ਗੁਰ ਅਰਜੁਨ; ਗੁਣ ਸਹਜਿ ਬਿਚਾਰੰ ॥
gur arajun; gun sehaj bichaaran |
Sant Singh KhalsaWith intuitive peace and poise, I contemplate the Glorious Virtues of Guru Arjun.
Manmohan SinghIn equipoise reflect I on the virtues of Guru Arjan.
Manmohan Singh (Punjabi)ਅਡੋਲਤਾ ਅੰਦਰ, ਮੈਂ ਗੁਰੂ ਅਰਜਨ ਦੇਵ ਜੀ ਦੀਆਂ ਨੇਕੀਆਂ ਦਾ ਧਿਆਨ ਧਰਦਾ ਹਾਂ।
Fareedkot Teekaਹੇ ਸ੍ਰੀ ਸਤਿਗੁਰ ਅਰਜਨ ਸਾਹਿਬ ਜੀ! ਮੈਂ ਆਪ ਕੇ (ਸਹਜਿ) ਸਾਂਤੀ ਆਦਿਕ (ਗੁਰ) ਵਡੇ ਗੁਣੋਂ ਕੋ ਵੀਚਾਰਤਾ ਹੂੰ॥
Prof. Sahib Singhਤੇ ਪ੍ਰੇਮ ਨਾਲ ਗੁਰੂ ਅਰਜੁਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ।ਪਦ ਅਰਥ ਬਿਚਾਰੰ = ਵਿਚਾਰਦਾ ਹਾਂ। ਸਹਜਿ = ਸਹਜ ਨਾਲ, ਪ੍ਰੇਮ ਨਾਲ, ਆਤਮਕ ਅਡੋਲਤਾ ਵਿਚ (ਟਿਕ ਕੇ)।
SikhNet (Spanish)Con Paz y Tranquilidad Intuitivas, medito en las Gloriosas Virtudes de Guru Aryan.
ਗੁਰ ਰਾਮਦਾਸ ਘਰਿ; ਕੀਅਉ ਪ੍ਰਗਾਸਾ ॥
gur raamadaas ghar; keeo pragaasaa |
Sant Singh KhalsaHe was revealed in the House of Guru Raam Daas,
Manmohan SinghHe made himself manifest in the house of Guru Ram Dass,
Manmohan Singh (Punjabi)ਉਹ ਗੁਰੂ ਰਾਮਦਾਸ ਦੇ ਧਾਮ ਅੰਦਰ ਪ੍ਰਗਟ ਹੋਏ,
Fareedkot Teekaਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਘਰ ਮੇਂ ਆਪ ਨੇ ਪ੍ਰਕਾਸ ਕੀਆ ਹੈ, ਭਾਵ ਪ੍ਰਗਟ ਭਏ ਹੋ॥
Prof. Sahib Singh(ਆਪ ਨੇ) ਗੁਰੂ ਰਾਮਦਾਸ (ਜੀ) ਦੇ ਘਰ ਵਿਚ ਜਨਮ ਲਿਆ,ਪਦ ਅਰਥ ਗੁਰ ਰਾਮਦਾਸ ਘਰਿ = ਗੁਰੂ ਰਾਮਦਾਸ (ਜੀ) ਦੇ ਘਰ ਵਿਚ। ਕੀਅਉ ਪ੍ਰਗਾਸਾ = ਪ੍ਰਗਟ ਹੋਏ।
SikhNet (Spanish)Él fue revelado en la Casa de Guru Ram Das, y todas las esperanzas y añoranzas fueron satisfechas.
ਸਗਲ ਮਨੋਰਥ. ਪੂਰੀ ਆਸਾ ॥
sagal manorath. pooree aasaa |
Sant Singh Khalsaand all hopes and desires were fulfilled.
Manmohan Singhand all the desire and hopes were fulfilled.
Manmohan Singh (Punjabi)ਅਤੇ ਸਾਰੀਆਂ ਖਾਹਿਸ਼ਾਂ ਤੇ ਊਮੈਦਾਂ ਪੂਰੀਆਂ ਹੋ ਗਈਆਂ।
Fareedkot Teekaਆਪ ਕੀ ਸੰਪੂਰਨ ਮਨੋਰਥੋਂ ਕੀ ਆਸਾ ਪੂਰਨ ਭਈ ਹੈ॥
Prof. Sahib Singh(ਉਹਨਾਂ ਦੇ) ਸਾਰੇ ਮਨੋਰਥ ਤੇ ਆਸਾਂ ਪੂਰੀਆਂ ਹੋਈਆਂ।
SikhNet (Spanish)Desde el nacimiento fue conciente de Dios siguiendo las Enseñanzas del Guru y con las palmas juntas,
ਤੈ ਜਨਮਤ; ਗੁਰਮਤਿ ਬ੍ਰਹਮੁ ਪਛਾਣਿਓ ॥
tai janamat; guramat braham pachhaanio |
Sant Singh KhalsaFrom birth, He realized God through the Guru's Teachings.
Manmohan SinghThrough the Guru's instruction, thou, O Guru, have realised the Lord since thy very birth.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਤੂੰ ਹੇ ਗੁਰਦੇਵ! ਆਪਣੀ ਪੈਦਾਇਸ਼ ਵੇਲੇ ਤੋਂ ਹੀ ਸਾਈਂ ਨੂੰ ਅਨੁਭਵ ਕੀਤਾ ਹੋਇਆ ਹੈ।
Fareedkot Teekaਆਪ ਨੇ ਜਨਮਤਿਆਂ ਹੀ ਗੁਰੋਂ ਕੀ (ਮਤਿ) ਸਿਖ੍ਯਾ ਲੇ ਕਰ ਬ੍ਰਹਮ ਕੋ ਪਛਾਣਿਆ ਹੈ॥
Prof. Sahib Singhਜਨਮ ਤੋਂ ਹੀ ਆਪ ਨੇ ਗੁਰੂ ਦੀ ਮੱਤ ਦੁਆਰਾ ਬ੍ਰਹਮ ਨੂੰ ਪਛਾਣਿਆ ਹੈ (ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੋਈ ਹੈ),ਪਦ ਅਰਥ ਜਨਮਤ = ਜਨਮ ਲੈਂਦਿਆਂ ਹੀ, ਮੁੱਢ ਤੋਂ ਹੀ। ਗੁਰਮਤਿ = ਗੁਰੂ ਦੀ ਮਤ ਲੈ ਕੇ।
SikhNet (Spanish)Kal, el poeta pronuncia sus Alabanzas.
ਕਲੵ ਜੋੜਿ ਕਰ; ਸੁਜਸੁ ਵਖਾਣਿਓ ॥
kalay jorr kar; sujas vakhaanio |
Sant Singh KhalsaWith palms pressed together, KALL the poet speaks His praises.
Manmohan SinghJoining his hands Kall, the bard, recites thine sublime praise.
Manmohan Singh (Punjabi)ਆਪਣੇ ਹੱਥ ਬੰਨ੍ਹ ਕੇ, ਕਲ, ਭਟ ਤੇਰੀਆਂ ਸ਼੍ਰੇਸ਼ਟ ਕੀਰਤੀ ਉਚਾਰਨ ਕਰਦਾ ਹੈ।
Fareedkot Teekaਸ੍ਰੀ 'ਕੱਲ' ਜੀ ਕਹਿਤੇ ਹੈਂ: ਮੈਂ ਹਾਥ ਜੋੜ ਕਰ ਆਪ ਕਾ ਸ੍ਰੇਸ਼ਟ ਜਸ ਵਖਾਨ ਕੀਆ ਹੈ॥
Prof. Sahib Singh(ਹੇ ਗੁਰੂ ਅਰਜੁਨ!) ਕਲ੍ਯ੍ਯ ਕਵੀ ਹੱਥ ਜੋੜ ਕੇ (ਆਪ ਦੀ) ਸਿਫ਼ਤ ਉਚਾਰਦਾ ਹੈ।ਪਦ ਅਰਥ ਜੋੜਿ ਕਰ = ਹੱਥ ਜੋੜ ਕੇ। ਕਰ = ਹੱਥ (ਬਹੁ-ਵਚਨ)।
SikhNet (Spanish)El Señor Lo trajo al mundo para practicar la Yoga de Devoción a la Alabanza,
ਭਗਤਿ ਜੋਗ ਕੌ, ਜੈਤਵਾਰੁ; ਹਰਿ ਜਨਕੁ ਉਪਾਯਉ ॥
bhagat jog kau, jaitavaar; har janak upaayau |
Sant Singh KhalsaThe Lord brought Him into the world, to practice the Yoga of devotional worship.
Manmohan SinghGod has brought thee into this world like Janak to practise the Yoga of His meditation.
Manmohan Singh (Punjabi)ਵਾਹਿਗੁਰੂ ਨੇ ਤੈਨੂੰ ਆਪਣੇ ਸਿਮਰਨ ਦੇ ਯੋਗ ਦੀ ਕਮਾਈ ਕਰਨ ਦੇ ਲਈ ਜਨਕ ਦੀ ਮਾਨੰਦ, ਇਸ ਸੰਸਾਰ ਅੰਦਰ ਲਿਆਦਾ ਹੈ।
Fareedkot Teekaਭਗਤੀ ਯੋਗ ਕੋ ਜੀਤਨੇ ਵਾਲੇ ਹੋ, ਭਾਵ ਧਾਰਨੇ ਵਾਲੇ ਹੋ। ਹਰੀ ਨੇ ਆਪ ਕੋ (ਜਨਕੁ) ਗ੍ਯਾਨ ਸਰੂਪ ਉਤਪਤਿ ਕੀਆ ਹੈ; ਵਾ ਹਰੀ (ਜਨਕ) ਨੇ ਅਪਨਾ ਆਪ ਰੂਪ ਤੁਮਾਰੇ ਕੋ ਉਤਪਤਿ ਕੀਆ ਹੈ॥
Prof. Sahib Singhਆਪ ਨੇ ਭਗਤੀ ਦੇ ਜੋਗ ਨੂੰ ਜਿੱਤ ਲਿਆ ਹੈ (ਭਾਵ, ਆਪ ਨੇ ਭਗਤੀ ਦਾ ਮਿਲਾਪ ਪਾ ਲਿਆ ਹੈ)। ਹਰੀ ਨੇ (ਆਪ ਨੂੰ) 'ਜਨਕ' ਪੈਦਾ ਕੀਤਾ ਹੈ।ਪਦ ਅਰਥ ਕੌ = ਨੂੰ। ਜੈਤਵਾਰੁ = ਜਿੱਤਣ ਵਾਲਾ।
SikhNet (Spanish)la Palabra del Shabd del Guru ha sido revelada y el Señor habita en Sus Labios.
ਸਬਦੁ ਗੁਰੂ ਪਰਕਾਸਿਓ; ਹਰਿ ਰਸਨ ਬਸਾਯਉ ॥
sabad guroo parakaasio; har rasan basaayau |
Sant Singh KhalsaThe Word of the Guru's Shabad has been revealed, and the Lord dwells on His tongue.
Manmohan SinghThrough thee, the Guru's word becomes manifest and the Lord abides on thy tongue.
Manmohan Singh (Punjabi)ਤੇਰੇ ਰਾਹੀਂ, ਗੁਰਾਂ ਦੀ ਬਾਣੀ ਪਰਗਟ ਹੁੰਦੀ ਹੈ ਅਤੇ ਪ੍ਰਭੂ ਤੇਰੀ ਜੀਭ੍ਹਾ ਉਤੇ ਵਸਦਾ ਹੈ।
Fareedkot Teekaਜਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਕੇ ਰਿਦੇ ਮੇਂ ਸਬਦ ਕਾ ਪ੍ਰਕਾਸ ਕੀਆ ਹੈ ਤਬ ਹੀ ਆਪ ਨੇ ਹਰੀ ਕਾ ਨਾਮ ਰਸਨਾ ਕੇ ਊਪਰ ਬਸਾਯਾ ਹੈ॥
Prof. Sahib Singh(ਆਪ ਨੇ) ਗੁਰੂ ਸ਼ਬਦ ਨੂੰ ਪਰਗਟ ਕੀਤਾ ਹੈ, ਤੇ ਹਰੀ ਨੂੰ (ਆਪ ਨੇ) ਜੀਭ ਉੱਤੇ ਵਸਾਇਆ ਹੈ।ਪਦ ਅਰਥ ਰਸਨ = ਜੀਭ ਉੱਤੇ।
SikhNet (Spanish)Apegado a Guru Nanak, Guru Angad y Guru Amar Das,
ਗੁਰ ਨਾਨਕ, ਅੰਗਦ ਅਮਰ ਲਾਗਿ; ਉਤਮ ਪਦੁ ਪਾਯਉ ॥
gur naanak, angad amar laag; utam pad paayau |
Sant Singh KhalsaAttached to Guru Nanak, Guru Angad and Guru Amar Daas, He attained the supreme status.
Manmohan SinghAttaching thyself to Guru Nanak, Angad and Amar Dass, Thou are blessed with the sublime status,
Manmohan Singh (Punjabi)ਆਪਣੇ ਆਪ ਨੂੰ ਗੁਰੂ ਨਾਨਕ, ਅੰਗਦ ਅਤੇ ਅਮਰਦਾਸ ਨਾਲ ਜੋੜ ਕੇ, ਤੂੰ ਸ਼੍ਰੇਸ਼ਟ ਮਰਤਬੇ ਨੂੰ ਪਰਾਪਤ ਕਰ ਲਿਆ ਹੈ।
Fareedkot Teekaਜੈਸੇ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਚਰਨੀ ਲਾਗ ਕਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਔ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਚਰਨੀ ਲਾਗ ਕਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਔਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਚਰਨੀ ਲਾਗ ਕਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਗੁਰਿਆਈ ਦਾ ਉਤਮ ਪਦ ਪਾਇਆ ਹੈ॥
Prof. Sahib Singhਗੁਰੂ ਨਾਨਕ ਦੇਵ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦੀ ਚਰਨੀਂ ਲੱਗ ਕੇ, (ਗੁਰੂ ਅਰਜੁਨ ਸਾਹਿਬ ਜੀ ਨੇ) ਉੱਤਮ ਪਦਵੀ ਪਾਈ ਹੈ;
SikhNet (Spanish)Guru Ram Das obtuvo el Estado Supremo de Conciencia.
ਗੁਰੁ ਅਰਜੁਨੁ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ ॥੧॥
gur arajun, ghar gur raamadaas; bhagat utar aayau |1|
Sant Singh KhalsaIn the House of Guru Raam Daas, the devotee of the Lord, Guru Arjun was born. ||1||
Manmohan SinghIn the house of Guru Ram Dass, Guru Arjan Dev, the saint of the Lord was born.
Manmohan Singh (Punjabi)ਗੁਰੂ ਰਾਮਦਾਸ ਦੇ ਗ੍ਰਹਿ ਅੰਦਰ, ਗੁਰੂ ਅਰਜਨ ਦੇਵ ਜੀ ਸੁਆਮੀ ਦੇ ਸੰਤ ਪੈਦਾ ਹੋਏ।
Fareedkot Teekaਹੇ ਸ੍ਰੀ ਗੁਰੂ ਅਰਜਨ ਸਾਹਿਬ ਜੀ! ਤਿਸੀ ਪ੍ਰਕਾਰ ਆਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਗ੍ਰਹ ਮੇਂ ਭਗਤੀ ਸਰੂਪ ਅਵਤਾਰ ਆਇ ਉਤਰੇ ਹੋ॥੧॥
Prof. Sahib Singhਗੁਰੂ ਰਾਮਦਾਸ (ਜੀ) ਦੇ ਘਰ ਵਿਚ ਗੁਰੂ ਅਰਜੁਨ ਭਗਤ ਜੰਮ ਪਿਆ ਹੈ ॥੧॥
SikhNet (Spanish)En la Casa de Guru Ram Das, el Devoto del Señor, Guru Aryan nació. (1)