ੴ

ਸਿੱਖਬਾਣੀ · SikhBani

ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥

ham har hiradai japio naam narahar prabh kripaa karee...
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1295 · 11 lines
Translations

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਜਪਿ ਮਨ; ਰਾਮ ਨਾਮ ਪਰਗਾਸ ॥

jap man; raam naam paragaas |

Sant Singh KhalsaO mind, chant the Name of the Lord, and be enlightened.
Manmohan SinghO my soul, utter thou the Lord's Name, that thou may be illumined.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਦਾ ਉਚਾਰਣ ਕਰ ਤਾਂ ਜੋ ਤੂੰ ਰੌਸ਼ਨ ਹੋ ਜਾਵੇ।
Fareedkot Teekaਹੇ ਮੇਰੇ ਮਨ! ਰਾਮ ਨਾਮ ਕੋ ਜਪੁ, ਕਿਉਂਕਿ (ਪਰਗਾਸ) ਗ੍ਯਾਨ ਰੂਪ ਚਾਂਦਨਾ ਕਰਨੇ ਵਾਲਾ ਹੈ॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਨਾਮ ਦੀ ਬਰਕਤਿ ਨਾਲ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਂਦਾ ਹੈ)।

ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਪਰਗਾਸ = (ਆਤਮਕ ਜੀਵਨ ਦੀ ਸੂਝ ਦਾ) ਚਾਨਣ।

SikhNet (Spanish)Oh, mente, canta el Nombre del Señor e ilumínate. Reúnete con los Santos del Señor y enfoca tu Amor,

ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ; ਵਿਚੇ ਗਿਰਹ ਉਦਾਸ ॥੧॥ ਰਹਾਉ ॥

har ke sant mil preet lagaanee; viche girah udaas |1| rahaau |

Sant Singh KhalsaMeet with the Saints of the Lord, and focus your love; remain balanced and detached within your own household. ||1||Pause||
Manmohan SinghMeeting with the Lord's saint, whosoever is attuned to God, he remains detached in his very home. Pause.
Manmohan Singh (Punjabi)ਸਾਹਿਬ ਦੇ ਸਾਧੂ ਨੂੰ ਮਿਲ ਕੇ, ਜੋ ਕੋਈ ਭੀ ਵਾਹਿਗੁਰੂ ਨਾਲ ਪਿਰਹੜੀ ਪਾਉਂਦਾ ਹੈ, ਉਹ ਆਪਣੇ ਘਰ ਅੰਦਰ ਹੀ ਨਿਰਲੇਪ ਰਹਿੰਦਾ ਹੈ। ਠਹਿਰਾਉ।
Fareedkot Teekaਜਿਨੋਂ ਨੇ ਹਰੀ ਕੇ ਸੰਤੋਂ ਸਾਥ ਮਿਲ ਕੇ ਰਾਮ ਨਾਮ ਜਾਪ ਵਿਖੇ ਪ੍ਰੀਤੀ ਲਗਾਈ ਹੈ ਵਹੁ ਗ੍ਰਸਤ ਮੇਂ ਹੋਤੇ ਹੀ ਉਦਾਸ ਰਹਿਤੇ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਸੰਤ ਜਨਾਂ ਨੂੰ ਮਿਲ ਕੇ (ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ) ਪਿਆਰ ਬਣ ਜਾਂਦਾ ਹੈ, ਉਹ ਗ੍ਰਿਹਸਤ ਵਿਚ ਹੀ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਗਿਰਹ = ਗ੍ਰਿਹਸਤ ॥੧॥ ਰਹਾਉ ॥

SikhNet (Spanish)permanece en balance y desapego en el interior de tu propio hogar. (1-Pausa)

ਹਮ. ਹਰਿ ਹਿਰਦੈ ਜਪਿਓ ਨਾਮੁ ਨਰਹਰਿ; ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥

ham. har hiradai japio naam narahar; prabh kripaa karee kirapaas |

Sant Singh KhalsaI chant the Name of the Lord, Nar-Har, within my heart; God the Merciful has shown His Mercy.
Manmohan SinghThe merciful Master has shown His mercy unto me and within my mind I have meditated upon God, the Man Lion.
Manmohan Singh (Punjabi)ਮਿਹਰਬਾਨ ਮਾਲਕ ਨੇ ਮੇਰੇ ਉਤੇ ਆਪਣੀ ਮਿਹਰ ਧਾਰ ਹੈ ਅਤੇ ਆਪਣੇ ਮਨ ਅੰਦਰ ਮੈਂ ਮਨੁਸ਼-ਸ਼ੇਰ ਸਰੂਪ ਵਾਹਿਗੁਰੂ ਦਾ ਸਿਮਰਨ ਕੀਤਾ ਹੈ।
Fareedkot Teekaਹਮ ਨੇ ਨਰਸਿੰਘ ਰੂਪ ਹਰੀ ਕਾ ਹ੍ਰਿਦੇ ਮੇਂ ਨਾਮ ਜਪਾ ਹੈ ਔਰ (ਕਿਰਪਾਸ) ਕ੍ਰਿਪਾ ਕੀ ਜੋ ਆਸ ਰਖਤੇ ਥੇ, ਸੋ ਪ੍ਰਭੂ ਨੇ ਕ੍ਰਿਪਾ ਕਰੀ ਹੈ॥
Prof. Sahib Singhਕਿਰਪਾਲ ਪ੍ਰਭੂ ਨੇ (ਜਦੋਂ ਅਸਾਂ ਜੀਵਾਂ ਉੱਤੇ) ਮਿਹਰ ਕੀਤੀ, ਅਸਾਂ ਹਿਰਦੇ ਵਿਚ ਉਸ ਦਾ ਨਾਮ ਜਪਿਆ।

ਪਦ ਅਰਥ ਹਮ = ਅਸੀਂ ਜੀਵ, ਜਿਹੜੇ ਪ੍ਰਾਣੀ। ਹਿਰਦੈ = ਹਿਰਦੇ ਵਿਚ। ਨਰਹਰਿ = ਪਰਮਾਤਮਾ। ਪ੍ਰਭਿ = ਪ੍ਰਭੂ ਨੇ। ਕਿਰਪਾਸ = (कृपाशय) ਕਿਰਪਾਲ।

SikhNet (Spanish)Canto el Nombre del Señor Jar, Jar en mi corazón. El Dios Compasivo ha mostrado su Misericordia.

ਅਨਦਿਨੁ ਅਨਦੁ ਭਇਆ. ਮਨੁ ਬਿਗਸਿਆ; ਉਦਮ ਭਏ ਮਿਲਨ ਕੀ ਆਸ ॥੧॥

anadin anad bheaa. man bigasiaa; udam bhe milan kee aas |1|

Sant Singh KhalsaNight and day, I am in ecstasy; my mind has blossomed forth, rejuvenated. I am trying - I hope to meet my Lord. ||1||
Manmohan SinghNight and day, I am ever in bliss and my heart is in bloom. I am now effortful and hope to meet my Lord.
Manmohan Singh (Punjabi)ਰੈਣ ਅਤੇ ਦਿਹੁੰ ਮੈਂ ਸਦਾ ਖੁਸ਼ੀ ਅੰਦਰ ਹਾਂ ਅਤੇ ਮੇਰਾ ਦਿਲ ਖਿੜਾਉ ਵਿੱਚ ਹੈ। ਮੈਂ ਹੁਣ ਉਪਰਾਲ ਪੂਰਤ ਹਾਂ ਅਤੇ ਆਪਣੇ ਮਾਲਕ ਨੂੰ ਮਿਲਣ ਦੀ ਉਮੈਦ ਰਖਦਾ ਹਾਂ।
Fareedkot Teekaਰਾਤ੍ਰਿ ਦਿਨ ਅਨੰਦੁ ਹੂਆ ਹੈ ਔਰ ਮਨ (ਬਿਗਸਿਆ) ਪ੍ਰਫੁਲਤ ਹੂਆ ਹੈ ਔਰ ਉਦਮ ਹਮਾਰੇ ਸਫਲੇ ਹੂਏ ਹੈਂ, ਕਿਉਂਕਿ ਮਿਲਨੇ ਕੀ ਆਸ ਹੋ ਗਈ ਹੈ॥੧॥
Prof. Sahib Singh(ਨਾਮ ਦੀ ਬਰਕਤਿ ਨਾਲ) ਹਰ ਵੇਲੇ (ਸਾਡੇ ਅੰਦਰ) ਆਨੰਦ ਬਣ ਗਿਆ, (ਸਾਡਾ) ਮਨ ਖਿੜ ਪਿਆ, (ਸਿਮਰਨ ਦਾ ਹੋਰ) ਉੱਦਮ ਹੁੰਦਾ ਗਿਆ, (ਪ੍ਰਭੂ ਨੂੰ) ਮਿਲਣ ਦੀ ਆਸ ਬਣਦੀ ਗਈ ॥੧॥

ਪਦ ਅਰਥ ਅਨਦਿਨੁ = ਹਰ ਵੇਲੇ, ਹਰ ਰੋਜ਼ (अनुदिनं)। ਬਿਗਸਿਆ = ਖਿੜ ਪਿਆ ॥੧॥

SikhNet (Spanish)Noche y día vivo en Éxtasis, mi mente florece y rejuvenece, pues trato y tengo la esperanza de encontrar a mi Señor. (1)

ਹਮ. ਹਰਿ ਸੁਆਮੀ ਪ੍ਰੀਤਿ ਲਗਾਈ; ਜਿਤਨੇ ਸਾਸ ਲੀਏ ਹਮ ਗ੍ਰਾਸ ॥

ham. har suaamee preet lagaaee; jitane saas lee ham graas |

Sant Singh KhalsaI am in love with the Lord, my Lord and Master; I love Him with every breath and morsel of food I take.
Manmohan SinghEver am I now in love with my beloved Lord Master and cherish Him with every breath and every morsel of food that I take.
Manmohan Singh (Punjabi)ਹੁਣ ਹਰੀ ਵਾਹਿਗੁਰੂ ਨਾਲ ਮੇਰਾ ਪਿਆਰ ਪੈ ਗਿਆ ਹੈ ਅਤੇ ਜੋ ਵੀ ਸੁਆਸ ਮੈਂ ਲੈਂਦਾ ਹਾਂ ਅਤੇ ਜੋ ਵੀ ਗਰਾਹੀ ਖਾਂਦਾ ਹਾਂ, ਉਸ ਨਾਲ ਸੁਆਮੀ ਨੂੰ ਯਾਦ ਕਰਦਾ ਹਾਂ।
Fareedkot Teekaਹਮ ਨੇ ਹਰੀ ਸ੍ਵਾਮੀ ਮੇਂ ਐਸੀ ਪ੍ਰੀਤੀ ਲਗਾਈ ਹੈ, ਜਿਤਨੇ ਸ੍ਵਾਸ ਗ੍ਰਾਸ ਲੀਏ ਹੈਂ ਸਭ ਪ੍ਰੀਤੀ ਸਹਿਤ ਹੈਂ॥
Prof. Sahib Singhਅਸਾਂ ਜਿਨ੍ਹਾਂ ਜੀਵਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ (ਤੇ) ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਨਾਮ ਜਪਿਆ),

ਪਦ ਅਰਥ ਸਾਸ = ਸਾਹ। ਗ੍ਰਾਸ = ਗਿਰਾਹੀਆਂ।

SikhNet (Spanish)Estoy enamorado de mi Señor y Maestro. Lo amo con cada respiración y bocado que tomo.

ਕਿਲਬਿਖ ਦਹਨ ਭਏ. ਖਿਨ ਅੰਤਰਿ; ਤੂਟਿ ਗਏ ਮਾਇਆ ਕੇ ਫਾਸ ॥੨॥

kilabikh dehan bhe. khin antar; toott ge maaeaa ke faas |2|

Sant Singh KhalsaMy sins were burnt away in an instant; the noose of the bondage of Maya was loosened. ||2||
Manmohan SinghMy sins have been burnt in an instant and the bounds of mammon are also loosened for me.
Manmohan Singh (Punjabi)ਇਕ ਮੁਹਤ ਵਿੱਚ ਮੇਰੇ ਪਾਪ ਸੜ ਬਲ ਗਏ ਹਨ ਅਤੇ ਮੋਹਨੀ ਦੇ ਬੰਦਲ ਭੀ ਮੇਰੇ ਲਈ ਟੁਟ ਗਏ ਹਨ।
Fareedkot Teekaਹਮਾਰੇ ਪਾਪ ਸਭ ਖਿਨ ਕੇ ਬੀਚ ਦਗਧ ਹੋ ਗਏ ਹੈਂ ਔਰ ਮਾਯਾ ਕੇ (ਫਾਸ) ਬੰਧਨ ਟੂਟ ਗਏ ਹੈਂ॥੨॥
Prof. Sahib Singh(ਉਹਨਾਂ ਦੇ) ਇਕ ਖਿਨ ਵਿਚ ਹੀ ਸਾਰੇ ਪਾਪ ਸੜ ਗਏ, ਮਾਇਆ ਦੀਆਂ ਫਾਹੀਆਂ ਟੁੱਟ ਗਈਆਂ ॥੨॥

ਪਦ ਅਰਥ ਕਿਲਬਿਖ = ਪਾਪ। ਦਹਨ ਭਏ = ਸੜ ਗਏ। ਫਾਸ = ਫਾਹੀਆਂ ॥੨॥

SikhNet (Spanish)Mis faltas fueron quemadas en un instante. El dogal de las amarras de Maya ha sido aflojado. (2)

ਕਿਆ ਹਮ ਕਿਰਮ. ਕਿਆ ਕਰਮ ਕਮਾਵਹਿ; ਮੂਰਖ ਮੁਗਧ ਰਖੇ ਪ੍ਰਭ ਤਾਸ ॥

kiaa ham kiram. kiaa karam kamaaveh; moorakh mugadh rakhe prabh taas |

Sant Singh KhalsaI am such a worm! What karma am I creating? What can I do? I am a fool, a total idiot, but God has saved me.
Manmohan SinghWhat a worm am I and what deed can I do? Me, a fool and an idiot, that Lord has saved.
Manmohan Singh (Punjabi)ਮੈਂ ਕੌਣ ਕੀੜੀ ਹਾਂ ਅਤੇ ਮੈਂ ਕੀ ਕੰਮ ਕਰ ਸਕਦਾ ਹਾਂ? ਮੈਂ ਮੂੜ ਅਤੇ ਬੁਧੂ ਨੂੰ ਉਸ ਸੁਆਮੀ ਨੂੰ ਰੱਖ ਲਿਆ ਹੈ।
Fareedkot Teekaਹਮ ਕ੍ਯਾ ਕੀਟ ਹੈਂ ਔਰ ਕ੍ਯਾ ਕਰਮ ਕਮਾਇ ਸਕਤੇ ਹੈਂ, (ਤਾਸ) ਤਿਸ ਪ੍ਰਭੂ ਨੇ ਅਤੀ ਮੂਰਖ ਅਪਣੀ ਸਰਨ ਰਾਖ ਲੀਏ ਹੈਂ॥
Prof. Sahib Singhਪਰ, ਅਸਾਂ ਜੀਵਾਂ ਦੀ ਕੀਹ ਪਾਂਇਆਂ ਹੈ? ਅਸੀਂ ਤਾਂ ਕੀੜੇ ਹਾਂ। ਅਸੀਂ ਕੀਹ ਕਰਮ ਕਰ ਸਕਦੇ ਹਾਂ? ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ (ਆਪ ਹੀ) ਰੱਖਿਆ ਕਰਦਾ ਹੈ।

ਪਦ ਅਰਥ ਕਿਰਮ = ਕੀੜੇ। ਮੁਗਧ = ਮੂਰਖ। ਪ੍ਰਭ ਤਾਸ = ਉਸ ਪ੍ਰਭੂ ਨੇ।

SikhNet (Spanish)Soy tal gusano ¿qué tipo de Karma estoy creando? ¿Qué podría hacer? Soy un tonto, un total idiota, pero Dios me ha salvado.

ਅਵਗਨੀਆਰੇ ਪਾਥਰ ਭਾਰੇ; ਸਤਸੰਗਤਿ ਮਿਲਿ ਤਰੇ ਤਰਾਸ ॥੩॥

avaganeeaare paathar bhaare; satasangat mil tare taraas |3|

Sant Singh KhalsaI am unworthy, heavy as stone, but joining the Sat Sangat, the True Congregation, I am carried across to the other side. ||3||
Manmohan SinghI am iniquitous and stone heavy Meeting with the society of saints, I have crossed the dreadful ocean.
Manmohan Singh (Punjabi)ਮੈਂ ਗੁਣ-ਵਿਹੁਣ ਤੇ ਭਾਰਾ ਪੱਥਰ ਹਾਂ। ਸਾਧ ਸੰਗਤ ਨਾਲ ਜੁੜ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਹਮ ਔਗਣ ਕਰਨੇਹਾਰੇ ਪਾਪੋਂ ਕਰ ਪਥਰੋਂ ਵਤ ਭਾਰੇ ਹੋ ਰਹੇ ਥੇ, ਸਤਿਸੰਗਤਿ ਸੇ ਮਿਲਕਰ ਸੰਸਾਰ ਸਮੁੰਦਰ (ਤਰਾਸ) ਭੈਦਾਇਕ ਸੇ ਤਰੇ ਹੈਂ॥੩॥
Prof. Sahib Singhਅਸੀਂ ਔਗੁਣਾਂ ਨਾਲ ਭਰੇ ਰਹਿੰਦੇ ਹਾਂ, (ਔਗੁਣਾਂ ਦੇ ਭਾਰ ਨਾਲ) ਪੱਥਰ ਵਰਗੇ ਭਾਰੇ ਹਾਂ (ਅਸੀਂ ਕਿਵੇਂ ਇਸ ਸੰਸਾਰ-ਸਮੁੰਦਰ ਵਿਚੋਂ ਤਰ ਸਕਦੇ ਹਾਂ?) ਸਾਧ ਸੰਗਤ ਵਿਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ, (ਉਹ ਮਾਲਕ) ਪਾਰ ਲੰਘਾਂਦਾ ਹੈ ॥੩॥

ਪਦ ਅਰਥ ਤਰਾਸ = ਉਸ ਨੇ ਤਾਰ ਲਿਆ ॥੩॥

SikhNet (Spanish)No merezco, soy pesado como una roca, pero uniéndome a la Verdadera Congregación, a la Saad Sangat, soy llevado hasta el otro lado. (3)

ਜੇਤੀ ਸ੍ਰਿਸਟਿ ਕਰੀ ਜਗਦੀਸਰਿ; ਤੇ ਸਭਿ ਊਚ. ਹਮ ਨੀਚ ਬਿਖਿਆਸ ॥

jetee srisatt karee jagadeesar; te sabh aooch. ham neech bikhiaas |

Sant Singh KhalsaThe Universe which God created is all above me; I am the lowest, engrossed in corruption.
Manmohan SinghAll the creation, that the Lord has created is higher than me, I m the low one, am engrossed in sins.
Manmohan Singh (Punjabi)ਸਾਰੀ ਰਚਨਾ ਜੋ ਸੁਆਮੀ ਨੇ ਰਚੀ ਹੈ, ਮੇਰੇ ਨਾਲੋਂ ਉਚੀ ਹੈ। ਮੈਂ ਅਧਮ, ਪਾਪਾਂ ਅੰਦਰ ਗਲਤਾਨ ਹੋਇਆ ਹੋਇਆ ਹਾਂ।
Fareedkot Teekaਜਿਤਨੀ ਸ੍ਰਿਸ਼੍ਟੀ ਜਗਦੀਸ੍ਵਰ ਨੇ ਰਚੀ ਹੈ ਤੇ ਸਭ ਊਚੇ ਹੈਂ, ਹਮ ਬਿਸ਼ਿਅਉਂ ਕੀ ਆਸਾ ਕਰ ਨੀਚੇ ਥੇ॥
Prof. Sahib Singhਜਗਤ ਦੇ ਮਾਲਕ-ਪ੍ਰਭੂ ਨੇ ਜਿਤਨੀ ਭੀ ਸ੍ਰਿਸ਼ਟੀ ਰਚੀ ਹੈ (ਇਸ ਦੇ) ਸਾਰੇ ਜੀਵ ਜੰਤ (ਅਸਾਂ ਮਨੁੱਖ ਅਖਵਾਣ ਵਾਲਿਆਂ ਨਾਲੋਂ) ਉੱਚੇ ਹਨ, ਅਸੀਂ ਵਿਸ਼ੇ-ਵਿਕਾਰਾਂ ਵਿਚ ਪੈ ਕੇ ਨੀਵੇਂ ਹਾਂ।

ਪਦ ਅਰਥ ਜਗਦੀਸਰਿ = ਜਗਤ ਦੇ ਈਸਰ ਨੇ। ਤੇ ਸਭਿ = ਉਹ ਸਾਰੇ। ਬਿਖਿਆਸੁ = ਵਿਸ਼ਿਆਂ ਵਿਚ ਫਸੇ ਹੋਏ।

SikhNet (Spanish)Soy lo más bajo, vivo en la total corrupción y mira el Universo que Dios ha creado arriba de mí.

ਹਮਰੇ ਅਵਗੁਨ. ਸੰਗਿ ਗੁਰ ਮੇਟੇ; ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥

hamare avagun. sang gur mette; jan naanak mel lee prabh paas |4|3|

Sant Singh KhalsaWith the Guru, my faults and demerits have been erased. Servant Nanak has been united with God Himself. ||4||3||
Manmohan SinghThe Guru's association has erased my demerits and the Lord has united slave Nanak with Himself.
Manmohan Singh (Punjabi)ਗੁਰਾਂ ਦੀ ਸੰਗਤ ਨੇ ਮੇਰੀਆਂ ਬਦੀਆਂ ਮੇਟ ਛੱਡੀਆਂ ਹਨ ਅਤੇ ਸੁਆਮੀ ਨੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲਿਆ ਹੈ।
Fareedkot Teekaਅਬ ਹਮਾਰੇ ਅਵਗੁਨ ਗੁਰੋਂ ਕੇ ਸੰਗ ਨੇ ਮੇਟ ਦੀਏ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਨੇ (ਪਾਸ) ਨਾਲ ਮੇਲ ਲੀਏ ਹੈਂ॥੪॥੩॥
Prof. Sahib Singhਹੇ ਦਾਸ ਨਾਨਕ! ਪ੍ਰਭੂ ਸਾਡੇ ਔਗੁਣ ਗੁਰੂ ਦੀ ਸੰਗਤ ਵਿਚ ਮਿਟਾਂਦਾ ਹੈ। ਗੁਰੂ ਸਾਨੂੰ ਪ੍ਰਭੂ ਨਾਲ ਮਿਲਾਂਦਾ ਹੈ ॥੪॥੩॥

ਪਦ ਅਰਥ ਸੰਗਿ = ਨਾਲ। ਸੰਗਿ ਗੁਰ = ਗੁਰੂ ਦੀ ਸੰਗਤ ਵਿਚ ॥੪॥੩॥

SikhNet (Spanish)Con el Guru mis faltas y deméritos se han borrado y el Sirviente Nanak ha sido unido con el Mismo Dios. (4-3)
Answers quote the Granth verbatim with Ang citations. AI commentary is not Gurbani and not a religious ruling.