ਆਸਾ ਮਹਲਾ ੫ ॥
aasaa mahalaa 5 | Ang 400
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸੂਖ ਸਹਜ ਆਨਦੁ ਘਣਾ; ਹਰਿ ਕੀਰਤਨੁ ਗਾਉ ॥
sookh sehaj aanad ghanaa; har keeratan gaau | Ang 400
Sant Singh KhalsaPeace, celestial poise and absolute bliss are obtained, singing the Kirtan of the Lord's Praises.
Manmohan SinghSing God's praises and thou shalt obtain peace poise and great happiness.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਗਾਇਨ ਕਰ ਅਤੇ ਤੈਨੂੰ ਆਰਾਮ, ਅਡੋਲਤਾ ਤੇ ਬਹੁਤੀ ਖੁਸ਼ੀ ਪਰਾਪਤ ਹੋਵੇਗੀ।
Fareedkot Teeka(ਸੂਖ ਸਹਜ) ਆਤਮ ਸੁਖ (ਆਨਦੁ) ਸੰਸਾਰੀ ਸੁਖ ਯਹ ਸਭ ਗੁਰ ਉਪਦੇਸ ਤੇ ਹਰਿ ਕੇ ਕੀਰਤਨ ਗਾਨੇ ਸੇ ਬੁਹਤ ਹੂਆ ਹੈ॥
Prof. Sahib Singh(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹਾਂ ਤੇ (ਮੇਰੇ ਅੰਦਰ) ਆਤਮਕ ਅਡੋਲਤਾ ਦਾ ਵੱਡਾ ਸੁਖ-ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਸਹਜ = ਆਤਮਕ ਅਡੋਲਤਾ। ਘਣਾ = ਬਹੁਤ। ਗਾਉ = ਗਾਉਂ, ਮੈਂ ਗਾਂਦਾ ਹਾਂ।
SikhNet (Spanish)Cuando canto las Alabanzas del Señor, estoy en Éxtasis y en calma.
ਗਰਹ. ਨਿਵਾਰੇ ਸਤਿਗੁਰੂ; ਦੇ ਅਪਣਾ ਨਾਉ ॥੧॥
garah. nivaare satiguroo; de apanaa naau |1| Ang 400
Sant Singh KhalsaBestowing His Name, the True Guru removes the evil omens. ||1||
Manmohan SinghGranting His Name the True Guru removes the evil influences.
Manmohan Singh (Punjabi)ਆਪਣਾ ਨਾਮ ਬਖਸ਼ ਕੇ, ਸੱਚਾ ਗੁਰੂ ਮੰਦੇ ਅਸਰਾਂ ਨੂੰ ਦੂਰ ਕਰ ਦਿੰਦਾ ਹੈ।
Fareedkot Teekaਅਪਨਾ ਨਾਮ ਦੇ ਕਰ ਕੇ ਦੁਖ ਦੇਨੇ ਵਾਲੇ (ਗਰਹ) ਪਕੜਣੇ ਵਾਲੇ ਕਾਮਾਦਿਕ ਗੁਰੋਂ ਨੇ ਨਿਵਰਤ ਕਰ ਦੀਏ ਹੈਂ॥੧॥
Prof. Sahib Singhਗੁਰੂ ਨੇ ਮੈਨੂੰ ਉਹ ਹਰਿ-ਨਾਮ ਦੇ ਕੇ ਜੇਹੜਾ ਨਾਮ ਉਹ ਆਪ ਜਪਦਾ ਹੈ, ਮੇਰੇ ਉਤੋਂ (ਮਾਨੋ) ਨੌ ਹੀ ਗ੍ਰਹਿਆਂ ਦੀਆਂ ਮੁਸੀਬਤਾਂ ਦੂਰ ਕਰ ਦਿੱਤੀਆਂ ਹਨ ॥੧॥ਪਦ ਅਰਥ ਗਰਹ = ੯ ਗ੍ਰਹ। ਨਿਵਾਰੇ = ਦੂਰ ਕਰ ਦਿੱਤੇ। ਦੇ = ਦੇ ਕੇ। ਅਪਣਾ ਨਾਉ = ਪਰਮਾਤਮਾ ਦਾ ਪਿਆਰਾ ਨਾਮ ਜਿਸ ਨੂੰ ਗੁਰੂ ਆਪ ਭੀ ਜਪਦਾ ਹੈ ॥੧॥
SikhNet (Spanish)Las estrellas malignas ya no me amenazan, pues el Verdadero Guru me ha bendecido con Su Nombre. (1)
ਬਲਿਹਾਰੀ ਗੁਰ ਆਪਣੇ; ਸਦ ਸਦ ਬਲਿ ਜਾਉ ॥
balihaaree gur aapane; sad sad bal jaau | Ang 400
Sant Singh KhalsaI am a sacrifice to my Guru; forever and ever, I am a sacrifice to Him.
Manmohan SinghI am devoted to my Guru and am ever, ever a sacrifice to Him.
Manmohan Singh (Punjabi)ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਅਤੇ ਹਮੇਸ਼ਾਂ ਉਸ ਤੋਂ ਕੁਰਬਾਨ ਹਾਂ।
Fareedkot Teekaਮੈਂ ਨਿਤਯੰਪ੍ਰਤਿ ਮਨ ਤਨ ਬਾਣੀ ਕਰ ਕੇ ਤਿਸ ਅਪਨੇ ਗੁਰੂ ਪਰ ਸੇ ਬਲਿਹਾਰ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਸਦਾ ਹੀ ਸਦਕੇ ਜਾਂਦਾ ਹਾਂ, ਮੈਂ ਗੁਰੂ ਤੋਂ ਵਾਰਨੇ ਜਾਂਦਾ ਹਾਂ,ਪਦ ਅਰਥ ਸਦ ਸਦ = ਸਦਾ ਸਦਾ, ਸਦਾ ਹੀ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਸਦਕੇ।
SikhNet (Spanish)Oh, ofrezco mi ser en sacrificio a mi Guru; yo ofrezco mi ser en sacrificio a Él.
ਗੁਰੂ ਵਿਟਹੁ. ਹਉ ਵਾਰਿਆ; ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥
guroo vittahu. hau vaariaa; jis mil sach suaau |1| rahaau | Ang 401
Sant Singh KhalsaI am a sacrifice to the Guru; meeting Him, I am absorbed into the True Lord. ||1||Pause||
Manmohan SinghI am sacrifice unto my Guru, by meeting whom I have attained my real object. Pause.
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਸਮਰਪਣ ਹੁੰਦਾ ਹਾਂ ਜਿਨ੍ਹਾਂ ਨੂੰ ਮਿਲ ਕੇ ਮੇਰਾ ਅਸਲੀ ਪ੍ਰਯੋਜਨ ਮੈਨੂੰ ਪਰਾਪਤ ਹੋਇਆ ਹੈ। ਠਹਿਰਾਉ।
Fareedkot Teekaਮੈਂ ਬਲਿਹਾਰ ਜਾਤਾ ਹੂੰ ਜਿਨ ਕੋ ਮਿਲ ਕਰ ਕੇ ਸਚਾ (ਸੁਆਉ) ਲਾਭ ਹੂਆ ਹੈ॥੧॥ ਰਹਾਉ ॥☬ਪ੍ਰਸ਼ਨ: ਆਪ ਨੇ ਕੋਈ ਅੱਛਾ ਸਗਨ ਵਿਚਾਰ ਕਰ ਗੁਰੋਂ ਕੀ ਸੇਵਾ ਕਰੀ ਹੋਗੀ?☬ਉੱਤਰ:
Prof. Sahib Singhਕਿਉਂਕਿ ਉਸ (ਗੁਰੂ) ਨੂੰ ਮਿਲ ਕੇ ਹੀ ਮੈਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ (ਆਪਣੀ ਜ਼ਿੰਦਗੀ ਦਾ) ਮਨੋਰਥ ਬਣਾਇਆ ਹੈ ॥੧॥ ਰਹਾਉ ॥ਪਦ ਅਰਥ ਵਿਟਹੁ = ਤੋਂ। ਹਉ = ਮੈਂ। ਮਿਲਿ = ਮਿਲ ਕੇ। ਸਚੁ = ਸਦਾ-ਥਿਰ ਨਾਮ। ਸੁਆਉ = ਸੁਆਰਥ, ਮਨੋਰਥ, ਜੀਵਨ ਦਾ ਨਿਸ਼ਾਨਾ ॥੧॥ ਰਹਾਉ ॥
SikhNet (Spanish)Sí, me dedico a mi Guru, pues conociéndolo, estoy complacido. (1-Pausa)
ਸਗੁਨ ਅਪਸਗੁਨ. ਤਿਸ ਕਉ ਲਗਹਿ; ਜਿਸੁ. ਚੀਤਿ ਨ ਆਵੈ ॥
sagun apasagun. tis kau lageh; jis. cheet na aavai | Ang 401
Sant Singh KhalsaGood omens and bad omens affect those who do not keep the Lord in the mind.
Manmohan SinghGood omens and bad omens befall him who remember not the Lord.
Manmohan Singh (Punjabi)ਚੰਗੇ ਸ਼ਗੁਨ ਤੇ ਮੰਦੇ ਸ਼ਗੁਨ ਉਸ ਨੂੰ ਵਾਪਰਦੇ ਹਨ, ਜਿਸ ਨੂੰ ਸੁਆਮੀ ਚੇਤੇ ਨਹੀਂ ਆਉਂਦ।
Fareedkot Teekaਸਗਨੁ ਔ ਅਪਸਗੁਨ ਯਹ ਉਸ ਕੋ ਲਗਤੇ ਹੈਂ ਜਿਸ ਕੇ ਚਿਤ ਮੇਂ ਹਰੀ ਨਹੀਂ ਆਉਤਾ॥
Prof. Sahib Singh(ਹੇ ਭਾਈ! ਮੇਰੇ ਅੰਦਰ ਚੰਗੇ ਮੰਦੇ ਸਗਨਾਂ ਦਾ ਸਹਮ ਭੀ ਨਹੀਂ ਰਹਿ ਗਿਆ) ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ।ਪਦ ਅਰਥ ਅਪਸਗੁਨ = ਬਦ-ਸਗਨ। ਤਿਸ ਕਉ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ}। ਜਿਸੁ ਚੀਤਿ = ਜਿਸ ਦੇ ਚਿੱਤ ਵਿਚ।
SikhNet (Spanish)Solamente está afectado por supersticiones buenas y malas aquél que no enaltece al Señor en su mente.
ਤਿਸੁ. ਜਮੁ ਨੇੜਿ ਨ ਆਵਈ; ਜੋ ਹਰਿ ਪ੍ਰਭਿ ਭਾਵੈ ॥੨॥
tis. jam nerr na aavee; jo har prabh bhaavai |2| Ang 401
Sant Singh KhalsaThe Messenger of Death does not approach those who are pleasing to the Lord God. ||2||
Manmohan SinghDeath's courier draws not near him who is pleasing to the Lord God.
Manmohan Singh (Punjabi)ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ, ਜਿਹੜਾ ਵਾਹਿਗੁਰੂ ਸੁਆਮੀ ਨੂੰ ਚੰਗਾ ਲਗਦਾ ਹੈ।
Fareedkot Teekaਜਿਸ ਕੋ ਹਰਿ ਪ੍ਯਾਰਾ ਭਾਉਤਾ ਹੈ, ਉਸ ਸੇ ਸਗਨ ਅਪਸਗਨ ਕੀ ਕ੍ਯਾ ਕਥਾ ਹੈ, ਉਸ ਕੇ ਜਮ ਭੀ ਨਿਕਟ ਨਹੀਂ ਆਉਤਾ ਹੈ॥੨॥
Prof. Sahib Singhਪਰ ਜੇਹੜਾ ਮਨੁੱਖ ਪ੍ਰਭੂ (ਦੀ ਯਾਦ) ਵਿਚ (ਜੁੜ ਕੇ) ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੨॥ਪਦ ਅਰਥ ਆਵਈ = ਆਵਏ, ਆਵੈ। ਪ੍ਰਭਿ = ਪ੍ਰਭੂ ਵਿਚ (ਜੁੜ ਕੇ)। ਭਾਵੈ = ਪਿਆਰਾ ਲੱਗਦਾ ਹੈ ॥੨॥
SikhNet (Spanish)Sí, aquél a quien el Señor aprueba, la muerte no se le acerca. (2)
ਪੁੰਨ ਦਾਨ. ਜਪ ਤਪ ਜੇਤੇ; ਸਭ ਊਪਰਿ ਨਾਮੁ ॥
pun daan. jap tap jete; sabh aoopar naam | Ang 401
Sant Singh KhalsaDonations to charity, meditation and penance - above all of them is the Naam.
Manmohan SinghAs many as there are alms giving charities recitations and penances above them all is the God's Name.
Manmohan Singh (Punjabi)ਜਿੰਨੀਆਂ ਭੀ ਖੈਰਾਤ ਸਖਾਵਤਾ, ਪਾਠ ਅਤੇ ਕਠਨ-ਘਾਲ ਹਨ, ਸਾਰਿਆਂ ਦੇ ਉੱਤੇ ਹੈ ਰੱਬ ਦਾ ਨਾਮ।
Fareedkot Teekaਜਿਤਨੇ ਪੁੰਨ ਦਾਨ ਜਪ ਤਪਾਦਿ ਕਰਮ ਹੈਂ, ਨਾਮ ਸਭ ਸੇ ਊਪਰ ਹੈ॥
Prof. Sahib Singh(ਹੇ ਭਾਈ! ਮਿਥੇ ਹੋਏ) ਨੇਕ ਕਰਮ, ਦਾਨ, ਜਪ ਤੇ ਤਪ-ਇਹ ਜਿਤਨੇ ਭੀ ਹਨ ਪਰਮਾਤਮਾ ਦਾ ਨਾਮ ਜਪਣਾ ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ।ਪਦ ਅਰਥ ਜੇਤੇ = ਜਿਤਨੇ ਭੀ ਹਨ। ਊਪਰਿ = ਉੱਚਾ, ਸ੍ਰੇਸ਼ਟ।
SikhNet (Spanish)Más elevado que los actos de piedad, de caridad, de concentración y austeridad, está el Naam,
ਹਰਿ ਹਰਿ ਰਸਨਾ ਜੋ ਜਪੈ; ਤਿਸੁ ਪੂਰਨ ਕਾਮੁ ॥੩॥
har har rasanaa jo japai; tis pooran kaam |3| Ang 401
Sant Singh KhalsaOne who chants with his tongue the Name of the Lord, Har, Har - his works are brought to perfect completion. ||3||
Manmohan SinghWhoever with his tongue utters God's Name his affairs are arranged (by God.)
Manmohan Singh (Punjabi)ਜਿਹੜੀ ਕੋਈ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਸ ਦੇ ਕੰਮ ਰੱਬ ਵੱਲੋਂ ਰਾਸ ਹੋ ਜਾਂਦੇ ਹਨ।
Fareedkot Teekaਜੋ ਕੋਈ ਹਰਿ ਹਰਿ ਰਸਨਾ ਕਰ ਕੇ ਜਪਤਾ ਹੈ ਤਿਸ ਕੀ ਸਰਬ ਕਾਮਨਾ ਪੂਰਨ ਹੋਤੀ ਹੈ॥੩॥
Prof. Sahib Singhਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੩॥ਪਦ ਅਰਥ ਰਸਨਾ = ਜੀਭ (ਨਾਲ)। ਪੂਰਨ = ਸਫਲ ॥੩॥
SikhNet (Spanish)el Nombre del Señor, y solamente quien realiza el Naam, el Nombre del Señor está satisfecho. (3)
ਭੈ ਬਿਨਸੇ. ਭ੍ਰਮ ਮੋਹ ਗਏ; ਕੋ ਦਿਸੈ ਨ. ਬੀਆ ॥
bhai binase. bhram moh ge; ko disai na. beea | Ang 401
Sant Singh KhalsaHis fears are removed, and his doubts and attachments are gone; he sees none other than God.
Manmohan SinghHis fear is removed, his doubt and worldly love have fled and he sees none other than God.
Manmohan Singh (Punjabi)ਉਸ ਦਾ ਡਰ ਨਾਸ ਹੋ ਗਿਆ ਹੈ, ਉਸ ਦਾ ਸੰਦੇਹ ਅਤੇ ਸੰਸਾਰੀ ਮਮਤਾ ਦੌੜ ਗਏ ਹਨ ਅਤੇ ਰੱਬ ਦੇ ਬਿਨਾ ਉਹ ਕਿਸੇ ਦੂਸਰੇ ਨੂੰ ਨਹੀਂ ਵੇਖਦਾ।
Fareedkot Teekaਪੁਨ: ਤਿਨ ਕੇ ਭ੍ਯ ਨਾਸ ਹੋ ਗਏ ਹੈਂ ਭਰਮ ਅਰੁ ਮੋਹ ਚਲੇ ਗਏ ਹੈਂ ਔਰੁ ਬਿਨਾਂ ਵਾਹਗੁਰੂ ਸੇ ਦੂਸਰਾ ਦਿਖਾਈ ਨਹੀਂ ਪੜਤਾ ਹੈ॥
Prof. Sahib Singhਉਹਨਾਂ ਮਨੁੱਖਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ,ਪਦ ਅਰਥ ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਬੀਆ = ਦੂਜਾ, ਓਪਰਾ।
SikhNet (Spanish)Aquél que remueve su miedo, duda e infatuación y no ve a nadie separado de sí mismo, a él,
ਨਾਨਕ ਰਾਖੇ ਪਾਰਬ੍ਰਹਮਿ; ਫਿਰਿ ਦੂਖੁ. ਨ ਥੀਆ ॥੪॥੧੮॥੧੨੦॥
naanak raakhe paarabraham; fir dookh. na theea |4|18|120| Ang 401
Sant Singh KhalsaO Nanak, the Supreme Lord God preserves him, and no pain or sorrow afflicts him any longer. ||4||18||120||
Manmohan SinghNanak If the Transcendent Lord preserves no trouble then befalls the man.
Manmohan Singh (Punjabi)ਨਾਨਕ ਜੇਕਰ ਪਰਮ ਪ੍ਰਭੂ ਰੱਖਿਆ ਕਰੇ, ਤਦ ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਾਰਬ੍ਰਹਮ ਨੇ ਰਖ ਲੀਏ ਤਿਨ ਕੋ ਫਿਰ ਕਿਸੀ ਪ੍ਰਕਾਰ ਕਾ ਦੁਖ ਨਹੀਂ ਹੂਆ ਹੈ॥੪॥੧੮॥੧੨੦॥
Prof. Sahib Singhਹੇ ਨਾਨਕ! ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ ਹੈ ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ, ॥੪॥੧੮॥੧੨੦॥ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਥੀਆ = ਹੋਇਆ, ਵਾਪਰਿਆ ॥੪॥੧੮॥੧੨੦॥
SikhNet (Spanish)el Señor lo salva quitándole el miedo, la duda y la infatuación. Es entonces cuando deja cualquier angustia. (4-18-120)