ੴ

ਸਿੱਖਬਾਣੀ · SikhBani

Ang 1128

Sri Guru Granth Sahib · Raag Bhairao · 5 shabads, 55 lines
Translations
Shabad Guru Amardas Ji Raag Bhairao continued from Ang 1127

ਇਸੁ ਗਰਬ ਤੇ; ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥

eis garab te; chaleh bahut vikaaraa |1| rahaau |

Sant Singh KhalsaSo much sin and corruption comes from this pride. ||1||Pause||
Manmohan SinghFrom this pride many sins well up. Pause.
Manmohan Singh (Punjabi)ਇਸ ਹੰਕਾਰ ਤੋਂ ਘਣੇਰੇ ਪਾਪ ਉਤਪੰਨ ਹੁੰਦੇ ਹਨ। ਠਹਿਰਾਉ।
Fareedkot Teekaਇਸ ਹੰਕਾਰ ਤੇ ਬਹੁਤ ਵਿਕਾਰ ਚਲਤੇ ਹੈਂ॥੧॥ ਰਹਾਉ ॥
Prof. Sahib Singhਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ॥੧॥ ਰਹਾਉ ॥

ਪਦ ਅਰਥ ਤੇ = ਤੋਂ {ਲਫ਼ਜ਼ 'ਗਰਬੁ' ਅਤੇ 'ਗਰਬ' ਦਾ ਵਿਆਕਰਣਿਕ ਫ਼ਰਕ ਵੇਖਣਾ}। ਵਿਕਾਰਾ = ਭੈੜ ॥੧॥ ਰਹਾਉ ॥

SikhNet (Spanish)pues de este orgullo viene la corrupción y el error. (1-Pausa)

ਚਾਰੇ ਵਰਨ; ਆਖੈ ਸਭੁ ਕੋਈ ॥

chaare varan; aakhai sabh koee |

Sant Singh KhalsaEveryone says that there are four castes, four social classes.
Manmohan SinghEvery one says there are four castes.
Manmohan Singh (Punjabi)ਹਰ ਕੋਈ ਆਖਦਾ ਹੈ ਕਿ ਚਾਰ ਜਾਤਾਂ ਹਨ।
Fareedkot Teekaਹੇ ਬ੍ਰਹਮਣ! ਚਾਰੋਂ ਹੀ ਬਰਨ ਬ੍ਰਾਹਮਣ, ਛਤ੍ਰੀ ਆਦਿਕ ਸਭ ਕੋਈ ਕਹਤਾ ਹੈ॥
Prof. Sahib Singhਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ।

ਪਦ ਅਰਥ ਚਾਰੇ = ਚਾਰ ਹੀ। ਵਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਸਭੁ ਕੋਈ = ਹਰੇਕ ਮਨੁੱਖ।

SikhNet (Spanish)Todos dicen que hay cuatro castas,

ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ॥੨॥

braham bind te; sabh opat hoee |2|

Sant Singh KhalsaThey all emanate from the drop of God's Seed. ||2||
Manmohan SinghBut they all proceed from the Lord's seed.
Manmohan Singh (Punjabi)ਪਰ ਉਹ ਸਾਰੇ ਪ੍ਰਭੂ ਦੇ ਬੀਜ ਤੋਂ ਉਤਪੰਨ ਹੁੰਦੇ ਹਨ।
Fareedkot Teekaਹੇ (ਬ੍ਰਹਮ) ਬ੍ਰਾਹਮਣ! (ਬਿੰਦੁ) ਬੀਰਜ ਤੇ ਅਰ ਰਕਤ ਤੇ ਸਭ ਕੀ ਉਤਪਤੀ ਹੋਈ ਹੈ॥੨॥☬ਦ੍ਰਿਸਟਾਂਤ ਕਹਤੇ ਹੈਂ:
Prof. Sahib Singh(ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ॥੨॥

ਪਦ ਅਰਥ ਤੇ = ਤੋਂ। ਬਿੰਦ = ਵੀਰਜ, ਅਸਲਾ। ਬ੍ਰਹਮੁ ਬਿੰਦ ਤੇ = ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ। ਸਭ = ਸਾਰੀ। ਓਪਤਿ = ਉਤਪੱਤੀ ॥੨॥

SikhNet (Spanish)pero es del Esperma de Dios que todos han nacido. (2)

ਮਾਟੀ ਏਕ; ਸਗਲ ਸੰਸਾਰਾ ॥

maattee ek; sagal sansaaraa |

Sant Singh KhalsaThe entire universe is made of the same clay.
Manmohan SinghThe whole world is made out of one clay.
Manmohan Singh (Punjabi)ਸਾਰਾ ਜਹਾਨ ਇਕ ਹੀ ਮਿੱਟੀ ਤੋਂ ਬਣਿਆ ਹੋਇਆ ਹੈ।
Fareedkot Teekaਉਪਾਦਾਨ ਕਾਰਨ ਮਾਟੀ ਤਾਂ ਸਾਰੇ ਸੰਸਾਰ ਵਿਚ ਏਕ ਹੀ ਹੈ॥
Prof. Sahib Singhਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ ਹੈ),

ਪਦ ਅਰਥ ਸਗਲ = ਸਾਰਾ।

SikhNet (Spanish)El mismo barro da forma a todo el mundo.

ਬਹੁ ਬਿਧਿ; ਭਾਂਡੇ ਘੜੈ ਕੁਮੑਾਰਾ ॥੩॥

bahu bidh; bhaandde gharrai kumaaraa |3|

Sant Singh KhalsaThe Potter has shaped it into all sorts of vessels. ||3||
Manmohan SinghBut the Potter has fashioned it into vessels of many sorts.
Manmohan Singh (Punjabi)ਪ੍ਰੰਤੂ ਘੁਮਾਰ ਨੇ ਇਸ ਦੇ ਅਨੇਕਾਂ ਕਿਸਮਾਂ ਦੇ ਬਰਤਨ ਬਦਾ ਦਿਤੇ ਹਨ।
Fareedkot Teekaਉਸ ਮਿਟੀ ਕੇ ਘੁਮਾਰ ਨੇ (ਬਹੁ ਬਿਧਿ) ਬਹੁਤ ਪ੍ਰਕਾਰ ਕੇ ਭਾਂਡੇ ਬਣਾ ਦੀਏ ਪਰ ਵਾਸਤਵ ਮ੍ਰਿਤਕਾ ਏਕ ਹੀ ਹੈ॥੩॥☬ਅਬ ਦ੍ਰਿਸਟਾਂਤੁ ਕਹਤੇ ਹੈਂ:
Prof. Sahib Singh(ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ ॥੩॥

ਪਦ ਅਰਥ ਬਹੁ ਬਿਧਿ = ਕਈ ਕਿਸਮਾਂ ਦੇ। ਘੜੈ = ਘੜਦਾ ਹੈ ॥੩॥

SikhNet (Spanish)Sí, del mismo barro el Gran Escultor moldea las vasijas de todos tipos y formas. (3)

ਪੰਚ ਤਤੁ ਮਿਲਿ; ਦੇਹੀ ਕਾ ਆਕਾਰਾ ॥

panch tat mil; dehee kaa aakaaraa |

Sant Singh KhalsaThe five elements join together, to make up the form of the human body.
Manmohan SinghMeeting together, the five elements make up the body's form.
Manmohan Singh (Punjabi)ਪੰਜ ਮੂਲ ਅੰਸ਼ ਮਿਲ ਕੇ ਕਾਇਆ ਦੇ ਸਰੂਪ ਨੂੰ ਬਣਾਉਂਦੇ ਹਨ।
Fareedkot Teekaਜਿਸ ਪ੍ਰਿਥਵੀ ਆਦਿ ਪੰਚ ਤਤੋਂ ਕੋ ਮਿਲਾ ਕਰ ਬਿਧਾਤਾ ਨੇ ਸਰੀਰ ਕੋ ਰਚਨਾ ਕੀਆ ਹੈ॥
Prof. Sahib Singhਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ।

ਪਦ ਅਰਥ ਮਿਲਿ = ਮਿਲ ਕੇ। ਦੇਹੀ = ਸਰੀਰ। ਆਕਾਰਾ = ਸ਼ਕਲ।

SikhNet (Spanish)Los cinco elementos hacen la forma del cuerpo y

ਘਟਿ ਵਧਿ, ਕੋ ਕਰੈ ਬੀਚਾਰਾ ॥੪॥

ghatt vadh, ko karai beechaaraa |4|

Sant Singh KhalsaWho can say which is less, and which is more? ||4||
Manmohan SinghNo one can say that any element is less in one and more in another.
Manmohan Singh (Punjabi)ਕੋਈ ਜਣਾ ਆਖ ਨਹੀਂ ਸਕਦਾ ਕਿ ਕੋਈ ਮੂਲ ਅੰਸ਼ ਇਕ ਵਿੱਚ ਥੋੜਾ ਹੈ ਅਤੇ ਹੋਰਸ ਵਿੱਚ ਵਧੇਰੇ।
Fareedkot Teekaਅਬ ਇਸ ਵਿਖੇ ਨ੍ਯੂਨ ਅਧਿਕਤਾ ਕਾ ਵਿਚਾਰ ਕੌਣ ਕਰ ਸਕਤਾ ਹੈ, ਭਾਵ ਕੋਈ ਨਹੀਂ ਕਰ ਸਕਤਾ ਹੈ॥੪॥
Prof. Sahib Singhਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ॥੪॥

ਪਦ ਅਰਥ ਕੋ ਕਰੈ = ਕੌਣ ਕਰ ਸਕਦਾ ਹੈ? ਘਟਿ = ਥੋੜ੍ਹੇ। ਵਧਿ = ਵਧੀਕ, ਬਹੁਤੇ ॥੪॥

SikhNet (Spanish)¿quien podría decir quién tiene más de éste o del otro? (4)

ਕਹਤੁ ਨਾਨਕ; ਇਹੁ ਜੀਉ, ਕਰਮ ਬੰਧੁ ਹੋਈ ॥

kehat naanak; ihu jeeo, karam bandh hoee |

Sant Singh KhalsaSays Nanak, this soul is bound by its actions.
Manmohan SinghSays Nanak, this soul is fettered by its acts.
Manmohan Singh (Punjabi)ਗੁਰੂ ਜੀ ਆਖਦੇ ਹਨ ਇਹ ਆਤਮਾ ਆਪਣੇ ਅਮਲਾਂ ਦੀ ਜਕੜੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਹ ਜੀਵ ਕਰਮਾਂ ਕਰ ਕੇ ਬੰਧ੍ਯਾ ਹੂਆ ਹੈ॥
Prof. Sahib Singhਨਾਨਕ ਆਖਦਾ ਹੈ ਕਿ (ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ।

ਪਦ ਅਰਥ ਕਹਤੁ = ਆਖਦਾ ਹੈ। ਜੀਉ = ਜੀਵ। ਕਰਮ ਬੰਧੁ = ਆਪਣੇ ਕੀਤੇ ਕਰਮਾਂ ਦਾ ਬੱਧਾ ਹੋਇਆ।

SikhNet (Spanish)Dice Nanak, el Alma está influenciada por las acciones realizadas por la mente,

ਬਿਨੁ ਸਤਿਗੁਰ ਭੇਟੇ; ਮੁਕਤਿ, ਨ ਹੋਈ ॥੫॥੧॥

bin satigur bhette; mukat, na hoee |5|1|

Sant Singh KhalsaWithout meeting the True Guru, it is not liberated. ||5||1||
Manmohan SinghWithout meeting the True Guru, it is emancipated not.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਇਸ ਦੀ ਕਲਿਆਣ ਨਹੀਂ ਹੁੰਦੀ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਬਿਨਾਂ ਇਸ ਜੀਵ ਕੀ ਮੁਕਤੀ ਕਬੀ ਭੀ ਨਹੀਂ ਹੋਵੇਗੀ ਔ ਨ ਆਗੇ ਕੋਈ ਹੋਈ ਹੈ॥੫॥੧॥☬ਅਬ ਸ੍ਰੀ ਗੁਰੂ ਜੀ ਮਾਯਾ ਕੇ ਮਦ ਕਰ ਸੁਤੇ ਹੂਏ ਜੀਵੋਂ ਕੇ ਸੁਭ ਗੁਣਾਂ ਰੂਪੀ ਧਨ ਕੋ ਲੁਟਣਾ ਔਰ ਜਾਗਤਿਓਂ ਕੋ ਸੁਭ ਗੁਣ ਰੂਪੀ ਧਨ ਕੋ ਰਖਣਾ ਦਿਖਾਵਤੇ ਹੂਏ ਕਥਨ ਕਰਤੇ ਹੈਂ:
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੫॥੧॥

ਪਦ ਅਰਥ ਭੇਟੇ = ਮਿਲਿਆਂ। ਮੁਕਤਿ = (ਕਰਮਾਂ ਦੇ ਬੰਧਨਾਂ ਤੋਂ) ਖ਼ਲਾਸੀ ॥੫॥੧॥

SikhNet (Spanish)y sin encontrar al Guru Verdadero, uno no puede ser emancipado. (5-1)

Open this shabad (14 lines, Angs 1127-1128) →

Shabad Guru Amardas Ji Raag Bhairao

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥

jogee grihee panddit bhekhadhaaree |

Sant Singh KhalsaThe Yogis, the householders, the Pandits, the religious scholars, and the beggars in religious robes
Manmohan SinghThe Yogis, the householders, the literate and the sectarians;
Manmohan Singh (Punjabi)ਯੋਗੀ ਘਰਬਾਰੀ, ਵਿਦਵਾਨ ਅਤੇ ਸੰਪ੍ਰਦਾਈ,
Fareedkot Teekaਜੋਗੀ, (ਗ੍ਰਿਹੀ) ਗ੍ਰਹਸਥਾਸ੍ਰਮੀ, ਪੰਡਤ ਔਰ ਜੋ ਅਨੇਕ ਭੇਖੋਂ ਕੇ ਧਾਰਨੇਹਾਰੇ ਹੈਂ॥
Prof. Sahib Singhਜੋਗੀ, ਗ੍ਰਿਹਸਤੀ, ਪੰਡਿਤ, ਭੇਖਾਂ ਦੇ ਸਾਧੂ-

ਪਦ ਅਰਥ ਗ੍ਰਿਹੀ = ਗ੍ਰਿਹਸਤੀ। ਪੰਡਿਤ = {ਬਹੁ-ਵਚਨ}। ਭੇਖਧਾਰੀ = ਛੇ ਭੇਖਾਂ ਦੇ ਸਾਧੂ।

SikhNet (Spanish)El Yogui, el sostenedor de hogar, el Pandit y los que visten como mendigos,

ਏ ਸੂਤੇ; ਅਪਣੈ ਅਹੰਕਾਰੀ ॥੧॥

e soote; apanai ahankaaree |1|

Sant Singh Khalsa- they are all asleep in egotism. ||1||
Manmohan Singhthey all are asleep in their self-conceit and
Manmohan Singh (Punjabi)ਇਹ ਸਾਰੇ ਆਪਣੀ ਸਵੈ-ਹੰਗਤਾ ਅੰਦਰ ਸੁੱਤੇ ਪਏ ਹਨ ਤੇ,
Fareedkot Teekaਏਹ ਸਭੀ ਅਪਣੇ ਅਹੰਕਾਰੋਂ ਵਿਖੇ ਸੋਏ ਹੂਏ ਹੈਂ; ਵਾ ਏਹ ਸਭ ਹੰਕਾਰੀ ਸ੍ਵੈ ਸਰੂਪ ਸੇ ਭੂਲੇ ਹੂਏ ਮੋਹ ਨਿੰਦ੍ਰਾ ਮੇਂ ਵਾ ਅਗ੍ਯਾਨ ਨਿੰਦ੍ਰਾ ਕਰ ਸੋ ਰਹੇ ਹੈਂ॥੧॥
Prof. Sahib Singhਇਹ ਸਾਰੇ ਆਪੋ ਆਪਣੇ (ਕਿਸੇ) ਅਹੰਕਾਰ ਵਿਚ (ਪੈ ਕੇ ਪ੍ਰਭੂ ਦੀ ਯਾਦ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ ॥੧॥

ਪਦ ਅਰਥ ਏ = {ਬਹੁ-ਵਚਨ} ਇਹ ਸਾਰੇ। ਸੂਤੇ = ਸੁੱਤੇ ਹੋਏ ਹਨ। ਅਪਣੈ ਅਹੰਕਾਰੀ = ਅਪਣੈ ਅਹੰਕਾਰਿ, ਆਪੋ ਆਪਣੇ ਅਹੰਕਾਰ ਵਿਚ ॥੧॥

SikhNet (Spanish)todos estos están dormidos debido a su ego, están todos ellos dormidos,(1)

ਮਾਇਆ ਮਦਿ ਮਾਤਾ; ਰਹਿਆ ਸੋਇ ॥

maaeaa mad maataa; rahiaa soe |

Sant Singh KhalsaThey are asleep, intoxicated with the wine of Maya.
Manmohan Singhremain asleep intoxicated of the ego of wealth.
Manmohan Singh (Punjabi)ਉਹ ਧੰਨ-ਦੋਲਤ ਦੀ ਹੰਗਤਾ ਦੀ ਖੁਮਾਰੀ ਅੰਦਰ ਸੌ ਰਹੇ ਹਨ।
Fareedkot Teekaਮਾਇਆ ਕੇ ਮਦ ਵਿਖੇ ਉਨਮਤਿ ਹੂਆ ਜੀਵ ਅਵਿਦ੍ਯਾ ਨਿੰਦ੍ਰਾ ਕਰ ਸੋ ਰਹਾ ਹੈ॥
Prof. Sahib Singhਜੀਵ ਮਾਇਆ ਦੇ (ਮੋਹ ਦੇ) ਨਸ਼ੇ ਵਿਚ ਮਸਤ ਹੋ ਕੇ ਪ੍ਰਭੂ ਦੀ ਯਾਦ ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ (ਤੇ, ਇਸ ਦੇ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਕਾਮਾਦਿਕ ਲੁੱਟਦੇ ਰਹਿੰਦੇ ਹਨ)।

ਪਦ ਅਰਥ ਮਦਿ = ਨਸ਼ੇ ਵਿਚ। ਮਾਤਾ = ਮਸਤ। ਰਹਿਆ ਸੋਇ = ਸੌਂ ਰਿਹਾ ਹੈ।

SikhNet (Spanish)intoxicados por Maya, la gran embustera.

ਜਾਗਤੁ ਰਹੈ; ਨ ਮੂਸੈ ਕੋਇ ॥੧॥ ਰਹਾਉ ॥

jaagat rahai; na moosai koe |1| rahaau |

Sant Singh KhalsaOnly those who remain awake and aware are not robbed. ||1||Pause||
Manmohan SinghAny one, who remains awake; he is robbed not. Pause.
Manmohan Singh (Punjabi)ਕੋਈ ਭੀ ਜੋ ਜਾਗਦਾ ਰਹਿੰਦਾ ਹੈ, ਉਹ ਲੁੱਟਿਆ ਪੁਟਿਆ ਨਹੀਂ ਜਾਂਦਾ। ਠਹਿਰਾਉ।
Fareedkot Teekaਜੋ ਜਾਗਤਾ ਰਹਿਤਾ ਹੈ, ਉਸ ਕੋ (ਮੂਸੈ) ਲੁਟਤਾ ਕੋਈ ਨਹੀਂ, ਭਾਵ ਯੇਹਿ ਕਾਮ ਆਦਿਕ ਚੋਰ ਤਿਸ ਕੋ ਲੁਟਤੇ ਨਹੀਂ ਹੈ॥੧॥ ਰਹਾਉ ॥
Prof. Sahib Singhਪਰ ਜਿਹੜਾ ਮਨੁੱਖ (ਪ੍ਰਭੂ ਦੀ ਯਾਦ ਦੀ ਬਰਕਤਿ ਨਾਲ) ਸੁਚੇਤ ਰਹਿੰਦਾ ਹੈ, ਉਸ ਨੂੰ ਕੋਈ ਵਿਕਾਰ ਲੁੱਟ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਜਾਗਤੁ ਰਹੈ = ਜਿਹੜਾ ਸੁਚੇਤ ਰਹਿੰਦਾ ਹੈ। ਮੂਸੈ = ਠੱਗਦਾ ਹੈ ॥੧॥ ਰਹਾਉ ॥

SikhNet (Spanish)Si estuvieran despiertos, no serían ultrajados. (1-Pausa)

ਸੋ ਜਾਗੈ; ਜਿਸੁ ਸਤਿਗੁਰੁ ਮਿਲੈ ॥

so jaagai; jis satigur milai |

Sant Singh KhalsaOne who has met the True Guru, remains awake and aware.
Manmohan SinghHe alone remains wakeful, whom True Guru meets.
Manmohan Singh (Punjabi)ਕੇਵਲ ਉਹ ਹੀ ਖਬਰਦਾਰ ਰਹਿੰਦਾ ਹੈ ਜਿਸ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ।
Fareedkot Teekaਸੋਈ ਪੁਰਸੁ ਜਾਗਤਾ ਹੈ ਜਿਸ ਕੋ ਸਤਿਗੁਰੂ ਮਿਲਤਾ ਹੈ॥
Prof. Sahib Singhਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ।

ਪਦ ਅਰਥ ਜਿਸੁ = ਜਿਸ ਨੂੰ।

SikhNet (Spanish)Sólo aquél que se conserva despierto, quien es encontrado por el Verdadero Guru,

ਪੰਚ ਦੂਤ; ਓਹੁ ਵਸਗਤਿ ਕਰੈ ॥੨॥

panch doot; ohu vasagat karai |2|

Sant Singh KhalsaSuch a person overpowers the five thieves. ||2||
Manmohan SinghSuch a man, overpowers the five demons.
Manmohan Singh (Punjabi)ਐਸਾ ਇਨਸਾਨ ਪੰਜਾ ਭੁਤਨਿਆਂ ਨੂੰ ਕਾਬੂ ਕਰ ਲੈਂਦਾ ਹੈ।
Fareedkot Teekaਕਾਮਾਦਿਕ ਪੰਚ ਦੂਤੋਂ ਕੋ ਵਹੁ (ਵਸਿ ਗਤਿ) ਅਪਣੇ ਅਧੀਨ ਕਰ ਲੇਤਾ ਹੈ॥੨॥
Prof. Sahib Singhਉਹ ਮਨੁੱਖ (ਸਿਮਰਨ ਦੀ ਬਰਕਤਿ ਨਾਲ) ਕਾਮਾਦਿਕ ਪੰਜੇ ਵੈਰੀਆਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ ॥੨॥

ਪਦ ਅਰਥ ਦੂਤ = ਵੈਰੀ। ਓਹੁ = ਉਹ ਮਨੁੱਖ। ਵਸਗਤਿ = ਵੱਸ ਵਿਚ ॥੨॥

SikhNet (Spanish)ese ser logra sobreponerse a sus cinco pasiones. (2)

ਸੋ ਜਾਗੈ; ਜੋ ਤਤੁ ਬੀਚਾਰੈ ॥

so jaagai; jo tat beechaarai |

Sant Singh KhalsaOne who contemplates the essence of reality remains awake and aware.
Manmohan SinghHe alone remains awake, who reflects on quintessence.
Manmohan Singh (Punjabi)ਕੇਵਲ ਉਹ ਹੀ ਜਾਗਦਾ ਰਹਿੰਦਾ ਹੈ ਜੋ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
Fareedkot Teekaਪੁਨ: ਸੋਈ ਪੁਰਸੁ ਜਾਗਤਾ ਜੋ (ਤਤੁ) ਵਾਹਿਗੁਰੂ ਕੇ ਸ੍ਵਰੂਪ ਕੋ ਵੀਚਾਰਤਾ ਹੈ॥
Prof. Sahib Singhਉਹ ਮਨੁੱਖ (ਵਿਕਾਰਾਂ ਵਲੋਂ) ਆਪਣੇ ਆਪ ਨੂੰ ਬਚਾਈ ਰੱਖਦਾ ਹੈ, ਉਹ ਮਨੁੱਖ ਹੋਰਨਾਂ ਉਤੇ ਧੱਕਾ-ਵਧੀਕੀ ਨਹੀਂ ਕਰਦਾ

ਪਦ ਅਰਥ ਤਤੁ = ਜਗਤ ਦਾ ਅਸਲਾ, ਪਰਮਾਤਮਾ। ਬੀਚਾਰੈ = ਮਨ ਵਿਚ ਵਸਾਂਦਾ ਹੈ।

SikhNet (Spanish)Sólo el que medita en la Quintaesencia de Dios se conserva despierto,

ਆਪਿ ਮਰੈ; ਅਵਰਾ. ਨਹ ਮਾਰੈ ॥੩॥

aap marai; avaraa. neh maarai |3|

Sant Singh KhalsaHe kills his self-conceit, and does not kill anyone else. ||3||
Manmohan SinghHe kills his ego and slays not others.
Manmohan Singh (Punjabi)ਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾ ਨੂੰ ਨਹੀਂ ਮਾਰਦਾ।
Fareedkot Teekaਆਪ ਮਰ ਜਾਵੇ ਹੈ ਔਰੋ ਕੇ ਨਹੀਂ ਮਾਰਤਾ ਹੈ, ਭਾਵ ਯਹਿ ਕਿ ਆਪ ਦੁਖ ਸਹਾਰ ਲੇਤਾ ਹੈ ਔਰ ਕਿਸੀ ਕੋ ਦੁਖ ਨਹੀਂ ਦੇਤਾ॥੩॥
Prof. Sahib Singhਜੋ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ। ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ॥੩॥

ਪਦ ਅਰਥ ਮਰੈ = (ਵਿਕਾਰਾਂ ਵਲੋਂ) ਮਰਦਾ ਹੈ। ਅਵਰਾ = ਅਵਰਾਂ, ਹੋਰਨਾਂ ਨੂੰ ॥੩॥

SikhNet (Spanish)muriendo para su ego y sin hacer daño a otros. (3)

ਸੋ ਜਾਗੈ; ਜੋ ਏਕੋ ਜਾਣੈ ॥

so jaagai; jo eko jaanai |

Sant Singh KhalsaOne who knows the One Lord remains awake and aware.
Manmohan SinghHe alone keeps wakeful who knows the one Lord.
Manmohan Singh (Punjabi)ਕੇਵਲ ਉਹ ਹੀ ਚੌਕਸ ਰਹਿੰਦਾ ਹੈ ਜੋ ਇਕ ਸਾਈਂ ਨੂੰ ਜਾਣਦਾ ਹੈ।
Fareedkot Teekaਪੁਨ: ਸੋਈ ਪੁਰਖੁ ਜਾਗਤਾ ਹੈ, ਜੋ (ਏਕੋ) ਅਦੁਤੀ ਵਾਹਿਗੁਰੂ ਕੋ ਜਾਣ ਲੇਤਾ ਹੈ॥
Prof. Sahib Singhਸਿਰਫ਼ ਉਹ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਲੋਂ) ਸੁਚੇਤ ਰਹਿੰਦਾ ਹੈ ਜਿਹੜਾ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ,

ਪਦ ਅਰਥ ਏਕੋ = ਸਿਰਫ਼ ਪਰਮਾਤਮਾ ਨੂੰ। ਜਾਣੈ = ਡੂੰਘੀ ਸਾਂਝ ਪਾਂਦਾ ਹੈ।

SikhNet (Spanish)Sólo el que está despierto, el que conoce al Uno Solo,

ਪਰਕਿਰਤਿ ਛੋਡੈ; ਤਤੁ ਪਛਾਣੈ ॥੪॥

parakirat chhoddai; tat pachhaanai |4|

Sant Singh KhalsaHe abandons the service of others, and realizes the essence of reality. ||4||
Manmohan SinghHe leaves the service of others and realises the Real Thing.
Manmohan Singh (Punjabi)ਉਹ ਹੋਰਨਾ ਦੀ ਸੇਵਾ ਨੂੰ ਛੱਡ ਦਿੰਦਾ ਹੈ ਅਤੇ ਅਸਲ ਵਸਤੂ ਨੂੰ ਅਨੁਭਵ ਕਰਦਾ ਹੈ।
Fareedkot Teekaਮਾਯਾ ਕੌ ਛੋਡ ਦੇਵੈ ਔਰ ਤਤ ਸ੍ਵਰੂਪ ਵਾਹਿਗੁਰੂ ਕੋ ਪਛਾਣ ਲੇਵੇ॥੪॥☬ਪ੍ਰਸ਼ਨ: ਸ੍ਵਰੂਪ ਪ੍ਰਾਪਤੀ ਕਾ ਕਿਸ ਕੋ ਅਧਕਾਰ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਹੜਾ ਮਾਇਆ (ਦੇ ਮੋਹ) ਨੂੰ ਤਿਆਗਦਾ ਹੈ, ਅਤੇ ਆਪਣੇ ਅਸਲੇ-ਪ੍ਰਭੂ ਨਾਲ ਜਾਣ-ਪਛਾਣ ਬਣਾਂਦਾ ਹੈ ॥੪॥

ਪਦ ਅਰਥ ਪਰਕਿਰਤਿ = {प्रकृति = ਮਾਇਆ} ਮਾਇਆ (ਦਾ ਮੋਹ) ॥੪॥

SikhNet (Spanish)el que abandona el servicio del otro, conoce la Quintaesencia. (4)

ਚਹੁ ਵਰਨਾ ਵਿਚਿ; ਜਾਗੈ ਕੋਇ ॥

chahu varanaa vich; jaagai koe |

Sant Singh KhalsaOf the four castes, whoever remains awake and aware
Manmohan SinghOut of the four castes, whosoever keeps (spiritually) awake;
Manmohan Singh (Punjabi)ਚੌਹਾਂ ਜਾਤਾਂ ਵਿਚੋਂ ਜੇ ਕੋਈ ਭੀ ਜਾਗਦਾ ਰਹਿੰਦਾ ਹੈ,
Fareedkot Teekaਬ੍ਰਹਮਣ, ਛਤ੍ਰੀ ਆਦਿ ਚਾਰੋਂ ਹੀ ਵਰਨੋ ਵਿਚੋਂ ਚਾਹੈ ਕੋਈ ਜਾਗੈ॥
Prof. Sahib Singh(ਕੋਈ ਬ੍ਰਾਹਮਣ ਹੋਵੇ ਖੱਤ੍ਰੀ ਹੋਵੇ ਵੈਸ਼ ਹੋਵੇ ਸ਼ੂਦਰ ਹੋਵੇ) ਚੌਹਾਂ ਵਰਨਾਂ ਵਿਚੋਂ ਕੋਈ ਵਿਰਲਾ (ਮਾਇਆ ਦੇ ਮੋਹ ਦੀ ਨੀਂਦ ਤੋਂ) ਸੁਚੇਤ ਰਹਿੰਦਾ ਹੈ (ਕਿਸੇ ਖ਼ਾਸ ਵਰਨ ਦਾ ਕੋਈ ਲਿਹਾਜ਼ ਨਹੀਂ)।

ਪਦ ਅਰਥ ਕੋਇ = ਕੋਈ ਵਿਰਲਾ।

SikhNet (Spanish)Sí, quien sea que esté despierto en cualquiera de las cuatro castas,

ਜਮੈ ਕਾਲੈ ਤੇ; ਛੂਟੈ ਸੋਇ ॥੫॥

jamai kaalai te; chhoottai soe |5|

Sant Singh Khalsais released from birth and death. ||5||
Manmohan Singhis released from birth and death.
Manmohan Singh (Punjabi)ਉਹ ਜੰਮਣ ਤੇ ਮਰਨ ਤੋਂ ਛੁਟ ਜਾਂਦਾ ਹੈ।
Fareedkot Teeka(ਜਮੈ ਕਾਲੈ) ਜਨਮ ਮ੍ਰਿਤੂ ਸੇ ਸੋਈ ਪੁਰਸ ਛੁਟ ਜਾਵੇਗਾ॥੫॥
Prof. Sahib Singh(ਜਿਹੜਾ ਜਾਗਦਾ ਹੈ, ਉਹ) ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ ॥੫॥

ਪਦ ਅਰਥ ਜਪੈ ਤੇ = ਜਮ ਤੋਂ। ਕਾਲੈ ਤੇ = ਕਾਲ ਤੋਂ। ਜਮੈ ਕਾਲੈ ਤੇ = ਜਨਮ ਮਰਨ ਦੇ ਗੇੜ ਤੋਂ, ਆਤਮਕ ਮੌਤ ਤੋਂ। ਛੂਟੈ = ਬਚ ਜਾਂਦਾ ਹੈ ॥੫॥

SikhNet (Spanish)es liberado de las garras de Yama. (5)

ਕਹਤ ਨਾਨਕ; ਜਨੁ ਜਾਗੈ ਸੋਇ ॥

kehat naanak; jan jaagai soe |

Sant Singh KhalsaSays Nanak, that humble being remains awake and aware,
Manmohan SinghSays Nanak, that man alone remains awake,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹ ਪੁਰਸ਼ ਹੀ ਖਬਰਦਾਰ ਰਹਿੰਦੇ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਦਾਸ ਜਾਗਤਾ ਹੈ॥☬ਸੋ ਕੌਣ?
Prof. Sahib Singhਨਾਨਕ ਆਖਦਾ ਹੈ ਕਿ ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗਦਾ ਹੈ,

ਪਦ ਅਰਥ ਜਨੁ ਸੋਇ = ਉਹੀ ਮਨੁੱਖ।

SikhNet (Spanish)Dice Nanak, sólo está despierto

ਗਿਆਨ ਅੰਜਨੁ; ਜਾ ਕੀ ਨੇਤ੍ਰੀ ਹੋਇ ॥੬॥੨॥

giaan anjan; jaa kee netree hoe |6|2|

Sant Singh Khalsawho applies the ointment of spiritual wisdom to his eyes. ||6||2||
Manmohan Singhwho applies to his eyes the collyrium of Divine knowledge.
Manmohan Singh (Punjabi)ਜੋ ਆਪਣੀਆਂ ਅੱਖਾਂ ਵਿੱਚ ਬ੍ਰਹਮ ਬੋਧ ਦਾ ਸੁਰਮਾ ਪਾਉਂਦਾ ਹੈ।
Fareedkot Teekaਜਿਸ ਕੇ ਬੁਧੀ ਰੂਪਾ ਨੇਤ੍ਰੋਂ ਮੇਂ ਗਿਆਨ (ਅੰਜਨੁ) ਸੁਰਮਾ ਪ੍ਰਾਪਤਿ ਹੋਤਾ ਹੈ॥੬॥੨॥☬ਪੁਨ: ਉਪਦੇਸ:
Prof. Sahib Singhਜਿਸ ਦੀਆਂ ਅੱਖਾਂ ਵਿਚ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਿਆ ਹੁੰਦਾ ਹੈ ॥੬॥੨॥

ਪਦ ਅਰਥ ਜਾ ਕੀ ਨੇਤ੍ਰੀ = ਜਿਸ ਦੀਆਂ ਅੱਖਾਂ ਵਿਚ। ਗਿਆਨ = ਆਤਮਕ ਜੀਵਨ ਦੀ ਸੂਝ। ਅੰਜਨੁ = ਸੁਰਮਾ ॥੬॥੨॥

SikhNet (Spanish)aquél que aplica a sus ojos el Colirio de la Sabiduría. (6-2)

Open this shabad →

Shabad Guru Amardas Ji Raag Bhairao

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਊ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਜਾ ਕਉ ਰਾਖੈ. ਅਪਣੀ ਸਰਣਾਈ ॥

jaa kau raakhai. apanee saranaaee |

Sant Singh KhalsaWhoever the Lord keeps in His Sanctuary,
Manmohan SinghWhomsoever the Lord keeps in His refuge,
Manmohan Singh (Punjabi)ਜਿਸ ਕਿਸੇ ਨੂੰ ਸੁਆਮੀ ਆਪਣੀ ਛਤ੍ਰ ਛਾਇਆ ਹੇਠ ਰੱਖਦਾ ਹੈ,
Fareedkot Teekaਹੇ ਭਾਈ! ਜਿਸ ਪੁਰਸ ਕੋ ਵਾਹਿਗੁਰੂ ਅਪਣੀ ਸਰਨ ਵਿਖੇ ਰਾਖਤਾ ਹੈ॥
Prof. Sahib Singhਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ,

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ।

SikhNet (Spanish)Al que Dios conserva en Su Refugio, está en verdad dedicado

ਸਾਚੇ ਲਾਗੈ; ਸਾਚਾ ਫਲੁ ਪਾਈ ॥੧॥

saache laagai; saachaa fal paaee |1|

Sant Singh Khalsais attached to the Truth, and receives the fruit of Truth. ||1||
Manmohan Singhhe is attached to the True Name and receives the True Fruit.
Manmohan Singh (Punjabi)ਉਹ ਸੱਚੇ ਨਾਮ ਨਾਲ ਜੁੜ ਜਾਂਦਾ ਹੈ ਅਤੇ ਸੱਚਾ ਮੇਵਾ ਪਰਾਪਤ ਕਰ ਲੈਂਦਾ ਹੈ।
Fareedkot Teekaਵਹੁ ਪੁਰਸ਼ ਸਚੇ ਵਾਹਗੁਰੂ ਕੇ ਨਾਮ ਵਿਖੇ ਲਾਗਾ ਹੈ ਔਰ (ਸਾਚਾ ਫਲੁ) ਸ੍ਵਰੂਪ ਗਿਆਨੁ ਕੋ ਪਾਵਤਾ ਹੈ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਹਾਸਲ ਕਰਦਾ ਹੈ ॥੧॥

ਪਦ ਅਰਥ ਸਾਚੇ = ਸਾਚਿ ਹੀ, ਸਦਾ-ਥਿਰ ਹਰਿ-ਨਾਮ ਵਿਚ। ਸਾਚਾ ਫਲੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਫਲ। ਪਾਈ = ਹਾਸਲ ਕਰਦਾ ਹੈ ॥੧॥

SikhNet (Spanish)al Uno Verdadero y es quien recibe el Fruto de la Verdad. (1)

ਰੇ ਜਨ; ਕੈ ਸਿਉ ਕਰਹੁ ਪੁਕਾਰਾ ॥

re jan; kai siau karahu pukaaraa |

Sant Singh KhalsaO mortal, unto whom will you complain?
Manmohan SinghO man, before whom are thou to lodge a complaint?
Manmohan Singh (Punjabi)ਹੇ ਬੰਦੇ! ਤੂੰ ਕੀਹਦੇ ਮੂਹਰੇ ਫਰਿਆਦ ਕਰਨੀ ਹੈ?
Fareedkot Teekaਹੇ ਜਨੋ! ਕਿਸ ਪਾਸ ਪੁਕਾਰ ਕਰੋਗੇ?
Prof. Sahib Singhਹੇ ਭਾਈ! (ਕੋਈ ਔਕੜ ਆਉਣ ਤੇ ਤੁਸੀਂ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਅੱਗੇ ਤਰਲੇ ਨਾਹ ਕਰਦੇ ਫਿਰੋ।

ਪਦ ਅਰਥ ਰੇ ਜਨ = ਹੇ ਭਾਈ! ਕੈ ਸਿਉ = (ਪਰਮਾਤਮਾ ਨੂੰ ਛੱਡ ਕੇ ਹੋਰ) ਕਿਸ ਅੱਗੇ? ਕਰਹੁ = ਤੁਸੀਂ ਕਰਦੇ ਹੋ।

SikhNet (Spanish)Oh seres humanos, ¿a quién le podemos ir a llorar?,

ਹੁਕਮੇ ਹੋਆ; ਹੁਕਮੇ ਵਰਤਾਰਾ ॥੧॥ ਰਹਾਉ ॥

hukame hoaa; hukame varataaraa |1| rahaau |

Sant Singh KhalsaThe Hukam of the Lord's Command is pervasive; by the Hukam of His Command, all things happen. ||1||Pause||
Manmohan SinghIn the Lord's will everything happens and in the Lord will the affairs are adjusted. Pause
Manmohan Singh (Punjabi)ਪ੍ਰਭੂ ਦੀ ਰਜ਼ਾ ਅੰਦਰ ਹਰ ਸ਼ੈ ਹੁੰਦੀ ਹੈ ਅਤੇ ਪ੍ਰਭੂ ਦੀ ਰਾ ਅੰਦਰ ਹੀ ਕਾਰ-ਵਿਹਾਰ ਸੌਰਦੇ ਹਨ। ਠਹਿਰਾਉ।
Fareedkot Teekaਵਾਹਿਗੁਰੂ ਜੀ ਕੇ ਹੁਕਮ ਮੇਂ ਜੀਵ ਉਤਪਤਿ ਹੂਆ ਹੈ ਅਰ ਹੁਕਮ ਮੇਂ ਹੀ ਵਰਤ ਰਹਾ ਹੈ, ਭਾਵ ਚੇਸਟਾ ਕਰ ਰਹਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਹੁਕਮ ਵਿਚ ਹੀ ਇਹ ਜਗਤ ਬਣਿਆ ਹੈ, ਉਸ ਦੇ ਹੁਕਮ ਵਿਚ ਹੀ ਹਰੇਕ ਘਟਨਾ ਵਾਪਰ ਰਹੀ ਹੈ ॥੧॥ ਰਹਾਉ ॥

ਪਦ ਅਰਥ ਹੁਕਮੇ = ਹੁਕਮ ਵਿਚ ਹੀ। ਹੋਆ = (ਜਗਤ) ਬਣਿਆ। ਵਰਤਾਰਾ = ਹਰੇਕ ਕਾਰ-ਵਿਹਾਰ ॥੧॥ ਰਹਾਉ ॥

SikhNet (Spanish)cuando todo lo que pasa, pasa gracias a la Voluntad de Dios. (1-Pausa)

ਏਹੁ ਆਕਾਰੁ ਤੇਰਾ ਹੈ ਧਾਰਾ ॥

ehu aakaar teraa hai dhaaraa |

Sant Singh KhalsaThis Creation was established by You.
Manmohan SinghMy Master, this world is installed by Thee.
Manmohan Singh (Punjabi)ਮੇਰੇ ਮਾਲਕ, ਇਹ ਜਗ ਤੇਰਾ ਅਸਥਾਪਨ ਕੀਤਾ ਹੋਇਆ ਹੈ।
Fareedkot Teekaਜਿਸ ਪਰਮੇਸ੍ਵਰ ਨੇ ਤੇਰਾ ਇਹੁ ਸਰੀਰੁ ਧਾਰਾ, ਭਾਵ ਰਚਾ ਹੈ॥
Prof. Sahib Singhਹੇ ਪ੍ਰਭੂ! ਇਹ ਸਾਰਾ ਜਗਤ ਤੇਰੇ ਹੀ ਆਸਰੇ ਹੈ।

ਪਦ ਅਰਥ ਆਕਾਰੁ = ਜਗਤ। ਧਾਰਾ = ਟਿਕਾਇਆ ਹੋਇਆ।

SikhNet (Spanish)Oh Dios, este mundo de formas es sostenido sólo por Ti,

ਖਿਨ ਮਹਿ ਬਿਨਸੈ; ਕਰਤ. ਨ ਲਾਗੈ ਬਾਰਾ ॥੨॥

khin meh binasai; karat. na laagai baaraa |2|

Sant Singh KhalsaIn an instant You destroy it, and You create it again without a moment's delay. ||2||
Manmohan SinghThou destroy it in an instant and make no delay in creating it again.
Manmohan Singh (Punjabi)ਤੂੰ ਇਸ ਨੂੰ ਇਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ ਅਤੇ ਦੇਰੀ ਲਾਉਣ ਦੇ ਬਗੈਰ ਮੁੜ ਇਸ ਨੂੰ ਰਚ ਦਿੰਦਾ ਹੈ।
Fareedkot Teekaਸੋ ਖਿਨ ਬਿਖੇ ਬਿਨਾਸ ਕਰ ਦੇਤਾ ਹੈ ਪੁਨਾ ਉਤਪਤਿ ਕਰਤਾ ਭੀ ਦੇਰੀ ਨਹੀਂ ਲਗਾਵਤਾ॥੨॥ ਯਥਾ-☬'ਹਰਣ ਭਰਣ ਜਾਕਾ ਨੇਤ੍ਰ ਫੋਰ॥'
Prof. Sahib Singh(ਜਦੋਂ ਤੂੰ ਚਾਹੇਂ) ਇਹ ਇਕ ਛਿਨ ਵਿਚ ਨਾਸ ਹੋ ਜਾਂਦਾ ਹੈ, ਇਸ ਨੂੰ ਪੈਦਾ ਕਰਦਿਆਂ ਭੀ (ਤੈਨੂੰ) ਚਿਰ ਨਹੀਂ ਲੱਗਦਾ ॥੨॥

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਕਰਤ = ਪੈਦਾ ਕਰਦਿਆਂ। ਬਾਰਾ = ਬਾਰ, ਦੇਰ, ਚਿਰ ॥੨॥

SikhNet (Spanish)eres Tú Quien crea y destruye en un instante, (2)

ਕਰਿ ਪ੍ਰਸਾਦੁ; ਇਕੁ ਖੇਲੁ ਦਿਖਾਇਆ ॥

kar prasaad; ik khel dikhaaeaa |

Sant Singh KhalsaBy His Grace, He has staged this Play.
Manmohan SinghBy His pleasure the Lord has staged a play.
Manmohan Singh (Punjabi)ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਇਕ ਖੇਡ ਰਚਾਈ ਹੈ।
Fareedkot Teekaਵਾਹਿਗੁਰੂ ਨੇ ਕ੍ਰਿਪਾ ਕਰ ਕੇ ਬਾਜੀਗਰ ਕੀ ਬਾਜੀ ਵਤ, ਭਾਵ ਮਿਥ੍ਯਾ ਰੂਪ ਏਕ ਖੇਲੁ ਦਿਖਾਇਆ ਹੈ॥
Prof. Sahib Singh(ਪਰਮਾਤਮਾ ਨੇ) ਮਿਹਰ ਕਰ ਕੇ (ਜਿਸ ਮਨੁੱਖ ਨੂੰ ਇਹ ਸੰਸਾਰ) ਇਕ ਤਮਾਸ਼ਾ ਜਿਹਾ ਹੀ ਵਿਖਾਲ ਦਿੱਤਾ ਹੈ,

ਪਦ ਅਰਥ ਕਰਿ = ਕਰ ਕੇ। ਪ੍ਰਸਾਦੁ = ਕਿਰਪਾ।

SikhNet (Spanish)Por Tu Gracia he visto el Juego de Tu Maravilla

ਗੁਰ ਕਿਰਪਾ ਤੇ; ਪਰਮ ਪਦੁ ਪਾਇਆ ॥੩॥

gur kirapaa te; param pad paaeaa |3|

Sant Singh KhalsaBy the Guru's Merciful Grace, I have obtained the supreme status. ||3||
Manmohan SinghBy the Guru's grace, I have obtained the supreme status.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਹਮਨੇ ਪਰਮ ਪਦੁ ਰੂਪੁ ਪਰਮੇਸਰ ਕੋ ਪਾਇਆ ਹੈ॥੩॥
Prof. Sahib Singhਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੩॥

ਪਦ ਅਰਥ ਤੇ = ਤੋਂ, ਦੀ ਰਾਹੀਂ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੩॥

SikhNet (Spanish)y por la Gracia del Guru he llegado al Estado Supremo de Éxtasis. (3)

ਕਹਤ ਨਾਨਕੁ; ਮਾਰਿ ਜੀਵਾਲੇ ਸੋਇ ॥

kehat naanak; maar jeevaale soe |

Sant Singh KhalsaSays Nanak, He alone kills and revives.
Manmohan SinghSays Nanak, that Lord alone destroys and creates all.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਹ ਸੁਆਮੀ ਹੀ ਸਾਰਿਆਂ ਨੂੰ ਨਾਸ ਕਰਦਾ ਤੇ ਰਚਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਾਰਨੇ ਜੀਵਾਲਨੇ ਕੋ ਸੋਈ ਵਾਹਿਗੁਰੂ ਸਮਰਥ ਹੈ॥
Prof. Sahib Singhਨਾਨਕ ਆਖਦਾ ਹੈ ਕਿ ਉਹ (ਪਰਮਾਤਮਾ) ਹੀ (ਜੀਵਾਂ ਨੂੰ) ਮਾਰਦਾ ਹੈ ਤੇ ਜਿਵਾਲਦਾ ਹੈ।

ਪਦ ਅਰਥ ਮਾਰਿ ਜੀਵਾਲੇ = ਮਾਰੇ ਜੀਵਾਲੇ, ਮਾਰਦਾ ਹੈ ਜਿਵਾਲਦਾ ਹੈ। ਸੋਇ = ਉਹ (ਆਪ) ਹੀ।

SikhNet (Spanish)Dice Nanak, sólo Dios crea y destruye todo, entiende entonces esto, oh ser humano,

ਐਸਾ ਬੂਝਹੁ; ਭਰਮਿ. ਨ ਭੂਲਹੁ ਕੋਇ ॥੪॥੩॥

aisaa boojhahu; bharam. na bhoolahu koe |4|3|

Sant Singh KhalsaUnderstand this well - do not be confused by doubt. ||4||3||
Manmohan SinghSo know it thou, Let no one stray in doubt.
Manmohan Singh (Punjabi)ਇਸ ਨੂੰ ਤੂੰ ਇਸ ਤਰ੍ਹਾਂ ਜਾਣ। ਕੋਈ ਜਣਾ ਵਹਿਮ ਅੰਦਰ ਕੁਰਾਹੇ ਨਾਂ ਪਵੇ।
Fareedkot Teekaਐਸਾ ਸਰਬ ਕਲਾ ਸਮਰਥ ਵਾਹਿਗੁਰੂ ਨੂੰ ਜਾਣੋ ਅਰ ਭਰਮ ਵਿਖੇ ਮਤਿ ਕੋਈ ਭੂਲੋ॥੪॥੩॥
Prof. Sahib Singhਇਸ ਤਰ੍ਹਾਂ (ਅਸਲੀਅਤ ਨੂੰ) ਸਮਝੋ, ਤੇ, ਕੋਈ ਧਿਰ ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਵੋ ॥੪॥੩॥

ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ)। ਨ ਭੂਲਹੁ = ਕੁਰਾਹੇ ਨਾਹ ਪਵੋ ॥੪॥੩॥

SikhNet (Spanish)y no te dejes llevar por el engaño de la duda. (4-3)

Open this shabad →

Shabad Guru Amardas Ji Raag Bhairao

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਮੈ ਕਾਮਣਿ; ਮੇਰਾ ਕੰਤੁ ਕਰਤਾਰੁ ॥

mai kaaman; meraa kant karataar |

Sant Singh KhalsaI am the bride; the Creator is my Husband Lord.
Manmohan SinghI am the bride. My Groom is the Creator Lord.
Manmohan Singh (Punjabi)ਮੈਂ ਪਤਨੀ ਹਾਂ। ਮੇਰਾ ਪਤੀ ਸਿਰਜਣਹਾਰ ਸੁਆਮੀ ਹੈ।
Fareedkot Teekaਮੈਂ (ਕਾਮਣਿ) ਇਸਤ੍ਰੀ ਹਾਂ ਔਰ ਮੇਰਾ (ਕੰਤੁ) ਪਤੀ (ਕਰਤਾਰੁ) ਸਰਬ ਕਾ ਕਰਤਾ ਵਾਹਿਗੁਰੂ ਹੈ॥
Prof. Sahib Singhਹੇ ਸਖੀ! ਮੈਂ (ਜੀਵ-) ਇਸਤ੍ਰੀ ਹਾਂ, ਕਰਤਾਰ ਮੇਰਾ ਪਤੀ ਹੈ,

ਪਦ ਅਰਥ ਕਾਮਣਿ = ਇਸਤ੍ਰੀ, ਜੀਵ-ਇਸਤ੍ਰੀ। ਕੰਤੁ = ਖਸਮ।

SikhNet (Spanish)Soy la novia del Señor, y mi Esposo es Dios,

ਜੇਹਾ ਕਰਾਏ; ਤੇਹਾ ਕਰੀ ਸੀਗਾਰੁ ॥੧॥

jehaa karaae; tehaa karee seegaar |1|

Sant Singh KhalsaAs He inspires me, I adorn myself. ||1||
Manmohan SinghAs He makes me do so make I the embellishments.
Manmohan Singh (Punjabi)ਜਿਸ ਤਰ੍ਹਾਂ ਉਹ ਕਰਵਾਉਂਦਾ ਹੈ ਉਹੋ ਜਿਹਾ ਹੀ ਮੈਂ ਹਾਰਸ਼ਿੰਗਾਰ ਕਰਦੀ ਹਾਂ।
Fareedkot Teekaਜੇਹਾ ਸਾਧਨ ਰੂਪੀ ਸਿੰਗਾਰੁ ਮੇਰੇ ਸੇ ਕਰਵਾਤਾ ਹੈ ਵੈਸੇ ਹੀ ਕਰਤੀ ਹੂੰ॥੧॥
Prof. Sahib Singhਮੈਂ ਉਹੋ ਜਿਹਾ ਹੀ ਸਿੰਗਾਰ ਕਰਦੀ ਹਾਂ ਜਿਹੋ ਜਿਹਾ ਆਪ ਕਰਾਂਦਾ ਹੈ (ਮੈਂ ਆਪਣੇ ਜੀਵਨ ਨੂੰ ਉਤਨਾ ਕੁ ਸੋਹਣਾ ਹੀ ਬਣਾ ਸਕਦੀ ਹਾਂ, ਜਿਤਨਾ ਉਹ ਬਣਵਾਂਦਾ ਹੈ) ॥੧॥

ਪਦ ਅਰਥ ਕਰੀ = ਕਰੀਂ, ਮੈਂ ਕਰਦੀ ਹਾਂ। ਸੀਗਾਰੁ = (ਆਤਮਕ ਜੀਵਨ ਦਾ) ਸ਼ਿੰਗਾਰ ॥੧॥

SikhNet (Spanish)sí, como sea que a Él Le gusta, así me adorno. (1)

ਜਾਂ ਤਿਸੁ ਭਾਵੈ; ਤਾਂ ਕਰੇ ਭੋਗੁ ॥

jaan tis bhaavai; taan kare bhog |

Sant Singh KhalsaWhen it pleases Him, He enjoys me.
Manmohan SinghWhen it pleases Him, then does He enjoy me.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈਤਦ ਉਹ ਮੈਂਨੂੰ ਮਾਣਦਾ ਹੈ।
Fareedkot Teekaਜਬ ਤਿਸ ਕੋ ਭਾਵਤਾ ਹੈ ਤਬ (ਕਰੇ ਭੋਗੁ) ਅਭੇਦ ਕਰ ਲੇਤਾ ਹੈ॥
Prof. Sahib Singhਹੇ ਸਖੀ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।

ਪਦ ਅਰਥ ਜਾਂ = ਜਦੋਂ। ਤਿਸੁ ਭਾਵੈ = ਉਸ (ਪ੍ਰਭੂ-ਪਤੀ) ਨੂੰ ਚੰਗਾ ਲੱਗਦਾ ਹੈ। ਤਾਂ = ਤਦੋਂ। ਕਰੇ ਭੋਗੁ = (ਮੈਨੂੰ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।

SikhNet (Spanish)En el momento en que a Él le parece, me une a Su Ser

ਤਨੁ ਮਨੁ; ਸਾਚੇ ਸਾਹਿਬ ਜੋਗੁ ॥੧॥ ਰਹਾਉ ॥

tan man; saache saahib jog |1| rahaau |

Sant Singh KhalsaI am joined, body and mind, to my True Lord and Master. ||1||Pause||
Manmohan SinghMy body and soul, I have dedicated unto my True Lord. Pause.
Manmohan Singh (Punjabi)ਆਪਣੀ ਦੇਹ ਅਤੇ ਆਤਮਾ ਮੈਂ ਆਪਣੇ ਸੱਚੇ ਸੁਆਮੀ ਦੇ ਸਮਰਪਣ ਕਰ ਦਿੱਤੀਆਂ ਹਨ। ਠਹਿਰਾਉ।
Fareedkot Teekaਇਸੀ ਹੇਤ ਤਨੁ ਮਨੁ ਅਪਣਾ (ਸਾਚੇ ਸਾਹਿਬ) ਸ੍ਵਾਮੀ ਵਾਹਿਗੁਰੂ ਕੇ ਜੋਗ ਮੈਨੇ ਕਰ ਦੀਆ ਹੈ॥੧॥ ਰਹਾਉ ॥
Prof. Sahib Singhਮੈਂ ਆਪਣਾ ਤਨ ਆਪਣਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੇ ਹਵਾਲੇ ਕਰ ਚੁਕੀ ਹਾਂ ॥੧॥ ਰਹਾਉ ॥

ਪਦ ਅਰਥ ਸਾਚੇ ਸਾਹਿਬ ਜੋਗੁ = ਸਦਾ ਕਾਇਮ ਰਹਿਣ ਵਾਲੇ ਮਾਲਕ ਜੋਗਾ, ਸਦਾ-ਥਿਰ ਪ੍ਰਭੂ-ਪਤੀ ਦੇ ਹਵਾਲੇ ਕਰ ਦਿੱਤਾ ਹੈ ॥੧॥ ਰਹਾਉ ॥

SikhNet (Spanish)y así vivo fundido en cuerpo y Alma con el Señor de la Verdad. (1-Pausa)

ਉਸਤਤਿ ਨਿੰਦਾ; ਕਰੇ ਕਿਆ ਕੋਈ ॥

ausatat nindaa; kare kiaa koee |

Sant Singh KhalsaHow can anyone praise or slander anyone else?
Manmohan SinghHow can one praise or slander another,
Manmohan Singh (Punjabi)ਕੋਈ ਕਿਸੇ ਦੀ ਵਡਿਆਈ ਜਾ ਬਦਖੋਈ ਕਿਸ ਤਰ੍ਹਾਂ ਕਰ ਸਕਦਾ ਹੈ,
Fareedkot Teekaਕਿਸੇ ਕੀ ਕੋਈ ਉਸਤਤੀ ਨਿੰਦਾ ਕਿਆ ਕਰੇਗਾ?
Prof. Sahib Singhਹੇ ਸਖੀ! (ਹੁਣ) ਕਿਸੇ ਦੀ ਕੀਤੀ ਉਸਤਤਿ ਜਾਂ ਨਿੰਦਾ ਦਾ ਹੁਣ ਮੇਰੇ ਉਤੇ ਕੋਈ ਅਸਰ ਨਹੀਂ ਪੈਂਦਾ।

ਪਦ ਅਰਥ ਉਸਤਤਿ = ਸੋਭਾ। ਕਰੇ ਕਿਆ ਕੋਈ = ਕਿਸੇ ਦੀ ਕੀਤੀ ਦਾ ਮੇਰੇ ਉਤੇ ਅਸਰ ਨਹੀਂ ਹੁੰਦਾ।

SikhNet (Spanish)¿Cómo puede uno alabar o criticar a otro,

ਜਾਂ ਆਪੇ ਵਰਤੈ; ਏਕੋ ਸੋਈ ॥੨॥

jaan aape varatai; eko soee |2|

Sant Singh KhalsaThe One Lord Himself is pervading and permeating all. ||2||
Manmohan Singhwhen He, the one Lord, is Himself pervading in all?
Manmohan Singh (Punjabi)ਜਦ ਉਹ ਇਕ ਸਾਈਂ ਖੁਦ ਹੀ ਸਮੂਹ ਵਿੱਚ ਰਮ ਰਿਹਾ ਹੈ।
Fareedkot Teekaਜਾਂ ਸਰਬ ਰੂਪ ਹੋ ਕਰ ਏਕੋ ਸੋਈ ਵਾਹਿਗੁਰੂ ਵਰਤ ਰਹਿਆ ਹੈ॥੨॥
Prof. Sahib Singh(ਮੈਨੂੰ ਨਿਸਚਾ ਹੋ ਗਿਆ ਕਿ) ਇਕ ਪਰਮਾਤਮਾ ਹੀ ਸਭ ਵਿਚ ਬੈਠਾ ਪ੍ਰੇਰਨਾ ਕਰ ਰਿਹਾ ਹੈ (ਉਸਤਤਿ ਕਰਨ ਵਾਲਿਆਂ ਵਿਚ ਭੀ ਉਹੀ, ਨਿੰਦਾ ਕਰਨ ਵਾਲਿਆਂ ਵਿਚ ਭੀ ਉਹੀ) ॥੨॥

ਪਦ ਅਰਥ ਆਪੇ = ਪ੍ਰਭੂ ਆਪ ਹੀ। ਵਰਤੈ = (ਉਸਤਤਿ ਕਰਨ ਵਾਲੇ ਅਤੇ ਨਿੰਦਾ ਕਰਨ ਵਾਲੇ ਵਿਚ) ਮੌਜੂਦ ਹੈ। ਸੋਈ = ਉਹ ਆਪ ਹੀ ॥੨॥

SikhNet (Spanish)cuando Él, el Dios Solo, prevalece en todo? (2)

ਗੁਰ ਪਰਸਾਦੀ; ਪਿਰਮ ਕਸਾਈ ॥

gur parasaadee; piram kasaaee |

Sant Singh KhalsaBy Guru's Grace, I am attracted by His Love.
Manmohan SinghBy the Guru's grace, I am attracted by the love of my spouse
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਮੈਨੂੰ ਆਪਣੇ ਪਤੀ ਦੇ ਪਿਆਰ ਨੇ ਖਿਚ ਲਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਮੇਰੇ ਮਨ ਕੋ (ਪਿਰਮ) ਪ੍ਰੇਮ ਕੀ (ਕਸਾਈ) ਖੈਂਚ ਆਈ ਹੈ॥
Prof. Sahib Singhਹੇ ਸਖੀ! ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ ਪ੍ਰਭੂ-ਪਤੀ ਵਾਸਤੇ) ਪਿਆਰ ਦੀ ਖਿੱਚ ਬਣ ਗਈ ਹੈ,

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਿਰਮ ਕਸਾਈ = ਪਿਆਰ ਦੀ ਖਿੱਚ।

SikhNet (Spanish)Por la Gracia del Guru, soy embrujado por el Amor de Dios,

ਮਿਲਉਗੀ ਦਇਆਲ; ਪੰਚ ਸਬਦ ਵਜਾਈ ॥੩॥

milaugee deaal; panch sabad vajaaee |3|

Sant Singh KhalsaI shall meet with my Merciful Lord, and vibrate the Panch Shabad, the Five Primal Sounds. ||3||
Manmohan SinghHymning the five melodies, I shall meet with my Merciful Master.
Manmohan Singh (Punjabi)ਪੰਜ ਧੁਨੀਆਂ ਆਲਾਪਦੀ ਹੋਈ ਮੈਂ ਆਪਣੇ ਮਿਹਰਬਾਨ ਮਾਲਕ ਨੂੰ ਮਿਲ ਪਵਾਂਗੀ।
Fareedkot Teekaਅਬ ਦ੍ਯਾਲ ਵਾਹਗੁਰੂ ਕੋ (ਪੰਚ) ਸੰਤੋਂ ਕੇ ਸਬਦ ਰੂਪੀ ਬਾਜੇ ਬਜਾਇ ਕਰ ਮਿਲਉਗੀ, ਭਾਵ ਪ੍ਰਗਟ ਹੋ ਕਰ ਮਿਲਉਗੀ॥੩॥
Prof. Sahib Singhਹੁਣ ਮੈਂ ਉਸ ਦਇਆ ਦੇ ਸੋਮੇ ਪ੍ਰਭੂ ਨੂੰ ਪੂਰਨ ਖਿੜਾਉ-ਆਨੰਦ ਨਾਲ ਮਿਲਦੀ ਹਾਂ ॥੩॥

ਪਦ ਅਰਥ ਮਿਲਉਗੀ = ਮਿਲਉਂ ਗੀ, ਮੈਂ ਮਿਲਾਂਗੀ। ਪੰਚ ਸਬਦ ਵਜਾਈ = ਪੰਚ ਸਬਦ ਵਜਾਇ, (ਜਿਵੇਂ) ਪੰਜਾਂ ਕਿਸਮਾਂ ਦੇ ਸਾਜ ਵਜਾ ਕੇ (ਬੜਾ ਵਧੀਆ ਸੰਗੀਤਕ ਰਸ ਬਣਦਾ ਹੈ, ਤਿਵੇਂ ਪੂਰਨ ਖਿੜਾਉ = ਆਨੰਦ ਨਾਲ) ॥੩॥

SikhNet (Spanish)me voy a encontrar con Él y la Melodía de los cinco tonos resuena ya en mí. (3)

ਭਨਤਿ ਨਾਨਕੁ; ਕਰੇ ਕਿਆ ਕੋਇ ॥

bhanat naanak; kare kiaa koe |

Sant Singh KhalsaPrays Nanak, what can anyone do?
Manmohan SinghSays Nanak, what can any one do?
Manmohan Singh (Punjabi)ਗੁਰੂ ਜੀ ਆਖਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕੋਈ ਕਯਾ ਬਿਘਨ ਕਰ ਸਕਤਾ ਹੈ ਕੇ ਮੈਂ ਤਿਸ ਕੋ ਨ ਮਿਲਣ ਦੇਵਾਂ॥
Prof. Sahib Singhਨਾਨਕ ਆਖਦਾ ਹੈ ਕਿ (ਹੇ ਸਖੀ!) ਕੋਈ ਭੀ ਹੋਰ ਜੀਵ ਉਸ ਦਾ ਕੁਝ ਵਿਗਾੜ ਨਹੀਂ ਸਕਦਾ,

ਪਦ ਅਰਥ ਭਨਤਿ = ਆਖਦਾ ਹੈ। ਕਰੇ ਕਿਆ ਕੋਇ = ਕੋਇ ਕਿਆ ਕਰੇ? ਕੋਈ ਕੀਹ ਵਿਗਾੜ ਸਕਦਾ ਹੈ?

SikhNet (Spanish)Dice Nanak, qué puede el ser humano hacer, oh hermanos,

ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥

jis no aap milaavai soe |4|4|

Sant Singh KhalsaHe alone meets with the Lord, whom the Lord Himself meets. ||4||4||
Manmohan SinghHe alone meets Him, whom He, the Lord, unites with Himself.
Manmohan Singh (Punjabi)ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜਿਸ ਨੂੰ ਉਹ ਸਾਈਂ ਖੁਦ ਆਪਣੇ ਨਾਲ ਮਿਲਾਉਂਦਾ ਹੈ।
Fareedkot Teekaਜਿਸ ਨੂੰ (ਸੋਇ) ਵਾਹਿਗੁਰੂ ਆਪ ਮਿਲਾਵੈ ਸੋ ਮਿਲਤਾ ਹੈ॥੪॥੪॥☬ਸ੍ਰੀ ਗੁਰੂ ਜੀ ਮਨ ਕੋ ਬ੍ਰਹਮ ਰੂਪ ਕਰ ਕੇ ਵਰਨਨ ਕਰਤੇ ਹੈਂ। ਈਹਾਂ ਮਨੁ ਨਾਮੁ ਜੀਵ ਕਾ ਜਾਣ ਲੈਣਾ ਔਰ ਮੁਨੀ ਕਾ ਲਛਣ ਕਹਤੇ ਹੂਏ ਉਪਦੇਸੁ ਕਰਤੇ ਹੈਂ:
Prof. Sahib Singhਜਿਸ ਜੀਵ ਨੂੰ ਉਹ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੪॥

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ} ॥੪॥੪॥

* ਨੋਟ: ਇਸੇ ਹੀ ਰਾਗ ਵਿਚ ਭਗਤ ਨਾਮਦੇਵ ਜੀ ਦਾ ਸ਼ਬਦ ਨੰ: ੪ ਪੜ੍ਹੋ, ਜਿਸ ਦੀ ਪਹਿਲੀ ਤੁਕ ਹੈ "ਮੈ ਬਉਰੀ ਮੇਰਾ ਰਾਮੁ ਭਤਾਰੁ"। ਭਗਤ ਨਾਮਦੇਵ ਜੀ ਦੀ ਬਾਣੀ ਦੇ ਟੀਕੇ ਵਿਚ ਇਹਨਾਂ ਦੋਹਾਂ ਸ਼ਬਦਾਂ ਦੀ ਸਾਂਝ ਬਾਰੇ ਵਿਚਾਰ ਪੜ੍ਹੋ।

SikhNet (Spanish)pues sólo Lo encuentra aquél a quien Dios Mismo quiere encontrar. (4-4)

Open this shabad →

Shabad Guru Amardas Ji Raag Bhairao continues on Ang 1129

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਸੋ ਮੁਨਿ; ਜਿ ਮਨ ਕੀ ਦੁਬਿਧਾ ਮਾਰੇ ॥

so mun; ji man kee dubidhaa maare |

Sant Singh KhalsaHe alone is a silent sage, who subdues his mind's duality.
Manmohan SinghHe alone is the silent sage, who stills his mind's duality.
Manmohan Singh (Punjabi)ਕੇਵਲ ਉਹ ਹੀ ਖਾਮੋਸ਼ ਰਿਸ਼ੀ ਹੈ, ਜੋ ਆਪਣੇ ਮਨੂਏ ਦੇ ਦਵੈਤ-ਭਾਵ ਨੂੰ ਦੂਰ ਕਰਦਾ ਹੈ।
Fareedkot Teekaਸੋਈ ਮੁਨੀਸ੍ਵਰ ਹੈ, ਜੋ ਆਪਣੇ ਮਨ ਕੀ ਦੁਬਿਧਾ ਕੋ ਮਾਰ ਦੇਵੇ॥
Prof. Sahib Singhਅਸਲ ਮੋਨ-ਧਾਰੀ ਸਾਧੂ ਉਹ ਹੈ ਜਿਹੜਾ (ਆਪਣੇ) ਮਨ ਦੀ ਮੇਰ-ਤੇਰ ਮੁਕਾ ਦੇਂਦਾ ਹੈ,

ਪਦ ਅਰਥ ਮੁਨਿ = ਮੋਨ-ਧਾਰੀ ਸਾਧੂ। ਜਿ = ਜਿਹੜਾ। ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ।

SikhNet (Spanish)El verdadero ser que vive en el silencio, es sólo el que que logra silenciar la dualidad

ਦੁਬਿਧਾ ਮਾਰਿ; ਬ੍ਰਹਮੁ ਬੀਚਾਰੇ ॥੧॥

dubidhaa maar; braham beechaare |1|

Sant Singh KhalsaSubduing his duality, he contemplates God. ||1||
Manmohan SinghSilencing his duality, he reflects on the Lord.
Manmohan Singh (Punjabi)ਆਪਣੇ ਦਵੈਤ-ਭਾਵ ਨੂੰ ਮਾਰ ਕੇ ਉਹ ਸਾਈਂ ਦਾ ਧਿਆਨ ਧਾਰਦਾ ਹੈ।
Fareedkot Teekaਦੁਬਿਧਾ ਮਾਰ ਕਰ ਕੇ ਕੇਵਲ ਏਕ ਬ੍ਰਹਮ ਕਾ ਹੀ ਵੀਚਾਰੁ ਕਰੇ॥੧॥
Prof. Sahib Singhਅਤੇ ਮੇਰ-ਤੇਰ ਮੁਕਾ ਕੇ (ਉਸ ਮੇਰ-ਤੇਰ ਦੇ ਥਾਂ) ਪਰਮਾਤਮਾ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ ॥੧॥

ਪਦ ਅਰਥ ਬ੍ਰਹਮੁ = ਪਰਮਾਤਮਾ। ਬੀਚਾਰੇ = ਮਨ ਵਿਚ ਵਸਾਂਦਾ ਹੈ ॥੧॥

SikhNet (Spanish)en su mente, y al hacerlo, medita en Dios. (1)

ਇਸੁ ਮਨ ਕਉ; ਕੋਈ ਖੋਜਹੁ ਭਾਈ ॥

eis man kau; koee khojahu bhaaee |

Sant Singh KhalsaLet each person examine his own mind, O Siblings of Destiny.
Manmohan SinghLet some one search this mind of his, O brother!
Manmohan Singh (Punjabi)ਕੋਈ ਜਣਾ ਆਪਣੇ ਇਸ ਮਨੂਏ ਦੀ ਖੋਜ ਪੜਤਾਲ ਕਰੇ ਹੇ ਵੀਰ!
Fareedkot Teekaਹੇ ਭਾਈ! ਇਸ ਮਨ ਕੋ ਕੋਈ ਖੋਜਣਾ ਕਰਹੁ॥
Prof. Sahib Singhਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ।

ਪਦ ਅਰਥ ਕਉ = ਨੂੰ। ਖੋਜਹੁ = ਪੜਤਾਲ ਕਰਦੇ ਰਹੋ। ਭਾਈ = ਹੇ ਭਾਈ!

SikhNet (Spanish)Oh Hermanos del Destino, busquen en el interior de su ser

ਮਨੁ ਖੋਜਤ; ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥

man khojat; naam nau nidh paaee |1| rahaau |

Sant Singh KhalsaExamine your mind, and you shall obtain the nine treasures of the Naam. ||1||Pause||
Manmohan SinghSearching his mind, he obtains the Name's nine treasures. Pause
Manmohan Singh (Punjabi)ਆਪਣੇ ਮਨੂਏ ਦੀ ਖੋਜ ਪੜਤਾਲ ਕਰਨ ਦੁਆਰਾ ਉਹ ਨਾਮ ਦੇ ਨੌ ਖ਼ਜ਼ਾਨੇ ਪ੍ਰਾਪਤ ਕਰ ਲੈਂਦਾ ਹੈ। ਠਹਿਰਾਉ।
Fareedkot Teekaਹਮ ਨੇ ਮਨ ਕੋ ਖੋਜਤੇ ਹੂਏ ਨਾਮ ਰੂਪੀ ਨਉ ਨਿਧੀ ਪਾਈ ਹੈ, ਭਾਵ ਸਰਬ ਸੁਖ ਪਾਏ ਹੈ। ਇਸ ਪਰਕਰਣ ਮੇਂ ਮਨ ਸਬਦ ਕਾ ਅਰਥ ਚੇਤਨ ਸਮਝਣਾ॥੧॥ ਰਹਾਉ ॥
Prof. Sahib Singhਮਨ (ਦੀ ਦੌੜ-ਭੱਜ) ਦੀ ਪੜਤਾਲ ਕਰਦਿਆਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਇਸ ਨਾਮ ਹੀ (ਮਾਨੋ) ਧਰਤੀ ਦੇ ਸਾਰੇ ਨੌ ਖ਼ਜ਼ਾਨੇ ਹੈ ॥੧॥ ਰਹਾਉ ॥

ਪਦ ਅਰਥ ਖੋਜਤ = ਪੜਤਾਲ ਕਰਦਿਆਂ। ਨਉ ਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ। ਪਾਈ = ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥

SikhNet (Spanish)y lleguen hasta el Nombre, el Tesoro de Éxtasis. (1-Pausa)

ਮੂਲੁ ਮੋਹੁ ਕਰਿ; ਕਰਤੈ ਜਗਤੁ ਉਪਾਇਆ ॥

mool mohu kar; karatai jagat upaaeaa |

Sant Singh KhalsaThe Creator created the world, upon the foundation of worldly love and attachment.
Manmohan SinghThe Creator-Lord has created the world, on the foundation of worldly attachment.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਸੰਸਾਰੀ ਲਗਨ ਦੀ ਨੀਂਹ ਉਤੇ ਸੰਸਾਰ ਰਚਿਆ ਹੈ।
Fareedkot Teeka(ਮੂਲੁ ਮੋਹੁ) ਅਗ੍ਯਾਨ ਕਰ ਕੇ ਕਰਤੇ ਪੁਰਖ ਨੇ ਜਗਤ ਕੋ ਉਤਿਪੰਨ੍ਯ ਕੀਆ ਹੈ॥
Prof. Sahib Singh(ਜਗਤ-ਰਚਨਾ ਦੇ) ਮੁੱਢ ਮੋਹ ਨੂੰ ਬਣਾ ਕੇ ਕਰਤਾਰ ਨੇ ਜਗਤ ਪੈਦਾ ਕੀਤਾ।

ਪਦ ਅਰਥ ਮੂਲੁ = ਮੁੱਢ। ਕਰਿ = ਬਣਾ ਕੇ। ਕਰਤੈ = ਕਰਤਾਰ ਨੇ।

SikhNet (Spanish)Dios creó la Creación junto con las bases de la Pasión,

ਮਮਤਾ ਲਾਇ; ਭਰਮਿ ਭੋੁਲਾਇਆ ॥੨॥

mamataa laae; bharam bhuolaaeaa |2|

Sant Singh KhalsaAttaching it to possessiveness, He has led it into confusion with doubt. ||2||
Manmohan SinghAttaching the world with mine-ness, He has strayed it in doubt.
Manmohan Singh (Punjabi)ਸੰਸਾਰ ਨੂੰ ਅਪਣਤ ਨਾਲ ਜੋੜ, ਉਸ ਨੇ ਇਸ ਨੂੰ ਸੰਦੇਹ ਅੰਦਰ ਗੁਮਰਾਹ ਕੀਤਾ ਹੈ।
Fareedkot Teekaਮਮਤਾ ਕੋ ਲਾਇ ਕਰ ਭਰਮ ਕੇ ਬਲ ਕਰ ਕੇ ਅਪਣੇ ਸਰੂਪ ਸੇ ਭੁਲਾਇ ਦੀਆ ਹੈ॥੨॥
Prof. Sahib Singhਜੀਵਾਂ ਨੂੰ ਅਪਣੱਤ ਚੰਬੋੜ ਕੇ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਪਾ ਕੇ (ਉਸ ਨੇ ਆਪ ਹੀ) ਕੁਰਾਹੇ ਪਾ ਦਿੱਤਾ ॥੨॥

ਪਦ ਅਰਥ ਮਮਤਾ = {ਮਮ = ਮੇਰਾ} ਮਲਕੀਅਤ ਬਣਾਣ ਦਾ ਸੁਭਾਉ, ਅਪਣੱਤ। ਭਰਮਿ = ਭਰਮ ਵਿਚ, ਭਟਕਣਾ ਵਿਚ। ਭਲਾਇਆ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਭੁਲਾਇਆ'। ਇਥੇ 'ਭੋਲਾਇਆ' ਪੜ੍ਹਨਾ ਹੈ} ॥੨॥

SikhNet (Spanish)y el sentimiento ególatra trajo la duda en la mente y la desvió del Sendero. (2)

ਇਸੁ ਮਨ ਤੇ; ਸਭ ਪਿੰਡ ਪਰਾਣਾ ॥

eis man te; sabh pindd paraanaa |

Sant Singh KhalsaFrom this Mind come all bodies, and the breath of life.
Manmohan SinghFrom this mind are all the bodies and life-breaths.
Manmohan Singh (Punjabi)ਇਸ ਮਨੂਏ ਤੋਂ ਹੀ ਸਮੂਹ ਸਰੀਰ ਅਤੇ ਜੀਵਨ ਸੁਆਸ ਹਨ।
Fareedkot Teekaਇਸ ਮਨ ਤੇ ਹੀ ਸੰਪੂਰਨ (ਪਿੰਡ) ਦੇਹਾ ਔ ਪ੍ਰਾਣ ਹੈਂ, ਭਾਵ ਸਭੀ ਸਰੀਰ ਔਰ ਪ੍ਰਾਣ ਕਲਾ ਇਸੀ ਕੀ ਸਤਾ ਕਰ ਸਫੁਰਤਾ ਹੋ ਰਹੀ ਹੈ॥
Prof. Sahib Singhਇਹ ਮਨ (ਦੇ ਮੇਰ-ਤੇਰ ਅਪਣੱਤ ਆਦਿਕ ਦੇ ਸੰਸਕਾਰਾਂ) ਤੋਂ ਹੀ ਸਾਰਾ ਜਨਮ ਮਰਨ ਦਾ ਸਿਲਸਿਲਾ ਬਣਦਾ ਹੈ।

ਪਦ ਅਰਥ ਤੇ = ਤੋਂ। ਮਨ ਤੇ = ਮਨ ਤੋਂ, ਮਨ ਦੇ ਸੰਸਕਾਰਾਂ ਤੋਂ। ਪਿੰਡ ਪਰਾਣਾ = ਸਰੀਰ ਤੇ ਪ੍ਰਾਣ, ਜਨਮ ਮਰਨ ਦਾ ਗੇੜ।

SikhNet (Spanish)De esta Mente viene todos los cuerpos y la respiración vital.

ਮਨ ਕੈ ਵੀਚਾਰਿ; ਹੁਕਮੁ ਬੁਝਿ ਸਮਾਣਾ ॥੩॥

man kai veechaar; hukam bujh samaanaa |3|

Sant Singh KhalsaBy mental contemplation, the mortal realizes the Hukam of the Lord's Command, and merges in Him. ||3||
Manmohan SinghRealising the Lord's will, through hearty meditation, one merges in Him.
Manmohan Singh (Punjabi)ਦਿਲੀ ਸਿਮਰਨ ਰਾਹੀਂ ਂ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਨ ਦੁਆਰਾ ਬੰਦਾ ਉਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਨੇ ਮਨ ਕੇ ਸਰੂਪ ਕਾ ਵੀਚਾਰ ਕੀਆ ਹੈ, ਸੋ ਪੁਰਖ ਹੁਕਮ ਕੋ ਬੂਝ ਕਰ ਪਰਮੇਸ੍ਵਰ ਮੇਂ ਸਮਾਇ ਗਿਆ ਹੈ॥੩॥
Prof. Sahib Singhਮਨ ਦੇ (ਸੁਚੱਜੇ) ਵੀਚਾਰ ਦੀ ਰਾਹੀਂ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਜੀਵ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੩॥

ਪਦ ਅਰਥ ਕੈ ਵੀਚਾਰਿ = ਦੇ ਵੀਚਾਰ ਦੀ ਰਾਹੀਂ। ਬੁਝਿ = ਸਮਝ ਕੇ। ਸਮਾਣਾ = (ਜਨਮ ਮਰਨ) ਮੁੱਕ ਜਾਂਦਾ ਹੈ ॥੩॥

SikhNet (Spanish)Con la meditación, el mortal conoce el Jukam del Comando del Señor y se inmerge en Él. (3)

Open this shabad (15 lines, Angs 1128-1129) →

Ang 1128 of 1430