ੴ

ਸਿੱਖਬਾਣੀ · SikhBani

ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥

barat nem sanjam meh rahataa tin kaa aadt na paaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 216 · 11 lines
Translations

ਗਉੜੀ ਮਾਲਾ ਮਹਲਾ ੫ ॥

gaurree maalaa mahalaa 5 |

Sant Singh KhalsaGauree Maalaa, Fifth Mehl:
Manmohan SinghGauri Mala 5th Guru.
Manmohan Singh (Punjabi)ਗਊੜੀ ਮਾਲਾ ਪਾਤਸ਼ਾਹੀ ਪੰਜਵੀਂ।
SikhNet (Spanish)Gauri Mala, Mejl Guru Aryan, Quinto Canal Divino.

ਹਰਿ ਬਿਨੁ; ਅਵਰ ਕ੍ਰਿਆ ਬਿਰਥੇ ॥

har bin; avar kriaa birathe |

Sant Singh KhalsaWithout the Lord, other actions are useless.
Manmohan SinghWithout remembering God, all other deeds are vain.
Manmohan Singh (Punjabi)ਵਾਹਿਗੁਰੂ ਦੀ ਯਾਦ ਦੇ ਬਗੈਰ ਹੋਰ ਸਾਰੇ ਕੰਮ ਨਿਸਫਲ ਹਨ।
Fareedkot Teekaਹੇ ਭਾਈ! ਹਰੀ ਨਾਮ ਜਪੇ ਬਿਨਾ ਵਾ ਹਰੀ ਅਰਪਣ ਕੀਏ ਬਿਨਾ ਔਰ ਕਰਮ ਬ੍ਰਿਥੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ।

ਪਦ ਅਰਥ ਅਵਰ = ਹੋਰ। ਕ੍ਰਿਆ = ਕਰਮ।

SikhNet (Spanish)Sin el Señor todo lo demás es una ilusión;

ਜਪ ਤਪ ਸੰਜਮ ਕਰਮ ਕਮਾਣੇ; ਇਹਿ ਓਰੈ ਮੂਸੇ ॥੧॥ ਰਹਾਉ ॥

jap tap sanjam karam kamaane; ihi orai moose |1| rahaau |

Sant Singh KhalsaMeditative chants, intense deep meditation, austere self-discipline and rituals - these are plundered in this world. ||1||Pause||
Manmohan SinghThe performance of lip recitation, penance, self-mortification, and other rites, all this is plundered near at hand at hand. Pause.
Manmohan Singh (Punjabi)ਦਿਖਾਵੇ ਦਾ ਪਾਠ, ਤਪੱਸਿਆ, ਸਵੈ-ਰਿਆਜ਼ਤ, ਅਤੇ ਹੋਰ ਸੰਸਕਾਰਾਂ ਦਾ ਕਰਣਾ, ਇਹ ਸਭ ਨੇੜੇ ਹੀ ਲੁਟਿਆ ਪੁਟਿਆ ਜਾਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਸਕਾਮ ਹੋਨੇ ਸੇ ਜਪ, ਤਪ, (ਸੰਜਮ) ਇੰਦ੍ਰੀਓਂ ਕਾ ਜੀਤਨਾ, ਏਹ ਕਰਮ ਕਮਾਏ ਹੂਏ ਭੀ ਜਮ ਪੁਰੀ ਸੇ ਉਰੇ ਹੀ ਲੂਟੇ ਜਾਤੇ ਹੈਂ। ਕੈਸੇ? ਜਬ ਇਸ ਜੀ ਕੋ ਅਤੀ ਪਿਆਸ ਲਾਗਤੀ ਹੈ ਤਬ ਪਾਨੀ ਮਾਂਗਤਾ ਹੈ। ਤਬ ਜਮਦੂਤ ਇਸ ਕੋ ਤਬ ਪਾਨੀ ਕਾ ਏਕ ਕਟੋਰਾ ਦੇਤੇ ਹੈਂ ਜਬ ਸਰਬ ਪੁੰਨ ਦਾਨ ਕੀਏ ਕਾ ਸੰਕਲਪ ਲੇ ਲੇਤੇ ਹੈਂ, ਇਹੀ ਲੂਟਨਾ ਹੈ। ਬਰਸੋਂ ਕਾ ਪੁੰਨ ਪਾਨੀ ਕਾ ਕਟੋਰਾ ਦੇ ਕਰ ਲੇ ਲੀਆ॥੧॥ ਰਹਾਉ ॥
Prof. Sahib Singh(ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ-ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਸੰਜਮ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ। ਇਹਿ = {'ਇਹ' ਤੋਂ ਬਹੁ-ਵਚਨ}। ਓਰੈ = ਉਰੇ ਉਰੇ ਹੀ। ਮੂਸੇ = ਠੱਗੇ ਜਾਂਦੇ ਹਨ, ਲੁੱਟੇ ਜਾਂਦੇ ਹਨ ॥੧॥ ਰਹਾਉ ॥

SikhNet (Spanish)toda contemplación, toda austeridad, la disciplina del Yoga y todas las acciones, porque todo eso no irá contigo al más allá.(1-Pausa)

ਬਰਤ ਨੇਮ ਸੰਜਮ ਮਹਿ ਰਹਤਾ; ਤਿਨ ਕਾ. ਆਢੁ ਨ ਪਾਇਆ ॥

barat nem sanjam meh rahataa; tin kaa. aadt na paaeaa |

Sant Singh KhalsaFasting, daily rituals, and austere self-discipline - those who keep the practice of these, are rewarded with less than a shell.
Manmohan SinghHe, who abides in fasting, daily ceremonies and austerities, obtains not even a shell for them.
Manmohan Singh (Punjabi)ਜੋ ਉਪਹਾਸ, ਨਿਤ ਦੇ ਕਰਮਾਂ ਅਤੇ ਕਸ਼ਟ ਅੰਦਰ ਵਸਦਾ ਹੈ, ਉਸ ਨੂੰ ਉਨ੍ਹਾਂ ਦੀ ਇਕ ਕਾਣੀ ਕੌਡੀ ਭੀ ਨਹੀਂ ਮਿਲਦੀ।
Fareedkot Teekaਏਕਾਦਸੀ ਆਦਿ ਬਰਤ ਔਰ ਚਤਰ ਮਾਸਾ ਆਦਿਕੋਂ ਮੇਂ ਭੂਮਸੈਨ ਆਦਿ ਨੇਮ, ਪੁਨ (ਸੰਜਮ) ਅਲਪ ਅਹਾਰ ਆਦਿਕੋਂ ਮੇਂ ਜੋ ਰਹਤਾ ਥਾ ਤਿਨ ਕਾ (ਆਢੁ) ਕੌਡੀ ਮੋਲ ਨਾ ਪਾਇਆ, ਭਾਵ ਯਹਿ ਕਿ ਅਬਿਨਾਸੀ ਸੁਖੁ ਫਲੁ ਨ ਪ੍ਰਾਪਤਿ ਹੂਆ॥
Prof. Sahib Singhਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇਕ ਕੌਡੀ ਭੀ ਨਹੀਂ ਮਿਲਦਾ।

ਪਦ ਅਰਥ ਆਢੁ = ਅੱਧੀ ਕੌਡੀ।

SikhNet (Spanish)El ayuno, la rutina de la disciplina religiosa, todo esto es en vano;

ਆਗੈ ਚਲਣੁ. ਅਉਰੁ ਹੈ ਭਾਈ; ਊਂਹਾ. ਕਾਮਿ ਨ ਆਇਆ ॥੧॥

aagai chalan. aaur hai bhaaee; aoonhaa. kaam na aaeaa |1|

Sant Singh KhalsaHereafter, the way is different, O Siblings of Destiny. There, these things are of no use at all. ||1||
Manmohan SinghHereafter, the way is different, O brother. These are of no avail there.
Manmohan Singh (Punjabi)ਅਗੇ ਤਰੀਕਾ ਵੱਖਰਾ ਹੈ, ਹੈ ਵੀਰ! ਉਥੇ ਇਹ ਕੰਮ ਨਹੀਂ ਆਉਂਦੇ।
Fareedkot Teekaਹੇ ਭਾਈ! ਪ੍ਰਲੋਕ ਮੇਂ ਔਰੁ ਅਰਥਾਤ ਨਿਸਕਾਮ ਕਰਮੋਂ ਕਾ (ਚਲਣੁ) ਤਰੀਕਾ ਹੈ, ਭਾਵ ਮੁਕਤਿ ਮੁਖ ਕੇ ਦੇਨੇ ਵਾਲੇ ਨਿਸਕਾਮ ਕਰਮ ਹੀ ਹੈਂ। ਊਹਾਂ ਸਕਾਮ ਵਾ ਪਾਖੰਡ ਕਰਤਬ ਕਾਮ ਨਹੀਂ ਆਯਾ ਕਰਤਾ, ਵਾ ਕਿਸੀ ਕੇ ਕਾਮ ਨਹੀਂ ਆਯਾ॥੧॥☬ਸੋ ਪਖੰਡ ਕਰਤਬ ਕੋ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਭਾਈ! ਜੀਵ ਦੇ ਨਾਲ ਪਰਲੋਕ ਵਿਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿਚ ਕੰਮ ਨਹੀਂ ਆਉਂਦਾ ॥੧॥

ਪਦ ਅਰਥ ਆਗੈ = ਅਗਾਂਹ ਪਰ ਲੋਕ ਵਿਚ। ਚਲਣੁ = ਨਾਲ ਜਾਣ ਵਾਲਾ ਪਦਾਰਥ। ਕਾਮਿ = ਕੰਮ ਵਿਚ। ਊਂਹਾ = ਪਰਲੋਕ ਵਿਚ, ਪ੍ਰਭੂ ਦੀ ਦਰਗਾਹ ਵਿਚ ॥੧॥

SikhNet (Spanish)el aquí después es tan diferente que todo lo anterior no vale allí.(1)

ਤੀਰਥਿ ਨਾਇ ਅਰੁ ਧਰਨੀ ਭ੍ਰਮਤਾ; ਆਗੈ. ਠਉਰ ਨ ਪਾਵੈ ॥

teerath naae ar dharanee bhramataa; aagai. tthaur na paavai |

Sant Singh KhalsaThose who bathe at sacred shrines of pilgrimage, and wander over the earth, find no place of rest hereafter.
Manmohan SinghHe, who bathes at places of pilgrimage and wanders over the earth, finds no place of rest, hereafter.
Manmohan Singh (Punjabi)ਜੋ ਧਰਮ ਅਸਥਾਨਾਂ ਤੇ ਮੱਜਨ ਕਰਦਾ ਹੈ ਅਤੇ ਜ਼ਮੀਨ ਤੇ ਭਾਉਂਦਾ ਫਿਰਦਾ ਹੈ, ਉਸ ਨੂੰ ਅਗੇ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਤੀਰਥ ਇਸਨਾਨ ਕਰਤਾ, ਧਰਨੀ ਭਰਮੈ ਫਿਰਤਾ ਹੈ, ਇਨ ਕਰ ਪ੍ਰਲੋਕ ਮੇਂ ਜਗਾ ਨਹੀਂ ਪਾਵਤਾ॥
Prof. Sahib Singhਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿਚ ਥਾਂ ਨਹੀਂ ਲੱਭ ਸਕਦਾ।

ਪਦ ਅਰਥ ਤੀਰਥਿ = ਤੀਰਥ ਉਤੇ! ਨਾਇ = ਨ੍ਹਾਉਂਦਾ ਹੈ। ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰਹੇ}। ਧਰਨੀ = ਧਰਤੀ। ਠਉਰ = ਥਾਂ।

SikhNet (Spanish)Uno se baña en lugares santos, y vaga alrededor de la tierra, pero no obtiene la paz para después.

ਊਹਾ. ਕਾਮਿ ਨ ਆਵੈ, ਇਹ ਬਿਧਿ; ਓਹੁ ਲੋਗਨ. ਹੀ ਪਤੀਆਵੈ ॥੨॥

aoohaa. kaam na aavai, ih bidh; ohu logan. hee pateeaavai |2|

Sant Singh KhalsaThere, these are of no use at all. By these things, they only please other people. ||2||
Manmohan SinghThere, this procedure avails not. By this, he simply pleases people, thereby.
Manmohan Singh (Punjabi)ਉਥੇ ਇਹ ਤਰੀਕਾ ਕੰਮ ਨਹੀਂ ਆਉਂਦਾ। ਇਸ ਨਾਲ ਉਹ ਕੇਵਲ ਲੋਕਾਂ ਨੂੰ ਹੀ ਖੁਸ਼ ਕਰਦਾ ਹੈ।
Fareedkot Teekaਊਹਾਂ ਪੂਰਬੋਕਤ ਪ੍ਰਕਾਰ ਕੇ ਕਰੇ ਹੂਏ ਕਰਮ ਕਾਮ ਨਹੀਂ ਆਵਤੇ।☬ਜੇ ਕਹੇ ਕਿਉਂ ਨਹੀਂ ਕਾਮ ਆਵਤੇ? ਤਿਸ ਪਰ ਕਹਤੇ ਹੈਂ:☬ਓਹੁ ਧਰਮ ਰਾਇ ਆਦਿ ਲੋਕ ਪਖੰਡ ਪਰ ਪ੍ਰਤੀਤ ਨਹੀਂ ਕਰਤੇ ਹੈਂ। ਵਾ ਓਹੁ ਪਖੰਡੀ ਜੀਵ ਅਪਨੇ ਪਖੰਡ ਕਰਮ ਦੇਖਾਇ ਕਰ (ਹੀ) ਨਿਸਚੇ ਕਰ ਕੇ ਲੋਕੋਂ ਕੋ ਪਤਿਆਵਤੇ ਹੈਂ, ਕਿ ਮੇਰੇ ਕਰਮ ਦੇਖ ਕਰ ਮੇਰੇ ਕੋ ਭਲਾ ਜਾਣੈ ਮੇਰੀ ਪੂਜਾ ਕਰੇ॥੨॥☬ਜੇ ਕਹੇ ਬੇਦ ਆਧੇਨ ਆਦਿ ਤੋ ਪ੍ਰਮਾਣ ਹੋਤੇ ਹੋਵੇਂਗੇ? ਤਿਸ ਪਰ ਕਹਤੇ ਹੈਂ:
Prof. Sahib Singhਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ ॥੨॥

ਪਦ ਅਰਥ ਬਿਧਿ = ਤਰੀਕਾ। ਲੋਗਨ ਹੀ = ਲੋਕਾਂ ਨੂੰ ਹੀ। ਪਤੀਆਵੈ = ਤਸੱਲੀ ਦੇਂਦਾ ਹੈ, ਨਿਸ਼ਚਾ ਕਰਾਂਦਾ ਹੈ ॥੨॥

SikhNet (Spanish)Los modos de este mundo no sirven porque el mundo del más allá no se complace con ellos.(2)

ਚਤੁਰ ਬੇਦ ਮੁਖ ਬਚਨੀ ਉਚਰੈ; ਆਗੈ ਮਹਲੁ. ਨ ਪਾਈਐ ॥

chatur bed mukh bachanee ucharai; aagai mehal. na paaeeai |

Sant Singh KhalsaReciting the four Vedas from memory, they do not obtain the Mansion of the Lord's Presence hereafter.
Manmohan SinghBy reciting the four Vedas from memory, man attains not Lord's presence, hereafter.
Manmohan Singh (Punjabi)ਚਾਰੇ ਹੀ ਵੇਦਾਂ ਦਾ ਮੂੰਹ-ਜਬਾਨੀ ਪਾਠ ਕਰਨ ਦੁਆਰਾ ਇਨਸਾਨ, ਅਗੇ ਸਾਹਿਬ ਦੀ ਹਜੂਰੀ ਨੂੰ ਪ੍ਰਾਪਤ ਨਹੀਂ ਹੁੰਦਾ।
Fareedkot Teekaਚਾਰੋਂ ਬੇਦ ਸਾਮ, ਰਿਗ, ਜੁਜਰ, ਅਥਰਬਣ ਜੋ ਮੁਖ੍ਯ ਰੂਪ ਹੈਂ, ਸੋ ਬਿਨਾ ਪਤ੍ਰੇ ਬਾਣੀ ਕਰ ਕੇ ਉਚਾਰਨ ਕਰੇ, ਵਾ ਦੇਸ ਭਾਸਾ (ਮੁਖ ਬਚਨੀ) ਕੰਠ ਕਰ ਕੇ ਉਚਾਰਨ ਕਰੇ। ਆਗੇ ਪ੍ਰਲੋਕ ਮੇਂ, ਵਾ ਸਰਬ ਕੇ ਜੋ ਆਗੇ ਹੈ ਅਪਨਾ (ਮਹਲੁ) ਸਰੂਪ ਪਰਮੇਸ੍ਵਰ ਸੋ ਬੇਦ ਪਾਠ ਕਰ ਨਹੀਂ ਪਾਈਤਾ ਹੈ॥☬ਜੇ ਕਹੇ ਕਿਉਂ ਨਹੀਂ ਪਾਈਤਾ ਹੈ: ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਨਹੀਂ ਮਿਲਦਾ।

ਪਦ ਅਰਥ ਚਤੁਰ = ਚਾਰ। ਮੁਖ ਬਚਨੀ = ਮੂੰਹ ਦੇ ਬਚਨਾਂ ਨਾਲ, ਜ਼ਬਾਨੀ। ਮਹਲੁ = ਟਿਕਾਣਾ।

SikhNet (Spanish)Uno recita de memoria los cuatro Vedas, pero ni siquiera eso sirve para después.

ਬੂਝੈ ਨਾਹੀ. ਏਕੁ ਸੁਧਾਖਰੁ; ਓਹੁ ਸਗਲੀ ਝਾਖ ਝਖਾਈਐ ॥੩॥

boojhai naahee. ek sudhaakhar; ohu sagalee jhaakh jhakhaaeeai |3|

Sant Singh KhalsaThose who do not understand the One Pure Word, utter total nonsense. ||3||
Manmohan SinghHe, who understands not the one Pure Name, prates all nonsense.
Manmohan Singh (Punjabi)ਜੋ ਇਕ ਪਵਿੱਤਰ ਨਾਮ ਨੂੰ ਨਹੀਂ ਸਮਝਦਾ, ਉਹ ਸਾਰਾ ਬੇਹੁਦਾ ਬਕਵਾਸ ਕਰਦਾ ਹੈ।
Fareedkot Teekaਏਕ ਅਦੁਤੀ (ਸੁਧਾਖਰੁ) ਸੁਧ ਅਛਰ ਰੂਪ ਕੋ ਬੇਦ ਪੜ ਕਰ ਨਹੀਂ ਜਾਨਤਾ। ਤਬ ਵਹੁ ਸੰਪੂਰਨ ਕਰਨੀ ਕਰ (ਝਾਖ ਝਖਾਈਐ) ਬਿਅਰਥ ਹੀ ਖਪਾਈਤਾ ਹੈ॥੩॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ ॥੩॥

ਪਦ ਅਰਥ ਸੁਧਾਖਰੁ = ਸੁੱਧ ਅੱਖਰ, ਪਵਿੱਤਰ ਲਫ਼ਜ਼, ਪਰਮਾਤਮਾ ਦਾ ਨਾਮ। ਓਹੁ = ਉਹ ਮਨੁੱਖ। ਝਾਖ ਝਖਾਈਐ = ਖ਼ੁਆਰੀ ਹੀ ਸਹੇੜਦਾ ਹੈ ॥੩॥

SikhNet (Spanish)Si uno no conoce la Palabra del Shabd Ambrosial, todo lo demás es puro ruido y estridencia. (3)

ਨਾਨਕੁ ਕਹਤੋ. ਇਹੁ ਬੀਚਾਰਾ; ਜਿ ਕਮਾਵੈ ਸੁ ਪਾਰ ਗਰਾਮੀ ॥

naanak kahato. ihu beechaaraa; ji kamaavai su paar garaamee |

Sant Singh KhalsaNanak voices this opinion: those who practice it, swim across.
Manmohan SinghNanak expresses this opinion. He, who practises it becomes a swimmer of the sea of life.
Manmohan Singh (Punjabi)ਨਾਨਕ ਇਹ ਰਾਇ ਜ਼ਾਹਰ ਕਰਦਾ ਹੈ। ਜੋ ਇਸ ਤੇ ਅਮਲ ਕਰਦਾ ਹੈ, ਉਹ ਜੀਵਨ ਦੇ ਸਮੁੰਦਰ ਤੋਂ ਤਰਣ ਵਾਲਾ ਬਣ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਵੀਚਾਰ ਕਰ ਏਹ ਬਾਤ ਸਾਰ ਕਹਤਾ ਹੂੰ, ਹਮਾਰੇ ਕਹਣੇ ਕੋ ਜੋ ਕਮਾਵੇ ਸੋ ਸੰਸਾਰ ਕੇ (ਗਰਾਮੀ) ਸਮੂਹ ਦੁਖੋਂ ਸੇ ਪਾਰ ਹੋ ਜਾਤਾ ਹੈ॥☬ਪ੍ਰਸ਼ਨ: ਵਹੁ ਸਾਰ ਬਾਤ ਕੌਨ ਸੀ ਹੈ?☬ਉੱਤਰੁ:
Prof. Sahib Singh(ਹੇ ਭਾਈ!) ਨਾਨਕ ਇਹ ਇਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ,

ਪਦ ਅਰਥ ਨਾਨਕੁ ਕਹਤੋ = ਨਾਨਕ ਆਖਦਾ ਹੈ {ਲਫ਼ਜ਼ 'ਨਾਨਕੁ' ਅਤੇ 'ਨਾਨਕ' ਦਾ ਫ਼ਰਕ}। ਜਿ = ਜੇਹੜਾ ਮਨੁੱਖ। ਪਾਰ ਗਰਾਮੀ = ਤਾਰੂ, ਪਾਰ ਲੰਘਣ ਜੋਗਾ।

SikhNet (Spanish)Oh, dice Nanak, aquél que practica el Nombre del Señor cruza el mar de la existencia.

ਗੁਰੁ ਸੇਵਹੁ ਅਰੁ ਨਾਮੁ ਧਿਆਵਹੁ; ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥

gur sevahu ar naam dhiaavahu; tiaagahu manahu gumaanee |4|6|164|

Sant Singh KhalsaServe the Guru, and meditate on the Naam; renounce the egotistical pride from your mind. ||4||6||164||
Manmohan SinghServer the Guru, meditate on the Lord's Name, and dismiss the ego from thy mind.
Manmohan Singh (Punjabi)ਗੁਰਾਂ ਦੀ ਟਹਿਲ ਕਮਾ, ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਆਪਣੇ ਮਨ ਦੀ ਹੰਗਤਾ ਨੂੰ ਛੱਡ ਦੇ।
Fareedkot Teekaਗੁਰੋਂ ਕਾ ਸੇਵਨ ਕਰੋ ਔਰ ਨਾਮ ਕੋ ਧਿਆਵੋ ਔਰ ਮਨ ਸੇ ਹੰਤਾ ਕੋ ਤਿਆਗੋ॥੪॥੬॥੧੬੪॥☬ਪੂਰਬ ਸ਼ਬਦ ਮੇਂ ਜਿਸ ਨਾਮ ਕਾ ਧਿਆਵਨਾ ਕਹਾ ਤਿਸ ਕੀ ਪ੍ਰਾਪਤਿ ਹੇਤੁ ਐਸੇ ਬੇਨਤੀ ਕਰੇ:
Prof. Sahib Singh(ਉਹ ਵਿਚਾਰ ਇਹ ਹੈ-ਹੇ ਭਾਈ!) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ ॥੪॥੬॥੧੬੪॥

ਪਦ ਅਰਥ ਮਨਹੁ = ਮਨ ਤੋਂ। ਗੁਮਾਨੀ = ਗੁਮਾਨ, ਹੰਕਾਰ ॥੪॥

SikhNet (Spanish)Sirve entonces a tu Guru, y controlando tu ego, habita en el Naam, el Nombre del Señor.(4-6-164)
Answers quote the Granth verbatim with Ang citations. AI commentary is not Gurbani and not a religious ruling.