ਕਈ ਕੋਟਿ; ਪਾਰਬ੍ਰਹਮ ਕੇ ਦਾਸ ॥
kee kott; paarabraham ke daas |
Sant Singh KhalsaMany millions are the servants of the Supreme Lord God.
Manmohan SinghMillions upon millions are the slaves of the Transcendent Lord,
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਹੀ ਹਨ ਪਰਮ ਪ੍ਰਭੂ ਦੇ ਗੋਲੇ,
Fareedkot Teekaਕਈ ਕ੍ਰੋੜੋਂ ਹੀ ਤਿਸ ਪਾਰਬ੍ਰਹਮ ਕੇ ਦਾਸ ਹੈਂ॥
Prof. Sahib Singh(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ,
SikhNet (Spanish)Millones son los que se acercan al Señor a través del Servicio,
ਤਿਨ ਹੋਵਤ; ਆਤਮ ਪਰਗਾਸ ॥
tin hovat; aatam paragaas |
Sant Singh KhalsaTheir souls are enlightened.
Manmohan Singhand their souls are enlightened.
Manmohan Singh (Punjabi)ਅਤੇ ਉਨ੍ਹਾਂ ਦੇ ਮਨ ਰੋਸ਼ਨ ਹੋ ਜਾਂਦੇ ਹਨ।
Fareedkot Teekaਤਿਨ ਦਾਸਾ ਭਾਵ ਵਾਰਿਓਂ ਕੇ ਰਿਦੇ ਮੇਂ ਆਤਮ ਗਿਆਨੁ ਹੋਤਾ ਹੈ॥
Prof. Sahib Singhਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ;ਪਦ ਅਰਥ ਪਰਗਾਸ = ਚਾਨਣ।
SikhNet (Spanish)iluminando así sus mentes.
ਕਈ ਕੋਟਿ; ਤਤ ਕੇ ਬੇਤੇ ॥
kee kott; tat ke bete |
Sant Singh KhalsaMany millions know the essence of reality.
Manmohan SinghMany millions are the knower of the reality,
Manmohan Singh (Punjabi)ਅਨੇਕਾਂ ਕ੍ਰੋੜ ਹਨ ਅਸਲੀਅਤ ਨੂੰ ਜਾਨਣ ਵਾਲੇ,
Fareedkot Teekaਕਈ ਕ੍ਰੋੜੋਂ ਹੀ ਤਤ ਸੂਰਪ ਕੇ (ਬੇਤੇ) ਜਾਣਨੇ ਹਾਰੇ ਹੈਂ॥
Prof. Sahib Singhਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ,ਪਦ ਅਰਥ ਤਤ = ਅਸਲੀਅਤ। ਬੇਤੇ = ਜਾਣਨ ਵਾਲੇ, ਮਹਰਮ।
SikhNet (Spanish)Millones son los que conocen la Esencia de la Realidad;
ਸਦਾ ਨਿਹਾਰਹਿ; ਏਕੋ ਨੇਤ੍ਰੇ ॥
sadaa nihaareh; eko netre |
Sant Singh KhalsaTheir eyes gaze forever on the One alone.
Manmohan Singhand with their eyes, they ever behold the One Lord.
Manmohan Singh (Punjabi)ਅਤੇ ਆਪਣੀਆਂ ਅੱਖਾਂ ਨਾਲ ਉਹ ਹਮੇਸ਼ਾਂ ਇਕ ਸਾਈਂ ਨੂੰ ਦੇਖਦੇ ਹਨ।
Fareedkot Teekaਸੋ ਤਤ ਵੇਤਾ ਨੇਤ੍ਰੋਂ ਕਰ ਕੇ ਸਦਾ ਏਕ ਵਾਹਿਗੁਰੂ ਕੌ ਹੀ ਸਰਬ ਮੇਂ ਬਿਆਪਕ ਦੇਖਤੇ ਹੈਂ॥
Prof. Sahib Singhਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ;ਪਦ ਅਰਥ ਨਿਹਾਰਹਿ = ਵੇਖਦੇ ਹਨ। ਨੇਤ੍ਰੇ = ਅੱਖਾਂ ਨਾਲ।
SikhNet (Spanish)ellos no ven más que al Uno en todas partes.
ਕਈ ਕੋਟਿ; ਨਾਮ ਰਸੁ ਪੀਵਹਿ ॥
kee kott; naam ras peeveh |
Sant Singh KhalsaMany millions drink in the essence of the Naam.
Manmohan SinghMany millions drink the Name nectar.
Manmohan Singh (Punjabi)ਅਨੇਕਾਂ ਕ੍ਰੋੜ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ।
Fareedkot Teekaਪੁਨਾ ਕਈ ਕ੍ਰੋੜੋਂ ਨਾਮ ਅੰਮ੍ਰਿਤ ਰਸੁ ਕੌ ਪਾਨ ਕਰਤੇ ਹੈਂ॥
Prof. Sahib Singhਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ,
SikhNet (Spanish)Incontables son los que beben el Néctar del Santo Nombre
ਅਮਰ ਭਏ; ਸਦ ਸਦ ਹੀ ਜੀਵਹਿ ॥
amar bhe; sad sad hee jeeveh |
Sant Singh KhalsaThey become immortal; they live forever and ever.
Manmohan SinghThey become immortal and love for ever and aye.
Manmohan Singh (Punjabi)ਉਹ ਸਦੀਵੀ ਸਥਿਰ ਹੋ ਜਾਂਦੇ ਹਨ ਅਤੇ ਹਮੇਸ਼ਾਂ ਹਮੇਸ਼ਾਂ ਲਈ ਜੀਉਂਦੇ ਰਹਿੰਦੇ ਹਨ।
Fareedkot Teekaਸੋ ਪਾਨ ਕਰਨੇ ਹਾਰੇ ਅਮਰ ਹੋ ਕਰ ਸਰਬ ਸਮੇਂ ਮੇਂ ਸਦਾ ਜੀਵਤੇ ਹੈਂ॥
Prof. Sahib Singhਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ।ਪਦ ਅਰਥ ਅਮਰ = ਜਨਮ ਮਰਨ ਤੋਂ ਰਹਿਤ। ਸਦ = ਸਦਾ।
SikhNet (Spanish)y conquistan la inmortalidad.
ਕਈ ਕੋਟਿ; ਨਾਮ ਗੁਨ ਗਾਵਹਿ ॥
kee kott; naam gun gaaveh |
Sant Singh KhalsaMany millions sing the Glorious Praises of the Naam.
Manmohan SinghMillions upon millions sing the praises of the Name.
Manmohan Singh (Punjabi)ਕ੍ਰੋੜਾਂ ਉਤੇ ਕ੍ਰੋੜਾਂ ਨਾਮ ਦਾ ਜੱਸ ਗਾਇਨ ਕਰਦੇ ਹਨ।
Fareedkot Teekaਕਈ ਕ੍ਰੋੜੋਂ ਹੀ ਵਾਹਿਗੁਰੂ ਕਾ ਨਾਮ ਉਚਾਰਨ ਕਰ ਕੇ ਤਿਸ ਕੇ ਗੁਣੋਂ ਕੌ ਗਾਵਤੇ ਹੈਂ॥
Prof. Sahib Singhਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ,
SikhNet (Spanish)Millones cantan las excelencias del Nombre,
ਆਤਮ ਰਸਿ; ਸੁਖਿ ਸਹਜਿ ਸਮਾਵਹਿ ॥
aatam ras; sukh sehaj samaaveh |
Sant Singh KhalsaThey are absorbed in intuitive peace and pleasure.
Manmohan SinghThey are absorbed in Divine delight and Eternal Beatitude.
Manmohan Singh (Punjabi)ਉਹ ਈਸ਼ਵਰੀ ਅਨੰਦ ਤੇ ਸਦੀਵੀ ਪਰਮ ਪ੍ਰਸੰਨਤਾ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸੋ ਪੁਰਸ਼ ਆਤਮ ਰਸ ਕੌ ਪਾਇ ਕਰ ਸਹਜੇ ਹੀ, ਵਾ ਸਹਜ ਸੁਖ ਮੇਂ ਸਮਾਵਤੇ ਹੈਂ॥
Prof. Sahib Singhਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।ਪਦ ਅਰਥ ਆਤਮ ਰਸਿ = ਆਤਮਾ ਦੇ ਰਸ ਵਿਚ, ਆਤਮਕ ਆਨੰਦ ਵਿਚ। ਸਮਾਵਹਿ = ਟਿਕੇ ਰਹਿੰਦੇ ਹਨ।
SikhNet (Spanish)viven integrados con su Alma y gozan de la Felicidad Espiritual.
ਅਪੁਨੇ ਜਨ ਕਉ; ਸਾਸਿ ਸਾਸਿ ਸਮਾਰੇ ॥
apune jan kau; saas saas samaare |
Sant Singh KhalsaHe remembers His servants with each and every breath.
Manmohan SinghHis servants, He remembers with every breath.
Manmohan Singh (Punjabi)ਆਪਣੇ ਸੇਵਕਾਂ ਨੂੰ ਉਹ ਹਰ ਸੁਆਸ ਨਾਲ ਯਾਦ ਕਰਦਾ ਹੈ।
Fareedkot Teekaਜੋ ਅਪਨੇ ਜਨ ਵਾਹਿਗੁਰੂ ਨੇ ਸ੍ਵਾਸ ਸ੍ਵਾਸ ਅਰਥਾਤ ਸਰਬ ਸਮੇਂ ਮੇਂ ਸੰਮਾਰੇ ਹੈਂ॥
Prof. Sahib Singhਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ,ਪਦ ਅਰਥ ਸਾਸਿ ਸਾਸਿ = ਦਮ-ਬ-ਦਮ। ਸਮਾਰੇ = ਸੰਭਾਲਦਾ ਹੈ, ਚੇਤੇ ਰੱਖਦਾ ਹੈ।
SikhNet (Spanish)El Señor se acuerda siempre de Sus Sirvientes
ਨਾਨਕ ਓਇ; ਪਰਮੇਸੁਰ ਕੇ ਪਿਆਰੇ ॥੮॥੧੦॥
naanak oe; paramesur ke piaare |8|10|
Sant Singh KhalsaO Nanak, they are the beloveds of the Transcendent Lord God. ||8||10||
Manmohan SinghNanak they are the beloveds of the Supreme Lord.
Manmohan Singh (Punjabi)ਨਾਨਕ ਉਹ ਸ਼ਰੋਮਣੀ ਸਾਹਿਬ ਦੇ ਮਾਸ਼ੂਕ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਭਗਤਿ ਜਨ ਪਰਮੇਸ੍ਵਰ ਕੇ ਪਿਆਰੇ ਹੈਂ॥੮॥੧੦॥
Prof. Sahib Singh(ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ॥੮॥੧੦॥ਪਦ ਅਰਥ ਓਇ = ਉਹ (ਸੇਵਕ ਜੋ ਉਸ ਵਿਚ ਲੀਨ ਰਹਿੰਦੇ ਹਨ) {ਲਫ਼ਜ਼ 'ਓਇ' ਬਹੁ-ਵਚਨ ਹੈ} ॥੮॥
SikhNet (Spanish)y ellos son los Bienamados de Dios.(8-10)