ਜਿਹ ਪ੍ਰਸਾਦਿ; ਧਰ ਊਪਰਿ ਸੁਖਿ ਬਸਹਿ ॥
jih prasaad; dhar aoopar sukh baseh |
Sant Singh KhalsaBy His Grace, you abide in comfort upon the earth.
Manmohan SinghBy whose grace, thou residest in comfort on the earth,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਜ਼ਮੀਨ ਉਤੇ ਆਰਾਮ ਅੰਦਰ ਰਹਿੰਦਾ ਹੈਂ,
Fareedkot Teekaਹੇ ਭਾਈ! ਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਧਰਤੀ ਪਰ ਸੁਖ ਸਾਥ ਵਸਤਾ ਹੈਂ॥
Prof. Sahib Singh(ਹੇ ਜੀਵ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਧਰਤੀ ਉਤੇ ਸੁਖੀ ਵੱਸਦਾ ਹੈਂ,ਪਦ ਅਰਥ ਜਿਹ ਪ੍ਰਸਾਦਿ = ਜਿਸ ਦੀ ਕ੍ਰਿਪਾ ਨਾਲ। ਧਰ = ਧਰਤੀ। ਸੁਖਿ = ਸੁਖ ਨਾਲ। ਬਸਹਿ = ਤੂੰ ਵੱਸਦਾ ਹੈਂ।
SikhNet (Spanish)Oh Señor, este hombre sin mérito no sabe de Tus Virtudes,
ਸੁਤ ਭ੍ਰਾਤ ਮੀਤ; ਬਨਿਤਾ ਸੰਗਿ ਹਸਹਿ ॥
sut bhraat meet; banitaa sang haseh |
Sant Singh KhalsaWith your children, siblings, friends and spouse, you laugh.
Manmohan Singhand laughest with thine sons, brothers, friend and wife.
Manmohan Singh (Punjabi)ਅਤੇ ਆਪਣੇ ਪੁਤ੍ਰਾਂ ਵੀਰਾਂ ਮਿਤ੍ਰਾਂ ਅਤੇ ਵਹੁਟੀ ਨਾਲ ਹਸਦਾ ਖੇਲ੍ਹਦਾ ਹੈ।
Fareedkot Teekaਪੁਨਾ ਪੁਤ੍ਰ ਔ ਭ੍ਰਾਤਾ, ਮਿਤ੍ਰ, ਇਸਤ੍ਰੀ ਆਦਿ ਸਨਬੰਧੀਓਂ ਸਾਥ ਹਸਤਾ ਹੈਂ॥
Prof. Sahib Singhਪੁਤ੍ਰ ਭਰਾ ਮਿਤ੍ਰ ਇਸਤ੍ਰੀ ਨਾਲ ਹੱਸਦਾ ਹੈਂ;ਪਦ ਅਰਥ ਸੁਤ = ਪੁੱਤ੍ਰ। ਭ੍ਰਾਤ = ਭਰਾ। ਬਨਿਤਾ = ਇਸਤ੍ਰੀ। ਹਸਹਿ = ਤੂੰ ਹੱਸਦਾ ਹੈਂ।
SikhNet (Spanish)solamente Tu Gracia puede traerle la Salvación.
ਜਿਹ ਪ੍ਰਸਾਦਿ; ਪੀਵਹਿ ਸੀਤਲ ਜਲਾ ॥
jih prasaad; peeveh seetal jalaa |
Sant Singh KhalsaBy His Grace, you drink in cool water.
Manmohan SinghBy whose favour thou drinkest cool water,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਠੰਢਾ ਪਾਣੀ ਪੀਂਦਾ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਸੀਤਲ ਜਲ ਪਾਨ ਕਰਤਾ ਹੈਂ॥
Prof. Sahib Singhਜਿਸ ਦੀ ਮੇਹਰ ਨਾਲ ਤੂੰ ਠੰਢਾ ਪਾਣੀ ਪੀਂਦਾ ਹੈਂ,ਪਦ ਅਰਥ ਸੀਤਲ = ਠੰਢਾ।
SikhNet (Spanish)Es por Su Gracia que vives cómodamente sobre la Tierra,
ਸੁਖਦਾਈ; ਪਵਨੁ ਪਾਵਕੁ ਅਮੁਲਾ ॥
sukhadaaee; pavan paavak amulaa |
Sant Singh KhalsaYou have peaceful breezes and priceless fire.
Manmohan Singhand havest soothing wind and priceless fire,
Manmohan Singh (Punjabi)ਅਤੇ ਤੈਨੂੰ ਪ੍ਰਸੰਨ ਕਰਨ ਵਾਲੀ ਹਵਾ ਅਤੇ ਅਣਮੁੱਲੀ ਅੱਗ ਮਿਲੀ ਹੈ।
Fareedkot Teekaਪੁਨਾ ਪਵਨ ਔ ਅਗਨੀ ਅਮੋਲਕ ਤੁਝ ਕੋ ਸੁਖਦਾਈ ਦੀਏ ਹੈਂ॥
Prof. Sahib Singhਸੁਖ ਦੇਣ ਵਾਲੀ ਹਵਾ ਤੇ ਅਮੋਲਕ ਅੱਗ (ਵਰਤਦਾ ਹੈਂ);ਪਦ ਅਰਥ ਪਵਨੁ = ਹਵਾ। ਪਾਵਕੁ = ਅੱਗ।
SikhNet (Spanish)y disfrutas de la compañía de tu esposa e hijos, hermanos y amigos.
ਜਿਹ ਪ੍ਰਸਾਦਿ; ਭੋਗਹਿ ਸਭਿ ਰਸਾ ॥
jih prasaad; bhogeh sabh rasaa |
Sant Singh KhalsaBy His Grace, you enjoy all sorts of pleasures.
Manmohan SinghBy whose favour, thou enjoyest all pleasure
Manmohan Singh (Punjabi)ਇਸ ਦੀ ਦਇਆ ਦੁਆਰਾ ਤੂੰ ਸਾਰੀਆਂ ਖੁਸ਼ੀਆਂ ਮਾਣਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸਾਥ ਤੂੰ ਸਰਬ ਰਸੋਂ ਕੌ ਭੋਗਤਾ ਹੈਂ॥
Prof. Sahib Singhਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈਂ,
SikhNet (Spanish)Es por Su Gracia que eres provisto de agua fresca para beber,
ਸਗਲ ਸਮਗ੍ਰੀ; ਸੰਗਿ ਸਾਥਿ ਬਸਾ ॥
sagal samagree; sang saath basaa |
Sant Singh KhalsaYou are provided with all the necessities of life.
Manmohan Singhand livest with all the necessaries.
Manmohan Singh (Punjabi)ਅਤੇ ਸਾਰੀਆਂ ਲੋੜੀਦੀਆਂ ਸ਼ੈਆਂ ਸਮੇਤ ਵਸਦਾ ਹੈ।
Fareedkot Teekaਪੁਨਾ ਸਰਬ ਪਦਾਰਥੋਂ ਕੀ ਸਮਗ੍ਰੀ ਕਾ ਸੰਗਮ ਅਰਥਾਤ ਸਮੁਦਾਇ ਤੇਰੇ ਸਾਥ ਬਸਾ ਹੈ॥
Prof. Sahib Singhਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈਂ (ਭਾਵ, ਸਾਰੇ ਪਦਾਰਥ ਵਰਤਣ ਲਈ ਤੈਨੂੰ ਮਿਲਦੇ ਹਨ);ਪਦ ਅਰਥ ਸਗਲ = ਸਾਰੇ। ਸਮਗ੍ਰੀ = ਪਦਾਰਥ।
SikhNet (Spanish)y de la respiración para sostener el fuego precioso que te calienta y te permite participar de la alegría pura.
ਦੀਨੇ ਹਸਤ ਪਾਵ; ਕਰਨ ਨੇਤ੍ਰ ਰਸਨਾ ॥
deene hasat paav; karan netr rasanaa |
Sant Singh KhalsaHe gave you hands, feet, ears, eyes and tongue,
Manmohan SinghWho gave thee hands, feet, ears, eyes and tongue.
Manmohan Singh (Punjabi)ਜਿਸ ਨੇ ਤੈਨੂੰ ਹੱਥ, ਪੈਰ, ਕੰਨ ਅੱਖਾਂ ਅਤੇ ਜੀਭਾ ਬਖਸ਼ੇ ਹਨ।
Fareedkot Teekaਜਿਸ ਵਾਹਿਗੁਰੂ ਨੇ ਤੁਝ ਕੌ ਹਾਥ, ਪੈਰ, ਕੰਨ, ਨੇਤ੍ਰ, ਰਸਨਾ ਆਦਿ ਇੰਦ੍ਰੇ ਦੀਏ ਹੈਂ॥
Prof. Sahib Singh(ਜਿਸ ਨੇ) ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ,ਪਦ ਅਰਥ ਹਸਤ = ਹੱਥ। ਪਾਵ = ਪੈਰ। ਕਰਨ = ਕੰਨ। ਨੇਤ੍ਰ = ਅੱਖਾਂ। ਰਸਨਾ = ਜੀਭ।
SikhNet (Spanish)Es por Su Gracia que has recibido cada uno de tus dones;
ਤਿਸਹਿ ਤਿਆਗਿ; ਅਵਰ ਸੰਗਿ ਰਚਨਾ ॥
tiseh tiaag; avar sang rachanaa |
Sant Singh Khalsaand yet, you forsake Him and attach yourself to others.
Manmohan SinghThou forsakest Him and attachest thyself to others
Manmohan Singh (Punjabi)ਤੂੰ ਉਸ ਨੂੰ ਛੱਡ ਕੇ ਹੋਰਾਂ ਨਾਲ ਜੁੜਦਾ ਹੈਂ।
Fareedkot Teekaਤਿਸ ਕਾ ਸਿਮਰਨ ਤਿਆਗ ਕਰ ਤੂੰ ਔਰ ਸਾਥ ਰਚ ਰਹਾ ਹੈ॥☬ਜੀਵ ਐਸੇ ਬੇਨਤੀ ਕਰੇ:
Prof. Sahib Singhਉਸ (ਪ੍ਰਭੂ) ਨੂੰ ਵਿਸਾਰ ਕੇ (ਹੇ ਜੀਵ!) ਤੂੰ ਹੋਰਨਾਂ ਨਾਲ ਮਗਨ ਹੈਂ।ਪਦ ਅਰਥ ਤਿਸਹੁ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ, ਵਿਸਾਰ ਕੇ। ਰਚਨਾ = ਰੁੱਝਾ ਹੋਇਆ ਹੈਂ, ਮਗਨ ਹੈਂ।
SikhNet (Spanish)te ha dado manos, pies, oídos, ojos y labios.
ਐਸੇ ਦੋਖ; ਮੂੜ ਅੰਧ ਬਿਆਪੇ ॥
aise dokh; moorr andh biaape |
Sant Singh KhalsaSuch sinful mistakes cling to the blind fools;
Manmohan SinghSuch sins are clung to the blind foolish-man.
Manmohan Singh (Punjabi)ਇਹੋ ਜੇਹੇ ਪਾਪ ਅੰਨ੍ਹੇ ਮੂਰਖ ਨੂੰ ਚਿੰਮੜੇ ਹੋਏ ਹਨ।
Fareedkot Teekaਪੂਰਬੋਕਤ ਦੋਖ ਮੂਰਖ ਅਗ੍ਯਾਨੀ ਕੋ ਲਗੇ ਹੂਏ ਹੈਂ॥
Prof. Sahib Singh(ਇਹ) ਮੂਰਖ ਅੰਨ੍ਹੇ ਜੀਵ (ਭਲਾਈ ਵਿਸਾਰਨ ਵਾਲੇ) ਇਹੋ ਜਿਹੇ ਔਗੁਣਾਂ ਵਿਚ ਫਸੇ ਹੋਏ ਹਨ।ਪਦ ਅਰਥ ਦੋਖ = ਮੰਦੇ ਕਰਮ। ਮੂੜ = ਮੂਰਖ ਜੀਵ। ਬਿਆਪੇ = ਫਸੇ ਹੋਏ ਹਨ।
SikhNet (Spanish)Y aun así, oh criatura de Maya, te olvidas de Aquél que te dio todo lo que tienes, y te apegas a otros.
ਨਾਨਕ. ਕਾਢਿ ਲੇਹੁ; ਪ੍ਰਭ ਆਪੇ ॥੨॥
naanak. kaadt lehu; prabh aape |2|
Sant Singh KhalsaNanak: uplift and save them, God! ||2||
Manmohan SinghNanak, thou Thyself save him, O Lord.
Manmohan Singh (Punjabi)ਨਾਨਕ ਤੂੰ ਖੁਦ ਹੀ ਉਸ ਦੀ ਰੱਖਿਆ ਕਰ, ਹੇ ਸੁਆਮੀ!
Fareedkot Teekaਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਇਨ ਦੋਖਾਂ ਤੇ ਜੀਵੋਂ ਕੋ ਤੁਮ ਆਪੇ ਹੀ ਕਾਢ ਲੇਵੋ, ਭਾਵ ਤੇਰੀ ਕ੍ਰਿਪਾ ਬਿਨਾਂ ਇਨਸੇ ਪੁਰਸ਼ਾਰਥ ਕਛੁ ਨਹੀਂ ਹੋ ਸਕਤਾ ਹੈ॥੨॥
Prof. Sahib Singhਹੇ ਨਾਨਕ! (ਇਹਨਾਂ ਜੀਵਾਂ ਵਾਸਤੇ ਅਰਦਾਸ ਕਰ, ਤੇ ਆਖ)-ਹੇ ਪ੍ਰਭੂ! (ਇਹਨਾਂ ਨੂੰ) ਆਪ (ਇਹਨਾਂ ਔਗੁਣਾਂ ਵਿਚੋਂ) ਕੱਢ ਲੈ ॥੨॥
SikhNet (Spanish)Dice Nanak, este pobre ciego ha caído víctima de su propia ingratitud; oh Señor, por Tu Infinita Gracia sálvalo. (2)