ਭੈਰਉ ਮਹਲਾ ੩ ॥
bhairau mahalaa 3 |
Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.
ਮੈ ਕਾਮਣਿ; ਮੇਰਾ ਕੰਤੁ ਕਰਤਾਰੁ ॥
mai kaaman; meraa kant karataar |
Sant Singh KhalsaI am the bride; the Creator is my Husband Lord.
Manmohan SinghI am the bride. My Groom is the Creator Lord.
Manmohan Singh (Punjabi)ਮੈਂ ਪਤਨੀ ਹਾਂ। ਮੇਰਾ ਪਤੀ ਸਿਰਜਣਹਾਰ ਸੁਆਮੀ ਹੈ।
Fareedkot Teekaਮੈਂ (ਕਾਮਣਿ) ਇਸਤ੍ਰੀ ਹਾਂ ਔਰ ਮੇਰਾ (ਕੰਤੁ) ਪਤੀ (ਕਰਤਾਰੁ) ਸਰਬ ਕਾ ਕਰਤਾ ਵਾਹਿਗੁਰੂ ਹੈ॥
Prof. Sahib Singhਹੇ ਸਖੀ! ਮੈਂ (ਜੀਵ-) ਇਸਤ੍ਰੀ ਹਾਂ, ਕਰਤਾਰ ਮੇਰਾ ਪਤੀ ਹੈ,ਪਦ ਅਰਥ ਕਾਮਣਿ = ਇਸਤ੍ਰੀ, ਜੀਵ-ਇਸਤ੍ਰੀ। ਕੰਤੁ = ਖਸਮ।
SikhNet (Spanish)Soy la novia del Señor, y mi Esposo es Dios,
ਜੇਹਾ ਕਰਾਏ; ਤੇਹਾ ਕਰੀ ਸੀਗਾਰੁ ॥੧॥
jehaa karaae; tehaa karee seegaar |1|
Sant Singh KhalsaAs He inspires me, I adorn myself. ||1||
Manmohan SinghAs He makes me do so make I the embellishments.
Manmohan Singh (Punjabi)ਜਿਸ ਤਰ੍ਹਾਂ ਉਹ ਕਰਵਾਉਂਦਾ ਹੈ ਉਹੋ ਜਿਹਾ ਹੀ ਮੈਂ ਹਾਰਸ਼ਿੰਗਾਰ ਕਰਦੀ ਹਾਂ।
Fareedkot Teekaਜੇਹਾ ਸਾਧਨ ਰੂਪੀ ਸਿੰਗਾਰੁ ਮੇਰੇ ਸੇ ਕਰਵਾਤਾ ਹੈ ਵੈਸੇ ਹੀ ਕਰਤੀ ਹੂੰ॥੧॥
Prof. Sahib Singhਮੈਂ ਉਹੋ ਜਿਹਾ ਹੀ ਸਿੰਗਾਰ ਕਰਦੀ ਹਾਂ ਜਿਹੋ ਜਿਹਾ ਆਪ ਕਰਾਂਦਾ ਹੈ (ਮੈਂ ਆਪਣੇ ਜੀਵਨ ਨੂੰ ਉਤਨਾ ਕੁ ਸੋਹਣਾ ਹੀ ਬਣਾ ਸਕਦੀ ਹਾਂ, ਜਿਤਨਾ ਉਹ ਬਣਵਾਂਦਾ ਹੈ) ॥੧॥ਪਦ ਅਰਥ ਕਰੀ = ਕਰੀਂ, ਮੈਂ ਕਰਦੀ ਹਾਂ। ਸੀਗਾਰੁ = (ਆਤਮਕ ਜੀਵਨ ਦਾ) ਸ਼ਿੰਗਾਰ ॥੧॥
SikhNet (Spanish)sí, como sea que a Él Le gusta, así me adorno. (1)
ਜਾਂ ਤਿਸੁ ਭਾਵੈ; ਤਾਂ ਕਰੇ ਭੋਗੁ ॥
jaan tis bhaavai; taan kare bhog |
Sant Singh KhalsaWhen it pleases Him, He enjoys me.
Manmohan SinghWhen it pleases Him, then does He enjoy me.
Manmohan Singh (Punjabi)ਜਦ ਉਸ ਨੂੰ ਚੰਗਾ ਲਗਦਾ ਹੈਤਦ ਉਹ ਮੈਂਨੂੰ ਮਾਣਦਾ ਹੈ।
Fareedkot Teekaਜਬ ਤਿਸ ਕੋ ਭਾਵਤਾ ਹੈ ਤਬ (ਕਰੇ ਭੋਗੁ) ਅਭੇਦ ਕਰ ਲੇਤਾ ਹੈ॥
Prof. Sahib Singhਹੇ ਸਖੀ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।ਪਦ ਅਰਥ ਜਾਂ = ਜਦੋਂ। ਤਿਸੁ ਭਾਵੈ = ਉਸ (ਪ੍ਰਭੂ-ਪਤੀ) ਨੂੰ ਚੰਗਾ ਲੱਗਦਾ ਹੈ। ਤਾਂ = ਤਦੋਂ। ਕਰੇ ਭੋਗੁ = (ਮੈਨੂੰ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।
SikhNet (Spanish)En el momento en que a Él le parece, me une a Su Ser
ਤਨੁ ਮਨੁ; ਸਾਚੇ ਸਾਹਿਬ ਜੋਗੁ ॥੧॥ ਰਹਾਉ ॥
tan man; saache saahib jog |1| rahaau |
Sant Singh KhalsaI am joined, body and mind, to my True Lord and Master. ||1||Pause||
Manmohan SinghMy body and soul, I have dedicated unto my True Lord. Pause.
Manmohan Singh (Punjabi)ਆਪਣੀ ਦੇਹ ਅਤੇ ਆਤਮਾ ਮੈਂ ਆਪਣੇ ਸੱਚੇ ਸੁਆਮੀ ਦੇ ਸਮਰਪਣ ਕਰ ਦਿੱਤੀਆਂ ਹਨ। ਠਹਿਰਾਉ।
Fareedkot Teekaਇਸੀ ਹੇਤ ਤਨੁ ਮਨੁ ਅਪਣਾ (ਸਾਚੇ ਸਾਹਿਬ) ਸ੍ਵਾਮੀ ਵਾਹਿਗੁਰੂ ਕੇ ਜੋਗ ਮੈਨੇ ਕਰ ਦੀਆ ਹੈ॥੧॥ ਰਹਾਉ ॥
Prof. Sahib Singhਮੈਂ ਆਪਣਾ ਤਨ ਆਪਣਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੇ ਹਵਾਲੇ ਕਰ ਚੁਕੀ ਹਾਂ ॥੧॥ ਰਹਾਉ ॥ਪਦ ਅਰਥ ਸਾਚੇ ਸਾਹਿਬ ਜੋਗੁ = ਸਦਾ ਕਾਇਮ ਰਹਿਣ ਵਾਲੇ ਮਾਲਕ ਜੋਗਾ, ਸਦਾ-ਥਿਰ ਪ੍ਰਭੂ-ਪਤੀ ਦੇ ਹਵਾਲੇ ਕਰ ਦਿੱਤਾ ਹੈ ॥੧॥ ਰਹਾਉ ॥
SikhNet (Spanish)y así vivo fundido en cuerpo y Alma con el Señor de la Verdad. (1-Pausa)
ਉਸਤਤਿ ਨਿੰਦਾ; ਕਰੇ ਕਿਆ ਕੋਈ ॥
ausatat nindaa; kare kiaa koee |
Sant Singh KhalsaHow can anyone praise or slander anyone else?
Manmohan SinghHow can one praise or slander another,
Manmohan Singh (Punjabi)ਕੋਈ ਕਿਸੇ ਦੀ ਵਡਿਆਈ ਜਾ ਬਦਖੋਈ ਕਿਸ ਤਰ੍ਹਾਂ ਕਰ ਸਕਦਾ ਹੈ,
Fareedkot Teekaਕਿਸੇ ਕੀ ਕੋਈ ਉਸਤਤੀ ਨਿੰਦਾ ਕਿਆ ਕਰੇਗਾ?
Prof. Sahib Singhਹੇ ਸਖੀ! (ਹੁਣ) ਕਿਸੇ ਦੀ ਕੀਤੀ ਉਸਤਤਿ ਜਾਂ ਨਿੰਦਾ ਦਾ ਹੁਣ ਮੇਰੇ ਉਤੇ ਕੋਈ ਅਸਰ ਨਹੀਂ ਪੈਂਦਾ।ਪਦ ਅਰਥ ਉਸਤਤਿ = ਸੋਭਾ। ਕਰੇ ਕਿਆ ਕੋਈ = ਕਿਸੇ ਦੀ ਕੀਤੀ ਦਾ ਮੇਰੇ ਉਤੇ ਅਸਰ ਨਹੀਂ ਹੁੰਦਾ।
SikhNet (Spanish)¿Cómo puede uno alabar o criticar a otro,
ਜਾਂ ਆਪੇ ਵਰਤੈ; ਏਕੋ ਸੋਈ ॥੨॥
jaan aape varatai; eko soee |2|
Sant Singh KhalsaThe One Lord Himself is pervading and permeating all. ||2||
Manmohan Singhwhen He, the one Lord, is Himself pervading in all?
Manmohan Singh (Punjabi)ਜਦ ਉਹ ਇਕ ਸਾਈਂ ਖੁਦ ਹੀ ਸਮੂਹ ਵਿੱਚ ਰਮ ਰਿਹਾ ਹੈ।
Fareedkot Teekaਜਾਂ ਸਰਬ ਰੂਪ ਹੋ ਕਰ ਏਕੋ ਸੋਈ ਵਾਹਿਗੁਰੂ ਵਰਤ ਰਹਿਆ ਹੈ॥੨॥
Prof. Sahib Singh(ਮੈਨੂੰ ਨਿਸਚਾ ਹੋ ਗਿਆ ਕਿ) ਇਕ ਪਰਮਾਤਮਾ ਹੀ ਸਭ ਵਿਚ ਬੈਠਾ ਪ੍ਰੇਰਨਾ ਕਰ ਰਿਹਾ ਹੈ (ਉਸਤਤਿ ਕਰਨ ਵਾਲਿਆਂ ਵਿਚ ਭੀ ਉਹੀ, ਨਿੰਦਾ ਕਰਨ ਵਾਲਿਆਂ ਵਿਚ ਭੀ ਉਹੀ) ॥੨॥ਪਦ ਅਰਥ ਆਪੇ = ਪ੍ਰਭੂ ਆਪ ਹੀ। ਵਰਤੈ = (ਉਸਤਤਿ ਕਰਨ ਵਾਲੇ ਅਤੇ ਨਿੰਦਾ ਕਰਨ ਵਾਲੇ ਵਿਚ) ਮੌਜੂਦ ਹੈ। ਸੋਈ = ਉਹ ਆਪ ਹੀ ॥੨॥
SikhNet (Spanish)cuando Él, el Dios Solo, prevalece en todo? (2)
ਗੁਰ ਪਰਸਾਦੀ; ਪਿਰਮ ਕਸਾਈ ॥
gur parasaadee; piram kasaaee |
Sant Singh KhalsaBy Guru's Grace, I am attracted by His Love.
Manmohan SinghBy the Guru's grace, I am attracted by the love of my spouse
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ, ਮੈਨੂੰ ਆਪਣੇ ਪਤੀ ਦੇ ਪਿਆਰ ਨੇ ਖਿਚ ਲਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ ਮੇਰੇ ਮਨ ਕੋ (ਪਿਰਮ) ਪ੍ਰੇਮ ਕੀ (ਕਸਾਈ) ਖੈਂਚ ਆਈ ਹੈ॥
Prof. Sahib Singhਹੇ ਸਖੀ! ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ ਪ੍ਰਭੂ-ਪਤੀ ਵਾਸਤੇ) ਪਿਆਰ ਦੀ ਖਿੱਚ ਬਣ ਗਈ ਹੈ,ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਿਰਮ ਕਸਾਈ = ਪਿਆਰ ਦੀ ਖਿੱਚ।
SikhNet (Spanish)Por la Gracia del Guru, soy embrujado por el Amor de Dios,
ਮਿਲਉਗੀ ਦਇਆਲ; ਪੰਚ ਸਬਦ ਵਜਾਈ ॥੩॥
milaugee deaal; panch sabad vajaaee |3|
Sant Singh KhalsaI shall meet with my Merciful Lord, and vibrate the Panch Shabad, the Five Primal Sounds. ||3||
Manmohan SinghHymning the five melodies, I shall meet with my Merciful Master.
Manmohan Singh (Punjabi)ਪੰਜ ਧੁਨੀਆਂ ਆਲਾਪਦੀ ਹੋਈ ਮੈਂ ਆਪਣੇ ਮਿਹਰਬਾਨ ਮਾਲਕ ਨੂੰ ਮਿਲ ਪਵਾਂਗੀ।
Fareedkot Teekaਅਬ ਦ੍ਯਾਲ ਵਾਹਗੁਰੂ ਕੋ (ਪੰਚ) ਸੰਤੋਂ ਕੇ ਸਬਦ ਰੂਪੀ ਬਾਜੇ ਬਜਾਇ ਕਰ ਮਿਲਉਗੀ, ਭਾਵ ਪ੍ਰਗਟ ਹੋ ਕਰ ਮਿਲਉਗੀ॥੩॥
Prof. Sahib Singhਹੁਣ ਮੈਂ ਉਸ ਦਇਆ ਦੇ ਸੋਮੇ ਪ੍ਰਭੂ ਨੂੰ ਪੂਰਨ ਖਿੜਾਉ-ਆਨੰਦ ਨਾਲ ਮਿਲਦੀ ਹਾਂ ॥੩॥ਪਦ ਅਰਥ ਮਿਲਉਗੀ = ਮਿਲਉਂ ਗੀ, ਮੈਂ ਮਿਲਾਂਗੀ। ਪੰਚ ਸਬਦ ਵਜਾਈ = ਪੰਚ ਸਬਦ ਵਜਾਇ, (ਜਿਵੇਂ) ਪੰਜਾਂ ਕਿਸਮਾਂ ਦੇ ਸਾਜ ਵਜਾ ਕੇ (ਬੜਾ ਵਧੀਆ ਸੰਗੀਤਕ ਰਸ ਬਣਦਾ ਹੈ, ਤਿਵੇਂ ਪੂਰਨ ਖਿੜਾਉ = ਆਨੰਦ ਨਾਲ) ॥੩॥
SikhNet (Spanish)me voy a encontrar con Él y la Melodía de los cinco tonos resuena ya en mí. (3)
ਭਨਤਿ ਨਾਨਕੁ; ਕਰੇ ਕਿਆ ਕੋਇ ॥
bhanat naanak; kare kiaa koe |
Sant Singh KhalsaPrays Nanak, what can anyone do?
Manmohan SinghSays Nanak, what can any one do?
Manmohan Singh (Punjabi)ਗੁਰੂ ਜੀ ਆਖਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕੋਈ ਕਯਾ ਬਿਘਨ ਕਰ ਸਕਤਾ ਹੈ ਕੇ ਮੈਂ ਤਿਸ ਕੋ ਨ ਮਿਲਣ ਦੇਵਾਂ॥
Prof. Sahib Singhਨਾਨਕ ਆਖਦਾ ਹੈ ਕਿ (ਹੇ ਸਖੀ!) ਕੋਈ ਭੀ ਹੋਰ ਜੀਵ ਉਸ ਦਾ ਕੁਝ ਵਿਗਾੜ ਨਹੀਂ ਸਕਦਾ,ਪਦ ਅਰਥ ਭਨਤਿ = ਆਖਦਾ ਹੈ। ਕਰੇ ਕਿਆ ਕੋਇ = ਕੋਇ ਕਿਆ ਕਰੇ? ਕੋਈ ਕੀਹ ਵਿਗਾੜ ਸਕਦਾ ਹੈ?
SikhNet (Spanish)Dice Nanak, qué puede el ser humano hacer, oh hermanos,
ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥
jis no aap milaavai soe |4|4|
Sant Singh KhalsaHe alone meets with the Lord, whom the Lord Himself meets. ||4||4||
Manmohan SinghHe alone meets Him, whom He, the Lord, unites with Himself.
Manmohan Singh (Punjabi)ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜਿਸ ਨੂੰ ਉਹ ਸਾਈਂ ਖੁਦ ਆਪਣੇ ਨਾਲ ਮਿਲਾਉਂਦਾ ਹੈ।
Fareedkot Teekaਜਿਸ ਨੂੰ (ਸੋਇ) ਵਾਹਿਗੁਰੂ ਆਪ ਮਿਲਾਵੈ ਸੋ ਮਿਲਤਾ ਹੈ॥੪॥੪॥☬ਸ੍ਰੀ ਗੁਰੂ ਜੀ ਮਨ ਕੋ ਬ੍ਰਹਮ ਰੂਪ ਕਰ ਕੇ ਵਰਨਨ ਕਰਤੇ ਹੈਂ। ਈਹਾਂ ਮਨੁ ਨਾਮੁ ਜੀਵ ਕਾ ਜਾਣ ਲੈਣਾ ਔਰ ਮੁਨੀ ਕਾ ਲਛਣ ਕਹਤੇ ਹੂਏ ਉਪਦੇਸੁ ਕਰਤੇ ਹੈਂ:
Prof. Sahib Singhਜਿਸ ਜੀਵ ਨੂੰ ਉਹ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੪॥ਪਦ ਅਰਥ ਜਿਸ ਨੋ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ} ॥੪॥੪॥
* ਨੋਟ: ਇਸੇ ਹੀ ਰਾਗ ਵਿਚ ਭਗਤ ਨਾਮਦੇਵ ਜੀ ਦਾ ਸ਼ਬਦ ਨੰ: ੪ ਪੜ੍ਹੋ, ਜਿਸ ਦੀ ਪਹਿਲੀ ਤੁਕ ਹੈ "ਮੈ ਬਉਰੀ ਮੇਰਾ ਰਾਮੁ ਭਤਾਰੁ"। ਭਗਤ ਨਾਮਦੇਵ ਜੀ ਦੀ ਬਾਣੀ ਦੇ ਟੀਕੇ ਵਿਚ ਇਹਨਾਂ ਦੋਹਾਂ ਸ਼ਬਦਾਂ ਦੀ ਸਾਂਝ ਬਾਰੇ ਵਿਚਾਰ ਪੜ੍ਹੋ।
SikhNet (Spanish)pues sólo Lo encuentra aquél a quien Dios Mismo quiere encontrar. (4-4)