ਭੈਰਉ ਮਹਲਾ ੪ ॥
bhairau mahalaa 4 |
Sant Singh KhalsaBhairao, Fourth Mehl:
Manmohan SinghBhairo 4th Guru.
Manmohan Singh (Punjabi)ਭੈਰਉ ਚੌਥੀ ਪਾਤਸ਼ਾਹੀ।
SikhNet (Spanish)Bhairo, Mejl Guru Ram Das, Cuarto Canal Divino.
ਸਭਿ ਘਟ ਤੇਰੇ; ਤੂ ਸਭਨਾ ਮਾਹਿ ॥
sabh ghatt tere; too sabhanaa maeh |
Sant Singh KhalsaAll hearts are Yours, Lord; You are in all.
Manmohan SinghO God, all the hearts are Thine and Thou abide amongst all.
Manmohan Singh (Punjabi)ਹੇ ਵਾਹਿਗੁਰੂ! ਸਾਰੇ ਦਿਲ ਤੇਰੇ ਹਨ ਅਤੇ ਤੂੰ ਸਾਰਿਆਂ ਅੰਦਰ ਵੱਸਦਾ ਹੈ।
Fareedkot Teekaਸਭ ਸਰੀਰ ਤੇਰੇ ਹੈਂ ਔਰ ਤੂੰ ਸਭ ਵਿਖੇ ਬ੍ਯਾਪਕ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਸਰੀਰ ਤੇਰੇ (ਬਣਾਏ ਹੋਏ) ਹਨ, ਤੂੰ (ਇਹਨਾਂ) ਸਾਰਿਆਂ ਵਿਚ ਵੱਸਦਾ ਹੈਂ।ਪਦ ਅਰਥ ਸਭਿ = ਸਾਰੇ। ਘਟ = ਘੜੇ, ਸਰੀਰ {ਬਹੁ-ਵਚਨ}। ਮਾਹਿ = ਵਿਚ।
SikhNet (Spanish)Oh Dios, todos los corazones son Tuyos, pues Tú habitas en todos.
ਤੁਝ ਤੇ ਬਾਹਰਿ; ਕੋਈ ਨਾਹਿ ॥੧॥
tujh te baahar; koee naeh |1|
Sant Singh KhalsaThere is nothing at all except You. ||1||
Manmohan SinghThere is naught that is without Thee.
Manmohan Singh (Punjabi)ਕੋਈ ਭੀ ਐਸਾ ਨਹੀਂ ਜੋ ਤੇਰੇ ਬਗੈਰ ਹੈ।
Fareedkot Teekaਤੇਰੇ ਹੁਕਮ ਸੇ ਬਾਹਰ ਕੋਈ ਭੀ ਨਹੀਂ ਹੈ॥੧॥
Prof. Sahib Singhਕੋਈ ਭੀ ਸਰੀਰ ਤੇਰੀ ਜੋਤਿ ਤੋਂ ਬਿਨਾ ਨਹੀਂ ਹੈ ॥੧॥ਪਦ ਅਰਥ ਤੇ = ਤੋਂ ॥੧॥
SikhNet (Spanish)Sí, no existe nada en donde no estés Tú. (1)
ਹਰਿ ਸੁਖਦਾਤਾ; ਮੇਰੇ ਮਨ ਜਾਪੁ ॥
har sukhadaataa; mere man jaap |
Sant Singh KhalsaO my mind, meditate on the Lord, the Giver of peace.
Manmohan SinghO my soul, mediate thou on the peace-giving God.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਰਾਮ ਬਖਸ਼ਣਹਾਰ ਵਾਹਿਗੁਰੂ ਦਾ ਅਰਾਧਨ ਕਰ।
Fareedkot Teekaਹੇ ਹਰੀ ਸੁਖੋਂ ਕੇ ਦਾਤਾ! ਮੇਰੇ (ਮਨਿ) ਪ੍ਯਾਰੇ ਮੇਂ ਤੇਰੇ ਜਾਪ ਕੋ ਜਪਣਾ ਕਰੋਂ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਉਹੀ) ਸਾਰੇ ਸੁਖ ਦੇਣ ਵਾਲਾ ਹੈ।ਪਦ ਅਰਥ ਮਨ = ਹੇ ਮਨ!
SikhNet (Spanish)Oh mente mía, contempla a Tu Señor dador de Éxtasis y alábalo,
ਹਉ ਤੁਧੁ ਸਾਲਾਹੀ; ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ ॥
hau tudh saalaahee; too meraa har prabh baap |1| rahaau |
Sant Singh KhalsaI praise You, O Lord God, You are my Father. ||1||Pause||
Manmohan SinghI praise Thee. Thou are my God Lord, my Father. Pause.
Manmohan Singh (Punjabi)ਮੈਂ ਤੇਰੀ ਉਸਤਤੀ ਕਰਦਾ ਹੈ। ਤੂੰ ਮੇਰਾ ਵਾਹਿਗੁਰੂ ਸੁਆਮੀ ਮੇਰਾ ਪਿਤਾ ਹੈ। ਠਹਿਰਾਉ।
Fareedkot Teekaਮੈਂ ਤੇਰੀ ਹੀ ਸਲਾਘਾ ਕਰਤਾ ਹੂੰ, ਕਿਉਂ ਕਿ ਹੇ ਹਰੀ ਸਮਰਥ! ਤੂੰ ਮੇਰਾ ਪਿਤਾ ਹੈਂ॥੧॥ ਰਹਾਉ ॥
Prof. Sahib Singhਹੇ ਹਰੀ! (ਮਿਹਰ ਕਰ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੂੰ ਮੇਰਾ ਮਾਲਕ ਹੈਂ, ਤੂੰ ਮੇਰਾ ਪਿਉ ਹੈਂ ॥੧॥ ਰਹਾਉ ॥ਪਦ ਅਰਥ ਹਉ = ਮੈਂ। ਸਾਲਾਹੀ = ਸਾਲਾਹੀਂ, ਸਲਾਹੁੰਦਾ ਹਾਂ। ਪ੍ਰਭੂ-ਮਾਲਕ ॥੧॥ ਰਹਾਉ ॥
SikhNet (Spanish)pues Él es tu Único Padre, tu Maestro, tu Dios. (1Pausa)
ਜਹ ਜਹ ਦੇਖਾ; ਤਹ ਹਰਿ ਪ੍ਰਭੁ ਸੋਇ ॥
jeh jeh dekhaa; teh har prabh soe |
Sant Singh KhalsaWherever I look, I see only the Lord God.
Manmohan SinghWheresoever I see, there I see the Lord God alone.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਕੇਵਲ ਉਸ ਵਾਹਿਗੁਰੂ ਸੁਆਮੀ ਨੂੰ ਹੀ ਵੇਖਦਾ ਹਾਂ।
Fareedkot Teekaਜਹਾਂ ਜਹਾਂ ਦੇਖਤਾ ਹੂੰ ਤਹਾਂ, ਹੇ ਹਰੀ ਸਮਰਥ! ਤੇਰੀ ਹੀ ਸੋਭਾ ਹੈ॥
Prof. Sahib Singhਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਉਹ ਹਰੀ ਪ੍ਰਭੂ ਹੀ ਵੱਸ ਰਿਹਾ ਹੈ।ਪਦ ਅਰਥ ਜਹ ਜਹ = ਜਿੱਥੇ ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸੋਇ = ਉਹੀ।
SikhNet (Spanish)A donde sea que miro, no veo a nadie más que a Ti y todos están siendo conducidos por Ti,
ਸਭ ਤੇਰੈ ਵਸਿ; ਦੂਜਾ ਅਵਰੁ. ਨ ਕੋਇ ॥੨॥
sabh terai vas; doojaa avar. na koe |2|
Sant Singh KhalsaAll are under Your control; there is no other at all. ||2||
Manmohan SinghAll are under Thine sway, There is not any other second,
Manmohan Singh (Punjabi)ਸਾਰੇ ਤੇਰੇ ਇਖਤਿਆਰ ਵਿੱਚ ਹਨ। ਹੋਰ ਦੂਸਰਾ ਕੋਈ ਹੈ ਹੀ ਨਹੀਂ।
Fareedkot Teekaਸੰਪੂਰਣ ਸ੍ਰਿਸ਼ਟੀ ਤੇਰੇ ਵਸ ਹੈ ਔਰ ਦੂਸਰਾ ਕੋਈ ਨਹੀਂ ਹੈ॥੨॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੇ ਵੱਸ ਵਿਚ ਹੈ, (ਤੈਥੋਂ ਬਿਨਾ ਤੇਰੇ ਵਰਗਾ) ਹੋਰ ਕੋਈ ਨਹੀਂ ਹੈ ॥੨॥ਪਦ ਅਰਥ ਵਸਿ = ਵੱਸ ਵਿਚ। ਅਵਰੁ = ਹੋਰ ॥੨॥
SikhNet (Spanish)pues con excepción de Ti, no veo a nadie más. (2)
ਜਿਸ ਕਉ; ਤੁਮ ਹਰਿ ਰਾਖਿਆ ਭਾਵੈ ॥
jis kau; tum har raakhiaa bhaavai |
Sant Singh KhalsaO Lord, when it is Your Will to save someone,
Manmohan SinghWhomsoever, Thou want to save, O Lord,
Manmohan Singh (Punjabi)ਜਿਸ ਨੂੰ ਤੂੰ ਬਚਾਉਣਾ ਚਾਹੁੰਦਾ ਹੈ, ਹੇ ਸੁਆਮੀ!
Fareedkot Teekaਹੇ ਹਰੀ! ਜਿਸ ਪੁਰਸ ਕੋ ਤੂੰ ਰਖਣਾ ਚਾਹਤਾ ਹੈ॥
Prof. Sahib Singhਹੇ ਹਰੀ! ਜਿਸ ਦੀ ਤੂੰ ਰੱਖਿਆ ਕਰਨੀ ਚਾਹੇਂ,ਪਦ ਅਰਥ ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਰਾਖਿਆ ਭਾਵੈ = ਰੱਖਣਾ ਚਾਹੇ।
SikhNet (Spanish)Oh Dios, a quien sea que quieres salvar,
ਤਿਸ ਕੈ ਨੇੜੈ; ਕੋਇ. ਨ ਜਾਵੈ ॥੩॥
tis kai nerrai; koe. na jaavai |3|
Sant Singh Khalsathen nothing can threaten him. ||3||
Manmohan Singhnear him no one can come (is not harmed by anyone).
Manmohan Singh (Punjabi)ਉਸ ਦੇ ਨਜਦੀਕ ਕੋਈ ਨਹੀਂ ਆ ਸਕਦਾ।
Fareedkot Teekaਤਿਸ ਕੇ ਪਾਸ ਵਿਘਨੀ ਕੋਈ ਨਹੀਂ ਜਾ ਸਕਤਾ ਹੈ॥੩॥
Prof. Sahib Singhਕੋਈ (ਵੈਰੀ ਆਦਿਕ) ਉਸ ਦੇ ਨੇੜੇ ਨਹੀਂ ਆਉਂਦਾ ॥੩॥ਪਦ ਅਰਥ ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ 'ਤਿਸੁ' ਦਾ (ੁ) ਉਡ ਗਿਆ ਹੈ} ॥੩॥
SikhNet (Spanish)está salvado y ni un daño le llega a este ser. (3)
ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ ॥
too jal thal maheeal sabh tai bharapoor |
Sant Singh KhalsaYou are totally pervading and permeating the waters, the lands, the skies and all places.
Manmohan SinghO Lord, Thou are fully-filling the water, the dry land, under-world, sky and all places.
Manmohan Singh (Punjabi)ਤੂੰ ਹੇ ਸਾਈਂ! ਪਾਣੀ ਸੁੱਕੀ ਧਰਤੀ ਪਾਤਾਲ ਆਕਾਸ਼ ਅਤੇ ਸਾਰੀਆਂ ਥਾਵਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਤੂੰ ਜਲ ਥਲ ਅਕਾਸ ਔਰ ਸਭ ਅਸਥਾਨੋਂ ਮੇਂ ਭਰਪੂਰ ਹੋ ਰਹਾ ਹੈਂ॥
Prof. Sahib Singhਹੇ ਹਰੀ! ਤੂੰ ਜਲ ਵਿਚ ਹੈਂ, ਤੂੰ ਆਕਾਸ਼ ਵਿਚ ਹੈਂ ਤੂੰ ਹਰ ਥਾਂ ਵਿਆਪਕ ਹੈਂ।ਪਦ ਅਰਥ ਜਲਿ = ਜਲ ਵਿਚ। ਥਲਿ = ਥਲ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਪਰ, ਪੁਲਾੜ ਵਿਚ, ਆਕਾਸ਼ ਵਿਚ। ਸਭਤੈ = ਹਰ ਥਾਂ।
SikhNet (Spanish)Estás sobre las aguas, en la tierra y en los espacios interiores, llenándolo todo.
ਜਨ ਨਾਨਕ ਹਰਿ ਜਪਿ; ਹਾਜਰਾ ਹਜੂਰਿ ॥੪॥੪॥
jan naanak har jap; haajaraa hajoor |4|4|
Sant Singh KhalsaServant Nanak meditates on the Ever-present Lord. ||4||4||
Manmohan SinghO slave Nanak, contemplate thou thy ever-present Lord.
Manmohan Singh (Punjabi)ਹੇ ਗੋਲੇ ਨਾਨਕ! ਤੂੰ ਆਪਣੇ ਸਦੀਵੀ ਹਾਜਰ ਨਾਜਰ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਦਾਸ ਤੈਨੂੰ ਹਾਜਰਾ ਹਜੂਰ ਜਾਣ ਕਰ ਜਪਤੇ ਹੈਂ॥੪॥੪॥
Prof. Sahib Singhਹੇ ਦਾਸ ਨਾਨਕ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ ॥੪॥੪॥ਪਦ ਅਰਥ ਜਨ ਨਾਨਕ = ਹੇ ਦਾਸ ਨਾਨਕ! ॥੪॥੪॥
SikhNet (Spanish)Contémplalo entonces, oh, dice Nanak: Él es tu Único Dios, la Presencia Viviente. (4-4)