ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਨਾਮੁ ਸਲਾਹਨਿ. ਨਾਮੁ ਮੰਨਿ; ਅਸਥਿਰੁ ਜਗਿ ਸੋਈ ॥
naam salaahan. naam man; asathir jag soee |
Sant Singh KhalsaThose who praise the Naam, and believe in the Naam, are eternally stable in this world.
Manmohan SinghThey who praise the Lord's Name and believe in the Name, are eternal in this world.
Manmohan Singh (Punjabi)ਜੋ ਪ੍ਰਭੂ ਦੇ ਨਾਮ ਦਾ ਜੱਸ ਕਰਦੇ ਹਨ ਤੇ ਨਾਮ ਵਿੱਚ ਭਰੋਸਾ ਧਾਰਦੇ ਹਨ, ਉਹ ਇਸ ਸੰਸਾਰ ਅੰਦਰ ਕਾਲ-ਸਥਾਈ ਹਨ।
Fareedkot Teekaਜੋ ਪੁਰਸ਼ ਨਾਮ ਕੋ ਮਨਨ ਕਰ ਕੇ ਨਾਮ ਕੋ ਸਲਾਹਤੇ ਹੈਂ ਸੋਈ ਜਗਤ ਮੇਂ ਇਸਥਿਰ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ (ਵਸਾਈ ਰੱਖਦੇ ਹਨ) ਉਹੀ ਜਗਤ ਵਿਚ ਅਟੱਲ ਆਤਮਕ ਜੀਵਨ ਵਾਲੇ ਬਣਦੇ ਹਨ।ਪਦ ਅਰਥ ਸਲਾਹਨਿ = ਸਲਾਹੁੰਦੇ ਹਨ। ਮੰਨਿ = ਮਨਿ, ਮਨ ਵਿਚ (ਵਸਾਂਦੇ ਹਨ)। ਅਸਥਿਰੁ = ਅਟੱਲ ਜੀਵਨ ਵਾਲੇ, ਅਡੋਲ ਆਤਮਕ ਜੀਵਨ ਵਾਲੇ, ਉਹ ਜਿਹੜੇ ਮਾਇਆ ਦੇ ਹੱਥਾਂ ਉਤੇ ਨਹੀਂ ਨੱਚਦੇ। ਜਗਿ = ਜਗਤ ਵਿਚ।
SikhNet (Spanish)Los que confían y alaban el Nombre del Señor, sólo ellos habitan en la Eternidad,
ਹਿਰਦੈ ਹਰਿ ਹਰਿ ਚਿਤਵੈ; ਦੂਜਾ. ਨਹੀ ਕੋਈ ॥
hiradai har har chitavai; doojaa. nahee koee |
Sant Singh KhalsaWithin their hearts, they dwell on the Lord, and nothing else at all.
Manmohan SinghWithin their mind, they dwell upon the God's Name and know not any other.
Manmohan Singh (Punjabi)ਆਪਣੇ ਮਨ ਅੰਦਰ ਉਹ ਰਬ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਹੋਰਸ ਕਿਸੇ ਨੂੰ ਜਾਣਦੇ ਹੀ ਨਹੀਂ।
Fareedkot Teekaਹਿਰਦੇ ਮੇਂ ਏਕ ਹਰਿ ਹਰਿ ਨਾਮ ਕੋ ਚਿਤਵਨ ਕਰਤੇ ਹੈਂ ਦੂਜਾ ਕੋਈ ਨਹੀਂ ਜਾਨਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਮਨੁੱਖ (ਆਪਣੇ) ਹਿਰਦੇ ਵਿਚ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦਾ ਹੈ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨੂੰ (ਮਨ ਵਿਚ) ਨਹੀਂ ਵਸਾਂਦਾ,ਪਦ ਅਰਥ ਹਿਰਦੈ = ਹਿਰਦੇ ਵਿਚ। ਚਿਤਵੈ = ਚੇਤੇ ਕਰਦਾ ਹੈ (ਇਕ-ਵਚਨ)।
SikhNet (Spanish)ellos alaban sólo a su Dios en su corazón y a nadie más.
ਰੋਮਿ ਰੋਮਿ ਹਰਿ ਉਚਰੈ; ਖਿਨੁ ਖਿਨੁ ਹਰਿ ਸੋਈ ॥
rom rom har ucharai; khin khin har soee |
Sant Singh KhalsaWith each and every hair, they chant the Lord's Name, each and every instant, the Lord.
Manmohan SinghWith their every hair they utter their Lord's Name and every moment remember that Lord.
Manmohan Singh (Punjabi)ਆਪਣੇ ਹਰ ਇਕ ਵਾਲ ਨਾਲ ਉਹ ਆਪਣੇ ਸਾਹਿਬ ਦੇ ਨਾਮ ਦਾ ਉਚਾਰਨ ਕਰਦੇ ਹਨ ਅਤੇ ਹਰ ਮੂਹਤ ਉਸ ਸਾਹਿਬ ਨੂੰ ਸਿਮਰਦੇ ਹਨ।
Fareedkot Teekaਰੋਮ ਰੋਮ ਮੇਂ ਹਰੀ ਕੇ ਨਾਮ ਕੋ ਉਚਾਰਨ ਕਰਤੇ ਹੈਂ ਔਰ ਖਿਨ ਖਿਨ ਵਿਖੇ ਭੀ ਸੋਈ ਹਰੀ ਸਿਮਰਤੇ ਹੈਂ॥
Prof. Sahib Singhਜਿਹੜਾ ਮਨੁੱਖ ਰੋਮ ਰੋਮ ਪ੍ਰਭੂ ਨੂੰ ਯਾਦ ਕਰਦਾ ਹੈ ਹਰ ਖਿਨ ਉਸ ਪਰਮਾਤਮਾ ਨੂੰ ਹੀ ਯਾਦ ਕਰਦਾ ਰਹਿੰਦਾ ਹੈ,ਪਦ ਅਰਥ ਰੋਮਿ ਰੋਮਿ = ਲੂੰ ਲੂੰ ਨਾਲ, ਹਰੇਕ ਰੋਮ ਦੀ ਰਾਹੀਂ, ਪੂਰੇ ਤੌਰ ਤੇ ਤਨੋਂ ਮਨੋਂ। ਉਚਰੈ = ਉਚਾਰਦਾ ਹੈ।
SikhNet (Spanish)Ven la Presencia del Señor a todo momento, y a través de cada uno de sus poros recitan Su Alabanza.
ਗੁਰਮੁਖਿ ਜਨਮੁ ਸਕਾਰਥਾ; ਨਿਰਮਲੁ ਮਲੁ ਖੋਈ ॥
guramukh janam sakaarathaa; niramal mal khoee |
Sant Singh KhalsaThe birth of the Gurmukh is fruitful and certified; pure and unstained, his filth is washed away.
Manmohan SinghFruitful is the birth of the Guru-ward. Washing of his filth, he becomes immaculate.
Manmohan Singh (Punjabi)ਸਫਲ ਹੈ ਗੁਰੂ-ਸਮਰਪਣ ਦੀ ਪੈਦਾਇਸ਼। ਆਪਣੀ ਮਲੀਣਤਾ ਨੂੰ ਧੋ ਉਹ ਸ਼ੁਧ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕਾ ਜਨਮ ਸਫਲਾ ਹੂਆ ਹੈ, ਦ੍ਵੈਤ ਮਲ ਗਵਾਈ ਹੈ ਅਰ ਸੁਧ ਹੂਏ ਹੈਂ॥
Prof. Sahib Singhਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ) ਦੂਰ ਕਰ ਲੈਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਕਾਰਥਾ = ਸਫਲ, ਕਾਮਯਾਬ। ਨਿਰਮਲੁ = ਪਵਿੱਤਰ ਜੀਵਨ ਵਾਲਾ। ਖੋਈ = ਦੂਰ ਕਰ ਲੈਂਦਾ ਹੈ, ਨਾਸ ਕਰ ਲੈਂਦਾ ਹੈ।
SikhNet (Spanish)Sí, fructífero es el nacimiento del ser conciente en Dios, él se vuelve inmaculado y sin mancha alguna.
ਨਾਨਕ. ਜੀਵਦਾ ਪੁਰਖੁ ਧਿਆਇਆ; ਅਮਰਾ ਪਦੁ ਹੋਈ ॥੨੫॥
naanak. jeevadaa purakh dhiaaeaa; amaraa pad hoee |25|
Sant Singh KhalsaO Nanak, meditating on the Lord of eternal life, the status of immortality is obtained. ||25||
Manmohan SinghNanak, whosoever meditates on the ever-living Lord; he acquires immortal status.
Manmohan Singh (Punjabi)ਨਾਨਕ ਜੋ ਕੋਈ ਭੀ ਸਦਾ ਜੀਉਂਦੇ ਪ੍ਰਭੂ ਦਾ ਆਰਾਧਨ ਕਰਦਾ ਹੈ, ਉਹ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਨੇ (ਜੀਵਦਾ) ਜੀਵਨ ਰੂਪ ਪੁਰਖ ਕੋ ਧਿਆਵਨਾ ਕੀਆ ਹੈ ਔਰ ਤਿਨ ਕੋ ਅਮਰ ਪਦਵੀ ਪ੍ਰਾਪਤਿ ਭਈ ਹੈ॥੨੫॥
Prof. Sahib Singhਹੇ ਨਾਨਕ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਉਸ ਨੂੰ ਅਟੱਲ ਆਤਮਕ ਜੀਵਨ ਵਾਲਾ ਦਰਜਾ ਮਿਲ ਜਾਂਦਾ ਹੈ (ਉਹ ਮਨੁੱਖ ਆਤਮਕ ਜੀਵਨ ਦੀ ਉਸ ਉੱਚਤਾ ਤੇ ਪਹੁੰਚ ਜਾਂਦਾ ਹੈ ਜਿਥੇ ਮਾਇਆ ਦੇ ਹੱਲੇ ਉਸ ਨੂੰ ਡੁਲਾ ਨਹੀਂ ਸਕਦੇ) ॥੨੫॥ਪਦ ਅਰਥ ਜੀਵਦਾ = ਸਦਾ ਕਾਇਮ ਰਹਿਣ ਵਾਲਾ। ਪੁਰਖੁ = ਸਰਬ-ਵਿਆਪਕ। ਪਦੁ = ਦਰਜਾ। ਅਮਰਾ ਪਦੁ = ਅਟੱਲ ਆਤਮਕ ਜੀਵਨ ਵਾਲਾ ਦਰਜਾ ॥੨੫॥
SikhNet (Spanish)Dice Nanak, el que habita en Su Dios Viviente, obtiene el Éxtasis Eterno. (25)