ੴ

ਸਿੱਖਬਾਣੀ · SikhBani

ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥

baddabhaagee unamaaniaau rid sabad basaayau
Bhatt Kalh Sahar ਭੱਟ ਕਲੵ ਸਹਾਰ · Svaiyay Fifth Mehl · Ang 1407 · 4 lines
Translations

ਬਡਭਾਗੀ ਉਨਮਾਨਿਅਉ; ਰਿਦਿ ਸਬਦੁ ਬਸਾਯਉ ॥

baddabhaagee unamaaniaau; rid sabad basaayau |

Sant Singh KhalsaBy great good fortune, the mind is uplifted and exalted, and the Word of the Shabad dwells in the heart.
Manmohan SinghVery fortunate are thou whose mind abides in the supreme state of bliss. The Lord's Name, thou have enshrined in thy mind.
Manmohan Singh (Punjabi)ਭਾਰੇ ਨਸੀਬਾਂ ਵਾਲੇ ਹੋ ਤੁਸੀਂ ਜਿਨ੍ਹਾਂ ਦਾ ਮਨ ਪਰਸੰਨਤਾ ਦੀ ਪਰਮ ਅਵਸਥਾ ਅੰਦਰ ਵਸਦਾ ਹੈ। ਸਾਈਂ ਦੇ ਨਾਮ ਨੂੰ ਤੁਸੀਂ ਆਪਣੇ ਹਿਰਦੇ ਅੰਦਰ ਟਿਕਾਇਆ ਹੋਇਆ ਹੈ।
Fareedkot Teekaਵਡਭਾਗੀ ਪੁਰਸੋਂ ਨੇ ਆਪ ਕੋ ਭਗਤੀ ਕਾ ਅਵਤਾਰ (ਉਨਮਾਨਿਓ) ਨਿਸਚੇ ਕੀਆ ਹੈ; ਵਾ ਵੀਚਾਰਿਆ ਹੈ ਪੁਨਾ ਆਪ ਕਾ (ਸਬਦੁ) ਉਪਦੇਸ਼ ਰਿਦੇ ਮੇਂ ਵਸਾਯਾ ਹੈ॥
Prof. Sahib Singh(ਗੁਰੂ ਅਰਜੁਨ) ਵੱਡੇ ਵਾਗਾਂ ਵਾਲਾ ਹੈ, ਪੂਰਨ ਖਿੜਾਉ ਵਿਚ ਹੈ। (ਆਪ ਨੇ) ਹਿਰਦੇ ਵਿਚ ਸ਼ਬਦ ਵਸਾਇਆ ਹੈ;

ਪਦ ਅਰਥ ਉਨਮਾਨਿਅਉ = ਪੂਰਨ ਖਿੜਾਉ ਵਿਚ ਹੈ। ਰਿਦਿ = ਹਿਰਦੇ ਵਿਚ ਹੈ।

SikhNet (Spanish)Afortunado eres, Tu Mente está asentada en el Sublime Estado de Éxtasis, en Tu Corazón

ਮਨੁ ਮਾਣਕੁ ਸੰਤੋਖਿਅਉ; ਗੁਰਿ. ਨਾਮੁ ਦ੍ਰਿੜੑਾਯਉ ॥

man maanak santokhiaau; gur. naam drirraayau |

Sant Singh KhalsaThe jewel of the mind is contented; the Guru has implanted the Naam, the Name of the Lord, within.
Manmohan SinghThy mind's jewel is contented and the Guru has implanted the Name within thee.
Manmohan Singh (Punjabi)ਤੇਰੇ ਚਿੱਤ ਦਾ ਜਵੇਹਰ ਸੰਤੁਸ਼ਟ ਹੈ ਅਤੇ ਗੁਰਾਂ ਨੇ ਤੇਰੇ ਅੰਦਰ ਨਾਮ ਪੱਕਾ ਕਰ ਦਿਤਾ ਹੈ।
Fareedkot Teekaਹੇ ਸਤਿਗੁਰ ਜੀ! ਜਿਨੋਂ ਕੋ ਆਪ ਨੇ ਨਾਮ ਦ੍ਰਿੜਾਯਾ ਹੈ ਤਿਨੋਂ ਕਾ ਮਨ ਮਾਣਕ ਵਤ ਸੁਧ ਹੂਆ ਹੈ ਔਰ ਸੰਤੋਖ ਕੋ ਪ੍ਰਾਪਤਿ ਭਯਾ ਹੈ॥
Prof. Sahib Singh(ਆਪ ਨੇ ਆਪਣੇ) ਮਾਣਕ-ਰੂਪ ਮਨ ਨੂੰ ਸੰਤੋਖ ਵਿਚ ਟਿਕਾਇਆ ਹੈ; ਗੁਰੂ (ਰਾਮਦਾਸ ਜੀ) ਨੇ (ਆਪ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)reside la Palabra del Shabd, y lo Joya de Tu Mente Meditativa es Confortada,

ਅਗਮੁ ਅਗੋਚਰੁ ਪਾਰਬ੍ਰਹਮੁ; ਸਤਿਗੁਰਿ ਦਰਸਾਯਉ ॥

agam agochar paarabraham; satigur darasaayau |

Sant Singh KhalsaThe Inaccessible and Unfathomable, Supreme Lord God is revealed through the True Guru.
Manmohan SinghThe Inaccessible and incomprehensible Transcendent Lord is beheld through thee, O True Guru.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਅਲਖ ਪਰਮ ਪ੍ਰਭੁ ਤੇਰੇ ਰਾਹੀਂ ਵੇਖਿਆ ਜਾਂਦਾ ਹੈ, ਹੇ ਸੱਚੇ ਗੁਰਦੇਵ!
Fareedkot Teekaਹੇ ਸਤਿਗੁਰ ਜੀ! ਜੋ ਆਪ ਕਾ ਉਪਦੇਸ਼ ਗ੍ਰਹਣ ਕਰਨੇਹਾਰੇ ਸਿਖ ਹੈਂ ਤਿਨੋਂ ਕੋ ਆਪ ਨੇ ਅਗਮ ਅਗੋਚਰ ਪਾਰਬ੍ਰਹਮ ਦਿਖਾਇ ਦੀਆ ਹੈ॥
Prof. Sahib Singhਸਤਿਗੁਰੂ (ਰਾਮਦਾਸ ਜੀ) ਨੇ (ਆਪ ਨੂੰ) ਅਗਮ ਅਗੋਚਰ ਪਾਰਬ੍ਰਹਮ ਵਿਖਾਲ ਦਿੱਤਾ ਹੈ।

ਪਦ ਅਰਥ ਸਤਿਗੁਰਿ = ਸਤਿਗੁਰੂ (ਰਾਮਦਾਸ ਜੀ) ਨੇ। ਦਰਸਾਯਉ = ਵਿਖਾਇਆ ਹੈ।

SikhNet (Spanish)el Guru ha implantado el Naam en el interior. El Supremo Dios nuestro Señor, Inaccesible e Insondable, es revelado a través del Verdadero Guru.

ਗੁਰੁ ਅਰਜੁਨੁ. ਘਰਿ ਗੁਰ ਰਾਮਦਾਸ; ਅਨਭਉ ਠਹਰਾਯਉ ॥੨॥

gur arajun. ghar gur raamadaas; anbhau tthaharaayau |2|

Sant Singh KhalsaIn the House of Guru Raam Daas, Guru Arjun has appeared as the Embodiment of the Fearless Lord. ||2||
Manmohan SinghIn the house of Guru Ram Dass, Guru Arjan Dev has been manifested as the Embodiment of the Fearless Lord.
Manmohan Singh (Punjabi)ਗੁਰੂ ਰਾਮਦਾਸ ਦੇ ਘਰਰਾਣੇ ਵਿੱਚ ਗੁਰੂ ਅਰਜਨ ਦੇਵ ਜੀ ਨਿੱਡਰ ਪ੍ਰਭੂ ਦੇ ਸਰੂਪ ਵਲੋ ਥਾਪੇ ਗਏ ਹਨ।
Fareedkot Teekaਤਾਂ ਤੇ ਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਆਪ ਕੋ ਹਮਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਗ੍ਰਹਿ ਮੇਂ (ਅਨਭਉ) ਬ੍ਰਹਮ ਰੂਪ ਠਹਿਰਾਇਆ ਹੈ॥੨॥
Prof. Sahib Singhਗੁਰੂ ਰਾਮਦਾਸ (ਜੀ) ਦੇ ਘਰ ਵਿਚ ਅਕਾਲ ਪੁਰਖ ਨੇ ਗੁਰੂ ਅਰਜੁਨ (ਜੀ) ਨੂੰ ਗਿਆਨ-ਰੂਪ ਥਾਪਿਆ ਹੈ ॥੨॥

ਪਦ ਅਰਥ ਅਨਭਉ = ਗਿਆਨ। ਠਹਰਾਯਉ = ਥਾਪਿਆ ਹੈ। ਅਗਮੁ = ਅਪਹੁੰਚ ਪ੍ਰਭੂ। ਅਗੋਚਰੁ = (ਅ-ਗੋ-ਚਰੁ) ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੨॥

SikhNet (Spanish)En la Casa de Guru Ram Das, Guru Aryan aparecido como la Encarnación del Valiente Señor Sin Miedo. (2)
Answers quote the Granth verbatim with Ang citations. AI commentary is not Gurbani and not a religious ruling.