ਜਿਨਿ ਜਿਨਿ ਨਾਮੁ ਧਿਆਇਆ; ਤਿਨ ਕੇ ਕਾਜ ਸਰੇ ॥
jin jin naam dhiaaeaa; tin ke kaaj sare |
Sant Singh KhalsaThose who meditate on the Naam, the Name of the Lord-their affairs are all resolved.
Manmohan SinghThe affairs of those who have meditated on the Name have been adjusted.
Manmohan Singh (Punjabi)ਜਿਨ੍ਹਾਂ ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਹੈ ਉਨ੍ਹਾਂ ਦੇ ਕਾਰਜ ਸੌਰ ਗਏ ਹਨ।
Fareedkot Teekaਜਿਨਿ ਜਿਨਿ ਪੁਰਸ਼ੋਂ ਨੇ ਨਾਮ ਧਿਆਇਆ ਹੈ, ਤਿਨ ਕੇ ਕਾਰਜ ਪੂਰਨ ਭਏ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਸਰੇ = ਨੇਪਰੇ ਚੜ੍ਹ ਜਾਂਦੇ ਹਨ।
SikhNet (Spanish)Si uno se acuerda de Dios, sus perplejidades son resueltas.
ਹਰਿ ਗੁਰੁ ਪੂਰਾ ਆਰਾਧਿਆ; ਦਰਗਹ ਸਚਿ ਖਰੇ ॥
har gur pooraa aaraadhiaa; daragah sach khare |
Sant Singh KhalsaThose who meditate on the Perfect Guru, the Lord-Incarnate-they are judged true in the Court of the Lord.
Manmohan SinghThey, who contemplate over God-incarnate perfect Guru, are judged as true and genuine in His court.
Manmohan Singh (Punjabi)ਜੋ ਵਾਹਿਗੁਰੂ ਸਰੂਪ ਪੁਰਨ-ਗੁਰਾਂ ਦਾ ਚਿੰਤਨ ਕਰਦੇ ਹਨ, ਉਹ ਉਸ ਦੇ ਦਰਬਾਰ ਅੰਦਰ ਸੱਚੇ ਤੇ ਅਸਲੀ ਕਰਾਰ ਦਿਤੇ ਜਾਂਦੇ ਹਨ।
Fareedkot Teeka(ਸਚਿ) ਨਿਸਚ੍ਯ ਕਰ ਕੇ ਜਿਨ੍ਹੋਂ ਨੇ ਗੁਰੂ ਪੂਰਾ ਅਰਾਧਿਆ ਹੈ, ਸੋ ਪੁਰਸ਼ ਹਰੀ ਕੀ ਦਰਗਾਹ ਮੇਂ ਖਰੇ ਹੂਏ ਹੈਂ॥
Prof. Sahib Singhਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ।ਪਦ ਅਰਥ ਦਰਗਹ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ। ਖਰੇ = ਸੁਰਖ਼ਰੂ।
SikhNet (Spanish)Si uno contempla la Perfecta Encarnación de Dios, nuestro Maestro Realizado, es aceptado en la Corte del Señor.
ਸਰਬ ਸੁਖਾ ਨਿਧਿ ਚਰਣ ਹਰਿ; ਭਉਜਲੁ ਬਿਖਮੁ ਤਰੇ ॥
sarab sukhaa nidh charan har; bhaujal bikham tare |
Sant Singh KhalsaThe Lord's Feet are the Treasure of all peace and comfort for them; they cross over the terrifying and treacherous world-ocean.
Manmohan SinghGod's feet are the treasure of all the comforts. Through them man crosses the dreadful and arduous world-ocean.
Manmohan Singh (Punjabi)ਵਾਹਿਗੁਰੂ ਦੇ ਪੈਰ, ਸਮੂਹ ਆਰਾਮਾਂ ਦਾ ਖ਼ਜ਼ਾਨਾ ਹਨ। ਉਨ੍ਹਾਂ ਦੇ ਰਾਹੀਂ ਆਦਮੀ ਭੈ-ਦਾਇਕ ਤੇ ਕਠਨ ਸੰਸਾਰ-ਸੰਮੁਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸਰਬ ਸੁਖੋਂ ਕੀ ਨਿਧੀ ਹਰੀ ਕੇ ਚਰਨ ਪਾ ਕਰ ਕਠਨ ਸੰਸਾਰ ਸਮੁੰਦਰ ਸੇ ਤਰੇ ਹੈਂ॥
Prof. Sahib Singhਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ।ਪਦ ਅਰਥ ਨਿਧਿ = ਖ਼ਜ਼ਾਨਾ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ।
SikhNet (Spanish)A Sus Pies uno encuentra todos los tesoros y comodidades, y con Su Ayuda puede cruzar el terrible y arduo océano del mundo.
ਪ੍ਰੇਮ ਭਗਤਿ ਤਿਨ ਪਾਈਆ; ਬਿਖਿਆ ਨਾਹਿ ਜਰੇ ॥
prem bhagat tin paaeea; bikhiaa naeh jare |
Sant Singh KhalsaThey obtain love and devotion, and they do not burn in corruption.
Manmohan SinghThey obtain love and devotion and burn not in mortal sins.
Manmohan Singh (Punjabi)ਉਹ ਪ੍ਰੀਤ ਤੇ ਅਨੁਰਾਗ ਨੂੰ ਪਰਾਪਤ ਹੁੰਦੇ ਹਨ ਅਤੇ ਪ੍ਰਾਣ-ਨਾਸ਼ਕ ਪਾਪਾਂ ਅੰਦਰ ਨਹੀਂ ਸੜਦੇ।
Fareedkot Teekaਪੁਨਾ ਤਿਨ੍ਹੋਂ ਨੇ ਪ੍ਰੇਮਾਂ ਭਗਤੀ ਪਾਈ ਹੈ ਔਰ ਬਿਖ੍ਯੋਂ ਮੇਂ ਨਹੀਂ ਜਲਤੇ ਵਾ (ਜਰੇ) ਖਚਤ ਨਹੀਂ ਹੋਏ॥
Prof. Sahib Singhਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ।ਪਦ ਅਰਥ ਤਿਨ = ਉਹਨਾਂ (ਬੰਦਿਆਂ) ਨੇ। ਬਿਖਿਆ = ਮਾਇਆ। ਜਰੇ = ਸੜਦੇ।
SikhNet (Spanish)En el Amor y la Devoción, uno es protegido de la maldad y de la oscuridad que ésta trae a la conciencia.
ਕੂੜ ਗਏ ਦੁਬਿਧਾ ਨਸੀ; ਪੂਰਨ ਸਚਿ ਭਰੇ ॥
koorr ge dubidhaa nasee; pooran sach bhare |
Sant Singh KhalsaFalsehood has vanished, duality has been erased, and they are totally overflowing with Truth.
Manmohan SinghThe falsehood had vanished love for duality has run away, and they are perfectly brimful with truth.
Manmohan Singh (Punjabi)ਝੂਠ ਅਲੋਪ ਹੋ ਗਿਆ ਹੈ, ਦਵੈਤ-ਭਾਵ ਦੌੜ ਗਿਆ ਹੈ ਅਤੇ ਉਹ ਸੱਚ ਨਾਲ ਪੂਰੀ ਤਰ੍ਹਾਂ ਲਬਾਲਬ ਹਨ।
Fareedkot Teekaਔਰ ਮਨ ਕੇ ਬੀਚ ਸੇ ਝੂਠਾਦਿ ਬਿਕਾਰ ਚਲੇ ਗਏ ਹੈਂ ਅਰ ਦ੍ਵੈਤ ਭਾਵਨਾ ਨਸੀ ਹੈ, ਅਰੁ ਪੂਰਨ ਪਰਮੇਸ੍ਵਰ ਕੇ ਨਿਸਚੇ ਕਰ ਅੰਤਹਕਰਣ ਭਰੇ ਹੂਏ ਹੈਂ॥
Prof. Sahib Singhਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।ਪਦ ਅਰਥ ਕੂੜ = ਵਿਅਰਥ ਝੂਠੇ ਲਾਲਚ। ਦੁਬਿਧਾ = ਦੁਚਿੱਤਾ-ਪਨ, ਮਨ ਦੀ ਭਟਕਣਾ। ਸਚਿ = ਸੱਚੇ ਪ੍ਰਭੂ ਵਿਚ। ਭਰੇ = ਟਿਕੇ ਰਹਿੰਦੇ ਹਨ।
SikhNet (Spanish)La falsedad desvanece, la dualidad ya no lo engaña, y la Verdad toma lugar.
ਪਾਰਬ੍ਰਹਮੁ ਪ੍ਰਭੁ ਸੇਵਦੇ; ਮਨ ਅੰਦਰਿ ਏਕੁ ਧਰੇ ॥
paarabraham prabh sevade; man andar ek dhare |
Sant Singh KhalsaThey serve the Supreme Lord God, and enshrine the One Lord within their minds.
Manmohan SinghThey serve the Supreme Lord Master and place the unique One in their heart.
Manmohan Singh (Punjabi)ਉਹ ਸ਼ਰੋਮਣੀ ਸਾਹਿਬ ਮਾਲਕ ਦੀ ਟਹਿਲ ਕਮਾਉਂਦੇ ਹਨ ਅਤੇ ਅਦੁੱਤੀ ਪੁਰਖ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ।
Fareedkot Teekaਪਾਰਬ੍ਰਹਮ ਪ੍ਰਭ ਏਕ ਕੋ ਹੀ ਮਨ ਮੇਂ ਧਾਰ ਕਰ ਸੇਵਤੇ ਹੈਂ॥
Prof. Sahib Singhਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।ਪਦ ਅਰਥ ਧਰੇ = ਧਰਿ, ਧਰ ਕੇ।
SikhNet (Spanish)Entonces uno sirve al Supremo Señor Maestro, enalteciéndolo en su corazón.
ਮਾਹ ਦਿਵਸ. ਮੂਰਤ ਭਲੇ; ਜਿਸ ਕਉ. ਨਦਰਿ ਕਰੇ ॥
maah divas. moorat bhale; jis kau. nadar kare |
Sant Singh KhalsaThe months, the days, and the moments are auspicious, for those upon whom the Lord casts His Glance of Grace.
Manmohan SinghThe months days and moments are auspicious for those on whom the Lord casts His merciful glance.
Manmohan Singh (Punjabi)ਮਹੀਨੇ, ਦਿਹਾੜੇ ਅਤੇ ਮੁਹਤ ਉਨ੍ਹਾਂ ਲਈ ਚੰਗੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਣੀ ਰਹਿਮਤ ਦੀ ਨਜ਼ਰ ਧਾਰਦਾ ਹੈ।
Fareedkot Teekaਜਿਸ ਕੋ ਵਾਹਿਗੁਰੂ ਨਜਰ ਕਰਤਾ ਹੈ ਤਿਸ ਕੋ ਮਹੀਨੇ ਬਿਨ ਮਹੂਰਤ ਸ੍ਰੇਸਟ ਹੈਂ॥
Prof. Sahib Singhਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)।ਪਦ ਅਰਥ ਮਾਹ = ਮਹੀਨੇ। ਦਿਵਸ = ਦਿਹਾੜੇ। ਮੂਰਤ = ਮੁਹੂਰਤ। ਜਿਨ ਕਉ = ਜਿਨ੍ਹਾਂ ਉੱਤੇ।
SikhNet (Spanish)Dichoso es el mes, el día y el momento en el que Dios nos concede Su Mirada de Gracia.
ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ ॥੧੪॥੧॥
naanak mangai daras daan; kirapaa karahu hare |14|1|
Sant Singh KhalsaNanak begs for the blessing of Your Vision, O Lord. Please, shower Your Mercy upon me! ||14||1||
Manmohan SinghNanak asks for the boon of Thine sight, O God! Shower Thine benediction on Him.
Manmohan Singh (Punjabi)ਨਾਨਕ ਤੇਰੇ ਦੀਦਾਰ ਦੀ ਦਾਤ ਦੀ ਯਾਂਚਨਾ ਕਰਦਾ ਹੈ, ਹੇ ਵਾਹਿਗੁਰੂ! ਆਪਣੀ ਰਹਿਮਤ ਉਸ ਤੇ ਨਿਛਾਵਰ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੇ ਕਰਨੇ ਵਾਲੇ ਪਰਮੇਸ੍ਵਰ! ਮੈਂ ਤੇਰਾ ਦਰਸਨ ਦਾਨ ਮਾਂਗਤਾ ਹੂੰ ਕਿਰਪਾ ਕਰੋ, ਭਾਵ ਏਹਿ ਕਿ ਦਰਸ਼ਨ ਦੇਵੋ॥੧੪॥੧॥
Prof. Sahib Singhਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤ ਮੰਗਦਾ ਹਾਂ ॥੧੪॥ਪਦ ਅਰਥ ਹਰੇ = ਹੇ ਹਰੀ ॥੧੪॥
SikhNet (Spanish)Nanak desea solamente tener una Visión de Ti. (14-1)