ੴ

ਸਿੱਖਬਾਣੀ · SikhBani

ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥

sevee satigur aapanaa har simaree din sabh rain
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 136, 137 · 38 lines
Translations

ਮਾਝ ਮਹਲਾ ੫ ਦਿਨ ਰੈਣਿ ॥

maajh mahalaa 5 din rain | Ang 136

Sant Singh KhalsaMaajh, Fifth Mehl: Day And Night:
Manmohan SinghMajh Fifth Guru. Day and Night.
Manmohan Singh (Punjabi)ਮਾਝ ਪੰਜਵੀਂ ਪਾਤਸ਼ਾਹੀ। ਦਿਹੂੰ ਅਤੇ ਰਾਤ੍ਰੀ।
SikhNet (Spanish)Mallh, Mejl Guru Aryan, Quinto Canal Divino (Día y Noche).

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 136

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
SikhNet (Spanish)Un Creador Universal, por la Gracia del Verdadero Guru

ਸੇਵੀ ਸਤਿਗੁਰੁ ਆਪਣਾ; ਹਰਿ ਸਿਮਰੀ. ਦਿਨ ਸਭਿ ਰੈਣ ॥

sevee satigur aapanaa; har simaree. din sabh rain | Ang 136

Sant Singh KhalsaI serve my True Guru, and meditate on Him all day and night.
Manmohan SinghI serve my True Guru and on God do I meditate the entire day and night.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸਮੂਹ ਦਿਹੁੰ ਤੇ ਰਾਤ੍ਰੀ ਮੈਂ ਵਾਹਿਗੁਰੂ ਦਾ ਅਰਾਧਨ ਕਰਦਾ ਹਾਂ।
Fareedkot Teekaਆਪਣਾ ਸਤਿਗੁਰ ਸੇਵਨ ਕਰ ਕੇ ਸਰਬ ਦਿਨ ਰਾਤ੍ਰ ਮੇਂ, ਹੇ ਹਰੀ! ਤੇਰਾ ਸਿਮਰਨ ਕਰੂੰ॥
Prof. Sahib Singh(ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ।

ਪਦ ਅਰਥ ਰੈਣਿ = {रजनि, रअणि} ਰਾਤ। ਸੇਵੀ = ਸੇਵੀਂ, ਮੈਂ ਸੇਵਾਂ। ਸਿਮਰੀ = ਸਿਮਰੀਂ, ਮੈਂ ਸਿਮਰਾਂ। ਸਭਿ = ਸਾਰੇ।

SikhNet (Spanish)Yo sirvo al Guru y habito noche y día en el Señor.

ਆਪੁ ਤਿਆਗਿ ਸਰਣੀ ਪਵਾਂ; ਮੁਖਿ ਬੋਲੀ ਮਿਠੜੇ ਵੈਣ ॥

aap tiaag saranee pavaan; mukh bolee mittharre vain | Ang 136

Sant Singh KhalsaRenouncing selfishness and conceit, I seek His Sanctuary, and speak sweet words to Him.
Manmohan SinghForsaking my self-conceit, I seek the Lord's refuge, and with my mouth I utter sweet words.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਨਵਿਰਤ ਕਰਕੇ ਮੈਂ ਸਾਈਂ ਦੀ ਪਨਾਹ ਲੈਂਦਾ ਹਾਂ ਤੇ ਆਪਣੇ ਮੂੰਹ ਨਾਲ ਮਿਠੇ ਬਚਨ ਉਚਾਰਦਾ ਹਾਂ।
Fareedkot Teekaਔਰ ਹੰਕਾਰ ਕੋ ਤਿਆਗ ਕਰ ਸਰਣੀ ਪੜੂੰ, ਪੁਨਾ ਮੁਖ ਸੇ ਬਚਨ ਮੀਠੇ ਬੋਲੂੰ॥
Prof. Sahib Singhਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ,

ਪਦ ਅਰਥ ਆਪੁ = ਆਪਾ-ਭਾਵ। ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਾਂ। ਵੈਣ = {वचन, वअण} ਬੋਲ।

SikhNet (Spanish)He dejado de proyectarme desde el ego, y ahora busco el Refugio del Señor y Le canto palabras dulces.

ਜਨਮ ਜਨਮ ਕਾ ਵਿਛੁੜਿਆ; ਹਰਿ ਮੇਲਹੁ ਸਜਣੁ ਸੈਣ ॥

janam janam kaa vichhurriaa; har melahu sajan sain | Ang 136

Sant Singh KhalsaThrough countless lifetimes and incarnations, I was separated from Him. O Lord, you are my Friend and Companion-please unite me with Yourself.
Manmohan SinghSince many births I am separated from thee, O God! my friend and relation. Now, mercifully unite me with Thee.
Manmohan Singh (Punjabi)ਅਨੇਕਾਂ ਜਨਮਾਂ ਤੋਂ ਮੈਂ ਤੇਰੇ ਨਾਲੋਂ ਵਿਛੁੰਨਾ ਹੋਇਆ ਹਾਂ ਹੇ ਮੇਰੇ ਮਿਤਰ ਤੇ ਸਨਬੰਧੀ ਵਾਹਿਗੁਰੂ! ਹੁਣ ਰਹਿਮ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਹੇ ਹਰੀ ਸਜਨ! ਮੁਝ ਜਨਮ ਜਨਮ ਕੇ ਵਿਛੁੜੇ ਹੂਏ ਕੋ ਅਪਨੇ (ਸੈਣ) ਸਾਥ ਮੇਲੀਏ॥
Prof. Sahib Singh(ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ।

ਪਦ ਅਰਥ ਜਨਮ ਜਨਮ ਕਾ = ਕਈ ਜਨਮਾਂ ਦਾ। ਸੈਣ = ਸੱਜਣ।

SikhNet (Spanish)Estaba separado de Ti, oh Señor, nacimiento tras nacimiento. Úneme ahora Contigo, Hermano Intimo de mi corazón.

ਜੋ ਜੀਅ ਹਰਿ ਤੇ ਵਿਛੁੜੇ; ਸੇ ਸੁਖਿ ਨ ਵਸਨਿ ਭੈਣ ॥

jo jeea har te vichhurre; se sukh na vasan bhain | Ang 136

Sant Singh KhalsaThose who are separated from the Lord do not dwell in peace, O sister.
Manmohan SinghThe mortals who are separated from God they abide not in peace, O my sister!
Manmohan Singh (Punjabi)ਜਿਹੜੇ ਪ੍ਰਾਣੀ ਰੱਬ ਨਾਲੋਂ ਵਿਛੁਨੇ ਹੋਏ ਹਨ, ਉਹ ਆਰਾਮ ਅੰਦਰ ਨਹੀਂ ਵਸਦੇ, ਹੇ ਮੇਰੀ ਅੰਮਾ ਜਾਈਏ!
Fareedkot Teekaਜੋ ਜੀਵ ਹਰੀ ਸੇ ਵਿਛੁੜੇ ਹੂਏ ਹੈਂ, ਸੋ (ਭੈਣ) ਹੇ ਭੈਣੇ ਹੇ ਸਖੀ! ਓਂਹੁ ਸੁਖ ਸਾਥ ਨਹੀਂ ਵਸਤੇ ਵਾ ਸਰੀਰ ਨਗਰ ਮੇਂ ਸੁਖ ਸਾਥ ਨਹੀਂ ਵਸਤੇ ਹੈਂ॥
Prof. Sahib Singhਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ।

ਪਦ ਅਰਥ ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਜੋ ਜੀਅ = ਜੇਹੜੇ ਜੀਵ। ਸੁਖਿ = ਸੁਖ ਨਾਲ। ਭੈਣ = ਹੇ ਭੈਣ! {"ਡਣੁਹ}। ਚੈਨੁ = ਸ਼ਾਂਤੀ।

SikhNet (Spanish)Oh hermana, aquéllos que se alejan del Señor, no viven en Paz.

ਹਰਿ ਪਿਰ ਬਿਨੁ. ਚੈਨੁ ਨ ਪਾਈਐ; ਖੋਜਿ ਡਿਠੇ ਸਭਿ ਗੈਣ ॥

har pir bin. chain na paaeeai; khoj dditthe sabh gain | Ang 136

Sant Singh KhalsaWithout their Husband Lord, they find no comfort. I have searched and seen all realms.
Manmohan SinghWithout God, the Spouse, solace is not obtained. I have searched and seen all the spheres.
Manmohan Singh (Punjabi)ਵਾਹਿਗੁਰੂ ਪਤੀ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ। ਮੈਂ ਸਾਰੇ ਮੰਡਲ ਖੋਜ ਭਾਲ ਕੇ ਵੇਖ ਲਏ ਹਨ।
Fareedkot Teekaਹਰੀ ਪਤੀ ਸੇ ਬਿਨਾਂ ਚੈਨ ਨਹੀਂ ਪਾਈਤਾ ਕਿਉਂਕਿ ਸਰਬ (ਗੈਣ) ਰਸਤੇ ਵਾ ਅਕਾਸ ਉਪਲਖਤ ਸ੍ਵਰਗਾਦਿ ਸਭ ਲੋਕ ਖੋਜ ਅਰਥਾਤ ਵਿਚਾਰ ਕਰ ਦੇਖੇ ਹੈਂ, ਭਾਵ ਏਹਿ ਕਿ ਸੁਖ ਨਹੀਂ ਪਾਈਤਾ ॥
Prof. Sahib Singhਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ।

ਪਦ ਅਰਥ ਗੈਣ = {ਣਣੁ} ਆਕਾਸ਼।

SikhNet (Spanish)Sin el Esposo, no hay descanso; he buscado en todos los ámbitos.

ਆਪ ਕਮਾਣੈ ਵਿਛੁੜੀ; ਦੋਸੁ. ਨ ਕਾਹੂ ਦੇਣ ॥

aap kamaanai vichhurree; dos. na kaahoo den | Ang 136

Sant Singh KhalsaMy own evil actions have kept me separate from Him; why should I accuse anyone else?
Manmohan SinghMy own evil actions have kept me away from the Lord. Why should I accuse others?
Manmohan Singh (Punjabi)ਮੇਰੇ ਨਿਜ ਦੇ ਮੰਦੇ ਅਮਲਾਂ ਨੇ ਮੈਨੂੰ ਸਾਹਿਬ ਨਾਲੋਂ ਪਰੇਡੇ ਰਖਿਆ ਹੋਇਆ ਹੈ। ਮੈਂ ਕਿਸੇ ਉਤੇ ਇਲਜਾਮ ਕਿਉਂ ਲਾਵਾਂ?
Fareedkot Teekaਪਰੰਤੂ ਦੋਸ ਕਿਸੀ ਕਉ ਨਹੀਂ ਦੇਣਾ ਕਿਉਂਕਿ ਅਪਨੇ ਕਰਮ ਕਰੇ ਅਨੁਸਾਰ ਵਿਛੜੀ ਹਾਂ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singh(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ।

ਪਦ ਅਰਥ ਆਪ ਕਮਾਣੈ = ਆਪਣੇ ਕੀਤੇ ਕਰਮਾਂ ਅਨੁਸਾਰ। ਕਾਹੂ = ਕਿਸੇ (ਹੋਰ) ਨੂੰ।

SikhNet (Spanish)Nuestras propias acciones nos alejan del Señor; ¿por qué culpar a los demás?

ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਹੋਰੁ. ਨਾਹੀ ਕਰਣ ਕਰੇਣ ॥

kar kirapaa prabh raakh lehu; hor. naahee karan karen | Ang 136

Sant Singh KhalsaBestow Your Mercy, God, and save me! No one else can bestow Your Mercy.
Manmohan SinghShow mercy, O Lord! and save me. There is no other bestower of mercy.
Manmohan Singh (Punjabi)ਰਹਿਮ ਧਾਰ, ਹੇ ਸੁਆਮੀ! ਤੇ ਮੇਰੀ ਰਖਿਆ ਕਰ। ਹੋਰਸ ਕੋਈ ਰਹਿਮਤ ਕਰਨ ਵਾਲਾ ਨਹੀਂ।
Fareedkot Teekaਤਾਂ ਤੇ ਹੇ ਪ੍ਰਭੂ! ਦਯਾ ਕਰ ਕੇ ਰਖ ਲੈ, ਔਰ ਕਰਣੇ ਕਰਾਉਣੇ ਵਾਲਾ ਕੋਈ ਨਹੀਂ॥
Prof. Sahib Singhਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ।

ਪਦ ਅਰਥ ਪ੍ਰਭ = ਹੇ ਪ੍ਰਭੂ! ਕਰਣ ਕਰੇਣ = ਕਰਨ ਕਰਾਵਨ ਜੋਗਾ।

SikhNet (Spanish)Sé Compasivo, oh Señor, y sálvame; no tengo ningún mérito que abogue por mí.

ਹਰਿ ਤੁਧੁ ਵਿਣੁ. ਖਾਕੂ ਰੂਲਣਾ; ਕਹੀਐ ਕਿਥੈ. ਵੈਣ ॥

har tudh vin. khaakoo roolanaa; kaheeai kithai. vain | Ang 136

Sant Singh KhalsaWithout You, Lord, we roll around in the dust. Unto whom should we utter our cries of distress?
Manmohan SinghWithout Thee, O God! it is to role in dust. To whom shall I narrate my wail of distress?
Manmohan Singh (Punjabi)ਤੇਰੇ ਬਾਝੋਂ, ਹੇ ਵਾਹਿਗੁਰੂ! ਮਿੱਟੀ ਵਿੱਚ ਰੁਲਣਾ ਹੈ। ਮੈਂ ਆਪਣੇ ਦੁਖੜੇ ਦੇ ਕੀਰਣੇ ਕੀਹਦੇ ਮੂਹਰੇ ਵਰਨਣ ਕਰਾਂ?
Fareedkot Teekaਹੇ ਹਰੀ! ਤੇਰੇ ਸੇ ਬਿਨਾਂ ਧੂਰ ਮੇਂ ਰੁਲਣਾ ਹੋਤਾ ਹੈ, ਅਪਨੇ ਦੁਖੋਂ ਕੇ ਬਚਨ ਕਿਸ ਪਾਸ ਕਹੀਏ॥
Prof. Sahib Singhਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ। (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ?

ਪਦ ਅਰਥ ਹਰਿ = ਹੇ ਹਰੀ! ਖਾਕੂ = ਖ਼ਾਕ ਵਿਚ {ਲਫ਼ਜ਼ 'ਖਾਕੁ' ਤੋਂ 'ਖਾਕੂ'। ਵੇਖੋ 'ਗੁਰਬਾਣੀ ਵਿਆਕਰਣ}। ਕਹੀਐ = (ਅਸੀਂ ਜੀਵ) ਆਖੀਏ। ਵੈਣ = ਬਚਨ, ਤਰਲੇ, ਬੇਨਤੀਆਂ।

SikhNet (Spanish)Sin Ti, nos revolcamos en el polvo; sin Ti, no hay nadie a quien llevar nuestra súplica.

ਨਾਨਕ ਕੀ ਬੇਨੰਤੀਆ; ਹਰਿ ਸੁਰਜਨੁ. ਦੇਖਾ ਨੈਣ ॥੧॥

naanak kee benanteea; har surajan. dekhaa nain |1| Ang 136

Sant Singh KhalsaThis is Nanak's prayer: "May my eyes behold the Lord, the Angelic Being." ||1||
Manmohan SinghNanak makes a supplication with mine eyes "may I see God, the Angelic Person"
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ "ਆਪਣੀਆਂ ਅੱਖਾਂ ਨਾਲ ਮੈਂ ਦੈਵੀ ਪੁਰਸ਼ ਵਾਹਿਗੁਰੂ ਨੂੰ ਵੇਖਾਂ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਏਹ ਬੇਨਤੀ ਹੈ ਕਿ ਹੇ ਹਰੀ (ਸੁਰਜਨੁ) ਚਤ੍ਰ ਤੇਰੇ ਕੋ ਨੇਤ੍ਰੋਂ ਸੇ ਦੇਖਤਾ ਰਹਾਂ, ਭਾਵ ਏਹ ਕਿ ਜਹਾਂ ਦ੍ਰਿਸਟੀ ਜਾਵੇ ਤੇਰੇ ਮੇਂ ਹੀ ਰਹੇ॥੧॥
Prof. Sahib Singh(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ ॥੧॥

ਪਦ ਅਰਥ ਸੁਰਜਨੁ = ਉੱਤਮ ਪੁਰਖ। ਦੇਖਾ = ਦੇਖਾਂ, ਮੈਂ ਵੇਖਾਂ ॥੧॥

SikhNet (Spanish)Dice Nanak, yo oro para que con mis ojos pueda ver Tu Presencia Divina. (1)

ਜੀਅ ਕੀ ਬਿਰਥਾ. ਸੋ ਸੁਣੇ; ਹਰਿ ਸੰਮ੍ਰਿਥ ਪੁਰਖੁ ਅਪਾਰੁ ॥

jeea kee birathaa. so sune; har samrith purakh apaar | Ang 136

Sant Singh KhalsaThe Lord hears the anguish of the soul; He is the All-powerful and Infinite Primal Being.
Manmohan SinghHe, who is the omnipotent and infinite Lord God, listens to the inner anguish.
Manmohan Singh (Punjabi)ਜੋ ਸਰਬ-ਸ਼ਕਤੀਵਾਨ ਤੇ ਬੇਅੰਤ ਵਾਹਿਗੁਰੂ ਸੁਆਮੀ ਹੈ, ਉਹ ਹੀ ਅੰਦਰਲੀ ਪੀੜਾ ਨੂੰ ਸਰਵਣ ਕਰਦਾ ਹੈ।
Fareedkot Teekaਹਰੀ ਜੋ ਸਮਰਥ ਪੁਰਖ ਅਪਾਰ ਹੈ, ਸੋ ਜੀਵ ਕੀ (ਬਿਰਥਾ) ਪੀੜਾ ਸੁਨਤਾ ਹੈ॥
Prof. Sahib Singhਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ।

ਪਦ ਅਰਥ ਜੀਅ ਕੀ = ਜਿੰਦ ਦੀ। ਬਿਰਥਾ = {व्यथा} ਪੀੜਾ। ਸੰਮ੍ਰਿਥ = {समर्थ} ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਪੁਰਖੁ = ਸਭ ਵਿਚ ਵਿਆਪਕ।

SikhNet (Spanish)Él, el Señor Poderoso e Infinito, escucha la historia de nuestro dolor interior.

ਮਰਣਿ ਜੀਵਣਿ ਆਰਾਧਣਾ; ਸਭਨਾ ਕਾ ਆਧਾਰੁ ॥

maran jeevan aaraadhanaa; sabhanaa kaa aadhaar | Ang 136

Sant Singh KhalsaIn death and in life, worship and adore the Lord, the Support of all.
Manmohan SinghIn death and life meditate on Him who is the mainstay of all.
Manmohan Singh (Punjabi)ਮੌਤ ਅਤੇ ਜਿੰਦਗੀ ਅੰਦਰ ਉਸ ਦਾ ਸਿਮਰਣ ਕਰ, ਜੋ ਸਾਰਿਆਂ ਦਾ ਆਸਰਾ ਹੈ।
Fareedkot Teekaਸਰਬ ਜੀਵੋਂ ਕਾ ਜੋ ਮਰਣ ਜੀਵਣ ਕਾਲ ਮੇਂ ਆਸਰਾ ਹੈ, ਸੋ ਅਰਾਧਨਾ ਕਰੀਏ॥
Prof. Sahib Singhਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ।

ਪਦ ਅਰਥ ਮਰਣਿ ਜੀਵਣਿ = ਸਾਰੀ ਉਮਰ। ਆਧਾਰੁ = ਆਸਰਾ।

SikhNet (Spanish)Medita entonces en Él, en la vida y en la muerte, porque Él es el Asta Principal de todos.

ਸਸੁਰੈ ਪੇਈਐ. ਤਿਸੁ ਕੰਤ ਕੀ; ਵਡਾ ਜਿਸੁ ਪਰਵਾਰੁ ॥

sasurai peeeai. tis kant kee; vaddaa jis paravaar | Ang 137

Sant Singh KhalsaIn this world and in the next, the soul-bride belongs to her Husband Lord, who has such a vast family.
Manmohan SinghIn the world to come and in this world the bride belongs to the Spouse, who has a big family.
Manmohan Singh (Punjabi)ਪ੍ਰਲੋਕ ਅਤੇ ਇਸ ਜਹਾਨ ਅੰਦਰ ਪਤਨੀ, ਉਸ ਪਤੀ ਦੀ ਮਲਕੀਅਤ ਹੈ, ਜਿਸ ਦਾ ਭਾਰਾ ਟੱਬਰ ਕਬੀਲਾ ਹੈ।
Fareedkot Teekaਜਿਸ ਕਾ ਵੱਡਾ ਪਰਵਾਰ ਹੈ ਤਿਸ ਪਤੀ ਕੀ ਲੋਕ ਪ੍ਰਲੋਕ ਮੇਂ ਜੀਵ ਰੂਪੀ ਇਸਤ੍ਰੀ ਰਖੀ ਹੂਈ ਹੈ॥
Prof. Sahib Singh(ਸ੍ਰਿਸ਼ਟੀ ਦੇ ਬੇਅੰਤ ਹੀ ਜੀਵ) ਜਿਸ ਪ੍ਰਭੂ-ਪਤੀ ਦਾ (ਬੇਅੰਤ) ਵੱਡਾ ਪਰਵਾਰ ਹੈ, ਜੀਵ-ਇਸਤ੍ਰੀ ਲੋਕ ਪਰਲੋਕ ਵਿਚ ਉਸੇ ਦੇ ਆਸਰੇ ਹੀ ਰਹਿ ਸਕਦੀ ਹੈ।

ਪਦ ਅਰਥ ਸਸੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ। ਪੇਈਐ = ਪੇਕੇ ਘਰ ਵਿਚ, ਇਸ ਲੋਕ ਵਿਚ। ਜਿਸੁ = ਜਿਸ (ਕੰਤ) ਦਾ।

SikhNet (Spanish)Todos pertenecemos a Él, a nuestro Esposo, como una gran familia. Él tiene dominio sobre nosotros en este mundo y también en el siguiente.

ਊਚਾ ਅਗਮ ਅਗਾਧਿ ਬੋਧ; ਕਿਛੁ. ਅੰਤੁ ਨ ਪਾਰਾਵਾਰੁ ॥

aoochaa agam agaadh bodh; kichh. ant na paaraavaar | Ang 137

Sant Singh KhalsaHe is Lofty and Inaccessible. His Wisdom is Unfathomable.
Manmohan SinghThe Lord is lofty and inaccessible. His knowledge is unfathomable and there is no limit to His this and that end.
Manmohan Singh (Punjabi)ਪ੍ਰਭੂ ਬੁਲੰਦ ਅਤੇ ਪਹੁੰਚ ਤੋਂ ਪਰੇ ਹੈ। ਉਸ ਦੀ ਗਿਆਤ ਬੇ-ਥਾਹ ਹੈ ਅਤੇ ਉਸ ਦੇ ਉਰਲੇ ਤੇ ਪਰਲੇ ਕਿਨਾਰੇ ਦਾ ਕੋਈ ਓੜਕ ਨਹੀਂ।
Fareedkot Teekaਊਚਾ ਹੈ ਅਗਮ ਹੈ (ਬੋਧ) ਗਿਆਨ ਅਥਾਹ ਹੈ ਪਾਰ ਉਰਾਰ ਕਾ ਕਿਛੁ ਅੰਤ ਨਹੀਂ॥
Prof. Sahib Singhਉਹ ਪਰਮਾਤਮਾ (ਆਤਮਾ ਉਡਾਰੀਆਂ ਵਿਚ ਸਭ ਤੋਂ) ਉੱਚਾ ਹੈ, ਅਪਹੁੰਚ ਹੈ, ਅਥਾਹ ਗਿਆਨ ਦਾ ਮਾਲਕ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਪਦ ਅਰਥ ਅਗਾਧਿ ਬੋਧ = ਜਿਸ ਦਾ ਬੋਧ ਅਗਾਧ ਹੈ, ਅਥਾਹ ਗਿਆਨ ਦਾ ਮਾਲਕ।

SikhNet (Spanish)Él es lo más Alto de lo alto y se encuentra más allá de nuestra capacidad de Comprenderlo;

ਸੇਵਾ ਸਾ ਤਿਸੁ ਭਾਵਸੀ; ਸੰਤਾ ਕੀ ਹੋਇ ਛਾਰੁ ॥

sevaa saa tis bhaavasee; santaa kee hoe chhaar | Ang 137

Sant Singh KhalsaHe has no end or limitation. That service is pleasing to Him, which makes one humble, like the dust of the feet of the Saints.
Manmohan SinghThat service pleases Him which is rendered by becoming the dust of the feet of the saints.
Manmohan Singh (Punjabi)ਟਹਿਲ ਸੇਵਾ ਉਹੀ ਉਸ ਨੂੰ ਚੰਗੀ ਲੱਗਦੀ ਹੈ ਜੋ ਸਾਧੂਆਂ ਦੀ ਚਰਨ ਧੂੜੀ ਹੋ ਕੇ ਕੀਤੀ ਜਾਂਦੀ ਹੈ।
Fareedkot Teekaਸੰਤੋਂ ਕੀ ਚਰਨ ਧੂਰ ਹੋ ਕਰ ਜੋ ਸੇਵਾ ਕਰਨੀ ਹੈ, ਸੋ ਤਿਸ ਕੋ ਭਾਵਤੀ ਹੈ॥
Prof. Sahib Singhਉਹੀ ਸੇਵਾ ਉਸ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਉਸਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਏ।

ਪਦ ਅਰਥ ਛਾਰੁ = ਸੁਆਹ, ਚਰਨ-ਧੂੜ।

SikhNet (Spanish)su Conocimiento es Insondable e Infinito. Complace al Señor; a través de Servirlo te vuelves como el Polvo sobre el que los Santos pisan.

ਦੀਨਾ ਨਾਥ ਦੈਆਲ ਦੇਵ; ਪਤਿਤ. ਉਧਾਰਣਹਾਰੁ ॥

deenaa naath daiaal dev; patit. udhaaranahaar | Ang 137

Sant Singh KhalsaHe is the Patron of the poor, the Merciful, Luminous Lord, the Redeemer of sinners.
Manmohan SinghThe merciful luminous Lord is the Master of the poor and the saviour of sinners.
Manmohan Singh (Punjabi)ਮਿਹਰਬਾਨ ਪ੍ਰਕਾਸ਼ਵਾਨ ਪ੍ਰਭੂ ਗਰੀਬਾਂ ਦਾ ਮਾਲਕ ਅਤੇ ਪਾਪੀਆਂ ਨੂੰ ਤਾਰਣ ਵਾਲਾ ਹੈ।
Fareedkot Teekaਦੀਨੋਂ ਕਾ ਨਾਥ ਹੈ ਪੁਨਾ ਦਿਆਲ ਹੈ ਔਰ ਪਾਪੀਓਂ ਕਾ ਉਧਾਰ ਕਰਨੇ ਵਾਲਾ ਹੈ॥
Prof. Sahib Singhਉਹ ਗਰੀਬਾਂ ਦਾ ਖਸਮ-ਸਹਾਰਾ ਹੈ, ਉਹ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਬਚਾਣ ਵਾਲਾ ਹੈ।

ਪਦ ਅਰਥ ਦੈਆਲ = {ਨ;ਕ ਵਕੇ;} ਦਇਆ ਦਾ ਘਰ।

SikhNet (Spanish)Él es el Señor de aquéllos que no tienen soporte, el Ángel de Misericordia y tu Salvador.

ਆਦਿ ਜੁਗਾਦੀ ਰਖਦਾ; ਸਚੁ ਨਾਮੁ ਕਰਤਾਰੁ ॥

aad jugaadee rakhadaa; sach naam karataar | Ang 137

Sant Singh KhalsaFrom the very beginning, and throughout the ages, the True Name of the Creator has been our Saving Grace.
Manmohan SinghSince the very outset and beginning of ages the True Name of the Creator has been saving the mortals.
Manmohan Singh (Punjabi)ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਸਿਰਜਣਹਾਰ ਦਾ ਸੱਚਾ ਨਾਮ ਪ੍ਰਾਣੀਆਂ ਦੀ ਰਖਿਆ ਕਰਦਾ ਰਿਹਾ ਹੈ।
Fareedkot Teekaਕਰਤਾਰ ਕਾ ਜੋ ਸਚਾ ਨਾਮ ਹੈ, ਸੋ ਆਦਿ ਜੁਗਾਦਿ ਅਰਥਾਤ ਸਦਾ ਸਦਾ ਜਾਪ ਕੋ ਰਖਤਾ ਹੈ॥
Prof. Sahib Singhਉਹ ਕਰਤਾਰ ਸ਼ੁਰੂ ਤੋਂ ਹੀ (ਜੀਵਾਂ) ਦੀ ਰੱਖਿਆ ਕਰਦਾ ਆ ਰਿਹਾ ਹੈ, ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਆਦਿ ਜੁਗਾਦੀ = ਮੁੱਢ ਤੋਂ ਹੀ।

SikhNet (Spanish)Desde el principio, y a través de los tiempos, El verdadero nombre del Creador nos ha salvado.

ਕੀਮਤਿ. ਕੋਇ ਨ ਜਾਣਈ; ਕੋ ਨਾਹੀ ਤੋਲਣਹਾਰੁ ॥

keemat. koe na jaanee; ko naahee tolanahaar | Ang 137

Sant Singh KhalsaNo one can know His Value; no one can weigh it.
Manmohan SinghNo one knows Master's worth nor is there any weigher of it.
Manmohan Singh (Punjabi)ਮਾਲਕ ਦੇ ਮੁੱਲ ਨੂੰ ਕੋਈ ਨਹੀਂ ਜਾਣਦਾ ਅਤੇ ਨਾਂ ਹੀ ਕੋਈ ਇਸ ਨੂੰ ਵਜ਼ਨ ਕਰਨ ਵਾਲਾ ਹੈ।
Fareedkot Teekaਪਰਮੇਸ੍ਵਰ ਕੀ ਕੀਮਤਿ ਕੋਈ ਨਹੀਂ ਜਾਨਤਾ ਕਿਉਂਕਿ ਸਰੂਪ ਕੇ ਤੋਲਨੇ ਵਾਲਾ ਜੋ ਕੋਈ ਨਹੀਂ॥
Prof. Sahib Singhਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ, ਕੋਈ ਜੀਵ ਉਸਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ।
SikhNet (Spanish)Nadie Lo puede evaluar; nadie puede obtener Su Medida.

ਮਨ ਤਨ ਅੰਤਰਿ ਵਸਿ ਰਹੇ; ਨਾਨਕ. ਨਹੀ ਸੁਮਾਰੁ ॥

man tan antar vas rahe; naanak. nahee sumaar | Ang 137

Sant Singh KhalsaHe dwells deep within the mind and body. O Nanak, He cannot be measured.
Manmohan SinghNanak, he who is beyond reckoning, is dwelling within the mind and body.
Manmohan Singh (Punjabi)ਨਾਨਕ ਜੋ ਗਿਣਤੀ ਤੋਂ ਪਰੇ ਹੈ, ਉਹ ਆਤਮਾ ਤੇ ਦੇਹਿ ਅੰਦਰ ਨਿਵਾਸ ਕਰ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪ੍ਰਭੂ ਜੀ ਕਾ ਸ਼ੁਮਾਰ ਨਹੀਂ, ਸੋ ਮਨ ਤਨ ਕੇ ਬੀਚ ਬਸ ਰਹੇ ਹੈਂ॥
Prof. Sahib Singhਹੇ ਨਾਨਕ! ਉਹ ਪ੍ਰਭੂ ਜੀ ਹਰੇਕ ਜੀਵ ਦੇ ਮਨ ਵਿਚ ਤਨ ਵਿਚ ਮੌਜੂਦ ਹਨ। ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਸੁਮਾਰੁ = ਗਿਣਤੀ, ਅੰਦਾਜ਼ਾ।

SikhNet (Spanish)Él compenetra nuestro cuerpo y nuestra Alma; Él, el Infinito.

ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ; ਤਿਨ ਕੈ ਸਦ ਬਲਿਹਾਰ ॥੨॥

din rain ji prabh knau sevade; tin kai sad balihaar |2| Ang 137

Sant Singh KhalsaI am forever a sacrifice to those who serve God, day and night. ||2||
Manmohan SinghI am ever a sacrifice unto those who wait upon their Lord day and night.
Manmohan Singh (Punjabi)ਮੈਂ ਸਦੀਵ ਹੀ ਉਨ੍ਰਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਸਾਹਿਬ ਦੀ ਦਿਨ ਰਾਤ ਟਹਿਲ ਕਮਾਉਂਦੇ ਹਨ।
Fareedkot Teekaਜੋ ਪ੍ਰਭੂ ਕੋ ਦਿਨ ਰਾਤ ਸੇਵਤੇ ਹੈਂ, ਮੈਂ ਤਿਨ ਕੇ ਸਦਾ ਬਲਿਹਾਰੇ ਜਾਤਾ ਹੂੰ॥੨॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ ॥੨॥

ਪਦ ਅਰਥ ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੨॥

SikhNet (Spanish)Ofrezco mi ser en sacrificio a aquéllos que sirven a su Señor noche y día. (2)

ਸੰਤ ਅਰਾਧਨਿ ਸਦ ਸਦਾ; ਸਭਨਾ ਕਾ ਬਖਸਿੰਦੁ ॥

sant araadhan sad sadaa; sabhanaa kaa bakhasind | Ang 137

Sant Singh KhalsaThe Saints worship and adore Him forever and ever; He is the Forgiver of all.
Manmohan SinghThe saints remember Him forever who is the pardoner of all,
Manmohan Singh (Punjabi)ਹਮੇਸ਼ਾਂ ਲਈ ਸਾਧੂ ਉਸ ਦਾ ਸਿਮਰਨ ਕਰਦੇ ਹਨ, ਜੋ ਸਾਰਿਆਂ ਨੂੰ ਮਾਫੀ ਦੇਣ ਵਾਲਾ ਹੈ,
Fareedkot Teekaਤਿਸ ਪ੍ਰਭੂ ਕੋ ਸੰਤ ਸਦਾ ਸਦਾ ਅਰਾਧਤੇ ਹੈਂ, ਕਿਉਂਕਿ ਸੋ ਸਭ ਤੇ ਬਖਸ਼ਨੇ ਵਾਲਾ ਹੈ॥
Prof. Sahib Singhਜੋ ਸਭ ਜੀਵਾਂ ਉੱਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ, ਜਿਸ ਨੂੰ ਸੰਤ ਜਨ ਸਦਾ ਹੀ ਆਰਾਧਦੇ ਹਨ,

ਪਦ ਅਰਥ ਅਰਾਧਨਿ = ਆਰਾਧਦੇ ਹਨ। ਸਦ = ਸਦਾ। ਬਖਸਿੰਦੁ = ਬਖਸ਼ਣ ਵਾਲਾ।

SikhNet (Spanish)Los Santos meditan siempre en el Uno, Quien es Misericordioso con todos.

ਜੀਉ ਪਿੰਡੁ. ਜਿਨਿ ਸਾਜਿਆ; ਕਰਿ ਕਿਰਪਾ ਦਿਤੀਨੁ ਜਿੰਦੁ ॥

jeeo pindd. jin saajiaa; kar kirapaa diteen jind | Ang 137

Sant Singh KhalsaHe fashioned the soul and the body, and by His Kindness, He bestowed the soul.
Manmohan Singhand who has created the soul and body and has mercifully granted us the very life.
Manmohan Singh (Punjabi)ਅਤੇ ਜਿਸ ਨੇ ਆਤਮਾ ਤੇ ਦੇਹਿ ਰਚੇ ਹਨ ਅਤੇ ਮਿਹਰ ਧਾਰ ਕੇ ਜਿੰਦ-ਜਾਨ ਬਖਸ਼ੀ ਹੈ।
Fareedkot Teekaਜਿਸ ਨੇ ਜੀਵ ਕਾ ਸਰੀਰ ਰਚਿਆ ਹੈ ਔਰ ਕਿਰਪਾ ਕਰ ਕੇ ਜਿੰਦ ਅਰਥਾਤ ਪ੍ਰਾਣ ਕਲਾ ਦਈ ਹੈ॥
Prof. Sahib Singhਜਿਸ (ਪਰਮਾਤਮਾ) ਨੇ (ਸਭ ਜੀਵਾਂ ਦੀ) ਜਿੰਦ ਸਾਜੀ ਹੈ (ਸਭ ਦਾ) ਸਰੀਰ ਪੈਦਾ ਕੀਤਾ ਹੈ, ਮਿਹਰ ਕਰ ਕੇ (ਸਭ ਨੂੰ) ਜਿੰਦ ਦਿੱਤੀ ਹੈ,

ਪਦ ਅਰਥ ਜੀਉ = ਜਿੰਦ, ਜੀਵਾਤਮਾ। ਪਿੰਡੁ = ਸਰੀਰ। ਜਿਨਿ = ਜਿਸ (ਪਰਮਾਤਮਾ) ਨੇ। ਦਿਤੀਨੁ = ਦਿਤੀ ਉਨਿ, ਉਸ ਨੇ ਦਿੱਤੀ ਹੈ।

SikhNet (Spanish)Sí, meditan en Aquél que ha creado nuestro cuerpo y nuestra vida; y de Su Misericordia, nos ha bendecido también con un Alma.

ਗੁਰਸਬਦੀ ਆਰਾਧੀਐ; ਜਪੀਐ ਨਿਰਮਲ ਮੰਤੁ ॥

gurasabadee aaraadheeai; japeeai niramal mant | Ang 137

Sant Singh KhalsaThrough the Word of the Guru's Shabad, worship and adore Him, and chant His Pure Mantra.
Manmohan SinghBy the Guru's instruction meditate in the Lord and repeat the pure Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦਾ ਸਿਮਰਨ ਕਰ ਅਤੇ ਪਵਿੱਤ੍ਰ ਨਾਮ ਨੂੰ ਉਚਾਰ।
Fareedkot Teekaਸੋ ਪ੍ਰਭੂ ਗੁਰੋਂ ਕੇ ਉਪਦੇਸ਼ ਕਰ ਅਰਾਧੀਏ ਔਰ ਨਿਰਮਲ ਮੰਤ੍ਰ ਨਾਮ ਜਪੀਏ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਪਵਿਤ੍ਰ ਜਾਪ ਜਪਣਾ ਚਾਹੀਦਾ ਹੈ।

ਪਦ ਅਰਥ ਜਪੀਐ = ਜਪਣਾ ਚਾਹੀਦਾ ਹੈ। ਮੰਤੁ = ਮੰਤਰ, ਜਾਪ।

SikhNet (Spanish)Medita en Él a través de la Palabra del Shabd del Guru, la Cual es el Único y Verdadero Mantra.

ਕੀਮਤਿ. ਕਹਣੁ ਨ ਜਾਈਐ; ਪਰਮੇਸੁਰੁ ਬੇਅੰਤੁ ॥

keemat. kehan na jaaeeai; paramesur beant | Ang 137

Sant Singh KhalsaHis Value cannot be evaluated. The Transcendent Lord is endless.
Manmohan SinghThe worth of the Infinite Exalted Lord, cannot be described.
Manmohan Singh (Punjabi)ਅਨੰਤ ਉਤਕ੍ਰਿਸ਼ਟ ਸੁਆਮੀ ਦਾ ਮੁੱਲ ਬਿਆਨ ਕੀਤਾ ਨਹੀਂ ਜਾ ਸਕਦਾ।
Fareedkot Teekaਪਰਮੇਸ੍ਵਰ ਬਿਅੰਤ ਕੀ ਕੀਮਤਿ ਕਹੀ ਨਹੀਂ ਜਾਤੀ॥
Prof. Sahib Singhਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
SikhNet (Spanish)No podemos ponerle precio, porque Él, el Señor, es Infinito.

ਜਿਸੁ ਮਨਿ ਵਸੈ ਨਰਾਇਣੋ; ਸੋ ਕਹੀਐ ਭਗਵੰਤੁ ॥

jis man vasai naraaeino; so kaheeai bhagavant | Ang 137

Sant Singh KhalsaThat one, within whose mind the Lord abides, is said to be most fortunate.
Manmohan SinghHe in whose heart the Pervading God abides is said to be very fortunate.
Manmohan Singh (Punjabi)ਜਿਸ ਦੇ ਦਿਲ ਅੰਦਰ ਵਿਆਪਕ ਵਾਹਿਗੁਰੂ ਵਸਦਾ ਹੈ ਉਹ ਪਰਮ ਚੰਗੇ ਭਾਗਾਂ ਵਾਲਾ ਆਖਿਆ ਜਾਂਦਾ ਹੈ।
Fareedkot Teekaਜਿਸ ਕੇ ਮਨ ਮੇਂ ਨਾਰਾਇਣ ਵਸਤਾ ਹੈ, ਸੋ (ਭਗਵੰਤੁ) ਭਾਗ ਵਾਲਾ ਕਹੀਤਾ ਹੈ॥
Prof. Sahib Singhਜਿਸ ਨੇ ਮਨ ਵਿੱਚ ਪਰਮਾਤਮਾ ਵੱਸ ਜਾਵੇ, ਉਹ (ਮਨੁੱਖ) ਭਾਗਾਂ ਵਾਲਾ ਆਖਿਆ ਜਾਂਦਾ ਹੈ।

ਪਦ ਅਰਥ ਮਨਿ = ਮਨ ਵਿਚ। ਨਰਾਇਣੋ = ਨਰਾਇਣੁ। ਭਗਵੰਤੁ = ਭਾਗਾਂ ਵਾਲਾ।

SikhNet (Spanish)Aquél en cuya mente habita el Señor, ha sido supremamente bendecido y es el único afortunado en verdad.

ਜੀਅ ਕੀ ਲੋਚਾ ਪੂਰੀਐ; ਮਿਲੈ ਸੁਆਮੀ ਕੰਤੁ ॥

jeea kee lochaa pooreeai; milai suaamee kant | Ang 137

Sant Singh KhalsaThe soul's desires are fulfilled, upon meeting the Master, our Husband Lord.
Manmohan SinghBy meeting Lord, the Spouse the mind's desires are fulfilled.
Manmohan Singh (Punjabi)ਪ੍ਰਭੂ ਪਤੀ ਨੂੰ ਭੇਟਣ ਦੁਆਰਾ ਚਿੱਤ ਦੀਆਂ ਚਾਹਨਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਸੁਆਮੀ ਕੰਤ ਜਿਸ ਕੋ ਮਿਲੇ ਹੈਂ ਤਿਸ ਕੇ ਰਿਦੇ ਕੀ ਇੱਛਾ ਪੂਰਨ ਹੋ ਜਾਤੀਆਂ ਹੈਂ॥
Prof. Sahib Singhਜੇ ਉਹ ਪਤੀ ਪਰਮਾਤਮਾ ਮਿਲ ਜਾਵੇ ਤਾਂ ਜਿੰਦ ਦੀ ਤਾਂਘ ਪੂਰੀ ਹੋ ਜਾਂਦੀ ਹੈ।

ਪਦ ਅਰਥ ਜੀਅ ਕੀ = ਜਿੰਦ ਦੀ। ਲੋਚਾ = ਤਾਂਘ।

SikhNet (Spanish)Cuando encontramos al Señor, nuestro Esposo y Amo, conocemos la total Plenitud.

ਨਾਨਕੁ ਜੀਵੈ ਜਪਿ ਹਰੀ; ਦੋਖ ਸਭੇ ਹੀ ਹੰਤੁ ॥

naanak jeevai jap haree; dokh sabhe hee hant | Ang 137

Sant Singh KhalsaNanak lives by chanting the Lord's Name; all sorrows have been erased.
Manmohan SinghNanak lives by remembering God and all his sins are effaced.
Manmohan Singh (Punjabi)ਨਾਨਕ ਵਾਹਿਗੁਰੂ ਦਾ ਅਰਾਧਨ ਕਰਨ ਦੁਆਰਾ ਜੀਉਂਦਾ ਹੈ ਤੇ ਉਸ ਦੇ ਸਾਰੇ ਪਾਪ ਮਿਟ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੋ ਜਪ ਕਰ ਜੋ ਜੀਵਤੇ ਹੈਂ ਤਿਨ ਕੇ ਸਰਬ (ਦੋਖ) ਕਲੰਕੋਂ ਕੋ (ਹੰਤੁ) ਨਸ਼ਟ ਕਰਨੇ ਵਾਲੇ ਹੈਂ॥
Prof. Sahib Singhਨਾਨਕ ਉਹ ਹਰੀ ਦਾ ਨਾਮ ਜਪ ਕੇ ਜਿਉਂਦਾ ਹੈ, ਜਿਸ ਦਾ (ਨਾਮ ਜਪਿਆਂ) ਸਾਰੇ ਹੀ ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਦੋਖ = ਪਾਪ। ਹੰਤੁ = ਨਾਸ ਹੋ ਜਾਂਦੇ ਹਨ।

SikhNet (Spanish)Nanak vive meditando en Él, el Disipador de toda tristeza.

ਦਿਨੁ ਰੈਣਿ ਜਿਸੁ. ਨ ਵਿਸਰੈ; ਸੋ ਹਰਿਆ ਹੋਵੈ ਜੰਤੁ ॥੩॥

din rain jis. na visarai; so hariaa hovai jant |3| Ang 137

Sant Singh KhalsaOne who does not forget Him, day and night, is continually rejuvenated. ||3||
Manmohan SinghDay and night who forgets not God that being becomes ever green.
Manmohan Singh (Punjabi)ਦਿਨ ਰਾਤ੍ਰੀ ਜੋ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ ਉਹ ਜੀਵ ਸਰਸਬਜ ਹੋ ਜਾਂਦਾ ਹੈ।
Fareedkot Teekaਯਾਂ ਤੇ ਦਿਨ ਰਾਤ੍ਰਿ ਜਿਸ ਕੋ ਨਹੀਂ ਵਿਸਰਤਾ ਸੋ ਜੀਵ ਹਰਿਆ ਹੋਤਾ ਹੈ, ਭਾਵ ਏਹਿ ਕਿ ਅਨੰਦ ਹੈ॥੩॥
Prof. Sahib Singhਜਿਸ ਮਨੁੱਖ ਨੂੰ ਨਾਹ ਦਿਨੇ ਨਾਹ ਰਾਤ ਕਿਸੇ ਵੇਲੇ ਭੀ ਪਰਮਾਤਮਾ ਨਹੀਂ ਭੁਲਦਾ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ (ਜਿਵੇਂ ਪਾਣੀ ਖੁਣੋਂ ਸੁੱਕ ਰਿਹਾ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ) ॥੩॥

ਪਦ ਅਰਥ ਹਰਿਆ = ਆਤਮਕ ਜੀਵਨ ਵਾਲਾ (ਜਿਵੇਂ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਜਿਊ ਪੈਂਦਾ ਹੈ) ॥੩॥

SikhNet (Spanish)Aquél que nunca se olvida del Señor está siempre rejuvenecido. (3)

ਸਰਬ ਕਲਾ ਪ੍ਰਭ ਪੂਰਣੋ; ਮੰਞੁ ਨਿਮਾਣੀ ਥਾਉ ॥

sarab kalaa prabh poorano; many nimaanee thaau | Ang 137

Sant Singh KhalsaGod is overflowing with all powers. I have no honor-He is my resting place.
Manmohan SinghThe Lord is brimful with all the might. Of me dishonoured He is the resting place.
Manmohan Singh (Punjabi)ਸਾਰੀਆਂ ਤਾਕਤਾ ਨਾਲ ਸਾਹਿਬ ਪਰੀ ਪੂਰਨ ਹੈ। ਮੈਂ ਬੇਇਜਤ ਦਾ ਉਹ ਆਰਾਮ ਦਾ ਟਿਕਾਣਾ ਹੈ।
Fareedkot Teekaਪ੍ਰਭੂ ਸਰਬ (ਕਲਾ) ਸਕਤੀਆਂ ਕਰ ਪੂਰਣ ਹੈ, (ਮੰਞੁ) ਮੈਂ ਨਿਮਾਣੀ ਕਾ ਤੋ ਅਸਥਾਨ ਹੀ ਹੈ॥
Prof. Sahib Singhਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈਂ ਨਿਮਾਣੀ ਦਾ ਤੂੰ ਆਸਰਾ ਹੈਂ।

ਪਦ ਅਰਥ ਪੂਰਣੋ = ਪੂਰਣੁ। ਕਲਾ = ਸ਼ਕਤੀ। ਸਰਬ ਕਲਾ ਪੂਰਣੋ = ਸਾਰੀਆਂ ਸ਼ਕਤੀਆਂ ਨਾਲ ਭਰਪੂਰ। ਪ੍ਰਭੂ = ਹੇ ਪ੍ਰਭੂ! ਮੰਞੁ = ਮੇਰਾ। ਥਾਉ = ਥਾਂ, ਆਸਰਾ।

SikhNet (Spanish)Todo el Mérito es del Señor; Él es el Único Apoyo de alguien tan débil como yo.

ਹਰਿ ਓਟ ਗਹੀ. ਮਨ ਅੰਦਰੇ; ਜਪਿ ਜਪਿ ਜੀਵਾਂ ਨਾਉ ॥

har ott gahee. man andare; jap jap jeevaan naau | Ang 137

Sant Singh KhalsaI have grasped the Support of the Lord within my mind; I live by chanting and meditating on His Name.
Manmohan SinghWithin my mind I have grasped God's support and I live by repeating and remembering the Name.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਵਾਹਿਗੁਰੂ ਦਾ ਆਸਰਾ ਪਕੜਿਆਂ ਹੈ ਤੇ ਮੈਂ ਨਾਮ ਦਾ ਉਚਾਰਨ ਤੇ ਚਿੰਤਨ ਕਰਨ ਨਾਲ ਜੀਉਂਦਾ ਹਾਂ।
Fareedkot Teekaਤਾਂ ਤੇ ਹਰੀ ਕੀ ਮਨ ਕੇ ਬੀਚ ਓਂਟ ਪਕੜੀ ਹੈ, ਤਿਸ ਕੇ ਨਾਮ ਕੋ ਜਪ ਜਪ ਜੀਵਤਾ ਹੂੰ॥☬ਤਾਂ ਤੇ ਐਸੇ ਬੇਨਤੀ ਕਰੀਏ॥
Prof. Sahib Singhਹੇ ਹਰੀ! ਮੈਂ ਆਪਣੇ ਮਨ ਵਿਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

ਪਦ ਅਰਥ ਹਰਿ = ਹੇ ਹਰੀ! ਓਟ = ਸਹਾਰਾ, ਆਸਰਾ। ਗਹੀ = ਫੜੀ। ਜੀਵਾਂ = ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

SikhNet (Spanish)Encuentro Refugio en Él en mi mente, y vivo recordando Su Nombre.

ਕਰਿ ਕਿਰਪਾ ਪ੍ਰਭ ਆਪਣੀ; ਜਨ ਧੂੜੀ ਸੰਗਿ ਸਮਾਉ ॥

kar kirapaa prabh aapanee; jan dhoorree sang samaau | Ang 137

Sant Singh KhalsaGrant Your Grace, God, and bless me, that I may merge into the dust of the feet of the humble.
Manmohan SinghShower Thine benediction, O Lord that I may blend with the dust of Thine slave's feet.
Manmohan Singh (Punjabi)ਆਪਣੀ ਰਹਿਮਤ ਧਾਰ, ਹੇ ਸੁਆਮੀ! ਤਾਂ ਜੋ ਮੈਂ ਤੇਰੇ ਗੋਲਿਆਂ ਦੀ ਪੈਰਾਂ ਦੀ ਖਾਕ ਦੇ ਨਾਲ ਮਿਲ ਜਾਵਾ।
Fareedkot Teekaਹੇ ਪ੍ਰਭੂ! ਅਪਨੀ ਐਸੇ ਕਿਰਪਾ ਕਰ ਜੋ ਤੇਰੇ ਦਾਸੋਂ ਕੀ ਚਰਣ ਧੂੜ ਸਾਥ ਮਿਲ ਰਹਾਂ॥
Prof. Sahib Singhਹੇ ਪ੍ਰਭੂ! ਆਪਣੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿਚ ਸਮਾਇਆ ਰਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਸਮਾਉ = ਸਮਾਉਂ, ਮੈਂ ਸਮਾਇਆ ਰਹਾਂ।

SikhNet (Spanish)Oh Señor, sé Misericordioso conmigo y haz que yo pueda mezclarme con el Polvo debajo de los Pies de Tus Santos.

ਜਿਉ ਤੂੰ ਰਾਖਹਿ ਤਿਉ ਰਹਾ; ਤੇਰਾ ਦਿਤਾ ਪੈਨਾ ਖਾਉ ॥

jiau toon raakheh tiau rahaa; teraa ditaa painaa khaau | Ang 137

Sant Singh KhalsaAs You keep me, so do I live. I wear and eat whatever You give me.
Manmohan SinghAs thou keepest me so do I live. I wear and eat what thou givest me.
Manmohan Singh (Punjabi)ਜਿਸ ਤਰ੍ਰਾਂ ਤੂੰ ਮੈਨੂੰ ਰੰਖਦਾ ਹੈ ਉਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ, ਮੈਂ ਉਹੀ ਪਹਿਨਦਾ ਤੇ ਖਾਂਦਾ ਹਾਂ ਜੋ ਤੂੰ ਮੈਨੂੰ ਦਿੰਦਾ ਹੈਂ।
Fareedkot Teekaਪੁਨਾ ਜੈਸੇ ਤੂੰ ਰਾਖਤਾ ਹੈਂ ਤੈਸਾ ਰਹਤਾ ਹਾਂ, ਔਰ ਤੇਰਾ ਦੀਆ ਹੂਆ ਪੈਹਨਤਾ ਖਾਤਾ ਹੂੰ॥
Prof. Sahib Singhਜਿਸ ਹਾਲ ਵਿਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਉਹੀ ਮੈਂ ਪਹਿਨਦਾ ਹਾਂ ਉਹੀ ਮੈਂ ਖਾਂਦਾ ਹਾਂ।
SikhNet (Spanish)Oh Señor, así como Tú me conservas, así soy; con lo que sea que Tú me bendigas, con eso me alimento.

ਉਦਮੁ ਸੋਈ ਕਰਾਇ ਪ੍ਰਭ; ਮਿਲਿ ਸਾਧੂ ਗੁਣ ਗਾਉ ॥

audam soee karaae prabh; mil saadhoo gun gaau | Ang 137

Sant Singh KhalsaMay I make the effort, O God, to sing Your Glorious Praises in the Company of the Holy.
Manmohan SinghGrant me the enterprise, O Lord that I may sing Thine praises by meeting the saints.
Manmohan Singh (Punjabi)ਮੈਨੂੰ ਉਹ ਉਪਰਾਲਾ ਬਖਸ਼ ਹੇ ਸਾਹਿਬ! ਜਿਸ ਦੁਆਰਾ ਮੈਂ ਸੰਤਾ ਨੂੰ ਭੇਟ ਕੇ ਤੇਰਾ ਜੱਸ ਗਾਇਨ ਕਰਾਂ।
Fareedkot Teekaਹੇ ਪ੍ਰਭੂ! ਮੇਰੇ ਪਾਸੋਂ ਸੋਈ ਉਦਮ ਕਰਵਾਉ ਜਿਸ ਕਰ ਸੰਤੋਂ ਕੇ ਸੰਗ ਮਿਲ ਕਰ ਤੇਰੇ ਗੁਣ ਗਾਇਨ ਕਰੂੰ॥
Prof. Sahib Singhਹੇ ਪ੍ਰਭੂ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ।

ਪਦ ਅਰਥ ਮਿਲਿ = ਮਿਲਿ ਕੇ। ਸਾਧੂ = ਗੁਰੂ।

SikhNet (Spanish)Y Tú, mi Señor, haces que yo actúe y cante Tus alabanzas en la Compañía de los Santos.

ਦੂਜੀ ਜਾਇ. ਨ ਸੁਝਈ; ਕਿਥੈ ਕੂਕਣ ਜਾਉ ॥

doojee jaae. na sujhee; kithai kookan jaau | Ang 137

Sant Singh KhalsaI can conceive of no other place; where could I go to lodge a complaint?
Manmohan SinghI can think of no other place. Where should I go to lodge a complaint.
Manmohan Singh (Punjabi)ਮੈਂ ਕਿਸੇ ਹੋਰਸ ਥਾਂ ਦਾ ਖਿਆਲ ਹੀ ਨਹੀਂ ਕਰ ਸਕਦਾ। ਮੈਂ ਫਰਿਆਦ ਕਰਨ ਲਈ ਕਿਧਰ ਜਾਵਾਂ?
Fareedkot Teekaਕਿਉਂਕਿ ਤੇਰੇ ਬਿਨਾਂ ਦੂਸਰੀ ਜਗਾ ਕੋਈ ਨਹੀਂ ਦੇਖਾਈ ਦੇਤੀ, ਕਿਸ ਪਾਸ ਪੁਕਾਰਨ ਜਾਵਾਂ?
Prof. Sahib Singh(ਤੈਥੋਂ ਬਿਨਾ) ਮੈਨੂੰ ਹੋਰ ਕੋਈ ਥਾਂ ਨਹੀਂ ਸੁੱਝਦੀ। ਤੈਥੋਂ ਬਿਨਾ ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ?

ਪਦ ਅਰਥ ਜਾਇ ਥਾਂ।

SikhNet (Spanish)No conozco ningún otro lugar a donde pueda ir a contar mis penas.

ਅਗਿਆਨ ਬਿਨਾਸਨ. ਤਮ ਹਰਣ; ਊਚੇ ਅਗਮ ਅਮਾਉ ॥

agiaan binaasan. tam haran; aooche agam amaau | Ang 137

Sant Singh KhalsaYou are the Dispeller of ignorance, the Destroyer of darkness, O Lofty, Unfathomable and Unapproachable Lord.
Manmohan SinghThe lofty, unapproachable and immeasurable Lord is the destroyer of ignorance and the dispeller of darkness.
Manmohan Singh (Punjabi)ਉੱਚਾ ਪਹੁੰਚ ਤੋਂ ਪਰੇਡੇ ਅਤੇ ਅਮਾਪ ਪ੍ਰਭੂ ਬੇਸਮਝੀ ਨੂੰ ਨਾਸ ਕਰਨ ਵਾਲਾ ਅਤੇ ਅਨ੍ਹੇਰੇ ਨੂੰ ਦੂਰ ਕਰਨਹਾਰ ਹੈ।
Fareedkot Teekaਅਗ੍ਯਾਨ ਕੇ ਨਾਸ ਕਰਨੇ ਵਾਲੇ ਹੋ (ਤਮ) ਤਮੋ ਗੁਨ ਕੇ ਭੀ ਆਪ ਹਰਨੇ ਵਾਲੇ ਹੋ। ਵਾ ਅਗਯਾਨ ਵਰਨ ਸਕਤੀ ਔ ਮਤ ਵਿਖੇਪ ਸਕਤੀ ਤਿਨ ਦੋਨੋਂ ਕੇ ਆਪ ਨਾਸਕ ਹੋ। ਵਾ ਅਗ੍ਯਾਨ ਕੇ ਨਾਸ ਕਰਨੇ ਕੋ ਆਪ (ਤਮ ਹਰਣ) ਸੂਰਜ ਵਤ ਹੋ। ਵਾ ਅਗ੍ਯਾਨੁ ਜੋ ਬਨਾਸ ਕਰਨੇ ਵਾਲਾ ਹੈ (ਤਮ) ਅਤਸੈ ਕਰ ਕੇ ਤਿਸ ਕੇ ਹਰਣੇ ਵਾਲੇ ਹੋ, ਪੁਨਾ ਆਪ ਊਚੇ ਹੋ (ਅਗਮ) ਜਿਸ ਮੇਂ ਮਨ ਇੰਦ੍ਰੀਓਂ ਕੀ ਪਹੁਚ ਨਹੀਂ ਔਰ (ਅਮਾਉ) ਮਾਪ ਤੇ ਰਹਤ ਹੋ॥
Prof. Sahib Singhਹੇ ਅਗਿਆਨਤਾ ਦਾ ਨਾਸ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ!

ਪਦ ਅਰਥ ਅਗਿਆਨ ਬਿਨਾਸਨ = ਹੇ ਅਗਿਆਨ ਨਾਸ ਕਰਨ ਵਾਲੇ! ਤਮ ਹਰਨ = ਹੇ ਹਨੇਰਾ ਦੂਰ ਕਰਨ ਵਾਲੇ! ਅਮਾਉ = ਅਮਾਪ, ਅਮਿੱਤ।

SikhNet (Spanish)Tú eres el Único Disipador de la oscuridad y de la ignorancia; Tú, el Ser Supremo, Vasto e Insondable.

ਮਨੁ ਵਿਛੁੜਿਆ. ਹਰਿ ਮੇਲੀਐ; ਨਾਨਕ ਏਹੁ ਸੁਆਉ ॥

man vichhurriaa. har meleeai; naanak ehu suaau | Ang 137

Sant Singh KhalsaPlease unite this separated one with Yourself; this is Nanak's yearning.
Manmohan SinghUnite with Thee, O God! the separated soul. This alone is the object of Nanak.
Manmohan Singh (Punjabi)ਵਿਛੁੰਨੀ ਹੋਈ ਆਤਮਾ ਨੂੰ ਆਪਣੇ ਨਾਲ ਮਿਲਾ ਲੈ, ਹੇ ਵਾਹਿਗੁਰੂ! ਕੇਵਲ ਇਹ ਹੀ ਨਾਨਕ ਦਾ ਪ੍ਰਯੋਜਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮਨ ਵਿਛੁੜੇ ਹੂਏ ਕੋ ਮੇਲ ਲੀਜੀਏ, ਏਹੀ ਵੱਡਾ ਲਾਭ ਹੈ ਵਾ (ਮਨੁ) ਮੇਰਾ ਏਹੀ (ਸੁਆਉ) ਪ੍ਰਜੋਜਨ ਹੈ॥
Prof. Sahib Singhਨਾਨਕ ਦਾ ਇਹ ਮਨੋਰਥ ਹੈ ਕਿ (ਨਾਨਕ ਦੇ) ਵਿੱਛੁੜੇ ਹੋਏ ਮਨ ਨੂੰ (ਆਪਣੇ ਚਰਨਾਂ ਵਿਚ ਮਿਲਾ ਲੈ।

ਪਦ ਅਰਥ ਹਰਿ = ਹੇ ਹਰੀ! ਸੁਆਉ = ਸੁਆਰਥ, ਮਨੋਰਥ।

SikhNet (Spanish)Toma esta mente y únela a Ti, que tanto tiempo ha estado separada.

ਸਰਬ ਕਲਿਆਣਾ ਤਿਤੁ ਦਿਨਿ; ਹਰਿ ਪਰਸੀ ਗੁਰ ਕੇ ਪਾਉ ॥੪॥੧॥

sarab kaliaanaa tith din; har parasee gur ke paau |4|1| Ang 137

Sant Singh KhalsaThat day shall bring every joy, O Lord, when I take to the Feet of the Guru. ||4||1||
Manmohan SinghIt shall be all-joy that day. O God! when I shall take to the Guru's feet.
Manmohan Singh (Punjabi)ਉਹ ਦਿਹਾੜੇ ਸਮੁਹ ਖੁਸ਼ੀ ਹੋਵੇਗੀ, ਹੇ ਵਾਹਿਗੁਰੂ, ਜਦ ਮੈਂ ਗੁਰਾਂ ਦੇ ਚਰਨ ਪਕੜਾਗਾਂ।
Fareedkot Teekaਹੇ ਹਰੀ! ਤਿਸ ਦਿਨ ਸਰਬ (ਕਲਿਆਣਾ) ਕੈਵਲਾਦਿ ਮੋਖ ਜਾਣਾਂਗਾ ਜਿਸ ਦਿਨ ਗੁਰੋਂ ਕੇ ਚਰਨੋਂ ਕਾ ਸਪਰਸ ਕਰੂੰਗਾ, ਭਾਵ ਏਹਿ ਕਿ ਗੁਰੋਂ ਕੀ ਸਰਣ ਪੜਣੇ ਸੇ ਮੋਖ ਹੋਤਾ ਹੈ॥੪॥੧॥
Prof. Sahib Singhਹੇ ਹਰੀ! (ਮੈਨੂੰ ਨਾਨਕ ਨੂੰ) ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਛੁੰਹਦਾ ਹਾਂ ॥੪॥੧॥

ਪਦ ਅਰਥ ਤਿਤੁ = ਉਸ ਵਿਚ। ਦਿਨਿ = ਦਿਨ ਵਿਚ। ਤਿਤ ਦਿਨਿ = ਉਸ ਦਿਨ ਵਿਚ। ਹਰਿ = ਹੇ ਹਰੀ! ਪਰਸੀ = ਪਰਸੀਂ, ਮੈਂ ਛੁਹਾਂ। ਪਾਉ = ਪੈਰ ॥੪॥

SikhNet (Spanish)Oh Señor, yo seré pura alegría el día que me ponga a los Pies del Guru, ésta es la única súplica de Nanak. (4-1)
Answers quote the Granth verbatim with Ang citations. AI commentary is not Gurbani and not a religious ruling.