ੴ

ਸਿੱਖਬਾਣੀ · SikhBani

ਕਈ ਕੋਟਿ ਖਾਣੀ ਅਰੁ ਖੰਡ ॥

kee kott khaanee ar khandd
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 276 · 10 lines
Translations

ਕਈ ਕੋਟਿ; ਖਾਣੀ ਅਰੁ ਖੰਡ ॥

kee kott; khaanee ar khandd |

Sant Singh KhalsaMany millions are the fields of creation and the galaxies.
Manmohan SinghThere are good many millions of the sources of creation and continents.
Manmohan Singh (Punjabi)ਅਨੇਕਾਂ ਕ੍ਰੋੜਾਂ ਹਨ ਉਤਪਤੀ ਦੇ ਸੋਮੇ ਅਤੇ ਮਹਾਂ ਦੀਪ।
Fareedkot Teekaਕਈ ਕ੍ਰੋੜੋਂ ਹੀ ਅੰਡਜ ਆਦੀ ਖਾਣੀ ਔਰ ਭਾਰਤ ਆਦੀ ਖੰਡ ਹੈਂ॥
Prof. Sahib Singh(ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ,

ਪਦ ਅਰਥ ਖਾਣੀ = ਸਾਰੇ ਜਗਤ-ਜੀਵਾਂ ਦੀ ਉਤਪੱਤੀ ਦੇ ਚਾਰ ਵਸੀਲੇ (ਖਾਣਾਂ) ਮੰਨੇ ਗਏ ਹਨ, "ਅੰਡਜ", ਅੰਡੇ ਤੋਂ ਪੈਦਾ ਹੋਣ ਜੀਵ; "ਜੇਰਜ", ਜਿਓਰ ਤੋਂ ਪੈਦਾ ਹੋਣ ਵਾਲੇ; "ਸੇਤਜ" ਮੁੜ੍ਹਕੇ ਤੋਂ ਅਤੇ "ਉਤਭੁਜ", ਪਾਣੀ ਦੀ ਰਾਹੀਂ ਧਰਤੀ ਵਿਚੋਂ ਪੈਦਾ ਹੋਣ ਵਾਲੇ। ਅਰੁ = ਅਤੇ। ਖੰਡ = ਸਾਰੀ ਧਰਤੀ ਦੇ ਨੌ ਹਿੱਸੇ ਜਾਂ ਨੌ ਖੰਡ ਮੰਨੇ ਗਏ ਹਨ।

SikhNet (Spanish)Millones son las especies de Sus criaturas;

ਕਈ ਕੋਟਿ; ਅਕਾਸ ਬ੍ਰਹਮੰਡ ॥

kee kott; akaas brahamandd |

Sant Singh KhalsaMany millions are the etheric skies and the solar systems.
Manmohan SinghMany millions are the skies and solar systems.
Manmohan Singh (Punjabi)ਕਈ ਕ੍ਰੋੜ ਹਨ ਅਸਮਾਨ ਅਤੇ ਸੂਰਜ-ਬੰਧਾਨ।
Fareedkot Teekaਪੁਨਾ ਕਈ ਕ੍ਰੋੜੋਂ ਹੀ ਅਕਾਸ ਔ ਬ੍ਰਹਮੰਡ ਹੈਂ॥
Prof. Sahib Singhਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ;
SikhNet (Spanish)innumerables, son las regiones del mundo.

ਕਈ ਕੋਟਿ; ਹੋਏ ਅਵਤਾਰ ॥

kee kott; hoe avataar |

Sant Singh KhalsaMany millions are the divine incarnations.
Manmohan SinghThere have been several myriads of Incarnations.
Manmohan Singh (Punjabi)ਅਨੇਕਾਂ ਕ੍ਰੋੜ ਪੈਗੰਬਰ ਹੋ ਗੁਜ਼ਰੇ ਹਨ।
Fareedkot Teekaਕਈ ਕ੍ਰੋੜੋਂ ਹਰੀ ਕੇ ਅਵਤਾਰ ਭਏ ਹੈਂ॥
Prof. Sahib Singhਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ;

ਪਦ ਅਰਥ ਅਵਤਾਰ = ਪੈਦਾ ਕੀਤੇ ਹੋਏ ਜੀਵ

SikhNet (Spanish)Millones sobre millones son los cielos y universos;

ਕਈ ਜੁਗਤਿ; ਕੀਨੋ ਬਿਸਥਾਰ ॥

kee jugat; keeno bisathaar |

Sant Singh KhalsaIn so many ways, He has unfolded Himself.
Manmohan SinghIn various ways the Lord has spread Himself.
Manmohan Singh (Punjabi)ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆ ਹੋਇਆ ਹੈ।
Fareedkot Teekaਇਸ ਪ੍ਰਕਾਰ ਕਈ ਜੁਗਤੋਂ ਸੇ ਹਰੀ ਨੇ ਰਚਨਾ ਕਾ ਵਿਸਥਾਰ ਕੀਆ ਹੈ॥
Prof. Sahib Singhਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ;

ਪਦ ਅਰਥ ਕਈ ਜੁਗਤਿ = ਕਈ ਜੁਗਤੀਆਂ ਨਾਲ।

SikhNet (Spanish)millones han sido los profetas de Dios.

ਕਈ ਬਾਰ; ਪਸਰਿਓ ਪਾਸਾਰ ॥

kee baar; pasario paasaar |

Sant Singh KhalsaSo many times, He has expanded His expansion.
Manmohan SinghMany a time was the extension extended.
Manmohan Singh (Punjabi)ਬਹੁਤੀ ਵਾਰੀ ਖਿਲਾਰਾ ਖਿਲਾਰਿਆ ਗਿਆ ਹੈ।
Fareedkot Teekaਕਈ ਵਾਰੀ ਐਸੇ ਸੰਸਾਰ ਪਸਾਰੇ ਕੌ ਹਰੀ ਨੇ ਪਸਾਰਿਆ ਹੈ॥
Prof. Sahib Singh(ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ,

ਪਦ ਅਰਥ ਪਸਰਿਓ = ਖਿਲਾਰਿਆ ਹੈ। ਪਾਸਾਰ = {Skt. प्रसारः} ਖਿਲਾਰਾ।

SikhNet (Spanish)En verdad, el Señor se ha manifestado en miríadas de formas.

ਸਦਾ ਸਦਾ; ਇਕੁ ਏਕੰਕਾਰ ॥

sadaa sadaa; ik ekankaar |

Sant Singh KhalsaForever and ever, He is the One, the One Universal Creator.
Manmohan SinghEver and ever the Unique Lord remains the same One.
Manmohan Singh (Punjabi)ਅਦੁੱਤੀ ਪ੍ਰਭੂ ਹਮੇਸ਼ਾਂ ਹਮੇਸ਼ਾਂ ਹੀ ਇਕਸਾਰ ਰਹਿੰਦਾ ਹੈ।
Fareedkot Teekaਪੁਨਾ ਵਹੁ ਸਰਬ ਸਮੇਂ ਮੇਂ ਏਕਾ ਏਕੀ ਸਰੂਪ ਅਰਥਾਤ ਨਿਰਗੁਨ ਹੈ॥
Prof. Sahib Singh(ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ;
SikhNet (Spanish)El proceso de creación se repite una y otra vez sin cesar

ਕਈ ਕੋਟਿ; ਕੀਨੇ ਬਹੁ ਭਾਤਿ ॥

kee kott; keene bahu bhaat |

Sant Singh KhalsaMany millions are created in various forms.
Manmohan SinghMany millions of beings the Lord has made of good many descriptions.
Manmohan Singh (Punjabi)ਅਨੇਕਾਂ ਕ੍ਰੋੜ ਜੀਵ ਪ੍ਰਭੂ ਨੇ ਬਹੁਤੀਆਂ ਵੰਨਗੀਆਂ ਦੇ ਰਚੇ ਹਨ।
Fareedkot Teekaਕਈ ਕ੍ਰੋੜੋਂ ਜੀਵ ਜੋ ਹਰੀ ਨੇ ਬਹੁਤ ਭਾਂਤ ਕੇ ਕਰੇ ਹੈਂ॥
Prof. Sahib Singhਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ,

ਪਦ ਅਰਥ ਭਾਤਿ = ਕਿਸਮ।

SikhNet (Spanish)y así Él está transformando permanentemente el aspecto de los mundos.

ਪ੍ਰਭ ਤੇ ਹੋਏ; ਪ੍ਰਭ ਮਾਹਿ ਸਮਾਤਿ ॥

prabh te hoe; prabh maeh samaat |

Sant Singh KhalsaFrom God they emanate, and into God they merge once again.
Manmohan SinghFrom the Lord they emanated and into the Lord shall they be absorbed.
Manmohan Singh (Punjabi)ਪਰਮੇਸ਼ਰ ਤੋਂ ਉਹ ਉਤਪੰਨ ਹੋਏ ਹਨ ਅਤੇ ਪਰਮੇਸ਼ਰ ਅੰਦਰ ਹੀ ਉਹ ਲੀਨ ਹੋ ਜਾਣਗੇ।
Fareedkot Teekaਸੋ ਸਭੁ ਜਿਸ ਪਭੂ ਤੇ ਹੋਏ ਹੈਂ, ਤਿਸੀ ਪ੍ਰਭੂ ਮੇਂ ਸਮਾਇ ਜਾਤੇ ਹੈਂ॥
Prof. Sahib Singhਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ।

ਪਦ ਅਰਥ ਸਮਾਤਿ = ਲੀਨ ਹੋ ਜਾਂਦੇ ਹਨ।

SikhNet (Spanish)Mas el Señor sigue siendo Uno, Absoluto y Solo.

ਤਾ ਕਾ ਅੰਤੁ; ਨ ਜਾਨੈ ਕੋਇ ॥

taa kaa ant; na jaanai koe |

Sant Singh KhalsaHis limits are not known to anyone.
Manmohan SinghHis limit no one knows.
Manmohan Singh (Punjabi)ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ।
Fareedkot Teekaਤਿਸ ਵਾਹਿਗੁਰੂ ਕਾ ਕੋਈ ਅੰਤ ਨਹੀਂ ਜਾਨਤਾ ਹੈ॥
Prof. Sahib Singhਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ;
SikhNet (Spanish)De Él provienen el torrente de seres y mundos y por Él serán absorbidos nuevamente.

ਆਪੇ ਆਪਿ; ਨਾਨਕ. ਪ੍ਰਭੁ ਸੋਇ ॥੭॥

aape aap; naanak. prabh soe |7|

Sant Singh KhalsaOf Himself, and by Himself, O Nanak, God exists. ||7||
Manmohan SinghNanak that Lord is all by Himself.
Manmohan Singh (Punjabi)ਨਾਨਕ ਉਹ ਪਰਮੇਸ਼ਰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪ੍ਰਭੂ ਆਪਣੇ ਆਪਿ ਸਭ ਕਿਛ ਕਰਤਾ ਹੈ ਵਾ ਆਪਣਾ ਆਪ ਸਰੂਪ ਹੈ॥੭॥
Prof. Sahib Singh(ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ ॥੭॥
SikhNet (Spanish)Los límites de Su ser no pueden ser conocidos, porque sólo Él es, y sólo Él sabe. (7)
Answers quote the Granth verbatim with Ang citations. AI commentary is not Gurbani and not a religious ruling.