ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸੂਖ ਮੰਗਲ ਕਲਿਆਣ ਸਹਜ ਧੁਨਿ; ਪ੍ਰਭ ਕੇ ਚਰਣ ਨਿਹਾਰਿਆ ॥
sookh mangal kaliaan sehaj dhun; prabh ke charan nihaariaa |
Sant Singh KhalsaI have been blessed with peace, pleasure, bliss, and the celestial sound current, gazing upon the feet of God.
Manmohan SinghBeholding the Lord's feet, I am blessed with comfort, bliss, salvation and celestial melody.
Manmohan Singh (Punjabi)ਪ੍ਰਭੂ ਦੇ ਚਰਣ ਪੇਖਣ ਦੁਆਰਾ, ਮੈਨੂੰ ਆਰਾਮ, ਖੁਸ਼ੀ, ਮੋਖਸ਼ ਅਤੇ ਬੈਕੁੰਠੀ ਕੀਰਤਨ ਪ੍ਰਾਪਤ ਹੋ ਗਏ ਹਨ।
Fareedkot Teekaਸੁਖ ਸਰੀਰੀ ਔ ਮੰਗਲ ਮਨ ਕਰ ਕੇ ਪੁਨਾ: ਸੁਤੇ ਹੀ ਕਲਿਆਣ ਕੀ ਕਰਤਾ ਅਵਾਜ਼ ਆਵਤੀ ਹੈ, ਭਾਵ ਗੁਰੂ ਮੋਖਦਾਇਕ ਉਪਦੇਸ਼ ਕਰ ਰਹੇ ਹੈਂ। ਏਹੁ ਸਮਾਂ ਕਬ ਹੂਆ? ਜਬ ਗੁਰੋਂ ਕੇ ਚਰਨੋਂ ਕੋ (ਨਿਹਾਰਿਆ) ਦੇਖਿਆ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ।ਪਦ ਅਰਥ ਮੰਗਲ = ਖ਼ੁਸ਼ੀਆਂ। ਕਲਿਆਣ = ਸੁਖ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਨਿਹਾਰਿਆ = ਵੇਖੇ।
SikhNet (Spanish)Viendo los Pies del Señor, soy bendecido con Éxtasis, Paz y la Melodía que trae el Equilibrio.
ਰਾਖਨਹਾਰੈ ਰਾਖਿਓ ਬਾਰਿਕੁ; ਸਤਿਗੁਰਿ ਤਾਪੁ ਉਤਾਰਿਆ ॥੧॥
raakhanahaarai raakhio baarik; satigur taap utaariaa |1|
Sant Singh KhalsaThe Savior has saved His child, and the True Guru has cured his fever. ||1||
Manmohan SinghRepairing to the True Guru's protection, I am saved.
Manmohan Singh (Punjabi)ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੈਂ ਬਚ ਗਿਆ ਹਾਂ।
Fareedkot Teekaਰਾਖਨੇਹਾਰੇ ਜੋ ਗੁਰੂ ਹੈਂ ਤਿਨੋਂ ਨੇ ਬਾਰਕ ਰਾਖਿ ਲੀਓ ਹੈ॥☬ਪ੍ਰਸ਼ਨ: ਕੈਸੇ ਰੱਖਯੋ ਹੈ?☬ਉੱਤ੍ਰ: ਸਤਗੁਰੋਂ ਨੇ ਤਾਪ ਉਤਾਰਿਆ ਹੈ॥੧॥
Prof. Sahib Singh(ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ॥੧॥ਪਦ ਅਰਥ ਰਾਖਨਹਾਰੈ = ਰੱਖਿਆ ਕਰਨ ਦੀ ਸਮਰਥਾ ਵਾਲੇ ਨੇ। ਸਤਿਗੁਰਿ = ਸਤਿਗੁਰੂ ਨੇ ॥੧॥
SikhNet (Spanish)El Señor me ha salvado tomándome como Su hijo y me ha liberado de mis aflicciones. (1)
ਉਬਰੇ; ਸਤਿਗੁਰ ਕੀ ਸਰਣਾਈ ॥
aubare; satigur kee saranaaee |
Sant Singh KhalsaI have been saved, in the True Guru's Sanctuary;
Manmohan SinghThe Guru is such, whose service goes not in vain. Pause.
Manmohan Singh (Punjabi)ਗੁਰੂ ਜੀ ਐਸੇ ਹਨ, ਜਿਨ੍ਹਾਂ ਦੀ ਘਾਲ ਵਿਅਰਥ ਨਹੀਂ ਜਾਂਦੀ। ਠਹਿਰਾਉ।
Fareedkot Teekaਸਤਿਗੁਰੋਂ ਕੀ ਸਰਣ ਮੇਂ ਆਕਰ ਸੋ ਜਨ (ਉਬਰੇ) ਮੁਕਤ ਹੂਏ ਹੈਂ॥
Prof. Sahib Singhਹੇ ਭਾਈ! ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨਪਦ ਅਰਥ ਉਬਰੇ = ਬਚ ਗਏ।
SikhNet (Spanish)Llegando hasta el Refugio del Guru Verdadero,
ਜਾ ਕੀ ਸੇਵ; ਨ ਬਿਰਥੀ ਜਾਈ ॥ ਰਹਾਉ ॥
jaa kee sev; na birathee jaaee | rahaau |
Sant Singh Khalsaservice to Him does not go in vain. ||1||Pause||
Manmohan SinghThe Saviour has saved the child, and the True Guru has rid him of the fever.
Manmohan Singh (Punjabi)ਬਚਾਉਣ ਵਾਲੇ ਨੇ ਬਾਲਕ ਨੂੰ ਬਚਾ ਲਿਆ ਹੈ ਅਤੇ ਸੱਚੇ ਗੁਰਾਂ ਨੇ ਉਸ ਦਾ ਤਾਪ ਲਾਹ ਦਿੱਤਾ ਹੈ।
Fareedkot Teekaਤਿਨ ਕੀ (ਸੇਵ) ਘਾਲ ਕਰੀ ਹੂਈ ਬਿਅਰਥ ਨਹੀਂ ਜਾਤੀ॥ ਰਹਾਉ ॥
Prof. Sahib Singhਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ (ਉਸ ਦੀ ਸ਼ਰਨ ਪ੍ਰਾਪਤ ਕਰ।) ਰਹਾਉ॥ਪਦ ਅਰਥ ਜਾ ਕੀ = ਜਿਸ (ਗੁਰੂ) ਦੀ। ਬਿਰਥੀ = ਖ਼ਾਲੀ ॥ਰਹਾਉ॥
SikhNet (Spanish)he sido salvado, pues el Servicio del Guru nunca es en vano. (Pausa)
ਘਰ ਮਹਿ ਸੂਖ. ਬਾਹਰਿ ਫੁਨਿ ਸੂਖਾ; ਪ੍ਰਭ ਅਪੁਨੇ ਭਏ ਦਇਆਲਾ ॥
ghar meh sookh. baahar fun sookhaa; prabh apune bhe deaalaa |
Sant Singh KhalsaThere is peace within the home of one's heart, and there is peace outside as well, when God becomes kind and compassionate.
Manmohan SinghWhen one's Lord becomes merciful, there is joy at home and again there is joy abroad too.
Manmohan Singh (Punjabi)ਜਦ ਆਪਣਾ ਸੁਆਮੀ ਮਿਹਰਬਾਨ ਥੀ ਜਾਂਦਾ ਹੈ, ਤਾਂ ਗ੍ਰਿਹ ਵਿੱਚ ਖੁਸ਼ੀ ਅਤੇ ਮੁੜ ਬਾਹਰ ਭੀ ਖੁਸ਼ੀ ਹੀ ਹੈ।
Fareedkot Teekaਅਬ ਜੋ ਘਰ ਮੇਂ ਸੂਖ ਹੂਆ ਤੌ ਬਾਹਰ ਭੀ ਸੂਖ ਹੂਆ ਹੈ, ਕਿਉਂਕਿ ਅਪਨੇ ਸਤਿਗੁਰੂ ਸਮਰਥ ਦਇਆਲ ਹੂਏ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ।ਪਦ ਅਰਥ ਘਰ ਮਹਿ = ਹਿਰਦੇ ਵਿਚ। ਫੁਨਿ = ਭੀ।
SikhNet (Spanish)Dentro y fuera estoy en Éxtasis y el Señor tiene Compasión de mí.
ਨਾਨਕ. ਬਿਘਨੁ, ਨ ਲਾਗੈ ਕੋਊ; ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥
naanak. bighan, na laagai koaoo; meraa prabh hoaa kirapaalaa |2|12|40|
Sant Singh KhalsaO Nanak, no obstacles block my way; my God has become gracious and merciful to me. ||2||12||40||
Manmohan SinghNanak, no obstacle befalls me since my Master has become merciful unto me.
Manmohan Singh (Punjabi)ਨਾਨਕ, ਮੈਨੂੰ ਕੋਈ ਭੀ ਔਕੜ ਨਹੀਂ ਵਿਆਪਦੀ ਕਿਉਂਕਿ ਮੈਂਡਾ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਬਿਘਨ ਕੋਈ ਨਹੀਂ ਲਾਗਤਾ, ਕਿਉਂਕਿ ਮੇਰਾ ਸਮਰਥ ਗੁਰੂ ਕਿਰਪਾਲ ਹੂਆ ਹੈ॥੨॥੧੨॥੪੦॥
Prof. Sahib Singhਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ॥੨॥੧੨॥੪੦॥ਪਦ ਅਰਥ ਬਿਘਨੁ = ਰੁਕਾਵਟ ॥੨॥੧੨॥੪੦॥
SikhNet (Spanish)Dice Nanak, no soy atormentado más porque mi Señor Dios es Compasivo conmigo. (2‑12‑40)