ੴ

ਸਿੱਖਬਾਣੀ · SikhBani

ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥

naanaa roop rang har kere ghatt ghatt raam ravio gupalaak
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1295 · 11 lines
Translations

ਕਾਨੜਾ ਮਹਲਾ ੪ ॥

kaanarraa mahalaa 4 |

Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.

ਮੇਰੈ ਮਨਿ; ਰਾਮ ਨਾਮੁ ਜਪਿਓ ਗੁਰ ਵਾਕ ॥

merai man; raam naam japio gur vaak |

Sant Singh KhalsaO my mind, chant the Name of the Lord, through the Guru's Word.
Manmohan SinghThrough the Guru's word, O my soul, utter thou, thy Lord's Name.
Manmohan Singh (Punjabi)ਗੁਰਾਂ ਦੇ ਬਚਨ ਰਾਹੀਂ, ਹੇ ਮੇਰੀ ਜਿੰਦੜੀਏ, ਤੂੰ ਆਪਣੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਗੁਰ ਵਾਕ ਦ੍ਵਾਰਾ ਮੇਰੇ ਮਨ ਨੇ ਰਾਮ ਨਾਮ ਕੋ ਜਪਾ ਹੈ॥
Prof. Sahib Singhਮੇਰੇ ਮਨ ਨੇ (ਭੀ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ।

ਪਦ ਅਰਥ ਮੇਰੈ ਮਨਿ = ਮੇਰੇ ਮਨ ਨੇ। ਗੁਰ ਵਾਕ = ਗੁਰੂ ਦੇ ਬਚਨਾਂ ਅਨੁਸਾਰ।

SikhNet (Spanish)Oh mente mía, canta el Nombre del Señor a través de la Palabra del Guru. El Señor Jar, Jar, me ha mostrado Su Misericordia.

ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ; ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥੧॥ ਰਹਾਉ ॥

har har kripaa karee jagadeesar; duramat doojaa bhaau geo sabh jhaak |1| rahaau |

Sant Singh KhalsaThe Lord, Har, Har, has shown me His Mercy, and my evil-mindedness, love of duality and sense of alienation are totally gone, thanks to the Lord of the Universe. ||1||Pause||
Manmohan SinghLord God, the Master of the universe, has shown mercy unto me and my evil thought, duality and longing for something else have all been dispelled. Pause.
Manmohan Singh (Punjabi)ਸ਼੍ਰਿਸ਼ਟੀ ਦੇ ਮਾਲਕ ਵਾਹਿਗੁਰੂ ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਮੇਰੀ ਮੰਦੀ-ਅਕਲ ਦਵੈਤ-ਭਾਵ ਅਤੇ ਹੋਰਸ ਦੀ ਤਮਨਾ ਸਮੂਹ ਦੂਰ ਹੋ ਗਈਆਂ ਹਨ। ਠਹਿਰਾਉ।
Fareedkot Teekaਹਰਿ ਹਰਿ ਜਗਦੀਸ੍ਵਰ ਨੇ ਹਮਾਰੇ ਪੁਰ ਕ੍ਰਿਪਾ ਕਰੀ ਹੈ ਦੁਰਮਤਿ ਅਰ ਦ੍ਵੈਤ ਭਾਵਨਾ ਅਰ (ਝਾਕ) ਔਰੋਂ ਕੀ ਆਸਾ ਏਹ ਸਭੀ ਦੂਰ ਹੋ ਗਈ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਉੱਤੇ) ਜਗਤ ਦੇ ਮਾਲਕ ਹਰੀ ਨੇ ਮਿਹਰ ਕੀਤੀ (ਉਸਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਪ੍ਰਭੂ ਦਾ ਨਾਮ ਜਪਿਆ, ਤੇ, ਉਸ ਦੇ ਅੰਦਰੋਂ) ਖੋਟੀ ਬੁੱਧੀ ਦੂਰ ਹੋ ਗਈ, ਮਾਇਆ ਦਾ ਮੋਹ ਮੁੱਕ ਗਿਆ, (ਮਾਇਆ ਵਾਲੀ) ਸਾਰੀ ਝਾਕ ਖ਼ਤਮ ਹੋਈ ॥੧॥ ਰਹਾਉ ॥

ਪਦ ਅਰਥ ਜਗਦੀਸਰਿ = ਜਗਤ ਦੇ ਈਸਰ (ਮਾਲਕ) ਨੇ। ਦੁਰਮਤਿ = ਖੋਟੀ ਅਕਲ। ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਹੋਰ ਦਾ ਪਿਆਰ। ਝਾਕ = ਤੱਕ, ਲਾਲਸਾ। ਸਭ = ਸਾਰੀ ॥੧॥ ਰਹਾਉ ॥

SikhNet (Spanish)Y la maldad de mi mente, mi fascinación por la dualidad y mi alejamiento, han desaparecido gracias al Señor del Universo. (1-Pausa)

ਨਾਨਾ ਰੂਪ, ਰੰਗ ਹਰਿ ਕੇਰੇ; ਘਟਿ ਘਟਿ ਰਾਮੁ ਰਵਿਓ ਗੁਪਲਾਕ ॥

naanaa roop, rang har kere; ghatt ghatt raam ravio gupalaak |

Sant Singh KhalsaThere are so many forms and colors of the Lord. The Lord is pervading each and every heart, and yet He is hidden from view.
Manmohan SinghDiverse are the forms and colours of God, Though hid from the eye, the Lord is pervading all the hearts.
Manmohan Singh (Punjabi)ਅਨੇਕਾ ਹੀ ਹਨ ਵਾਹਿਗੁਰੂ ਦੇ ਸਰੂਪ ਅਤੇ ਵਰਣ ਅੱਖਾਂ ਤੋਂ ਗੁਪਤ ਹੋ ਕੇ ਵੀ ਸੁਆਮੀ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਹਰੀ ਕੇ ਅਨੇਕ ਪ੍ਰਕਾਰ ਕੇ ਰੂਪ ਅਰ ਰੰਗ ਹੈਂ, ਸਰਬ ਘਟੋਂ ਮੇਂ ਰਾਮ (ਗੁਪਲਾਕ) ਗੁਪਤ ਬ੍ਯਾਪਕ ਹੋ ਰਹੇ ਹੈਂ॥
Prof. Sahib Singhਪਰਮਾਤਮਾ ਦੇ ਕਈ ਕਿਸਮਾਂ ਦੇ ਰੂਪ ਹਨ, ਕਈ ਕਿਸਮਾਂ ਦੇ ਰੰਗ ਹਨ। ਹਰੇਕ ਸਰੀਰ ਵਿਚ ਪਰਮਾਤਮਾ ਗੁਪਤ ਵੱਸ ਰਿਹਾ ਹੈ।

ਪਦ ਅਰਥ ਨਾਨਾ = ਕਈ ਕਿਸਮਾਂ ਦੇ। ਕੇਰੇ = ਦੇ। ਘਟਿ ਘਟਿ = ਹਰੇਕ ਸਰੀਰ ਵਿਚ। ਰਵਿਓ = ਵਿਆਪਕ ਹੈ। ਗੁਪਲਾਕ = ਗੁਪਤ।

SikhNet (Spanish)Existen tantos colores y formas del Señor, Él prevalece en cada corazón, pero escondido y fuera de la vista.

ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ; ਉਘਰਿ ਗਏ ਬਿਖਿਆ ਕੇ ਤਾਕ ॥੧॥

har ke sant mile har pragatte; ughar ge bikhiaa ke taak |1|

Sant Singh KhalsaMeeting with the Lord's Saints, the Lord is revealed, and the doors of corruption are shattered. ||1||
Manmohan SinghMeeting with the God's saint, God becomes manifest and the doors of vice are broken.
Manmohan Singh (Punjabi)ਹਰੀ ਦੇ ਸਾਧੂਆਂ ਨਾਲ ਮਿਲਣ ਦੁਆਰਾ ਹਰੀ ਪ੍ਰਤਕਸ਼ ਹੋ ਜਾਂਦਾ ਹੈ ਅਤੇ ਟੁਟ ਜਾਂਦੇ ਹਨ ਪਾਪ ਦੇ ਸਭ ਦਰਵਾਜੇ।
Fareedkot Teekaਜਬ ਹਰੀ ਕੇ ਸੰਤ ਮਿਲੇ ਤਬ ਹਰੀ (ਪ੍ਰਗਟੇ) ਸਾਖ੍ਯਾਤਕਾਰ ਹੂਏ ਔਰ ਬਿਸ੍ਯੋਂ ਰੂਪੀ ਕੇ ਕਿਵਾਰ ਖੁਲ ਗਏ ਹੈਂ, ਭਾਵ ਵਿਸ਼੍ਯੋਂ ਕੋ ਦੁਖ ਰੂਪ ਜਾਨਾ ਹੈ॥੧॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਸੰਤ ਜਨ ਮਿਲ ਪੈਂਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ। ਉਹਨਾਂ ਮਨੁੱਖਾਂ ਦੇ ਮਾਇਆ ਦੇ (ਮੋਹ ਵਾਲੇ ਬੰਦ) ਭਿੱਤ ਖੁਲ੍ਹ ਜਾਂਦੇ ਹਨ ॥੧॥

ਪਦ ਅਰਥ ਪ੍ਰਗਟੇ = ਪਰਗਟ ਹੋ ਗਏ, ਦਿੱਸ ਪਏ। ਤਾਕ = ਭਿੱਤ। ਬਿਖਿਆ = ਮਾਇਆ ॥੧॥

SikhNet (Spanish)Encontrando a los Santos del Señor, Dios es revelado y las puertas de la corrupción son destruidas. (1)

ਸੰਤ ਜਨਾ ਕੀ ਬਹੁਤੁ ਬਹੁ ਸੋਭਾ; ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥

sant janaa kee bahut bahu sobhaa; jin ur dhaario har rasik rasaak |

Sant Singh KhalsaThe glory of the Saintly beings is absolutely great; they lovingly enshrine the Lord of Bliss and Delight within their hearts.
Manmohan SinghSupremely great is the glory of the saintly person, who lovingly enshrine God, the Lord of bliss, within their mind.
Manmohan Singh (Punjabi)ਪਰਮ ਵੱਡੀ ਹੈ ਪ੍ਰਭਤ ਸਾਧੂ ਸਰੂਪ ਪੁਰਸ਼ਾਂ ਦੀ ਜੋ ਹਰੀ, ਪ੍ਰਸੰਨਤਾ ਦੇ ਪ੍ਰਭੂ ਨੂੰ ਪਿਆਰ ਨਾਲ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਤਿਨ ਸੰਤ ਜਨੋਂ ਕੀ ਬਹੁਤੀ ਸੇ ਬਹੁਤੀ ਸੋਭਾ ਹੋਤੀ ਹੈ ਜਿਨੋਂ ਨੇ (ਰਸਿਕ) ਪ੍ਰੇਮੀ ਹੋ ਕਰ ਹਰੀ (ਰਸਾਕ) ਅਨੰਦ ਰੂਪ (ਉਰ) ਹਿਰਦੇ ਮੇਂ ਧਾਰਨ ਕੀਆ ਹੈ॥
Prof. Sahib Singhਜਿਨ੍ਹਾਂ ਰਸੀਏ ਸੰਤ ਜਨਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ, ਉਹਨਾਂ ਦੀ (ਜਗਤ ਵਿਚ) ਬਹੁਤ ਸੋਭਾ ਹੁੰਦੀ ਹੈ।

ਪਦ ਅਰਥ ਉਰਿ = ਹਿਰਦੇ ਵਿਚ। ਰਸਿਕ ਰਸਾਕ = ਰਸੀਏ, ਪ੍ਰੇਮੀ।

SikhNet (Spanish)La Gloria de los Santos es grandiosa, ellos enaltecen con todo Amor al Señor de Éxtasis y lo disfrutan en el interior de su corazón.

ਹਰਿ ਕੇ ਸੰਤ ਮਿਲੇ. ਹਰਿ ਮਿਲਿਆ; ਜੈਸੇ ਗਊ ਦੇਖਿ ਬਛਰਾਕ ॥੨॥

har ke sant mile. har miliaa; jaise gaoo dekh bachharaak |2|

Sant Singh KhalsaMeeting with the Lord's Saints, I meet with the Lord, just as when the calf is seen - the cow is there as well. ||2||
Manmohan SinghMeeting with the Lord's saints, one meets with the Lord, just as when one sees the calves, one sees the cow as well.
Manmohan Singh (Punjabi)ਸੁਆਮੀ ਦੇ ਸਾਧੂ ਨਾਲ ਮਿਲਣ ਦੁਆਰਾ, ਪ੍ਰਾਣੀ ਸੁਆਮੀ ਨੂੰ ਮਿਲ ਪੈਦਾ ਹੈ, ਜਿਸ ਤਰ੍ਹਾਂ ਵਛੇ ਨੂੰ ਵੇਖਣ ਨਾਲ ਪ੍ਰਾਣੀ ਗਾ ਨੂੰ ਭੀ ਵੇਖ ਲੈਂਦਾ ਹੈ।
Fareedkot Teekaਜਬ ਹਰੀ ਕੇ ਸੰਤ ਮਿਲੇ ਤਬ ਹਰੀ ਐਸੇ ਮਿਲਤਾ ਭ੍ਯਾ ਜੈਸੇ ਬਛਰੇ ਕੋ ਦੇਖ ਕਰ ਗਊ ਮਿਲਤੀ ਹੈ॥੨॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਦੇ ਇਹੋ (ਜਿਹੇ) ਸੰਤ ਮਿਲ ਪੈਂਦੇ ਹਨ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ (ਉਹ ਇਉਂ ਪ੍ਰਸੰਨ ਚਿੱਤ ਰਹਿੰਦੇ ਹਨ) ਜਿਵੇਂ ਗਾਂ ਨੂੰ ਵੇਖ ਕੇ ਉਸ ਦਾ ਵੱਛਾ ॥੨॥

ਪਦ ਅਰਥ ਦੇਖਿ = ਵੇਖ ਕੇ। ਬਛਰਾਕ = ਵੱਛਾ ॥੨॥

SikhNet (Spanish)Encontrándolos encuentro al Señor, así como cuando encuentras a un becerro y la madre también está ahí. (2)

ਹਰਿ ਕੇ ਸੰਤ ਜਨਾ ਮਹਿ, ਹਰਿ ਹਰਿ; ਤੇ ਜਨ ਊਤਮ, ਜਨਕ ਜਨਾਕ ॥

har ke sant janaa meh, har har; te jan aootam, janak janaak |

Sant Singh KhalsaThe Lord, Har, Har, is within the humble Saints of the Lord; they are exalted - they know, and they inspire others to know as well.
Manmohan SinghThe Lord God ever abides within the minds of His saints. Those sublime saints themselves know God and make others know Him as well.
Manmohan Singh (Punjabi)ਸੁਆਮੀ ਵਾਹਿਗੁਰੂ ਹਮੇਸ਼ਾਂ ਆਪਣੇ ਸਾਧੂਆਂ ਦੇ ਹਿਰਦੇ ਅੰਦਰ ਵਸਦਾ ਹੈ। ਉਹ ਸ੍ਰੇਸ਼ਟ ਸਾਧੂ ਆਪ ਵਾਹਿਗੁਰੂ ਨੂੰ ਜਾਣਦੇ ਹਨ ਅਤੇ ਉਸ ਨੂੰ ਹੋਰਨਾ ਨੂੰ ਭੀ ਜਣਾਉਂਦੇ ਹਨ।
Fareedkot Teekaਜਿਨ ਹਰੀ ਸੰਤ ਜਨੋਂ ਕੇ ਰਿਦੇ ਮੇਂ ਹਰਿ ਹਰਿ ਨਾਮੁ ਹੈ ਵਹੁ ਉਤਮ ਹੈ ਔ ਹਰੀ ਕੋ ਆਪ ਜਾਨਤੇ ਹੈਂ ਔਰੋਂ ਕੋ ਜਨਾਵਨੇ ਵਾਲੇ ਹੈਂ; ਵਾ ਜਨਕ, ਭਾਵ ਪਿਤਾ ਪਰਮੇਸਰ ਕੋ ਜਨਾਵਤੇ ਹੈਂ॥
Prof. Sahib Singhਪਰਮਾਤਮਾ ਆਪਣੇ ਸੰਤ ਜਨਾਂ ਦੇ ਅੰਦਰ (ਪ੍ਰਤੱਖ ਵੱਸਦਾ ਹੈ), ਉਹ ਸੰਤ ਜਨ ਹੋਰ ਸਭ ਮਨੁੱਖਾਂ ਨਾਲੋਂ ਉੱਚੇ ਜੀਵਨ ਵਾਲੇ ਹੁੰਦੇ ਹਨ।

ਪਦ ਅਰਥ ਮਹਿ = ਵਿਚ। ਤੇ ਜਨ = ਉਹ ਮਨੁੱਖ (ਬਹੁ-ਵਚਨ)। ਜਨਕ ਜਨਾਕ = ਜਨ, ਸੰਤ ਜਨ।

SikhNet (Spanish)El Señor Jar, Jar, está en el interior de los humildes Santos del Señor. Ellos son exaltados,

ਤਿਨ ਹਰਿ ਹਿਰਦੈ. ਬਾਸੁ ਬਸਾਨੀ; ਛੂਟਿ ਗਈ, ਮੁਸਕੀ ਮੁਸਕਾਕ ॥੩॥

tin har hiradai. baas basaanee; chhoott gee, musakee musakaak |3|

Sant Singh KhalsaThe fragrance of the Lord permeates their hearts; they have abandoned the foul stench. ||3||
Manmohan SinghWithin their mind abides the Lord's fragrance and they are rid of the odour of the obnoxious sins.
Manmohan Singh (Punjabi)ਉਨ੍ਹਾਂ ਦੇ ਅੰਤਰਆਤਮੇ ਅੰਦਰ ਪ੍ਰਭੂ ਦੀ ਖੁਸ਼ਬੂ ਵਸਦੀ ਹੈ ਅਤੇ ਉਹ ਬਦਬੂਦਾਰ ਪਾਪਾਂ ਦੀ ਮੁਸ਼ਕ ਤੋਂ ਛੁਟਕਾਰਾ ਪਾ ਲੈਂਦੇ ਹਨ।
Fareedkot Teekaਤਿਨ ਕੇ ਹਿਰਦੇ ਮੇਂ ਹਰੀ ਜਸੁ ਰੂਪੀ ਸੁਗੰਧੀ ਬਸੀ ਹੈ ਔਰ (ਮੁਸਕੀ) ਦ੍ਰੁਗੰਧਤ (ਮੁਸਕਾਕ) ਵਿਸ੍ਯ ਵਾਸਨਾ ਸਭ ਛੁਟ ਗਈ ਹੈ॥੩॥☬ਤਾਂ ਤੇ ਐਸੀ ਬੇਨਤੀ ਕਰਤੇ ਹੈਂ:
Prof. Sahib Singhਉਹਨਾਂ ਨੇ ਆਪਣੇ ਹਿਰਦੇ ਵਿਚ ਹਰਿ-ਨਾਮ ਦੀ ਸੁਗੰਧੀ ਵਸਾ ਲਈ ਹੁੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰੋਂ ਵਿਕਾਰਾਂ ਦੀ) ਬਦਬੂ ਮੁੱਕ ਜਾਂਦੀ ਹੈ ॥੩॥

ਪਦ ਅਰਥ ਹਿਰਦੈ = ਹਿਰਦੇ ਵਿਚ। ਬਾਸੁ = ਸੁਗੰਧੀ। ਛੂਟਿ ਗਈ = ਮੁੱਕ ਗਈ। ਮੁਸਕ ਮੁਸਕਾਕ = ਬਦਬੂ, ਦੁਰਗੰਧ ॥੩॥

SikhNet (Spanish)ellos saben e inspiran a otros en la Sabiduría. La Fragancia del Señor compenetra sus corazones. Su horrible hedor ha desparecido. (3)

ਤੁਮਰੇ ਜਨ. ਤੁਮੑ ਹੀ ਪ੍ਰਭ ਕੀਏ; ਹਰਿ ਰਾਖਿ ਲੇਹੁ ਆਪਨ ਅਪਨਾਕ ॥

tumare jan. tuma hee prabh kee; har raakh lehu aapan apanaak |

Sant Singh KhalsaYou make those humble beings Your Own, God; You protect Your Own, O Lord.
Manmohan SinghThine saints, Thou embellish, O Lord God and Thyself own and save them.
Manmohan Singh (Punjabi)ਆਪਣਿਆਂ ਸੰਤਾਂ ਨੂੰ ਤੂੰ ਸ਼ਸ਼ੋਭਤ ਕਰਦਾ ਹੈ, ਹੇ ਸੁਆਮੀ ਵਾਹਿਗੁਰੂ ਅਤੇ ਆਪੇ ਹੀ ਉਨ੍ਹਾਂ ਨੂੰ ਆਪਣਾ ਕੇ ਉਨ੍ਹਾਂ ਦੀ ਰੱਖਿਆ ਕਰਦਾ ਹੈ।
Fareedkot Teekaਹੇ ਪ੍ਰਭੂ! ਤੁਮ ਨੇ ਅਪਨੇ ਦਾਸ ਆਪ ਹੀ ਰਖਨੇ ਕੀਏ ਹੈਂ, ਤਾਂ ਤੇ ਅਪਨੇ ਆਪ ਕਰ ਹਮਾਰੇ ਕੋ ਭੀ ਰਾਖ ਲੀਜੀਏ, ਭਾਵ ਹਮਾਰੇ ਮੇਂ ਬਲੁ ਨਹੀਂ ਹੈ॥
Prof. Sahib Singhਹੇ ਪ੍ਰਭੂ! ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਚੰਗੇ) ਬਣਾਂਦਾ ਹੈਂ, ਉਹਨਾਂ ਨੂੰ ਤੂੰ ਆਪ ਹੀ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਆਪਨ ਅਪਨਾਕ = ਆਪਣੇ ਅਪਣਾ ਕੇ, ਆਪਣੇ ਬਣਾ ਕੇ।

SikhNet (Spanish)Tú vuelves a los humildes Tuyos; y oh Dios, Tú proteges a los Tuyos. El Señor es la Compañía del Sirviente Nanak,

ਜਨ ਨਾਨਕ ਕੇ ਸਖਾ ਹਰਿ ਭਾਈ; ਮਾਤ ਪਿਤਾ ਬੰਧਪ ਹਰਿ ਸਾਕ ॥੪॥੪॥

jan naanak ke sakhaa har bhaaee; maat pitaa bandhap har saak |4|4|

Sant Singh KhalsaThe Lord is servant Nanak's companion; the Lord is his sibling, mother, father, relative and relation. ||4||4||
Manmohan SinghThe Lord God alone is the friend, brother, mother father, relation and kinsman of slave Nanak.
Manmohan Singh (Punjabi)ਕੇਵਲ ਸੁਆਮੀ ਵਾਹਿਗੁਰੂ ਹੀ ਗੋਲੇ ਨਾਨਕ ਦਾ ਸਾਥੀ ਵੀਰ, ਅਮੜੀ, ਬਾਬਲ ਸਨਬੰਧੀ ਅਤੇ ਸਾਕ ਸੈਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਮੈਂ ਜਨ ਕੇ ਹਰ ਪ੍ਰਕਾਰ ਸੇ (ਸਖਾ) ਮਿਤ੍ਰ ਅਰ ਸਮਾਨ, ਸਬੰਧੀ, ਭਾਈ, ਮਾਤਾ, ਪਿਤਾ, ਸਾਕ ਸਭ ਆਪ ਹੀ ਹੋ॥੪॥੪॥
Prof. Sahib Singhਹੇ ਨਾਨਕ! ਪ੍ਰਭੂ ਜੀ ਆਪਣੇ ਸੇਵਕਾਂ ਦੇ ਮਿੱਤਰ ਹਨ, ਭਰਾ ਹਨ, ਮਾਂ ਹਨ, ਪਿਉ ਹਨ, ਅਤੇ ਸਾਕ-ਸਨਬੰਧੀ ਹਨ ॥੪॥੪॥

ਪਦ ਅਰਥ ਸਖਾ = ਮਿੱਤਰ। ਸਾਕ = ਸਨਬੰਧੀ ॥੪॥੪॥

SikhNet (Spanish)es su Hermano, su Madre, su Padre y su Pariente. (4-4)
Answers quote the Granth verbatim with Ang citations. AI commentary is not Gurbani and not a religious ruling.