ਸੋਰਠਿ ਮਃ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਗਏ ਕਲੇਸ ਰੋਗ ਸਭਿ ਨਾਸੇ; ਪ੍ਰਭਿ ਅਪੁਨੈ ਕਿਰਪਾ ਧਾਰੀ ॥
ge kales rog sabh naase; prabh apunai kirapaa dhaaree |
Sant Singh KhalsaMy sufferings have come to an end, and all diseases have been eradicated.
Manmohan SinghMy Lord has extended His mercy, so my sufferings are past and my afflictions are all obliterated.
Manmohan Singh (Punjabi)ਮੇਰੇ ਸਾਹਿਬ ਨੇ ਆਪਣੀ ਮਿਹਰ ਕੀਤੀ ਹੈ, ਜਿਸ ਕਰ ਕੇ ਮੇਰੇ ਸਭ ਦੁੱਖ ਦਰਦ ਦੂਰ ਹੋ ਗਏ ਹਨ।
Fareedkot Teekaਹੇ ਮੇਰੇ ਪ੍ਰਭੂ! ਜਬ ਤੈਨੇ ਕ੍ਰਿਪਾ ਕਰੀ ਤਬ ਹਮਾਰੇ ਸਭ ਕਲੇਸ ਗਏ ਔ ਰੋਗ ਭੀ ਸਭ ਦੂਰ ਭਾਗੇ ਹੈਂ॥
Prof. Sahib Singhਹੇ ਭਾਈ! ਜਿਸ ਭੀ ਮਨੁੱਖ ਉੱਤੇ ਪਿਆਰੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਸਾਰੇ ਕਲੇਸ਼ ਤੇ ਰੋਗ ਦੂਰ ਹੋ ਗਏ।ਪਦ ਅਰਥ ਕਲੇਸ = ਮਾਨਸਕ ਦੁੱਖ। ਸਭਿ = ਸਾਰੇ। ਪ੍ਰਭਿ = ਪ੍ਰਭੂ ਨੇ।
SikhNet (Spanish)Mi Señor tuvo Compasión de mí y así todos mis sufrimientos y aflicciones desaparecieron.
ਆਠ ਪਹਰ ਆਰਾਧਹੁ ਸੁਆਮੀ; ਪੂਰਨ ਘਾਲ ਹਮਾਰੀ ॥੧॥
aatth pehar aaraadhahu suaamee; pooran ghaal hamaaree |1|
Sant Singh KhalsaGod has showered me with His Grace. Twenty-four hours a day, I worship and adore my Lord and Master; my efforts have come to fruition. ||1||
Manmohan SinghAll the eight watches through, I contemplate over my Lord and fruitful has become my toil.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਸਫਲ ਹੋ ਗਈ ਹੈ ਮੇਰੀ ਮੁਸ਼ੱਕਤ।
Fareedkot Teekaਅਠੇ ਪਹਰ ਆਪ ਸ੍ਵਾਮੀ ਕੋ ਅਰਾਧਿਤੇ ਹੈਂ, ਇਸੀ ਤੇ ਹਮਾਰੀ ਕਮਾਈ ਪੂਰਨ ਹੂਈ ਹੈ॥੧॥
Prof. Sahib Singh(ਹੇ ਭਾਈ!) ਮਾਲਕ-ਪ੍ਰਭੂ ਨੂੰ ਅੱਠੇ ਪਹਿਰ ਯਾਦ ਕਰਦੇ ਰਿਹਾ ਕਰੋ, ਅਸਾਂ ਜੀਵਾਂ ਦੀ (ਇਹ) ਮੇਹਨਤ (ਜ਼ਰੂਰ) ਸਫਲ ਹੁੰਦੀ ਹੈ ॥੧॥ਪਦ ਅਰਥ ਆਠ ਪਹਰ = ਸਦਾ, ਹਰ ਵੇਲੇ, ਸਾਰਾ ਦਿਨ। ਘਾਲ = ਮੇਹਨਤ। ਹਮਾਰੀ = ਸਾਡੀ, ਅਸਾਂ ਜੀਵਾਂ ਦੀ ॥੧॥
SikhNet (Spanish)Habité en el Señor noche y día y me liberé. (1)
ਹਰਿ ਜੀਉ; ਤੂ ਸੁਖ ਸੰਪਤਿ ਰਾਸਿ ॥
har jeeo; too sukh sanpat raas |
Sant Singh KhalsaO Dear Lord, You are my peace, wealth and capital.
Manmohan SinghO reverend Master, Thou art my bliss, wealth and capital.
Manmohan Singh (Punjabi)ਹੇ ਮਹਾਰਾਜ ਮਾਲਕ! ਤੂੰ ਮੇਰੀ ਖੁਸ਼ੀ, ਧਨ-ਦੌਲਤ ਅਤੇ ਪੂੰਜੀ ਹੈ।
Fareedkot Teekaਹੇ ਹਰਿ ਜੀ! ਤੂੰ ਹੀ ਹਮਾਰੇ ਸੁਖ ਔ ਸੰਪਤਾ ਕੀ ਪੂੰਜੀ ਹੈਂ॥
Prof. Sahib Singhਹੇ ਪ੍ਰਭੂ ਜੀ! ਤੂੰ ਹੀ ਮੈਨੂੰ ਆਤਮਕ ਆਨੰਦ ਦਾ ਧਨ-ਸਰਮਾਇਆ ਦੇਣ ਵਾਲਾ ਹੈਂ।ਪਦ ਅਰਥ ਸੰਪਤਿ = ਧਨ। ਰਾਸਿ = ਸਰਮਾਇਆ।
SikhNet (Spanish)Oh Dios, eres mi Tesoro de Éxtasis;
ਰਾਖਿ ਲੈਹੁ ਭਾਈ ਮੇਰੇ ਕਉ; ਪ੍ਰਭ ਆਗੈ ਅਰਦਾਸਿ ॥ ਰਹਾਉ ॥
raakh laihu bhaaee mere kau; prabh aagai aradaas | rahaau |
Sant Singh KhalsaPlease, save me, O my Beloved! I offer this prayer to my God. ||Pause||
Manmohan SinghI pray to Lord! "Save me, O Loved One".
Manmohan Singh (Punjabi)ਮੈਂ ਪ੍ਰਭੂ ਅਗੇ ਬੇਨਤੀ ਕਰਦਾ ਹਾਂ ਕਿ ਹੇ ਮੇਰੇ ਪਿਆਰ, ਮੇਰੀ ਰੱਖਿਆ ਕਰ।
Fareedkot Teekaਹੇ ਪ੍ਰਭੂ! ਤੇਰੇ ਆਗੇ ਹੀ ਹਮਾਰੀ ਬੇਨਤੀ ਹੈ, ਸੋ ਤੈਨੇ ਬੇਨਤੀ ਮਾਨ ਕੇ ਮੇਰੇ ਪ੍ਰੇਮੀਓਂ ਕੋ ਵਾ ਹਰਿ ਗੋਬਿੰਦ ਕੋ ਰਾਖ ਲੀਆ ਹੈ॥ ਰਹਾਉ ॥
Prof. Sahib Singhਹੇ ਪ੍ਰਭੂ! ਮੈਨੂੰ (ਕਲੇਸ਼ਾਂ ਅੰਦੇਸਿਆਂ ਤੋਂ) ਬਚਾ ਲੈ। ਹੇ ਪ੍ਰਭੂ! ਮੇਰੀ ਤੇਰੇ ਅੱਗੇ ਹੀ ਅਰਜ਼ੋਈ ਹੈ ਰਹਾਉ॥ਪਦ ਅਰਥ ਭਾਈ = ਹੇ ਭਾਈ! ਹੇ ਪ੍ਰਭੂ! ਮੇਰੇ ਕਉ = ਮੈਨੂੰ ॥ਰਹਾਉ॥
SikhNet (Spanish)Te lo ruego, oh Bienamado, sálvame. (Pausa)
ਜੋ ਮਾਗਉ ਸੋਈ ਸੋਈ ਪਾਵਉ; ਅਪਨੇ ਖਸਮ ਭਰੋਸਾ ॥
jo maagau soee soee paavau; apane khasam bharosaa |
Sant Singh KhalsaWhatever I ask for, I receive; I have total faith in my Master.
Manmohan SinghWhat-so-ever I ask, that yea all that I receive, for I have faith in my Master.
Manmohan Singh (Punjabi)ਜਿਹੜਾ ਕੁਛ ਭੀ ਮੈਂ ਮੰਗਦਾ ਹਾਂ, ਓਹੀ ਕੁਛ, ਓਹੀ ਕੁਛ ਹੀ ਮੈਨੂੰ ਮਿਲ ਜਾਂਦਾ ਹੈ, ਕਿਉਂਕਿ ਮੇਰਾ ਆਪਣੇ ਮਾਲਕ ਉਤੇ ਯਕੀਨ ਹੈ।
Fareedkot Teekaਅਬ ਮੇਂ ਜੋ ਜੋ ਮਾਗਤਾ ਹੂੰ ਸੋਈ ਸੋਈ ਪਾਵਤਾ ਹੂੰ, ਕਿਉਂਕਿ ਮੇਰੇ ਕੋ ਅਪਨੇ ਸੁਆਮੀ ਕਾ ਭਰੋਸਾ ਹੈ॥
Prof. Sahib Singhਹੇ ਭਾਈ! ਮੈਂ ਤਾਂ ਜੋ ਕੁਝ (ਪ੍ਰਭੂ ਪਾਸੋਂ) ਮੰਗਦਾ ਹਾਂ, ਉਹੀ ਕੁਝ ਪ੍ਰਾਪਤ ਕਰ ਲੈਂਦਾ ਹਾਂ। ਮੈਨੂੰ ਆਪਣੇ ਮਾਲਕ-ਪ੍ਰਭੂ ਉਤੇ (ਪੂਰਾ) ਇਤਬਾਰ (ਬਣ ਚੁਕਾ) ਹੈ।ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਾਵਉ = ਪਾਵਉਂ, ਪ੍ਰਾਪਤ ਕਰ ਲੈਂਦਾ ਹਾਂ। ਭਰੋਸਾ = ਸਹਾਰਾ।
SikhNet (Spanish)Lo que sea que pido, lo obtengo, pues me apoyo en mi Único Señor.
ਕਹੁ ਨਾਨਕ. ਗੁਰੁ ਪੂਰਾ ਭੇਟਿਓ; ਮਿਟਿਓ ਸਗਲ ਅੰਦੇਸਾ ॥੨॥੧੪॥੪੨॥
kahu naanak. gur pooraa bhettio; mittio sagal andesaa |2|14|42|
Sant Singh KhalsaSays Nanak, I have met with the Perfect Guru, and all my fears have been dispelled. ||2||14||42||
Manmohan SinghSays Nanak, I have met with my Perfect Guru, and all my fears are dispelled.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੇ ਸਾਰੇ ਡਰ ਦੂਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੂ ਪੂਰਾ ਮਿਲਿਆ ਤਬ ਸੰਪੂਰਨ ਸੰਸਾ ਮਿਟਿਆ ਹੈ॥੨॥੧੪॥੪੨॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਂਦੇ ਹਨ ॥੨॥੧੪॥੪੨॥
SikhNet (Spanish)Dice Nanak, he encontrado a mi Guru Perfecto, y todos mis miedos se han disipado. (2‑14‑42)