ੴ

ਸਿੱਖਬਾਣੀ · SikhBani

ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥

sun andhaa kaise maarag paavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 267 · 10 lines
Translations

ਸੁਨਿ; ਅੰਧਾ ਕੈਸੇ ਮਾਰਗੁ ਪਾਵੈ ॥

sun; andhaa kaise maarag paavai |

Sant Singh KhalsaBy listening, how can the blind find the path?
Manmohan SinghBy hearing alone, how can the blind man find the path?
Manmohan Singh (Punjabi)ਕੇਵਲ ਸੁਣਨ ਦੁਆਰਾ ਹੀ ਮੁਨਾਖਾ ਮਨੁੱਖ ਕਿਸ ਤਰ੍ਹਾਂ ਰਸਤਾ ਲੱਭ ਸਕਦਾ ਹੈ?
Fareedkot Teekaਜੈਸੇ ਕਿਸੀ ਨੇ ਕਹਾ ਕਿ ਅਮਕੇ ਬ੍ਰਿਛ ਕੀ ਤ੍ਰਫ ਕੋ ਚਲਾ ਜਾਹੁ, ਤਬ ਵਹੁ ਤਿਸ ਅਵਾਜ ਕੌ ਸੁਨ ਕਰ ਅੰਧਾ ਕੈਸੇ ਰਸਤਾ ਪਾਵੈਗਾ ਅਰਥਾਤ ਨਹੀਂ ਪਾਇ ਸਕਤਾ ਹੈ॥
Prof. Sahib Singhਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ?

ਪਦ ਅਰਥ ਸੁਨਿ = ਸੁਣ ਕੇ। ਮਾਰਗੁ = ਰਸਤਾ। ਪਾਵੈ = ਲੱਭ ਲਏ।

SikhNet (Spanish)¿Cómo puede un ciego encontrar el camino, si tan sólo puede oír?

ਕਰੁ ਗਹਿ ਲੇਹੁ; ਓੜਿ ਨਿਬਹਾਵੈ ॥

kar geh lehu; orr nibahaavai |

Sant Singh KhalsaTake hold of his hand, and then he can reach his destination.
Manmohan SinghTake his hand he shall reach the destination.
Manmohan Singh (Punjabi)ਉਸ ਦਾ ਹੱਥ ਫੜ ਲਓ ਅਤੇ ਉਹ ਟਿਕਾਣੇ ਤੇ ਪੁੱਜ ਜਾਏਗਾ।
Fareedkot Teekaਪਰੰਤੂ ਕੋਈ ਦਯਾਵਾਨ ਉਸ ਕਾ ਹਾਥ ਪਕੜ ਕੇ ਲੇ ਜਾਵੈ ਤੋ ਅੰਤ ਕੋ ਨਿਭ ਜਾਤਾ ਹੈ ਅਰਥਾਤ ਪਹੁੰਚ ਜਾਤਾ ਹੈ, ਤੈਸੇ ਜੀਵ ਰੂਪੀ ਅੰਧਾ ਸਾਸਤ੍ਰੋਂ ਕੋ ਸੁਨ ਕਰ ਗਿਆਨ ਮਾਰਗ ਪਾਇ ਨਹੀਂ ਸਕਤਾ ਹੈ। ਪਰੰਤੂ ਜਬ ਤੂੰ ਕ੍ਰਿਪਾ ਕਰ ਕੇ ਮਨ ਰੂਪੀ ਹਾਥ ਪਕੜ ਲੇਵੇ ਸਿਰੇ ਤਬ ਪਹੁੰਚਤਾ ਹੈ॥
Prof. Sahib Singh(ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ।

ਪਦ ਅਰਥ ਕਰੁ = ਹੱਥ। ਗਹਿ ਲੇਹੁ = ਫੜ ਲਵੋ। ਓੜਿ = ਅਖ਼ੀਰ ਤਕ।

SikhNet (Spanish)Tómalo de la mano y llegará a su destino.

ਕਹਾ ਬੁਝਾਰਤਿ; ਬੂਝੈ ਡੋਰਾ ॥

kahaa bujhaarat; boojhai ddoraa |

Sant Singh KhalsaHow can a riddle be understood by the deaf?
Manmohan SinghHow can a deaf man understand the riddle?
Manmohan Singh (Punjabi)ਬੋਲਾ ਆਦਮੀ ਬਾਤ ਕਿਸ ਤਰ੍ਹਾਂ ਬੁੱਝ ਸਕਦਾ ਹੈ?
Fareedkot Teekaਔਰ (ਡੋਰਾ) ਬੋਲਾ ਪੁਰਸ਼ ਕੈਸੇ ਬੁਝਾਰਤ ਕੋ ਸਮਝੇਗਾ ਅਰਥਾਤ ਨਹੀਂ ਸਮਝਤਾ ਹੈ॥
Prof. Sahib Singhਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ?

ਪਦ ਅਰਥ ਬੁਝਾਰਤਿ = ਸੈਨਤ। ਡੋਰਾ = ਬੋਲਾ।

SikhNet (Spanish)Un sordo no escucha la palabra gentil;

ਨਿਸਿ ਕਹੀਐ; ਤਉ ਸਮਝੈ ਭੋਰਾ ॥

nis kaheeai; tau samajhai bhoraa |

Sant Singh KhalsaSay 'night', and he thinks you said 'day'.
Manmohan SinghWhen we say night, then, he understands day.
Manmohan Singh (Punjabi)ਜਦ ਅਸੀਂ ਰਾਤ ਕਹਿੰਦੇ ਹਾਂ ਤਾਂ ਉਹ ਦਿਨ ਸਮਝਦਾ ਹੈ।
Fareedkot Teekaਕਿਉਂਕਿ ਰਾਤ੍ਰ ਕਹੀਤੇ (ਭੋਰਾ) ਸਵੇਰਾ ਅਰਥਾਤ ਦਿਨ ਹੀ ਸਮਝੇਗਾ। ਤੈਸੇ ਇਹੁ ਜੀਵ ਸਰਧਾ ਔਰ ਵਿਚਾਰ ਰੂਪੀ ਕਾਨੋਂ ਸੇ ਰਹਿਤ ਹੈ। ਜੋ ਬੇਦ ਮੇਂ ਨਿਵਿਰਤ ਮਾਰਗ ਬੀਚ ਪ੍ਰਵਿਰਤ ਹੋਣੇ ਕੀ ਬੁਝਾਰਤ ਥੀ ਸੋ ਤਿਸ ਕੌ ਕਿਸ ਨੇ ਪ੍ਰਵਿਰਤ ਮਾਰਗ ਮੇਂ ਹੀ ਪੜਨਾ ਸਮਝ ਲੀਆ ਹੈ, ਜਥਾ ਮਦਰਾ ਅਰੁ ਮਾਸ ਯੱਗ ਮੇਂ ਲਿਆਵਣਾ ਲਿਖਾ ਹੈ ਜੀਵੋਂ ਨੇ ਗ੍ਰਹਣ ਕਰਨਾ ਸਮਝ ਲੀਆ ਹੈ, ਬੇਦ ਕਾ ਤਾਤੁਪ੍ਰਯ ਤ੍ਯਾਗ ਕਰਾਉਣੇ ਮੇਂ ਥਾ॥
Prof. Sahib Singh(ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ)।

ਪਦ ਅਰਥ ਨਿਸਿ = ਰਾਤ। ਭੋਰਾ = ਦਿਨ।

SikhNet (Spanish)di que es de noche y él pensará que estás hablando del día.

ਕਹਾ ਬਿਸਨਪਦ; ਗਾਵੈ ਗੁੰਗ ॥

kahaa bisanapad; gaavai gung |

Sant Singh KhalsaHow can the mute sing the Songs of the Lord?
Manmohan SinghHow can a dumb man sing Lord's staves?
Manmohan Singh (Punjabi)ਗੁੰਗਾ ਆਦਮੀ ਸੁਆਮੀ ਦੇ ਗੀਤ ਕਿਸ ਤਰ੍ਹਾਂ ਗਾ ਸਕਦਾ ਹੈ?
Fareedkot Teekaਜੈਸੇ ਗੁੰਗਾ ਕੈਸੇ ਵਿਸਨਪਦਿਓਂ ਕੌ ਗਾਵੇ ਅਰਥਾਤ ਨਹੀਂ ਗਾਇ ਸਕਤਾ ਹੈ॥
Prof. Sahib Singhਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ?
SikhNet (Spanish)¿Cómo va a cantar un hombre mudo?

ਜਤਨ ਕਰੈ; ਤਉ ਭੀ ਸੁਰ ਭੰਗ ॥

jatan karai; tau bhee sur bhang |

Sant Singh KhalsaHe may try, but his voice will fail him.
Manmohan SinghThough he may make an effort, even then, his voice breads.
Manmohan Singh (Punjabi)ਜੇਕਰ ਉਹ ਉਪਰਾਲਾ ਭੀ ਕਰੇ ਤਾਂ ਭੀ ਉਸ ਦੀ ਆਵਾਜ਼ ਟੁਟ ਜਾਂਦੀ ਹੈ।
Fareedkot Teekaਜੇਕਰ ਵਹੁ ਜਤਨ ਭੀ ਕਰੇ ਤਾਂ ਵੀ ਤਿਸ ਕਾ ਸੁਰ ਭੰਗ ਹੀ ਰਹੈਗਾ, ਤੈਸੇ ਇਹੁ ਜੀਵ ਪ੍ਰੀਤੀ ਰੂਪੀ ਜਿਹਵਾ ਸੇ ਬਿਨਾਂ ਚਾਹਿਤਾ ਹੈ ਕਿ ਮੈਂ ਭਗਤੀ ਕਰੂੰ, ਤਾਂ ਵੀ ਇਸ ਕੀ ਬ੍ਰਿਤੀ ਰੂਪੀ ਸੁਰ ਮੇਂ ਵਿਘਨ ਹੀ ਰਹਿਤਾ ਹੈ ਅਰਥਾਤ ਬ੍ਰਿਤੀ ਨਹੀਂ ਲਾਗਤੀ ਹੈ॥
Prof. Sahib Singh(ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ।

ਪਦ ਅਰਥ ਭੰਗ = ਟੁੱਟੀ ਹੋਈ।

SikhNet (Spanish)Aunque lo intentara, su voz no le respondería.

ਕਹ ਪਿੰਗੁਲ; ਪਰਬਤ ਪਰ ਭਵਨ ॥

keh pingul; parabat par bhavan |

Sant Singh KhalsaHow can the cripple climb up the mountain?
Manmohan SinghHow can a cripple roam on a mountain?
Manmohan Singh (Punjabi)ਲੰਗੜਾ ਪਹਾੜ ਉਤੇ ਕਿਸ ਤਰ੍ਹਾਂ ਚੱਕਰ ਕੱਟ ਸਕਦਾ ਹੈ?
Fareedkot Teekaਪੁਨਾ ਜੈਸੇ ਕਹਾਂ ਚਰਨੋ ਸੇਂ ਹੀਨ ਪਿੰਗਲਾ ਔਰ ਕਹਾਂ ਪਰਬਤ ਪਰ ਮੰਦਰ ਹੋ॥
Prof. Sahib Singhਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ?

ਪਦ ਅਰਥ ਪਿੰਗੁਲ = ਲੂਲ੍ਹਾ। ਪਰਭਵਨ = (Skt. प्रभवन) ਭੌਣਾ, ਫਿਰਨਾ।

SikhNet (Spanish)¿Cómo puede un hombre cojo escalar una montaña?

ਨਹੀ ਹੋਤ ਊਹਾ. ਉਸੁ ਗਵਨ ॥

nahee hot aoohaa. us gavan |

Sant Singh KhalsaHe simply cannot go there.
Manmohan SinghHis going there is not possible.
Manmohan Singh (Punjabi)ਉਸ ਦਾ ਉਥੇ ਜਾਂਦਾ ਸੰਭਵ ਨਹੀਂ।
Fareedkot Teekaਜੈਸੇ ਤਿਸ ਕਾ ਉਸ ਪਰ (ਗਵਨ) ਜਾਣਾ ਨਹੀਂ ਹੋ ਸਕਤਾ ਹੈ, ਤੈਸੇ ਇਸ ਜੀਵ ਕਾ ਨਿਸਕਾਮ ਕਰਨ ਰੂਪੀ ਚਰਨੋਂ ਸੇ ਰਹਤ ਹੋ ਕਰ ਬ੍ਰਹਮ ਰੂਪੀ ਪਰਬਤ ਪਰ ਘਰੁ ਕੈਸੇ ਹੋਵੇ ਵਹਾਂ ਉਸ ਕਾ ਜਾਣਾ ਨਹੀਂ ਹੋਤਾ ਹੈ। ਭਾਵ ਉਸ ਕੀ ਬ੍ਰਿਤੀ ਬ੍ਰਹਮ ਕੋ ਆਲੰਬਨ ਹੀ ਨਹੀਂ ਕਰ ਸਕਤੀ ਹੈ ਤਬ ਇਸ ਬ੍ਰਿਤੀ ਕੋ ਕੈਸੇ ਪਾਵੈ॥
Prof. Sahib Singhਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ।

ਪਦ ਅਰਥ ਉਸ = ਉਸ ਦੀ। ਗਵਨ = ਪਹੁੰਚ।

SikhNet (Spanish)Imposible que ascienda a esas alturas.

ਕਰਤਾਰ ਕਰੁਣਾ ਮੈ; ਦੀਨੁ ਬੇਨਤੀ ਕਰੈ ॥

karataar karunaa mai; deen benatee karai |

Sant Singh KhalsaO Creator, Lord of Mercy - Your humble servant prays;
Manmohan SinghO Creator, embodiment of compassion, I humble make a supplication,
Manmohan Singh (Punjabi)ਹੇ ਰਹਿਮਤ ਦੇ ਪੁੰਜ, ਸਿਰਜਣਹਾਰ, ਮੈਂ ਮਸਕੀਨ ਬੇਨਤੀ ਕਰਦਾ ਹਾਂ,
Fareedkot Teekaਹੇ ਕਰਤਾਰ ਕਰਣਾ ਰੂਪੁ! ਮੈਂ ਜਨ ਤੇਰੇ ਆਗੇ ਦੀਨ ਹੋ ਕਰ ਬੇਨਤੀ ਕਰਤਾ ਹੂੰ॥
Prof. Sahib Singhਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ,

ਪਦ ਅਰਥ ਕਰੁਣਾ = ਤਰਸ। ਕਰੁਣਾ ਮੈ = ਤਰਸਵਾਨ, ਦਇਆ ਕਰਨ ਵਾਲਾ (Note = Skt. मय (ਪੰਜਾਬੀ 'ਮੈ') is an affix used to indicate 'made of, consisting of.' 'full of')। ਦੀਨੁ = ਨਿਮਾਣਾ (ਜੀਵ)।

SikhNet (Spanish)Oh Creador, Señor de Misericordia, yo que soy Tu Humilde Servidor

ਨਾਨਕ; ਤੁਮਰੀ ਕਿਰਪਾ ਤਰੈ ॥੬॥

naanak; tumaree kirapaa tarai |6|

Sant Singh KhalsaNanak: by Your Grace, please save me. ||6||
Manmohan Singhthat Nanak may be saved through Thine favour.
Manmohan Singh (Punjabi)ਕਿ ਨਾਨਕ ਤੇਰੀ ਮਿਹਰ ਰਾਹੀਂ ਹੀ ਪਾਰ ਉਤਰ ਸਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਜੀਵ ਐਸੇ ਦੋਸੋਂ ਵਾਲਾ ਤੁਮਾਰੀ ਕ੍ਰਿਪਾ ਸੇ ਹੀ ਤਰੇਗਾ॥੬॥
Prof. Sahib Singhਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ॥੬॥
SikhNet (Spanish)¡Te pido que lo salves por Tu Gracia! (6)
Answers quote the Granth verbatim with Ang citations. AI commentary is not Gurbani and not a religious ruling.