ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ; ਮਨੁ ਤਨੁ ਰਤਾ ਮੂਲਿ ॥
drisatt dhaar prabh raakhiaa; man tan rataa mool |
Sant Singh KhalsaCasting His Glance of Grace, God has saved me; my mind and body are imbued with the Primal Being.
Manmohan SinghCasting His merciful glance, the Lord has saved me and my mind and body are imbued with the Primal Being.
Manmohan Singh (Punjabi)ਆਪਣੀ ਮਿਹਰ ਦੀ ਨਿਗ੍ਹਾ ਕਰ ਕੇ, ਸੁਆਮੀ ਨੇ ਮੈਨੂੰ ਬਚਾ ਲਿਆ ਹੈ ਮੇਰੀ ਆਤਮਾ ਤੇ ਦੇਹ ਆਦੀ ਨਿਰੰਕਾਰ ਨਾਲ ਰੰਗੇ ਗਏ ਹਨ।
Fareedkot Teekaਜਬ ਅਪਨੀ ਕ੍ਰਿਪਾ ਦ੍ਰਿਸ਼ਟ ਧਾਰਨ ਕਰ ਕੇ ਪ੍ਰਭ ਨੇ ਮੇਰੀ ਰਖਿਆ ਕਰੀ ਹੈ ਤਬ ਮੇਰਾ ਮਨ ਤਨ (ਮੂਲਿ) ਅਧਿਸਟਾਨ ਅਕਾਲ ਪੁਰਖ ਮੇਂ (ਰਤਾ) ਮਸਤ ਵਾ ਤਦਾਕਾਰ ਹੂਆ ਹੈ॥
Prof. Sahib Singhਜਿਨ੍ਹਾਂ ਨੂੰ ਪ੍ਰਭੂ ਨੇ ਮੇਹਰ ਦੀ ਨਜ਼ਰ ਕਰ ਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿਚ ਰੱਤਾ ਰਹਿੰਦਾ ਹੈ,
ਪਦ ਅਰਥ ਦ੍ਰਿਸਟਿ = (ਮੇਹਰ ਦੀ) ਨਜ਼ਰ। ਪ੍ਰਭਿ = ਪ੍ਰਭੂ ਨੇ। ਮੂਲਿ = ਮੂਲ ਵਿਚ, ਕਰਤਾਰ ਵਿਚ।
SikhNet (Spanish)El Señor ha tenido Misericordia de mi y me ha salvado; mi cuerpo y mi mente están imbuidos en la Verdad.
ਨਾਨਕ. ਜੋ ਪ੍ਰਭ ਭਾਣੀਆ; ਮਰਉ ਵਿਚਾਰੀ ਸੂਲਿ ॥੨॥
naanak. jo prabh bhaaneea; mrau vichaaree sool |2|
Sant Singh KhalsaO Nanak, those who are pleasing to God, have their cries of suffering taken away. ||2||
Manmohan SinghNanak, they who are pleasing to the Master, the helpless woes of theirs die down.
Manmohan Singh (Punjabi)ਨਾਨਕ, ਜੇਹੜੀਆ ਆਪਣੇ ਮਾਲਕ ਨੂੰ ਚੰਗੀਆਂ ਲਗਦੀਆਂ ਹਨ, ਉਨ੍ਹਾਂ ਦੇ ਨਿਰਬਲ ਸੋਗ ਮਰ ਮੁੱਕ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਪ੍ਰਭੂ ਜੋ ਜੀਵ ਇਸਤ੍ਰੀਆਂ (ਭਾਣੀਆ) ਅਛੀਆਂ ਲਗੀਆਂ ਹੈਂ ਅਰਥਾਤ ਤਿਨ ਕੋ ਭਗਤੀ ਭਾਈ ਹੈ। ਸੋ (ਵਿਚਾਰੀ) ਵਿਚਾਰ ਵਾਲੀ ਹੂਈ ਹੈਂ ਉਨ ਕੇ (ਸੂਲਿ) ਦੁਖ (ਮਰਉ) ਮਰ ਗਏ ਹੈਂ। ਵਿਚਾਰ ਕਰਨੇ ਸੇ ਜਨਮ ਮਰਣ ਰੂਪ (ਸੂਲਿ) ਪੀੜਾ ਮਰ ਗਈ ਹੈ॥
Prof. Sahib Singhਹੇ ਨਾਨਕ! (ਇਹ ਹਾਲਤ ਹੈ ਉਨ੍ਹਾਂ ਦੀ) ਜੋ (ਜੀਵ-ਇਸਤ੍ਰੀਆਂ) ਪ੍ਰਭੂ ਨੂੰ ਭਾ ਗਈਆਂ ਹਨ। ਪਰ ਮੈਂ ਅਭਾਗਣ ਦੁਖ ਵਿਚ ਮਰ ਰਹੀ ਹਾਂ (ਹੇ ਪ੍ਰਭੂ! ਮੇਰੇ ਤੇ ਕਿਰਪਾ ਕਰ) ॥੨॥
ਪਦ ਅਰਥ ਪ੍ਰਭ ਭਾਣੀਆ = ਪ੍ਰਭੂ ਨੂੰ ਚੰਗੀਆਂ ਲੱਗਦੀਆਂ ਹਨ। ਮਰਉ = ਮੈਂ ਕਰ ਰਹੀ ਹਾਂ। ਸੂਲਿ = ਦੁਖ ਵਿਚ ॥੨॥
SikhNet (Spanish)Dice Nanak, las aflicciones de aquéllos que complacen al Señor, son completamente destruidas. (2)