ੴ

ਸਿੱਖਬਾਣੀ · SikhBani

Ang 519

Sri Guru Granth Sahib · Raag Gujri · 10 shabads, 50 lines
Translations
Shabad Guru Arjan Dev Ji Raag Gujri continued from Ang 518

ਸਭੁ ਕਿਛੁ ਜਾਣੈ ਜਾਣੁ; ਬੁਝਿ ਵੀਚਾਰਦਾ ॥

sabh kichh jaanai jaan; bujh veechaaradaa |

Sant Singh KhalsaThe Knower knows everything; He understands and contemplates.
Manmohan SinghGod, the Knower, knows every thing, and having understood, gives though to His creation.
Manmohan Singh (Punjabi)ਜਾਨਣਹਾਰ ਵਾਹਿਗੁਰੂ ਸਾਰਾ ਕੁਝ ਜਾਣਦਾ ਹੈ ਅਤੇ ਸਮਝ ਦੇ ਆਪਣੀ ਰਚਨਾ ਵੱਲ ਧਿਆਨ ਦਿੰਦਾ ਹੈ।
Fareedkot Teekaਸਭ ਕੁਛ ਜੀਵ ਕੇ ਸੁਭਾਸੁਭ ਕਰਮੋਂ ਕੋ ਜਾਣਤਾ ਹੈ, ਜਾਨ ਕਰ ਕੇ ਫਿਰ (ਬੁਝਿ) ਸਮਝਤਾ ਹੈ, ਫੇਰ ਬਿਚਾਰ ਕਰਤਾ ਹੈ, ਭਾਵ ਯਹ ਕਿ ਯਥਾਰਥ ਫਲ੍ਹ ਦੇਤਾ ਹੈ॥
Prof. Sahib Singhਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ,

ਪਦ ਅਰਥ ਜਾਣੁ = ਅੰਤਰਜਾਮੀ। ਬੁਝਿ = ਬੁੱਝ ਕੇ, ਸਮਝ ਕੇ।

SikhNet (Spanish)Él Mismo crea y Él Mismo destruye.

ਅਨਿਕ ਰੂਪ ਖਿਨ ਮਾਹਿ; ਕੁਦਰਤਿ ਧਾਰਦਾ ॥

anik roop khin maeh; kudarat dhaaradaa |

Sant Singh KhalsaBy His creative power, He assumes numerous forms in an instant.
Manmohan SinghBy his power, the Lord assumes many forms in a moment.
Manmohan Singh (Punjabi)ਆਪਣੀ ਸ਼ਕਤੀ ਦੁਆਰਾ, ਸੁਆਮੀ ਇਕ ਮੁਹਤ ਵਿੱਚ ਘਣੇਰੇ ਸਰੂਪ ਅਖਤਿਆਰ ਕਰ ਲੈਂਦਾ ਹੈ।
Fareedkot Teekaਅਪਨੀ ਕੁਦਰਿਤ ਕਰ ਕੇ ਅਨੇਕ ਪੂਰ ਏਕ ਖਿ੍ਯਣ ਮੇਂ ਧਾਰਨ ਕਰ ਲੇਤਾ ਹੈ॥
Prof. Sahib Singhਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ,
SikhNet (Spanish)Él lo conoce todo, Él entiende y contempla.

ਜਿਸ ਨੋ ਲਾਇ ਸਚਿ; ਤਿਸਹਿ ਉਧਾਰਦਾ ॥

jis no laae sach; tiseh udhaaradaa |

Sant Singh KhalsaOne whom the Lord attaches to the Truth is redeemed.
Manmohan Singhhe, whom the Lord attaches to truth, him He redeems.
Manmohan Singh (Punjabi)ਜਿਸ ਨੂੰ ਸਾਹਿਬ ਸੱਚ ਨਾਲ ਜੋੜਦਾ ਹੈ, ਉਸ ਦਾ ਉਹ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਜਿਸ ਕੋ ਸਚ ਮੇਂ ਲਗਾਉਤਾ ਹੈ ਤਿਸ ਕੋ ਉਧਾਰ ਲੇਤਾ ਹੈ॥
Prof. Sahib Singhਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਸਚਿ = ਸੱਚ ਵਿਚ।

SikhNet (Spanish)Por Su Poder Creativo asume muchas formas en un instante.

ਜਿਸ ਦੈ ਹੋਵੈ ਵਲਿ; ਸੁ ਕਦੇ. ਨ ਹਾਰਦਾ ॥

jis dai hovai val; su kade. na haaradaa |

Sant Singh KhalsaOne who has God on his side is never conquered.
Manmohan SinghHe, on whose side is He, the master, never stands vanquished.
Manmohan Singh (Punjabi)ਜਿਸ ਦੇ ਪਾਸੇ ਉਹ ਮਾਲਕ ਹੈ, ਉਹ ਕਦਾਚਿਤ ਨਹੀਂ ਹਾਰਦਾ।
Fareedkot Teekaਜਿਸ ਕੀ ਤਰਫ ਹੋਤਾ ਹੈ ਵਹੁ ਕਭੀ ਨਹੀਂ ਹਾਰਤਾ ਹੈ॥
Prof. Sahib Singhਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਨੂੰ ਕਾਬੂ ਕਰਨ ਦੀ ਬਾਜ਼ੀ) ਕਦੇ ਹਾਰਦਾ ਨਹੀਂ,
SikhNet (Spanish)Aquél a quien Él atrae a Su Verdad, lo redime, al lado de quien Él esté,

ਸਦਾ ਅਭਗੁ ਦੀਬਾਣੁ ਹੈ; ਹਉ. ਤਿਸੁ ਨਮਸਕਾਰਦਾ ॥੪॥

sadaa abhag deebaan hai; hau. tis namasakaaradaa |4|

Sant Singh KhalsaHis Court is eternal and imperishable; I humbly bow to Him. ||4||
Manmohan SinghEver Imperishable is His court and unto Him I make an obeisance.
Manmohan Singh (Punjabi)ਸਦੀਵ ਹੀ ਅਬਿਨਾਸ਼ੀ ਹੈ ਉਸ ਦਾ ਦਰਬਾਰ ਉਸ ਨੂੰ ਮੈਂ ਬੰਦਨਾ ਕਰਦਾ ਹਾਂ।
Fareedkot Teekaਸਦੀਵਕਾਲ (ਅਭਗੁ) ਨਾਸ ਸੇ ਰਹਤ ਤਿਸ ਕਾ (ਦੀਬਾਣੁ) ਆਸ੍ਰਯ ਹੈ। ਮੈਂ ਐਸੇ ਅਕਾਲ ਪੁਰਖ ਕੋ ਨਮਸਕਾਰ ਕਰਤਾ ਹੂੰ॥੪॥
Prof. Sahib Singhਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ॥੪॥

ਪਦ ਅਰਥ ਅਭਗੁ = ਅ-ਭਗੁ, ਨਾਹ ਨਾਸ ਹੋਣ ਵਾਲਾ। ਦੀਬਾਣੁ = ਦਰਬਾਰ ॥੪॥

SikhNet (Spanish)nunca pierde, pues Eterna es Su Corte y ante Él me postro siempre. (4)

Open this shabad (9 lines, Angs 518-519) →

Shabad Guru Arjan Dev Ji Raag Gujri

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਕਾਮੁ ਕ੍ਰੋਧੁ ਲੋਭੁ ਛੋਡੀਐ; ਦੀਜੈ ਅਗਨਿ ਜਲਾਇ ॥

kaam krodh lobh chhoddeeai; deejai agan jalaae |

Sant Singh KhalsaRenounce sexual desire, anger and greed, and burn them in the fire.
Manmohan SinghForsake thou thy lust, wrath and avarice and burn them in fire.
Manmohan Singh (Punjabi)ਤੂੰ ਆਪਣੇ ਕਾਮ, ਕ੍ਰੋਧ ਅਤੇ ਲਾਲਚ ਨੂੰ ਤਿਆਗ ਦੇ ਅਤੇ ਉਨ੍ਹਾਂ ਨੂੰ ਅੱਗ ਵਿੱਚ ਸਾੜ ਸੁੱਟ।
Fareedkot Teekaਕਾਮ ਕ੍ਰੋਧ ਲੋਭਾਦਿਕੋ ਕੋ ਤ੍ਯਾਗੀਐ ਔਰ ਪਦਾਰਥੋਂ ਕੀ ਬਾਸਨਾ ਕੋ ਗ੍ਯਾਨ ਅਗਨੀ ਮੇਂ ਜਲਾਇ ਦੀਜੀਏ॥
Prof. Sahib Singhਹੇ ਨਾਨਕ! ਕਾਮ ਕ੍ਰੋਧ ਤੇ ਲੋਭ (ਆਦਿਕ ਵਿਕਾਰ) ਛੱਡ ਦੇਣੇ ਚਾਹੀਦੇ ਹਨ, (ਇਹਨਾਂ ਨੂੰ) ਅੱਗ ਵਿਚ ਸਾੜ ਦੇਈਏ,
SikhNet (Spanish)Abandona tu lujuria, enojo y envidia; quémalas en el fuego,

ਜੀਵਦਿਆ ਨਿਤ ਜਾਪੀਐ; ਨਾਨਕ. ਸਾਚਾ ਨਾਉ ॥੧॥

jeevadiaa nit jaapeeai; naanak. saachaa naau |1|

Sant Singh KhalsaAs long as you are alive, O Nanak, meditate continually on the True Name. ||1||
Manmohan SinghAs long as thou art alive, ever dwell upon the True Name, O Nanak.
Manmohan Singh (Punjabi)ਜਦ ਤਾਈਂ ਤੂੰ ਜੀਊਦਾ ਹੈਂ, ਸਦਾ ਹੀ ਸੱਚੇ ਨਾਮ ਦਾ ਸਿਮਰਨ ਕਰ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਤਕ ਸ੍ਵਾਸ ਹੈਂ ਤਬ ਤਕ ਨਿਤ੍ਯ ਸਚਾ ਨਾਮੁ ਜਪਤੇ ਰਹੀਏ॥੧॥
Prof. Sahib Singhਜਦ ਤਕ ਜੀਊਂਦੇ ਹਾਂ (ਪ੍ਰਭੂ ਦਾ) ਸੱਚਾ ਨਾਮ ਸਦਾ ਸਿਮਰਦੇ ਰਹੀਏ ॥੧॥
SikhNet (Spanish)pues mientras uno viva, uno debe habitar solamente en el Nombre del Señor. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਸਿਮਰਤ ਸਿਮਰਤ ਪ੍ਰਭੁ ਆਪਣਾ; ਸਭ ਫਲ ਪਾਏ ਆਹਿ ॥

simarat simarat prabh aapanaa; sabh fal paae aaeh |

Sant Singh KhalsaMeditating, meditating in remembrance on my God, I have obtained all the fruits.
Manmohan SinghPondering and reflecting over my Lord, I have attained all the fruits.
Manmohan Singh (Punjabi)ਆਪਣੇ ਸੁਆਮੀ ਨੂੰ ਯਾਦ ਤੇ ਚੇਤੇ ਕਰਨ ਦੁਆਰਾ ਮੈਂ ਸਾਰੇ ਮੇਵੇ (ਪਦਾਰਥ) ਪ੍ਰਾਪਤ ਕਰ ਲਏ ਹਨ।
Fareedkot Teekaਅਪਨੇ ਕੋ ਸਿਮਰਤਿਆਂ ਸਿਮਰਤਿਆਂ ਸਭ ਫਲ, ਭਾਵ ਧਰਮ ਅਰਥ ਕਾਮ ਮੋਖ੍ਯ ਹਮਨੇ ਪਾਇ (ਆਹਿ) ਹੈਂ॥
Prof. Sahib Singhਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਸਾਰੇ ਫਲ ਹਾਸਲ ਹੋ ਜਾਂਦੇ ਹਨ (ਭਾਵ, ਜਗਤ ਵਾਲੀਆਂ ਸਾਰੀਆਂ ਵਾਸ਼ਨਾ ਮੁੱਕ ਜਾਂਦੀਆਂ ਹਨ)

ਪਦ ਅਰਥ ਆਹਿ = ਹਨ।

SikhNet (Spanish)Contemplando a mi Señor he sido satisfecho; habito en Su Nombre

ਨਾਨਕ. ਨਾਮੁ ਅਰਾਧਿਆ; ਗੁਰ ਪੂਰੈ ਦੀਆ ਮਿਲਾਇ ॥੨॥

naanak. naam araadhiaa; gur poorai deea milaae |2|

Sant Singh KhalsaO Nanak, I worship the Naam, the Name of the Lord; the Perfect Guru has united me with the Lord. ||2||
Manmohan SinghO Nanak, I have meditated on the Name and the Perfect Guru has united me with the Lord.
Manmohan Singh (Punjabi)ਹੇ ਨਾਨਕ! ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕਾ ਅਰਾਧਨਾ ਕੀਆ ਹੈ ਅਰੁ ਪੂਰੇ ਗੁਰੋਂ ਨੇ ਹਮ ਕੋ ਹਰਿ ਸੇ ਮਿਲਾਇ ਦੀਆ ਹੈ। ਵਾ ਜਬ ਹਰਿ ਨੇ ਗੁਰ ਪੂਰੇ ਸੇ ਹਮ ਕੋ ਮਿਲਾਇ ਦੀਆ ਹੈ ਤਬ ਹਮਨੇ ਨਾਮ ਕਾ ਅਰਾਧਨ ਕੀਆ ਹੈ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਹੈ, ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ ॥੨॥

ਪਦ ਅਰਥ ਗੁਰਿ = ਗੁਰੂ ਨੇ ॥੨॥

SikhNet (Spanish)A través del Guru Perfecto, he obtenido al Señor. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸੋ ਮੁਕਤਾ ਸੰਸਾਰਿ; ਜਿ ਗੁਰਿ ਉਪਦੇਸਿਆ ॥

so mukataa sansaar; ji gur upadesiaa |

Sant Singh KhalsaOne who has been instructed by the Guru is liberated in this world.
Manmohan SinghHe, whom the Guru has instructed, is emancipated in this world.
Manmohan Singh (Punjabi)ਜਿਸ ਨੂੰ ਗੁਰਾਂ ਨੇ ਸਿੱਖਮਤ ਦਿੱਤਾ ਹੈ, ਉਹ ਇਸ ਜਹਾਨ ਵਿੱਚ ਬੰਦ-ਖਲਾਸ ਹੈ।
Fareedkot Teekaਜਿਸ ਕੋ ਗੁਰੋਂ ਨੇ ਉਪਦੇਸ ਕੀਆ ਹੈ, ਸੋ ਜੀਵ ਸੰਸਾਰ ਕੇ ਬੰਧਨੋਂ ਸੇ (ਮੁਕਤਾ) ਛੁਟਾ ਹੂਆ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿਚ (ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੈ;

ਪਦ ਅਰਥ ਸੰਸਾਰਿ = ਸੰਸਾਰ ਵਿਚ। ਜਿ = ਜਿਸ ਨੂੰ। ਗੁਰਿ = ਗੁਰੂ ਨੇ।

SikhNet (Spanish)Aquél que es instruido por el Guru es redimido; toda duda es calmada,

ਤਿਸ ਕੀ ਗਈ ਬਲਾਇ; ਮਿਟੇ ਅੰਦੇਸਿਆ ॥

tis kee gee balaae; mitte andesiaa |

Sant Singh KhalsaHe avoids disaster, and his anxiety is dispelled.
Manmohan SinghHis calamity is averted and his anxiety is obliterated.
Manmohan Singh (Punjabi)ਉਸ ਦੀ ਮੁਸੀਬਤ ਟਲ ਗਈ ਹੈ ਅਤੇ ਉਸ ਦਾ ਫਿਰਕ ਦੂਰ ਹੋ ਗਿਆ ਹੈ।
Fareedkot Teekaਤਿਸ ਕੀ ਸਭ ਬਲਾਇ, ਭਾਵ ਅਵਿਦ੍ਯਾ ਚਲੀ ਗਈ ਹੈ ਅਰੁ ਸਭ ਪ੍ਰਕਾਰ ਸੇ ਸੰਸੇ ਮਿਟ ਗਏ ਹੈਂ॥
Prof. Sahib Singhਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫ਼ਿਕਰ ਮਿਟ ਜਾਂਦੇ ਹਨ;

ਪਦ ਅਰਥ ਬਲਾਇ = ਬਿਪਤਾ।

SikhNet (Spanish)su sufrimiento es erradicado y cualquiera que logra verlo es bendecido.

ਤਿਸ ਕਾ ਦਰਸਨੁ ਦੇਖਿ; ਜਗਤੁ ਨਿਹਾਲੁ ਹੋਇ ॥

tis kaa darasan dekh; jagat nihaal hoe |

Sant Singh KhalsaBeholding the blessed vision of his Darshan, the world is over-joyed.
Manmohan SinghBy beholding his sight, the word is over-joyed.
Manmohan Singh (Punjabi)ਉਸ ਦਾ ਦੀਦਾਰ ਵੇਖ ਕੇ ਸੰਸਾਰ ਪਰਮ ਪ੍ਰਸੰਨ ਹੋ ਜਾਂਦਾ ਹਾਂ।
Fareedkot Teekaਤਿਸ ਕਾ ਦਰਸਨ ਦੇਖ ਕਰ ਕੇ ਸੰਸਾਰ ਨਿਹਾਲ ਹੋਤਾ ਹੈ॥
Prof. Sahib Singhਉਸ ਦਾ ਦਰਸ਼ਨ ਕਰ ਕੇ (ਸਾਰਾ) ਜਗਤ ਨਿਹਾਲ ਹੋ ਜਾਂਦਾ ਹੈ,
SikhNet (Spanish)En la Sociedad de los Santos la suciedad del error es erradicada;

ਜਨ ਕੈ ਸੰਗਿ ਨਿਹਾਲੁ; ਪਾਪਾ ਮੈਲੁ ਧੋਇ ॥

jan kai sang nihaal; paapaa mail dhoe |

Sant Singh KhalsaIn the company of the Lord's humble servants, the world is over-joyed, and the filth of sin is washed away.
Manmohan SinghIn the society of Lord's slave, man becomes happy, and the filth of his sins is washed off.
Manmohan Singh (Punjabi)ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਬੰਦਾ ਖੁਸ਼ ਥੀ ਵੰਞਦਾ ਹੈ ਅਤੇ ਉਸ ਦੇ ਗੁਨਾਹਾਂ ਦੀ ਗੰਦਗੀ ਧੋਤੀ ਜਾਂਦੀ ਹੈ।
Fareedkot Teekaਪਰੰਤੂ ਪਰਮੇਸ੍ਵਰ ਕੇ ਦਾਸੋਂ ਕੇ ਸੰਗ ਮੇਂ ਪਾਪੋਂ ਰੂਪੀ ਮੈਲ ਧੋਕਰ ਨਿਹਾਲ, ਭਾਵ ਨਿਰਦੁਖ ਹੋਈਤਾ ਹੈ॥
Prof. Sahib Singhਉਸ ਜਨ ਦੀ ਸੰਗਤ ਵਿਚ ਜੀਵ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ;
SikhNet (Spanish)ahí uno contempla el Nombre Ambrosial del Señor,

ਅੰਮ੍ਰਿਤੁ ਸਾਚਾ ਨਾਉ; ਓਥੈ ਜਾਪੀਐ ॥

amrit saachaa naau; othai jaapeeai |

Sant Singh KhalsaThere, they meditate on the Ambrosial Nectar of the True Name.
Manmohan SinghThe ambrosial True Name is meditated upon there.
Manmohan Singh (Punjabi)ਸੁਧਾ-ਸਰੂਪ ਸੱਚਾ ਨਾਮ ਉਥੇ ਸਿਮਰਿਆ ਜਾਂਦਾ ਹੈ।
Fareedkot Teekaਉਸ ਸਾਧ ਸੰਗਤ ਮੇਂ ਹਰਿ ਕਾ ਸਚਾ ਨਾਮੁ ਅੰਮ੍ਰਿਤ ਜਪੀਤਾ ਹੈ॥
Prof. Sahib Singhਉਸ ਦੀ ਸੰਗਤ ਵਿਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ।

ਪਦ ਅਰਥ ਓਥੈ = 'ਜਨ' ਦੀ ਸੰਗਤ ਵਿਚ।

SikhNet (Spanish)la mente de uno se contenta y su hambre se satisface.

ਮਨ ਕਉ ਹੋਇ ਸੰਤੋਖੁ; ਭੁਖਾ ਧ੍ਰਾਪੀਐ ॥

man kau hoe santokh; bhukhaa dhraapeeai |

Sant Singh KhalsaThe mind becomes content, and its hunger is satisfied.
Manmohan SinghThe soul acquires contentment and hunger is satiated.
Manmohan Singh (Punjabi)ਆਤਮਾਂ ਨੂੰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਭੁੱਖ ਤ੍ਰਿਪਤ ਥੀ ਵੰਞਦਾ ਹੈ।
Fareedkot Teekaਮਨ ਕੋ ਸੰਤੋਖ ਪ੍ਰਾਪਤ ਹੋਤਾ ਹੈ ਔ ਭੂਖਾ ਜੀਵ (ਧ੍ਰਾਪੀਐ) ਤ੍ਰਿਪਤਿ ਹੋ ਜਾਤਾ ਹੈ॥
Prof. Sahib Singhਤ੍ਰਿਸ਼ਨਾ ਦਾ ਮਾਰਿਆ ਬੰਦਾ ਭੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ।

ਪਦ ਅਰਥ ਭੁਖਾ = ਤ੍ਰਿਸ਼ਨਾ ਦਾ ਮਾਰਿਆ ਹੋਇਆ। ਧ੍ਰਾਪੀਐ = ਰੱਜ ਜਾਂਦਾ ਹੈ।

SikhNet (Spanish)Aquél en cuyo corazón habita el Nombre del Señor, es liberado de sus amarras,

ਜਿਸੁ ਘਟਿ ਵਸਿਆ ਨਾਉ; ਤਿਸੁ ਬੰਧਨ ਕਾਟੀਐ ॥

jis ghatt vasiaa naau; tis bandhan kaatteeai |

Sant Singh KhalsaOne whose heart is filled with the Name, has his bonds cut away.
Manmohan SinghHe, in whose heart the Name abides, his fetters are cut off.
Manmohan Singh (Punjabi)ਜੀਹਦੇ ਦਿਲ ਅੰਦਰ ਨਾਮ ਵੱਸਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਜਿਸ ਕੇ ਅੰਤਸਕਰਨ ਮੇਂ ਨਾਮੁ ਬਸਾ ਹੈ ਤਿਸ ਕੇ ਸਭ ਬੰਧਨ ਕਾਟੇ ਜਾਤੇ ਹੈਂ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ ਦੇ (ਮਾਇਆ ਵਾਲੇ) ਬੰਧਨ ਕੱਟੇ ਜਾਂਦੇ ਹਨ।

ਪਦ ਅਰਥ ਜਿਸੁ ਘਟਿ = ਜਿਸ ਦੇ ਹਿਰਦੇ ਵਿਚ।

SikhNet (Spanish)pero extraordinario es aquél que,

ਗੁਰ ਪਰਸਾਦਿ, ਕਿਨੈ ਵਿਰਲੈ; ਹਰਿ ਧਨੁ ਖਾਟੀਐ ॥੫॥

gur parasaad, kinai viralai; har dhan khaatteeai |5|

Sant Singh KhalsaBy Guru's Grace, some rare person earns the wealth of the Lord's Name. ||5||
Manmohan SinghIt is by Guru's grace that some rare person earns the wealth of God's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਂਵਾਂ ਟੱਲਾ ਪੁਰਸ਼ ਹੀ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਕਮਾਉਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਐਸਾ ਹਰਿ ਨਾਮੁ ਧਨੁ ਕਿਸੇ ਵਿਰਲੇ ਨੇ ਹੀ ਪਾਇਆ ਹੈ॥੫॥
Prof. Sahib Singhਪਰ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ ॥੫॥
SikhNet (Spanish)por la Gracia del Guru, gana las Riquezas del Señor. (5)

Open this shabad →

Shabad Guru Arjan Dev Ji Raag Gujri

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਮਨ ਮਹਿ ਚਿਤਵਉ. ਚਿਤਵਨੀ; ਉਦਮੁ ਕਰਉ ਉਠਿ ਨੀਤ ॥

man meh chitvau. chitavanee; udam krau utth neet |

Sant Singh KhalsaWithin my mind, I think thoughts of always rising early, and making the effort.
Manmohan SinghWithin my mind, I think of the idea of ever rising early and making an effort.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਹਮੇਸ਼ਾਂ ਸਾਜਰੇ (ਅੰਮ੍ਰਿਤ ਵੇਲੇ) ਉਠਣ ਅਤੇ ਉਪਰਾਲਾ ਕਰਨ ਦੀ ਸੋਚ ਸੋਚਦਾ ਹਾਂ ਕਿ-।
Fareedkot Teekaਅਪਨੇ ਮਨ ਮੇਂ ਤੇਰੇ ਗੁਣੋਂ ਕੀ ਚਿਤਵਨੀ ਕਰੂੰ ਅਰ ਨਿਤ੍ਯ ਪ੍ਰਾਤ ਕਾਲ ਉਠ ਕਰ ਤੇਰੇ ਨਾਮ ਜਪਨੇ ਕਾ ਉਦਮ ਕਰੂੰ॥
Prof. Sahib Singhਮੈਂ ਆਪਣੇ ਮਨ ਵਿਚ (ਇਹ) ਸੋਚਦਾ ਹਾਂ ਕਿ ਨਿੱਤ (ਸਵੇਰੇ) ਉੱਠ ਕੇ ਉੱਦਮ ਕਰਾਂ।

ਪਦ ਅਰਥ ਚਿਤਵਉ = ਮੈਂ ਸੋਚਦਾ ਹਾਂ। ਚਿਤਵਨੀ = ਸੋਚ। ਕਰਉ = ਕਰਾਂ। ਉਠਿ = ਉੱਠ ਕੇ।

SikhNet (Spanish)Este es el deseo querido de mi mente, de que pueda hacer un esfuerzo

ਹਰਿ ਕੀਰਤਨ ਕਾ ਆਹਰੋ; ਹਰਿ ਦੇਹੁ ਨਾਨਕ ਕੇ ਮੀਤ ॥੧॥

har keeratan kaa aaharo; har dehu naanak ke meet |1|

Sant Singh KhalsaO Lord, my Friend, please bless Nanak with the habit of singing the Kirtan of the Lord's Praises. ||1||
Manmohan SinghO God, the Friend, bless Nanak with the love-effort of singing Lord's praise.
Manmohan Singh (Punjabi)ਹੇ ਵਾਹਿਗੁਰੂ! ਮਿੱਤ੍ਰ, ਨਾਨਕ ਨੂੰ ਸਾਈਂ ਦੀ ਕੀਰਤੀ ਗਾਇਨ ਕਰਨ ਦੇ ਪਿਆਰੇ-ਉਦੱਮ ਦੀ ਦਾਤ ਹੈਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਹੇ ਮੇਰੇ ਮਿਤ੍ਰ ਹਰਿ! ਮੇਰੇ ਕੋ ਅਪਨੇ ਕੀਰਤਨ ਕਰਨੇ ਕਾ (ਆਹਰੋ) ਉਦਮ ਹਰਿ ਪ੍ਰਕਾਰ ਕਰ ਦੇਹੋ॥੧॥
Prof. Sahib Singhਹੇ ਨਾਨਕ ਦੇ ਮਿਤ੍ਰ! ਮੈਨੂੰ ਆਪਣੀ ਸਿਫ਼ਤ-ਸਾਲਾਹ ਦਾ ਆਹਰ ਬਖ਼ਸ਼ ॥੧॥
SikhNet (Spanish)cada mañana para entonarme en la Alabanza del Señor. Oh Dios, mi Amigo, bendíceme con Tu Alabanza. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਦ੍ਰਿਸਟਿ ਧਾਰਿ ਪ੍ਰਭਿ ਰਾਖਿਆ; ਮਨੁ ਤਨੁ ਰਤਾ ਮੂਲਿ ॥

drisatt dhaar prabh raakhiaa; man tan rataa mool |

Sant Singh KhalsaCasting His Glance of Grace, God has saved me; my mind and body are imbued with the Primal Being.
Manmohan SinghCasting His merciful glance, the Lord has saved me and my mind and body are imbued with the Primal Being.
Manmohan Singh (Punjabi)ਆਪਣੀ ਮਿਹਰ ਦੀ ਨਿਗ੍ਹਾ ਕਰ ਕੇ, ਸੁਆਮੀ ਨੇ ਮੈਨੂੰ ਬਚਾ ਲਿਆ ਹੈ ਮੇਰੀ ਆਤਮਾ ਤੇ ਦੇਹ ਆਦੀ ਨਿਰੰਕਾਰ ਨਾਲ ਰੰਗੇ ਗਏ ਹਨ।
Fareedkot Teekaਜਬ ਅਪਨੀ ਕ੍ਰਿਪਾ ਦ੍ਰਿਸ਼ਟ ਧਾਰਨ ਕਰ ਕੇ ਪ੍ਰਭ ਨੇ ਮੇਰੀ ਰਖਿਆ ਕਰੀ ਹੈ ਤਬ ਮੇਰਾ ਮਨ ਤਨ (ਮੂਲਿ) ਅਧਿਸਟਾਨ ਅਕਾਲ ਪੁਰਖ ਮੇਂ (ਰਤਾ) ਮਸਤ ਵਾ ਤਦਾਕਾਰ ਹੂਆ ਹੈ॥
Prof. Sahib Singhਜਿਨ੍ਹਾਂ ਨੂੰ ਪ੍ਰਭੂ ਨੇ ਮੇਹਰ ਦੀ ਨਜ਼ਰ ਕਰ ਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿਚ ਰੱਤਾ ਰਹਿੰਦਾ ਹੈ,

ਪਦ ਅਰਥ ਦ੍ਰਿਸਟਿ = (ਮੇਹਰ ਦੀ) ਨਜ਼ਰ। ਪ੍ਰਭਿ = ਪ੍ਰਭੂ ਨੇ। ਮੂਲਿ = ਮੂਲ ਵਿਚ, ਕਰਤਾਰ ਵਿਚ।

SikhNet (Spanish)El Señor ha tenido Misericordia de mi y me ha salvado; mi cuerpo y mi mente están imbuidos en la Verdad.

ਨਾਨਕ. ਜੋ ਪ੍ਰਭ ਭਾਣੀਆ; ਮਰਉ ਵਿਚਾਰੀ ਸੂਲਿ ॥੨॥

naanak. jo prabh bhaaneea; mrau vichaaree sool |2|

Sant Singh KhalsaO Nanak, those who are pleasing to God, have their cries of suffering taken away. ||2||
Manmohan SinghNanak, they who are pleasing to the Master, the helpless woes of theirs die down.
Manmohan Singh (Punjabi)ਨਾਨਕ, ਜੇਹੜੀਆ ਆਪਣੇ ਮਾਲਕ ਨੂੰ ਚੰਗੀਆਂ ਲਗਦੀਆਂ ਹਨ, ਉਨ੍ਹਾਂ ਦੇ ਨਿਰਬਲ ਸੋਗ ਮਰ ਮੁੱਕ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਪ੍ਰਭੂ ਜੋ ਜੀਵ ਇਸਤ੍ਰੀਆਂ (ਭਾਣੀਆ) ਅਛੀਆਂ ਲਗੀਆਂ ਹੈਂ ਅਰਥਾਤ ਤਿਨ ਕੋ ਭਗਤੀ ਭਾਈ ਹੈ। ਸੋ (ਵਿਚਾਰੀ) ਵਿਚਾਰ ਵਾਲੀ ਹੂਈ ਹੈਂ ਉਨ ਕੇ (ਸੂਲਿ) ਦੁਖ (ਮਰਉ) ਮਰ ਗਏ ਹੈਂ। ਵਿਚਾਰ ਕਰਨੇ ਸੇ ਜਨਮ ਮਰਣ ਰੂਪ (ਸੂਲਿ) ਪੀੜਾ ਮਰ ਗਈ ਹੈ॥
Prof. Sahib Singhਹੇ ਨਾਨਕ! (ਇਹ ਹਾਲਤ ਹੈ ਉਨ੍ਹਾਂ ਦੀ) ਜੋ (ਜੀਵ-ਇਸਤ੍ਰੀਆਂ) ਪ੍ਰਭੂ ਨੂੰ ਭਾ ਗਈਆਂ ਹਨ। ਪਰ ਮੈਂ ਅਭਾਗਣ ਦੁਖ ਵਿਚ ਮਰ ਰਹੀ ਹਾਂ (ਹੇ ਪ੍ਰਭੂ! ਮੇਰੇ ਤੇ ਕਿਰਪਾ ਕਰ) ॥੨॥

ਪਦ ਅਰਥ ਪ੍ਰਭ ਭਾਣੀਆ = ਪ੍ਰਭੂ ਨੂੰ ਚੰਗੀਆਂ ਲੱਗਦੀਆਂ ਹਨ। ਮਰਉ = ਮੈਂ ਕਰ ਰਹੀ ਹਾਂ। ਸੂਲਿ = ਦੁਖ ਵਿਚ ॥੨॥

SikhNet (Spanish)Dice Nanak, las aflicciones de aquéllos que complacen al Señor, son completamente destruidas. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥

jeea kee birathaa hoe; su gur peh aradaas kar |

Sant Singh KhalsaWhen your soul is feeling sad, offer your prayers to the Guru.
Manmohan SinghRegarding thy mind's woe, make supplication before thy Guru.
Manmohan Singh (Punjabi)ਆਪਣੇ ਮਨ ਦੀ ਪੀੜ ਸੰਬੰਧੀ ਆਪਣੇ ਗੁਰਾਂ ਅੱਗੇ ਪ੍ਰਾਰਥਨਾ ਕਰ।
Fareedkot Teekaਹੇ ਜੀਵ! ਜੋ ਤੇਰੇ ਜੀਉ ਕੀ ਪੀੜਾ ਹੋਇ, ਸੋ ਉਸ ਕੀ ਨਿਬਿਰਤੀ ਵਾਸਤੇ ਤੂੰ ਗੁਰੋਂ ਕੇ ਪਾਸ ਬੇਨਤੀ ਕਰ॥
Prof. Sahib Singhਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ!

ਪਦ ਅਰਥ ਬਿਰਥਾ = (ਸੰ: ਵ੍ਯਥਾ) ਪੀੜ, ਦੁੱਖ।

SikhNet (Spanish)Cuando estés triste, rézale a tu Dios,

ਛੋਡਿ ਸਿਆਣਪ ਸਗਲ; ਮਨੁ ਤਨੁ ਅਰਪਿ ਧਰਿ ॥

chhodd siaanap sagal; man tan arap dhar |

Sant Singh KhalsaRenounce all your cleverness, and dedicate your mind and body to Him.
Manmohan SinghForsake thou all thy cleverness and dedicate unto him thy mind and body.
Manmohan Singh (Punjabi)ਤੂੰ ਆਪਣੀ ਸਾਰੀ ਚਤੁਰਾਈ ਤਿਆਗ ਦੇ ਅਤੇ ਉਨ੍ਹਾਂ ਨੂੰ ਆਤਮਾ ਤੇ ਦੇਹ ਸਮਰਪਨ ਕਰ ਦੇ।
Fareedkot Teekaਸਭ ਚਤਰਾਈਆਂ ਛੋਡ ਕਰ ਕੇ ਅਪਨੇ ਮਨ ਤਨ ਕੋ ਅਰਪਣ ਕਰ (ਧਰਿ) ਰਖ॥
Prof. Sahib Singhਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ!

ਪਦ ਅਰਥ ਅਰਪਿ ਧਰਿ = ਹਵਾਲੇ ਕਰ ਦੇ।

SikhNet (Spanish)y abandona todo tipo de tretas, entrega tu cuerpo y tu mente a Él.

ਪੂਜਹੁ ਗੁਰ ਕੇ ਪੈਰ; ਦੁਰਮਤਿ ਜਾਇ ਜਰਿ ॥

poojahu gur ke pair; duramat jaae jar |

Sant Singh KhalsaWorship the Feet of the Guru, and your evil-mindedness shall be burnt away.
Manmohan SinghWorship thou the Guru's feet that thy evil-intellect be burnt off.
Manmohan Singh (Punjabi)ਤੂੰ ਗੁਰਾਂ ਦੇ ਚਰਨਾਂ ਦੀ ਉਪਾਸ਼ਨਾ ਕਰ, ਤਾਂ ਜੋ ਤੇਰੀ ਖੋਟੀ-ਅਕਲ ਸੜ ਵੰਞੇ ਹਨ।
Fareedkot Teekaਐਸੇ ਗੁਰੋਂ ਕੇ ਚਰਨ ਪੂਜਨ ਕਰ ਜਿਸ ਸੇ ਸਭ ਖੋਟੀ ਮਤ ਭਸਮ ਹੋ ਜਾਇ॥
Prof. Sahib Singhਸਤਿਗੁਰੂ ਦੇ ਪੈਰ ਪੂਜ! (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ।

ਪਦ ਅਰਥ ਦੁਰਮਤਿ = ਭੈੜੀ ਮੱਤ। ਜਰਿ ਜਾਇ = ਸੜ ਜਾਂਦੀ ਹੈ।

SikhNet (Spanish)Alaba los Pies del Guru para que la maldad en ti sea consumida.

ਸਾਧ ਜਨਾ ਕੈ ਸੰਗਿ; ਭਵਜਲੁ ਬਿਖਮੁ ਤਰਿ ॥

saadh janaa kai sang; bhavajal bikham tar |

Sant Singh KhalsaJoining the Saadh Sangat, the Company of the Holy, you shall cross over the terrifying and difficult world-ocean.
Manmohan SinghJoining the society of holymen, cross thou the difficult and dreadful world-ocean.
Manmohan Singh (Punjabi)ਨੇਕ ਪੁਰਸ਼ਾਂ ਦੀ ਸੰਗਤ ਨਾਲ ਜੁੜ ਕੇ, ਤੂੰ ਬਿਖੜੇ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
Fareedkot Teekaਔਰ ਸਾਧ ਜਨੋਂ ਕਾ ਸੰਗ ਕਰ ਕੇ (ਬਿਖਮੁ) ਕਠਨ ਭੌਜਲ ਸੇ ਤਰ ਜਾ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।

ਪਦ ਅਰਥ ਬਿਖਮੁ = ਔਖਾ।

SikhNet (Spanish)Uniéndote a la Sociedad de los Santos, cruza el horrible mar de la existencia;

ਸੇਵਹੁ ਸਤਿਗੁਰ ਦੇਵ; ਅਗੈ. ਨ ਮਰਹੁ ਡਰਿ ॥

sevahu satigur dev; agai. na marahu ddar |

Sant Singh KhalsaServe the True Guru, and in the world hereafter, you shall not die of fear.
Manmohan SinghServe the Divine True Guru, and hereafter, thou shalt not die of fear.
Manmohan Singh (Punjabi)ਆਪਣੇ ਰੱਬ ਰੂਪ ਸੱਚੇ ਗੁਰਾਂ ਦੀ ਘਾਲ ਕਮਾ। ਤੂੰ ਏਦੂੰ ਮਗਰੋਂ, ਭੈ ਨਾਲ ਨਹੀਂ ਮਰਨੂੰਗਾ।
Fareedkot Teekaਸਤਿਗੁਰ ਦੇਵ ਕੀ ਸੇਵਾ ਕਰਹੁ ਜਿਸ ਸੇ (ਅਗੈ) ਪ੍ਰਲੋਕ ਮੇਂ ਭ੍ਯ ਸੇ ਨਾ ਮਰੋਗੇ॥
Prof. Sahib Singhਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ।

ਪਦ ਅਰਥ ਅਗੈ = ਪਰਲੋਕ ਵਿਚ।

SikhNet (Spanish)sirve a tu Guru Perfecto para que aquí y después no le temas a la muerte.

ਖਿਨ ਮਹਿ ਕਰੇ ਨਿਹਾਲੁ; ਊਣੇ. ਸੁਭਰ ਭਰਿ ॥

khin meh kare nihaal; aoone. subhar bhar |

Sant Singh KhalsaIn an instant, he shall make you happy, and the empty vessel shall be filled to overflowing.
Manmohan SinghIn a moment, he shall make thee happy and shall completely fill the empty vessel.
Manmohan Singh (Punjabi)ਇਕ ਮੁਹਤ ਵਿੱਚ ਉਹ ਤੈਨੂੰ ਪ੍ਰਸੰਨ ਕਰ ਦੇਣਗੇ ਅਤੇ ਤੇਰੇ ਖਾਲੀ ਭਾਂਡੇ ਨੂੰ ਪੂਰੀ ਤਰ੍ਹਾਂ ਲਬਾਲਬ ਭਰ ਦੇਣਗੇ।
Fareedkot Teekaਵਹੁ ਅਕਾਲ ਪੁਰਖ ਏਕ ਪਲਕ ਮੇਂ ਨਿਹਾਲ ਕਰ ਦੇਤਾ ਹੈ, ਜੋ (ਊਣੇ) ਖਾਲੀ ਹੈਂ ਤਿਨ ਕੋ (ਸੁਭਰਿ) ਲਬਾਲਬ ਭਰ ਦੇਤਾ ਹੈ॥
Prof. Sahib Singhਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ।

ਪਦ ਅਰਥ ਊਣੇ = ਸੱਖਣੇ, ਖ਼ਾਲੀ। ਸੁਭਰ = ਨਕਾ ਨਕ।

SikhNet (Spanish)El Señor redime en un momento y llena a quienes están vacíos.

ਮਨ ਕਉ ਹੋਇ ਸੰਤੋਖੁ; ਧਿਆਈਐ ਸਦਾ ਹਰਿ ॥

man kau hoe santokh; dhiaaeeai sadaa har |

Sant Singh KhalsaThe mind becomes content, meditating forever on the Lord.
Manmohan SinghBy ever meditating on the Lord, the mind acquires contentment.
Manmohan Singh (Punjabi)ਹਮੇਸ਼ਾਂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਚਿੱਤ ਨੂੰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ।
Fareedkot Teekaਜੌ ਨਿਤ੍ਯ ਹਰਿ ਕਾ ਧਿਆਨ ਕਰੀਏ ਤੋ ਮਨ ਕਉ ਸੰਤੋਖ ਹੋਤਾ ਹੈ॥
Prof. Sahib Singh(ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ।
SikhNet (Spanish)Su mente está en Contentamiento contemplando siempre al Señor.

ਸੋ ਲਗਾ ਸਤਿਗੁਰ ਸੇਵ; ਜਾ ਕਉ ਕਰਮੁ ਧੁਰਿ ॥੬॥

so lagaa satigur sev; jaa kau karam dhur |6|

Sant Singh KhalsaHe alone dedicates himself to the Guru's service, unto whom the Lord has granted His Grace. ||6||
Manmohan SinghHe alone applies himself to True Guru's service, on whom is the God's grace.
Manmohan Singh (Punjabi)ਕੇਵਲ ਓਹੀ ਸੱਚੇ ਗੁਰਾਂ ਦੀ ਚਾਕਰੀ ਅੰਦਰ ਜੁੜਦਾ ਹੈ, ਜਿਸ ਉਤੇ ਵਾਹਿਗੁਰੂ ਦੀ ਰਹਿਮਤ ਹੈ।
Fareedkot Teekaਜਿਸ ਕੋ ਧੁਰ ਸੇ ਕ੍ਰਿਪਾ ਹੈ, ਸੋ ਸਤਿਗੁਰੋਂ ਕੀ ਸੇਵਾ ਮੇਂ ਲਗਾ ਹੈ॥੬॥
Prof. Sahib Singhਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ ॥੬॥

ਪਦ ਅਰਥ ਕਰਮੁ = ਬਖ਼ਸ਼ਸ। ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਵਿਚੋਂ ॥੬॥

SikhNet (Spanish)Pero sólo se dedica al Servicio del Guru aquél sobre quien reside la Gracia de Dios. (6)

Open this shabad →

Shabad Guru Arjan Dev Ji Raag Gujri

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਲਗੜੀ ਸੁਥਾਨਿ; ਜੋੜਣਹਾਰੈ ਜੋੜੀਆ ॥

lagarree suthaan; jorranahaarai jorreea |

Sant Singh KhalsaI am attached to the right place; the Uniter has united me.
Manmohan SinghI am attached to the propicious place and the Uniter has united me.
Manmohan Singh (Punjabi)ਮੈਂ ਸ੍ਰੇਸ਼ਟ ਅਸਥਾਨ ਨਾਲ ਜੁੜਿਆ ਹੋਇਆ ਹਾਂ। ਜੋੜਨ ਵਾਲੇ ਨੇ ਮੈਨੂੰ ਜੋੜਿਆ ਹੈ।
Fareedkot Teekaਮੇਰੀ ਪ੍ਰੀਤ ਸੁੰਦਰ ਸਥਾਨ ਅਕਾਲ ਪੁਰਖ ਮੇਂ ਲਗੀ ਹੈ ਔਰ ਜੋੜਨਹਾਰੇ ਸਤਗੁਰੋਂ ਨੇ ਤਿਸ ਅਕਾਲ ਪੁਰਖ ਕੇ ਸਾਥ ਜੋੜ ਦਈ ਹੈ॥
Prof. Sahib Singh(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ,

ਪਦ ਅਰਥ ਸੁਥਾਨਿ = ਚੰਗੇ ਟਿਕਾਣੇ ਤੇ।

SikhNet (Spanish)El Señor me ha dirigido hacia el objetivo correcto y me ha unido a Él,

ਨਾਨਕ. ਲਹਰੀ ਲਖ ਸੈ ਆਨ; ਡੁਬਣ ਦੇਇ ਨ. ਮਾ ਪਿਰੀ ॥੧॥

naanak. laharee lakh sai aan; dduban dee na. maa piree |1|

Sant Singh KhalsaO Nanak, there are hundreds and thousands of waves, but my Husband Lord does not let me drown. ||1||
Manmohan SinghNanak, there are hundreds and lacs of waves, but my Spouse lets me not get drowned.
Manmohan Singh (Punjabi)ਨਾਨਕ, ਸੈਂਕੜੇ ਅਤੇ ਲੱਖਾਂ ਛੱਲਾਂ ਹਨ, ਪਰ ਮੇਰਾ ਕੰਤ ਮੈਨੂੰ ਡੁੱਬਣ ਨਹੀਂ ਦਿੰਦਾ।
Fareedkot Teeka(ਮਾ ਪਿਰੀ) ਮੇਰਾ ਪਤਿ ਅਰਥਾਤ ਹਰੀ (ਸੈ ਆਨ) ਦ੍ਵੈਤ ਕੀ ਜੋ ਲਾਖੋਂ ਸੈਂਕੜੋਂ ਲਹਰਾਂ ਹੈਂ ਤਿਨਮੇਂ ਡੂਬਨੇ ਨਹੀਂ ਦੇਤਾ ਹੈ॥੧॥
Prof. Sahib Singhਹੇ ਨਾਨਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥

ਪਦ ਅਰਥ ਲਹਰੀ = ਲਹਰਾਂ। ਸੈ = ਸੈਂਕੜੇ। ਆਨ = ਹੋਰ ਹੋਰ, ਭਾਵ, ਵਿਕਾਰਾਂ ਦੀਆਂ। ਮਾ ਪਿਰੀ = ਮੇਰਾ ਪਿਆਰਾ ॥੧॥

SikhNet (Spanish)olas y olas se levantan en mi contra, pero por la Gracia de mi Bienamado Señor, no me ahogo. (1)

Open this shabad →

Shabad Guru Arjan Dev Ji Raag Gujri

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਬਨਿ ਭੀਹਾਵਲੈ. ਹਿਕੁ ਸਾਥੀ ਲਧਮੁ; ਦੁਖ ਹਰਤਾ ਹਰਿ ਨਾਮਾ ॥

ban bheehaavalai. hik saathee ladham; dukh harataa har naamaa |

Sant Singh KhalsaIn the dreadful wilderness, I have found the one and only companion; the Name of the Lord is the Destroyer of distress.
Manmohan SinghIn the dreadful wilderness, I have found the one companion, God's Name is the distress destroyer.
Manmohan Singh (Punjabi)ਭਿਆਨਕ ਬੀਆਬਾਣ ਵਿੱਚ ਮੈਨੂੰ ਇਕ ਸੰਗੀ ਮਿਲ ਪਿਆ ਹੈ, ਵਾਹਿਗੁਰੂ ਦਾ ਨਾਮ, ਜੋ ਕਸ਼ਟ ਨੂੰ ਨਸ਼ਟ ਕਰਨ ਵਾਲਾ ਹੈ।
Fareedkot Teekaਇਸ ਸੰਸਾਰ ਰੂਪ (ਭੀਹਾਵਲੈ) ਭੈਦਾਇਕ ਬਨ ਮੇਂ ਸੰਤੋਂ ਸੇ ਮੈਨੇ ਦੁਖੋਂ ਕੇ ਹਰਨੇ ਹਾਰਾ ਹਰਿ ਕਾ ਨਾਮ ਆਪਨਾ ਸਾਥੀ (ਲਧਮ) ਪਾਇਆ ਹੈ॥
Prof. Sahib Singh(ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ,

ਪਦ ਅਰਥ ਭੀਹਾਵਲੈ ਬਨਿ = ਡਰਾਉਣੇ ਜੰਗਲ ਵਿਚ। ਹਿਕੁ = ਇੱਕ। ਲਧਮੁ = ਮੈਂ ਲੱਭਾ ਹੈ। ਹਰਤਾ = ਨਾਸ ਕਰਨ ਵਾਲਾ।

SikhNet (Spanish)En los terribles bosques del mundo he encontrado que mi Único Compañero es el Nombre del Señor, el Disipador de la tristeza.

ਬਲਿ ਬਲਿ ਜਾਈ ਸੰਤ ਪਿਆਰੇ; ਨਾਨਕ ਪੂਰਨ ਕਾਮਾਂ ॥੨॥

bal bal jaaee sant piaare; naanak pooran kaamaan |2|

Sant Singh KhalsaI am a sacrifice, a sacrifice to the Beloved Saints, O Nanak; through them, my affairs have been brought to fulfillment. ||2||
Manmohan SinghA sacrifice, sacrifice, am I unto the dear saints who have adjusted mine affairs, O Nanak.
Manmohan Singh (Punjabi)ਕੁਰਬਾਨ, ਕੁਰਬਾਨ ਹਾਂ, ਮੈਂ ਲਾਡਲੇ ਸੰਤਾਂ ਉਤੋਂ, ਜਿਨ੍ਹਾਂ ਨੇ ਮੇਰੇ ਕਾਰਜ ਰਾਸ ਕਰ ਦਿੱਤੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪੂਰਨ ਕਾਮ ਸੰਤੋਂ ਕੇ ਵਾ ਜਿਨ ਸੇ ਕਾਮਨਾਂ ਪੂਰੀ ਹੂਈ ਹੈ, ਤਿਨ ਸੰਤੋਂ ਕੇ ਮੈਂ ਬਾਰੰਬਾਰ ਬਲਿਹਾਰ ਜਾਤਾ ਹੂੰ॥੨॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ ॥੨॥

ਪਦ ਅਰਥ ਪੂਰਨ ਕਾਮਾਂ = ਕੰਮ ਪੂਰਾ ਹੋ ਗਿਆ ਹੈ ॥੨॥

SikhNet (Spanish)Ofrezco mi ser en sacrificio al Santo que me da esa Plenitud. (2)

Open this shabad →

Shabad Guru Arjan Dev Ji Raag Gujri

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਪਾਈਅਨਿ ਸਭਿ ਨਿਧਾਨ; ਤੇਰੈ ਰੰਗਿ ਰਤਿਆ ॥

paaeean sabh nidhaan; terai rang ratiaa |

Sant Singh KhalsaAll treasures are obtained, when we are attuned to Your Love.
Manmohan SinghImbued with Thy love, O Lord, all the treasure are obtained.
Manmohan Singh (Punjabi)ਤੇਰੇ ਪ੍ਰੇਮ ਨਾਲ ਰੰਗੀਜਣ ਦੁਆਰਾ, ਹੇ ਪ੍ਰਭੂ! ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਤੇਰੇ ਪ੍ਰੇਮ ਮੇਂ ਮਸਤ ਹੋਇਓਂ ਕੋ ਸਭ ਪ੍ਰਕਾਰ ਕੇ ਖਜਾਨੇ ਮਿਲਤੇ ਹੈਂ॥
Prof. Sahib Singh(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ।

ਪਦ ਅਰਥ ਪਾਈਅਨਿ = ਪਾਏ ਜਾਂਦੇ ਹਨ {ਵਿਆਕਰਣ ਅਨੁਸਾਰ ਇਹ ਲਫ਼ਜ਼ 'ਪਾਇਨਿ' ਤੋਂ 'ਕਰਮ ਵਾਚ' Passive Voice ਹੈ}।

SikhNet (Spanish)Imbuido en Tu Amor, obtengo todos los Tesoros; habitando en Ti, ni me arrepiento ni me lamento.

ਨ ਹੋਵੀ ਪਛੋਤਾਉ; ਤੁਧ ਨੋ ਜਪਤਿਆ ॥

n hovee pachhotaau; tudh no japatiaa |

Sant Singh KhalsaOne does not have to suffer regret and repentance, when he meditates on You.
Manmohan SinghBy contemplating on Thee, repentance overtakes not the mortal.
Manmohan Singh (Punjabi)ਤੇਰਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਪਸਚਾਤਾਪ ਨਹੀਂ ਵਿਆਪਦਾ।
Fareedkot Teekaਤੇਰੇ ਕੋ ਜਪਤਿਆਂ ਹੋਇਆਂ ਕਿਸੀ ਪ੍ਰਕਾਰ ਕਾ ਪਸਚਾਤਾਪ ਨਹੀਂ ਹੋਤਾ॥
Prof. Sahib Singhਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ)।
SikhNet (Spanish)Tus Sirvientes se apoyan en Ti, pues no hay nadie que Te iguale.

ਪਹੁਚਿ. ਨ ਸਕੈ ਕੋਇ; ਤੇਰੀ ਟੇਕ ਜਨ ॥

pahuch. na sakai koe; teree ttek jan |

Sant Singh KhalsaNo one can equal Your humble servant, who has Your Support.
Manmohan SinghThy slave has Thine support, None can equal him.
Manmohan Singh (Punjabi)ਤੇਰੇ ਗੋਲੇ ਨੂੰ ਤੇਰਾ ਹੀ ਆਸਰਾ ਹੈ। ਕੋਈ ਭੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਜਿਸ ਜਨ ਕਉ ਤੇਰੀ (ਟੇਕ) ਸਰਣ ਓਟ ਹੈ ਵਾ ਤਿਸ ਕੋ ਕੋਈ ਪਹੁੰਚ ਨਹੀਂ ਸਕਤਾ ਹੈ॥
Prof. Sahib Singhਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
SikhNet (Spanish)Gloria al Perfecto Guru; enalteciéndolo en la mente, uno vive en Éxtasis.

ਗੁਰ ਪੂਰੇ ਵਾਹੁ ਵਾਹੁ; ਸੁਖ ਲਹਾ ਚਿਤਾਰਿ ਮਨ ॥

gur poore vaahu vaahu; sukh lahaa chitaar man |

Sant Singh KhalsaWaaho! Waaho! How wonderful is the Perfect Guru! Cherishing Him in my mind, I obtain peace.
Manmohan SinghWonderful! wonderful! is the Perfect Guru by cherishing him in my mind, I attain peace.
Manmohan Singh (Punjabi)ਸੁਬਹਾਨ! ਸੁਬਹਾਨ! ਹਨ ਪੂਰਨ ਗੁਰਦੇਵ ਜੀ। ਚਿੱਤ ਵਿੱਚ ਉਨ੍ਹਾਂ ਨੂੰ ਚੇਤੇ ਕਰ ਕੇ ਮੈਂ ਆਰਾਮ ਪਾਉਂਦਾ ਹਾਂ।
Fareedkot Teekaਪੂਰਨ ਗੁਰੋਂ ਕਾ (ਵਾਹੁ ਵਾਹੁ) ਧੰਨ੍ਯਬਾਦ ਹੈ, ਜਿਨ ਕੇ ਬਚਨ ਸਿਮਰਨ ਕਰਨੇ ਸੇ ਮਨ ਮੇਂ ਸੁਖ ਕੋ ਲਹਾ, ਭਾਵ ਪਾਵਾਂਗਾ॥
Prof. Sahib Singhਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ।

ਪਦ ਅਰਥ ਵਾਹੁ ਵਾਹੁ = ਸ਼ਾਬਾਸ਼।

SikhNet (Spanish)Es por un Destino perfecto que recibimos del Guru

ਗੁਰ ਪਹਿ ਸਿਫਤਿ ਭੰਡਾਰੁ; ਕਰਮੀ ਪਾਈਐ ॥

gur peh sifat bhanddaar; karamee paaeeai |

Sant Singh KhalsaThe treasure of the Lord's Praise comes from the Guru; by His Mercy, it is obtained.
Manmohan SinghWith the Guru is the treasure of Lord, praise and through Guru's grace, it is attained.
Manmohan Singh (Punjabi)ਗੁਰਾਂ ਪਾਸ ਸੁਆਮੀ ਦੀ ਕੀਰਤੀ ਦਾ ਖਜਾਨਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਪਾਇਆ ਜਾਂਦਾ ਹੈ।
Fareedkot Teekaਅਕਾਲ ਪੁਰਖ ਕੀ ਉਸਤਤ ਕਾ ਭੰਡਾਰਾ ਗੁਰੋਂ ਕੇ ਪਾਸ ਹੈ, ਬਡੇ (ਕਰਮੀ) ਭਾਗੋਂ ਸੇ ਪ੍ਰਾਪਤ ਹੋਤਾ ਹੈ॥
Prof. Sahib Singhਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ।

ਪਦ ਅਰਥ ਪਹਿ = ਪਾਸ। ਕਰਮੀ = (ਪ੍ਰਭੂ ਦੀ) ਮੇਹਰ ਨਾਲ।

SikhNet (Spanish)el Tesoro de la Alabanza del Señor, y cuando el Verdadero Guru es Misericordioso con nosotros, e

ਸਤਿਗੁਰ ਨਦਰਿ ਨਿਹਾਲ; ਬਹੁੜਿ. ਨ ਧਾਈਐ ॥

satigur nadar nihaal; bahurr. na dhaaeeai |

Sant Singh KhalsaWhen the True Guru bestows His Glance of Grace, one does not wander any more.
Manmohan SinghWhen the True Guru looks with favour, the mortal wanders not again.
Manmohan Singh (Punjabi)ਜਦ ਸੱਚੇ ਗੁਰੂ ਜੀ ਮਿਹਰ ਨਾਲ ਤੱਕਦੇ ਹਨ, ਤਾਂ ਪ੍ਰਾਣੀ, ਮੁੜ ਕੇ, ਭੰਬਲ ਭੂਸੇ ਨਹੀਂ ਖਾਂਦਾ ਹੈ।
Fareedkot Teekaਜਬ ਸਤਗੁਰੁ ਅਪਨੀ ਕ੍ਰਿਪਾ ਦ੍ਰਿਸਟਿ ਸੇ ਨਿਹਾਲ ਕਰਤੇ ਹੈਂ ਫਿਰ ਚੌਰਾਸੀ ਮੇਂ ਨਾਹੀਂ ਦੌੜੀਤਾ ਹੈ॥
Prof. Sahib Singhਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।

ਪਦ ਅਰਥ ਬਹੁੜਿ = ਫਿਰ, ਮੁੜ। ਧਾਈਐ = ਭਟਕੀਦਾ ਹੈ।

SikhNet (Spanish)ntonces somos redimidos y ya no volvemos más a la ronda de nacimientos y muertes.

ਰਖੈ ਆਪਿ ਦਇਆਲੁ; ਕਰਿ ਦਾਸਾ ਆਪਣੇ ॥

rakhai aap deaal; kar daasaa aapane |

Sant Singh KhalsaThe Merciful Lord preserves him - He makes him His own slave.
Manmohan SinghMaking man His own serf, the Merciful Master Himself protects Him.
Manmohan Singh (Punjabi)ਇਨਸਾਨ ਨੂੰ ਆਪਣਾ ਨਿੱਜ ਦਾ ਨਫਰ ਬਣਾ, ਮਿਹਰਬਾਨ ਮਾਲਕ ਖੁਦ ਉਸ ਦੀ ਰੱਖਿਆ ਕਰਦਾ ਹੈ।
Fareedkot Teekaਦਿਆਲੂ ਪਰਮੇਸ੍ਵਰ ਅਪਨੇ ਦਾਸੋਂ ਕੋ ਆਪ ਦਇਆ ਕਰ ਕੇ ਰਖਿਆ ਕਰਤਾ ਹੈ॥
Prof. Sahib Singhਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ।
SikhNet (Spanish)Con Infinita Compasión, el Señor protege a Sus Sirvientes,

ਹਰਿ ਹਰਿ, ਹਰਿ ਹਰਿ ਨਾਮੁ; ਜੀਵਾ ਸੁਣਿ ਸੁਣੇ ॥੭॥

har har, har har naam; jeevaa sun sune |7|

Sant Singh KhalsaListening, hearing the Name of the Lord, Har, Har, Har, Har, I live. ||7||
Manmohan SinghI live by continuously hearing the Lord, Lord, Lord, Lord's Name.
Manmohan Singh (Punjabi)ਮੈਂ ਹਰੀ, ਹਰੀ, ਹਰੀ, ਹਰੀ, ਦਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਜੀਊਦਾਂ ਹਾਂ।
Fareedkot Teekaਹੇ ਹਰੀ! ਤੇਰੇ ਹਰੇਕ ਨਾਮ ਹਰ ਪ੍ਰਕਾਰ ਹਰ ਕਿਸੀ ਸੇ ਸੁਣ ਕਰ ਜੀਵਤਾ ਹੂੰ॥੭॥
Prof. Sahib Singhਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥

ਪਦ ਅਰਥ ਸੁਣਿ ਸੁਣੇ = ਸੁਣਿ ਸੁਣਿ ॥੭॥

SikhNet (Spanish)y así uno vive escuchando siempre el Nombre del Señor, Jar, Jar, Jar, Jar. (7)

Open this shabad →

Ang 519 of 1430