ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ ॥
bilaaval baanee bhagat naamadev jee kee | Ang 857
Sant Singh KhalsaBilaaval, The Word Of Devotee Naam Dayv Jee:
Manmohan SinghBilawal. Hymns of Saint Namdev ji.
Manmohan Singh (Punjabi)ਬਿਲਾਵਲ। ਭਗਤ ਨਾਮਦੇਵ ਜੀ ਦੇ ਸ਼ਬਦ।
Prof. Sahib Singhਰਾਗ ਬਿਲਾਵਲੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Bilawal, Palabras del Reverendo Namdev-yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 857
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਸਫਲ ਜਨਮੁ ਮੋ ਕਉ, ਗੁਰ ਕੀਨਾ ॥
safal janam mo kau, gur keenaa | Ang 857
Sant Singh KhalsaThe Guru has made my life fruitful.
Manmohan SinghThe Guru has made my life fruitful.
Manmohan Singh (Punjabi)ਗੁਰਾਂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।
Fareedkot Teekaਮੇਰੇ ਇਸ ਜਨਮ ਕਉ ਸਤਿਗੁਰੋਂ ਨੇ ਸਫਲ ਕੀਨਾ॥
Prof. Sahib Singhਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ।ਪਦ ਅਰਥ ਮੋ ਕਉ = ਮੈਨੂੰ। ਸਫਲ ਜਨਮੁ = ਉਹ ਮਨੁੱਖ ਜਿਸ ਦਾ ਜਨਮ ਸਫਲਾ ਹੋ ਗਿਆ ਹੈ, ਉਹ ਮਨੁੱਖ ਜਿਸ ਨੇ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲਿਆ ਹੈ।
SikhNet (Spanish)El Guru ha vuelto mi vida fructífera
ਦੁਖ ਬਿਸਾਰਿ; ਸੁਖ ਅੰਤਰਿ ਲੀਨਾ ॥੧॥
dukh bisaar; sukh antar leenaa |1| Ang 858
Sant Singh KhalsaMy pain is forgotten, and I have found peace deep within myself. ||1||
Manmohan SinghI have forgotten sorrow and have obtained peace within me.
Manmohan Singh (Punjabi)ਮੈਂ ਦੁੱਖ ਦਰਦ ਨੂੰ ਭੁਲਾ ਦਿੱਤਾ ਹੈ ਅਤੇ ਮੇਰੇ ਅੰਦਰ ਠੰਢ-ਚੈਨ ਵਰਤ ਗਈ ਹੈ।
Fareedkot Teekaਕਿਉਂਕਿ ਜਨਮ ਮਰਨ ਕੇ ਦੁਖੋਂ ਕੋ ਵਿਸਾਰ ਕਰ ਅੰਤ੍ਰੀਵ ਆਤਮ ਸੁਖ ਲੀਆ ਹੈ॥੧॥
Prof. Sahib Singhਮੈਂ ਹੁਣ (ਜਗਤ ਦੇ ਸਾਰੇ) ਦੁੱਖ ਭੁਲਾ ਕੇ (ਆਤਮਕ) ਸੁਖ ਵਿਚ ਲੀਨ ਹੋ ਗਿਆ ਹਾਂ ॥੧॥ਪਦ ਅਰਥ ਸੁਖ ਅੰਤਰਿ = ਸੁਖ ਵਿਚ। ਬਿਸਾਰਿ = ਭੁਲਾ ਕੇ ॥੧॥
SikhNet (Spanish)Estoy libre de aflicciones y encontré la Paz en lo profundo de mi ser (1)
ਗਿਆਨ ਅੰਜਨੁ ਮੋ ਕਉ; ਗੁਰਿ ਦੀਨਾ ॥
giaan anjan mo kau; gur deenaa | Ang 858
Sant Singh KhalsaThe Guru has blessed me with the ointment of spiritual wisdom.
Manmohan SinghThe Guru has blessed me with the collyrium of Divine knowledge.
Manmohan Singh (Punjabi)ਗੁਰਾਂ ਨੇ ਮੈਨੂੰ ਬ੍ਰਹਿਮਬੋਧ ਦਾ ਸੁਰਮਾ ਪਰਦਾਨ ਕੀਤਾ ਹੈ।
Fareedkot Teekaਅਬ ਮੁਝ ਕਉ ਸਤਿਗੁਰੋਂ ਨੇ ਗਿਆਨ ਰੂਪੀ ਅੰਜਨ ਦੀਆ ਹੈ॥
Prof. Sahib Singhਮੈਨੂੰ ਸਤਿਗੁਰੂ ਨੇ ਆਪਣੇ ਗਿਆਨ ਦਾ (ਐਸਾ) ਸੁਰਮਾ ਦਿੱਤਾ ਹੈ,ਪਦ ਅਰਥ ਅੰਜਨੁ = ਸੁਰਮਾ। ਗੁਰਿ = ਗੁਰੂ ਨੇ।
SikhNet (Spanish)El Guru me ha bendecido con el Colirio de la Sabiduría
ਰਾਮ ਨਾਮ ਬਿਨੁ; ਜੀਵਨੁ ਮਨ ਹੀਨਾ ॥੧॥ ਰਹਾਉ ॥
raam naam bin; jeevan man heenaa |1| rahaau | Ang 858
Sant Singh KhalsaWithout the Lord's Name, life is mindless. ||1||Pause||
Manmohan SinghWithout the Lord's Name, vain is the mortal's life. Pause.
Manmohan Singh (Punjabi)ਸੁਆਮੀ ਦੇ ਨਾਮ ਦੇ ਬਾਝੋਂ ਬੇਫਾਇਦਾ ਹੈ ਮਨੁੱਖ ਦੀ ਜਿੰਦਗੀ। ਠਹਿਰਾਉ।
Fareedkot Teekaਰਾਮ ਨਾਮ ਤੇ ਬਿਨਾ ਜੀਵਨਾ ਹੀਨਤਾ ਕੇ ਕਰਨੇਹਾਰ ਮੰਨਿਆ ਹੈ॥੧॥ ਰਹਾਉ ॥
Prof. Sahib Singhਕਿ ਹੇ ਮਨ! ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਊਣਾ ਵਿਅਰਥ ਜਾਪਦਾ ਹੈ ॥੧॥ ਰਹਾਉ ॥ਪਦ ਅਰਥ ਮਨ = ਹੇ ਮਨ! ਹੀਨਾ = ਤੁੱਛ, ਨਕਾਰਾ ॥੧॥ ਰਹਾਉ ॥
SikhNet (Spanish)y ahora creo que sin el Nombre del Señor, la vida no tiene chiste ni chispa.(1-Pausa)
ਨਾਮਦੇਇ; ਸਿਮਰਨੁ ਕਰਿ ਜਾਨਾਂ ॥
naamadee; simaran kar jaanaan | Ang 858
Sant Singh KhalsaMeditating in remembrance, Naam Dayv has come to know the Lord.
Manmohan SinghThrough meditation Namdev has known his Lord.
Manmohan Singh (Punjabi)ਭਜਨ ਬੰਦਗੀ ਦੇ ਰਾਹੀਂ ਨਾਮਦੇਵ ਨੇ ਆਪਣੀ ਸਾਈਂ ਨੂੰ ਜਾਣ ਲਿਆ ਹੈ।
Fareedkot Teekaਸ੍ਰੀ ਨਾਮ ਦੇਵ ਜੀ ਕਹਤੇ ਹੈਂ: ਮੈਨੇ ਤਿਸ ਕੇ ਨਾਮੁ ਕੋ ਸਿਮਰਨ ਕਰਨਾ ਜਾਨਿਆ ਹੈ॥
Prof. Sahib Singhਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰ ਕੇ ਪ੍ਰਭੂ ਨਾਲ ਸਾਂਝ ਪਾ ਲਈ ਹੈ,ਪਦ ਅਰਥ ਨਾਮਦੇਇ = ਨਾਮਦੇਉ ਨੇ। ਕਰਿ = ਕਰ ਕੇ। ਜਾਨਾਂ = ਜਾਣ ਲਿਆ ਹੈ, ਪਛਾਣ ਲਿਆ ਹੈ।
SikhNet (Spanish)Namdev Te ha conocido a través de la Contemplación, oh Dios
ਜਗਜੀਵਨ ਸਿਉ; ਜੀਉ ਸਮਾਨਾਂ ॥੨॥੧॥
jagajeevan siau; jeeo samaanaan |2|1| Ang 858
Sant Singh KhalsaHis soul is blended with the Lord, the Life of the World. ||2||1||
Manmohan SinghHis soul is blended with the Lord, the Life of the World.
Manmohan Singh (Punjabi)ਉਸ ਦੀ ਆਤਮਾ, ਸ਼੍ਰਿਸ਼ਟੀ ਦੀ ਜਿੰਦ-ਜਾਨ ਸੁਆਮੀ ਨਾਲ ਅਭੇਦ ਹੋ ਗਈ ਹੈ।
Fareedkot Teekaਸੋ ਜਗਤ ਕੇ (ਜੀਵਨ) ਪ੍ਰਾਣ ਰੂਪ ਵਾਹਿਗੁਰੂ ਸਾਥ ਹਮਰਾ ਜੀਊ ਸਮਾਇ ਗਿਆ ਹੈ॥੨॥੧॥☬ਸ੍ਰੀ ਰਵਿਦਾਸ ਭਗਤ ਜੀ ਅਪਨੀ ਦਸਾ ਪ੍ਰਗਟ ਕਰਤੇ ਹੂਏ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਉਚਾਰਨ ਕਰਤੇ ਹੈਂ:
Prof. Sahib Singhਤੇ ਜਗਤ-ਦੇ-ਆਸਰੇ ਪ੍ਰਭੂ ਵਿਚ ਮੇਰੀ ਜਿੰਦ ਲੀਨ ਹੋ ਗਈ ਹੈ ॥੨॥੧॥ਪਦ ਅਰਥ ਸਿਉ = ਨਾਲ। ਜੀਉ = ਜਿੰਦ। ਸਮਾਨਾਂ = ਲੀਨ ਹੋ ਗਈ ਹੈ ॥੨॥੧॥
* ਸ਼ਬਦ ਦਾ ਭਾਵ: ਸਿਮਰਨ ਨਾਲ ਹੀ ਜਨਮ ਸਫਲ ਹੁੰਦਾ ਹੈ। ਇਹ ਦਾਤ ਗੁਰੂ ਤੋਂ ਮਿਲਦੀ ਹੈ।
SikhNet (Spanish)y ahora su Alma se ha inmergido en Ti, Vida de toda vida. (2-1)