ਦੇਵਗੰਧਾਰੀ ॥
devagandhaaree | Ang 527
Sant Singh KhalsaDayv-Gandhaaree:
Manmohan SinghDev Gandhari.
Manmohan Singh (Punjabi)ਦੇਵ ਗੰਧਾਰੀ।
SikhNet (Spanish)Dev Gandari
ਅਬ ਹਮ ਚਲੀ; ਠਾਕੁਰ ਪਹਿ ਹਾਰਿ ॥
ab ham chalee; tthaakur peh haar | Ang 527
Sant Singh KhalsaNow, I have come, exhausted, to my Lord and Master.
Manmohan SinghI have now come weary to my Master.
Manmohan Singh (Punjabi)ਮੈਂ ਹੁਣ ਹਾਰ ਹੁੱਟ ਕੇ ਆਪਣੇ ਮਾਲਕ ਕੋਲ ਆ ਗਈ ਹਾਂ।
Fareedkot Teekaਹੇ ਠਾਕਰ ਜੀ! ਅਬ ਮੈਂ ਹਾਰ ਕਰ ਆਪ ਕੇ ਪਾਸ ਚਲੀ ਆਈ ਹੂੰ, ਭਾਵ ਤੇਰੀ ਸਰਨ ਲਈ ਹੈ॥
Prof. Sahib Singhਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ।ਪਦ ਅਰਥ ਅਬ = ਹੁਣ। ਪਹਿ = ਪਾਸ, ਕੋਲ। ਹਾਰਿ = ਹਾਰ ਕੇ, ਥੱਕ ਕੇ, ਹੋਰ ਸਾਰੇ ਆਸਰੇ ਛੱਡ ਕੇ।
SikhNet (Spanish)Ahora voy a entregar mi ser a mi Maestro;
ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥
jab ham saran prabhoo kee aaee; raakh prabhoo bhaavai maar |1| rahaau | Ang 527
Sant Singh KhalsaNow that I have come seeking Your Sanctuary, God, please, either save me, or kill me. ||1||Pause||
Manmohan SinghNow that I have sought Thine protections, O my Lord Master, it is up to you to save or slay me. Pause.
Manmohan Singh (Punjabi)ਹੁਣ ਜਦ ਮੈਂ ਤੇਰੀ ਪਨਾਹ ਲੈ ਲਈ ਹੈ, ਹੇ ਮੇਰੇ ਸੁਆਮੀ ਮਾਲਕ! ਤੂੰ ਚਾਹੇ ਮੈਨੂੰ ਮਾਰ, ਚਾਹੇ ਰੱਖ। ਠਹਿਰਾਉ।
Fareedkot Teekaਹੇ ਪ੍ਰਭੂ! ਜਬ ਮੈਂ ਆਪ ਕੀ ਸਰਣ ਹੀ ਆਈ ਹੂੰ, ਹੇ ਪ੍ਰਭੂ! ਤਬ ਮਾਰ ਚਾਹੇ ਰਖਿਆ ਕਰ, ਭਾਵ ਆਪ ਕੇ ਅਧੀਨ ਹਾਂ॥੧॥
Prof. Sahib Singhਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ॥੧॥ ਰਹਾਉ ॥ਪਦ ਅਰਥ ਜਬ = ਹੁਣ ਜਦੋਂ। ਪ੍ਰ੍ਰਭੂ ਕੀ ਸਰਣਿ = ਹੇ ਪ੍ਰਭੂ! ਤੇਰੀ ਸਰਨ। ਰਾਖੁ = ਬਚਾ ਲੈ ॥੧॥ ਰਹਾਉ ॥
SikhNet (Spanish)oh Señor, ahora que he buscado Tu Refugio, está en Ti cuidarme o destruirme. (1‑Pausa)
ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ ॥
lokan kee chaturaaee upamaa; te baisantar jaar | Ang 528
Sant Singh KhalsaI have burnt in the fire the clever devices and praises of the world.
Manmohan SinghMen's artifices and praises, them, I have burnt in fire.
Manmohan Singh (Punjabi)ਲੋਕਾਂ ਦੀਆਂ ਚਤੁਰਵਿਧੀਆਂ ਅਤੇ ਸਿਫ਼ਤ-ਸ਼ਲਾਘਾ, ਉਨ੍ਹਾਂ ਨੂੰ ਮੈਂ ਅੱਗ ਵਿੱਚ ਸਾੜ ਸੁੱਟਿਆ ਹੈ।
Fareedkot Teekaਦੁਨੀਆਂਦਾਰ ਲੋਗੋਂ ਕੀ ਉਪਮਾ ਔਰ ਚਤਰਾਈ ਜੋ ਹੈ, ਸੋ ਸਭ ਹਮਨੇ ਗਿਆਨ ਅਗਨਿ ਮੇਂ ਜਲਾਇ ਦੇਈ ਹੈ॥
Prof. Sahib Singhਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ।ਪਦ ਅਰਥ ਲੋਕਨ ਕੀ = ਲੋਕਾਂ ਵਾਲੀ। ਉਪਮਾ = ਵਡਿਆਈ। ਤੇ = ਉਹ ਸਾਰੀਆਂ। ਬੈਸੰਤਰਿ = ਅੱਗ ਵਿਚ। ਜਾਰਿ = ਜਾਰਿ ਦੀਈ, ਸਾੜ ਦਿੱਤੀ ਹੈ।
SikhNet (Spanish)Mi psicópata astucia y mi amor por lo mundano, las he echado al fuego.
ਕੋਈ ਭਲਾ ਕਹਉ ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ॥੧॥
koee bhalaa khau bhaavai buraa khau; ham tan deeo hai dtaar |1| Ang 528
Sant Singh KhalsaSome speak good of me, and some speak ill of me, but I have surrendered my body to You. ||1||
Manmohan SinghWhether some one speak well or speaks ill of me, I have surrendered my body unto Thee.
Manmohan Singh (Punjabi)ਕੋਈ ਜਣਾ ਮੈਨੂੰ ਚੰਗਾ ਆਖੇ ਜਾਂ ਮੰਦਾ ਆਖੇ, ਮੈਂ ਆਪਣੀ ਦੇਹ ਤੇਰੀ ਭੇਟਾ ਕਰ ਦਿੱਤੀ ਹੈ।
Fareedkot Teekaਚਾਹੇ ਕੋਈ ਭਲਾ ਕਹੋ ਚਾਹੇ ਕੋਈ ਬੁਰਾ ਕਹੋ, ਹਮ ਨੇ ਤੋ ਤਨ ਅਭਿਮਾਨ (ਢਾਰਿ) ਦੂਰ ਕਰ ਦੀਆ ਹੈ॥੧॥☬ਆਪਣਾ ਨਿਹਚਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ ॥੧॥ਪਦ ਅਰਥ ਕਹਉ = ਬੇਸ਼ੱਕ ਆਖੇ (ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ) {ਨੋਟ: ਇਹ ਧਿਆਨ ਰੱਖਣਾ ਕਿ ਇਹ ਲਫ਼ਜ਼ ਇਥੇ 'ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ' ਨਹੀਂ ਹੈ}। ਢਾਰਿ ਦੀਓ = ਢਾਲ ਦਿੱਤਾ ਹੈ, ਭੇਟਾ ਕਰ ਦਿੱਤਾ ਹੈ, ਦੇਹ-ਅੱਧਿਆਸ ਦੂਰ ਕਰ ਦਿੱਤਾ ਹੈ, ਸਰੀਰਕ ਮੋਹ ਛੱਡ ਦਿੱਤਾ ਹੈ ॥੧॥
SikhNet (Spanish)Déjenlos que hablen mal o bien de mí, ya he entregado mi ser a Ti, mi Dios. (1)
ਜੋ ਆਵਤ ਸਰਣਿ. ਠਾਕੁਰ ਪ੍ਰਭੁ ਤੁਮਰੀ; ਤਿਸੁ ਰਾਖਹੁ ਕਿਰਪਾ ਧਾਰਿ ॥
jo aavat saran. tthaakur prabh tumaree; tis raakhahu kirapaa dhaar | Ang 528
Sant Singh KhalsaWhoever comes to Your Sanctuary, O God, Lord and Master, You save by Your Merciful Grace.
Manmohan SinghMy Lord Master, whosoever seeks refuge in Thee, mercifully do Thou preserve him.
Manmohan Singh (Punjabi)ਮੇਰੇ ਸੁਆਮੀ ਮਾਲਕ! ਜੋ ਕੋਈ ਤੇਰੀ ਪਨਾਹ ਲੈਂਦਾ ਹੈ, ਮਿਹਰਬਾਨੀ ਕਰ ਕੇ, ਤੂੰ ਉਸ ਦੀ ਰੱਖਿਆ ਕਰ।
Fareedkot Teekaਹੇ ਠਾਕਰ ਪ੍ਰਭੂ! ਜੋ ਤੁਮਾਰੀ ਸਰਣ ਆਉਤਾ ਹੈ ਕ੍ਰਿਪਾ ਧਾਰ ਕਰ ਤਿਸ ਕੀ ਤੁਮ ਰਖਿਆ ਕਰਤੇ ਹੋ॥
Prof. Sahib Singhਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ।ਪਦ ਅਰਥ ਠਾਕੁਰ ਪ੍ਰਭ = ਹੇ ਠਾਕੁਰ! ਹੇ ਪ੍ਰਭੂ! ਰਾਖਹੁ = ਤੂੰ ਰੱਖਦਾ ਹੈਂ। ਧਾਰਿ = ਧਾਰ ਕੇ।
SikhNet (Spanish)Aquél que viene a buscar Tu Refugio, oh Señor, a ese ser lo conservas íntegro en Tu Misericordia.
ਜਨ ਨਾਨਕ. ਸਰਣਿ ਤੁਮਾਰੀ ਹਰਿ ਜੀਉ; ਰਾਖਹੁ ਲਾਜ ਮੁਰਾਰਿ ॥੨॥੪॥
jan naanak. saran tumaaree har jeeo; raakhahu laaj muraar |2|4| Ang 528
Sant Singh KhalsaServant Nanak has entered Your Sanctuary, Dear Lord; O Lord, please, protect his honor! ||2||4||
Manmohan SinghSlave Nanak has entered Thy sanctuary, O Venerable God, the killer of Mur demon, preserve Thou his honour.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ, ਹੇ ਮੁਰ ਰਾਖਸ਼ ਮਾਰਨ ਵਾਲੇ, ਮਾਣਨੀਯ ਵਾਹਿਗੁਰੂ! ਤੂੰ ਉਸ ਦੀ ਪੱਤ ਆਬਰੂ ਬਰਕਰਾਰ ਰੱਖ।
Fareedkot Teekaਤਾਂ ਤੇ ਹਮ ਤੁਮਾਰੀ ਸਰਣ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੁਰਾਰੀ! ਹਮਾਰੀ ਲਜਿਆ ਰਾਖਹੁ॥੨॥੪॥
Prof. Sahib Singhਹੇ ਦਾਸ ਨਾਨਕ! (ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ ॥੨॥੪॥ਪਦ ਅਰਥ ਮੁਰਾਰਿ = ਹੇ ਮੁਰਾਰੀ! ॥੨॥੪॥
SikhNet (Spanish)Nanak busca Tu Santuario, oh Señor, protege su honor, oh Dios, Destructor de la maldad. (2‑4)