ਬਿਲਾਵਲੁ ॥
bilaaval |
Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal
ਚਰਨ ਕਮਲ ਜਾ ਕੈ ਰਿਦੈ ਬਸਹਿ; ਸੋ ਜਨੁ ਕਿਉ ਡੋਲੈ ਦੇਵ ॥
charan kamal jaa kai ridai baseh; so jan kiau ddolai dev |
Sant Singh KhalsaWhen Your Lotus Feet dwell within one's heart, why should that person waver, O Divine Lord?
Manmohan SinghO my Lord, why should that man waver, within whose mind abide Thine lotus feet?
Manmohan Singh (Punjabi)ਹੇ ਮੇਰੇ ਸਾਹਿਬ! ਉਹ ਇਨਸਾਨ ਕਿਉਂ ਡਿਕਡੋਲੇ ਖਾਵੇ ਜਿਸ ਦੇ ਹਿਰਦੇ ਅੰਦਰ ਤੇਰੇ ਕੰਵਲ ਰੂਪੀ ਪੈਰ ਵਸਦੇ ਹਨ।
Fareedkot Teeka(ਦੇਵ) ਪ੍ਰਕਾਸ ਰੂਪ ਪ੍ਰਮਾਤਮਾ ਕੇ ਚਰਨ ਕਮਲ ਜਿਸ ਕੇ ਮਨ ਮੇਂ ਬਸੇ ਹੈਂ, ਸੋ ਪੁਰਖੁ ਕਿਉਂ ਡੋਲਤਾ ਹੈ, ਭਾਵ ਯਹਿ ਫੇਰ ਡੁਲਾਇਵਾਨ ਨਹੀਂ ਹੋਤਾ ਹੈ॥
Prof. Sahib Singhਹੇ ਦੇਵ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੁਹਣੇ ਚਰਨ ਵੱਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ।ਪਦ ਅਰਥ ਕਿਉ ਡੋਲੈ = ਨਹੀਂ ਡੋਲਦਾ, ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ। ਦੇਵ = ਹੇ ਪ੍ਰਭੂ!
SikhNet (Spanish)Oh Dios, ¿por qué ese hombre vacila para elevar en su mente Tus Pies de Loto?
ਮਾਨੌ ਸਭ ਸੁਖ ਨਉ ਨਿਧਿ ਤਾ ਕੈ; ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥
maanau sabh sukh nau nidh taa kai; sehaj sehaj jas bolai dev | rahaau |
Sant Singh KhalsaI know that all comforts, and the nine treasures, come to one who intuitively, naturally, chants the Praise of the Divine Lord. ||Pause||
Manmohan SinghBelieve that all the comforts and the nine treasures are his who effortlessly and tranquilly utter Lord's praise. Pause.
Manmohan Singh (Punjabi)ਮੰਨ ਲਓ ਕਿ ਸਾਰੇ ਆਰਾਮ ਅਤੇ ਨੋ ਖਜਾਨੇ ਉਸ ਦੇ ਮਨ ਜੋ ਸੁਭਾਵਕ ਹੀ ਅਤੇ ਅਡੋਲਤਾ ਨਾਲ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ। ਠਹਿਰਾੳ।
Fareedkot Teekaਹੇ ਭਾਈ! ਇਸ ਮੇਰੀ ਬਾਤ ਕੋ ਨਿਸਚੇ ਕਰ ਕੇ (ਮਾਨੌ) ਮਾਨ ਲੇਵੋ, ਜੋ (ਸਹਜਿ) ਸਾਂਤੀ ਕੋ ਧਾਰਕਰ (ਸਹਜਿ) ਸੁਭਾਵਕ ਸਦਾ ਹੀ ਪ੍ਰਮਾਤਮ ਦੇਵ ਕੇ ਜਸ ਕੋ ਉਚਾਰਨ ਕਰਤਾ ਹੈ ਤਿਸ ਕੋ ਨਉ ਨਿਧੀ ਅਰੁ ਹੋਰ ਸਰਬ ਸੁਖ ਪ੍ਰਾਪਤਿ ਹੋਤਾ ਹੈ॥ ਰਹਾਉ ॥
Prof. Sahib Singhਉਹ ਅਡੋਲ ਅਵਸਥਾ ਵਿਚ ਟਿਕਿਆ ਰਹਿ ਕੇ ਤੇਰੀ ਸਿਫ਼ਤਿ-ਸਲਾਹ ਕਰਦਾ ਹੈ। ਉਸ ਦੇ ਅੰਦਰ, ਮਾਨੋ, ਸਾਰੇ ਸੁਖ ਤੇ ਜਗਤ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ ਰਹਾਉ॥ਪਦ ਅਰਥ ਮਾਨੌ = ਇਉਂ ਸਮਝ ਲਵੋ। ਨਿਧਿ = ਖ਼ਜ਼ਾਨਾ। ਤਾ ਕੈ = ਉਸ ਦੇ ਪਾਸ ਹਨ। ਸਹਜਿ = ਸਹਿਜ ਅਵਸਥਾ ਵਿਚ। ਜਸੁ = ਵਡਿਆਈ, ਗੁਣ ॥ਰਹਾਉ॥
SikhNet (Spanish)Aquél que es bendecido con Éxtasis, con los nueve Tesoros, y canta Tu Alabanza vive en un Estado de Equilibrio. (Pausa)
ਤਬ ਇਹ ਮਤਿ. ਜਉ ਸਭ ਮਹਿ ਪੇਖੈ; ਕੁਟਿਲ ਗਾਂਠਿ ਜਬ ਖੋਲੈ ਦੇਵ ॥
tab ih mat. jau sabh meh pekhai; kuttil gaantth jab kholai dev |
Sant Singh KhalsaSuch wisdom comes, only when one sees the Lord in all, and unties the knot of hypocrisy.
Manmohan SinghThen alone is this mind rendered pure, when man sees the Lord amongst all and when he opens the knot of his crookedness.
Manmohan Singh (Punjabi)ਕੇਵਲ ਤਦ ਹੀ ਇਹ ਮਨ ਪਵਿੱਤ੍ਰ ਹੁੰਦਾ ਹੈ, ਜਦ ਇਨਸਾਨ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ ਅਤੇ ਜਦ ਉਹ ਆਪਣੀ ਕੁਟਲਤਾ ਦੀ ਗੰਢ ਨੂੰ ਖੋਲ੍ਹ ਦਿੰਦਾ ਹੈ।
Fareedkot Teekaਜਬ (ਦੇਵ) ਪ੍ਰਮਾਤਮਾ ਬਿਰਤੀ ਅਰੂੜ ਹੋ ਕਰ ਅਧ੍ਯਾਸ-ਰੂਪੀ ਟੇਢੀ ਗੰਠ ਖੋਲਤਾ ਹੈ ਤਬ ਏਹ ਆਤਮ ਵਿਖੈਨੀ ਮਤ ਪ੍ਰਾਪਤਿ ਹੋਤੀ ਹੈ ਅਰਥਾਤ ਸਭ ਮੇਂ ਪ੍ਰਮਾਤਮਾ ਦੇਵ ਕੋ ਦੇਖੇ ਹੈ॥
Prof. Sahib Singh(ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ।ਪਦ ਅਰਥ ਪੇਖੈ = ਵੇਖਦਾ ਹੈ। ਕੁਟਿਲ = ਵਿੰਗੀ। ਗਾਂਠਿ = ਗੰਢ।
SikhNet (Spanish)La mente es iluminada cuando uno ve a Dios en todo, cuando resuelve el enredado nudo de la duda,
ਬਾਰੰ ਬਾਰ ਮਾਇਆ ਤੇ ਅਟਕੈ; ਲੈ ਨਰਜਾ. ਮਨੁ ਤੋਲੈ ਦੇਵ ॥੧॥
baaran baar maaeaa te attakai; lai narajaa. man tolai dev |1|
Sant Singh KhalsaTime and time again, he must hold himself back from Maya; let him take the scale of the Lord, and weigh his mind. ||1||
Manmohan SinghThe mortal should constantly restrain himself from sins and taking the scale of Lord's meditation, ought to weigh his mind in it.
Manmohan Singh (Punjabi)ਪ੍ਰਾਣੀ ਨੂੰ ਆਪਣੇ ਆਪ ਨੂੰ ਪਾਪ ਵੱਲੋਂ ਸਦੀਵ ਹੀ ਰੋਕਣਾ ਚਾਹੀਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਤੱਕੜੀ ਲੈ ਕੇ ਇਸ ਵਿੱਚ ਆਪਣੇ ਮਨੂਏ ਨੂੰ ਜੋਖਣਾ ਉਚਿਤ ਹੈ।
Fareedkot Teekaਪੁਨਾ ਅਪਨੇ ਮਨ ਕੋ ਵਾਰੰਵਾਰ ਮਾਯਾ ਤੇ (ਅਟਕੈ) ਰੋਕਣਾ ਕਰ ਵਿਚਾਰ ਰੂਪ (ਨਰਜਾ) ਤਕੜ ਲੇ ਕਰ ਮਨ ਅੰਤਹਕਰਨ ਉਪਹਿਤ ਕੋ (ਦੇਵ) ਪ੍ਰਮਾਤਮਾ ਕੇ ਸਾਥ ਤੋਲਨਾ ਕਰੇ, ਭਾਵ ਇਹ ਵਿਕਾਰ ਕਰੇ ਜੀਵ ਕੀ ਬ੍ਰਹਮ ਸਾਥ ਅਭੇਦਤਾ ਕਰੇ॥੧॥
Prof. Sahib Singhਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵਲੋਂ ਰੋਕਦਾ ਹੈ, ਤੇ ਤੱਕੜੀ ਲੈ ਕੇ ਤੋਲਦਾ ਰਹਿੰਦਾ ਹੈ (ਭਾਵ, ਮਨ ਦੇ ਔਗੁਣਾਂ ਨੂੰ ਪੜਤਾਲਦਾ ਰਹਿੰਦਾ ਹੈ) ॥੧॥ਪਦ ਅਰਥ ਅਟਕੈ = (ਮਨ ਨੂੰ) ਰੋਕਦਾ ਹੈ। ਨਰਜਾ = ਤੱਕੜੀ ॥੧॥
SikhNet (Spanish)cuando protege la mente de la contaminación de Maya y mete en la balanza del ser su maldad. (1)
ਜਹ ਉਹੁ ਜਾਇ. ਤਹੀ ਸੁਖੁ ਪਾਵੈ; ਮਾਇਆ ਤਾਸੁ. ਨ ਝੋਲੈ, ਦੇਵ ॥
jeh uhu jaae. tahee sukh paavai; maaeaa taas. na jholai, dev |
Sant Singh KhalsaThen wherever he goes, he will find peace, and Maya will not shake him.
Manmohan SinghWhere he goes, there he obtains peace and the sins shake him not, O Lord.
Manmohan Singh (Punjabi)ਜਿਥੇ ਕਿੱਤੇ ਭੀ ਉਹ ਜਾਂਦਾ ਹੈ ਉਥੇ ਹੀ ਉਹ ਆਰਾਮ ਪਾਉਂਦਾ ਹੈ ਅਤੇ ਪਾਪ ਉਸ ਦੀ ਹਲੂਣਦੇ ਨਹੀਂ, ਹੇ ਸੁਆਮੀ!
Fareedkot Teeka(ਦੇਵ) ਐਸੇ ਪ੍ਰਕਾਸ਼ ਰੂਪ ਹੋ ਕਰ ਵੋਹ ਜਹਾਂ ਜਾਤਾ ਹੈ ਤਹਾਂ ਹੀ ਸੁਖੁ ਪਾਵਤਾ ਹੈ, ਕਿਉਂਕਿ ਤਿਸ ਪੁਰਸ ਕਉ ਮਾਯਾ (ਝੋਲੈ) ਡੁਲਾਇ ਨਹੀਂ ਸਕਤੀ ਹੈ॥
Prof. Sahib Singhਜਿੱਥੇ ਭੀ ਉਹ ਮਨੁੱਖ ਜਾਂਦਾ ਹੈ, ਉੱਥੇ ਹੀ ਸੁਖ ਪਾਂਦਾ ਹੈ, ਉਸ ਨੂੰ ਮਾਇਆ ਭਰਮਾਂਦੀ ਨਹੀਂ।ਪਦ ਅਰਥ ਜਹ = ਜਿੱਥੇ। ਤਾਸੁ = ਉਸ ਨੂੰ। ਝੋਲੈ = ਡੁਲਾਉਂਦੀ, ਭਰਮਾਉਂਦੀ।
SikhNet (Spanish)Así donde sea que va, está en Éxtasis y Maya no lo atolondra más.
ਕਹਿ ਕਬੀਰ. ਮੇਰਾ ਮਨੁ ਮਾਨਿਆ; ਰਾਮ ਪ੍ਰੀਤਿ ਕੀਓ ਲੈ, ਦੇਵ ॥੨॥੧੨॥
keh kabeer. meraa man maaniaa; raam preet keeo lai, dev |2|12|
Sant Singh KhalsaSays Kabeer, my mind believes in the Lord; I am absorbed in the Love of the Divine Lord. ||2||12||
Manmohan SinghSays Kabir, my mind is enraptured, since I have merged it in the love of the Lord master.
Manmohan Singh (Punjabi)ਕਬੀਰ ਦੀ ਆਖਦੇ ਹਨ, ਮੇਰਾ ਚਿੱਤ ਪਰਮ ਪ੍ਰਸੰਨ ਹੋ ਗਿਆ ਕਿਉਕਿ ਮੈਂ ਇਸ ਨੂੰ ਸੁਆਮੀ ਮਾਲਕ ਦੇ ਪ੍ਰਮ ਅੰਦਰ ਲੀਨ ਕਰ ਦਿੱਤਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: (ਦੇਵ) ਪ੍ਰਕਾਸ ਰੂਪ ਰਾਮ ਕੀ ਪਰੀਤੀ ਕੇ ਆਸਰੇ ਕਰ ਕੇ ਮੇਰਾ ਮਨ (ਮਾਨਿਆ) ਪਤੀਆਇਆ ਹੈ; ਵਾ ਅਬ ਮੈਂਨੇ ਮਨ ਕੋ ਰਾਮ ਦੇਵ ਪ੍ਰੀਤਮ ਮੇਂ ਲੈ ਕੀਆ ਹੈ॥੨॥੧੨॥☬ਅਪਨੇ ਅਨੰਦ ਕੀ ਦਸਾ ਉਚਾਰਨ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਮੈਂ ਭੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿਚ ਲੀਨ ਕਰ ਦਿੱਤਾ ਹੈ, ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ ॥੨॥੧੨॥ਪਦ ਅਰਥ ਲੈ = ਲੀਨ। ਕੀਓ = ਕਰ ਦਿੱਤਾ ਹੈ ॥੨॥੧੨॥
* ਸ਼ਬਦ ਦਾ ਭਾਵ: ਪ੍ਰਭੂ-ਚਰਨਾਂ ਵਿਚ ਚਿੱਤ ਜੋੜਿਆਂ ਮਨੁੱਖ ਦਾ ਮਨ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ। ਉਸ ਨੂੰ ਮਾਇਆ ਦੀ ਪਰਵਾਹ ਹੀ ਨਹੀਂ ਰਹਿੰਦੀ।
SikhNet (Spanish)Dice Kabir, mi mente está complacida con mi Dios y está inmergida en el Amor del Señor. (2-12)