ਮਾਝ ਮਹਲਾ ੫ ਦਿਨ ਰੈਣਿ ॥
maajh mahalaa 5 din rain |
Sant Singh KhalsaMaajh, Fifth Mehl: Day And Night:
Manmohan SinghMajh Fifth Guru. Day and Night.
Manmohan Singh (Punjabi)ਮਾਝ ਪੰਜਵੀਂ ਪਾਤਸ਼ਾਹੀ। ਦਿਹੂੰ ਅਤੇ ਰਾਤ੍ਰੀ।
SikhNet (Spanish)Mallh, Mejl Guru Aryan, Quinto Canal Divino (Día y Noche).
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
SikhNet (Spanish)Un Creador Universal, por la Gracia del Verdadero Guru
ਸੇਵੀ ਸਤਿਗੁਰੁ ਆਪਣਾ; ਹਰਿ ਸਿਮਰੀ. ਦਿਨ ਸਭਿ ਰੈਣ ॥
sevee satigur aapanaa; har simaree. din sabh rain |
Sant Singh KhalsaI serve my True Guru, and meditate on Him all day and night.
Manmohan SinghI serve my True Guru and on God do I meditate the entire day and night.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ ਅਤੇ ਸਮੂਹ ਦਿਹੁੰ ਤੇ ਰਾਤ੍ਰੀ ਮੈਂ ਵਾਹਿਗੁਰੂ ਦਾ ਅਰਾਧਨ ਕਰਦਾ ਹਾਂ।
Fareedkot Teekaਆਪਣਾ ਸਤਿਗੁਰ ਸੇਵਨ ਕਰ ਕੇ ਸਰਬ ਦਿਨ ਰਾਤ੍ਰ ਮੇਂ, ਹੇ ਹਰੀ! ਤੇਰਾ ਸਿਮਰਨ ਕਰੂੰ॥
Prof. Sahib Singh(ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ।ਪਦ ਅਰਥ ਰੈਣਿ = {रजनि, रअणि} ਰਾਤ। ਸੇਵੀ = ਸੇਵੀਂ, ਮੈਂ ਸੇਵਾਂ। ਸਿਮਰੀ = ਸਿਮਰੀਂ, ਮੈਂ ਸਿਮਰਾਂ। ਸਭਿ = ਸਾਰੇ।
SikhNet (Spanish)Yo sirvo al Guru y habito noche y día en el Señor.
ਆਪੁ ਤਿਆਗਿ ਸਰਣੀ ਪਵਾਂ; ਮੁਖਿ ਬੋਲੀ ਮਿਠੜੇ ਵੈਣ ॥
aap tiaag saranee pavaan; mukh bolee mittharre vain |
Sant Singh KhalsaRenouncing selfishness and conceit, I seek His Sanctuary, and speak sweet words to Him.
Manmohan SinghForsaking my self-conceit, I seek the Lord's refuge, and with my mouth I utter sweet words.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਨਵਿਰਤ ਕਰਕੇ ਮੈਂ ਸਾਈਂ ਦੀ ਪਨਾਹ ਲੈਂਦਾ ਹਾਂ ਤੇ ਆਪਣੇ ਮੂੰਹ ਨਾਲ ਮਿਠੇ ਬਚਨ ਉਚਾਰਦਾ ਹਾਂ।
Fareedkot Teekaਔਰ ਹੰਕਾਰ ਕੋ ਤਿਆਗ ਕਰ ਸਰਣੀ ਪੜੂੰ, ਪੁਨਾ ਮੁਖ ਸੇ ਬਚਨ ਮੀਠੇ ਬੋਲੂੰ॥
Prof. Sahib Singhਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ,ਪਦ ਅਰਥ ਆਪੁ = ਆਪਾ-ਭਾਵ। ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਾਂ। ਵੈਣ = {वचन, वअण} ਬੋਲ।
SikhNet (Spanish)He dejado de proyectarme desde el ego, y ahora busco el Refugio del Señor y Le canto palabras dulces.
ਜਨਮ ਜਨਮ ਕਾ ਵਿਛੁੜਿਆ; ਹਰਿ ਮੇਲਹੁ ਸਜਣੁ ਸੈਣ ॥
janam janam kaa vichhurriaa; har melahu sajan sain |
Sant Singh KhalsaThrough countless lifetimes and incarnations, I was separated from Him. O Lord, you are my Friend and Companion-please unite me with Yourself.
Manmohan SinghSince many births I am separated from thee, O God! my friend and relation. Now, mercifully unite me with Thee.
Manmohan Singh (Punjabi)ਅਨੇਕਾਂ ਜਨਮਾਂ ਤੋਂ ਮੈਂ ਤੇਰੇ ਨਾਲੋਂ ਵਿਛੁੰਨਾ ਹੋਇਆ ਹਾਂ ਹੇ ਮੇਰੇ ਮਿਤਰ ਤੇ ਸਨਬੰਧੀ ਵਾਹਿਗੁਰੂ! ਹੁਣ ਰਹਿਮ ਧਾਰ ਕੇ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਹੇ ਹਰੀ ਸਜਨ! ਮੁਝ ਜਨਮ ਜਨਮ ਕੇ ਵਿਛੁੜੇ ਹੂਏ ਕੋ ਅਪਨੇ (ਸੈਣ) ਸਾਥ ਮੇਲੀਏ॥
Prof. Sahib Singh(ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ।ਪਦ ਅਰਥ ਜਨਮ ਜਨਮ ਕਾ = ਕਈ ਜਨਮਾਂ ਦਾ। ਸੈਣ = ਸੱਜਣ।
SikhNet (Spanish)Estaba separado de Ti, oh Señor, nacimiento tras nacimiento. Úneme ahora Contigo, Hermano Intimo de mi corazón.
ਜੋ ਜੀਅ ਹਰਿ ਤੇ ਵਿਛੁੜੇ; ਸੇ ਸੁਖਿ ਨ ਵਸਨਿ ਭੈਣ ॥
jo jeea har te vichhurre; se sukh na vasan bhain |
Sant Singh KhalsaThose who are separated from the Lord do not dwell in peace, O sister.
Manmohan SinghThe mortals who are separated from God they abide not in peace, O my sister!
Manmohan Singh (Punjabi)ਜਿਹੜੇ ਪ੍ਰਾਣੀ ਰੱਬ ਨਾਲੋਂ ਵਿਛੁਨੇ ਹੋਏ ਹਨ, ਉਹ ਆਰਾਮ ਅੰਦਰ ਨਹੀਂ ਵਸਦੇ, ਹੇ ਮੇਰੀ ਅੰਮਾ ਜਾਈਏ!
Fareedkot Teekaਜੋ ਜੀਵ ਹਰੀ ਸੇ ਵਿਛੁੜੇ ਹੂਏ ਹੈਂ, ਸੋ (ਭੈਣ) ਹੇ ਭੈਣੇ ਹੇ ਸਖੀ! ਓਂਹੁ ਸੁਖ ਸਾਥ ਨਹੀਂ ਵਸਤੇ ਵਾ ਸਰੀਰ ਨਗਰ ਮੇਂ ਸੁਖ ਸਾਥ ਨਹੀਂ ਵਸਤੇ ਹੈਂ॥
Prof. Sahib Singhਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ।ਪਦ ਅਰਥ ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਜੋ ਜੀਅ = ਜੇਹੜੇ ਜੀਵ। ਸੁਖਿ = ਸੁਖ ਨਾਲ। ਭੈਣ = ਹੇ ਭੈਣ! {"ਡਣੁਹ}। ਚੈਨੁ = ਸ਼ਾਂਤੀ।
SikhNet (Spanish)Oh hermana, aquéllos que se alejan del Señor, no viven en Paz.
ਹਰਿ ਪਿਰ ਬਿਨੁ. ਚੈਨੁ ਨ ਪਾਈਐ; ਖੋਜਿ ਡਿਠੇ ਸਭਿ ਗੈਣ ॥
har pir bin. chain na paaeeai; khoj dditthe sabh gain |
Sant Singh KhalsaWithout their Husband Lord, they find no comfort. I have searched and seen all realms.
Manmohan SinghWithout God, the Spouse, solace is not obtained. I have searched and seen all the spheres.
Manmohan Singh (Punjabi)ਵਾਹਿਗੁਰੂ ਪਤੀ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ। ਮੈਂ ਸਾਰੇ ਮੰਡਲ ਖੋਜ ਭਾਲ ਕੇ ਵੇਖ ਲਏ ਹਨ।
Fareedkot Teekaਹਰੀ ਪਤੀ ਸੇ ਬਿਨਾਂ ਚੈਨ ਨਹੀਂ ਪਾਈਤਾ ਕਿਉਂਕਿ ਸਰਬ (ਗੈਣ) ਰਸਤੇ ਵਾ ਅਕਾਸ ਉਪਲਖਤ ਸ੍ਵਰਗਾਦਿ ਸਭ ਲੋਕ ਖੋਜ ਅਰਥਾਤ ਵਿਚਾਰ ਕਰ ਦੇਖੇ ਹੈਂ, ਭਾਵ ਏਹਿ ਕਿ ਸੁਖ ਨਹੀਂ ਪਾਈਤਾ ॥
Prof. Sahib Singhਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ।ਪਦ ਅਰਥ ਗੈਣ = {ਣਣੁ} ਆਕਾਸ਼।
SikhNet (Spanish)Sin el Esposo, no hay descanso; he buscado en todos los ámbitos.
ਆਪ ਕਮਾਣੈ ਵਿਛੁੜੀ; ਦੋਸੁ. ਨ ਕਾਹੂ ਦੇਣ ॥
aap kamaanai vichhurree; dos. na kaahoo den |
Sant Singh KhalsaMy own evil actions have kept me separate from Him; why should I accuse anyone else?
Manmohan SinghMy own evil actions have kept me away from the Lord. Why should I accuse others?
Manmohan Singh (Punjabi)ਮੇਰੇ ਨਿਜ ਦੇ ਮੰਦੇ ਅਮਲਾਂ ਨੇ ਮੈਨੂੰ ਸਾਹਿਬ ਨਾਲੋਂ ਪਰੇਡੇ ਰਖਿਆ ਹੋਇਆ ਹੈ। ਮੈਂ ਕਿਸੇ ਉਤੇ ਇਲਜਾਮ ਕਿਉਂ ਲਾਵਾਂ?
Fareedkot Teekaਪਰੰਤੂ ਦੋਸ ਕਿਸੀ ਕਉ ਨਹੀਂ ਦੇਣਾ ਕਿਉਂਕਿ ਅਪਨੇ ਕਰਮ ਕਰੇ ਅਨੁਸਾਰ ਵਿਛੜੀ ਹਾਂ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singh(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ।ਪਦ ਅਰਥ ਆਪ ਕਮਾਣੈ = ਆਪਣੇ ਕੀਤੇ ਕਰਮਾਂ ਅਨੁਸਾਰ। ਕਾਹੂ = ਕਿਸੇ (ਹੋਰ) ਨੂੰ।
SikhNet (Spanish)Nuestras propias acciones nos alejan del Señor; ¿por qué culpar a los demás?
ਕਰਿ ਕਿਰਪਾ ਪ੍ਰਭ ਰਾਖਿ ਲੇਹੁ; ਹੋਰੁ. ਨਾਹੀ ਕਰਣ ਕਰੇਣ ॥
kar kirapaa prabh raakh lehu; hor. naahee karan karen |
Sant Singh KhalsaBestow Your Mercy, God, and save me! No one else can bestow Your Mercy.
Manmohan SinghShow mercy, O Lord! and save me. There is no other bestower of mercy.
Manmohan Singh (Punjabi)ਰਹਿਮ ਧਾਰ, ਹੇ ਸੁਆਮੀ! ਤੇ ਮੇਰੀ ਰਖਿਆ ਕਰ। ਹੋਰਸ ਕੋਈ ਰਹਿਮਤ ਕਰਨ ਵਾਲਾ ਨਹੀਂ।
Fareedkot Teekaਤਾਂ ਤੇ ਹੇ ਪ੍ਰਭੂ! ਦਯਾ ਕਰ ਕੇ ਰਖ ਲੈ, ਔਰ ਕਰਣੇ ਕਰਾਉਣੇ ਵਾਲਾ ਕੋਈ ਨਹੀਂ॥
Prof. Sahib Singhਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ।ਪਦ ਅਰਥ ਪ੍ਰਭ = ਹੇ ਪ੍ਰਭੂ! ਕਰਣ ਕਰੇਣ = ਕਰਨ ਕਰਾਵਨ ਜੋਗਾ।
SikhNet (Spanish)Sé Compasivo, oh Señor, y sálvame; no tengo ningún mérito que abogue por mí.
ਹਰਿ ਤੁਧੁ ਵਿਣੁ. ਖਾਕੂ ਰੂਲਣਾ; ਕਹੀਐ ਕਿਥੈ. ਵੈਣ ॥
har tudh vin. khaakoo roolanaa; kaheeai kithai. vain |
Sant Singh KhalsaWithout You, Lord, we roll around in the dust. Unto whom should we utter our cries of distress?
Manmohan SinghWithout Thee, O God! it is to role in dust. To whom shall I narrate my wail of distress?
Manmohan Singh (Punjabi)ਤੇਰੇ ਬਾਝੋਂ, ਹੇ ਵਾਹਿਗੁਰੂ! ਮਿੱਟੀ ਵਿੱਚ ਰੁਲਣਾ ਹੈ। ਮੈਂ ਆਪਣੇ ਦੁਖੜੇ ਦੇ ਕੀਰਣੇ ਕੀਹਦੇ ਮੂਹਰੇ ਵਰਨਣ ਕਰਾਂ?
Fareedkot Teekaਹੇ ਹਰੀ! ਤੇਰੇ ਸੇ ਬਿਨਾਂ ਧੂਰ ਮੇਂ ਰੁਲਣਾ ਹੋਤਾ ਹੈ, ਅਪਨੇ ਦੁਖੋਂ ਕੇ ਬਚਨ ਕਿਸ ਪਾਸ ਕਹੀਏ॥
Prof. Sahib Singhਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ। (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ?ਪਦ ਅਰਥ ਹਰਿ = ਹੇ ਹਰੀ! ਖਾਕੂ = ਖ਼ਾਕ ਵਿਚ {ਲਫ਼ਜ਼ 'ਖਾਕੁ' ਤੋਂ 'ਖਾਕੂ'। ਵੇਖੋ 'ਗੁਰਬਾਣੀ ਵਿਆਕਰਣ}। ਕਹੀਐ = (ਅਸੀਂ ਜੀਵ) ਆਖੀਏ। ਵੈਣ = ਬਚਨ, ਤਰਲੇ, ਬੇਨਤੀਆਂ।
SikhNet (Spanish)Sin Ti, nos revolcamos en el polvo; sin Ti, no hay nadie a quien llevar nuestra súplica.
ਨਾਨਕ ਕੀ ਬੇਨੰਤੀਆ; ਹਰਿ ਸੁਰਜਨੁ. ਦੇਖਾ ਨੈਣ ॥੧॥
naanak kee benanteea; har surajan. dekhaa nain |1|
Sant Singh KhalsaThis is Nanak's prayer: "May my eyes behold the Lord, the Angelic Being." ||1||
Manmohan SinghNanak makes a supplication with mine eyes "may I see God, the Angelic Person"
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ "ਆਪਣੀਆਂ ਅੱਖਾਂ ਨਾਲ ਮੈਂ ਦੈਵੀ ਪੁਰਸ਼ ਵਾਹਿਗੁਰੂ ਨੂੰ ਵੇਖਾਂ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਏਹ ਬੇਨਤੀ ਹੈ ਕਿ ਹੇ ਹਰੀ (ਸੁਰਜਨੁ) ਚਤ੍ਰ ਤੇਰੇ ਕੋ ਨੇਤ੍ਰੋਂ ਸੇ ਦੇਖਤਾ ਰਹਾਂ, ਭਾਵ ਏਹ ਕਿ ਜਹਾਂ ਦ੍ਰਿਸਟੀ ਜਾਵੇ ਤੇਰੇ ਮੇਂ ਹੀ ਰਹੇ॥੧॥
Prof. Sahib Singh(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ ॥੧॥ਪਦ ਅਰਥ ਸੁਰਜਨੁ = ਉੱਤਮ ਪੁਰਖ। ਦੇਖਾ = ਦੇਖਾਂ, ਮੈਂ ਵੇਖਾਂ ॥੧॥
SikhNet (Spanish)Dice Nanak, yo oro para que con mis ojos pueda ver Tu Presencia Divina. (1)
ਜੀਅ ਕੀ ਬਿਰਥਾ. ਸੋ ਸੁਣੇ; ਹਰਿ ਸੰਮ੍ਰਿਥ ਪੁਰਖੁ ਅਪਾਰੁ ॥
jeea kee birathaa. so sune; har samrith purakh apaar |
Sant Singh KhalsaThe Lord hears the anguish of the soul; He is the All-powerful and Infinite Primal Being.
Manmohan SinghHe, who is the omnipotent and infinite Lord God, listens to the inner anguish.
Manmohan Singh (Punjabi)ਜੋ ਸਰਬ-ਸ਼ਕਤੀਵਾਨ ਤੇ ਬੇਅੰਤ ਵਾਹਿਗੁਰੂ ਸੁਆਮੀ ਹੈ, ਉਹ ਹੀ ਅੰਦਰਲੀ ਪੀੜਾ ਨੂੰ ਸਰਵਣ ਕਰਦਾ ਹੈ।
Fareedkot Teekaਹਰੀ ਜੋ ਸਮਰਥ ਪੁਰਖ ਅਪਾਰ ਹੈ, ਸੋ ਜੀਵ ਕੀ (ਬਿਰਥਾ) ਪੀੜਾ ਸੁਨਤਾ ਹੈ॥
Prof. Sahib Singhਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ।ਪਦ ਅਰਥ ਜੀਅ ਕੀ = ਜਿੰਦ ਦੀ। ਬਿਰਥਾ = {व्यथा} ਪੀੜਾ। ਸੰਮ੍ਰਿਥ = {समर्थ} ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਪੁਰਖੁ = ਸਭ ਵਿਚ ਵਿਆਪਕ।
SikhNet (Spanish)Él, el Señor Poderoso e Infinito, escucha la historia de nuestro dolor interior.
ਮਰਣਿ ਜੀਵਣਿ ਆਰਾਧਣਾ; ਸਭਨਾ ਕਾ ਆਧਾਰੁ ॥
maran jeevan aaraadhanaa; sabhanaa kaa aadhaar |
Sant Singh KhalsaIn death and in life, worship and adore the Lord, the Support of all.
Manmohan SinghIn death and life meditate on Him who is the mainstay of all.
Manmohan Singh (Punjabi)ਮੌਤ ਅਤੇ ਜਿੰਦਗੀ ਅੰਦਰ ਉਸ ਦਾ ਸਿਮਰਣ ਕਰ, ਜੋ ਸਾਰਿਆਂ ਦਾ ਆਸਰਾ ਹੈ।
Fareedkot Teekaਸਰਬ ਜੀਵੋਂ ਕਾ ਜੋ ਮਰਣ ਜੀਵਣ ਕਾਲ ਮੇਂ ਆਸਰਾ ਹੈ, ਸੋ ਅਰਾਧਨਾ ਕਰੀਏ॥
Prof. Sahib Singhਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ।ਪਦ ਅਰਥ ਮਰਣਿ ਜੀਵਣਿ = ਸਾਰੀ ਉਮਰ। ਆਧਾਰੁ = ਆਸਰਾ।
SikhNet (Spanish)Medita entonces en Él, en la vida y en la muerte, porque Él es el Asta Principal de todos.