ੴ

ਸਿੱਖਬਾਣੀ · SikhBani

ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥

chitvau chitav sarab sukh paavau aagai bhaavau ki na bhaavau
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 401 · 12 lines
Translations

ਆਸਾ ਘਰੁ ੯ ਮਹਲਾ ੫ ॥

aasaa ghar 9 mahalaa 5 |

Sant Singh KhalsaAasaa, Ninth House, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਚਿਤਵਉ ਚਿਤਵਿ. ਸਰਬ ਸੁਖ ਪਾਵਉ; ਆਗੈ ਭਾਵਉ. ਕਿ ਨ ਭਾਵਉ ॥

chitvau chitav. sarab sukh paavau; aagai bhaavau. ki na bhaavau |

Sant Singh KhalsaContemplating Him within my consciousness, I obtain total peace; but hereafter, will I be pleasing to Him or not?
Manmohan SinghWithin my mind I meditate on the Lord and attain all peace but I know not if hereafter I shall be pleasing to Him or not.
Manmohan Singh (Punjabi)ਆਪਣੇ ਮਨ ਵਿੱਚ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਸਾਰਾ ਆਰਾਮ ਪਾਉਂਦਾ ਹਾਂ। ਮੈਂ ਨਹੀਂ ਜਾਣਦਾ ਕਿ ਅੱਗੇ ਮੈਂ ਉਸ ਨੂੰ ਚੰਗਾ ਲੱਗਾਗਾ ਕਿ ਨਹੀਂ।
Fareedkot Teekaਮੈਂ ਠਾਕੁਰ ਕਾ ਚਿੰਤਨ ਕਰਤਾ ਹੂੰ ਚਿੰਤਨ ਸੇ ਸਰਬ ਸੁਖ ਪਾਵੋਂਗਾ। ਪਰੰਤੂ ਯਹਿ ਮੈਨੂੰ ਮਲੂਮ ਨਹੀਂ ਕਿ ਆਗੇ ਮੇਰਾ ਚਿੰਤਨ ਠਾਕੁਰੁ ਕੋ ਭਾਵੈਗਾ ਯਾ ਨਹੀਂ॥
Prof. Sahib Singhਮੈਂ (ਸਦਾ) ਚਾਹੁੰਦਾ (ਤਾਂ ਇਹ) ਹਾਂ ਕਿ ਪਰਮਾਤਮਾ ਦਾ ਸਿਮਰਨ ਕਰ ਕੇ (ਉਸ ਪਾਸੋਂ) ਮੈਂ ਸਾਰੇ ਸੁਖ ਹਾਸਲ ਕਰਾਂ (ਪਰ ਮੈਨੂੰ ਇਹ ਪਤਾ ਨਹੀਂ ਹੈ ਕਿ ਇਹ ਤਾਂਘ ਕਰ ਕੇ) ਮੈਂ ਪ੍ਰਭੂ ਦੀ ਹਜ਼ੂਰੀ ਵਿਚ ਚੰਗਾ ਲੱਗ ਰਿਹਾ ਜਾਂ ਨਹੀਂ।

ਪਦ ਅਰਥ ਚਿਤਵਉ = ਮੈਂ ਚਾਹੁੰਦਾ ਹਾਂ, ਚਿਤਵਉਂ। ਚਿਤਵਿ = ਸਿਮਰ ਕੇ। ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਭਾਵਉ = ਮੈਂ ਪਸੰਦ ਹਾਂ, ਭਾਵਉਂ।

SikhNet (Spanish)Contemplando a mi Señor obtengo toda la Paz, pero no sé si mi Señor está complacido conmigo.

ਏਕੁ ਦਾਤਾਰੁ. ਸਗਲ ਹੈ ਜਾਚਿਕ; ਦੂਸਰ ਕੈ ਪਹਿ ਜਾਵਉ ॥੧॥

ek daataar. sagal hai jaachik; doosar kai peh jaavau |1|

Sant Singh KhalsaThere is only One Giver; all others are beggars. Who else can we turn to? ||1||
Manmohan SinghThere is but One Donor all others are beggars Hence to whom else should I go a begging
Manmohan Singh (Punjabi)ਕੇਵਲ ਇਕੋ ਹੀ ਦਾਤਾ ਹੈ ਹੋਰ ਸਾਰੇ ਮੰਗਤੇ ਹਨ। ਹੋਰ ਕਿਸ ਦੇ ਕੋਲ ਮੈਂ ਮੰਗਣ ਜਾਵਾ?
Fareedkot Teekaਇਕ ਅਕਾਲ ਪੁਰਖ ਹੀ ਦਾਤਾ ਹੈ ਅਪਰ ਸਰਬ ਜਾਚਕ ਹੈਂ, ਤੌ ਦੂਸਰੇ ਕਿਸ ਪਾਸ ਜਾਊਂ, ਭਾਵ ਯਹ ਕਿ ਮੈਂ ਠਾਕੁਰ ਹੀ ਸੇ ਮਾਂਗੂੰਗਾ॥੧॥
Prof. Sahib Singh(ਕੋਈ ਸੁਖ ਆਦਿਕ ਮੰਗਣ ਵਾਸਤੇ) ਮੈਂ ਕਿਸੇ ਹੋਰ ਪਾਸ ਜਾ ਭੀ ਨਹੀਂ ਸਕਦਾ, ਕਿਉਂਕਿ ਦਾਤਾਂ ਦੇਣ ਵਾਲਾ ਸਿਰਫ਼ ਇਕ ਪਰਮਾਤਮਾ ਹੈ ਤੇ ਸ੍ਰਿਸ਼ਟੀ (ਉਸ ਦੇ ਦਰ ਤੋਂ) ਮੰਗਣ ਵਾਲੀ ਹੈ ॥੧॥

ਪਦ ਅਰਥ ਸਗਲ = ਸਾਰੀ ਸ੍ਰਿਸ਼ਟੀ। ਜਾਚਿਕ = ਮੰਗਣ ਵਾਲੀ। ਕੈ ਪਹਿ = ਕਿਸ ਦੇ ਪਾਸ? ॥੧॥

SikhNet (Spanish)Solamente hay un Señor Magnánimo, y el mundo entero pide a Su Puerta; así ¿para qué voy con otro? (1)

ਹਉ ਮਾਗਉ ਆਨ; ਲਜਾਵਉ ॥

hau maagau aan; lajaavau |

Sant Singh KhalsaWhen I beg from others, I am ashamed.
Manmohan SinghWhen I beg others I feel ashamed.
Manmohan Singh (Punjabi)ਹੋਰਨਾ ਪਾਸੋਂ ਮੰਗਦਿਆਂ ਮੈਨੂੰ ਸ਼ਰਮ ਆਉਂਦੀ ਹੈ।
Fareedkot Teekaਮੈਂ ਪਰਮੇਸ੍ਵਰ ਕੋ ਛੋਡ ਕਰ ਔਰੁ ਸੇ ਮਾਂਗਤਾ ਲਜਿਤ ਹੋਤਾ ਹੂੰ॥
Prof. Sahib Singhਜਦੋਂ ਮੈਂ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਪਾਸੋਂ ਮੰਗਦਾ ਹਾਂ ਤਾਂ ਸ਼ਰਮਾਂਦਾ ਹਾਂ,

ਪਦ ਅਰਥ ਹਉ = ਮੈਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਆਨ = {अन्य} ਕੋਈ ਹੋਰ। ਲਜਾਵਉ = ਲਜਾਵਉਂ, ਮੈਂ ਸ਼ਰਮਾਂਦਾ ਹਾਂ।

SikhNet (Spanish)Estoy avergonzado cuando le pido a otro,

ਸਗਲ ਛਤ੍ਰਪਤਿ ਏਕੋ ਠਾਕੁਰੁ; ਕਉਨੁ ਸਮਸਰਿ ਲਾਵਉ ॥੧॥ ਰਹਾਉ ॥

sagal chhatrapat eko tthaakur; kaun samasar laavau |1| rahaau |

Sant Singh KhalsaThe One Lord Master is the Supreme King of all; who else is equal to Him? ||1||Pause||
Manmohan SinghOnly one Lord is the Monarch of all whom else should I deem equal to Him? Pause.
Manmohan Singh (Punjabi)ਇੱਕੋ ਸਾਹਿਬ ਹੀ ਸਾਰਿਆਂ ਦਾ ਪਾਤਸ਼ਾਹ ਹੈ। ਹੋਰ ਕਿਸ ਨੂੰ ਮੈਂ ਉਸ ਦੇ ਬਰਾਬਰ ਖਿਆਲ ਕਰਾਂ? ਠਹਿਰਾਉ।
Fareedkot Teekaਕਿਉਂਕਿ ਸਭ ਕਾ (ਛਤ੍ਰਪਤਿ) ਚਕ੍ਰਵਰਤੀ ਏਕ ਠਾਕੁਰ ਹੈ, ਤਿਸ ਕੇ ਸਮਾਨ ਕਿਸ ਕੋ ਲਗਾਉਂ ਅਰਥਾਤ ਤਿਸ ਕੇ ਸਮਾਨ ਕੋਈ ਨਹੀਂ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਇਕ ਮਾਲਕ-ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ, ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖ਼ਿਆਲ ਨਹੀਂ ਕਰ ਸਕਦਾ ॥੧॥ ਰਹਾਉ ॥

ਪਦ ਅਰਥ ਛਤ੍ਰਪਤਿ = ਰਾਜਾ। ਠਾਕੁਰੁ = ਮਾਲਕ-ਪ੍ਰਭੂ। ਸਮਸਰਿ = ਬਰਾਬਰ। ਲਾਵਉ = ਲਾਵਉਂ, ਮੈਂ ਗਿਣਾਂ, ਮੈਂ ਮਿਥਾਂ ॥੧॥ ਰਹਾਉ ॥

SikhNet (Spanish)pues solamente hay un Señor de todos. ¿Quién más se puede igualar a Él? (1-Pausa)

ਊਠਉ ਬੈਸਉ. ਰਹਿ ਭਿ, ਨ ਸਾਕਉ; ਦਰਸਨੁ ਖੋਜਿ ਖੋਜਾਵਉ ॥

aootthau baisau. reh bhi, na saakau; darasan khoj khojaavau |

Sant Singh KhalsaStanding up and sitting down, I cannot live without Him. I search and search for the Blessed Vision of His Darshan.
Manmohan SinghStanding and sitting I cannot live without Him I search for the way to His vision.
Manmohan Singh (Punjabi)ਖਲੋਦਿਆਂ ਅਤੇ ਬਹਿੰਗਦਿਆਂ ਮੈਂ ਉਸ ਦੇ ਬਗੈਰ ਰਹਿ ਨਹੀਂ ਸਕਦਾ। ਉਸ ਦੇ ਦੀਦਾਰ ਦੇ ਰਸਤੇ ਦੀ ਭਾਲ ਮੈਂ ਕਰਦਾ ਹਾਂ।
Fareedkot Teekaਉਠਤਾ ਬੈਠਤਾ ਭੀ ਦਰਸਨ ਦਾ (ਖੋਜਿ) ਰਸਤਾ ਢੂੰਢਤਾ ਹੂੰ। ਕਿਸੀ ਪ੍ਰਕਾਰ ਭੀ ਭਜਨ ਸੇ ਬਿਨਾਂ ਰਹਿ ਨਹੀਂ ਸਕਤਾ ਹੂੰ॥
Prof. Sahib Singh(ਪਰਮਾਤਮਾ ਦਾ ਦਰਸ਼ਨ ਕਰਨ ਲਈ) ਮੈਂ ਉੱਠਦਾ ਹਾਂ (ਹੰਭਲਾ ਮਾਰਦਾ ਹਾਂ, ਫਿਰ) ਬਹਿ ਜਾਂਦਾ ਹਾਂ, (ਪਰ ਦਰਸ਼ਨ ਕਰਨ ਤੋਂ ਬਿਨਾ) ਰਹਿ ਭੀ ਨਹੀਂ ਸਕਦਾ, ਮੁੜ ਖੋਜ ਖੋਜ ਕੇ ਦਰਸ਼ਨ ਭਾਲਦਾ ਹਾਂ।

ਪਦ ਅਰਥ ਬੈਸਉ = ਬੈਸਉਂ, ਮੈਂ ਬਹਿ ਜਾਂਦਾ ਹਾਂ। ਖੋਜਿ = ਖੋਜ ਕੇ।

SikhNet (Spanish)Sin descanso busco Su Visión, pues no puedo vivir sin Él;

ਬ੍ਰਹਮਾਦਿਕ ਸਨਕਾਦਿਕ. ਸਨਕ ਸਨੰਦਨ, ਸਨਾਤਨ ਸਨਤਕੁਮਾਰ; ਤਿਨੑ ਕਉ. ਮਹਲੁ ਦੁਲਭਾਵਉ ॥੨॥

brahamaadik sanakaadik. sanak sanandan, sanaatan sanatakumaar; tina kau. mehal dulabhaavau |2|

Sant Singh KhalsaEven Brahma and the sages Sanak, Sanandan, Sanaatan and Sanat Kumar, find it difficult to obtain the Mansion of the Lord's Presence. ||2||
Manmohan SinghThe God like Brahma and hermits like Sanak Sanandan Sanatan and Sanat Kumar for them the Lord's presence is difficult to obtain.
Manmohan Singh (Punjabi)ਬ੍ਰਹਮਾਂ ਵਰਗੇ ਦੇਵਤੇ ਅਤੇ ਸਨਕ, ਸਲੱਦਨ, ਸਨਾਤਨ ਤੇ ਸਨਤ ਕੁਮਾਰ ਵਰਗੇ ਰਿਸ਼ੀ, ਉਨ੍ਹਾਂ ਲਈ ਸਾਹਿਬ ਦੀ ਹਜ਼ੂਰੀ ਦੀ ਪਰਾਪਤੀ ਦੁਰਲਭ ਹੈ।
Fareedkot Teekaਕੈਸਾ ਹੈ ਦਰਸ੍ਨ ਜੋ ਬ੍ਰਹਮਾਦਿਕ ਤੀਨੋ ਦੇਵਤਾ ਔਰੁ ਸਨਕਾਦਿਕ ਅਰਥਾਤ ਸਨਕ, ਸਨੰਦਨ, ਸਨਾਤਨ, ਸਨਤਕਮਾਰਿ ਔ ਅਪਰ ਸਿਧਿ ਮੁਨਿ ਤਿਨ ਕੋ ਭੀ (ਮਹਲੁ) ਸ੍ਵਰੂਪ ਦੁਲਭ ਹੈ॥੨॥
Prof. Sahib Singh(ਮੈਂ ਕਿਸ ਦਾ ਵਿਚਾਰਾ ਹਾਂ?) ਪਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਭੀ ਦੁਰਲੱਭ ਹੀ ਰਿਹਾ ਜੋ ਬ੍ਰਹਮਾ ਵਰਗੇ (ਵੱਡੇ ਵੱਡੇ ਦੇਵਤਾ ਮੰਨੇ ਗਏ) ਜੋ ਸਨਕ ਵਰਗੇ-ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾ ਦੇ ਪੁੱਤਰ ਅਖਵਾਏ) ॥੨॥

ਪਦ ਅਰਥ ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ = ਇਹ ਚਾਰੇ ਬ੍ਰਹਮਾ ਦੇ ਪੁੱਤਰ ਹਨ। ਮਹਲੁ = ਪਰਮਾਤਮਾ ਦਾ ਟਿਕਾਣਾ। ਦੁਲਭਾਵਉ = ਦੁਲੱਭ, ਦੁਰਲੱਭ ॥੨॥

SikhNet (Spanish)aun Brahma y sus hijos encontraron difícil alcanzar Su Mansión. (2)

ਅਗਮ ਅਗਮ ਆਗਾਧਿ ਬੋਧ; ਕੀਮਤਿ ਪਰੈ ਨ ਪਾਵਉ ॥

agam agam aagaadh bodh; keemat parai na paavau |

Sant Singh KhalsaHe is unapproachable and unfathomable; His wisdom is deep and profound; His value cannot be appraised.
Manmohan Singhthe Lord is unapproachable Infinite and of Unfathomable wisdom and I cannot ascertain His inestimable worth.
Manmohan Singh (Punjabi)ਸਾਹਿਬ ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਸਿਆਣਪ ਵਾਲਾ ਹੈ। ਉਸ ਦੇ ਬੇਇਨਤਹਾ ਮੁੱਲ ਨੂੰ ਮੈਂ ਪਾ ਨਹੀਂ ਸਕਦਾ।
Fareedkot Teekaਅਸਮਦਾਦਿਕ ਜੀਵੋਂ ਤੇ ਜੋ ਅਗਮ ਹੈ ਬ੍ਰਹਮਾਦਿਕ ਤਿਨ ਤੇ ਭੀ ਹਰੀ ਅਗਮ ਹੈ, ਪੁਨਃ ਜਿਸ ਕਾ (ਬੋਧ) ਗ੍ਯਾਨ (ਆਗਾਧਿ) ਅਥਾਹ ਹੈ ਜਿਸ ਕੀ ਕੀਮਤਿ ਪਾਵਉ ਤਾਂ ਵੀ ਨਹੀਂ ਪਾਈ ਜਾਤੀ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਉਹ ਇਕ ਅਥਾਹ ਸਮੁੰਦਰ ਹੈ ਜਿਸ ਦੀ ਡੂੰਘਾਈ ਦੀ ਸੂਝ ਨਹੀਂ ਪੈ ਸਕਦੀ, ਉਸ ਦੀ ਕੀਮਤ ਨਹੀਂ ਪੈ ਸਕਦੀ, ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ।

ਪਦ ਅਰਥ ਅਗਮ = ਅਪਹੁੰਚ। ਅਗਾਧਿ = ਅਥਾਹ। ਬੋਧ = ਸੂਝ। ਪਰੈ ਨ = ਨਹੀਂ ਪੈ ਸਕਦੀ। ਨ ਪਾਵਉ = ਮੈਂ ਪਾ ਨਹੀਂ ਸਕਦਾ।

SikhNet (Spanish)El Señor es Inalcanzable, Insondable y de Infinita Sabiduría, y yo no puedo ponerle valor o precio alguno;

ਤਾਕੀ ਸਰਣਿ. ਸਤਿ ਪੁਰਖ ਕੀ; ਸਤਿਗੁਰੁ ਪੁਰਖੁ ਧਿਆਵਉ ॥੩॥

taakee saran. sat purakh kee; satigur purakh dhiaavau |3|

Sant Singh KhalsaI have taken to the Sanctuary of the True Lord, the Primal Being, and I meditate on the True Guru. ||3||
Manmohan SinghHis protection that of the True Person I have sought and I think of the potent True Guru.
Manmohan Singh (Punjabi)ਉਸ ਦੀ, ਉਸ ਸੱਚੇ ਪੁਰਸ਼ ਦੀ ਪਨਾਹ ਮੈਂ ਲਈ ਹੈ ਅਤੇ ਮੈਂ ਸਮਰੱਥ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ।
Fareedkot Teekaਤਾਂ ਤੇ ਮੈਨੇ ਸਤ ਪੁਰਖੁ ਸਤਗੁਰੋਂ ਕੀ ਸਰਣ (ਤਾਕੀ) ਦੇਖ ਲਈ ਹੈ ਅਰਥਾਤ ਨਿਸਚੈ ਕਰੀ ਹੈ ਔਰ ਤਿਨੀ ਸਤਗੁਰੁ ਪੁਰਖੋਂ ਕਾ ਧ੍ਯਾਵਨਾ ਕਰਤਾ ਹੂੰ॥੩॥
Prof. Sahib Singh(ਉਸ ਦੇ ਦਰਸ਼ਨ ਦੀ ਖ਼ਾਤਰ) ਮੈਂ ਗੁਰੂ ਮਹਾਪੁਰਖ ਦੀ ਸਰਨ ਤੱਕੀ ਹੈ, ਮੈਂ ਸਤਿਗੁਰੂ ਦਾ ਆਰਾਧਨ ਕਰਦਾ ਹਾਂ ॥੩॥

ਪਦ ਅਰਥ ਤਾਕੀ = ਤੱਕੀ। ਧਿਆਵਉ = ਮੈਂ ਧਿਆਨ ਧਰਦਾ ਹਾਂ ॥੩॥

SikhNet (Spanish)así que busqué el Refugio del Verdadero Espíritu Divino, mi Guru, y en Él medito. (3)

ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ; ਕਾਟਿਓ ਬੰਧੁ ਗਰਾਵਉ ॥

bheo kripaal deaal prabh tthaakur; kaattio bandh garaavau |

Sant Singh KhalsaGod, the Lord Master, has become kind and compassionate; He has cut the noose of death away from my neck.
Manmohan SinghThe Lord Master has become kind and compassionate He has snapped the noose around my neck.
Manmohan Singh (Punjabi)ਸੁਆਮੀ ਮਾਲਕ ਮਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ। ਉਸ ਨੇ ਮੇਰੀ ਗਰਦਨ ਦੁਆਲੇ ਦੀ ਫਾਹੀ ਕੱਟ ਛੱਡੀ ਹੈ।
Fareedkot Teekaਜਬ ਸਤਗੁਰੋਂ ਕੀ ਸੇਵਾ ਸੇ ਦ੍ਯਾਲ ਠਾਕੁਰ ਪ੍ਰਭੂ ਕ੍ਰਿਪਾਲ ਹੂਆ, ਤਬ ਮੇਰੇ ਗਲੇ ਸੇ ਅਗਯਾਨ ਬੰਧਨ ਕਾਟ ਦੀਆ ਹੈ॥
Prof. Sahib Singhਜਿਸ ਮਨੁੱਖ ਉਤੇ ਠਾਕੁਰ-ਪ੍ਰਭੂ ਦਇਆਵਾਨ ਹੁੰਦਾ ਹੈ ਉਸ ਦੇ ਗਲੋਂ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ।

ਪਦ ਅਰਥ ਗਰਾਵਉ = ਗਲੇ ਤੋਂ।

SikhNet (Spanish)Mi Señor, el Maestro Compasivo, fue Misericordioso conmigo y arrancó las ataduras que me estaban estrangulando.

ਕਹੁ ਨਾਨਕ. ਜਉ ਸਾਧਸੰਗੁ ਪਾਇਓ; ਤਉ ਫਿਰਿ. ਜਨਮਿ ਨ ਆਵਉ ॥੪॥੧॥੧੨੧॥

kahu naanak. jau saadhasang paaeo; tau fir. janam na aavau |4|1|121|

Sant Singh KhalsaSays Nanak, now that I have obtained the Saadh Sangat, the Company of the Holy, I shall not have to be reincarnated again. ||4||1||121||
Manmohan SinghSays Nanak now when I have obtained the society of saints then I shall not be born again.
Manmohan Singh (Punjabi)ਗੁਰੂ ਜੀ ਆਖਦੇ ਹਨ, ਹੁਣ ਜਦ ਮੈਨੂੰ ਸਤਿਸੰਗਤ ਪਰਾਪਤ ਹੋ ਗਈ ਹੈ, ਤਦ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਮੈਨੇ ਸਾਧੋਂ ਕਾ ਸਤਸੰਗ ਪਾਯਾ ਤਬ ਫਿਰ ਮੈਂ ਜਨਮੋਂ ਮੇਂ☬ਨਹੀਂ ਆਵੋਂਗਾ॥੪॥੧॥੧੨੧॥☬ਬੇਨਤੀ:
Prof. Sahib Singhਨਾਨਕ ਆਖਦਾ ਹੈ- ਜੇ ਮੈਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਏ, ਤਦੋਂ ਹੀ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ (ਜਨਮਾਂ ਦੇ ਗੇੜ ਤੋਂ ਬਚ ਸਕਾਂਗਾ) ॥੪॥੧॥੧੨੧॥

ਪਦ ਅਰਥ ਜਉ = ਜਦੋਂ। ਨ ਆਵਉ = ਆਵਉਂ, ਮੈਂ ਨਹੀਂ ਆਉਂਦਾ ॥੪॥੧॥੧੨੧॥

* ਨੋਟ: ਇਹ ਸ਼ਬਦ ਤੋਂ ਘਰੁ ੯ ਦਾ ਨਵਾਂ ਸੰਗ੍ਰਹ ਸ਼ੁਰੂ ਹੋਇਆ ਹੈ। ਤਾਹੀਏਂ ਛੋਟਾ ਅੰਕ ੧ ਨਵਾਂ ਚੱਲਿਆ ਹੈ।

SikhNet (Spanish)Dice Nanak, cuando me acerqué a la Sociedad de los Santos, ya no fui colocado en un vientre de nuevo. (4-1-121)
Answers quote the Granth verbatim with Ang citations. AI commentary is not Gurbani and not a religious ruling.