਨ ਨਹੀਂ ਕੀਤੀ ਜਾ ਸਕਦੀ ॥੪॥ਪਦ ਅਰਥ ਲੀਲਾ = ਇਕ ਚੋਜ, ਕੌਤਕ, ਖੇਡ। ਲਖੀ ਨ ਜਾਇ = ਬਿਆਨ ਨਹੀਂ ਹੋ ਸਕਦੀ ॥੪॥
SikhNet (Spanish)Su Obra es Incognoscible.(4)
ਮਿਹਰ ਦਇਆ ਕਰਿ ਕਰਨੈਹਾਰ ॥
mihar deaa kar karanaihaar | Ang 897
Sant Singh KhalsaBe kind and compassionate to me, O Creator Lord.
Manmohan SinghO my Creator, extend Thine kindness and compassion unto me.
Manmohan Singh (Punjabi)ਹੇ ਮੇਰੇ ਕਰਤਾਰ! ਤੂੰ ਆਪਣੀ ਰਹਿਮਤ ਅਤੇ ਮਿਹਰਬਾਨੀ ਮੇਰੇ ਉਤੇ ਧਾਰ।
Fareedkot Teekaਮੁਸਲਮਾਨ ਕਹਿਤੇ ਹੈਂ: ਮੇਹਰ ਕਰ ਔਰ ਹਿੰਦੂ ਕਹਿਤੇ ਹੈਂ: ਦਇਆ ਕਰ॥
Prof. Sahib Singhਹੇ ਸਭ ਜੀਵਾਂ ਦੇ ਰਚਨਹਾਰ! ਹੇ ਸਿਰਜਣਹਾਰ! ਮਿਹਰ ਕਰ ਕੇ ਦਇਆ ਕਰ ਕੇ-ਪਦ ਅਰਥ ਕਰਨੈਹਾਰ = ਹੇ ਪੈਦਾ ਕਰਨ ਵਾਲੇ!
SikhNet (Spanish)Oh Señor Creador, ten Compasión de mí
ਭਗਤਿ ਬੰਦਗੀ ਦੇਹਿ ਸਿਰਜਣਹਾਰ ॥
bhagat bandagee dehi sirajanahaar | Ang 897
Sant Singh KhalsaBless me with devotion and meditation, O Lord Creator.
Manmohan SinghO the Maker-Lord, bless me with thine devotional service and meditation,
Manmohan Singh (Punjabi)ਹੇ ਮੇਰੇ ਰਚਣਹਾਰ ਸੁਆਮੀ! ਮੈਨੂੰ ਆਪਣੀ ਪ੍ਰੇਮਮਈ ਸੇਵਾ ਅਤੇ ਸਿਮਰਨ ਪ੍ਰਦਾਨ ਕਰ।
Fareedkot Teekaਹੇ ਸੰਸਾਰ ਕੇ ਕਰਨੇਹਾਰ! ਹਿੰਦੂ ਕਹਿਤੇ ਹੈਂ: ਭਗਤੀ ਦੇਹ ਔ ਮੁਸਲਮਾਨ ਕਹਿਤੇ ਹੈਂ: ਹੇ ਉਤਪੰਨ ਕਰਨੇਹਾਰ! ਹਮ ਕੋ ਬੰਦਗੀ ਦੇਹੁ॥
Prof. Sahib Singhਤੂੰ ਆਪ ਹੀ ਜੀਵਾਂ ਨੂੰ ਆਪਣੀ ਭਗਤੀ ਦੇਂਦਾ ਹੈਂ ਆਪਣੀ ਬੰਦਗੀ ਦੇਂਦਾ ਹੈਂ।ਪਦ ਅਰਥ ਸਿਰਜਣਹਾਰ = ਹੇ ਸਿਰਜਣਹਾਰ!
SikhNet (Spanish)y bendíceme con Tu Devoción.
ਕਹੁ ਨਾਨਕ; ਗੁਰਿ. ਖੋਏ ਭਰਮ ॥
kahu naanak; gur. khoe bharam | Ang 897
Sant Singh KhalsaSays Nanak, the Guru has rid me of doubt.
Manmohan SinghSays Nanak, the Guru has rid me of my doubt.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਸੰਦੇਹ ਮੇਟ ਦਿੱਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਗੁਰੋਂ ਨੇ ਭਰਮ ਦੂਰ ਕੀਏ ਹੈਂ॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ) ਭੁਲੇਖੇ ਦੂਰ ਕਰ ਦਿੱਤੇ,ਪਦ ਅਰਥ ਗੁਰਿ = ਗੁਰੂ ਨੇ। ਖੋਏ = ਨਾਸ ਕੀਤੇ। ਭਰਮ = ਭੁਲੇਖੇ।
SikhNet (Spanish)Dice Nanak, a través del Guru mi duda desaparece;
ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥
eko alahu paarabraham |5|34|45| Ang 897
Sant Singh KhalsaThe Muslim God Allah and the Hindu God Paarbrahm are one and the same. ||5||34||45||
Manmohan SinghThe Muslim's God and the Hindu's transcendent Lord are one and the same.
Manmohan Singh (Punjabi)ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪਰਮ ਪ੍ਰਭੂ ਐਨ ਇਕੋ ਹੀ ਹਨ।
Fareedkot Teekaਤਿਨ ਕੋ ਅਲਹੁ ਔ ਪਾਰਬ੍ਰਹਮ ਏਕ ਹੀ ਹੈ॥੫॥੩੪॥੪੫॥☬ਉਪਦੇਸੁ ਕਰਤੇ ਹੈਂ:
Prof. Sahib Singhਉਸ ਨੂੰ (ਮੁਸਲਮਾਨਾਂ ਦਾ) ਅੱਲਾਹ ਅਤੇ (ਹਿੰਦੂਆਂ ਦਾ) ਪਾਰਬ੍ਰਹਮ ਇੱਕੋ ਹੀ ਦਿੱਸ ਪੈਂਦੇ ਹਨ ॥੫॥੩੪॥੪੫॥
SikhNet (Spanish)ahora veo a Alá y a Brahma, como Uno.(5-34-45)