ੴ

ਸਿੱਖਬਾਣੀ · SikhBani

ਗਉੜੀ ਮਾਲਾ ੫ ॥

gaurree maalaa 5
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 216 · 7 lines
Translations

ਗਉੜੀ ਮਾਲਾ ੫ ॥

gaurree maalaa 5 |

Sant Singh KhalsaGauree Maalaa, Fifth Mehl:
Manmohan SinghGauri Mala 5th Guru.
Manmohan Singh (Punjabi)ਗਊੜੀ ਮਾਲਾ ਪਾਤਸ਼ਾਹੀ ਪੰਜਵੀ।
SikhNet (Spanish)Gauri Mala, Mejl Guru Aryan, Quinto Canal Divino.

ਮਾਧਉ; ਹਰਿ ਹਰਿ ਹਰਿ. ਮੁਖਿ ਕਹੀਐ ॥

maadhau; har har har. mukh kaheeai |

Sant Singh KhalsaO Lord, I chant Your Name, Har, Har, Har.
Manmohan SinghO my Lord God, the Mammon's Spouse, I repeat Thy Name with my mouth.
Manmohan Singh (Punjabi)ਹੈ ਮਾਇਆ ਦੇ ਪਤੀ! ਮੇਰੇ ਵਾਹਿਗੁਰੁ ਸੁਆਮੀ, ਆਪਣੇ ਮੂੰਹ ਨਾਲ ਮੈਂ ਤੇਰਾ ਨਾਮ ਉਚਾਰਨ ਕਰਦਾ ਹਾਂ।
Fareedkot Teekaਹੇ ਮਾਇਆ ਕੇ ਪਤੀ! ਔਰ ਹੇ ਦੁਖੋਂ ਕੇ ਹਰਨੇ ਵਾਲੇ ਹਰੀ! ਐਸੀ ਕ੍ਰਿਪਾ ਕਰੋ ਜੋ ਮੁਖ ਸੇ ਤੇਰਾ ਹਰੀ ਨਾਮ ਉਚਾਰਨ ਕਰੀਏ॥
Prof. Sahib Singhਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ।

ਪਦ ਅਰਥ ਮਾਧਉ = {ਮਾ-ਧਵ। ਮਾ = ਮਾਇਆ। ਧਵ = ਪਤੀ} ਹੇ ਮਾਇਆ ਦੇ ਪਤੀ ਪਰਮਾਤਮਾ! ਮੁਖਿ = ਮੂੰਹ ਨਾਲ। ਕਹੀਐ = ਆਖ ਸਕੀਏ।

SikhNet (Spanish)Oh mi Señor, Esposo de Maya,

ਹਮ ਤੇ ਕਛੂ. ਨ ਹੋਵੈ ਸੁਆਮੀ; ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥

ham te kachhoo. na hovai suaamee; jiau raakhahu tiau raheeai |1| rahaau |

Sant Singh KhalsaI cannot do anything by myself, O Lord and Master. As You keep me, so I remain. ||1||Pause||
Manmohan SinghOf myself, I cannot do anything, O Lord. As Thou keepest me, so do I live. Pause.
Manmohan Singh (Punjabi)ਆਪਣੇ ਆਪ ਮੇਰੇ ਕੋਲੋਂ ਕੁਝ ਭੀ ਨਹੀਂ ਹੋ ਸਕਦਾ, ਹੇ ਸਾਈਂ! ਜਿਸ ਤਰ੍ਹਾਂ ਰਖਦਾ ਹੈ, ਓਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਠਹਿਰਾਉ।
Fareedkot Teekaਹੇ ਮੇਰੇ ਮਾਲਕ! ਮੇਰੇ ਸੇ ਕੁਛ ਨਹੀਂ ਹੋਤਾ ਜੈਸੇ ਆਪ ਰਖਤੇ ਹੋ ਤੈਸੇ ਹੀ ਰਹੀਤਾ ਹੈ॥੧॥ ਰਹਾਉ ॥
Prof. Sahib Singhਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ॥੧॥ ਰਹਾਉ ॥

ਪਦ ਅਰਥ ਹਮ ਤੇ = ਸਾਥੋਂ। ਸੁਆਮੀ = ਹੇ ਸੁਆਮੀ! ॥੧॥ ਰਹਾਉ ॥

SikhNet (Spanish)yo recito Tu Nombre porque por nosotros no podemos hacer nada; vivimos así como es Tu Voluntad.(1-Pausa)

ਕਿਆ ਕਿਛੁ ਕਰੈ. ਕਿ ਕਰਣੈਹਾਰਾ; ਕਿਆ ਇਸੁ ਹਾਥਿ ਬਿਚਾਰੇ ॥

kiaa kichh karai. ki karanaihaaraa; kiaa is haath bichaare |

Sant Singh KhalsaWhat can the mere mortal do? What is in the hands of this poor creature?
Manmohan SinghWhat can the man do, what is he capable of doing, and what is in the hand of this poor creature?
Manmohan Singh (Punjabi)ਬੰਦਾ ਕੀ ਕਰ ਸਕਦਾ ਹੈ, ਉਹ ਕੀ ਕਰਣ ਜੋਗ ਹੈ ਅਤੇ ਇਸ ਗਰੀਬ ਜੀਵ ਦੇ ਹੱਕ ਵਿੱਚ ਕੀ ਹੈ?
Fareedkot Teekaਅਬ ਕਿਆ ਕਿਛੁ ਕਰੈ, ਆਗੈ ਭਵਿਖਤ ਕਾਲ ਮੇਂ ਏਹ ਜੀਵ ਕਿਆ ਕਰਨੇ ਵਾਲਾ ਹੋਵੇਗਾ ਔਰ ਭੂਤ ਕਾਲ ਕੇ ਕਰਮੋ ਕਾ ਫਲ੍ਹ ਇਸ ਵਿਚਾਰੇ ਕੇ ਕਿਆ ਅਧੀਨ ਹੈ, ਭਾਵ ਸੇ ਤੀਨੋਂ ਕਾਲ ਮੇਂ ਹਮ ਜੀਵ ਪਰਤੰਤ੍ਰ ਹੈਂ॥
Prof. Sahib Singhਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ-ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ? (ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ)।

ਪਦ ਅਰਥ ਕਿ = ਕੀਹ? ਇਸੁ ਹਾਥਿ = ਇਸ (ਜੀਵ) ਦੇ ਹੱਥ ਵਿਚ।

SikhNet (Spanish)¿Qué puede una criatura hacer? ¿Cómo puede la criatura ser el Creador?

ਜਿਤੁ ਤੁਮ ਲਾਵਹੁ. ਤਿਤ ਹੀ ਲਾਗਾ; ਪੂਰਨ ਖਸਮ ਹਮਾਰੇ ॥੧॥

jit tum laavahu. tith hee laagaa; pooran khasam hamaare |1|

Sant Singh KhalsaAs You attach us, so we are attached, O my Perfect Lord and Master. ||1||
Manmohan SinghO my Perfect Master, he attaches to that what Thou attachest him with.
Manmohan Singh (Punjabi)ਹੇ ਮੇਰੇ ਸਰਬ ਸਮਰਥ ਮਾਲਕ, ਉਹ ਉਸੇ ਨਾਲ ਜੁੜਦਾ ਹੈ, ਜਿਸ ਨਾਲ ਤੂੰ ਉਸ ਨੂੰ ਜੋੜਦਾ ਹੈ।
Fareedkot Teekaਹੇ ਹਮਾਰੇ ਮਾਲਕ! ਸਰਬ ਮੇਂ ਪੂਰਨ ਜਿਸ ਕਰਮ ਮੇਂ ਤੁਮ ਲਾਵਤੇ ਹੋ ਤਿਸ ਮੇਂ ਲਾਗਤਾ ਹਾਂ॥੧॥
Prof. Sahib Singhਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ ॥੧॥

ਪਦ ਅਰਥ ਜਿਤੁ = ਜਿਸ ਪਾਸੇ। ਤਿਤ ਹੀ = ਉਸ ਪਾਸੇ ਹੀ {ਨੋਟ: ਲਫ਼ਜ਼ 'ਜਿਤੁ' ਵਾਂਗ 'ਤਿਤੁ' ਦੇ ਅਖ਼ੀਰ ਤੇ ਭੀ (ੁ) ਸੀ, ਜੋ 'ਕ੍ਰਿਆ ਵਿਸ਼ੇਸ਼ਣ' 'ਹੀ' ਦੇ ਕਾਰਨ ਡਿੱਗ ਪਿਆ ਹੈ}। ਖਸਮ = ਹੇ ਖਸਮ! ॥੧॥

SikhNet (Spanish)Oh Maestro Perfecto, en verdad manifesté mi ser así como fue Tu Complacencia.(1)

ਕਰਹੁ ਕ੍ਰਿਪਾ. ਸਰਬ ਕੇ ਦਾਤੇ; ਏਕ ਰੂਪ ਲਿਵ ਲਾਵਹੁ ॥

karahu kripaa. sarab ke daate; ek roop liv laavahu |

Sant Singh KhalsaTake pity on me, O Great Giver of all, that I may enshrine love for Your Form alone.
Manmohan SinghTake pity on me, O the Bestower of all, and cause love for Thine Being alone.
Manmohan Singh (Punjabi)ਮੇਰੇ ਉਤੇ ਤਰਸ ਕਰ ਹੈ ਸਾਰਿਆਂ ਦੇ ਦਾਤਾਰ ਅਤੇ ਕੇਵਲ ਆਪਣੇ ਸਰੂਪ ਨਾਲ ਹੀ ਮੇਰੀ ਪਿਰਹੜੀ ਗੰਢ।
Fareedkot Teekaਹੇ ਪਰਮੇਸ੍ਵਰ! ਸਭ ਜੀਵੋਂ ਕੇ ਦਾਨ ਦੇਣੇ ਵਾਲੇ ਐਸੀ ਕ੍ਰਿਪਾ ਕਰੋ ਕਿ ਅਪਨੇ ਅਦੁਤੀ ਸਰੂਪ ਮੇਂ ਮੇਰੀ ਪ੍ਰੀਤੀ ਲਾਵੋ॥
Prof. Sahib Singhਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼।

ਪਦ ਅਰਥ ਦਾਤੇ = ਹੇ ਦਾਤਾਰ! ਏਕ ਰੂਪ ਲਿਵ = ਆਪਣੇ ਇਕ ਸਰੂਪ ਦੀ ਲਗਨ। ਲਾਵਹੁ = ਪੈਦਾ ਕਰੋ।

SikhNet (Spanish)Ten Piedad de mí, oh Ser Benéfico, y entóname sólo en Tu Ser.

ਨਾਨਕ ਕੀ ਬੇਨੰਤੀ ਹਰਿ ਪਹਿ; ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥

naanak kee benantee har peh; apunaa naam japaavahu |2|7|165|

Sant Singh KhalsaNanak offers this prayer to the Lord, that he may chant the Naam, the Name of the Lord. ||2||7||165||
Manmohan SinghNanak makes supplication before God, that He may cause him to remember His Name.
Manmohan Singh (Punjabi)ਨਾਨਕ ਵਾਹਿਗੁਰੂ ਪਾਸ ਪ੍ਰਾਰਥਨਾ ਕਰਦਾ ਹੈ ਕਿ ਉਹ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਵਾਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਆਪ ਕੇ ਪਾਸ ਮੇਰੀ ਏਹੀ ਬੇਨਤੀ ਹੈ ਮੇਰੇ ਸੇ ਆਪਨਾ ਨਾਮ ਜਪਾਵੋ॥੨॥੭॥੧੬੫॥
Prof. Sahib Singhਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (-ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ ॥੨॥੭॥੧੬੫॥

ਪਦ ਅਰਥ ਪਹਿ = ਪਾਸ, ਕੋਲ ॥੨॥

SikhNet (Spanish)Dice Nanak, es mi oración hacia Ti, Padre, hazme habitar sólo en Tu Nombre. (2-7-165)
Answers quote the Granth verbatim with Ang citations. AI commentary is not Gurbani and not a religious ruling.