ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥
jeea kee birathaa hoe; su gur peh aradaas kar |
Sant Singh KhalsaWhen your soul is feeling sad, offer your prayers to the Guru.
Manmohan SinghRegarding thy mind's woe, make supplication before thy Guru.
Manmohan Singh (Punjabi)ਆਪਣੇ ਮਨ ਦੀ ਪੀੜ ਸੰਬੰਧੀ ਆਪਣੇ ਗੁਰਾਂ ਅੱਗੇ ਪ੍ਰਾਰਥਨਾ ਕਰ।
Fareedkot Teekaਹੇ ਜੀਵ! ਜੋ ਤੇਰੇ ਜੀਉ ਕੀ ਪੀੜਾ ਹੋਇ, ਸੋ ਉਸ ਕੀ ਨਿਬਿਰਤੀ ਵਾਸਤੇ ਤੂੰ ਗੁਰੋਂ ਕੇ ਪਾਸ ਬੇਨਤੀ ਕਰ॥
Prof. Sahib Singhਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ!ਪਦ ਅਰਥ ਬਿਰਥਾ = (ਸੰ: ਵ੍ਯਥਾ) ਪੀੜ, ਦੁੱਖ।
SikhNet (Spanish)Cuando estés triste, rézale a tu Dios,
ਛੋਡਿ ਸਿਆਣਪ ਸਗਲ; ਮਨੁ ਤਨੁ ਅਰਪਿ ਧਰਿ ॥
chhodd siaanap sagal; man tan arap dhar |
Sant Singh KhalsaRenounce all your cleverness, and dedicate your mind and body to Him.
Manmohan SinghForsake thou all thy cleverness and dedicate unto him thy mind and body.
Manmohan Singh (Punjabi)ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ ਅਤੇ ਉਨ੍ਹਾਂ ਨੂੰ ਆਤਮਾ ਤੇ ਦੇਹ ਸਮਰਪਨ ਕਰ ਦੇ।
Fareedkot Teekaਸਭ ਚਤਰਾਈਆਂ ਛੋਡ ਕਰ ਕੇ ਅਪਨੇ ਮਨ ਤਨ ਕੋ ਅਰਪਣ ਕਰ (ਧਰਿ) ਰਖ॥
Prof. Sahib Singhਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ!ਪਦ ਅਰਥ ਅਰਪਿ ਧਰਿ = ਹਵਾਲੇ ਕਰ ਦੇ।
SikhNet (Spanish)y abandona todo tipo de tretas, entrega tu cuerpo y tu mente a Él.
ਪੂਜਹੁ ਗੁਰ ਕੇ ਪੈਰ; ਦੁਰਮਤਿ ਜਾਇ ਜਰਿ ॥
poojahu gur ke pair; duramat jaae jar |
Sant Singh KhalsaWorship the Feet of the Guru, and your evil-mindedness shall be burnt away.
Manmohan SinghWorship thou the Guru's feet that thy evil-intellect be burnt off.
Manmohan Singh (Punjabi)ਤੂੰ ਗੁਰਾਂ ਦੇ ਚਰਨਾਂ ਦੀ ਉਪਾਸ਼ਨਾ ਕਰ, ਤਾਂ ਜੋ ਤੇਰੀ ਖੋਟੀ-ਅਕਲ ਸੜ ਵੰਞੇ ਹਨ।
Fareedkot Teekaਐਸੇ ਗੁਰੋਂ ਕੇ ਚਰਨ ਪੂਜਨ ਕਰ ਜਿਸ ਸੇ ਸਭ ਖੋਟੀ ਮਤ ਭਸਮ ਹੋ ਜਾਇ॥
Prof. Sahib Singhਸਤਿਗੁਰੂ ਦੇ ਪੈਰ ਪੂਜ! (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ।ਪਦ ਅਰਥ ਦੁਰਮਤਿ = ਭੈੜੀ ਮੱਤ। ਜਰਿ ਜਾਇ = ਸੜ ਜਾਂਦੀ ਹੈ।
SikhNet (Spanish)Alaba los Pies del Guru para que la maldad en ti sea consumida.
ਸਾਧ ਜਨਾ ਕੈ ਸੰਗਿ; ਭਵਜਲੁ ਬਿਖਮੁ ਤਰਿ ॥
saadh janaa kai sang; bhavajal bikham tar |
Sant Singh KhalsaJoining the Saadh Sangat, the Company of the Holy, you shall cross over the terrifying and difficult world-ocean.
Manmohan SinghJoining the society of holymen, cross thou the difficult and dreadful world-ocean.
Manmohan Singh (Punjabi)ਨੇਕ ਪੁਰਸ਼ਾਂ ਦੀ ਸੰਗਤ ਨਾਲ ਜੁੜ ਕੇ, ਤੂੰ ਬਿਖੜੇ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
Fareedkot Teekaਔਰ ਸਾਧ ਜਨੋਂ ਕਾ ਸੰਗ ਕਰ ਕੇ (ਬਿਖਮੁ) ਕਠਨ ਭੌਜਲ ਸੇ ਤਰ ਜਾ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।ਪਦ ਅਰਥ ਬਿਖਮੁ = ਔਖਾ।
SikhNet (Spanish)Uniéndote a la Sociedad de los Santos, cruza el horrible mar de la existencia;
ਸੇਵਹੁ ਸਤਿਗੁਰ ਦੇਵ; ਅਗੈ. ਨ ਮਰਹੁ ਡਰਿ ॥
sevahu satigur dev; agai. na marahu ddar |
Sant Singh KhalsaServe the True Guru, and in the world hereafter, you shall not die of fear.
Manmohan SinghServe the Divine True Guru, and hereafter, thou shalt not die of fear.
Manmohan Singh (Punjabi)ਆਪਣੇ ਰੱਬ ਰੂਪ ਸੱਚੇ ਗੁਰਾਂ ਦੀ ਘਾਲ ਕਮਾ। ਤੂੰ ਏਦੂੰ ਮਗਰੋਂ, ਭੈ ਨਾਲ ਨਹੀਂ ਮਰਨੂੰਗਾ।
Fareedkot Teekaਸਤਿਗੁਰ ਦੇਵ ਕੀ ਸੇਵਾ ਕਰਹੁ ਜਿਸ ਸੇ (ਅਗੈ) ਪ੍ਰਲੋਕ ਮੇਂ ਭ੍ਯ ਸੇ ਨਾ ਮਰੋਗੇ॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ।ਪਦ ਅਰਥ ਅਗੈ = ਪਰਲੋਕ ਵਿਚ।
SikhNet (Spanish)sirve a tu Guru Perfecto para que aquí y después no le temas a la muerte.
ਖਿਨ ਮਹਿ ਕਰੇ ਨਿਹਾਲੁ; ਊਣੇ. ਸੁਭਰ ਭਰਿ ॥
khin meh kare nihaal; aoone. subhar bhar |
Sant Singh KhalsaIn an instant, he shall make you happy, and the empty vessel shall be filled to overflowing.
Manmohan SinghIn a moment, he shall make thee happy and shall completely fill the empty vessel.
Manmohan Singh (Punjabi)ਇਕ ਮੁਹਤ ਵਿੱਚ ਉਹ ਤੈਨੂੰ ਪ੍ਰਸੰਨ ਕਰ ਦੇਣਗੇ ਅਤੇ ਤੇਰੇ ਖਾਲੀ ਭਾਂਡੇ ਨੂੰ ਪੂਰੀ ਤਰ੍ਹਾਂ ਲਬਾਲਬ ਭਰ ਦੇਣਗੇ।
Fareedkot Teekaਵਹੁ ਅਕਾਲ ਪੁਰਖ ਏਕ ਪਲਕ ਮੇਂ ਨਿਹਾਲ ਕਰ ਦੇਤਾ ਹੈ, ਜੋ (ਊਣੇ) ਖਾਲੀ ਹੈਂ ਤਿਨ ਕੋ (ਸੁਭਰਿ) ਲਬਾਲਬ ਭਰ ਦੇਤਾ ਹੈ॥
Prof. Sahib Singhਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ।ਪਦ ਅਰਥ ਊਣੇ = ਸੱਖਣੇ, ਖ਼ਾਲੀ। ਸੁਭਰ = ਨਕਾ ਨਕ।
SikhNet (Spanish)El Señor redime en un momento y llena a quienes están vacíos.
ਮਨ ਕਉ ਹੋਇ ਸੰਤੋਖੁ; ਧਿਆਈਐ ਸਦਾ ਹਰਿ ॥
man kau hoe santokh; dhiaaeeai sadaa har |
Sant Singh KhalsaThe mind becomes content, meditating forever on the Lord.
Manmohan SinghBy ever meditating on the Lord, the mind acquires contentment.
Manmohan Singh (Punjabi)ਹਮੇਸ਼ਾਂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਚਿੱਤ ਨੂੰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ।
Fareedkot Teekaਜੌ ਨਿਤ੍ਯ ਹਰਿ ਕਾ ਧਿਆਨ ਕਰੀਏ ਤੋ ਮਨ ਕਉ ਸੰਤੋਖ ਹੋਤਾ ਹੈ॥
Prof. Sahib Singh(ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ।
SikhNet (Spanish)Su mente está en Contentamiento contemplando siempre al Señor.
ਸੋ ਲਗਾ ਸਤਿਗੁਰ ਸੇਵ; ਜਾ ਕਉ ਕਰਮੁ ਧੁਰਿ ॥੬॥
so lagaa satigur sev; jaa kau karam dhur |6|
Sant Singh KhalsaHe alone dedicates himself to the Guru's service, unto whom the Lord has granted His Grace. ||6||
Manmohan SinghHe alone applies himself to True Guru's service, on whom is the God's grace.
Manmohan Singh (Punjabi)ਕੇਵਲ ਓਹੀ ਸੱਚੇ ਗੁਰਾਂ ਦੀ ਚਾਕਰੀ ਅੰਦਰ ਜੁੜਦਾ ਹੈ, ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ।
Fareedkot Teekaਜਿਸ ਕੋ ਧੁਰ ਸੇ ਕ੍ਰਿਪਾ ਹੈ, ਸੋ ਸਤਿਗੁਰੋਂ ਕੀ ਸੇਵਾ ਮੇਂ ਲਗਾ ਹੈ॥੬॥
Prof. Sahib Singhਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ ॥੬॥ਪਦ ਅਰਥ ਕਰਮੁ = ਬਖ਼ਸ਼ਸ। ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਵਿਚੋਂ ॥੬॥
SikhNet (Spanish)Pero sólo se dedica al Servicio del Guru aquél sobre quien reside la Gracia de Dios. (6)