ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤੂ ਆਪੇ ਸਿਸਟਿ ਕਰਤਾ; ਸਿਰਜਣਹਾਰਿਆ ॥
too aape sisatt karataa; sirajanahaariaa |
Sant Singh KhalsaYou Yourself are the Creator, the Fashioner of the world.
Manmohan SinghThou Thyself, O Lord, art the Designer and the Creator of the world.
Manmohan Singh (Punjabi)ਤੂੰ ਖੁਦ ਹੀ, ਹੇ ਸਾਹਿਬ! ਸੰਸਾਰ ਦਾ ਘੜਣਹਾਰ ਅਤੇ ਰਚਣ ਵਾਲਾ ਹੈ।
Fareedkot Teekaਹੇ ਉਤਪਤ ਕਰਨੇਹਾਰ! ਤੂੰ ਸਭ ਸ੍ਰਿਸ਼ਟੀ ਕਾ ਕਰਤਾ ਆਪ ਹੀ ਹੈਂ॥
Prof. Sahib Singhਹੇ ਸਿਰਜਣਹਾਰ! ਤੂੰ ਆਪ ਹੀ ਸੰਸਾਰ ਦੇ ਰਚਣ ਵਾਲਾ ਹੈਂ;
SikhNet (Spanish)Eres mi Único Señor Creador; has construido Tu Propio Teatro y lo has adornado también.
ਤੁਧੁ ਆਪੇ ਖੇਲੁ ਰਚਾਇ; ਤੁਧੁ ਆਪਿ ਸਵਾਰਿਆ ॥
tudh aape khel rachaae; tudh aap savaariaa |
Sant Singh KhalsaYou Yourself have arranged the play, and You Yourself arrange it.
Manmohan SinghThou Thyself hast arranged the play and Thou Thyself has attuned it.
Manmohan Singh (Punjabi)ਤੂੰ ਖੁਦ ਹੀ ਤਮਾਸ਼ਾ ਬਣਾਇਆ ਹੈ ਅਤੇ ਤੂੰ ਖੁਦ ਹੀ ਇਸ ਨੂੰ ਸੁਰ ਤਾਲ ਵਿੱਚ ਬੰਨ੍ਹਿਆ ਹੈ।
Fareedkot Teekaਤੁਮ ਨੇ ਆਪ ਹੀ ਜਗਤ ਖੇਲ ਕੋ ਰਚਾਇ ਕਰ, ਬਹੁੜੋ ਆਪ ਹੀ ਤਿਨ ਕੋ ਸਵਾਰਨਾ ਕੀਆ ਹੈ॥
Prof. Sahib Singh(ਸੰਸਾਰ-ਰੂਪ) ਖੇਡ ਬਣਾ ਕੇ ਤੂੰ ਆਪ ਹੀ ਇਸ ਨੂੰ ਸੋਹਣਾ ਬਣਾਇਆ ਹੈ; ਸੰਸਾਰ ਰਚਣ ਵਾਲਾ ਤੂੰ ਆਪ ਹੈਂ।
SikhNet (Spanish)Eres mi Señor Benévolo; gozas en Tu Ser de Tus Bienaventuranzas.
ਦਾਤਾ ਕਰਤਾ ਆਪਿ; ਆਪਿ ਭੋਗਣਹਾਰਿਆ ॥
daataa karataa aap; aap bhoganahaariaa |
Sant Singh KhalsaYou Yourself are the Giver and the Creator; You Yourself are the Enjoyer.
Manmohan SinghThyself Thou art the Beneficent Creator and Thyself, the Enjoyer.
Manmohan Singh (Punjabi)ਆਪੇ ਹੀ ਤੂੰ ਦਾਤਾਰ ਸਿਰਜਣਹਾਰ ਹੈਂ ਅਤੇ ਆਪੇ ਹੀ ਅਨੰਦ ਮਾਨਣ ਵਾਲਾ।
Fareedkot Teekaਹੇ ਕਰਤਾਰ! ਤੂੰ ਆਪ ਹੀ ਸਰਬ ਕੋ ਦਾਨ ਕਰਨੇਹਾਰਾ ਹੈਂ, ਪੁਨਾ ਆਪ ਹੀ (ਆ) ਵਸ਼ੇਸ਼ ਕਰ ਕੇ ਭੋਗਣੇਹਾਰਾ ਹੈਂ॥
Prof. Sahib Singhਇਸ ਨੂੰ ਦਾਤਾਂ ਬਖ਼ਸ਼ਣ ਵਾਲਾ ਭੀ ਤੂੰ ਆਪ ਹੀ ਹੈਂ, ਉਹਨਾਂ ਦਾਤਾਂ ਨੂੰ ਭੋਗਣ ਵਾਲਾ ਭੀ ਤੂੰ ਹੀ ਹੈਂ;
SikhNet (Spanish)Tu Decreto, oh Señor, se establece por todas partes;
ਸਭੁ ਤੇਰਾ ਸਬਦੁ ਵਰਤੈ; ਉਪਾਵਣਹਾਰਿਆ ॥
sabh teraa sabad varatai; upaavanahaariaa |
Sant Singh KhalsaThe Word of Your Shabad is pervading everywhere, O Creator Lord.
Manmohan SinghThy writ runs everywhere, O my Creator.
Manmohan Singh (Punjabi)ਤੇਰਾ ਹੁਕਮ ਹਰ ਥਾਂ ਚੱਲਦਾ ਹੈ, ਹੇ ਮੇਰੇ ਸਿਰਣਹਾਰ!
Fareedkot Teekaਹੇ ਉਤਪਤ ਕਰਣੇਹਾਰੇ! ਸਰਬ ਸ੍ਰਿਸ਼ਟੀ ਮੇਂ ਤੇਰਾ ਹੀ (ਸਬਦੁ) ਹੁਕਮ ਵਰਤ ਰਹਾ ਹੈ॥
Prof. Sahib Singhਹੇ (ਜਗਤ ਨੂੰ) ਪੈਦਾ ਕਰਨ ਵਾਲੇ! ਸਭ ਥਾਈਂ ਤੇਰੀ ਜੀਵਨ-ਰੌ ਵਰਤ ਰਹੀ ਹੈ।
ਪਦ ਅਰਥ ਸਬਦੁ = ਹੁਕਮ, ਜੀਵਨ-ਰੌ।
SikhNet (Spanish)has puesto la creación en existencia.
ਹਉ. ਗੁਰਮੁਖਿ ਸਦਾ ਸਲਾਹੀ; ਗੁਰ ਕਉ ਵਾਰਿਆ ॥੧॥
hau. guramukh sadaa salaahee; gur kau vaariaa |1|
Sant Singh KhalsaAs Gurmukh, I ever praise the Lord; I am a sacrifice to the Guru. ||1||
Manmohan SinghBy Guru's grace, I ever praise the Lord and unto the Guru, I am a sacrifice.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਸਦੀਵ ਹੀ ਸੁਆਮੀ ਦੀ ਸਿਫ਼ਤ ਕਰਦਾ ਹਾਂ। ਗੁਰਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ।
Fareedkot Teekaਮੈਂ ਗੁਰੋਂ ਦੁਆਰੇ ਤੇਰੇ ਕੋ ਸਦੀਵ ਸਲਾਹਣਾ ਕਰਤਾ ਹੂੰ, ਪੁਨਾ ਤਿਨ ਗੁਰੋਂ ਕੇ ਸਦੀਵ ਬਲਿਹਾਰਨੇ ਜਾਤਾ ਹੂੰ॥੧॥
Prof. Sahib Singh(ਪਰ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਜਿਸ ਦੇ ਸਨਮੁਖ ਹੋ ਕੇ ਤੇਰੀ ਸਿਫ਼ਤ-ਸਾਲਾਹ ਸਦਾ ਕਰ ਸਕਦਾ ਹਾਂ ॥੧॥
ਪਦ ਅਰਥ ਹਉ = ਮੈਂ। ਗੁਰਮੁਖਿ = ਗੁਰੂ ਦੀ ਰਾਹੀਂ ॥੧॥
SikhNet (Spanish)Como Gurmukj, alabo siempre al Señor y ofrezco mi vida en sacrificio al Guru. (1)