ੴ

ਸਿੱਖਬਾਣੀ · SikhBani

ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥

janak raaj barataaeaa satajug aaleenaa
Bhatt Kalh Sahar ਭੱਟ ਕਲੵ ਸਹਾਰ · Svaiyay Fifth Mehl · Ang 1407 · 4 lines
Translations

ਜਨਕ ਰਾਜੁ ਬਰਤਾਇਆ; ਸਤਜੁਗੁ ਆਲੀਣਾ ॥

janak raaj barataaeaa; satajug aaleenaa |

Sant Singh KhalsaThe benign rule of Raja Janak has been established, and the Golden Age of Sat Yuga has begun.
Manmohan SinghIn the Darkage, the Guru has established the benign rule of Raja Janak and the True age has dawned.
Manmohan Singh (Punjabi)ਕਲਜੁਗ ਅੰਦਰ, ਗੁਰਾਂ ਨੇ ਰਾਜੇ ਜਨਕ ਦੀ ਪਾਤਿਸ਼ਾਹੀ ਕਾਇਮ ਕੀਤੀ ਹੈ ਅਤੇ ਸੱਚਾ ਯੁਗ ਉਂਦੇ ਹੋ ਆਇਆ ਹੈ।
Fareedkot Teekaਆਪ ਨੇ ਜਗਤ ਕੇ ਬੀਚ (ਜਨਕ) ਗਿਆਨ ਕਾ (ਰਾਜੁ) ਪ੍ਰਕਾਸ ਵਰਤਾਯਾ ਹੈ ਔ ਕਲਯੁਗ ਮੇਂ ਸਤਿਯੁਗ (ਆ) ਸਰਬ ਓਰ ਸੇ (ਲੀਣਾ) ਮਿਲ ਰਹਿਆ ਹੈ, ਭਾਵ ਕਲਯੁਗ ਮੇਂ ਸਤਯੁਗ ਕੀਆ ਹੈ॥
Prof. Sahib Singh(ਗੁਰੂ ਅਰਜੁਨ ਸਾਹਿਬ ਨੇ) ਗਿਆਨ ਦਾ ਰਾਜ ਵਰਤਾ ਦਿੱਤਾ ਹੈ, (ਹੁਣ ਤਾਂ) ਸਤਿਜੁਗ ਵਰਤ ਰਿਹਾ ਹੈ।

ਪਦ ਅਰਥ ਜਨਕ ਰਾਜੁ = ਜਨਕ ਦਾ ਰਾਜ (ਭਾਵ, ਗਿਆਨ ਦਾ ਰਾਜ)। ਆਲੀਣਾ = ਸਮਾਇਆ ਹੋਇਆ ਹੈ, ਵਰਤਿਆ ਹੋਇਆ ਹੈ।

SikhNet (Spanish)El principio del benigno reinado de Raya Yanak, se ha establecido, y la Era Dorada de Sat ha comenzado.

ਗੁਰਸਬਦੇ ਮਨੁ ਮਾਨਿਆ; ਅਪਤੀਜੁ ਪਤੀਣਾ ॥

gurasabade man maaniaa; apateej pateenaa |

Sant Singh KhalsaThrough the Word of the Guru's Shabad, the mind is pleased and appeased; the unsatisfied mind is satisfied.
Manmohan SinghThrough the Guru's word, the mind is pleased and the unsatiable soul is sated.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਭੁਖੀ ਆਤਮਾ ਤ੍ਰਿਪਤ ਥੀ ਵੰਞਦੀ ਹੈ।
Fareedkot Teekaਹੇ ਸਤਿਗੁਰ ਜੀ! ਆਪ ਕੇ (ਸਬਦੇ) ਉਪਦੇਸ ਮੇਂ ਜਿਨੋਂ ਕਾ ਮਨ ਮਾਨਿਆ ਹੈ ਯਦਪਿ ਤਿਨ ਕਾ ਮਨ ਅਪਤੀਜਿਆ ਤਦਪਿ ਓਹ ਪਤੀਆਇਆ ਹੈ, ਭਾਵ ਯੇਹ ਹੈ ਕਿ ਤਿਸ ਨੇ ਵਾਹਿਗੁਰੂ ਮੇਂ ਨਿਸਚਾ ਕੀਆ ਹੈ॥
Prof. Sahib Singh(ਆਪ ਦਾ) ਮਨ ਗੁਰੂ ਦੇ ਸ਼ਬਦ ਵਿਚ ਮੰਨਿਆ ਹੋਇਆ ਹੈ, ਤੇ ਇਹ ਨਾਹ ਪਤੀਜਣ ਵਾਲਾ ਮਨ ਪਤੀਜ ਗਿਆ ਹੈ।

ਪਦ ਅਰਥ ਅਪਤੀਜੁ = ਨਾਹ ਪਤੀਜਣ ਵਾਲਾ ਮਨ।

SikhNet (Spanish)A través de la Palabra del Shabd del Guru, la insatisfecha mente encuentra la Satisfacción,

ਗੁਰੁ ਨਾਨਕੁ. ਸਚੁ ਨੀਵ ਸਾਜਿ; ਸਤਿਗੁਰ ਸੰਗਿ ਲੀਣਾ ॥

gur naanak. sach neev saaj; satigur sang leenaa |

Sant Singh KhalsaGuru Nanak laid the foundation of Truth; He is blended with the True Guru.
Manmohan SinghLaying the True Foundation, Guru Nanak is blended with the True Guru, his Lord.
Manmohan Singh (Punjabi)ਸੱਚੀ ਬੁਨਿਆਦ ਰਖ ਕੇ, ਗੁਰੂ ਨਾਨਕ ਦੇਵ ਜੀ ਸੱਚੇ ਗੁਰੂ ਆਪਣੇ ਪ੍ਰਭੂ ਨਾਲ ਅਭੇਦ ਹੋ ਗਏ ਹਨ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਗਤੀ ਰੂਪੀ ਸਚੀ ਨੀਵ ਸਾਜ ਕਰ, ਭਾਵ ਯੇਹ ਵਾਹਿਗੁਰੂ ਜੀ ਕੇ ਪ੍ਰਾਪਤਿ ਹੋਣੇ ਕਾ ਮਾਰਗ ਪ੍ਰਗਟ ਕਰ ਕੇ (ਸਤਿਗੁਰ) ਸਤਿ ਸਰੂਪ ਜੋ ਪੂਜਣੇ ਯੋਗ ਸ੍ਰੀ ਅਕਾਲ ਪੁਰਖ ਜੀ ਹੈ ਤਿਸ ਕੇ ਸਾਥ ਅਪਨੇ ਆਪ ਕੋ ਲੀਨ ਕੀਆ ਹੈ, ਇਸੀ ਪ੍ਰਕਾਰ ਸੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਲੀਨ ਭਏ ਹੈਂ॥
Prof. Sahib Singhਗੁਰੂ ਨਾਨਕ ਦੇਵ ਆਪ 'ਸਚੁ'-ਰੂਪ ਨੀਂਹ ਉਸਾਰ ਕੇ ਗੁਰੂ (ਅਰਜੁਨ ਦੇਵ ਜੀ) ਵਿਚ ਲੀਨ ਹੋ ਗਿਆ ਹੈ।

ਪਦ ਅਰਥ ਸਾਜਿ = ਉਸਾਰ ਕੇ। ਸਤਿਗੁਰ ਸੰਗਿ = ਗੁਰੂ (ਅਰਜੁਨ ਦੇਵ) ਵਿਚ।

SikhNet (Spanish)la Paz y la Tranquilidad, Guru Nanak puso la Fundación de la Verdad, se encuentra fundido con el Verdadero Guru.

ਗੁਰੁ ਅਰਜੁਨੁ. ਘਰਿ ਗੁਰ ਰਾਮਦਾਸ; ਅਪਰੰਪਰੁ ਬੀਣਾ ॥੩॥

gur arajun. ghar gur raamadaas; aparanpar beenaa |3|

Sant Singh KhalsaIn the House of Guru Raam Daas, Guru Arjun has appeared as the Embodiment of the Infinite Lord. ||3||
Manmohan SinghIn the house of Guru Ram Dass, Guru Arjan Dev is seen as the manifestation of the Limitless Lord.
Manmohan Singh (Punjabi)ਗੁਰੂ ਰਾਮਦਾਸ ਦੇ ਘਰਾਣੇ ਅੰਦਰ, ਗੁਰੂ ਅਰਜਨ ਦੇਵ ਹਦ ਬੰਨਾ-ਰਹਿਤ ਸੁਆਮੀ ਦਾ ਰੂਪ ਵੇਖਿਆ ਜਾਂਦਾ ਹੈ।
Fareedkot Teekaਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਤਿਸੀ ਪ੍ਰਕਾਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਗ੍ਰਹ ਮੇਂ (ਅਪਰੰਪਰੁ) ਸਰਬ ਤੇ ਪਰਾ ਵਾਹਿਗੁਰੂ ਰੂਪ ਆਪ ਕੋ (ਬੀਣਾ) ਦੇਖੀਤਾ ਹੈ॥੩॥
Prof. Sahib Singhਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਦੇਵ ਅਪਰੰਪਰ-ਰੂਪ ਬਣਿਆ ਹੋਇਆ ਹੈ ॥੩॥

ਪਦ ਅਰਥ ਅਪਰੰਪਰੁ = ਬੇਅੰਤ ਹਰੀ। ਬੀਣਾ = ਬਣਿਆ ਹੋਇਆ ਹੈ ॥੩॥

SikhNet (Spanish)En la Casa de Guru Ram Das, el Devoto del Señor, Guru Aryan nació. (3)
Answers quote the Granth verbatim with Ang citations. AI commentary is not Gurbani and not a religious ruling.