ੴ

ਸਿੱਖਬਾਣੀ · SikhBani

ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥

saadhoo sang bheaa man udam naam ratan jas gaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 619 · 7 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਾਧੂ ਸੰਗਿ ਭਇਆ ਮਨਿ ਉਦਮੁ; ਨਾਮੁ ਰਤਨੁ ਜਸੁ ਗਾਈ ॥

saadhoo sang bheaa man udam; naam ratan jas gaaee |

Sant Singh KhalsaIn the Saadh Sangat, the Company of the Holy, my mind became excited, and I sang the Praises of the jewel of the Naam.
Manmohan SinghIn the society of saints, fervour welled up in my mind and I hymned the praise of the name jewel.
Manmohan Singh (Punjabi)ਸਤਿ ਸੰਗਤ ਵਿੱਚ ਮੇਰੇ ਚਿੱਤ ਅੰਦਰ ਉਮਾਹ ਉਤਪੰਨ ਹੋ ਗਿਆ ਹੈ ਅਤੇ ਨਾਮ ਦੇ ਹੀਰੇ ਦੀ ਕੀਰਤੀ ਗਾਇਨ ਕੀਤੀ।
Fareedkot Teekaਜਬ ਸੰਤੋਂ ਕੋ ਸੰਗ ਕਰ ਕੇ ਮਨ ਮੇਂ ਉਦਮੁ ਭਇਆ ਤਬ ਨਾਮ ਜੋ ਅਮੋਲਕ ਹੈ ਤਿਸ ਕੀ ਜਸ ਰੂਪ ਬਾਣੀ ਗਾਈ ਹੈ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਮਨ ਵਿਚ ਉੱਦਮ ਪੈਦਾ ਹੁੰਦਾ ਹੈ, (ਮਨੁੱਖ) ਸ੍ਰੇਸ਼ਟ ਨਾਮ ਜਪਣ ਲੱਗ ਪੈਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ।

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਮਨਿ = ਮਨ ਵਿਚ। ਜਸੁ = ਸਿਫ਼ਤ-ਸਾਲਾਹ ਦਾ ਗੀਤ। ਗਾਈ = ਗਾਏ, ਗਾਉਣ ਲੱਗ ਪੈਂਦਾ ਹੈ।

SikhNet (Spanish)En la Sad Sangat, la Sociedad de los Santos, el fervor creció en mi mente y canté las Alabanzas de la Joya del Nombre del Señor.

ਮਿਟਿ ਗਈ ਚਿੰਤਾ. ਸਿਮਰਿ ਅਨੰਤਾ; ਸਾਗਰੁ ਤਰਿਆ ਭਾਈ ॥੧॥

mitt gee chintaa. simar anantaa; saagar tariaa bhaaee |1|

Sant Singh KhalsaMy anxiety was dispelled, meditating in remembrance on the Infinite Lord; I have crossed over the world ocean, O Siblings of Destiny. ||1||
Manmohan SinghRemembering the Infinite Lord, my anxiety is dispelled and I have crossed the world ocean, O brother.
Manmohan Singh (Punjabi)ਬੇਅੰਤ ਸਾਹਿਬ ਨੂੰ ਆਰਾਧ ਕੇ ਮੇਰਾ ਫਿਕਰ ਦੂਰ ਹੋ ਗਿਆ ਹੈ ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ, ਹੇ ਵੀਰ!
Fareedkot Teekaਹੇ ਭਾਈ! ਅੰਤਰ ਹਿਤ ਹਰਿ ਕੋ ਸਿਮਰਨ ਕਰ ਸੰਸਾਰ ਸਮੁੰਦਰ ਕੋ ਤਰਿਆ ਹੈ, ਚਿੰਤਾ ਹਮਾਰੀ ਮਿਟ ਗਈ ਹੈ॥੧॥
Prof. Sahib Singhਬੇਅੰਤ ਪ੍ਰਭੂ ਦਾ ਸਿਮਰਨ ਕਰ ਕੇ ਮਨੁੱਖ ਦੀ ਚਿੰਤਾ ਮਿਟ ਜਾਂਦੀ ਹੈ, ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥

ਪਦ ਅਰਥ ਸਿਮਰਿ = ਸਿਮਰ ਕੇ। ਅਨੰਤਾ = ਬੇਅੰਤ ਪ੍ਰਭੂ। ਸਾਗਰੁ = ਸਮੁੰਦਰ। ਭਾਈ = ਹੇ ਭਾਈ! ॥੧॥

SikhNet (Spanish)Mis preocupaciones se disiparon mediando en el Señor Infinito; nadé a través del mar de la existencia, cantándole al Señor Infinito. (1)

ਹਿਰਦੈ; ਹਰਿ ਕੇ ਚਰਣ ਵਸਾਈ ॥

hiradai; har ke charan vasaaee |

Sant Singh KhalsaI enshrine the Lord's Feet within my heart.
Manmohan SinghWithin my mind, I enshrine the Lord's feet.
Manmohan Singh (Punjabi)ਆਪਣੇ ਮਨ ਅੰਦਰ ਮੈਂ ਪ੍ਰਭੂ ਦੇ ਪੈਰ ਟਿਕਾਉਂਦਾ ਹਾਂ।
Fareedkot Teekaਜਬ ਹਰਿ ਕੇ ਚਰਨੋਂ ਕੀ ਪ੍ਰੀਤੀ ਰਿਦੇ ਮੇਂ ਬਸਾਈ॥
Prof. Sahib Singhਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਟਿਕਾਈ ਰੱਖ (ਨਿਮ੍ਰਤਾ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਿਆ ਕਰ)।

ਪਦ ਅਰਥ ਹਿਰਦੈ = ਹਿਰਦੇ ਵਿਚ। ਵਸਾਈ = ਵਸਾਇ, ਟਿਕਾ ਰੱਖ।

SikhNet (Spanish)Enaltezco los Pies del Señor en mi mente,

ਸੁਖੁ ਪਾਇਆ ਸਹਜ ਧੁਨਿ ਉਪਜੀ; ਰੋਗਾ ਘਾਣਿ ਮਿਟਾਈ ॥ ਰਹਾਉ ॥

sukh paaeaa sehaj dhun upajee; rogaa ghaan mittaaee | rahaau |

Sant Singh KhalsaI have found peace, and the celestial sound current resounds within me; countless diseases have been eradicated. ||Pause||
Manmohan SinghI have obtained bliss, the melody of equipoise rings within me and multitudes of maladies are dispelled. Pause.
Manmohan Singh (Punjabi)ਮੈਨੂੰ ਖੁਸ਼ੀ ਪ੍ਰਾਪਤ ਹੋ ਗਈ ਹੈ, ਅਡੋਲਤਾ ਦਾ ਸੰਗੀਤ ਮੇਰੇ ਅੰਦਰ ਗੂੰਜਦਾ ਹੈ ਅਤੇ ਬੀਮਾਰੀਆਂ ਦੇ ਸਮੂਦਾਇ ਦੂਰ ਹੋ ਗਏ ਹਨ। ਠਹਿਰਾਉ।
Fareedkot Teekaਤਬ ਸੁਖ ਕੋ ਪਾਯਾ ਔ ਸਾਂਤ ਕੀ ਧੁਨੀ ਉਤਪੰਨ ਹੂਈ ਅਰਥਾਤ ਸਾਂਤੀ ਰੂਪ ਗੁਰ ਬਾਣੀ ਕਾ ਉਚਾਰ ਹੋਤਾ ਹੈ। ਪੁਨਾ: ਰੋਗੋਂ ਕੀ ਘਾਣੀ, ਭਾਵ ਬਹੁਲਤ ਰੂਪ ਜੋ ਅਵਿਦਿਆ ਥੀ ਸੋ ਮਿਟਾ ਦਈ ਹੈ॥ ਰਹਾਉ ॥
Prof. Sahib Singh(ਜਿਸ ਨੇ ਭੀ ਇਹ ਉੱਦਮ ਕੀਤਾ ਹੈ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਗਈ, (ਉਸ ਨੇ ਆਪਣੇ ਅੰਦਰੋਂ) ਰੋਗਾਂ ਦੇ ਢੇਰ ਮਿਟਾ ਲਏ ਰਹਾਉ॥

ਪਦ ਅਰਥ ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਘਾਣਿ = ਘਾਣੀ, ਢੇਰ ॥ਰਹਾਉ॥

SikhNet (Spanish)entro en Éxtasis y la Melodía del Equilibrio resuena en mi interior. Fui sacado del pantano del dolor. (Pausa)

ਕਿਆ ਗੁਣ ਤੇਰੇ ਆਖਿ ਵਖਾਣਾ; ਕੀਮਤਿ. ਕਹਣੁ ਨ ਜਾਈ ॥

kiaa gun tere aakh vakhaanaa; keemat. kehan na jaaee |

Sant Singh KhalsaWhich of Your Glorious Virtues can I speak and describe? Your worth cannot be estimated.
Manmohan SinghWhat virtues of Thine can I narrate and describe? Thy worth cannot be told.
Manmohan Singh (Punjabi)ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਮੈਂ ਵਰਣਨ ਤੇ ਬਿਆਨ ਕਰਾਂ? ਤੇਰਾ ਮੁੱਲ ਵਰਣਨ ਕੀਤਾ ਨਹੀਂ ਜਾ ਸਕਦਾ।
Fareedkot Teekaਤੇਰੇ ਪਾਸ ਮੈਂ ਕਿਆ ਗੁਣ ਮੁਖ ਸੇ ਵਖਿਆਨ ਕਰੋਂ, ਤਿਸ ਵਾਹਿਗੁਰੂ ਕੀ ਤੋ ਕੀਮਤ ਕਹੀ ਨਹੀਂ ਜਾਤੀ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰ ਕੇ ਦੱਸਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ)।

ਪਦ ਅਰਥ ਆਖਿ = ਆਖ ਕੇ। ਵਖਾਣਾ = ਵਖਾਣਾਂ, ਮੈਂ ਦੱਸਾਂ।

SikhNet (Spanish)Oh Señor, no puedo comprender Tu Valor; ¿cuáles de Tus Virtudes podré cantar?

ਨਾਨਕ. ਭਗਤ ਭਏ ਅਬਿਨਾਸੀ; ਅਪੁਨਾ ਪ੍ਰਭੁ ਭਇਆ ਸਹਾਈ ॥੨॥੧੩॥੪੧॥

naanak. bhagat bhe abinaasee; apunaa prabh bheaa sahaaee |2|13|41|

Sant Singh KhalsaO Nanak, the Lord's devotees become imperishable and immortal; their God becomes their friend and support. ||2||13||41||
Manmohan SinghO Nanak, the Lord's slaves become immortal, and my Master becomes their support.
Manmohan Singh (Punjabi)ਨਾਨਕ, ਸਾਹਿਬ ਦੇ ਗੋਲੇ ਸਦੀਵੀ ਸਥਿਰ ਹੋ ਜਾਂਦੇ ਹਨ ਅਤੇ ਮੇਰਾ ਮਾਲਕ ਉਨ੍ਹਾਂ ਦਾ ਸਹਾਇਕ ਬਣ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਵਾਹਿਗੁਰੂ ਕੇ ਭਗਤ ਹੈਂ ਵਹੁ ਅਬਨਾਸੀ ਹੂਏ ਹੈਂ, ਕਿਉਂਕਿ ਤਿਨੋਂ ਪਰ ਅਪਨਾ ਪ੍ਰਭੂ ਸਹਾਈ ਹੂਆ ਹੈ। ਵਾ ਹਮ ਐਸੇ ਬੇਨਤੀ ਕਰਤੇ ਹਾਂ: ਹੇ ਹਰੀ! ਤੇਰੇ ਗੁਨ ਮੇਂ ਕਯਾ ਕਹ ਕੇ ਕਥਨ ਕਰੂੰ ਤੇਰੀ ਕੀਮਤ ਕਹੀ ਨਹੀਂ ਜਾਤੀ ਹੈ। ਤੇਰੇ ਭਗਤ ਨਾਸ ਰਹਤ ਹੂਏ ਹੈਂ ਤੂੰ ਅਪਨਾ ਸੁਆਮੀ ਸਹਾਇਕ ਹੂਆ ਹੈਂ॥੨॥੧੩॥੪੧॥
Prof. Sahib Singhਹੇ ਨਾਨਕ! ਪਿਆਰਾ ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਮਦਦਗਾਰ ਬਣਦਾ ਹੈ, ਉਹ ਭਗਤ-ਜਨ ਆਤਮਕ ਮੌਤ ਤੋਂ ਰਹਿਤ ਹੋ ਜਾਂਦੇ ਹਨ ॥੨॥੧੩॥੪੧॥

ਪਦ ਅਰਥ ਅਬਿਨਾਸੀ = ਨਾਸ-ਰਹਿਤ, ਆਤਮਕ ਮੌਤ ਤੋਂ ਰਹਿਤ ॥੨॥੧੩॥੪੧॥

SikhNet (Spanish)El Gurmukj se vuelve Eterno también; Tú eres siempre su Refugio. (2‑13‑41)
Answers quote the Granth verbatim with Ang citations. AI commentary is not Gurbani and not a religious ruling.