ੴ

ਸਿੱਖਬਾਣੀ · SikhBani

ਜਾ ਕਉ ਰਾਖੈ ਅਪਣੀ ਸਰਣਾਈ ॥

jaa kau raakhai apanee saranaaee
Guru Amardas Ji ਗੁਰੂ ਅਮਰਦਾਸ ਜੀ · Raag Bhairao · Ang 1128 · 11 lines
Translations

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਊ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਜਾ ਕਉ ਰਾਖੈ. ਅਪਣੀ ਸਰਣਾਈ ॥

jaa kau raakhai. apanee saranaaee |

Sant Singh KhalsaWhoever the Lord keeps in His Sanctuary,
Manmohan SinghWhomsoever the Lord keeps in His refuge,
Manmohan Singh (Punjabi)ਜਿਸ ਕਿਸੇ ਨੂੰ ਸੁਆਮੀ ਆਪਣੀ ਛਤ੍ਰ ਛਾਇਆ ਹੇਠ ਰੱਖਦਾ ਹੈ,
Fareedkot Teekaਹੇ ਭਾਈ! ਜਿਸ ਪੁਰਸ ਕੋ ਵਾਹਿਗੁਰੂ ਅਪਣੀ ਸਰਨ ਵਿਖੇ ਰਾਖਤਾ ਹੈ॥
Prof. Sahib Singhਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ,

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ।

SikhNet (Spanish)Al que Dios conserva en Su Refugio, está en verdad dedicado

ਸਾਚੇ ਲਾਗੈ; ਸਾਚਾ ਫਲੁ ਪਾਈ ॥੧॥

saache laagai; saachaa fal paaee |1|

Sant Singh Khalsais attached to the Truth, and receives the fruit of Truth. ||1||
Manmohan Singhhe is attached to the True Name and receives the True Fruit.
Manmohan Singh (Punjabi)ਉਹ ਸੱਚੇ ਨਾਮ ਨਾਲ ਜੁੜ ਜਾਂਦਾ ਹੈ ਅਤੇ ਸੱਚਾ ਮੇਵਾ ਪਰਾਪਤ ਕਰ ਲੈਂਦਾ ਹੈ।
Fareedkot Teekaਵਹੁ ਪੁਰਸ਼ ਸਚੇ ਵਾਹਗੁਰੂ ਕੇ ਨਾਮ ਵਿਖੇ ਲਾਗਾ ਹੈ ਔਰ (ਸਾਚਾ ਫਲੁ) ਸ੍ਵਰੂਪ ਗਿਆਨੁ ਕੋ ਪਾਵਤਾ ਹੈ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਹਾਸਲ ਕਰਦਾ ਹੈ ॥੧॥

ਪਦ ਅਰਥ ਸਾਚੇ = ਸਾਚਿ ਹੀ, ਸਦਾ-ਥਿਰ ਹਰਿ-ਨਾਮ ਵਿਚ। ਸਾਚਾ ਫਲੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਫਲ। ਪਾਈ = ਹਾਸਲ ਕਰਦਾ ਹੈ ॥੧॥

SikhNet (Spanish)al Uno Verdadero y es quien recibe el Fruto de la Verdad. (1)

ਰੇ ਜਨ; ਕੈ ਸਿਉ ਕਰਹੁ ਪੁਕਾਰਾ ॥

re jan; kai siau karahu pukaaraa |

Sant Singh KhalsaO mortal, unto whom will you complain?
Manmohan SinghO man, before whom are thou to lodge a complaint?
Manmohan Singh (Punjabi)ਹੇ ਬੰਦੇ! ਤੂੰ ਕੀਹਦੇ ਮੂਹਰੇ ਫਰਿਆਦ ਕਰਨੀ ਹੈ?
Fareedkot Teekaਹੇ ਜਨੋ! ਕਿਸ ਪਾਸ ਪੁਕਾਰ ਕਰੋਗੇ?
Prof. Sahib Singhਹੇ ਭਾਈ! (ਕੋਈ ਔਕੜ ਆਉਣ ਤੇ ਤੁਸੀਂ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਅੱਗੇ ਤਰਲੇ ਨਾਹ ਕਰਦੇ ਫਿਰੋ।

ਪਦ ਅਰਥ ਰੇ ਜਨ = ਹੇ ਭਾਈ! ਕੈ ਸਿਉ = (ਪਰਮਾਤਮਾ ਨੂੰ ਛੱਡ ਕੇ ਹੋਰ) ਕਿਸ ਅੱਗੇ? ਕਰਹੁ = ਤੁਸੀਂ ਕਰਦੇ ਹੋ।

SikhNet (Spanish)Oh seres humanos, ¿a quién le podemos ir a llorar?,

ਹੁਕਮੇ ਹੋਆ; ਹੁਕਮੇ ਵਰਤਾਰਾ ॥੧॥ ਰਹਾਉ ॥

hukame hoaa; hukame varataaraa |1| rahaau |

Sant Singh KhalsaThe Hukam of the Lord's Command is pervasive; by the Hukam of His Command, all things happen. ||1||Pause||
Manmohan SinghIn the Lord's will everything happens and in the Lord will the affairs are adjusted. Pause
Manmohan Singh (Punjabi)ਪ੍ਰਭੂ ਦੀ ਰਜ਼ਾ ਅੰਦਰ ਹਰ ਸ਼ੈ ਹੁੰਦੀ ਹੈ ਅਤੇ ਪ੍ਰਭੂ ਦੀ ਰਾ ਅੰਦਰ ਹੀ ਕਾਰ-ਵਿਹਾਰ ਸੌਰਦੇ ਹਨ। ਠਹਿਰਾਉ।
Fareedkot Teekaਵਾਹਿਗੁਰੂ ਜੀ ਕੇ ਹੁਕਮ ਮੇਂ ਜੀਵ ਉਤਪਤਿ ਹੂਆ ਹੈ ਅਰ ਹੁਕਮ ਮੇਂ ਹੀ ਵਰਤ ਰਹਾ ਹੈ, ਭਾਵ ਚੇਸਟਾ ਕਰ ਰਹਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਹੁਕਮ ਵਿਚ ਹੀ ਇਹ ਜਗਤ ਬਣਿਆ ਹੈ, ਉਸ ਦੇ ਹੁਕਮ ਵਿਚ ਹੀ ਹਰੇਕ ਘਟਨਾ ਵਾਪਰ ਰਹੀ ਹੈ ॥੧॥ ਰਹਾਉ ॥

ਪਦ ਅਰਥ ਹੁਕਮੇ = ਹੁਕਮ ਵਿਚ ਹੀ। ਹੋਆ = (ਜਗਤ) ਬਣਿਆ। ਵਰਤਾਰਾ = ਹਰੇਕ ਕਾਰ-ਵਿਹਾਰ ॥੧॥ ਰਹਾਉ ॥

SikhNet (Spanish)cuando todo lo que pasa, pasa gracias a la Voluntad de Dios. (1-Pausa)

ਏਹੁ ਆਕਾਰੁ ਤੇਰਾ ਹੈ ਧਾਰਾ ॥

ehu aakaar teraa hai dhaaraa |

Sant Singh KhalsaThis Creation was established by You.
Manmohan SinghMy Master, this world is installed by Thee.
Manmohan Singh (Punjabi)ਮੇਰੇ ਮਾਲਕ, ਇਹ ਜਗ ਤੇਰਾ ਅਸਥਾਪਨ ਕੀਤਾ ਹੋਇਆ ਹੈ।
Fareedkot Teekaਜਿਸ ਪਰਮੇਸ੍ਵਰ ਨੇ ਤੇਰਾ ਇਹੁ ਸਰੀਰੁ ਧਾਰਾ, ਭਾਵ ਰਚਾ ਹੈ॥
Prof. Sahib Singhਹੇ ਪ੍ਰਭੂ! ਇਹ ਸਾਰਾ ਜਗਤ ਤੇਰੇ ਹੀ ਆਸਰੇ ਹੈ।

ਪਦ ਅਰਥ ਆਕਾਰੁ = ਜਗਤ। ਧਾਰਾ = ਟਿਕਾਇਆ ਹੋਇਆ।

SikhNet (Spanish)Oh Dios, este mundo de formas es sostenido sólo por Ti,

ਖਿਨ ਮਹਿ ਬਿਨਸੈ; ਕਰਤ. ਨ ਲਾਗੈ ਬਾਰਾ ॥੨॥

khin meh binasai; karat. na laagai baaraa |2|

Sant Singh KhalsaIn an instant You destroy it, and You create it again without a moment's delay. ||2||
Manmohan SinghThou destroy it in an instant and make no delay in creating it again.
Manmohan Singh (Punjabi)ਤੂੰ ਇਸ ਨੂੰ ਇਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ ਅਤੇ ਦੇਰੀ ਲਾਉਣ ਦੇ ਬਗੈਰ ਮੁੜ ਇਸ ਨੂੰ ਰਚ ਦਿੰਦਾ ਹੈ।
Fareedkot Teekaਸੋ ਖਿਨ ਬਿਖੇ ਬਿਨਾਸ ਕਰ ਦੇਤਾ ਹੈ ਪੁਨਾ ਉਤਪਤਿ ਕਰਤਾ ਭੀ ਦੇਰੀ ਨਹੀਂ ਲਗਾਵਤਾ॥੨॥ ਯਥਾ-☬'ਹਰਣ ਭਰਣ ਜਾਕਾ ਨੇਤ੍ਰ ਫੋਰ॥'
Prof. Sahib Singh(ਜਦੋਂ ਤੂੰ ਚਾਹੇਂ) ਇਹ ਇਕ ਛਿਨ ਵਿਚ ਨਾਸ ਹੋ ਜਾਂਦਾ ਹੈ, ਇਸ ਨੂੰ ਪੈਦਾ ਕਰਦਿਆਂ ਭੀ (ਤੈਨੂੰ) ਚਿਰ ਨਹੀਂ ਲੱਗਦਾ ॥੨॥

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਕਰਤ = ਪੈਦਾ ਕਰਦਿਆਂ। ਬਾਰਾ = ਬਾਰ, ਦੇਰ, ਚਿਰ ॥੨॥

SikhNet (Spanish)eres Tú Quien crea y destruye en un instante, (2)

ਕਰਿ ਪ੍ਰਸਾਦੁ; ਇਕੁ ਖੇਲੁ ਦਿਖਾਇਆ ॥

kar prasaad; ik khel dikhaaeaa |

Sant Singh KhalsaBy His Grace, He has staged this Play.
Manmohan SinghBy His pleasure the Lord has staged a play.
Manmohan Singh (Punjabi)ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਇਕ ਖੇਡ ਰਚਾਈ ਹੈ।
Fareedkot Teekaਵਾਹਿਗੁਰੂ ਨੇ ਕ੍ਰਿਪਾ ਕਰ ਕੇ ਬਾਜੀਗਰ ਕੀ ਬਾਜੀ ਵਤ, ਭਾਵ ਮਿਥ੍ਯਾ ਰੂਪ ਏਕ ਖੇਲੁ ਦਿਖਾਇਆ ਹੈ॥
Prof. Sahib Singh(ਪਰਮਾਤਮਾ ਨੇ) ਮਿਹਰ ਕਰ ਕੇ (ਜਿਸ ਮਨੁੱਖ ਨੂੰ ਇਹ ਸੰਸਾਰ) ਇਕ ਤਮਾਸ਼ਾ ਜਿਹਾ ਹੀ ਵਿਖਾਲ ਦਿੱਤਾ ਹੈ,

ਪਦ ਅਰਥ ਕਰਿ = ਕਰ ਕੇ। ਪ੍ਰਸਾਦੁ = ਕਿਰਪਾ।

SikhNet (Spanish)Por Tu Gracia he visto el Juego de Tu Maravilla

ਗੁਰ ਕਿਰਪਾ ਤੇ; ਪਰਮ ਪਦੁ ਪਾਇਆ ॥੩॥

gur kirapaa te; param pad paaeaa |3|

Sant Singh KhalsaBy the Guru's Merciful Grace, I have obtained the supreme status. ||3||
Manmohan SinghBy the Guru's grace, I have obtained the supreme status.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਹਮਨੇ ਪਰਮ ਪਦੁ ਰੂਪੁ ਪਰਮੇਸਰ ਕੋ ਪਾਇਆ ਹੈ॥੩॥
Prof. Sahib Singhਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੩॥

ਪਦ ਅਰਥ ਤੇ = ਤੋਂ, ਦੀ ਰਾਹੀਂ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੩॥

SikhNet (Spanish)y por la Gracia del Guru he llegado al Estado Supremo de Éxtasis. (3)

ਕਹਤ ਨਾਨਕੁ; ਮਾਰਿ ਜੀਵਾਲੇ ਸੋਇ ॥

kehat naanak; maar jeevaale soe |

Sant Singh KhalsaSays Nanak, He alone kills and revives.
Manmohan SinghSays Nanak, that Lord alone destroys and creates all.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਹ ਸੁਆਮੀ ਹੀ ਸਾਰਿਆਂ ਨੂੰ ਨਾਸ ਕਰਦਾ ਤੇ ਰਚਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਰਨੇ ਜੀਵਾਲਨੇ ਕੋ ਸੋਈ ਵਾਹਿਗੁਰੂ ਸਮਰਥ ਹੈ॥
Prof. Sahib Singhਨਾਨਕ ਆਖਦਾ ਹੈ ਕਿ ਉਹ (ਪਰਮਾਤਮਾ) ਹੀ (ਜੀਵਾਂ ਨੂੰ) ਮਾਰਦਾ ਹੈ ਤੇ ਜਿਵਾਲਦਾ ਹੈ।

ਪਦ ਅਰਥ ਮਾਰਿ ਜੀਵਾਲੇ = ਮਾਰੇ ਜੀਵਾਲੇ, ਮਾਰਦਾ ਹੈ ਜਿਵਾਲਦਾ ਹੈ। ਸੋਇ = ਉਹ (ਆਪ) ਹੀ।

SikhNet (Spanish)Dice Nanak, sólo Dios crea y destruye todo, entiende entonces esto, oh ser humano,

ਐਸਾ ਬੂਝਹੁ; ਭਰਮਿ. ਨ ਭੂਲਹੁ ਕੋਇ ॥੪॥੩॥

aisaa boojhahu; bharam. na bhoolahu koe |4|3|

Sant Singh KhalsaUnderstand this well - do not be confused by doubt. ||4||3||
Manmohan SinghSo know it thou, Let no one stray in doubt.
Manmohan Singh (Punjabi)ਇਸ ਨੂੰ ਤੂੰ ਇਸ ਤਰ੍ਹਾਂ ਜਾਣ। ਕੋਈ ਜਣਾ ਵਹਿਮ ਅੰਦਰ ਕੁਰਾਹੇ ਨਾਂ ਪਵੇ।
Fareedkot Teekaਐਸਾ ਸਰਬ ਕਲਾ ਸਮਰਥ ਵਾਹਿਗੁਰੂ ਨੂੰ ਜਾਣੋ ਅਰ ਭਰਮ ਵਿਖੇ ਮਤਿ ਕੋਈ ਭੂਲੋ॥੪॥੩॥
Prof. Sahib Singhਇਸ ਤਰ੍ਹਾਂ (ਅਸਲੀਅਤ ਨੂੰ) ਸਮਝੋ, ਤੇ, ਕੋਈ ਧਿਰ ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਵੋ ॥੪॥੩॥

ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ)। ਨ ਭੂਲਹੁ = ਕੁਰਾਹੇ ਨਾਹ ਪਵੋ ॥੪॥੩॥

SikhNet (Spanish)y no te dejes llevar por el engaño de la duda. (4-3)
Answers quote the Granth verbatim with Ang citations. AI commentary is not Gurbani and not a religious ruling.