ਕਈ ਕੋਟਿ; ਰਾਜਸ ਤਾਮਸ ਸਾਤਕ ॥
kee kott; raajas taamas saatak |
Sant Singh KhalsaMany millions abide in heated activity, slothful darkness and peaceful light.
Manmohan SinghMany millions abide in the dispositions of activity, darkness and calmness.
Manmohan Singh (Punjabi)ਕਈ ਕ੍ਰੋੜ ਹੀ ਤੁੰਦੀ ਹਨ੍ਹੇਰੇ ਅਤੇ ਸ਼ਾਂਤੀ ਦੇ ਸੁਭਾਵਾਂ ਅੰਦਰ ਵੱਸਦੇ ਹਨ।
Fareedkot Teekaਕਈ ਕ੍ਰੋੜੋਂ ਰਾਜਸੀ ਔ ਤਾਮਸੀ ਪੁਨਾ ਸਾਂਤਕੀ ਅਰਥਾਤ ਤ੍ਰਿਗੁਣੀ ਜੀਵ ਕੀਏ ਹੈਂ॥
Prof. Sahib Singhਕਰੋੜਾਂ ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿਚ ਹਨ,ਪਦ ਅਰਥ ਰਾਜਸ......, {Skt. रजस्, सत्व, तमस्} ਮਾਇਆ ਦੇ ਤ੍ਰੈਵੈ ਗੁਣ।
SikhNet (Spanish)Millones y millones transcurren en la actividad, en la inercia o en la pureza.
ਕਈ ਕੋਟਿ. ਬੇਦ ਪੁਰਾਨ; ਸਿਮ੍ਰਿਤਿ ਅਰੁ ਸਾਸਤ ॥
kee kott. bed puraan; simrit ar saasat |
Sant Singh KhalsaMany millions are the Vedas, Puraanas, Simritees and Shaastras.
Manmohan SinghThere are many millions of Vedas, Puranas, Simirtis and Shastras.
Manmohan Singh (Punjabi)ਕਈ ਕ੍ਰੋੜ ਹਨ ਵੇਦ, ਪੁਰਾਣ, ਸਿੰਮ੍ਰਤੀਆਂ ਅਤੇ ਸ਼ਾਸਤਰ।
Fareedkot Teekaਕਈ ਕ੍ਰੋੜੋਂ ਵੇਦ ਪੁਰਾਨ ਸਿਮ੍ਰਿਤੀਆਂ ਔ ਸ਼ਾਸਤ੍ਰ ਹੈਂ॥
Prof. Sahib Singhਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ;
SikhNet (Spanish)Millones los Vedas, Puranas Smritis y Shastras.
ਕਈ ਕੋਟਿ; ਕੀਏ ਰਤਨ ਸਮੁਦ ॥
kee kott; kee ratan samud |
Sant Singh KhalsaMany millions are the pearls of the oceans.
Manmohan SinghMany millions of oceans with pearls have been made.
Manmohan Singh (Punjabi)ਕਈ ਕ੍ਰੋੜ ਮੋਤੀਆਂ ਵਾਲੇ ਸਮੁੰਦਰ ਸਾਜੇ ਗਏ ਹਨ।
Fareedkot Teekaਕਈ ਕ੍ਰੋੜੋਂ ਰਤਨੋਂ ਵਾਰੇ ਸਮੁੰਦਰ ਵਾ ਰਤਨ ਔ ਸਮੁੰਦ ਕੀਏ ਹੈਂ॥
Prof. Sahib Singhਸਮੁੰਦਰ ਵਿਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ,
SikhNet (Spanish)Millones las perlas de los océanos,
ਕਈ ਕੋਟਿ; ਨਾਨਾ ਪ੍ਰਕਾਰ ਜੰਤ ॥
kee kott; naanaa prakaar jant |
Sant Singh KhalsaMany millions are the beings of so many descriptions.
Manmohan SinghMany millions are the beings of various descriptions.
Manmohan Singh (Punjabi)ਅਨੇਕਾਂ ਕ੍ਰੋੜ ਹਨ ਅਨੇਕਾਂ ਭਾਤਾਂ ਦੇ ਜੀਵ।
Fareedkot Teekaਪੁਨਾ ਕਈ ਕ੍ਰੋੜੋਂ ਹੀ ਨਾਨਾ ਪ੍ਰਕਾਰੋਂ ਕੇ ਜੀਵ ਕੀਏ ਹੈਂ॥
Prof. Sahib Singhਅਤੇ ਕਈ ਕਿਸਮਾਂ ਦੇ ਜੀਅ ਜੰਤ ਬਣਾ ਦਿੱਤੇ ਹਨ;ਪਦ ਅਰਥ ਨਾਨਾ ਪ੍ਰਕਾਰ = ਕਈ ਕਿਸਮ ਦੇ।
SikhNet (Spanish)millones son las diversas especies de criaturas.
ਕਈ ਕੋਟਿ; ਕੀਏ ਚਿਰ ਜੀਵੇ ॥
kee kott; kee chir jeeve |
Sant Singh KhalsaMany millions are made long-lived.
Manmohan SinghMany millions are made who live-long.
Manmohan Singh (Punjabi)ਅਨੇਕਾਂ ਕ੍ਰੋੜ ਵਧੇਰਾ ਚਿਰ ਜੀਉਣ ਵਾਲੇ ਬਣਾਏ ਗਏ ਹਨ।
Fareedkot Teekaਕਈ ਕ੍ਰੋੜੋਂ ਤਿਸ ਵਾਹਿਗੁਰੂ ਨੇ ਕਾਕਭਸੁੰਡ ਲੋਮਸ ਆਦੀ ਚਿਰ ਪ੍ਰਯੰਤ ਜੀਵਣੇ ਵਾਲੇ ਚਿਰੰਜੀਵ ਕੀਏ ਹੈਂ॥
Prof. Sahib Singhਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ,ਪਦ ਅਰਥ ਚਿਰ ਜੀਵੇ = ਚਿਰ ਤਕ ਜੀਊਣ ਵਾਲੇ, ਲੰਮੀਆਂ ਉਮਰਾਂ ਵਾਲੇ।
SikhNet (Spanish)Millones viven una larga vida;
ਕਈ ਕੋਟਿ; ਗਿਰੀ ਮੇਰ ਸੁਵਰਨ ਥੀਵੇ ॥
kee kott; giree mer suvaran theeve |
Sant Singh KhalsaMany millions of hills and mountains have been made of gold.
Manmohan Singh(By Lord's order) many millions of hills and mountains have become of gold.
Manmohan Singh (Punjabi)(ਪ੍ਰਭੂ ਦੇ ਹੁਕਮ ਦੁਆਰਾ) ਅਨੇਕਾਂ ਕ੍ਰੋੜ ਪਹਾੜੀਆਂ ਤੇ ਪਹਾੜ ਸੋਨੇ ਦੇ ਹੋ ਗਏ ਹਨ।
Fareedkot Teekaਪੁਨਾ ਕਈ ਕ੍ਰੋੜੋਂ (ਗਿਰੀ) ਪਰਬਤ ਸੁਵਰਨ ਕੇ ਸੁਮੇਰ ਹੂਏ ਹੈਂ॥
Prof. Sahib Singhਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ;ਪਦ ਅਰਥ ਗਿਰੀ = ਪਹਾੜ। ਥੀਵੇ = ਹੋ ਗਏ, ਬਣ ਗਏ।
SikhNet (Spanish)Millones las colinas y montañas de oro.
ਕਈ ਕੋਟਿ; ਜਖੵ ਕਿੰਨਰ ਪਿਸਾਚ ॥
kee kott; jakhay kinar pisaach |
Sant Singh KhalsaMany millions are the Yakhshas - the servants of the god of wealth, the Kinnars - the gods of celestial music, and the evil spirits of the Pisaach.
Manmohan SinghMany millions are the high-ranking Gods, celestial singers and Satans.
Manmohan Singh (Punjabi)ਅਨੇਕਾਂ ਕ੍ਰੋੜ ਹਨ ਉਚੇ ਮਰਤਬੇ ਦੇ ਦੇਵਤੇ, ਸਵਰਗੀ ਗਵੱਈਏ ਅਤੇ ਸ਼ੈਤਾਨ।
Fareedkot Teekaਕਈ ਕ੍ਰੋੜੋਂ ਯਖ ਔ ਕਿੰਨਰ ਪਿਸਾਚ ਆਦਿਕ ਭਏ ਹੈਂ॥
Prof. Sahib Singhਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ,ਪਦ ਅਰਥ ਜਖ੍ਯ੍ਯ = {Skt. यक्ष} ਇਕ ਕਿਸਮ ਦੇ ਦੇਵਤੇ ਜੋ ਧਨ-ਦੇਵਤੇ ਦੇ ਅਧੀਨ ਹਨ। ਕਿੰਨਰ = {Skt. किन्नर} ਦੇਵਤਿਆਂ ਦੀ ਇਕ ਕਿਸਮ, ਜਿਨ੍ਹਾਂ ਦਾ ਧੜ ਮਨੁੱਖ ਦਾ ਤੇ ਸਿਰ ਘੋੜੇ ਦਾ ਹੈ। ਪਿਸਾਚ = {Skt. पिशाच} ਨੀਵੀਆਂ ਜਾਤਾਂ ਦੇ ਬੰਦੇ।
SikhNet (Spanish)Millones son los Yakjshas, los sirvientes de los dioses de la riqueza, los Kinars, dioses de la las melodías celestiales y los espíritus malignos de Pissach.
ਕਈ ਕੋਟਿ; ਭੂਤ ਪ੍ਰੇਤ ਸੂਕਰ ਮ੍ਰਿਗਾਚ ॥
kee kott; bhoot pret sookar mrigaach |
Sant Singh KhalsaMany millions are the evil nature-spirits, ghosts, pigs and tigers.
Manmohan SinghMany millions are evil spirits ghosts, swines and tigers.
Manmohan Singh (Punjabi)ਅਨੇਕਾਂ ਕ੍ਰੋੜ ਹਨ ਜਿੰਨ-ਭੂਤ, ਚੁੜੇਲਾਂ, ਸੂਰ ਅਤੇ ਸ਼ੇਰ।
Fareedkot Teekaਪੁਨਾ ਕਈ ਕਰੋੜੋਂ ਭੂਤ, ਪ੍ਰੇਤ, ਸੂਰ, ਮ੍ਰਿਗ ਆਦਿ ਔ (ਮ੍ਰਿਗਾਚ) ਮ੍ਰਿਗੋਂ ਕੇ ਖਾਣੇ ਵਾਲੇ ਸ਼ੇਰ ਭਏ ਹੈਂ॥
Prof. Sahib Singhਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ;ਪਦ ਅਰਥ ਸੂਕਰ = ਸੂਰ। ਮ੍ਰਿਗਾਚ = {ਮ੍ਰਿਗ = ਅਚ} ਮ੍ਰਿਗਾਂ ਨੂੰ ਖਾਣ ਵਾਲੇ, ਸ਼ੇਰ।
SikhNet (Spanish)Millones los espíritus malignos, fantasmas, tigres y cerdos.
ਸਭ ਤੇ ਨੇਰੈ; ਸਭਹੂ ਤੇ ਦੂਰਿ ॥
sabh te nerai; sabhahoo te door |
Sant Singh KhalsaHe is near to all, and yet far from all;
Manmohan SinghThe Lord is near all, yet far from all.
Manmohan Singh (Punjabi)ਸੁਆਮੀ ਸਾਰਿਆਂ ਦੇ ਨੇੜੇ ਹੈ, ਤਦਯਪ ਸਾਰਿਆਂ ਤੋਂ ਦੁਰੇਡੇ।
Fareedkot Teekaਵਿਆਪਕ ਰੂਪ ਹੋ ਕਰ ਸਭ ਕੇ ਨਿਕਟ ਰਹਿਤਾ ਹੈ, ਪੁਨਾ ਅਸੰਗ ਹੋਨੇ ਕਰ ਸਭ ਸੇ ਦੂਰ ਹੈ॥
Prof. Sahib Singh(ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀ।
SikhNet (Spanish)Él está cerca de todos y lejos también.
ਨਾਨਕ. ਆਪਿ ਅਲਿਪਤੁ; ਰਹਿਆ ਭਰਪੂਰਿ ॥੪॥
naanak. aap alipat; rahiaa bharapoor |4|
Sant Singh KhalsaO Nanak, He Himself remains distinct, while yet pervading all. ||4||
Manmohan SinghNanak the Lord is filling every thing, yet He Himself remains apart.
Manmohan Singh (Punjabi)ਨਾਨਕ ਸੁਆਮੀ ਹਰ ਇਕਸ ਅੰਦਰ ਪਰੀਪੂਰਨ ਹੋ ਰਿਹਾ ਹੈ, ਤਦਯਪ ਉਹ ਖੁਦ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਹਰੀ ਆਪ ਸਰਬ ਮੇਂ ਪਰੀ ਪੂਰਨ ਹੋ ਕਰ ਪੁਨਾ ਸਭ ਸੇ ਅਲੇਪ ਹੋ ਰਹਾ ਹੈ॥੪॥
Prof. Sahib Singhਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ ॥੪॥ਪਦ ਅਰਥ ਅਲਿਪਤੁ = ਨਿਰ-ਲੇਪ, ਬੇ-ਦਾਗ਼ ॥੪॥
SikhNet (Spanish)Oh, dice Nanak, Él abarca a todos, sin embargo, Se mantiene aparte. (4)