ੴ

ਸਿੱਖਬਾਣੀ · SikhBani

ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥

har kaa sant har kee har moorat jis hiradai har naam muraar
Guru Ramdas Ji ਗੁਰੂ ਰਾਮਦਾਸ ਜੀ · Raag Bhairao · Ang 1134, 1135 · 12 lines
Translations

ਭੈਰਉ ਮਹਲਾ ੪ ਘਰੁ ੨ ॥

bhairau mahalaa 4 ghar 2 | Ang 1134

Sant Singh KhalsaBhairao, Fourth Mehl, Second House:
Manmohan SinghBhairo. 4th Guru.
Manmohan Singh (Punjabi)ਭੈਰਉ। ਚੌਥੀ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Bhairo, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1134

Sant Singh KhalsaOne Universal Creator God. By The Grace Of The True Guru:
Manmohan SinghThere is but one God By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਰਿ ਕਾ ਸੰਤੁ. ਹਰਿ ਕੀ ਹਰਿ ਮੂਰਤਿ; ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥

har kaa sant. har kee har moorat; jis hiradai har naam muraar | Ang 1134

Sant Singh KhalsaThe Lord's Saint is the embodiment of the Lord; within his heart is the Name of the Lord.
Manmohan SinghGod's saint is the embodiment of the Lord God, he, who within his mind enshrines the Name of God, the Enemy of ego.
Manmohan Singh (Punjabi)ਵਾਹਿਗੁਰੂ ਦਾ ਸਾਧੂ ਸੁਆਮੀ ਵਾਹਿਗੁਰੂ ਦਾ ਹੀ ਸਰੂਪ ਹੈ, ਉਹ ਜਿਸ ਦੇ ਮਨ ਅੰਦਰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਨਾਮ ਵੱਸਦਾ ਹੈ।
Fareedkot Teekaਜਿਸ ਕੇ ਹਿਰਦੇ ਵਿਖੇ ਹਰੀ ਮੁਰਾਰਿ ਕਾ ਨਾਮੁ ਹੈ, ਸੋ ਹਰੀ ਕਾ ਸੰਤੁ ਹਰਿ ਹਰਿ ਕੀ ਮੂਰਤੀ ਹੈ॥
Prof. Sahib Singhਪਰਮਾਤਮਾ ਦਾ ਭਗਤ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।

ਪਦ ਅਰਥ ਮੂਰਤਿ = ਸਰੂਪ। ਹਿਰਦੈ = ਹਿਰਦੇ ਵਿਚ। ਮੁਰਾਰਿ = {ਮੁਰ-ਅਰਿ। ਅਰਿ = ਵੈਰੀ} ਪਰਮਾਤਮਾ।

SikhNet (Spanish)El Santo es la Encarnación de Dios, sí, aquél que enaltece el Nombre del Señor en su corazón.

ਮਸਤਕਿ ਭਾਗੁ ਹੋਵੈ ਜਿਸੁ ਲਿਖਿਆ; ਸੋ ਗੁਰਮਤਿ ਹਿਰਦੈ. ਹਰਿ ਨਾਮੁ ਸਮੑਾਰਿ ॥੧॥

masatak bhaag hovai jis likhiaa; so guramat hiradai. har naam samaar |1| Ang 1134

Sant Singh KhalsaOne who has such destiny inscribed on his forehead, follows the Guru's Teachings, and contemplates the Name of the Lord within his heart. ||1||
Manmohan SinghHe, on whose forehead good destiny is recorded, through the Guru's instruction he contemplates within his mind God's Name.
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ, ਗੁਰਾਂ ਦੇ ਉਪਦੇਸ਼ ਰਾਹੀਂ ਉਹ ਆਪਣੇ ਮਨ ਅੰਦਰ ਵਾਹਿਗੁਰੂ ਦੇ ਨਾਮ ਨੂੰ ਆਰਾਧਦਾ ਹੈ।
Fareedkot Teekaਪਰੰਤੂ ਜਿਸ ਕੇ ਮਸਤਕ ਪੁਰ ਉਤਮ ਭਾਗੁ ਲਿਖ੍ਯਾ ਹੋਤਾ ਹੈ, ਸੋ ਗੁਰੋਂ ਕੀ ਮਤਿ ਲੈਕਰ ਹ੍ਰਿਦੇ ਵਿਖੇ ਹਰੀ ਕੇ ਨਾਮ ਕੀ ਸੰਭਾਲ ਕਰਤਾ ਹੈ॥੧॥
Prof. Sahib Singhਪਰ ਉਹੀ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ) ਚੰਗੀ ਕਿਸਮਤ (ਦਾ ਲੇਖ) ਲਿਖਿਆ ਹੁੰਦਾ ਹੈ ॥੧॥

ਪਦ ਅਰਥ ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ। ਭਾਗੁ = ਚੰਗੀ ਕਿਸਮਤ। ਗੁਰਮਤਿ = ਗੁਰੂ ਦੀ ਸਿੱਖਿਆ ਅਨੁਸਾਰ। ਸਮ੍ਹ੍ਹਾਰਿ = ਸਮ੍ਹਾਰੇ, ਸੰਭਾਲਦਾ ਹੈ ॥੧॥

SikhNet (Spanish)Aquél en cuyo Destino está así inscrito, en su corazón vive la Alabanza al Naam, el Nombre del Señor. (1)

ਮਧੁਸੂਦਨੁ ਜਪੀਐ; ਉਰ ਧਾਰਿ ॥

madhusoodan japeeai; ur dhaar | Ang 1135

Sant Singh KhalsaEnshrine Him in your heart, and meditate on the Lord.
Manmohan SinghEnshrining Him in thy heart, O man, remember thou thy God, the lover of Nectar.
Manmohan Singh (Punjabi)ਆਪਣੇ ਦਿਲ ਅੰਦਰ ਟਿਕ ਕੇ, ਹੇ ਜੀਵ! ਤੂੰ ਅੰਮ੍ਰਿਤ ਦੇ ਪਿਆਰੇ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
Fareedkot Teeka(ਮਧੁਸੂਦਨੁ) ਵਾਹਿਗੁਰੂ ਕੋ ਜਪਨਾ ਕਰੀਏ ਔਰ ਰਿਦੇ ਮੇਂ ਧ੍ਯਾਨ ਧਰੀਏ॥
Prof. Sahib Singh(ਦੈਂਤਾਂ ਦੇ ਨਾਸ ਕਰਨ ਵਾਲੇ) ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਜਪਣਾ ਚਾਹੀਦਾ ਹੈ।

ਪਦ ਅਰਥ ਮਧੂ ਸੂਦਨੁ = {ਮਧੁ ਦੈਂਤ ਨੂੰ ਮਾਰਨ ਵਾਲਾ} ਪਰਮਾਤਮਾ। ਉਰ = ਹਿਰਦਾ। ਧਾਰਿ = ਟਿਕਾ ਕੇ, ਵਸਾ ਕੇ।

SikhNet (Spanish)Oh ser humano, contempla a tu Dios,

ਦੇਹੀ ਨਗਰਿ ਤਸਕਰ ਪੰਚ ਧਾਤੂ; ਗੁਰਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥

dehee nagar tasakar panch dhaatoo; gurasabadee har kaadte maar |1| rahaau | Ang 1135

Sant Singh KhalsaThe five plundering thieves are in the body-village; through the Word of the Guru's Shabad, the Lord has beaten them and driven them out. ||1||Pause||
Manmohan SinghWithin the township of the body abide the five fugitive thieves. By the Guru's Divine instruction. I have beaten them off. Pause.
Manmohan Singh (Punjabi)ਸਰੀਰ ਦੇ ਸ਼ਹਿਰ ਅੰਦਰ ਪੰਜ ਭਜ ਜਾਣ ਵਾਲੇ ਚੋਰ ਵੱਸਦੇ ਹਨ। ਗੁਰਾਂ ਦੇ ਈਸ਼ਵਰੀ ਊਪਦੇਸ਼ਾਂ ਦੁਆਰਾ ਮੈਂ ਊਨ੍ਹਾਂ ਨੂੰ ਮਾਰ ਕੱਢ ਦਿੱਤਾ ਹੈ। ਠਹਿਰਾਉ।
Fareedkot Teekaਦੇਹ ਨਗਰ ਵਿਖੇ ਕਾਮਾਦਿਕ ਪਾਂਚ ਚੋਰ ਵਿਸਿਓਂ ਕੀ ਓਰ (ਧਾਤੂ) ਧਾਵਨੇ ਵਾਲੇ ਥੇ, ਸੋ ਗੁਰੋਂ ਕੇ ਉਪਦੇਸੀਓਂ ਨੇ ਮਾਰ ਕਰ ਨਿਕਾਲ ਦੀਏ ਹੈਂ॥੧॥ ਰਹਾਉ ॥
Prof. Sahib Singh(ਜਿਹੜਾ ਮਨੁੱਖ ਨਾਮ ਜਪਦਾ ਹੈ) ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ) ਸਰੀਰ-ਨਗਰ ਵਿਚ (ਵੱਸ ਰਹੇ) ਭਟਕਣਾ ਵਿਚ ਪਾਣ ਵਾਲੇ (ਕਾਮਾਦਿਕ) ਪੰਜਾਂ ਚੋਰਾਂ ਨੂੰ ਮਾਰ ਕੇ ਬਾਹਰ ਕੱਢ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਦੇਹੀ = ਸਰੀਰ। ਨਗਰਿ = ਨਗਰ ਵਿਚ। ਤਸਕਰ = {ਬਹੁ-ਵਚਨ} ਚੋਰ। ਧਾਤੂ = ਧਾਵਨ ਵਾਲੇ, ਭਟਕਣਾ ਵਿਚ ਪਾਣ ਵਾਲੇ। ਸਬਦੀ = ਸ਼ਬਦ ਦੀ ਰਾਹੀਂ। ਕਾਢੇ ਮਾਰਿ = ਮਾਰ ਕੇ ਕੱਢ ਦਿੱਤੇ ॥੧॥ ਰਹਾਉ ॥

SikhNet (Spanish)elevándolo en tu corazón y la ciudad de tu cuerpo se librará de sus cinco terribles enemigos, ya que la mente inestable será contenida por la Palabra del Shabd del Guru. (1-Pausa)

ਜਿਨ ਕਾ ਹਰਿ ਸੇਤੀ ਮਨੁ ਮਾਨਿਆ; ਤਿਨ ਕਾਰਜ ਹਰਿ ਆਪਿ ਸਵਾਰਿ ॥

jin kaa har setee man maaniaa; tin kaaraj har aap savaar | Ang 1135

Sant Singh KhalsaThose whose minds are satisfied with the Lord - the Lord Himself resolves their affairs.
Manmohan SinghThey, whose mind is propitiated with their God; their affairs God Himself adjusts.
Manmohan Singh (Punjabi)ਜਿਨ੍ਹਾਂ ਦਾ ਚਿੱਤ ਆਪਣੇ ਵਾਹਿਗੁਰੂ ਨਾਲ ਪਤੀਜ ਗਿਆ ਹੈ ਊਨ੍ਹਾਂ ਦੇ ਕੰਮ ਵਾਹਿਗੁਰੂ ਰਾਸ ਕਰਦਾ ਹੈ।
Fareedkot Teekaਜਿਨ ਕਾ ਹਰੀ ਵਾਹਿਗੁਰੂ ਕੇ ਸਾਥ ਮਨੁ ਮਾਨਿਆ ਹੈ, ਤਿਨ ਕੇ ਕਾਰਜ ਹਰੀ ਆਪ ਸਵਾਰਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਗਿੱਝ ਜਾਂਦਾ ਹੈ, ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਸਵਾਰਦਾ ਹੈ।

ਪਦ ਅਰਥ ਸੇਤੀ = ਨਾਲ। ਮਾਨਿਆ = ਗਿੱਝ ਗਿਆ। ਕਾਰਜ = {ਬਹੁ-ਵਚਨ} ਸਾਰੇ ਕੰਮ। ਸਵਾਰਿ = ਸਵਾਰੇ, ਸਵਾਰਦਾ ਹੈ।

SikhNet (Spanish)Aquél que a través de su mente se complace con Dios, llena su ser de Dios,

ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥

tin chookee muhataajee lokan kee; har angeekaar keea karataar |2| Ang 1135

Sant Singh KhalsaTheir subservience and their dependence on other people is ended; the Creator Lord is on their side. ||2||
Manmohan SinghThey whose side the Creator-Lord takes; their subservience of people is ended.
Manmohan Singh (Punjabi)ਜਿਨ੍ਹਾਂ ਦਾ ਪੱਖ ਸਿਰਜਣਹਾਰ ਸੁਆਮੀ ਲੈਂਦਾ ਹੈ, ਉਨ੍ਹਾਂ ਦੀ ਲੋਕਾਂ ਦੀ ਮੁਛੰਦਗੀ ਮੁਕ ਜਾਂਦੀ ਹੈ।
Fareedkot Teekaਔਰ ਲੋਕੋਂ ਕੀ ਦੀਨਤਾ ਕਰਨੀ ਤਿਨ ਕੀ ਚੂਕ ਗਈ ਹੈ, ਜਿਨ ਕਾ ਹਰੀ ਕਰਤਾਰ ਨੇ ਪਖੁ ਕੀਆ ਹੈ॥੨॥
Prof. Sahib Singhਕਰਤਾਰ ਨੇ ਸਦਾ ਉਹਨਾਂ ਦੀ ਸਹਾਇਤਾ ਕੀਤੀ ਹੁੰਦੀ ਹੈ (ਇਸ ਵਾਸਤੇ) ਉਹਨਾਂ ਦੇ ਅੰਦਰੋਂ ਲੋਕਾਂ ਦੀ ਮੁਥਾਜੀ ਮੁੱਕ ਚੁਕੀ ਹੁੰਦੀ ਹੈ ॥੨॥

ਪਦ ਅਰਥ ਚੂਕੀ = ਮੁੱਕ ਗਈ। ਮੁਹਤਾਜੀ = ਗ਼ਰਜ਼। ਅੰਗੀਕਾਰੁ = ਸਹਾਇਤਾ। ਕਰਤਾਰਿ = ਕਰਤਾਰ ਨੇ ॥੨॥

SikhNet (Spanish)deja de apoyarse en el mundo y es poseído por Dios. (2)

ਮਤਾ ਮਸੂਰਤਿ ਤਾਂ ਕਿਛੁ ਕੀਜੈ; ਜੇ ਕਿਛੁ ਹੋਵੈ. ਹਰਿ ਬਾਹਰਿ ॥

mataa masoorat taan kichh keejai; je kichh hovai. har baahar | Ang 1135

Sant Singh KhalsaIf something were beyond the realm of the Lord's Power, only then would we have recourse to consult someone else.
Manmohan SinghIf aught be beyond the jurisdiction of the Lord, then alone should we have recourse to counsel and consultation.
Manmohan Singh (Punjabi)ਜੇਕਰ ਕੁਝ ਭੀ ਸੁਆਮੀ ਦੇ ਇਖਤਿਆਰ ਤੋਂ ਬਾਹਰ ਹੋਵੇ, ਕੇਵਲ ਤਦ ਹੀ ਸਾਨੂੰ ਕੋਈ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
Fareedkot Teekaਸੋਚ ਵਿਚਾਰ ਤੌ ਕਰੀਏ ਜੇ ਕੁਛ ਹਰੀ ਸੇ ਬਾਹਰ ਹੋਵੈ, ਭਾਵ ਸੋ ਹਰੀ ਅੰਤਰ ਹੀ ਤੁਮਾਰੇ ਕਰਤਬ੍ਯੋਂ ਕੇ ਦੇਖਤਾ ਹੈ॥
Prof. Sahib Singhਆਪਣੇ ਮਨ ਦੀ ਸਾਲਾਹ ਆਪਣੇ ਮਨ ਦਾ ਮਸ਼ਵਰਾ ਤਦੋਂ ਹੀ ਕੋਈ ਕੀਤਾ ਜਾ ਸਕਦਾ ਹੈ ਜੇ ਪਰਮਾਤਮਾ ਤੋਂ ਬਾਹਰਾ ਕੋਈ ਕੰਮ ਹੋ ਹੀ ਸਕਦਾ ਹੋਵੇ।

ਪਦ ਅਰਥ ਮਤਾ = ਆਪਣੇ ਮਨ ਦੀ ਸਲਾਹ। ਮਸੂਰਤਿ = ਮਸ਼ਵਰਾ। ਕੀਜੈ = ਕੀਤਾ ਜਾ ਸਕਦਾ ਹੈ। ਹਰਿ ਬਾਹਰਿ = ਪਰਮਾਤਮਾ ਤੋਂ ਬਾਹਰਾ।

SikhNet (Spanish)Podríamos tomar una actitud propia, sólo si, no teniendo a Dios, pudiéramos hacer algo.

ਜੋ ਕਿਛੁ ਕਰੇ. ਸੋਈ ਭਲ ਹੋਸੀ; ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥

jo kichh kare. soee bhal hosee; har dhiaavahu anadin naam muraar |3| Ang 1135

Sant Singh KhalsaWhatever the Lord does is good. Meditate on the Name of the Lord, night and day. ||3||
Manmohan SinghWhatever the Lord does, that alone is good, O mortal, night and day ponder thou over the Name of God, the Enemy of ego.
Manmohan Singh (Punjabi)ਜਿਹੜਾ ਕੁਝ ਸੁਆਮੀ ਕਰਦਾ ਹੈ, ਕੇਵਲ ਉਹ ਹੀ ਚੰਗਾ ਹੈ। ਹੇ ਪ੍ਰਾਣੀ ਰੈਣ ਅਤੇ ਦਿਨ ਤੂੰ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਜੋ ਕਿਛੁ ਵਾਹਿਗੁਰੂ ਕਹੇ ਵੋਹੀ ਭਲਾ ਹੋਗਾ, ਤਾਂ ਤੇ ਰਾਤ੍ਰਿ ਦਿਨ ਹਰੀ ਮੁਰਾਰੀ ਕੇ ਨਾਮ ਕੋ ਧਿਆਵੋ॥੩॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਹ ਸਾਡੇ ਭਲੇ ਵਾਸਤੇ ਹੀ ਹੁੰਦਾ ਹੈ। (ਇਸ ਵਾਸਤੇ, ਹੇ ਭਾਈ!) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ ॥੩॥

ਪਦ ਅਰਥ ਭਲ = ਭਲਾ। ਹੋਸੀ = ਹੋਵੇਗਾ। ਅਨਦਿਨੁ = ਹਰ ਰੋਜ਼, ਹਰ ਵੇਲੇ ॥੩॥

SikhNet (Spanish)Sintamos entonces que todo lo que Hace es bueno y habitemos siempre en el Nombre de Dios. (3)

ਹਰਿ ਜੋ ਕਿਛੁ ਕਰੇ. ਸੁ ਆਪੇ ਆਪੇ; ਓਹੁ. ਪੂਛਿ ਨ ਕਿਸੈ ਕਰੇ ਬੀਚਾਰਿ ॥

har jo kichh kare. su aape aape; ohu. poochh na kisai kare beechaar | Ang 1135

Sant Singh KhalsaWhatever the Lord does, He does by Himself. He does not ask or consult anyone else.
Manmohan SinghWhatever the Lord does, that He does on His own. He asks and consults not any other.
Manmohan Singh (Punjabi)ਜਿਹੜਾ ਕੁਝ ਸਾਈਂ ਕਰਦਾ ਹੈ ਉਸ ਨੂੰ ਉਹ ਆਪਣੇ ਆਪ ਹੀ ਕਰਦਾ ਹੈ। ਉਹ ਕਿਸੇ ਨੂੰ ਪੁਛਦਾ ਅਤੇ ਕਿਸੇ ਨਾਲ ਸਲਾਹ ਨਹੀਂ ਕਰਦਾ।
Fareedkot Teekaਜੋ ਕਛੁ ਵਾਹਿਗੁਰੂ ਕਰਤਾ ਹੈ, ਸੋ ਆਪਣੇ ਆਪ ਹੀ ਕਰਤਾ ਹੈ, ਕਿਸੀ ਸੇ ਪੁਛ ਕੇ ਬੀਚਾਰ ਨਹੀਂ ਕਰਤਾ, ਭਾਵ ਕਿਸੀ ਸੇ ਸਲਾਹ ਨਹੀਂ ਲੇਤਾ ਹੈ॥
Prof. Sahib Singhਪਰਮਾਤਮਾ ਜੋ ਕੁਝ ਕਰਦਾ ਹੈ ਆਪ ਹੀ ਕਰਦਾ ਹੈ ਆਪ ਹੀ ਕਰਦਾ ਹੈ, ਉਹ ਕਿਸੇ ਪਾਸੋਂ ਪੁੱਛ ਕੇ ਨਹੀਂ ਕਰਦਾ, ਕਿਸੇ ਨਾਲ ਵਿਚਾਰ ਕਰ ਕੇ ਨਹੀਂ ਕਰਦਾ।

ਪਦ ਅਰਥ ਆਪੇ = ਆਪ ਹੀ। ਪੂਛਿ = ਪੁੱਛ ਕੇ। ਬੀਚਾਰਿ = ਵਿਚਾਰ ਕਰ ਕੇ।

SikhNet (Spanish)Lo que sea que Dios hace, lo hace por Sí Mismo, no pide consejo a nadie.

ਨਾਨਕ ਸੋ ਪ੍ਰਭੁ ਸਦਾ ਧਿਆਈਐ; ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥

naanak so prabh sadaa dhiaaeeai; jin meliaa satigur kirapaa dhaar |4|1|5| Ang 1135

Sant Singh KhalsaO Nanak, meditate forever on God; granting His Grace, He unites us with the True Guru. ||4||1||5||
Manmohan SinghEver meditate thou on that Lord, O Nanak, who in His mercy, has united thee with thy True Guru.
Manmohan Singh (Punjabi)ਸਦੀਵ ਹੀ ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ, ਜਿਸ ਨੇ ਆਪਣੀ ਰਹਿਮਤ ਦੁਆਰਾ ਤੈਨੂੰ ਤੋਰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਆਪਣੀ ਕਿਰਪਾ ਧਾਰ ਕੇ ਸਤਿਗੁਰੋਂ ਕੋ ਮੇਲਿਆ ਹੈ, ਉਸ ਵਾਹਿਗੁਰੂ ਕੋ ਸਦਾ ਧਿਆਵੀਏ॥੪॥੧॥੫॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਜਿਸ ਨੇ ਮੇਹਰ ਕਰ ਕੇ (ਅਸਾਨੂੰ) ਗੁਰੂ ਮਿਲਾਇਆ ਹੈ ॥੪॥੧॥੫॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਧਾਰਿ = ਧਾਰ ਕੇ ॥੪॥੧॥੫॥

SikhNet (Spanish)Dice Nanak, contemplemos siempre a nuestro Dios, Quien en Su Misericordia nos une con el Guru. (4-1-5)
Answers quote the Granth verbatim with Ang citations. AI commentary is not Gurbani and not a religious ruling.