ਰਾਗੁ ਗਉੜੀ ਮਾਝ₁ ਮਹਲਾ ੫ ॥
raag gaurree maajha₁ mahalaa 5 |
Sant Singh KhalsaRaag Gauree Maajh, Fifth Mehl:
Manmohan SinghRag Gauri Majh 5th Guru.
Manmohan Singh (Punjabi)ਰਾਗ ਗਊੜੀ ਮਾਝ ਪਾਤਸ਼ਾਹੀ ਪੰਜਵੀ।
Prof. Sahib Singhਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Mall, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the favour of the True Guru he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru
ਦੀਨ ਦਇਆਲ; ਦਮੋਦਰ ਰਾਇਆ ਜੀਉ ॥
deen deaal; damodar raaeaa jeeo |
Sant Singh KhalsaO Merciful to the meek, O Dear Lord King,
Manmohan SinghO Venerable Sovereign Lord, Merciful to the meek, and waist cord-wearer,
Manmohan Singh (Punjabi)ਹੈ ਪੂਜਯ ਪਾਤਸ਼ਾਹ! ਪ੍ਰਭੂ, ਮਸਕੀਨਾ ਤੇ ਮਿਹਰਬਾਨ ਅਤੇ ਪੇਟ ਉਦਾਲੇ-ਰੱਸੀ ਧਾਰਨ ਕਰਨ ਵਾਲੇ,
Fareedkot Teekaਹੇ ਦੀਨੋਂ ਪਰ ਦਯਾ ਕਰਨੇ ਵਾਲੇ! ਹੇ ਦਾਮੋਦਰ! ਹੇ ਸਰਬ ਕੇ ਰਾਜਾ! ॥
Prof. Sahib Singhਹੇ ਗਰੀਬਾਂ ਉਤੇ ਤਰਸ ਕਰਨ ਵਾਲੇ ਪ੍ਰਭੂ ਪਾਤਿਸ਼ਾਹ ਜੀ!ਪਦ ਅਰਥ ਦੀਨ ਦਇਆਲ = ਹੇ ਗਰੀਬਾਂ ਉਤੇ ਤਰਸ ਕਰਨ ਵਾਲੇ! ਦਮੋਦਰ = {दामन् = ਰੱਸੀ, ਤੜਾਗੀ। उदर = ਪੇਟ, ਲੱਕ। दामोदर = ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕ੍ਰਿਸ਼ਨ}। ਹੇ ਪ੍ਰਭੂ! ਰਾਇਆ = ਹੇ ਪਾਤਿਸ਼ਾਹ!
SikhNet (Spanish)Oh Tú, Benévolo con el débil, oh Krishna, oh Rey, oh Amado,
ਕੋਟਿ ਜਨਾ ਕਰਿ; ਸੇਵ ਲਗਾਇਆ ਜੀਉ ॥
kott janaa kar; sev lagaaeaa jeeo |
Sant Singh KhalsaYou have engaged millions of people in Your Service.
Manmohan Singhmyriads of people, thou hast engaged in the performance of Thine service.
Manmohan Singh (Punjabi)ਕ੍ਰੋੜਾਂ ਹੀ ਪੁਰਸ਼ਾਂ ਨੂੰ ਤੂੰ ਆਪਣੀ ਟਹਿਲ ਕਮਾਉਣ ਅੰਦਰ ਜੋੜਿਆ ਹੋਇਆ ਹੈ।
Fareedkot Teekaਹੇ ਪਰਮੇਸ੍ਵਰ ਜੀ! ਤੈਂ ਕ੍ਰੋੜਾਂ ਦਾਸੋਂ ਕੋ ਅਪਨੀ ਭਗਤੀ ਕਰਨ ਮੇਂ ਲਾਇਆ ਹੈ॥ ਜੀਉ ਪਦ ਸੰਬੋਧਨ ਹੈ।
Prof. Sahib Singhਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ-ਭਗਤੀ ਵਿਚ ਲਾਇਆ ਹੋਇਆ ਹੈ।ਪਦ ਅਰਥ ਜਨ = ਸੇਵਕ।
SikhNet (Spanish)has enrolado a millones de seres a Tu Servicio;
ਭਗਤ ਵਛਲੁ; ਤੇਰਾ ਬਿਰਦੁ ਰਖਾਇਆ ਜੀਉ ॥
bhagat vachhal; teraa birad rakhaaeaa jeeo |
Sant Singh KhalsaYou are the Lover of Your devotees; this is Your Nature.
Manmohan SinghThou art the lover of Thine devotees. This daily function Thou hast taken upon Thyself.
Manmohan Singh (Punjabi)ਤੂੰ ਆਪਣੇ ਅਨੁਰਾਗੀਆਂ ਦਾ ਪਿਆਰਾ ਹੈਂ। ਇਹ ਨਿਤਕ੍ਰਮ ਤੂੰ ਧਾਰਨ ਕੀਤਾ ਹੋਇਆ ਹੈ।
Fareedkot Teekaਭਗਤੋਂ ਕਾ ਪਿਆਰਾ ਏਹ ਤੇਰਾ (ਬਿਰਦੁ) ਪ੍ਰਣ ਰਖਾਯਾ ਹੂਆ ਹੈ॥
Prof. Sahib Singhਭਗਤਾਂ ਦਾ ਪਿਆਰਾ ਹੋਣਾ-ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾ ਬਣਿਆ ਆ ਰਿਹਾ ਹੈ।ਪਦ ਅਰਥ ਵਛਲੁ = {वत्सल} ਪਿਆਰਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ।
SikhNet (Spanish)eres el Amante de Tus Devotos; así es Tu Naturaleza, oh Tú,
ਪੂਰਨ ਸਭਨੀ ਜਾਈ ਜੀਉ ॥੧॥
pooran sabhanee jaaee jeeo |1|
Sant Singh KhalsaYou are totally pervading all places. ||1||
Manmohan SinghThou, O Lord, fillest all the places.
Manmohan Singh (Punjabi)ਤੂੰ ਹੇ ਸਾਈਂ! ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈਂ।
Fareedkot Teekaਔਰ ਤੂੰ ਸਰਬ ਜਗਾ ਵਿਖੇ ਬਿਆਪਕ ਹੈਂ॥੧॥
Prof. Sahib Singhਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ ॥੧॥ਪਦ ਅਰਥ ਜਾਈ = ਜਾਈਂ, ਥਾਵਾਂ ਵਿਚ ॥੧॥
SikhNet (Spanish)Quien llenas todos los lugares.(1)
ਕਿਉ ਪੇਖਾ ਪ੍ਰੀਤਮੁ; ਕਵਣ ਸੁਕਰਣੀ ਜੀਉ ॥
kiau pekhaa preetam; kavan sukaranee jeeo |
Sant Singh KhalsaHow can I behold my Beloved? What is that way of life?
Manmohan SinghHow shall I see my Beloved What is that way of life?
Manmohan Singh (Punjabi)ਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਰਾਂ ਵੇਖਾਂਗੀ? ਉਹ ਕਿਹੜੀ ਜੀਵਨੀ ਰਹੁ ਰੀਤੀ ਹੈ?
Fareedkot Teekaਹੇ ਪ੍ਰੀਤਮ! ਤੇਰੇ ਕੋ ਕੈਸੇ ਦੇਖਾਂ ਔਰ ਵਹੁ ਕੌਨ ਸੀ ਸ੍ਰੇਸਟ ਕਰਣੀ ਹੈ ਤੇਰੀ ਪ੍ਰਾਪਤੀ ਕੇ ਵਾਸਤੇ?
Prof. Sahib Singh(ਹੇ ਭਾਈ!) ਮੈਂ ਕਿਵੇਂ ਉਸ ਪ੍ਰਭੂ-ਪ੍ਰੀਤਮ ਦਾ ਦਰਸਨ ਕਰਾਂ? ਉਹ ਕੇਹੜੀ ਸ੍ਰੇਸ਼ਟ ਕਰਨੀ ਹੈ (ਜਿਸ ਨਾਲ ਮੈਂ ਉਸ ਨੂੰ ਵੇਖਾਂ)?ਪਦ ਅਰਥ ਕਿਉ = ਕਿਵੇਂ? ਪੇਖਾ = ਪੇਖਾਂ, ਮੈਂ ਵੇਖਾਂ। ਸੁਕਰਣੀ = ਸ੍ਰੇਸ਼ਟ ਕਰਨੀ।
SikhNet (Spanish)¿Cuáles son las acciones que me permiten Verte?
ਸੰਤਾ ਦਾਸੀ; ਸੇਵਾ ਚਰਣੀ ਜੀਉ ॥
santaa daasee; sevaa charanee jeeo |
Sant Singh KhalsaBecome the slave of the Saints, and serve at their feet.
Manmohan SinghBecome the hand-maid of Lord's saints, and serve their feet.
Manmohan Singh (Punjabi)ਸਾਹਿਬ ਦੇ ਸਾਧੂਆਂ ਦੀ ਟਹਿਲਣ ਹੋ ਜਾ, ਅਤੇ ਉਨ੍ਹਾਂ ਦੇ ਚਰਨਾਂ ਦੀ ਟਹਿਲ ਕਮਾ।
Fareedkot Teekaਅਪਨੀ ਬੁਧੀ ਸੰਤੋਂ ਕੀ ਸੇਵਕ ਕਰੀ ਹੈ ਔਰ ਚਰਣੀ ਲਗ ਕਰ ਸੇਵਾ ਕਰਤਾ ਹੂੰ॥
Prof. Sahib Singh(ਜਿਥੋਂ ਭੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ) ਮੈਂ ਸੰਤ ਜਨਾਂ ਦੀ ਦਾਸੀ ਬਣਾਂ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ।ਪਦ ਅਰਥ ਚਰਣੀ = ਚਰਨਾਂ ਦੀ।
SikhNet (Spanish)Te veo sentado a los Pies del Santo
ਇਹੁ ਜੀਉ ਵਤਾਈ; ਬਲਿ ਬਲਿ ਜਾਈ ਜੀਉ ॥
eihu jeeo vataaee; bal bal jaaee jeeo |
Sant Singh KhalsaI dedicate this soul; I am a sacrifice, a sacrifice to them.
Manmohan SinghThis soul I devote, and am a sacrifice, sacrifice unto them.
Manmohan Singh (Punjabi)ਉਨ੍ਹਾਂ ਉਤੋਂ, ਇਹ ਆਤਮਾ ਮੈਂ ਸਦਕੇ ਕਰਦੀ, ਅਤੇ ਕੁਰਬਾਨ, ਕੁਰਬਾਨ ਜਾਂਦੀ ਹਾਂ।
Fareedkot Teekaਇਹ ਜੀਉ ਅਪਨਾ (ਵਤਾਈ) ਵਾਰਨੇ ਕਰਤਾ ਹੂੰ ਔਰ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਆਪਣੀ ਇਹ ਜਿੰਦ ਉਸ ਪ੍ਰਭੂ-ਪਾਤਿਸ਼ਾਹ ਤੋਂ ਸਦਕੇ ਕਰਾਂ, ਤੇ, ਉਸ ਤੋਂ ਕੁਰਬਾਨ ਹੋ ਹੋ ਜਾਵਾਂ।ਪਦ ਅਰਥ ਜੀਉ = ਜਿੰਦ। ਵਤਾਈ = ਵਤਾਈਂ, ਮੈਂ ਸਦਕੇ ਕਰਾਂ। ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਵਾਂ।
SikhNet (Spanish)dedico mi alma; soy un sacrificio, un sacrificio a ellos.
ਤਿਸੁ; ਨਿਵਿ ਨਿਵਿ ਲਾਗਉ ਪਾਈ ਜੀਉ ॥੨॥
tis; niv niv laagau paaee jeeo |2|
Sant Singh KhalsaBowing low, I fall at the Feet of the Lord. ||2||
Manmohan SinghBowing very low, I fall at the feet of that Lord.
Manmohan Singh (Punjabi)ਬਹੁਤ ਹੀ ਝੁਕ ਕੇ, ਮੈਂ ਉਸ ਪ੍ਰਭੂ ਦੇ ਪੈਰੀ ਪੈਂਦੀ ਹਾਂ।
Fareedkot Teekaਜੋ ਮੇਰੇ ਕੋ ਤੇਰੀ ਪਰਾਪਤੀ ਕਰੇ ਤਿਸ ਸੰਤ ਕੇ ਚਰਨੀ ਮੈਂ ਨਿਵ ਨਿਵ ਲਾਗੂੰ॥੨॥
Prof. Sahib Singhਲਿਫ਼ ਲਿਫ਼ ਕੇ ਮੈਂ ਸਦਾ ਉਸ ਦੀ ਪੈਰੀਂ ਲੱਗਦੀ ਰਹਾਂ ॥੨॥ਪਦ ਅਰਥ ਨਿਵਿ ਨਿਵਿ = ਲਿਫ਼ ਲਿਫ਼ ਕੇ। ਲਾਗਉ = ਲਾਗਉਂ, ਮੈਂ ਲੱਗਾਂ। ਪਾਈ = ਪਾਈਂ, ਪੈਰੀਂ ॥੨॥
SikhNet (Spanish)y me postro ante Ti allí un millón de veces.(2)
ਪੋਥੀ ਪੰਡਿਤ; ਬੇਦ ਖੋਜੰਤਾ ਜੀਉ ॥
pothee panddit; bed khojantaa jeeo |
Sant Singh KhalsaThe Pandits, the religious scholars, study the books of the Vedas.
Manmohan SinghThe Pandit studies books and Vedas,
Manmohan Singh (Punjabi)ਪੰਡਤ ਪੁਸਤਕਾਂ ਤੇ ਵੇਦਾਂ ਨੂੰ ਵਾਚਦਾ ਹੈ।
Fareedkot Teekaਕੋਈ ਪੰਡਿਤੁ ਹੋ ਕਰ ਬੇਦ ਔਰ ਪੋਥੀਓਂ ਕੋ (ਖੋਜੰਤਾ) ਵਿਚਾਰਨ ਕਰ ਰਹਾ ਹੈ॥
Prof. Sahib Singh(ਹੇ ਭਾਈ!) ਕੋਈ ਪੰਡਿਤ (ਬਣ ਕੇ) ਵੇਦ ਆਦਿਕ ਧਰਮ-ਪੁਸਤਕਾਂ ਖੋਜਦਾ ਰਹਿੰਦਾ ਹੈ,
SikhNet (Spanish)El Pandit Te busca en los Vedas;
ਹੋਇ ਬੈਰਾਗੀ; ਤੀਰਥਿ ਨਾਵੰਤਾ ਜੀਉ ॥
hoe bairaagee; teerath naavantaa jeeo |
Sant Singh KhalsaSome become renunciates, and bathe at sacred shrines of pilgrimage.
Manmohan SinghBecoming a renouncer, some one bathes at shrines.
Manmohan Singh (Punjabi)ਤਿਆਗੀ ਹੋ ਕੇ ਕੋਈ ਪਰਮ ਅਸਥਾਨਾਂ ਤੇ ਨ੍ਹਾਉਂਦਾ ਹੈ।
Fareedkot Teekaਔਰ ਕੋਈ (ਬੈਰਾਗੀ) ਸੰਸਾਰ ਸੇ ਉਦਾਸੀਨ ਹੋ ਕਰ ਤੀਰਥੋਂ ਮੇਂ ਨਾਇ ਰਹਾ ਹੈ॥
Prof. Sahib Singhਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ,ਪਦ ਅਰਥ ਤੀਰਥਿ = ਤੀਰਥ ਉਤੇ।
SikhNet (Spanish)por Ti el renunciante se baña en los ríos santos.
ਗੀਤ ਨਾਦ; ਕੀਰਤਨੁ ਗਾਵੰਤਾ ਜੀਉ ॥
geet naad; keeratan gaavantaa jeeo |
Sant Singh KhalsaSome sing tunes and melodies and songs.
Manmohan SinghSomeone sings songs and melodious tunes.
Manmohan Singh (Punjabi)ਕੋਈ ਜਣਾ ਗਾਉਣਾ ਤੇ ਸੁਰੀਲੀਆਂ ਸੁਰਾਂ ਅਲਾਪਦਾ ਹੈ।
Fareedkot Teekaਔਰ ਕੋਈ ਬਿਸ਼੍ਨਪਦੇ ਕਰ ਔਰ (ਨਾਦ) ਵਾਜੇ ਬਜਾਇ ਕਰ ਤੇਰਾ ਜਸ ਗਾਇਨ ਕਰਤਾ ਹੈ॥
Prof. Sahib Singhਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ,
SikhNet (Spanish)Para mí, todo cantar, toda melodía está en Tu Alabanza,
ਹਰਿ; ਨਿਰਭਉ ਨਾਮੁ ਧਿਆਈ ਜੀਉ ॥੩॥
har; nirbhau naam dhiaaee jeeo |3|
Sant Singh KhalsaBut I meditate on the Naam, the Name of the Fearless Lord. ||3||
Manmohan SinghBut I meditate on the Name of Fearless Lord.
Manmohan Singh (Punjabi)ਪਰ ਮੈਂ ਭੈ-ਰਹਿਤ ਸੁਆਮੀ ਦੇ ਨਾਮ ਦਾ ਸਿਮਰਨ ਕਰਦੀ ਹਾਂ।
Fareedkot Teekaਹੇ ਹਰੀ! ਭੈ ਸੇ ਰਹਤ ਹੋ ਕਰ ਹਮ ਏਕ ਤੇਰਾ ਨਾਮ ਧਿਆਇ ਰਹੇ ਹੈਂ॥੩॥
Prof. Sahib Singhਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ ॥੩॥ਪਦ ਅਰਥ ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੩॥
SikhNet (Spanish)y habito en Tu Nombre, oh Señor sin miedo.(3)
ਭਏ ਕ੍ਰਿਪਾਲ; ਸੁਆਮੀ ਮੇਰੇ ਜੀਉ ॥
bhe kripaal; suaamee mere jeeo |
Sant Singh KhalsaMy Lord and Master has become merciful to me.
Manmohan SinghUnto me, my Master has become merciful.
Manmohan Singh (Punjabi)ਮੇਰੇ ਉਤੇ ਮੇਰਾ ਮਾਲਕ ਮਿਹਰਬਾਨ ਹੋ ਗਿਆ ਹੈ।
Fareedkot Teekaਹੇ ਸੁਆਮੀ! ਜਬ ਮੇਰੇ ਪਰ ਕਿਰਪਾਲੁ ਭਏ ਹੋ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਉਤੇ ਮੇਰੇ ਸੁਆਮੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
SikhNet (Spanish)Mi Maestro es Benévolo conmigo y me ha convertido,
ਪਤਿਤ. ਪਵਿਤ; ਲਗਿ ਗੁਰ ਕੇ ਪੈਰੇ ਜੀਉ ॥
patit. pavit; lag gur ke paire jeeo |
Sant Singh KhalsaI was a sinner, and I have been sanctified, taking to the Guru's Feet.
Manmohan SinghBy repairing to Guru's feet, I a sinner, am rendered pure.
Manmohan Singh (Punjabi)ਗੁਰਾਂ ਦੇ ਪੇਰੀ ਪੈ ਕੇ, ਮੈਂ ਪਾਪੀ, ਪਵਿੱਤ ਹੋ ਗਈ ਹਾਂ।
Fareedkot Teekaਤਬ ਹਮ ਪਾਪੀ, ਗੁਰੋਂ ਕੀ ਚਰਨੀ ਲਗ ਕਰ ਪਵਿਤ੍ਰ ਹੂਏ ਹੈਂ॥
Prof. Sahib Singhਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ (ਪਹਿਲਾਂ ਵਿਕਾਰਾਂ ਵਿਚ) ਡਿੱਗੇ ਹੋਏ (ਹੁੰਦੇ ਭੀ) ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ।ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਲਗਿ = ਲੱਗ ਕੇ।
SikhNet (Spanish)de un ser lleno de errores y faltas en un ser puro, porque me he puesto a los Pies del Guru.