ੴ

ਸਿੱਖਬਾਣੀ · SikhBani

ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥

antar gaavau baahar gaavau gaavau jaag savaaree
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 401 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਅੰਤਰਿ ਗਾਵਉ. ਬਾਹਰਿ ਗਾਵਉ; ਗਾਵਉ ਜਾਗਿ ਸਵਾਰੀ ॥

antar gaavau. baahar gaavau; gaavau jaag savaaree |

Sant Singh KhalsaInwardly, I sing His Praises, and outwardly, I sing His Praises; I sing His Praises while awake and asleep.
Manmohan SinghI sing God's praises at home I sing them abroad I sing God's praises awaking and in sleep.
Manmohan Singh (Punjabi)ਘਰ ਅੰਦਰ ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਘਰੋਂ ਪਰੇਡੇ ਮੈਂ ਉਸ ਨੂੰ ਗਾਉਂਦਾ ਹਾਂ। ਜਾਗਦਿਆਂ ਅਤੇ ਸੁੱਤਿਆਂ ਭੀ ਮੈਂ ਹਰੀ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਅੰਤ੍ਰ ਗਾਵਤਾ ਹੂੰ ਅਰੁ ਬਾਹਰ ਗਾਵਤਾ ਹੂੰ ਜਾਗਦਾ ਔਰ ਸੌਂਦਾ ਪੁਨਃ ਗਾਵਤਾ ਹੂੰ॥
Prof. Sahib Singhਹੁਣ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਂਦਾ ਹਾਂ, ਬਾਹਰ ਦੁਨੀਆ ਨਾਲ ਵਰਤਨ-ਵਿਹਾਰ ਕਰਦਾ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਰੱਖਦਾ ਹਾਂ, ਸੌਣ ਵੇਲੇ ਭੀ ਤੇ ਜਾਗ ਕੇ ਭੀ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ।੧।

ਪਦ ਅਰਥ ਗਾਵਉ = ਮੈਂ ਗਾਂਦਾ ਹਾਂ। ਜਾਗਿ = ਜਾਗ ਕੇ। ਸਵਾਰੀ = ਸੌਣ ਵੇਲੇ।

SikhNet (Spanish)Canto las Alabanzas de mi Señor en donde sea que esté, dormido o despierto;

ਸੰਗਿ ਚਲਨ ਕਉ. ਤੋਸਾ ਦੀਨੑਾ; ਗੋਬਿੰਦ ਨਾਮ ਕੇ ਬਿਉਹਾਰੀ ॥੧॥

sang chalan kau. tosaa deenaa; gobind naam ke biauhaaree |1|

Sant Singh KhalsaI am a trader in the Name of the Lord of the Universe; He has given it to me as my supplies, to carry with me. ||1||
Manmohan SinghI am the dealer in the Lord's Name He has given me the viaticum of His Name to carry with me.
Manmohan Singh (Punjabi)ਮੈਂ ਸੁਆਮੀ ਦੇ ਨਾਮ ਦਾ ਵਣਜਾਰਾ ਹਾਂ। ਨਾਲ ਲੈ ਚੱਲਣ ਲਈ, ਉਸ ਨੇ ਮੈਨੂੰ ਆਪਣੇ ਨਾਮ ਦਾ ਸਫਰ-ਖਰਚ ਦਿੱਤਾ ਹੈ।
Fareedkot Teekaਪ੍ਰਲੋਕ ਮੇਂ ਸੰਗ ਲੈ ਚਲਨ ਕੋ ਗੁਰੂ ਨੇ ਨਾਮ ਹੀ ਖਰਚ ਦੀਆ ਹੈ। ਹੇ ਗੋਬਿੰਦ! ਅਬ ਹਮ ਤੇਰੇ ਨਾਮ ਕੇ ਬ੍ਯੋਪਾਰੀ ਹੈਂ ਅਰਥਾਤ ਆਪ ਜਪਤੇ ਹੈਂ ਔਰੋਂ ਸੇ ਜਪਾਉਤੇ ਹੈਂ॥੧॥
Prof. Sahib Singhਪਰਮਾਤਮਾ ਦੇ ਨਾਮ ਦੇ ਵਣਜਾਰੇ ਸਤਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ (ਪਰਮਾਤਮਾ ਦਾ ਨਾਮ) ਸਫ਼ਰ-ਖ਼ਰਚ (ਵਜੋਂ) ਦਿੱਤਾ ਹੈ ॥੧॥

ਪਦ ਅਰਥ ਸੰਗਿ = ਨਾਲ। ਕਉ = ਵਾਸਤੇ। ਤੋਸਾ = ਰਾਹ ਦਾ ਖ਼ਰਚ। ਬਿਉਹਾਰੀ = ਵਣਜਾਰੇ ॥੧॥

SikhNet (Spanish)sí, el Señor me ha bendecido con este sustento en el camino, así sólo me relaciono con el Naam,

ਅਵਰ ਬਿਸਾਰੀ ਬਿਸਾਰੀ ॥

avar bisaaree bisaaree |

Sant Singh KhalsaI have forgotten and forsaken other things.
Manmohan SinghOther things I have completely forgotten
Manmohan Singh (Punjabi)ਹੋਰ ਵਸਤੂਆਂ ਮੈਂ ਪੁਰੀ ਤਰ੍ਹਾਂ ਭੁਲਾ ਛੱਡੀਆਂ ਹਨ।
Fareedkot Teekaਜੋ ਬਿਖ੍ਯ ਆਰੀ ਕੇ ਸਮਾਨ ਸੁਭ ਗੁਨੋਂ ਕੇ ਕਾਟਨੇ ਹਾਰੇ ਥੇ, ਹੇ ਅਕਾਲ ਪੁਰਖ! ਤੇਰੇ ਸੇ ਬਿਨਾਂ ਤਿਨੋਂ ਕੀ ਪ੍ਰੀਤਿ ਮੈਨੇ ਬਿਸਾਰ ਦੀ ਹੈ॥
Prof. Sahib Singh(ਪਰਮਾਤਮਾ ਤੋਂ ਬਿਨਾ) ਕੋਈ ਹੋਰ ਓਟ ਮੈਂ ਉੱਕਾ ਹੀ ਭੁਲਾ ਦਿੱਤੀ ਹੈ।

ਪਦ ਅਰਥ ਅਵਰ = ਹੋਰ (ਓਟ)। ਬਿਸਾਰੀ = ਮੈਂ ਭੁਲਾ ਦਿੱਤੀ ਹੈ।

SikhNet (Spanish)el Nombre del Señor y todo lo demás lo he dejado atrás en mi vida. (1)

ਨਾਮ ਦਾਨੁ ਗੁਰਿ ਪੂਰੈ ਦੀਓ; ਮੈ ਏਹੋ ਆਧਾਰੀ ॥੧॥ ਰਹਾਉ ॥

naam daan gur poorai deeo; mai eho aadhaaree |1| rahaau |

Sant Singh KhalsaThe Perfect Guru has given me the Gift of the Naam; this alone is my Support. ||1||Pause||
Manmohan SinghThe Perfect Guru has given me the Name's gift this alone is my support. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਮੇਰਾ ਆਸਰਾ ਕੇਵਲ ਇਹ ਹੀ ਹੈ। ਠਹਿਰਾਉ।
Fareedkot Teekaਗੁਰ ਪੂਰੇ ਨੇ ਨਾਮ ਕਾ ਦਾਨ ਦੀਆ ਹੈ, ਸੋ ਮੁਝੇ ਏਕ ਤੇਰੇ ਨਾਮ ਹੀ ਕਾ ਅਧਾਰ ਹੋ ਰਹਾ ਹੈ॥੧॥ ਰਹਾਉ ॥
Prof. Sahib Singhਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ (ਦੀ) ਦਾਤ ਦਿੱਤੀ ਹੈ, ਮੈਂ ਇਸੇ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਗੁਰਿ = ਗੁਰੂ ਨੇ। ਆਧਾਰੀ = ਆਸਰਾ ॥੧॥ ਰਹਾਉ ॥

SikhNet (Spanish)El Guru Perfecto me dio el Regalo del Naam, sólo esto es mi Soporte. (1-Pausa)

ਦੂਖਨਿ ਗਾਵਉ. ਸੁਖਿ ਭੀ ਗਾਵਉ; ਮਾਰਗਿ ਪੰਥਿ ਸਮੑਾਰੀ ॥

dookhan gaavau. sukh bhee gaavau; maarag panth samaaree |

Sant Singh KhalsaI sing His Praises while suffering, and I sing His Praises while I am at peace as well. I contemplate Him while I walk along the Path.
Manmohan SinghIn woe I sing Lord's praises and in weal I sing them as well On my way in the journey I remember Him.
Manmohan Singh (Punjabi)ਗਮੀ ਵਿੱਚ ਮੈਂ ਸੁਆਮੀ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹਾਂ, ਖੁਸ਼ੀ ਵਿੱਚ ਭੀ ਮੈਂ ਉਨ੍ਹਾਂ ਨੂੰ ਅਲਾਪਦਾ ਹਾਂ ਅਤੇ ਆਪਣੇ ਰਸਤੇ ਉਤੇ ਸਫਰ ਵਿੱਚ ਮੈਂ ਉਨ੍ਹਾਂ ਨੂੰ ਚੇਤੇ ਕਰਦਾ ਹਾਂ।
Fareedkot Teekaਦੁਖੋਂ ਮੇਂ ਗਾਉਤਾ ਹੂੰ, ਸੁਖੋਂ ਮੇਂ ਭੀ ਗਾਉਤਾ ਹੂੰ, ਕਠਨ ਔਰ ਸੁਗਮ ਰਸਤੇ ਮੇਂ ਚਲਤੇ ਭੀ ਸਿਮਰਨ ਕਰ ਗਾਉਤਾ ਹੂੰ; ਵਾ ਸੰਸਾਰ ਕਾ ਮਾਰਗ ਛੋਡ ਕਰ ਗੁਰਮੁਖੀ ਰਸ੍ਤੇ ਪਰ ਨਾਮ ਕਾ ਸਿਮਰਨ ਕਰ ਗਾਉਤਾ ਹੂੰ॥
Prof. Sahib Singhਹੁਣ ਮੈਂ ਦੁੱਖਾਂ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਸੁਖ ਵਿਚ ਭੀ ਗਾਂਦਾ ਹਾਂ, ਰਸਤੇ ਤੁਰਦਾ ਭੀ (ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿਚ) ਸੰਭਾਲੀ ਰੱਖਦਾ ਹਾਂ।੨।

ਪਦ ਅਰਥ ਦੂਖਨਿ = ਦੁੱਖਾਂ ਵਿਚ। ਸੁਖਿ = ਸੁਖ ਵਿਚ। ਮਾਰਗਿ = ਰਸਤੇ ਤੇ। ਪੰਥਿ = ਰਾਹ ਵਿਚ। ਸਮ੍ਹ੍ਹਾਰੀ = ਮੈਂ (ਹਿਰਦੇ ਵਿਚ) ਸੰਭਾਲਦਾ ਹਾਂ।

SikhNet (Spanish)Canto Sus Alabanzas en las buenas y en las malas; sí, Lo mantengo siempre en mi mente y en mi corazón y camino

ਨਾਮ ਦ੍ਰਿੜੁ ਗੁਰਿ. ਮਨ ਮਹਿ ਦੀਆ; ਮੋਰੀ. ਤਿਸਾ ਬੁਝਾਰੀ ॥੨॥

naam drirr gur. man meh deea; moree. tisaa bujhaaree |2|

Sant Singh KhalsaThe Guru has implanted the Naam within my mind, and my thirst has been quenched. ||2||
Manmohan SinghThe Guru has firmly fixed the Name within my mind and has quenched my thirst.
Manmohan Singh (Punjabi)ਗੁਰਾਂ ਨੇ ਨਾਮ ਨੂੰ ਮੇਰੇ ਚਿੱਤ ਅੰਦਰ ਪੱਕੀ ਤਰ੍ਹਾਂ ਅਸਥਾਪਨ ਕਰ ਦਿੱਤਾ ਹੈ। ਅਤੇ ਮੇਰੀ ਪਿਆਸ ਨਿਵਿਰਤ ਕਰ ਦਿੱਤੀ ਹੈ।
Fareedkot Teekaਗੁਰੋਂ ਨੇ ਮੇਰੇ ਮਨ ਮੇਂ ਨਾਮ ਦ੍ਰਿੜ ਕਰ ਦੀਆ ਹੈ ਤਿਸ ਤੇ ਮੇਰੀ (ਤਿਸਾ) ਤ੍ਰਿਸਨਾ ਬੁਝ ਗਈ ਹੈ॥੨॥
Prof. Sahib Singhਗੁਰੂ ਨੇ ਮੇਰੇ ਮਨ ਵਿਚ ਪ੍ਰਭੂ-ਨਾਮ ਦੀ ਦ੍ਰਿੜ੍ਹਤਾ ਕਰ ਦਿੱਤੀ ਹੈ (ਉਸ ਨਾਮ ਨੇ) ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ ॥੨॥

ਪਦ ਅਰਥ ਦ੍ਰਿੜੁ = ਪੱਕਾ। ਮੋਰੀ = ਮੇਰੀ। ਤਿਸਾ = ਤ੍ਰਿਸ਼ਨਾ ॥੨॥

SikhNet (Spanish)así en Su Sendero. El Guru ha implementado el Naam, el Nombre del Señor en mi mente y así, mi sed está satisfecha. (2)

ਦਿਨੁ ਭੀ ਗਾਵਉ. ਰੈਨੀ ਗਾਵਉ; ਗਾਵਉ ਸਾਸਿ ਸਾਸਿ ਰਸਨਾਰੀ ॥

din bhee gaavau. rainee gaavau; gaavau saas saas rasanaaree |

Sant Singh KhalsaI sing His Praises during the day, and I sing His Praises during the night; I sing them with each and every breath.
Manmohan SinghI sing God's praises by day I sing them be night and them I sing with my tongue at every breath as well.
Manmohan Singh (Punjabi)ਵਾਹਿਗੁਰੂ ਦੀਆਂ ਸਿਫਤਾ ਮੈਂ ਦਿਹੁੰ ਨੂੰ ਗਾਇਨ ਕਰਦਾ ਹਾਂ। ਉਨ੍ਹਾਂ ਨੂੰ ਮੈਂ ਰਾਤ੍ਰੀ ਨੂੰ ਗਾਇਨ ਕਰਦਾ ਹਾਂ ਅਤੇ ਆਪਣੀ ਜੀਭਾ ਨਾਲ ਮੈਂ ਉਨ੍ਹਾਂ ਨੂੰ ਹਰ ਸੁਆਸ ਨਾਲ ਭੀ ਯਾਦ ਕਰਦਾ ਹਾਂ।
Fareedkot Teekaਦਿਨ ਕੋ ਭੀ ਗਾਉਤਾ ਹੂੰ ਰਾਤਿ ਕੋ ਭੀ ਗਾਉਤਾ ਹੂੰ, ਸ੍ਵਾਸ ਸ੍ਵਾਸ ਰਸਨਾ ਕਰ ਕੇ ਗਾਉਤਾ ਹੂੰ॥
Prof. Sahib Singhਹੁਣ ਮੈਂ ਦਿਨ ਵੇਲੇ ਭੀ ਤੇ ਰਾਤ ਨੂੰ ਭੀ, ਤੇ ਹਰੇਕ ਸੁਆਸ ਦੇ ਨਾਲ ਭੀ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ,

ਪਦ ਅਰਥ ਰੈਨੀ = ਰਾਤ ਵੇਲੇ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਰਸਨਾ = ਜੀਭ।

SikhNet (Spanish)Canto Sus Alabanzas todo el día y también toda la noche; sí, canto Sus Alabanzas con cada respiración.

ਸਤਸੰਗਤਿ ਮਹਿ ਬਿਸਾਸੁ ਹੋਇ; ਹਰਿ ਜੀਵਤ ਮਰਤ ਸੰਗਾਰੀ ॥੩॥

satasangat meh bisaas hoe; har jeevat marat sangaaree |3|

Sant Singh KhalsaIn the Sat Sangat, the True Congregation, this faith is established, that the Lord is with us, in life and in death. ||3||
Manmohan SinghIn the society of saints this faith that in life and death God is with us is established.
Manmohan Singh (Punjabi)ਇਹ ਭਰੋਸਾ ਕਿ ਜੀਵਨ ਅਤੇ ਮੌਤ ਵਿੱਚ ਵਾਹਿਗੁਰੂ ਸਾਡੇ ਨਾਲ ਹੈ, ਸਤਿ ਸੰਗਤ ਅੰਦਰ ਬੱਝਦਾ ਹੈ।
Fareedkot Teekaਹੇ ਹਰਿ ਜੀ! ਐਸੀ ਕ੍ਰਿਪਾ ਕਰੋ ਜੋ ਸਤਸੰਗ ਮੇਂ ਮੇਰਾ ਦ੍ਰਿਢ ਬਿਸ੍ਵਾਸ ਬਨਾ ਰਹੇ, ਜੋ ਬਿਸ੍ਵਾਸ ਜੀਵਤੇ ਮਰਤੇ ਕਾ ਮੇਰਾ ਸੰਗੀ ਹੈ॥੩॥
Prof. Sahib Singh(ਇਹ ਸਾਰੀ ਬਰਕਤਿ ਸਾਧ ਸੰਗਤਿ ਦੀ ਹੈ) ਸਾਧ ਸੰਗਤਿ ਵਿਚ ਟਿਕਿਆਂ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ ਜਿਊਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ॥੩॥

ਪਦ ਅਰਥ ਬਿਸਾਸੁ = ਸ਼ਰਧਾ, ਨਿਸ਼ਚਾ। ਸੰਗਾਰੀ = ਸੰਗੀ, ਸਾਥੀ ॥੩॥

SikhNet (Spanish)Y esta Fe nació en mi mente en la Sociedad de los Santos: que el Señor reside conmigo en la vida como en la muerte. (3)

ਜਨ ਨਾਨਕ ਕਉ. ਇਹੁ ਦਾਨੁ ਦੇਹੁ ਪ੍ਰਭ; ਪਾਵਉ ਸੰਤ ਰੇਨ ਉਰਿ ਧਾਰੀ ॥

jan naanak kau. ihu daan dehu prabh; paavau sant ren ur dhaaree |

Sant Singh KhalsaBless servant Nanak with this gift, O God, that he may obtain, and enshrine in his heart, the dust of the feet of the Saints.
Manmohan SinghBestow this gift upon Thy slave Nanak O Lord that he my obtain and keep clasped to his heart the dust of saints feet hear Lord's discourse
Manmohan Singh (Punjabi)ਹੇ ਸਾਈਂ! ਆਪਣੇ ਗੋਲੇ ਨਾਨਕ ਨੂੰ ਇਹ ਦਾਤ ਪਰਦਾਨ ਕਰ ਕਿ ਪਰਾਪਤ ਕਰਕੇ ਆਪਣੇ ਦਿਲ ਨਾਲ ਲਾਈ ਰੱਖੇ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੁਝੇ ਯਹ ਦਾਨ ਦੀਜੀਏ, ਮੈਂ ਸੰਤੋਂ ਕੀ ਧੂਰਿ ਪਾਊਂ ਔਰ ਅਪਨੇ ਹਿਰਦੇ ਮੇਂ ਧਾਰਨ ਕਰੂੰ॥
Prof. Sahib Singhਹੇ ਪ੍ਰਭੂ! ਆਪਣੇ ਦਾਸ ਨਾਨਕ ਨੂੰ ਇਹ ਦਾਨ ਦਿਉ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਕਰਾਂ।

ਪਦ ਅਰਥ ਕਉ = ਨੂੰ। ਪ੍ਰਭ = ਹੇ ਪ੍ਰਭੂ! ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਰੇਨ = ਚਰਨ-ਧੂੜ। ਉਰਿ = ਹਿਰਦੇ ਵਿਚ।

SikhNet (Spanish)Bendice a Nanak, oh Señor, con esta Munificencia, que él aprecie el Polvo de los Pies de los Santos

ਸ੍ਰਵਨੀ ਕਥਾ. ਨੈਨ ਦਰਸੁ ਪੇਖਉ; ਮਸਤਕੁ. ਗੁਰ ਚਰਨਾਰੀ ॥੪॥੨॥੧੨੨॥

sravanee kathaa. nain daras pekhau; masatak. gur charanaaree |4|2|122|

Sant Singh KhalsaHear the Lord's Sermon with your ears, and behold the Blessed Vision of His Darshan with your eyes; place your forehead upon the Guru's Feet. ||4||2||122||
Manmohan Singhwith his ears behold His sight with his eyes and put the Guru's feet on his forehead.
Manmohan Singh (Punjabi)ਆਪਣੇ ਕੰਨਾਂ ਨਾਲ ਸੁਆਮੀ ਦੀ ਕਥਾ ਵਾਰਤਾ ਸੁਣੇ ਆਪਣੀਆਂ ਅੱਖਾਂ ਨਾਲ ਉਸ ਦਾ ਦਰਸ਼ਨ ਵੇਖੇ ਅਤੇ ਆਪਣੇ ਮੱਥੇ ਉਤੇ ਗੁਰਾਂ ਦੇ ਪੈਰ ਟਿਕਾਵੇ।
Fareedkot Teekaਕਾਨੋਂ ਕਰ ਕੇ ਕਥਾ ਸੁਨੂੰ, ਨੇਤ੍ਰੋਂ ਕਰ ਕੇ ਸੰਤੋਂ ਕਾ ਦਰਸ਼ਨ ਕਰੂੰ, ਮਾਥਾ ਅਪਨਾ ਸਤਗੁਰੋਂ ਕੇ ਚਰਨੋਂ ਪਰ ਰਖੂੰ॥੪॥੨॥੧੨੨॥☬ਵੈਰਾਗ ਜਨਕ ਉਪਦੇਸ:
Prof. Sahib Singhਤੇਰੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ, ਤੇਰੀ ਸਿਫ਼ਤ-ਸਾਲਾਹ ਆਪਣੇ ਕੰਨਾਂ ਨਾਲ ਸੁਣਦਾ ਰਹਾਂ, ਤੇਰਾ ਦਰਸ਼ਨ ਆਪਣੀਆਂ ਅੱਖਾਂ ਨਾਲ ਕਰਦਾ ਰਹਾਂ, ਤੇ ਆਪਣਾ ਮੱਥਾ ਗੁਰੂ ਦੇ ਚਰਨਾਂ ਉਤੇ ਰੱਖੀ ਰੱਖਾਂ ॥੪॥੨॥੧੨੨॥

ਪਦ ਅਰਥ ਸ੍ਰਵਨੀ = ਕੰਨਾਂ ਨਾਲ। ਨੈਨ = ਅੱਖਾਂ ਨਾਲ। ਪੇਖਉ = ਪੇਖਉਂ, ਮੈਂ ਵੇਖਾਂ। ਮਸਤਕੁ = ਮੱਥਾ ॥੪॥੨॥੧੨੨॥

SikhNet (Spanish)en su corazón, y que con sus oídos solamente escuche Tu Enseñanza, que en sus ojos sólo esté Tu Visión, y que su cabeza descanse sobre los Pies del Guru. (4-2-122)
Answers quote the Granth verbatim with Ang citations. AI commentary is not Gurbani and not a religious ruling.