ੴ

ਸਿੱਖਬਾਣੀ · SikhBani

ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥

soratth taam suhaavanee jaa har naam dtandtole
Guru Ramdas Ji ਗੁਰੂ ਰਾਮਦਾਸ ਜੀ · Raag Sorath · Ang 642 · 7 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸੋਰਠਿ ਤਾਮਿ ਸੁਹਾਵਣੀ; ਜਾ ਹਰਿ ਨਾਮੁ ਢੰਢੋਲੇ ॥

soratth taam suhaavanee; jaa har naam dtandtole |

Sant Singh KhalsaSorat'h is beautiful only when it leads the soul-bride to seek the Lord's Name.
Manmohan SinghThen alone is the Sorath measure beauteous, when, through it, the bride seeks the Lord's Name.
Manmohan Singh (Punjabi)ਕੇਵਲ ਤਦ ਹੀ ਸੋਰਠਿ ਰਾਗਣੀ ਸੁੰਦਰ ਹੈ, ਜਦ ਇਸ ਦੇ ਰਾਹੀਂ ਪਤਨੀ ਪ੍ਰਭੂ ਦੇ ਨਾਮ ਨੂੰ ਢੂੰਡਦੀ ਹੈ।
Fareedkot Teekaਸੋਰਠ ਰਾਗਣੀ ਗਾਈ ਹੂਈ ਵਾ ਸੋਰਠ ਬੁਧੀ ਤੋ ਸੋਭਨੀਕ ਹੈ, ਜੋ ਹਰੀ ਨਾਮ ਕੋ (ਢੰਢੋਲੇ) ਖੋਜਣਾ ਕਰੇ॥
Prof. Sahib Singhਸੋਰਠਿ ਰਾਗਣੀ ਤਦੋਂ ਸੋਹਣੀ ਹੈ, ਜੇ (ਇਸ ਦੀ ਰਾਹੀਂ ਜੀਵ-ਇਸਤ੍ਰੀ) ਹਰੀ ਦੇ ਨਾਮ ਦੀ ਖੋਜ ਕਰੇ,

ਪਦ ਅਰਥ ਤਾਮਿ = ਤਦੋਂ।

SikhNet (Spanish)Sorath es Bendito, si a través de él la novia Alma busca el Nombre del Señor,

ਗੁਰ ਪੁਰਖੁ ਮਨਾਵੈ ਆਪਣਾ; ਗੁਰਮਤੀ ਹਰਿ ਹਰਿ ਬੋਲੇ ॥

gur purakh manaavai aapanaa; guramatee har har bole |

Sant Singh KhalsaShe pleases her Guru and God; under Guru's Instruction, she speaks the Name of the Lord, Har, Har.
Manmohan SinghPleases she, her Guru-God and, through the Guru's instruction, utters she, the Lord's Name.
Manmohan Singh (Punjabi)ਉਹ ਆਪਣੇ ਗੁਰੂ-ਪ੍ਰਮੇਸ਼ਰ ਨੂੰ ਪ੍ਰਸੰਨ ਕਰਦੀ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਨੂੰ ਉਚਾਰਦੀ ਹੈ।
Fareedkot Teeka(ਪੁਰਖੁ) ਪੂਰਨ ਰੂਪ ਆਪਣਾ ਗੁਰੂ (ਮਨਾਵੈ) ਪੂਜਨ ਕਰੇ, ਤਿਨ ਗੁਰੋਂ ਕੀ (ਮਤੀ) ਸਿਖ੍ਯਾ ਕਰ ਹਰਿ ਹਰਿ ਨਾਮ ਉਚਾਰਨ ਕਰੇ॥
Prof. Sahib Singhਆਪਣੇ ਵੱਡੇ ਪਤੀ ਹਰੀ ਨੂੰ ਪ੍ਰਸੰਨ ਕਰੇ ਤੇ ਸਤਿਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦਾ ਸਿਮਰਨ ਕਰੇ;
SikhNet (Spanish)Jar, Jar, complace a su Guru, el Purusha, y a través de la Palabra del Shabd del Guru recita el Naam.

ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ; ਹਰਿ ਰਤੀ ਹਰਿ ਰੰਗਿ ਚੋਲੇ ॥

har prem kasaaee dinas raat; har ratee har rang chole |

Sant Singh KhalsaShe is attracted to the Lord's Name, day and night, and her body is drenched in the color of the Love of the Lord, Har, Har.
Manmohan SinghDay and night she remains attracted by God's love and her body cloak is imbued with the Lord's God's affection.
Manmohan Singh (Punjabi)ਦਿਨ ਰਾਤ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਖਿੱਚੀ ਰਹਿੰਦੀ ਹੈ ਅਤੇ ਉਸ ਦੀ ਦੇਹ ਦਾ ਚੋਗਾ ਸੁਆਮੀ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।
Fareedkot Teekaਜਿਸ ਕੋ ਰਾਤ੍ਰ ਦਿਨ ਹਰੀ ਕੇ ਪ੍ਰੇਮ ਕੀ ਖੈਂਚ ਆਈ ਹੈ, ਵਹੁ ਜਗ੍ਯਾਸੂ ਰੂਪ ਇਸਤ੍ਰੀ (ਚੋਲੇ) ਸਰੀਰ ਕਰ ਕੇ ਹਰਿ ਹਰਿ ਨਾਮ ਕੇ ਰੰਗ ਮੇਂ ਰਤੀ ਰਹਿਤੀ ਹੈ, ਭਾਵ ਸੇ ਸਰੀਰ ਕਰ ਕੇ ਭੀ ਭਗਤੀ ਕਰਤੀ ਹੈ॥
Prof. Sahib Singhਦਿਨ ਰਾਤ ਹਰੀ ਦੇ ਪ੍ਰੇਮ ਦੀ ਖਿੱਚੀ ਹੋਈ ਆਪਣੇ (ਸਰੀਰ-ਰੂਪ) ਚੋਲੇ ਨੂੰ ਹਰੀ ਦੇ ਰੰਗ ਵਿਚ ਰੰਗੀ ਰੱਖੇ।

ਪਦ ਅਰਥ ਪ੍ਰੇਮਿ = ਪ੍ਰੇਮ ਦੀ ਰਾਹੀਂ। ਕਸਾਈ = ਖਿੱਚੀ ਹੋਈ। ਚੋਲਾ = ਸਰੀਰ।

SikhNet (Spanish)Ella se entona siempre en el Amor del Nombre y su cuerpo está teñido de Su Color.

ਹਰਿ ਜੈਸਾ ਪੁਰਖੁ. ਨ ਲਭਈ; ਸਭੁ ਦੇਖਿਆ ਜਗਤੁ ਮੈ ਟੋਲੇ ॥

har jaisaa purakh. na labhee; sabh dekhiaa jagat mai ttole |

Sant Singh KhalsaNo other being like the Lord God can be found; I have looked and searched over the whole world.
Manmohan SinghGod like Lord, if found not; I have seen and searched the whole world through.
Manmohan Singh (Punjabi)ਵਾਹਿਗੁਰੂ ਵਰਗਾ, ਸੁਆਮੀ ਨਹੀਂ ਮਿਲਦਾ। ਮੈਂ ਸਾਰਾ ਸੰਸਾਰ ਦੇਖ ਭਾਲ ਲਿਆ ਹੈ।
Fareedkot Teekaਹਰੀ ਕੇ ਸਮਾਨ ਕੋਈ ਪੁਰਖ ਦ੍ਰਿਸਟ ਨਹੀਂ ਆਵਤਾ ਹੈ, ਮੈਂ ਸਭੀ ਸੰਸਾਰ (ਟੋਲੇ) ਢੂੰਢ ਕਰ ਕੇ ਦੇਖ ਲੀਆ ਹੈ॥
Prof. Sahib Singhਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਹੈ ਪਰਮਾਤਮਾ ਜਿਹਾ ਕੋਈ ਪੁਰਖ ਨਹੀਂ ਲੱਭਾ।
SikhNet (Spanish)He buscado a través del mundo entero y como el Señor, no existe otro.

ਗੁਰਿ ਸਤਿਗੁਰਿ. ਨਾਮੁ ਦ੍ਰਿੜਾਇਆ; ਮਨੁ. ਅਨਤ ਨ ਕਾਹੂ ਡੋਲੇ ॥

gur satigur. naam drirraaeaa; man. anat na kaahoo ddole |

Sant Singh KhalsaThe Guru, the True Guru, has implanted the Naam within me; my mind does not waver any more.
Manmohan SinghThe great True Guru has implanted the Name in me and my soul wabbles not anywhere else.
Manmohan Singh (Punjabi)ਵੱਡੇ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੇਰੀ ਜਿੰਦੜੀ ਹੋਰਸ ਕਿਧਰੇ ਡਿੱਕੋ-ਡੋਲੇ ਨਹੀਂ ਖਾਂਦੀ।
Fareedkot Teekaਪੂਜ੍ਯ ਸਤਿਗੁਰੋਂ ਨੇ ਹਮਾਰੇ ਕੋ ਨਾਮ ਦ੍ਰਿੜ ਕਰਾਇਆ ਹੈ, ਇਸ ਲੀਏ ਹਮਾਰਾ ਮਨ ਔਰ ਕਿਸੀ ਤਰਫ ਡੋਲਤਾ ਨਹੀਂ ਹੈ॥
Prof. Sahib Singhਗੁਰੂ ਸਤਿਗੁਰੂ ਨੇ ਹਰੀ ਦਾ ਨਾਮ (ਮੇਰੇ ਹਿਰਦੇ ਵਿਚ) ਦ੍ਰਿੜ੍ਹ ਕੀਤਾ ਹੈ, (ਇਸ ਕਰ ਕੇ ਹੁਣ) ਮੇਰਾ ਮਨ ਕਿਧਰੇ ਡੋਲਦਾ ਨਹੀਂ;

ਪਦ ਅਰਥ ਅਨਤ = ਕਿਸੇ ਹੋਰ ਪਾਸੇ।

SikhNet (Spanish)El Guru me ha bendecido con Su Nombre y así mi mente no vacila por el amor de otro.

ਜਨੁ ਨਾਨਕੁ. ਹਰਿ ਕਾ ਦਾਸੁ ਹੈ; ਗੁਰ ਸਤਿਗੁਰ ਕੇ ਗੋਲ ਗੋਲੇ ॥੨॥

jan naanak. har kaa daas hai; gur satigur ke gol gole |2|

Sant Singh KhalsaServant Nanak is the Lord's slave, the slave of the slaves of the Guru, the True Guru. ||2||
Manmohan SinghSerf Nanak is the servant of God and the slave is the servant of God and the slave of the slaves of the Great True Guru.
Manmohan Singh (Punjabi)ਨਫਰ ਨਾਨਕ ਵਾਹਿਗੁਰੂ ਦਾ ਸੇਵਕ ਅਤੇ ਵਿਸ਼ਾਲ ਸੱਚੇ ਗੁਰਾਂ ਦੇ ਗੁਮਾਸ਼ਤਿਆਂ ਦਾ ਗੁਮਾਸ਼ਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਹਰੀ ਕਾ ਦਾਸ ਹੂੰ, ਪੁਨਾ ਪੂਜ੍ਯ ਸਤਿਗੁਰੋਂ ਕੇ ਦਾਸੋਂ ਕਾ ਦਾਸ ਹੂੰ। ਵਾ ਹਰਿ ਕਾ ਸ੍ਵਰੂਪ ਜੋ ਪੂਜ੍ਯ ਸਤਿਗੁਰੂ ਹੈਂ ਤਿਨ ਕੇ ਦਾਸੋਂ ਕੇ ਜੋ ਦਾਸ ਹੈਂ, ਮੈਂ ਜਨ ਕਾ ਮਨ ਤਿਨ ਕਾ ਦਾਸ ਹੈ॥੨॥☬ਪਰਮੇਸ਼ਰ ਕੇ ਸਨਮੁਖ ਉਸਤਤੀ ਕਹਤੇ ਹੈਂ:
Prof. Sahib Singhਦਾਸ ਨਾਨਕ ਪ੍ਰਭੂ ਦਾ ਦਾਸ ਹੈ ਤੇ ਗੁਰੂ ਸਤਿਗੁਰੂ ਦੇ ਦਾਸਾਂ ਦਾ ਦਾਸ ਹੈ ॥੨॥

ਪਦ ਅਰਥ ਗੋਲ ਗੋਲੇ = ਗੋਲਿਆਂ ਦਾ ਗੋਲਾ ॥੨॥

SikhNet (Spanish)Nanak es el Esclavo del Señor; no, en realidad, él es el Esclavo de los Esclavos del Guru. (2)
Answers quote the Granth verbatim with Ang citations. AI commentary is not Gurbani and not a religious ruling.