ਸੰਗਿ ਸਹਾਈ; ਸੁ ਆਵੈ ਨ. ਚੀਤਿ ॥
sang sahaaee; su aavai na. cheet | Ang 267
Sant Singh KhalsaThe Lord, our Help and Support, is always with us, but the mortal does not remember Him.
Manmohan SinghThe mortal thinks not of his succourer, who is with him.
Manmohan Singh (Punjabi)ਜੀਵ ਆਪਣੇ ਮਦਦਗਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੀ ਹੈ।
Fareedkot Teekaਜੋ ਇਸ ਜੀਵ ਕੇ ਸਾਥ ਵਾਹਿਗੁਰੂ ਸਹਾਈ ਹੈ, ਸੋ ਇਸ ਕੌ ਚਿਤ ਨਹੀਂ ਆਵਤਾ ਹੈ॥
Prof. Sahib Singhਜੋ ਪ੍ਰਭੂ (ਇਸ ਮੂਰਖ ਦਾ) ਸੰਗੀ ਸਾਥੀ ਹੈ, ਉਸ ਨੂੰ (ਇਹ) ਚੇਤੇ ਨਹੀਂ ਕਰਦਾ,ਪਦ ਅਰਥ ਚੀਤਿ = ਚਿੱਤ ਵਿਚ।
SikhNet (Spanish)El necio Manmukj se olvida de Aquél que es siempre su Compañero,
ਜੋ ਬੈਰਾਈ; ਤਾ ਸਿਉ ਪ੍ਰੀਤਿ ॥
jo bairaaee; taa siau preet | Ang 267
Sant Singh KhalsaHe shows love to his enemies.
Manmohan SinghHe bears love to the one who is his enemy.
Manmohan Singh (Punjabi)ਉਹ ਉਸ ਨੂੰ ਪਿਆਰ ਕਰਦਾ ਹੈ, ਜੋ ਉਸ ਦਾ ਵੈਰੀ ਹੈ।
Fareedkot Teekaਔਰ ਜੋ ਕਾਮ ਕ੍ਰੋਧ ਆਦਿ ਵਾ ਸਨਬੰਧੀ ਇਸ ਸੇ (ਬੈਰਾਈ) ਵੈਰ ਕਰਨੇ ਹਾਰੇ ਸਤਰੂ ਹੈਂ ਤਿਨੋਂ ਕੇ ਸਾਥ ਇਸ ਕੀ ਪ੍ਰੀਤੀ ਹੈ॥
Prof. Sahib Singh(ਪਰ) ਜੋ ਵੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ।ਪਦ ਅਰਥ ਬੈਰਾਈ = ਵੈਰੀ।
SikhNet (Spanish)y brinda su compañía a otros que ni conoce.
ਬਲੂਆ ਕੇ ਗ੍ਰਿਹ; ਭੀਤਰਿ ਬਸੈ ॥
balooaa ke grih; bheetar basai | Ang 267
Sant Singh KhalsaHe lives in a castle of sand.
Manmohan SinghHe abides in the house of sand.
Manmohan Singh (Punjabi)ਉਹ ਰੇਤ ਦੇ ਘਰ ਵਿੰਚ ਰਹਿੰਦਾ ਹੈ।
Fareedkot Teekaਰੇਤੇ ਕੇ ਘਰ ਵਤ ਜੋ ਖਿਨਭੰਗਰ ਸਰੀਰ ਹੈ ਤਿਸ ਕੇ ਬੀਚ ਇਹ ਜੀਵ ਵਸਤਾ ਹੈ॥
Prof. Sahib Singhਰੇਤ ਦੇ ਘਰ ਵਿਚ ਵੱਸਦਾ ਹੈ (ਭਾਵ ਰੇਤ ਦੇ ਕਿਣਕਿਆਂ ਵਾਂਗ ਉਮਰ ਛਿਨ ਛਿਨ ਕਰ ਕੇ ਕਿਰ ਰਹੀ ਹੈ),ਪਦ ਅਰਥ ਬਲੂਆ = ਰੇਤ। ਗ੍ਰਿਹ = ਘਰ। ਭੀਤਰਿ = ਵਿਚ।
SikhNet (Spanish)Vive en un castillo de arena;
ਅਨਦ ਕੇਲ; ਮਾਇਆ ਰੰਗਿ ਰਸੈ ॥
anad kel; maaeaa rang rasai | Ang 267
Sant Singh KhalsaHe enjoys the games of pleasure and the tastes of Maya.
Manmohan SinghHe enjoys sports and pleasures of wealth.
Manmohan Singh (Punjabi)ਉਹ ਖੁਸ਼ੀ ਦੀਆਂ ਖੇਡਾਂ ਤੇ ਦੌਲਤ ਦੇ ਅਨੰਦ ਮਾਣਦਾ ਹੈ।
Fareedkot Teekaਅਨੰਦ ਰੂਪ (ਕੇਲ) ਬਿਲਾਸੋਂ ਕੇ ਦੇਣੇ ਵਾਲੀ ਜਾਣ ਕਰ ਕੇ ਮਾਯਾ ਕੇ ਪ੍ਰੇਮ ਮੇਂ (ਰਸੈ) ਤਦਾਕਾਰ ਹੋ ਰਹਿਆ ਹੈ॥
Prof. Sahib Singh(ਫਿਰ ਭੀ) ਮਾਇਆ ਦੀ ਮਸਤੀ ਵਿਚ ਆਨੰਦ ਮੌਜਾਂ ਮਾਣ ਰਿਹਾ ਹੈ।ਪਦ ਅਰਥ ਰੰਗਿ = ਰੰਗ ਵਿਚ, ਮਸਤੀ ਵਿਚ। ਕੇਲ = ਚੋਜ-ਖੇਡਾਂ।
SikhNet (Spanish)alegre y festivo se entrega a los placeres del mundo
ਦ੍ਰਿੜੁ ਕਰਿ ਮਾਨੈ; ਮਨਹਿ ਪ੍ਰਤੀਤਿ ॥
drirr kar maanai; maneh prateet | Ang 267
Sant Singh KhalsaHe believes them to be permanent - this is the belief of his mind.
Manmohan SinghHe deems these revelments permanent. This is his mind's faith.
Manmohan Singh (Punjabi)ਉਹ ਇਨ੍ਹਾਂ ਰੰਗਰਲੀਆਂ ਨੂੰ ਮੁਸਤਕਿਲ ਜਾਣਦਾ ਹੈ ਇਹ ਹੈ ਉਸ ਦੇ ਦਿਲ ਦਾ ਯਕੀਨ।
Fareedkot Teekaਔਰੁ ਮਨ ਮੇਂ ਜੀਵਣ ਕੀ ਦ੍ਰਿੜ ਕਰ ਕੇ ਪ੍ਰਤੀਤ ਮਾਨ ਰਹਾ ਹੈ॥
Prof. Sahib Singh(ਆਪਣੇ ਆਪ ਨੂੰ) ਅਮਰ ਸਮਝੀ ਬੈਠਾ ਹੈ, ਮਨ ਵਿਚ (ਇਹੀ) ਯਕੀਨ ਬਣਿਆ ਹੋਇਆ ਹੈ;ਪਦ ਅਰਥ ਦ੍ਰਿੜੁ = ਪੱਕਾ। ਮਨਹਿ = ਮਨ ਵਿਚ। ਪ੍ਰਤੀਤਿ = ਯਕੀਨ।
SikhNet (Spanish)pensando que durarán para siempre.
ਕਾਲੁ ਨ ਆਵੈ; ਮੂੜੇ ਚੀਤਿ ॥
kaal na aavai; moorre cheet | Ang 267
Sant Singh KhalsaDeath does not even come to mind for the fool.
Manmohan SinghIn his heart, the fool thinks not of death.
Manmohan Singh (Punjabi)ਆਪਣੇ ਦਿਲ ਵਿੱਚ ਮੂਰਖ ਮੌਤ ਨੂੰ ਯਾਦ ਹੀ ਨਹੀਂ ਕਰਦਾ।
Fareedkot Teekaਇਸ ਮੂਰਖ ਕੇ ਤਾਂਈ ਕਾਲੁ ਯਾਦ ਨਹੀਂ ਆਵਤਾ ਹੈ॥
Prof. Sahib Singhਪਰ ਮੂਰਖ ਦੇ ਚਿਤ ਵਿਚ (ਕਦੇ) ਮੌਤ (ਦਾ ਖ਼ਿਆਲ ਭੀ) ਨਹੀਂ ਆਉਂਦਾ।ਪਦ ਅਰਥ ਮੂੜੇ ਚੀਤਿ = ਮੂਰਖ ਦੇ ਚਿੱਤ ਵਿਚ। ਕਾਲੁ = ਮੌਤ।
SikhNet (Spanish)Y en su ilusión olvida que la muerte acabará con todo.
ਬੈਰ ਬਿਰੋਧ; ਕਾਮ ਕ੍ਰੋਧ ਮੋਹ ॥
bair birodh; kaam krodh moh | Ang 267
Sant Singh KhalsaHate, conflict, sexual desire, anger, emotional attachment,
Manmohan SinghEnmity, strife, lust, wrath, worldly love,
Manmohan Singh (Punjabi)ਦੁਸ਼ਮਨੀ, ਵਾਦ-ਵਿਵਾਦ, ਵਿਸ਼ੇਭੋਗ, ਗੁੱਸਾ, ਮਮਤਾ,
Fareedkot Teekaਵੈਰ ਅਲਪ ਔ ਵਿਰੋਧ ਅਧਿਕ ਪੁਨਾ ਕਾਮ ਔ ਕ੍ਰੋਧ ਮੋਹ ਕਰਕੇ॥
Prof. Sahib Singhਵੈਰ ਵਿਰੋਧ, ਕਾਮ, ਗੁੱਸਾ, ਮੋਹ,ਪਦ ਅਰਥ ਬਿਰੋਧ = ਮੁਖ਼ਾਲਫ਼ਤ।
SikhNet (Spanish)¡Enemistad y lucha, sentimentalismo lujuria, enojo y sentimentalismo!
ਝੂਠ ਬਿਕਾਰ; ਮਹਾ ਲੋਭ ਧ੍ਰੋਹ ॥
jhootth bikaar; mahaa lobh dhroh | Ang 267
Sant Singh Khalsafalsehood, corruption, immense greed and deceit:
Manmohan Singhfalsehood, sin, excessive greed and deceit.
Manmohan Singh (Punjabi)ਕੂੜ, ਪਾਪ, ਪਰਮ ਲਾਲਚ ਅਤੇ ਛਲ-ਕਪਟ।
Fareedkot Teeka(ਝੂਠ ਲੋਭ ਧ੍ਰੋਹ) ਛਲ ਆਦਿ ਮਹਾ ਵਿਕਾਰੋਂ ਮੇਂ ਲਗ ਰਹਿਆ ਹੈ॥
Prof. Sahib Singhਝੂਠ, ਮੰਦੇ ਕਰਮ, ਭਾਰੀ ਲਾਲਚ ਤੇ ਦਗ਼ਾ-ਪਦ ਅਰਥ ਧ੍ਰੋਹ = ਠੱਗੀ, ਦਗ਼ਾ।
SikhNet (Spanish)¡Falsedad y vicio, engaño y avaricia!
ਇਆਹੂ ਜੁਗਤਿ; ਬਿਹਾਨੇ ਕਈ ਜਨਮ ॥
eaahoo jugat; bihaane kee janam | Ang 268
Sant Singh KhalsaSo many lifetimes are wasted in these ways.
Manmohan SinghIn their ways man has passed away many lives.
Manmohan Singh (Punjabi)ਇਨ੍ਹਾਂ ਦੇ ਮਾਰਗ ਵਿੱਚ ਬੰਦੇ ਨੇ ਅਨੇਕਾਂ ਜੀਵਨ ਬਤੀਤ ਕੀਤੇ ਹਨ।
Fareedkot Teekaਤਾਂ ਤੇ ਐਸੇ ਬੇਨਤੀ ਕਰੇ ਕੇ ਮੈਂ ਜੀਵ ਇਨ ਵਿਕਾਰੋਂ ਮੇਂ (ਜੁਗਤਿ) ਜੁੜੇ ਹੋਏ ਕੋ ਕਈ ਜਨਮ (ਬਿਹਾਨੇ) ਬੀਤ ਗਏ ਹੈਂ॥
Prof. Sahib Singhਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ।ਪਦ ਅਰਥ ਇਆਹੂ ਜੁਗਤਿ = ਇਸ ਤਰੀਕੇ ਨਾਲ। ਬਿਹਾਨੇ = ਗੁਜ਼ਰ ਗਏ ਹਨ।
SikhNet (Spanish)Tal es la carga que ha ido acumulando de vida en vida, la cual resulta ya insoportable;
ਨਾਨਕ. ਰਾਖਿ ਲੇਹੁ; ਆਪਨ ਕਰਿ ਕਰਮ ॥੭॥
naanak. raakh lehu; aapan kar karam |7| Ang 268
Sant Singh KhalsaNanak: uplift them, and redeem them, O Lord - show Your Mercy! ||7||
Manmohan SinghO Lord, redeem Nanak, by showing Thine mercy.
Manmohan Singh (Punjabi)ਹੈ ਪ੍ਰਭੂ, ਆਪਣੀ ਰਹਿਮਤ ਧਾਰ ਕੇ ਨਾਨਕ ਦਾ ਪਾਰ ਉਤਾਰਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਵਾਹਿਗੁਰੂ! ਅਪਨੀ ਕ੍ਰਿਪਾ ਕਰ ਕੇ ਰਖ੍ਯਾ ਕਰ ਲੇਵੋ॥੭॥
Prof. Sahib Singhਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ॥੭॥ਪਦ ਅਰਥ ਆਪਨ ਕਰਮ = ਆਪਣੀ ਮੇਹਰ ॥੭॥
SikhNet (Spanish)dice Nanak, oh Señor, por Tu Gracia, redímelo. (7)