ਦੇਵਗੰਧਾਰੀ ॥
devagandhaaree |
Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari
ਮੇਰੇ ਮਨ; ਮੁਖਿ ਹਰਿ ਹਰਿ, ਹਰਿ ਬੋਲੀਐ ॥
mere man; mukh har har, har boleeai |
Sant Singh KhalsaO my mind, chant the Name of the Lord, Har, Har, Har.
Manmohan SinghO my soul with thy mouth, utter thou the Lord God's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਮੁਖ ਕਰ ਕੇ ਤੀਨੋਂ ਕਾਲ ਮੇਂ ਹਰਿ ਹਰਿ ਬੋਲਤੇ ਰਹੀਐ॥
Prof. Sahib Singhਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ।ਪਦ ਅਰਥ ਮਨ = ਹੇ ਮਨ! ਮੁਖਿ = ਮੂੰਹ ਨਾਲ। ਬੋਲੀਐ = ਬੋਲਣਾ ਚਾਹੀਦਾ ਹੈ।
SikhNet (Spanish)Oh vida mía, recita siempre el Nombre del Señor. A través de la Gracia del Guru tu vestido será teñido de rojo,
ਗੁਰਮੁਖਿ ਰੰਗਿ ਚਲੂਲੈ ਰਾਤੀ; ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥
guramukh rang chaloolai raatee; har prem bheenee choleeai |1| rahaau |
Sant Singh KhalsaThe Gurmukh is imbued with the deep red color of the poppy. His shawl is saturated with the Lord's Love. ||1||Pause||
Manmohan SinghThe Guru ward is imbued with the poppy-flower like red colour and her cloak is saturated with her Lord's love. Pause.
Manmohan Singh (Punjabi)ਗੁਰੂ-ਪਿਆਰੀ ਪੋਸਤ ਦੇ ਫੁੱਲ ਵਾਂਙੂੰ ਲਾਲ ਰੰਗਤ ਨਾਲ ਰੰਗੀਜੀ ਹੋਈ ਹੈ ਅਤੇ ਉਸ ਦਾ ਚੋਗਾ ਆਪਣੇ ਸੁਆਮੀ ਦੀ ਪ੍ਰੀਤ ਨਾਲ ਤਰੋ-ਤਰ ਹੋਇਆ ਹੋਇਆ ਹੈ। ਠਹਿਰਾਉ।
Fareedkot Teekaਗੁਰੋਂ ਦ੍ਵਾਰੇ ਪ੍ਰੇਮ ਕੇ (ਚਲੂਲੈ) ਸਘਨ ਰੰਗ ਮੇਂ ਮੇਰੀ ਬੁਧੀ ਰੰਗੀ ਹੂਈ ਹੈ ਔਰ ਹਰਿ ਕੇ ਪ੍ਰੇਮ ਸੇ ਹੀ ਮੇਰੀ ਦੇਹ ਰੂਪ ਚੋਲੀ ਭੀਨੀ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਚਲੂਲੇ ਰੰਗਿ = ਗੂੜ੍ਹੇ ਰੰਗ ਵਿਚ। ਰਾਤੀ = ਰੰਗੀ ਜਾਂਦੀ ਹੈ। ਚੋਲੀਐ = ਚੋਲੀ, ਹਿਰਦਾ। ਭੀਨੀ = ਭਿੱਜ ਜਾਂਦੀ ਹੈ, ਤਰ ਹੋ ਜਾਂਦੀ ਹੈ ॥੧॥ ਰਹਾਉ ॥
SikhNet (Spanish)sí, del color del Amor del Señor. (1‑Pausa)
ਹਉ ਫਿਰਉ ਦਿਵਾਨੀ ਆਵਲ ਬਾਵਲ; ਤਿਸੁ ਕਾਰਣਿ ਹਰਿ ਢੋਲੀਐ ॥
hau firau divaanee aaval baaval; tis kaaran har dtoleeai |
Sant Singh KhalsaI wander around here and there, like a madman, bewildered, seeking out my Darling Lord.
Manmohan SinghFor the sake of that darling God I wander about bewildered and astonished like a mad-cap.
Manmohan Singh (Punjabi)ਉਸ ਪਿਆਰੇ ਵਾਹਿਗੁਰੂ ਦੇ ਲਈ ਮੈਂ ਪਗਲੀ ਦੀ ਮਾਨੰਦ ਹੈਰਾਨ ਪ੍ਰੇਸ਼ਾਨ ਹੋ ਭੌਂਦੀ ਫਿਰਦੀ ਹਾਂ।
Fareedkot Teekaਤਿਸ ਹਰਿ (ਢੋਲੀਐ) ਪਿਆਰੇ ਕੇ ਮਿਲਨੇ ਹੇਤ ਮੈਂ ਦਿਵਾਨੀ ਹੂਈ (ਆਵਲ ਬਾਵਲ) ਅਸਤ ਬਿਅਸਤ ਫਿਰਤੀ ਹੂੰ॥
Prof. Sahib Singhਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ।ਪਦ ਅਰਥ ਹਉ = ਮੈਂ। ਫਿਰਉ = ਫਿਰਉਂ, ਫਿਰਦੀ ਹਾਂ। ਦਿਵਾਨੀ = ਕਮਲੀ। ਆਵਲ ਬਾਵਲ = ਬਾਵਲੀ, ਝੱਲੀ। ਕਾਰਣਿ = (ਮਿਲਣ) ਵਾਸਤੇ। ਢੋਲੀਐ = ਢੋਲਾ, ਪਿਆਰਾ।
SikhNet (Spanish)Vago por todas partes como un loco buscando a mi Amor,
ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ; ਹਮ ਤਿਸ ਕੀ ਗੁਲ ਗੋਲੀਐ ॥੧॥
koee melai meraa preetam piaaraa; ham tis kee gul goleeai |1|
Sant Singh KhalsaI shall be the slave of the slave of whoever unites me with my Darling Beloved. ||1||
Manmohan SinghWhosoever unites me with my dear beloved, I am the slave of his slaves.
Manmohan Singh (Punjabi)ਜਿਹੜਾ ਕੋਈ ਭੀ ਮੈਨੂੰ ਮੇਰੇ ਸਨੇਹੀ ਦਿਲਜਾਨੀ ਨਾਲ ਮਿਲਾ ਦੇਵੇ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ ਹਾਂ।
Fareedkot Teekaਮੇਰਾ ਜੋ ਪਿਆਰਾ ਪ੍ਰੀਤਮ, ਭਾਵ ਪਤੀ ਹੈ, ਉਸ ਕੋ ਜੋ ਕੋਈ ਮਿਲਾਇ ਦੇਇ ਮੈਂ ਤਿਸ ਕੀ ਦਾਸਨ ਦਾਸੀ ਹੂੰ॥੧॥
Prof. Sahib Singhਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ॥੧॥ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਣ ਉਡ ਗਿਆ ਹੈ}। ਗੁਲ ਗੋਲੀਐ = ਗੋਲੀਆਂ ਦੀ ਗੋਲੀ ॥੧॥
SikhNet (Spanish)y de quien sea que me una a mi Señor, yo sería el esclavo de sus esclavos. (1)
ਸਤਿਗੁਰੁ ਪੁਰਖੁ ਮਨਾਵਹੁ ਅਪੁਨਾ; ਹਰਿ ਅੰਮ੍ਰਿਤੁ ਪੀ ਝੋਲੀਐ ॥
satigur purakh manaavahu apunaa; har amrit pee jholeeai |
Sant Singh KhalsaSo align yourself with the Almighty True Guru; drink in and savor the Ambrosial Nectar of the Lord.
Manmohan SinghI conciliate my mighty True Guru and quaffing God's elixir swing in glee.
Manmohan Singh (Punjabi)ਮੈਂ ਆਪਣੇ ਬਲਵਾਨ ਸੱਚੇ ਗੁਰਾਂ ਨੂੰ ਪ੍ਰਸੰਨ ਕਰਦਾ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰ ਕੇ, ਖੁਸ਼ੀ ਵਿੱਚ ਝੂਮਦਾ ਹਾਂ।
Fareedkot Teekaਪੁਰਖ ਰੂਪ ਜੋ ਅਪਨਾ ਸਤਿਗੁਰ ਹੈ ਮੈਂ ਤਿਸ ਕੋ ਮਨਾਉਤੀ ਹੂੰ, ਜਿਸ ਕਰ ਵਾਸਨਾ ਰੂਪ ਬੂਰ (ਝੋਲੀਐ) ਹਟਾਇ ਕਰ ਨਾਮ ਅੰਮ੍ਰਿਤ ਪਾਨ ਕਰੂੰ॥
Prof. Sahib Singh(ਹੇ ਜਿੱਗਿਆਸੂ ਜੀਵ-ਇਸਤ੍ਰੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ) ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਝੋਲੀਐ = ਝੋਲ ਕੇ, ਹਿਲਾ ਕੇ, ਪ੍ਰੇਮ ਨਾਲ।
SikhNet (Spanish)Sí, despabila tu mente y bebe el Néctar del Señor, de esa forma reconcíliate con el Guru.
ਗੁਰ ਪ੍ਰਸਾਦਿ ਜਨ ਨਾਨਕ ਪਾਇਆ; ਹਰਿ ਲਾਧਾ ਦੇਹ ਟੋਲੀਐ ॥੨॥੩॥
gur prasaad jan naanak paaeaa; har laadhaa deh ttoleeai |2|3|
Sant Singh KhalsaBy Guru's Grace, servant Nanak has obtained the wealth of the Lord within. ||2||3||
Manmohan SinghThrough Guru's grace, self Nanak has found and obtained God by searching his body.
Manmohan Singh (Punjabi)ਗੁਰੂ ਦੀ ਮਿਹਰਵਾਨੀ ਰਾਹੀਂ ਗੋਲੇ ਨਾਨਕ ਨੇ ਆਪਣੀ ਸਰੀਰ ਨੂੰ ਖੋਜ ਕੇ ਵਾਹਿਗੁਰੂ ਨੂੰ ਲੱਭ ਕੇ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਗੁਰੋਂ ਕੀ ਕਿਰਪਾ ਸੇ ਇਸੀ ਦੇਹ ਮੇਂ ਦਾਸੋਂ ਨੇ ਹਰਿ ਕੋ ਖੋਜ ਕਰ ਕੇ ਪਾਯਾ ਹੈ॥੨॥੩॥
Prof. Sahib Singhਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ॥੨॥੩॥ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਦੇਹਿ = ਸਰੀਰ, ਹਿਰਦਾ। ਟੋਲੀਐ = ਟੋਲ ਕੇ ॥੨॥੩॥
SikhNet (Spanish)Dice Nanak, ¡Por la Gracia del Guru, vas a encontrar al Señor en tu mismo interior! (2‑3)