ੴ

ਸਿੱਖਬਾਣੀ · SikhBani

Ang 857

Sri Guru Granth Sahib · Raag Bilaaval · 6 shabads, 38 lines
Translations
Shabad Bhagat Kabir Ji Raag Bilaaval continued from Ang 856

ਆਸਨੁ ਪਵਨ; ਦੂਰਿ ਕਰਿ ਬਵਰੇ ॥

aasan pavan; door kar bavare |

Sant Singh KhalsaAbandon your Yogic postures and breath control exercises, O madman.
Manmohan SinghAbandon thy postures and suspension of breath, O demented man.
Manmohan Singh (Punjabi)ਆਪਣੇ ਬੈਠਣ ਦੇ ਢੰਗ ਅਤੇ ਸਵਾਸ ਦਾ ਰੋਕਣਾ ਛੱਡ ਦੇ, ਹੇ ਪਗਲੇ ਪੁਰਸ਼!
Fareedkot Teekaਹੇ ਬਾਵਰੇ! (ਪਵਨ) ਭੂਤੋਂ ਪਰ ਆਸਨ ਕਰ ਕੇ ਬੈਠਣਾ, ਇਸ ਪਾਖੰਡ ਕੋ ਦੂਰ ਕਰ ਅਰਥਾਤ ਤਿਆਗਣ ਕਰ ਦੇਹਿ॥
Prof. Sahib Singhਹੇ ਝੱਲੇ ਜੋਗੀ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ।

ਪਦ ਅਰਥ ਆਸਨੁ = ਜੋਗ-ਅੱਭਿਆਸ ਦੇ ਆਸਣ। ਪਵਨ = ਪ੍ਰਾਣਾਯਾਮ। ਬਵਰੇ = ਹੇ ਕਮਲੇ ਜੋਗੀ!

SikhNet (Spanish)Abandona tus posturas y el control de la respiración, oh tonto,

ਛੋਡਿ ਕਪਟੁ; ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥

chhodd kapatt; nit har bhaj bavare |1| rahaau |

Sant Singh KhalsaRenounce fraud and deception, and meditate continuously on the Lord, O madman. ||1||Pause||
Manmohan SinghRenounce thou thy postures and ever meditate on God, O crazy man. Pause.
Manmohan Singh (Punjabi)ਤੂੰ ਆਪਣਾ ਵਲਛਲ ਤਿਆਗ ਦੇ ਅਤੇ ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰ, ਹੇ ਸ਼ੁਦਾਈ ਬੰਦੇ! ਠਹਿਰਾਉ।
Fareedkot Teekaਹੇ ਬਾਵਰੇ ਜੋਗੀ! ਕਪਟ ਕੋ ਛੋਡ ਕਰ ਕੇ ਨਿਤ ਹੀ ਹਰੀ ਕੇ ਨਾਮ ਕਾ ਭਜਨ ਕਰ॥੧॥ ਰਹਾਉ ॥
Prof. Sahib Singhਹੇ ਝੱਲੇ ਜੋਗੀ! ਇਸ ਪਖੰਡ ਨੂੰ ਛੱਡ, ਤੇ ਸਦਾ ਪ੍ਰਭੂ ਦੀ ਬੰਦਗੀ ਕਰ ॥੧॥ ਰਹਾਉ ॥

ਪਦ ਅਰਥ ਕਪਟੁ = ਠੱਗੀ, ਪਖੰਡ ॥੧॥ ਰਹਾਉ ॥

SikhNet (Spanish)renuncia al fraude y al engaño y medita continuamente en el Señor, oh loco. (1-Pausa)

ਜਿਹ ਤੂ ਜਾਚਹਿ; ਸੋ ਤ੍ਰਿਭਵਨ ਭੋਗੀ ॥

jih too jaacheh; so tribhavan bhogee |

Sant Singh KhalsaThat which you beg for, has been enjoyed in the three worlds.
Manmohan SinghThe wealth, which thou beggest for, that has been enjoyed by the three worlds.
Manmohan Singh (Punjabi)ਜਿਸ ਧਨ-ਦੌਲਤ ਨੂੰ ਤੂੰ ਮੰਗਦਾ ਹੈਂ, ਉਹ ਤਿੰਨਾਂ ਜਹਾਨਾਂ ਦੀ ਮਾਣੀ ਹੋਈ ਹੈ।
Fareedkot Teekaਜਿਸ ਮਾਇਆ ਕੋ ਤੂੰ ਚਾਹਿਤਾ ਹੈਂ, ਸੋ ਤ੍ਰਿਲੋਕੀ ਕੇ ਜੀਵੋਂ ਕੀ ਭੋਗੀ ਹੋਈ ਹੈ, ਭਾਵ ਏਹ ਕਿ ਸਰਬ ਕੀ ਜੂਠ ਅਪਵਿਤ੍ਰ ਹੈ॥
Prof. Sahib Singh(ਜੋਗ-ਅੱਭਿਆਸ ਤੇ ਪ੍ਰਾਣਾਯਾਮ ਦੇ ਨਾਟਕ-ਚੇਟਕ ਵਿਖਾ ਕੇ) ਜਿਹੜੀ ਮਾਇਆ ਤੂੰ ਮੰਗਦਾ ਫਿਰਦਾ ਹੈਂ, ਉਸ ਨੂੰ ਤਾਂ ਸਾਰੇ ਜਗਤ ਦੇ ਜੀਵ ਭੋਗ ਰਹੇ ਹਨ।

ਪਦ ਅਰਥ ਜਿਹ = ਜੋ ਕੁਝ, ਜਿਸ (ਮਾਇਆ) ਨੂੰ। ਜਾਚਹਿ = ਤੂੰ ਮੰਗਦਾ ਹੈਂ। ਤ੍ਰਿਭਵਣ = ਤਿੰਨਾਂ ਭਵਨਾਂ ਦੇ ਜੀਵਾਂ ਨੇ, ਸਾਰੇ ਜਗਤ ਦੇ ਜੀਵਾਂ ਨੇ।

SikhNet (Spanish)Esta Maya a la que tanto buscas ha sido disfrutada antes por los tres mundos

ਕਹਿ ਕਬੀਰ; ਕੇਸੌ ਜਗਿ ਜੋਗੀ ॥੨॥੮॥

keh kabeer; kesau jag jogee |2|8|

Sant Singh KhalsaSays Kabeer, the Lord is the only Yogi in the world. ||2||8||
Manmohan SinghSays Kabir, the Lord alone is the Yogi in this world.
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਸੁਆਮੀ ਹੀ ਇਸ ਸੰਸਾਰ ਅੰਦਰ ਯੋਗੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਇਸ ਮਾਯਾ ਕੀ ਪ੍ਰੀਤ ਕੋ ਤਿਆਗ ਕਰ ਜੋ (ਕੇਸੌ) ਪਰਮੇਸ੍ਵਰ ਸਰਬ ਜਗਤ ਮੇਂ (ਜੋਗੀ) ਮਿਲਾ ਹੂਆ ਵਾ ਅਸੰਗ ਹੈ ਤਿਸ ਕੇ ਨਾਮ ਮੇਂ ਪ੍ਰੀਤੀ ਧਾਰਨ ਕਰ ਤਬ ਤੇਰੀ ਕਲ੍ਯਾਨ ਹੋਵੇਗੀ॥੨॥੮॥☬ਵਾਹਿਗੁਰੂ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਹੇ ਜੋਗੀ! ਜਗਤ ਵਿਚ ਮੰਗਣ-ਜੋਗ ਇਕ ਪ੍ਰਭੂ ਦਾ ਨਾਮ ਹੀ ਹੈ ॥੨॥੮॥

ਪਦ ਅਰਥ ਕੇਸੌ = ਪਰਮਾਤਮਾ (ਦਾ ਨਾਮ ਹੀ ਮੰਗਣ-ਯੋਗ ਹੈ)। ਜੋਗੀ = ਹੇ ਜੋਗੀ! ॥੨॥੮॥

* ਸ਼ਬਦ ਦਾ ਭਾਵ: ਪ੍ਰਭੂ ਦਾ ਨਾਮ ਹੀ ਮਨੁੱਖਾ ਜਨਮ ਦਾ ਮਨੋਰਥ ਹੈ। ਨਾਮ ਸਿਮਰਨ ਵਾਸਤੇ ਜੋਗੀਆਂ ਦੇ ਆਸਣਾਂ ਅਤੇ ਪ੍ਰਾਣਾਯਾਮ ਦੀ ਕੋਈ ਲੋੜ ਨਹੀਂ ਹੈ। * ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਵਿਚ ਕਬੀਰ ਜੀ ਖੁਲ੍ਹੇ ਲਫ਼ਜ਼ਾਂ ਵਿਚ ਜੋਗ-ਅੱਭਿਆਸ ਤੇ ਪ੍ਰਾਣਯਾਮ ਨੂੰ ਕਪਟ ਕਹਿ ਰਹੇ ਹਨ, ਤੇ ਕਿਸੇ ਜੋਗੀ ਨੂੰ ਸਮਝਾਉਂਦੇ ਹਨ ਕਿ ਇਹ ਕੁਰਾਹ ਛੱਡ ਦੇਹ। ਇਹ ਮਾਇਆ ਦੀ ਖ਼ਾਤਰ ਹੀ ਇਕ ਡਿੰਭ ਹੈ। ਜੋਗ-ਅੱਭਿਆਸੀ ਪ੍ਰਾਣਾਯਾਮ ਬਾਬਤ ਕਬੀਰ ਜੀ ਦੇ ਆਪਣੇ ਇਹ ਸਾਫ਼ ਖ਼ਿਆਲ ਛੱਡ ਕੇ ਹੋਰ ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਤੇ ਵਿਛ ਕੇ ਕਬੀਰ ਜੀ ਨੂੰ ਜੋਗ-ਅੱਭਿਆਸੀ ਮਿੱਥ ਲੈਣਾ ਭਾਰੀ ਭੁੱਲ ਹੈ। * ਨੋਟ: ਜੋਗ-ਅੱਭਿਆਸ, ਪ੍ਰਾਣਾਯਾਮ ਛੱਡ ਕੇ ਪ੍ਰਭੂ-ਸਿਮਰਨ ਦਾ ਉਪਦੇਸ਼ ਕਰਨ ਤੋਂ ਇਕ ਗੱਲ ਸਾਫ਼ ਪ੍ਰਤੱਖ ਹੈ ਕਿ ਕਬੀਰ ਜੀ ਭਗਤੀ ਵਾਸਤੇ ਇਹਨਾਂ ਦੀ ਕੋਈ ਲੋੜ ਨਹੀਂ ਸਮਝਦੇ।

SikhNet (Spanish)y comprende que el único Yogui en el mundo es mi Dios de Bello Semblante. (2-8)

Open this shabad (7 lines, Angs 856-857) →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal
Manmohan Singh (Punjabi)ਬਿਲਾਵਲ।
SikhNet (Spanish)Bilawal

ਇਨੑਿ ਮਾਇਆ ਜਗਦੀਸ ਗੁਸਾਈ; ਤੁਮੑਰੇ ਚਰਨ ਬਿਸਾਰੇ ॥

eina maaeaa jagadees gusaaee; tumare charan bisaare |

Sant Singh KhalsaThis Maya has made me forget Your feet, O Lord of the World, Master of the Universe.
Manmohan SinghO Lord of the world and Master of the universe, this worldliness has made me forget Thine feet.
Manmohan Singh (Punjabi)ਹੇ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ! ਇਸ ਦੁਨੀਆਂਦਾਰੀ ਨੇ ਮੈਨੂੰ ਤੇਰੇ ਪੈਰ ਭੁਲਾ ਦਿੱਤੇ ਹਨ।
Fareedkot Teekaਹੇ ਸਰਬ ਜਗਤ ਕੇ ਈਸਰ ਗੁਸਾਈ! ਇਸ ਮਾਯਾ ਨੇ ਤੁਮਾਰੇ ਚਰਨ ਜੀਵੋਂ ਕੇ ਮਨ ਤੇ ਵਿਸਾਰੇ ਹੈਂ, ਭਾਵ ਯਹਿ ਬਿਸਿਮਰਨ ਕਰਵਾਇ ਦੀਏ ਹੈਂ॥
Prof. Sahib Singhਹੇ ਜਗਤ ਦੇ ਮਾਲਕ! ਹੇ ਜਗਤ ਦੇ ਖਸਮ! (ਤੇਰੀ ਪੈਦਾ ਕੀਤੀ ਹੋਈ) ਇਸ ਮਾਇਆ ਨੇ (ਅਸਾਂ ਜੀਵਾਂ ਦੇ ਦਿਲਾਂ ਵਿਚੋਂ) ਤੇਰੇ ਚਰਨਾਂ ਦੀ ਯਾਦ ਭੁਲਾ ਦਿੱਤੀ ਹੈ।

ਪਦ ਅਰਥ ਇਨ੍ਹ੍ਹਿ = ਇਸ ਨੇ। ਇਨ੍ਹ੍ਹਿ ਮਾਇਆ = ਇਸ ਮਾਇਆ ਨੇ। ਜਗਦੀਸ = ਹੇ ਜਗਤ ਦੇ ਈਸ਼!

SikhNet (Spanish)Apegados a Maya hemos abandonado Tus Amados Pies, oh Señor del Universo.

ਕਿੰਚਤ ਪ੍ਰੀਤਿ. ਨ ਉਪਜੈ ਜਨ ਕਉ; ਜਨ ਕਹਾ ਕਰਹਿ ਬੇਚਾਰੇ ॥੧॥ ਰਹਾਉ ॥

kinchat preet. na upajai jan kau; jan kahaa kareh bechaare |1| rahaau |

Sant Singh KhalsaNot even a bit of love wells up in Your humble servant; what can Your poor servant do? ||1||Pause||
Manmohan SinghEven a bit of love for Thee wells not up in Thy slave. What can the poor slave do?. Pause.
Manmohan Singh (Punjabi)ਤੇਰੇ ਲਈ ਇਕ ਭੋਰਾ ਭਰ ਭੀ ਪੇ੍ਰੇਮ ਤੇਰੇ ਗੋਲੇ ਅਦਰ ਉਤਪੰਨ ਨਹੀਂ ਹੁੰਦਾ। ਗਰੀਬੜਾ ਗੋਲਾ ਕੀ ਕਰ ਸਕਦਾ ਹੈ? ਠਾਹਿਰਾਉ।
Fareedkot Teekaਇਸ ਮਾਯਾ ਕੇ ਬਲ ਕਰ (ਜਨ) ਪੁਰਸੋਂ ਕੋ (ਕਿੰਚਤ) ਥੋੜੇ ਮਾਤ੍ਰ ਭੀ ਪ੍ਰੀਤੀ ਨਹੀਂ ਉਪਜਤੀ ਹੈ, ਤਾਂ ਤੇ ਜਨ ਵਿਚਾਰੇ ਕਿਆ ਕਰੇਂ॥੧॥ ਰਹਾਉ ॥
Prof. Sahib Singhਜੀਵ ਵਿਚਾਰੇ ਕੀਹ ਕਰਨ? (ਇਸ ਮਾਇਆ ਦੇ ਕਾਰਨ) ਜੀਵਾਂ ਦੇ ਅੰਦਰ (ਤੇਰੇ ਚਰਨਾਂ ਦਾ) ਰਤਾ ਭੀ ਪਿਆਰ ਪੈਦਾ ਨਹੀਂ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਕਿੰਚਤ = {skt. किंचित} ਰਤਾ ਭਰ ਭੀ, ਥੋੜੀ ਭੀ। ਜਨ ਕਉ = ਬੰਦਿਆਂ ਨੂੰ। ਬੇਚਾਰੇ ਜਨ = ਵਿਚਾਰੇ ਜੀਵ ॥੧॥ ਰਹਾਉ ॥

SikhNet (Spanish)No hemos pensado en Ti ni por un momento. ¿Qué podemos hacer si somos Tus pobres Devotos, oh Dios?(1-Pausa)

ਧ੍ਰਿਗੁ ਤਨੁ. ਧ੍ਰਿਗੁ ਧਨੁ. ਧ੍ਰਿਗੁ ਇਹ ਮਾਇਆ; ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥

dhrig tan. dhrig dhan. dhrig ih maaeaa; dhrig dhrig mat budh fanee |

Sant Singh KhalsaCursed is the body, cursed is the wealth, and cursed is this Maya; cursed, cursed is the clever intellect and understanding.
Manmohan SinghCurse on the body, curse on the wealth, curse on the worldliness and doubly accursed is the tricky mind and wit.
Manmohan Singh (Punjabi)ਲਾਨ੍ਹਤ ਹੈ ਦੇਹ ਨੂੰ; ਲਾਨ੍ਹਤ ਹੈ ਦੌਲਤ ਨੂੰ, ਲਾਨ੍ਹਤ ਦੁਨੀਆਦਾਰੀ ਨੂੰ ਤੇ ਲਾਨ੍ਹਤ ਹੈ ਫਿਟਕਾਰ ਹੈ ਇਸ ਛਲੀਏ ਮਨ ਤੇ ਅਕਲ ਨੂੰ।
Fareedkot Teekaਤੇਰੇ ਚਰਨੋਂ ਕੀ ਪ੍ਰੀਤੀ ਬਿਨਾਂ ਇਸ (ਤਨੁ) ਸਰੀਰ ਕੋ ਭੀ ਧ੍ਰਿਕਾਰ ਹੈ ਔਰ ਮਾਯਕ ਪਦਾਰਥੋਂ ਕੋ ਭੀ ਧ੍ਰਿਕਾਰ ਹੈ ਔਰ ਵਿਵਹਾਰਕ ਮਤ ਕੋ ਭੀ ਬਾਰੰਬਾਰ ਧ੍ਰਿਕਾਰ ਹੈ ਔਰ (ਫੰਨੀ) ਚਤ੍ਰਾਈਆਂ ਵਾਲੀ ਚਾ ਵਾਲੀ, ਭਾਵ ਛਲੋਂ ਵਾਲੀ ਸ਼ਾਸਤ੍ਰ ਬੁਧੀ ਕੋ ਧ੍ਰਿਕਾਰ ਹੈ॥
Prof. Sahib Singhਲਾਹਨਤ ਹੈ ਇਸ ਸਰੀਰ ਤੇ ਧਨ-ਪਦਾਰਥ ਨੂੰ; ਫਿਟਕਾਰ-ਜੋਗ ਹੈ (ਮਨੁੱਖਾਂ ਦੀ ਇਹ) ਅਕਲ, ਜੋ (ਧਨ-ਪਦਾਰਥ ਦੀ ਖ਼ਾਤਰ) ਹੋਰਨਾਂ ਨੂੰ ਧੋਖਾ ਦੇਂਦੀ ਹੈ।

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਤਨੁ = ਸਰੀਰ। ਫੰਨੀ = ਫੰਧ ਲਾਣ ਵਾਲੀ, ਲੋਕਾਂ ਨੂੰ ਧੋਖਾ ਦੇਣ ਵਾਲੀ।

SikhNet (Spanish)Malditos sean el cuerpo, las riquezas, la mente astuta y el engaño.

ਇਸ ਮਾਇਆ ਕਉ ਦ੍ਰਿੜੁ ਕਰਿ ਰਾਖਹੁ; ਬਾਂਧੇ ਆਪ ਬਚੰਨੀ ॥੧॥

eis maaeaa kau drirr kar raakhahu; baandhe aap bachanee |1|

Sant Singh KhalsaRestrain and hold back this Maya; overcome it, through the Word of the Guru's Teachings. ||1||
Manmohan SinghO man, firmly restrain thou this mammonish desire. By subjugating it, thou shalt save thyself.
Manmohan Singh (Punjabi)ਹੇ ਬੰਦੇ! ਤੂੰ ਇਸ ਮੋਹਨੀ ਦੀ ਖਾਹਿਸ਼ ਪੱਕੀ ਤਰ੍ਹਾਂ ਰੋਕ ਕੇ ਰੱਖ। ਇਸ ਨੂੰ ਕਾਬੂ ਕਰਨ ਦੁਆਰਾ ਤੂੰ ਆਪਣੇ ਆਪ ਨੂੰ ਬਚਾ ਲਵੇਂਗਾ।
Fareedkot Teekaਤਾਂ ਤੇ ਹੇ ਸ੍ਵਾਮੀ! ਇਸ ਮਾਇਆ ਕੋ ਅਪਨੇ ਪਾਸ (ਦ੍ਰਿੜੁ) ਤਕੜੀ ਕਰ ਕੇ ਰਖੀਏ, ਕਿਉਂਕਿ ਇਹ ਮਾਯਾ ਆਪ ਕੇ ਬਚਨੋਂ ਕਰ ਅਰਥਾਤ ਹੁਕਮ ਕਰ ਜੀਵੋਂ ਕੋ ਬਾਂਧਤੀ, ਭਾਵ ਯਹਿ ਆਪ ਕੇ ਅਧੀਨ ਹੈ; ਵਾ ਮਾਤਾ ਕੇ ਗਰਭ ਮੇਂ ਅਪਨੇ ਬਚਨ ਕੀਏ ਹੂਏ ਜੋ ਜੀਵ ਝੂਠੇ ਹੋ ਗਏ ਹੈਂ, ਇਉਂ ਬਾਂਧੇ ਹੈਂ॥੧॥
Prof. Sahib Singhਹੇ ਜਗਦੀਸ਼! ਤੇਰੇ ਹੁਕਮ-ਅਨੁਸਾਰ ਹੀ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਬੰਨ੍ਹ ਰਹੀ ਹੈ। ਸੋ, ਤੂੰ ਆਪ ਹੀ ਇਸ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿਚ ਰੱਖ ॥੧॥

ਪਦ ਅਰਥ ਦ੍ਰਿੜੁ ਕਰਿ ਰਾਖਹੁ = ਚੰਗੀ ਤਰ੍ਹਾਂ ਸਾਂਭ ਰੱਖ। ਬਾਂਧੇ = (ਇਹ ਮਾਇਆ ਜੀਵਾਂ ਨੂੰ) ਬੰਨ੍ਹਦੀ ਹੈ। ਆਪ ਬਚੰਨੀ = (ਹੇ ਪ੍ਰਭੂ!) ਤੇਰੇ ਹੁਕਮ ਅਨੁਸਾਰ ॥੧॥

SikhNet (Spanish)Oh Dios, amarra a Maya con Tu Voluntad y sálvame. (1)

ਕਿਆ ਖੇਤੀ. ਕਿਆ ਲੇਵਾ ਦੇਈ; ਪਰਪੰਚ ਝੂਠੁ ਗੁਮਾਨਾ ॥

kiaa khetee. kiaa levaa deee; parapanch jhootth gumaanaa |

Sant Singh KhalsaWhat good is farming, and what good is trading? Worldly entanglements and pride are false.
Manmohan SinghWhat avails agriculture, what commerce? False is the worldly pride.
Manmohan Singh (Punjabi)ਕੀ ਫਾਇਦਾ ਹੈ ਫਾਹੀ ਦਾ, ਕੀ ਵਣਜ ਵਪਾਰ ਦਾ? ਕੂੜਾ ਹੈ ਸੰਸਾਰੀ ਹੰਕਾਰ।
Fareedkot Teekaਖੇਤੀ ਆਦੀ ਵਿਵਹਾਰ ਕਿਆ ਹੈਂ ਔਰ ਜੀਵੋ ਕਾ (ਲੇਵਾ ਦੇਈ) ਲੈਣ ਦੇਣ ਕਿਆ ਹੈ, ਭਾਵ ਯਹਿ ਨਾਸ ਰੂਪ ਹੈ। ਤਾਂ ਤੇ ਇਸ ਪ੍ਰਪੰਚ ਕਾ (ਗੁਮਾਨਾ) ਹੰਕਾਰ ਭੀ ਝੂਠਾ ਹੀ ਹੈ॥
Prof. Sahib Singhਕੀਹ ਖੇਤੀ ਤੇ ਕੀਹ ਵਪਾਰ? ਜਗਤ ਦੇ ਇਸ ਪਸਾਰੇ ਦਾ ਮਾਣ ਕੂੜਾ ਹੈ,

ਪਦ ਅਰਥ ਲੇਵਾ ਦੇਈ = ਲੈਣ-ਦੇਣ, ਕਾਰ-ਵਿਹਾਰ, ਵਪਾਰ। ਪਰਪੰਚ ਗੁਮਾਨਾ = ਇਸ ਪਸਾਰੇ ਦਾ ਮਾਣ। ਝੂਠੁ = ਕੂੜ, ਵਿਅਰਥ।

SikhNet (Spanish)Ni la granja sirve, ni el comercio, ni la astucia, ni el ego que practicamos.

ਕਹਿ ਕਬੀਰ. ਤੇ ਅੰਤਿ ਬਿਗੂਤੇ; ਆਇਆ ਕਾਲੁ ਨਿਦਾਨਾ ॥੨॥੯॥

keh kabeer. te ant bigoote; aaeaa kaal nidaanaa |2|9|

Sant Singh KhalsaSays Kabeer, in the end, they are ruined; ultimately, Death will come for them. ||2||9||
Manmohan SinghSays Kabir, such persons are ultimately ruined and death comes to them in the end.
Manmohan Singh (Punjabi)ਕਬੀਰ ਜੀ ਆਖਦੇ ਹਨ, ਐਸੇ ਪੁਰਸ਼ ਓੜਕ ਨੂੰ ਤਬਾਹ ਹੋ ਜਾਂਦੇ ਹਨ ਅਤੇ ਆਖਰਕਾਰ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਪਰਮੇਸ੍ਵਰ! ਜਿਨੋਂ ਨੇ ਤੇਰੇ ਚਰਨੋਂ ਕੀ ਪ੍ਰੀਤੀ ਤਿਆਗੀ ਹੈ। ਜਬ (ਨਿਦਾਨਾ) ਓੜਕ ਨੂੰ ਕਾਲ ਆਇਆ, ਭਾਵ ਯਹਿ ਮ੍ਰਿਤ ਸਮੇਂ ਜਮਦੂਤ ਦੁਖ ਦੇਵੇਗਾ ਤੇ ਜੀਵ ਅੰਤ ਸਮੇ ਮੇਂ (ਬਿਗੂਤੇ) ਖਰਾਬ ਹੂਏ ਹੈਂ ਵਾ ਹੋਤੇ ਹੈਂ॥੨॥੯॥☬ਨਿਜ ਮਨ ਪਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਕਿਉਂਕਿ ਜਦੋਂ ਓੜਕ ਨੂੰ ਮੌਤ ਆਉਂਦੀ ਹੈ, ਤਾਂ ਕਬੀਰ ਆਖਦਾ ਹੈ- (ਇਸ ਪਸਾਰੇ ਦੇ ਮੋਹ-ਮਾਣ ਵਿਚ ਫਸੇ ਹੋਏ) ਜੀਵ ਆਖ਼ਰ ਹਾਹੁਕੇ ਲੈਂਦੇ ਹਨ ॥੨॥੯॥

ਪਦ ਅਰਥ ਕਹਿ = ਕਹੇ, ਆਖਦਾ ਹੈ। ਅੰਤਿ = ਅੰਤ ਨੂੰ ਆਖ਼ਰ। ਬਿਗੂਤੇ = ਖ਼ੁਆਰ ਹੋਏ, ਪਛਤਾਏ। ਨਿਦਾਨਾ = ਓੜਕ ਨੂੰ ॥੨॥੯॥

SikhNet (Spanish)Dice Kabir, todo eso es un desperdicio cuando la muerte nos llama al final. (2-9)

Open this shabad →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਸਰੀਰ ਸਰੋਵਰ ਭੀਤਰੇ; ਆਛੈ ਕਮਲ ਅਨੂਪ ॥

sareer sarovar bheetare; aachhai kamal anoop |

Sant Singh KhalsaWithin the pool of the body, there is an incomparably beautiful lotus flower.
Manmohan SinghWithin the pool of the body, there is a peerless lotus flower.
Manmohan Singh (Punjabi)ਦੇਹ ਦੇ ਤਾਲਾਬ ਅੰਦਰ ਇਕ ਲਾਸਾਨੀ ਕੰਵਲ ਫੁੱਲ ਹੈ।
Fareedkot Teekaਸਰੀਰ ਰੂਪੀ ਸਰੋਵਰ ਕੇ ਬੀਚ ਹਿਰਦਾ ਰੂਪੀ ਕਮਲ ਪਰਮ ਅਨੂਪ (ਆਛੈ) ਹੈ ਵਾ ਹਛਾ ਹੈ, ਭਾਵ ਸੁਧ ਵਾ ਸੁੰਦਰ ਹੈ॥
Prof. Sahib Singhਹੇ ਮਨ! ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ,

ਪਦ ਅਰਥ ਭੀਤਰੇ = ਅੰਦਰ ਹੀ, ਭੀਤਰ ਹੀ। ਸਰੋਵਰ = ਸੁਹਣਾ ਸਰ। ਆਛੈ = ਹੈ। ਅਨੂਪ = ਜਿਸ ਵਰਗਾ ਹੋਰ ਨਹੀਂ, ਬੜਾ ਸੁੰਦਰ।

SikhNet (Spanish)En la laguna del cuerpo esta el Loto de belleza incomparable,

ਪਰਮ ਜੋਤਿ ਪੁਰਖੋਤਮੋ; ਜਾ ਕੈ. ਰੇਖ ਨ ਰੂਪ ॥੧॥

param jot purakhotamo; jaa kai. rekh na roop |1|

Sant Singh KhalsaWithin it, is the Supreme Light, the Supreme Soul, who has no feature or form. ||1||
Manmohan SinghGod, the Supreme Light and sublime Person, who has no outline or form, is within it.
Manmohan Singh (Punjabi)ਪਰਮ-ਪ੍ਰਕਾਸ਼ ਅਤੇ ਸਰੇਸ਼ਟ-ਪੁਰਸ਼, ਵਾਹਿਗੁਰੂ ਜਿਸ ਦਾ ਕੋਈ ਚੱਕਰ ਚਿਹਨ ਜਾਂ ਸਰੂਪ ਨਹੀਂ, ਇਸ ਦੇ ਵਿੱਚ ਹੈ।
Fareedkot Teekaਤਿਸ ਮੇਂ ਪਰਮ ਪੁਰਖੋਤਮ ਕੀ ਜੋਤਿ ਪਰਕਾਸ ਰਹੀ ਹੈ ਜਿਸ ਕਾ ਕੋਈ ਰੂਪਰੇਖ ਨਹੀਂ ਹੈ, ਭਾਵ ਯਹਿ ਨਿਰਾਕਾਰ ਸਰੂਪ ਹੈ॥੧॥
Prof. Sahib Singhਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ ॥੧॥

ਪਦ ਅਰਥ ਪੁਰਖੋਤਮੋ = ਉੱਤਮ ਪੁਰਖ ਪ੍ਰਭੂ। ਜਾ ਕੈ = ਜਿਸ ਦੇ ਅੰਦਰ। ਰੇਖ = ਲਕੀਰ ॥੧॥

SikhNet (Spanish)el Ser Supremo, de Esplendor Maravilloso, sin forma ni signo. (1)

ਰੇ ਮਨ ਹਰਿ ਭਜੁ. ਭ੍ਰਮੁ ਤਜਹੁ; ਜਗਜੀਵਨ ਰਾਮ ॥੧॥ ਰਹਾਉ ॥

re man har bhaj. bhram tajahu; jagajeevan raam |1| rahaau |

Sant Singh KhalsaO my mind, vibrate, meditate on the Lord, and forsake your doubt. The Lord is the Life of the World. ||1||Pause||
Manmohan SinghO my soul, abandon thou thy doubt and contemplate the Lord God, who is the Life of the world. Pause.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣਾ ਸੰਦੇਹ ਨਵਿਰਤ ਕਰ ਦੇ ਅਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਜੋ ਸੰਸਾਰ ਦੀ ਜਿੰਦ-ਜਾਨ ਹੈ। ਠਹਿਰਾਉ।
Fareedkot Teekaਹੇ ਮਨ! ਹਰੀ ਕੇ ਨਾਮ ਕੋ (ਭਜੁ) ਸਿਮਰੁ ਔਰ ਭਰਮ ਕੋ ਤਿਆਗ, ਕਿਉਂਕਿ ਸੋ ਰਾਮ ਸਰਬ ਜਗਤ ਕਾ (ਜੀਵਨ) ਪ੍ਰਾਣ ਰੂਪ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ ॥੧॥ ਰਹਾਉ ॥

ਪਦ ਅਰਥ ਭ੍ਰਮੁ = ਭਟਕਣਾ, ਮਾਇਆ ਦੇ ਪਿੱਛੇ ਦੌੜ-ਭੱਜ। ਜਗ ਜੀਵਨ = ਜਗਤ ਦੀ ਜ਼ਿੰਦਗੀ, ਜਗਤ ਦਾ ਆਸਰਾ ॥੧॥ ਰਹਾਉ ॥

SikhNet (Spanish)Oh mente, quita tu duda y contempla a Dios, la Vida de toda vida. (1-Pausa)

ਆਵਤ ਕਛੂ. ਨ ਦੀਸਈ; ਨਹ ਦੀਸੈ ਜਾਤ ॥

aavat kachhoo. na deesee; neh deesai jaat |

Sant Singh KhalsaNothing is seen coming into the world, and nothing is seen leaving it.
Manmohan SinghThe soul is not seen coming, nor is it seen going.
Manmohan Singh (Punjabi)ਰੂਹ ਆਉਂਦੀ ਦਿੱਸਦੀ ਨਹੀਂ ਨਾਂ ਹੀ ਇਹ ਜਾਂਦੀ ਹੋਈ ਦਿੱਸਦੀ ਹੈ।
Fareedkot Teekaਨਾ ਕਛੂ ਆਵਤਾ ਹੀ ਦ੍ਰਿਸਟ ਆਵਤਾ ਹੈ ਔਰ ਨ ਜਾਤਾ ਹੀ ਦ੍ਰਿਸਟ ਆਵਤਾ ਹੈ॥
Prof. Sahib Singhਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ, ਤੇ ਨਾਹ ਮਰਦੀ ਦਿੱਸਦੀ ਹੈ।

ਪਦ ਅਰਥ ਕਛੂ ਨ ਦੀਸਈ = ਕੁੱਝ ਭੀ ਨਹੀਂ ਦਿੱਸਦਾ। ਜਾਤ = ਜਾਂਦਾ, ਮਰਦਾ।

SikhNet (Spanish)Así no tendrás que ir ni venir, y así como lo hacen las hojas del Nilófar,

ਜਹ ਉਪਜੈ. ਬਿਨਸੈ ਤਹੀ; ਜੈਸੇ ਪੁਰਿਵਨ ਪਾਤ ॥੨॥

jeh upajai. binasai tahee; jaise purivan paat |2|

Sant Singh KhalsaWhere the body is born, there it dies, like the leaves of the water-lily. ||2||
Manmohan SinghWhence the body is born, there it perishes like the leaves of the water-lily.
Manmohan Singh (Punjabi)ਜਿਥੋਂ ਦੇਹ ਉਤਪੰਨ ਹੋਈ ਹੈ, ਨੀਲੋਫਰ ਦੇ ਪੱਤਿਆਂ ਦੀ ਤਰ੍ਹਾਂ ਉਥੇ ਹੀ ਇਹ ਨਾਸ ਹੋ ਜਾਂਦੀ ਹੈ।
Fareedkot Teekaਜਿਨ ਪਾਂਚ ਤਤੋਂ ਤੇ ਸਰੀਰ ਉਪਜਤਾ ਹੈ ਬਿਨਸ ਕਰ ਕੇ ਤਿਨੋਂ ਮੇਂ ਹੀ ਲੀਨ ਹੋ ਜਾਤਾ ਹੈ। ਜੈਸੇ (ਪੁਰਿਵਨ) ਚੁਪਤੀ ਕੇ ਪਤ੍ਰਜਲ ਮੇਂ ਹੀ ਉਪਜ ਕਰ ਜਲ ਮੇਂ ਹੀ ਲੀਨ ਹੋ ਜਾਤੇ ਹੈਂ, ਤੈਸੇ ਹੀ ਇਸ ਸਰੀਰ ਕੀ ਦਸਾ ਹੈ॥੨॥
Prof. Sahib Singhਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ ॥੨॥

ਪਦ ਅਰਥ ਜਹ = ਜਿੱਥੇ। ਉਪਜੈ = (ਮਾਇਆ ਦੀ ਖੇਡ) ਪੈਦਾ ਹੁੰਦੀ ਹੈ। ਤਹੀ = ਉੱਥੇ ਹੀ। ਪੁਰਿਵਨ ਪਾਤ = ਚੁਪੱਤੀ ਦੇ ਪੱਤਰ ॥੨॥

SikhNet (Spanish)te inmerges ahí de donde viniste. (2)

ਮਿਥਿਆ ਕਰਿ ਮਾਇਆ ਤਜੀ; ਸੁਖ ਸਹਜ ਬੀਚਾਰਿ ॥

mithiaa kar maaeaa tajee; sukh sehaj beechaar |

Sant Singh KhalsaMaya is false and transitory; forsaking it, one obtains peaceful, celestial contemplation.
Manmohan SinghKnowing it to be false, he who forsakes mammon, procures the peace of the Lord's meditation.
Manmohan Singh (Punjabi)ਇਸ ਨੂੰ ਕੂੜੀ ਜਾਣ ਕੇ, ਜੋ ਧਨ-ਦੌਲਤ ਨੂੰ ਤਲਾਂਜਲੀ ਦੇ ਦਿੰਦਾ ਹੈ, ਉਹ ਪ੍ਰਭੂ ਦੇ ਸਿਮਰਨ ਦੇ ਆਰਾਮ ਨੂੰ ਪਾ ਲੈਂਦਾ ਹੈ।
Fareedkot Teekaਤਾਂ ਤੇ ਜਿਨੋਂ ਨੇ ਮਾਯਾ ਕੋ ਝੂਠੀ ਜਾਨ ਕਰ ਤਿਆਗਨ ਕੀਆ ਹੈ ਤਿਨੋਂ ਨੇ ਬੀਚਾਰ ਕਰ (ਸੁਖ ਸਹਜ) ਆਤਮਸੁਖ ਕੌ ਪਾਇਆ ਹੈ॥
Prof. Sahib Singhਸਹਿਜ ਅਵਸਥਾ ਦੇ ਸੁਖ ਦੀ ਵਿਚਾਰ ਕਰ ਕੇ (ਭਾਵ, ਇਹ ਸਮਝ ਕੇ ਕਿ ਮਾਇਆ ਦਾ ਮੋਹ ਛੱਡਿਆਂ, ਮਾਇਆ ਵਿਚ ਡੋਲਣੋਂ ਹਟ ਕੇ, ਸੁਖ ਬਣ ਜਾਇਗਾ, ਕਬੀਰ ਨੇ) ਇਸ ਮਾਇਆ ਨੂੰ ਨਾਸਵੰਤ ਜਾਣ ਕੇ (ਇਸ ਦਾ ਮੋਹ) ਛੱਡ ਦਿੱਤਾ ਹੈ,

ਪਦ ਅਰਥ ਮਿਥਿਆ = ਨਾਸਵੰਤ। ਕਰਿ = ਕਰ ਕੇ, ਜਾਣ ਕੇ, ਸਮਝ ਕੇ। ਬੀਚਾਰਿ = ਵਿਚਾਰ ਕੇ, ਸਮਝ ਕੇ।

SikhNet (Spanish)Meditando en la Paz, abandona el amor a Maya, a la ilusión;

ਕਹਿ ਕਬੀਰ. ਸੇਵਾ ਕਰਹੁ; ਮਨ ਮੰਝਿ ਮੁਰਾਰਿ ॥੩॥੧੦॥

keh kabeer. sevaa karahu; man manjh muraar |3|10|

Sant Singh KhalsaSays Kabeer, serve Him within your mind; He is the Enemy of ego, the Destroyer of demons. ||3||10||
Manmohan SinghSays Kabir, within thy mind, serve thou thy Lord, who is the slayer of Mur demon.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਆਪਣੇ ਚਿੱਤ ਅੰਦਰ ਸੁਰ ਰਾਖਸ਼ ਨੂੰ ਮਾਰਨ ਵਾਲੇ ਪ੍ਰਭੂ ਦਾ ਟਹਿਲ ਸੇਵਾ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਹੇ ਮਨ! ਤੇਰੇ ਬੀਚ ਜੋ ਮੁਰਾਰੀ ਵਿਆਪਕ ਸਰੂਪ ਹੈਂ, ਤਿਸੀ ਕਾ ਸੇਵਨ ਕਰ, ਭਾਵ ਯਹਿ ਤਿਸੀ ਕੇ ਨਾਮ ਕਾ ਸਿਮਰਨ ਕਰ॥੩॥੧੦॥☬ਏਕ ਪੰਡਤ ਕੇ ਸਾਥ ਸੰਬਾਦ ਕਰਤੇ ਹੂਏ ਕਹਤੇ ਹੈਂ:
Prof. Sahib Singhਤੇ ਹੁਣ ਕਬੀਰ ਆਖਦਾ ਹੈ-ਹੇ ਮਨ! ਆਪਣੇ ਅੰਦਰ ਹੀ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ ॥੩॥੧੦॥

ਪਦ ਅਰਥ ਮਨ ਮੰਝਿ = ਮਨ ਦੇ ਅੰਦਰ ਹੀ ॥੩॥੧੦॥

* ਸ਼ਬਦ ਦਾ ਭਾਵ: ਮਾਇਆ ਵਾਲੀ ਭਟਕਣਾ ਛੱਡ ਕੇ ਆਪਣੇ ਅੰਦਰ-ਵੱਸਦੇ ਪ੍ਰਭੂ ਦਾ ਸਿਮਰਨ ਕਰੋ। ਇਹੀ ਹੈ ਸੁਖ ਦਾ ਸਾਧਨ।

SikhNet (Spanish)sirve a tu Dios, pues Él vive dentro de Ti.(3-10)

Open this shabad →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਜਨਮ ਮਰਨ ਕਾ ਭ੍ਰਮੁ ਗਇਆ; ਗੋਬਿਦ ਲਿਵ ਲਾਗੀ ॥

janam maran kaa bhram geaa; gobid liv laagee |

Sant Singh KhalsaThe illusion of birth and death is gone; I lovingly focus on the Lord of the Universe.
Manmohan SinghSince I have embraced love for the Master of the Universe, my doubt of birth and death is cast away.
Manmohan Singh (Punjabi)ਜਦ ਦੀ ਮੇਰੀ ਪ੍ਰੀਤ ਆਲਮ ਦੇ ਮਾਲਕ ਨਾਲ ਪੈ ਗਈ ਹੈ, ਮੇਰਾ ਜੰਮਣ ਅਤੇ ਮਰਨ ਦਾ ਸੰਦੇਹ ਦੂਰ ਹੋ ਗਿਆ ਹੈ।
Fareedkot Teekaਹੇ ਪੰਡਤ! ਹਮਾਰਾ ਜਨਮ ਔਰ ਮਰਨੇ ਕਾ ਭ੍ਰਮ ਦੂਰ ਹੋ ਗਿਆ ਹੈ, ਕਿਉਂਕਿ ਏਕ ਗੋਬਿੰਦ ਕੇ ਨਾਮ ਮੇਂ ਹੀ ਹਮਾਰੀ ਬਿਰਤੀ ਲਾਗੀ ਹੈ॥
Prof. Sahib Singh(ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ,

ਪਦ ਅਰਥ ਭ੍ਰਮੁ = ਭਰਮ, ਭਟਕਣਾ, ਗੇੜ। ਗਇਆ = ਮੁੱਕ ਗਿਆ। ਲਿਵ = ਲਗਨ।

SikhNet (Spanish)Entonado en el Señor las dudas arrastradas de mis pasadas encarnaciones desaparecieron,

ਜੀਵਤ ਸੁੰਨਿ ਸਮਾਨਿਆ; ਗੁਰ ਸਾਖੀ ਜਾਗੀ ॥੧॥ ਰਹਾਉ ॥

jeevat sun samaaniaa; gur saakhee jaagee |1| rahaau |

Sant Singh KhalsaIn my life, I am absorbed in deep silent meditation; the Guru's Teachings have awakened me. ||1||Pause||
Manmohan SinghIn my very life, I am absorbed in the Profound Lord the Guru's instruction has awakened me. Pause.
Manmohan Singh (Punjabi)ਆਪਣੀ ਜਿੰਦਗੀ ਵਿੱਚ ਹੀ, ਮੈਂ ਅਫੁਰ, ਸੁਆਮੀ ਅੰਦਰ ਲੀਨ ਹੋ ਗਿਆ ਹਾਂ ਅਤੇ ਗੁਰਾਂ ਦੇ ਉਪਦੇਸ਼ ਨੇ ਮੈਨੂੰ ਜਗਾ ਦਿੱਤਾ ਹੈ। ਠਹਿਰਾਉ।
Fareedkot Teekaਤਿਸ (ਸੁੰਨ) ਅਫੁਰ ਬ੍ਰਹਮ ਮੇਂ ਹਮ ਜੀਵਤੇ ਹੀ ਸਮਾਇ ਗਏ ਹੈਂ, ਕਿਉਂਕਿ ਗੁਰੋਂ ਕੀ (ਸਾਖੀ) ਸਿਖਿਆ ਕਰ ਹਮਾਰੀ ਬੁਧੀ ਸਰੂਪ ਮੇਂ ਜਾਗੀ ਹੈ॥੧॥ ਰਹਾਉ ॥☬ਅਬ ਦੇਹ ਤੇ ਆਤਮਾ ਅਸੰਗ ਕਰ ਦਿਖਾਵਤੇ ਹੈਂ:
Prof. Sahib Singhਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ ॥੧॥ ਰਹਾਉ ॥

ਪਦ ਅਰਥ ਸੁੰਨਿ = ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ, ਅਫੁਰ ਅਵਸਥਾ ਵਿਚ। ਸਾਖੀ = ਸਿੱਖਿਆ ਦੀ ਰਾਹੀਂ। ਗੁਰ ਸਾਖੀ = ਸਤਿਗੁਰੂ ਦੀ ਸਿੱਖਿਆ ਨਾਲ। ਜਾਗੀ = (ਬੁੱਧ) ਜਾਗ ਪਈ ਹੈ ॥੧॥ ਰਹਾਉ ॥

SikhNet (Spanish)y en vida penetré en el silencio de mi Dios Absoluto, pues mi mente permanece despierta a través de la Palabra del Shabd del Guru. (1-Pausa)

ਕਾਸੀ ਤੇ ਧੁਨਿ ਊਪਜੈ; ਧੁਨਿ ਕਾਸੀ ਜਾਈ ॥

kaasee te dhun aoopajai; dhun kaasee jaaee |

Sant Singh KhalsaThe sound made from bronze, that sound goes into the bronze again.
Manmohan SinghThe sound which is produced from bronze; that sound is again blended with it.
Manmohan Singh (Punjabi)ਜਿਹੜੀ ਆਵਾਜ਼ ਕੈਹੇਂ ਤੋਂ ਪੈਦਾ ਹੁੰਦੀ ਹੈ, ਉਹ ਆਵਾਜ਼ ਮੁੜ ਕੇ ਕੈਹੇਂ ਨਾਲ ਹੀ ਅਭੇਦ ਹੋ ਜਾਂਦੀ ਹੈ।
Fareedkot Teekaਜੈਸੇ ਕਾਸੀ ਕੇ ਬਰਤਨ ਥਾਲੀ ਘੜਿਆਲ ਆਦਕੋਂ ਕੇ ਬਜਾਵਨੇ ਸੇ (ਧੁਨਿ) ਸਬਦ ਉਪਜਤਾ ਹੈ, ਪੁਨਾ ਵਹ ਧੁਨੀ ਤਿਸ ਕਾਸੀ ਕੇ ਪਾਤ੍ਰ ਬੀਚ ਹੀ ਚਲੀ ਜਾਤੀ ਹੈ॥
Prof. Sahib Singhਹੇ ਪੰਡਿਤ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ।

ਪਦ ਅਰਥ ਕਾਸੀ = ਕੈਂਹ (ਦਾ ਭਾਂਡਾ)। ਧੁਨਿ = ਅਵਾਜ਼। ਜਾਈ = ਲੀਨ ਹੋ ਜਾਂਦੀ ਹੈ।

SikhNet (Spanish)El sonido que sale al pegarle a una vasija de bronce se disuelve en su propia fuente,

ਕਾਸੀ ਫੂਟੀ ਪੰਡਿਤਾ; ਧੁਨਿ ਕਹਾਂ ਸਮਾਈ ॥੧॥

kaasee foottee pandditaa; dhun kahaan samaaee |1|

Sant Singh KhalsaBut when the bronze is broken, O Pandit, O religious scholar, where does the sound go then? ||1||
Manmohan SinghWhen bronze is broken wherein does the sound merge, O Pandit?
Manmohan Singh (Punjabi)ਜਦ ਕੈਹਾ ਟੁੱਟ ਜਾਂਦਾ ਹੈ, ਆਵਾਜ਼ ਕਾਹਦੇ ਵਿੱਚ ਲੀਨ ਹੋ ਜਾਂਦੀ ਹੈ, ਹੇ ਪੰਡਤ?
Fareedkot Teekaਹੇ ਪੰਡਤ! ਵੋਹ ਕਾਸੀ ਫੂਟ ਜਾਤੀ ਹੈ ਤਬ ਤਿਸ ਕੀ ਧੁਨੀ ਕਹਾਂ ਸਮਾਇ ਜਾਤੀ ਹੈ। ਭਾਵ ਯਹਿ ਕਿ ਤਿਸ ਕੀ ਧੁਨੀ ਤਿਸ ਘੜਿਆਲ ਵਾ ਅਕਾਸ ਮੇਂ ਲੀਨ ਹੋ ਜਾਤੀ ਹੈ। ਤੈਸੇ ਕਾਸੀ ਰੂਪੀ ਸਰੀਰ ਤੇ ਬੋਲਨ ਚਲਨ ਆਦੀ ਵਿਵਹਾਰੋਂ ਕੀ ਧੁਨੀ ਉਪਜਤੀ ਹੈ ਔਰੁ ਸਖੋਪਤ ਸਰੀਰ ਮੇਂ ਹੀ ਸਮਾਈ ਰਹਤੀ ਹੈ। ਜਬ ਸਰੀਰ ਬਿਨਸਤਾ ਹੈ ਤਬ ਜੋ ਚੇਤਨਸਤਾ ਹੈ, ਸੋ ਚੇਤਨ ਮੇਂ ਸਮਾਵਤੀ ਹੈ ਔਰ ਸਬਦਾਦ ਪਾਂਚ ਤਤੋਂ ਕੇ ਗੁਣ ਤਤੋਂ ਮੇਂ ਸਮਾਇ ਜਾਤੇ ਹੈਂ। ਵਾ ਦੇਹ ਰੂਪ ਕਾਸੀ ਕੇ ਨਾਸ ਤੇ ਆਤਮਾ ਬ੍ਰਹਮ ਰੂਪ ਅਕਾਸ ਮੇਂ ਸਮਾਇ ਗਿਆ ਹੈ। ਕਿਉਂਕਿ ਦੇਹ ਕਰ ਕੇ ਹੀ ਭਿੰਨ ਪ੍ਰਤੀਤ ਹੋਤਾ ਥਾ, ਕਿਉਂਕੇ ਧੁਨੀ ਸਮ ਉਪਜ ਕਰ ਵਹੁ ਬਿਨਸਤਾ ਨਹੀਂ ਹੈ; ਵਾ ਅਵਿਦਿਆ ਰੂਪੀ ਕਾਂਸੀ ਤੇ ਸ੍ਰਿਸਟ ਰੂਪੀ ਧੁਨੀ ਉਪਜਤੀ ਹੈ, ਸੋ ਸ੍ਰਿਸਟੀ ਪਰਲੈ ਕਾਲ ਮੇਂ ਮਾਯਾ ਵਿਚ ਹੀ ਲੀਨ ਹੋ ਜਾਤੀ ਹੈ। ਹੇ ਪੰਡਤ! ਜਬ ਆਤਮ ਬੋਧ ਕਰ ਅਵਿਦਿਆ ਕਾਸੀ ਫੂਟ ਗਈ ਤਬ ਸ੍ਰਿਸਟੀ ਕਹਾ ਸਮਾਈ, ਭਾਵ ਯਹਿ ਆਤਮਾ ਵੀਚ ਹੀ ਸਮਾਈ ਹੈ॥੧॥
Prof. Sahib Singhਹੇ ਪੰਡਿਤ! (ਜਦੋਂ ਦੀ ਬੁੱਧ ਜਾਗੀ ਹੈ) ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ (ਮੇਰਾ ਇਹ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਗਿਆ ਹੈ), ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ ॥੧॥

ਪਦ ਅਰਥ ਕਾਸੀ ਫੂਟੀ = ਕੈਂਹ ਦਾ ਭਾਂਡਾ ਟੁੱਟਿਆਂ। ਪੰਡਿਤਾ = ਹੇ ਪੰਡਿਤ! ਕਹਾਂ = ਕਿੱਥੇ? {ਨੋਟ: ਕੈਂਹ ਦੇ ਭਾਂਡੇ ਨੂੰ ਠਣਕਾਰੀਏ ਤਾਂ ਇਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ ਠੋਕਰਨਾ ਛੱਡ ਦੇਈਏ ਤਾਂ ਅਵਾਜ਼ ਭੀ ਮੁੱਕ ਜਾਂਦੀ ਹੈ। ਪਰ ਜਦੋਂ ਭਾਂਡਾ ਟੁੱਟ ਜਾਏ, ਤਾਂ ਠਣਕਾਇਆਂ ਭੀ ਉਹ ਅਵਾਜ਼ ਨਹੀਂ ਨਿਕਲਦੀ। ਸਰੀਰ ਦਾ ਮੋਹ (ਦੇਹ-ਅੱਧਿਆਸ) ਮਾਨੋ, ਕੈਂਹ ਦਾ ਭਾਂਡਾ ਹੈ, ਜਿਤਨਾ ਚਿਰ ਦੇਹ-ਅੱਧਿਆਸ ਮਨੁੱਖ ਦੇ ਅੰਦਰ ਕਾਇਮ ਰਹਿੰਦਾ ਹੈ, ਦੁਨੀਆ ਦੇ ਪਦਾਰਥ ਗਿਆਨ-ਇੰਦ੍ਰਿਆਂ ਨੂੰ ਠੋਕਰਾਂ ਲਾਉਂਦੇ ਹਨ, ਤੇ ਮਨ ਵਿਚੋਂ ਤ੍ਰਿਸ਼ਨਾ ਦੀ ਸੁਰ ਛਿੜੀ ਹੀ ਰਹਿੰਦੀ ਹੈ। ਪਰ ਜਦੋਂ ਸਰੀਰ ਦਾ ਮੋਹ ਮੁੱਕ ਜਾਏ, ਨਾਹ ਕੋਈ ਪਦਾਰਥ ਇੰਦ੍ਰਿਆਂ ਨੂੰ ਪ੍ਰੇਰ ਸਕਦਾ ਹੈ, ਨਾਹ ਕੋਈ ਠੋਕਰ ਵੱਜਦੀ ਹੈ, ਤੇ ਨਾਹ ਹੀ ਅੰਦਰ ਤ੍ਰਿਸ਼ਨਾ ਦਾ ਰਾਗ ਛਿੜਦਾ ਹੈ। ਫਿਰ, ਪਤਾ ਨਹੀਂ ਉਹ ਰਾਗ ਕਿੱਥੇ ਜਾ ਸਮਾਉਂਦਾ ਹੈ} ॥੧॥

SikhNet (Spanish)pero, cuando la vasija se rompe, oh erudito, ¿en dónde si no en el vacío, es donde ese sonido se inmerge?(1)

ਤ੍ਰਿਕੁਟੀ ਸੰਧਿ ਮੈ ਪੇਖਿਆ; ਘਟ ਹੂ ਘਟ ਜਾਗੀ ॥

trikuttee sandh mai pekhiaa; ghatt hoo ghatt jaagee |

Sant Singh KhalsaI gaze upon the world, the confluence of the three qualities; God is awake and aware in each and every heart.
Manmohan SinghI have seen the Lord in the world, the confluence of three qualities. He is awake in all the hearts.
Manmohan Singh (Punjabi)ਤਿੰਨਾਂ ਗੁਣਾਂ ਦੇ ਸੰਗਮ, ਸੰਸਾਰ ਵਿੱਚ ਮੈਂ ਸੁਆਮੀ ਨੂੰ ਵੇਖ ਲਿਆ ਹੈ। ਉਹ ਸਾਰਿਆਂ ਦਿਲਾਂ ਅੰਦਰ ਜਾਗ ਰਿਹਾ ਹੈ।
Fareedkot Teekaਤੀਨ ਗੁਣ ਵਾ ਤੀਨੋਂ ਅਵਸਥਾ ਮੇਂ ਵਾ ਕਰਤਾ, ਕਰਮ, ਕ੍ਰਿਯਾ, ਧਿਆਤਾ, ਧਿਆਨ, ਧੇਯ, ਗਿਆਤਾ, ਗਿਆਨ, ਗੇਯ, ਆਦੀ ਤ੍ਰਿਕਟੀਓਂ ਮੇਂ (ਸੰਧਿ) ਮਿਲਿਆ ਹੂਆ ਵਾ ਜੋ ਤ੍ਰਿਕਟੀਓਂ ਕੀ ਸੰਧੀਓਂ ਮੇਂ ਸਮਾਨ ਚੇਤਨੁ ਪਰਕਾਸਤਾ ਹੈ ਮੈਨੇ ਤਿਸ ਕੋ ਦੇਖਿਆ ਹੈ।☬ਕਿਸ ਕੋ? ਜਿਸ ਕੀ ਚੇਤਨ ਸਤਾ ਘਟੋਂ ਘਟੋਂ ਮੇਂ (ਜਾਗੀ) ਪ੍ਰਕਾਸ ਰਹੀ ਹੈ॥
Prof. Sahib Singh(ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ;

ਪਦ ਅਰਥ ਤ੍ਰਿਕੁਟੀ = {Skt. ਤ੍ਰਿ-ਕੁਟੀ। ਤ੍ਰਿ = ਤਿੰਨ। ਕੁਟੀ = ਡਿੰਗੀਆਂ ਲਕੀਰਾਂ} ਤਿੰਨ ਵਿੰਗੀਆਂ ਲਕੀਰਾਂ ਜੋ ਮਨੁੱਖ ਦੇ ਮੱਥੇ ਉੱਤੇ ਪੈ ਜਾਂਦੀਆਂ ਹਨ। ਜਿਵੇਂ ਸੰਸਕ੍ਰਿਤ ਲਫ਼ਜ਼ "ਨਿਕਟੀ" ਤੋਂ ਪੰਜਾਬੀ ਲਫ਼ਜ਼ "ਨੇੜੇ" ਬਣ ਗਿਆ ਹੈ; ਜਿਵੇਂ ਲਫ਼ਜ਼ "ਕਟਕ" ਤੋਂ "ਕੜਾ" ਬਣ ਗਿਆ ਹੈ, ਤਿਵੇਂ, ਸੰਸਕ੍ਰਿਤ ਲਫ਼ਜ਼ "ਤ੍ਰਿਕੁਟੀ" ਤੋਂ ਪੰਜਾਬੀ ਲਫ਼ਜ਼ ਹੈ "ਤ੍ਰਿਊੜੀ।" ਮਨੁੱਖ ਦੇ ਮੱਥੇ ਉੱਤੇ 'ਤ੍ਰਿਊੜੀ, ਤਦੋਂ ਹੀ ਪੈਂਦੀ ਹੈ, ਜਦੋਂ ਇਸ ਦੇ ਮਨ ਵਿਚ ਖਿੱਝ ਹੋਵੇ। ਸੋ, 'ਤਿਕੁਟੀ ਵਿੰਨ੍ਹਣ' ਦਾ ਭਾਵ ਹੈ 'ਮਨ ਵਿਚੋਂ ਖਿੱਝ ਮੁਕਾਉਣੀ'। ਇਸ ਵਿਚ ਕੋਈ ਸ਼ੱਕ ਨਹੀਂ ਕਿ ਲਫ਼ਜ਼ 'ਤ੍ਰਿਕੁਟੀ' ਜੋਗੀਆਂ ਵਿਚ ਵਰਤਿਆ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਕਬੀਰ ਜੀ ਦੀ ਬਾਣੀ ਵਿਚ ਭੀ ਇਹ ਉਸੇ ਭਾਵ ਵਿਚ ਹੋਵੇ। ਸਿਰਫ਼ ਇਸ ਲਫ਼ਜ਼ ਦੀ ਵਰਤੋਂ ਤੋਂ ਇਹ ਅੰਦਾਜ਼ਾ ਲਾਉਣਾ ਗ਼ਲਤ ਹੈ ਕਿ ਕਬੀਰ ਜੀ ਪ੍ਰਾਣਾਯਾਮ ਕਰਦੇ ਸਨ। ਜੇ ਅਸਾਂ ਅਜਿਹੀ ਹੀ ਕਸਵੱਟੀ ਵਰਤੀ, ਤਾਂ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਂ ਅੰਞਾਣਪੁਣੇ ਵਿਚ ਪ੍ਰਾਣਾਯਾਮ ਕਰਨ ਦੇ ਹਾਮੀ ਕਹਿ ਬੈਠਾਂਗੇ। ਸੰਧਿ = ਵਿੰਨ੍ਹ ਕੇ, ਫੋੜ ਕੇ, ਨਾਸ ਕਰ ਕੇ। ਘਟ ਹੂ ਘਟ = ਹਰੇਕ ਘਟ ਵਿਚ।

SikhNet (Spanish)He visto el mundo, la confluencia de las tres Gunas. La Luz de Dios prevalece en los corazones

ਐਸੀ ਬੁਧਿ ਸਮਾਚਰੀ; ਘਟ ਮਾਹਿ ਤਿਆਗੀ ॥੨॥

aisee budh samaacharee; ghatt maeh tiaagee |2|

Sant Singh KhalsaSuch is the understanding revealed to me; within my heart, I have become a detached renunciate. ||2||
Manmohan SinghNow such an understanding is revealed, that within my very mind, I have become a renouncer.
Manmohan Singh (Punjabi)ਹੁਣ, ਇਹੋ ਜਿਹੀ ਸਮਝ ਪ੍ਰਗਟ ਹੋ ਗਈ ਹੈ ਕਿ ਮੈਂ ਆਪਣੇ ਮਨ ਅੰਦਰ ਹੀ ਅਟੰਕ ਹੋ ਗਿਆ ਹਾਂ।
Fareedkot Teekaਜਬ ਐਸੀ ਪੂਰਬ ਉਕਤ ਬੁਧੀ ਮੈਨੇ (ਸਮਾਚਰੀ) ਭਲੀ ਪ੍ਰਕਾਰ ਗ੍ਰਹਣ ਕਰੀ ਹੈਂ ਤਬ ਘਟ ਹੀ ਬਿਖੇ ਤਿਆਗੀ ਹੂਏ ਹੈਂ; ਵਾ (ਘਟ) ਸਰੀਰ ਮੇਂ ਜੋ ਕੁਬੁਧੀ ਥੀ ਸੋ ਹਮ ਨੇ ਤਿਆਗ ਦਈ ਹੈ॥੨॥
Prof. Sahib Singhਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ ॥੨॥

ਪਦ ਅਰਥ ਸਮਾਚਰੀ = ਪੈਦਾ ਹੋਈ, ਉਪਜੀ ਹੈ। ਤਿਆਗੀ = ਮਾਇਆ ਤੋਂ ਉਪਰਾਮ, ਮੋਹ ਤੋਂ ਰਹਿਤ ॥੨॥

SikhNet (Spanish)y ahora que mi mente está iluminada, mi ser se ha vuelto desapegado. (2)

ਆਪੁ ਆਪ ਤੇ ਜਾਨਿਆ; ਤੇਜ ਤੇਜੁ ਸਮਾਨਾ ॥

aap aap te jaaniaa; tej tej samaanaa |

Sant Singh KhalsaI have come to know my own self, and my light has merged in the Light.
Manmohan SinghI have understood my ownself and my light is merged in the All-Light.
Manmohan Singh (Punjabi)ਆਪਣੇ ਆਪ ਨੂੰ ਸਮਝ ਲਿਆ ਹੈ ਅਤੇ ਮੇਰਾ ਪ੍ਰਕਾਸ਼ ਸਮੂਹ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ।
Fareedkot Teekaਇਸ ਪ੍ਰਕਾਰ ਜਬ ਅਪਨੇ ਆਪ ਕੋ ਆਪ ਤੇ, ਭਾਵ ਸ੍ਵੈ ਅਨੁਭਵ ਤੇ ਵਾ ਸੁਧ ਮਨ ਤੇ ਜਾਨਿਆਂ ਤਬ ਆਤਮਾ ਕਾ ਪ੍ਰਕਾਸ ਬ੍ਰਹਮ ਤੇਜ ਮੇਂ ਸਮਾਨਾ ਹੈ; ਵਾ ਜੈਸੇ ਜਲ ਮੇਂ ਜਲ, ਅਗਨੀ ਮੇਂ ਅਗਨੀ ਸਮਾਇ ਜਾਤੀ ਹੈ, ਸੋ ਬ੍ਰਹਮ ਕੋ ਸਰਬ ਮੇਂ ਸਮਾਯਾ ਅਰਥਾਤ ਵਿਆਪਕ ਹੂਆ ਜਾਨਿਆ ਹੈ॥
Prof. Sahib Singhਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ, ਮੇਰੀ ਜੋਤ ਰੱਬੀ-ਜੋਤ ਵਿਚ ਰਲ ਗਈ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਆਪ ਤੇ = ਅੰਦਰੋਂ ਹੀ। ਤੇਜੁ = ਪ੍ਰਭੂ ਦੀ ਜੋਤ।

SikhNet (Spanish)He realizado mi ser a través del Guru, y mi luz se ha inmergido en la Corriente Infinita de Luz.

ਕਹੁ ਕਬੀਰ. ਅਬ ਜਾਨਿਆ; ਗੋਬਿਦ ਮਨੁ ਮਾਨਾ ॥੩॥੧੧॥

kahu kabeer. ab jaaniaa; gobid man maanaa |3|11|

Sant Singh KhalsaSays Kabeer, now I know the Lord of the Universe, and my mind is satisfied. ||3||11||
Manmohan SinghSays Kabir, I have now realised the Lord of the world and my mind is propitiated.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਹੁਣ ਸ਼੍ਰਿਸ਼ਟੀ ਦੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ ਅਤੇ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਅਬ ਜਾਨਿਆ ਹੈ ਗੋਬਿੰਦ ਕੇ ਨਾਮ ਮੇਂ ਹਮਾਰਾ ਮਨੁ ਮਾਨਿਆ ਹੈ॥੩॥੧੧॥
Prof. Sahib Singhਕਬੀਰ ਆਖਦਾ ਹੈ- ਹੁਣ ਮੈਂ ਗੋਬਿੰਦ ਨਾਲ ਜਾਣ-ਪਛਾਣ ਪਾ ਲਈ ਹੈ, ਮੇਰਾ ਮਨ ਗੋਬਿੰਦ ਨਾਲ ਗਿੱਝ ਗਿਆ ਹੈ ॥੩॥੧੧॥

ਪਦ ਅਰਥ ਮਾਨਾ = ਪਤੀਜ ਗਿਆ ਹੈ ॥੩॥੧੧॥

* ਸ਼ਬਦ ਦਾ ਭਾਵ: ਜਿਤਨਾ ਚਿਰ ਸਰੀਰ ਨਾਲ ਮੋਹ ਹੈ, ਦੇਹ-ਅੱਧਿਆਸ ਹੈ, ਉਤਨਾ ਚਿਰ ਮਨ ਵਿਚ ਖਿੱਝ ਪੈਦਾ ਹੋਣ ਦੇ ਕਾਰਨ ਬਣਦੇ ਹੀ ਰਹਿੰਦੇ ਹਨ, ਮੱਥੇ ਵੱਟ ਪੈਂਦੇ ਹੀ ਰਹਿੰਦੇ ਹਨ। ਪਰ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਿਆਂ ਇਹ ਤ੍ਰਿਊੜੀ ਮੁੱਕ ਜਾਂਦੀ ਹੈ।

SikhNet (Spanish)Dice Kabir, ahora que he conocido esto, mi mente está en verdad complacida con mi Dios. (3-11)

Open this shabad →

Shabad Bhagat Kabir Ji Raag Bilaaval

ਬਿਲਾਵਲੁ ॥

bilaaval |

Sant Singh KhalsaBilaaval:
Manmohan SinghBilawal.
Manmohan Singh (Punjabi)ਬਿਲਾਵਲ।
SikhNet (Spanish)Bilawal

ਚਰਨ ਕਮਲ ਜਾ ਕੈ ਰਿਦੈ ਬਸਹਿ; ਸੋ ਜਨੁ ਕਿਉ ਡੋਲੈ ਦੇਵ ॥

charan kamal jaa kai ridai baseh; so jan kiau ddolai dev |

Sant Singh KhalsaWhen Your Lotus Feet dwell within one's heart, why should that person waver, O Divine Lord?
Manmohan SinghO my Lord, why should that man waver, within whose mind abide Thine lotus feet?
Manmohan Singh (Punjabi)ਹੇ ਮੇਰੇ ਸਾਹਿਬ! ਉਹ ਇਨਸਾਨ ਕਿਉਂ ਡਿਕਡੋਲੇ ਖਾਵੇ ਜਿਸ ਦੇ ਹਿਰਦੇ ਅੰਦਰ ਤੇਰੇ ਕੰਵਲ ਰੂਪੀ ਪੈਰ ਵਸਦੇ ਹਨ।
Fareedkot Teeka(ਦੇਵ) ਪ੍ਰਕਾਸ ਰੂਪ ਪ੍ਰਮਾਤਮਾ ਕੇ ਚਰਨ ਕਮਲ ਜਿਸ ਕੇ ਮਨ ਮੇਂ ਬਸੇ ਹੈਂ, ਸੋ ਪੁਰਖੁ ਕਿਉਂ ਡੋਲਤਾ ਹੈ, ਭਾਵ ਯਹਿ ਫੇਰ ਡੁਲਾਇਵਾਨ ਨਹੀਂ ਹੋਤਾ ਹੈ॥
Prof. Sahib Singhਹੇ ਦੇਵ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੁਹਣੇ ਚਰਨ ਵੱਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ।

ਪਦ ਅਰਥ ਕਿਉ ਡੋਲੈ = ਨਹੀਂ ਡੋਲਦਾ, ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ। ਦੇਵ = ਹੇ ਪ੍ਰਭੂ!

SikhNet (Spanish)Oh Dios, ¿por qué ese hombre vacila para elevar en su mente Tus Pies de Loto?

ਮਾਨੌ ਸਭ ਸੁਖ ਨਉ ਨਿਧਿ ਤਾ ਕੈ; ਸਹਜਿ ਸਹਜਿ ਜਸੁ ਬੋਲੈ ਦੇਵ ॥ ਰਹਾਉ ॥

maanau sabh sukh nau nidh taa kai; sehaj sehaj jas bolai dev | rahaau |

Sant Singh KhalsaI know that all comforts, and the nine treasures, come to one who intuitively, naturally, chants the Praise of the Divine Lord. ||Pause||
Manmohan SinghBelieve that all the comforts and the nine treasures are his who effortlessly and tranquilly utter Lord's praise. Pause.
Manmohan Singh (Punjabi)ਮੰਨ ਲਓ ਕਿ ਸਾਰੇ ਆਰਾਮ ਅਤੇ ਨੋ ਖਜਾਨੇ ਉਸ ਦੇ ਮਨ ਜੋ ਸੁਭਾਵਕ ਹੀ ਅਤੇ ਅਡੋਲਤਾ ਨਾਲ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ। ਠਹਿਰਾੳ।
Fareedkot Teekaਹੇ ਭਾਈ! ਇਸ ਮੇਰੀ ਬਾਤ ਕੋ ਨਿਸਚੇ ਕਰ ਕੇ (ਮਾਨੌ) ਮਾਨ ਲੇਵੋ, ਜੋ (ਸਹਜਿ) ਸਾਂਤੀ ਕੋ ਧਾਰਕਰ (ਸਹਜਿ) ਸੁਭਾਵਕ ਸਦਾ ਹੀ ਪ੍ਰਮਾਤਮ ਦੇਵ ਕੇ ਜਸ ਕੋ ਉਚਾਰਨ ਕਰਤਾ ਹੈ ਤਿਸ ਕੋ ਨਉ ਨਿਧੀ ਅਰੁ ਹੋਰ ਸਰਬ ਸੁਖ ਪ੍ਰਾਪਤਿ ਹੋਤਾ ਹੈ॥ ਰਹਾਉ ॥
Prof. Sahib Singhਉਹ ਅਡੋਲ ਅਵਸਥਾ ਵਿਚ ਟਿਕਿਆ ਰਹਿ ਕੇ ਤੇਰੀ ਸਿਫ਼ਤਿ-ਸਲਾਹ ਕਰਦਾ ਹੈ। ਉਸ ਦੇ ਅੰਦਰ, ਮਾਨੋ, ਸਾਰੇ ਸੁਖ ਤੇ ਜਗਤ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ ਰਹਾਉ॥

ਪਦ ਅਰਥ ਮਾਨੌ = ਇਉਂ ਸਮਝ ਲਵੋ। ਨਿਧਿ = ਖ਼ਜ਼ਾਨਾ। ਤਾ ਕੈ = ਉਸ ਦੇ ਪਾਸ ਹਨ। ਸਹਜਿ = ਸਹਿਜ ਅਵਸਥਾ ਵਿਚ। ਜਸੁ = ਵਡਿਆਈ, ਗੁਣ ॥ਰਹਾਉ॥

SikhNet (Spanish)Aquél que es bendecido con Éxtasis, con los nueve Tesoros, y canta Tu Alabanza vive en un Estado de Equilibrio. (Pausa)

ਤਬ ਇਹ ਮਤਿ. ਜਉ ਸਭ ਮਹਿ ਪੇਖੈ; ਕੁਟਿਲ ਗਾਂਠਿ ਜਬ ਖੋਲੈ ਦੇਵ ॥

tab ih mat. jau sabh meh pekhai; kuttil gaantth jab kholai dev |

Sant Singh KhalsaSuch wisdom comes, only when one sees the Lord in all, and unties the knot of hypocrisy.
Manmohan SinghThen alone is this mind rendered pure, when man sees the Lord amongst all and when he opens the knot of his crookedness.
Manmohan Singh (Punjabi)ਕੇਵਲ ਤਦ ਹੀ ਇਹ ਮਨ ਪਵਿੱਤ੍ਰ ਹੁੰਦਾ ਹੈ, ਜਦ ਇਨਸਾਨ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ ਅਤੇ ਜਦ ਉਹ ਆਪਣੀ ਕੁਟਲਤਾ ਦੀ ਗੰਢ ਨੂੰ ਖੋਲ੍ਹ ਦਿੰਦਾ ਹੈ।
Fareedkot Teekaਜਬ (ਦੇਵ) ਪ੍ਰਮਾਤਮਾ ਬਿਰਤੀ ਅਰੂੜ ਹੋ ਕਰ ਅਧ੍ਯਾਸ-ਰੂਪੀ ਟੇਢੀ ਗੰਠ ਖੋਲਤਾ ਹੈ ਤਬ ਏਹ ਆਤਮ ਵਿਖੈਨੀ ਮਤ ਪ੍ਰਾਪਤਿ ਹੋਤੀ ਹੈ ਅਰਥਾਤ ਸਭ ਮੇਂ ਪ੍ਰਮਾਤਮਾ ਦੇਵ ਕੋ ਦੇਖੇ ਹੈ॥
Prof. Sahib Singh(ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ।

ਪਦ ਅਰਥ ਪੇਖੈ = ਵੇਖਦਾ ਹੈ। ਕੁਟਿਲ = ਵਿੰਗੀ। ਗਾਂਠਿ = ਗੰਢ।

SikhNet (Spanish)La mente es iluminada cuando uno ve a Dios en todo, cuando resuelve el enredado nudo de la duda,

ਬਾਰੰ ਬਾਰ ਮਾਇਆ ਤੇ ਅਟਕੈ; ਲੈ ਨਰਜਾ. ਮਨੁ ਤੋਲੈ ਦੇਵ ॥੧॥

baaran baar maaeaa te attakai; lai narajaa. man tolai dev |1|

Sant Singh KhalsaTime and time again, he must hold himself back from Maya; let him take the scale of the Lord, and weigh his mind. ||1||
Manmohan SinghThe mortal should constantly restrain himself from sins and taking the scale of Lord's meditation, ought to weigh his mind in it.
Manmohan Singh (Punjabi)ਪ੍ਰਾਣੀ ਨੂੰ ਆਪਣੇ ਆਪ ਨੂੰ ਪਾਪ ਵੱਲੋਂ ਸਦੀਵ ਹੀ ਰੋਕਣਾ ਚਾਹੀਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਤੱਕੜੀ ਲੈ ਕੇ ਇਸ ਵਿੱਚ ਆਪਣੇ ਮਨੂਏ ਨੂੰ ਜੋਖਣਾ ਉਚਿਤ ਹੈ।
Fareedkot Teekaਪੁਨਾ ਅਪਨੇ ਮਨ ਕੋ ਵਾਰੰਵਾਰ ਮਾਯਾ ਤੇ (ਅਟਕੈ) ਰੋਕਣਾ ਕਰ ਵਿਚਾਰ ਰੂਪ (ਨਰਜਾ) ਤਕੜ ਲੇ ਕਰ ਮਨ ਅੰਤਹਕਰਨ ਉਪਹਿਤ ਕੋ (ਦੇਵ) ਪ੍ਰਮਾਤਮਾ ਕੇ ਸਾਥ ਤੋਲਨਾ ਕਰੇ, ਭਾਵ ਇਹ ਵਿਕਾਰ ਕਰੇ ਜੀਵ ਕੀ ਬ੍ਰਹਮ ਸਾਥ ਅਭੇਦਤਾ ਕਰੇ॥੧॥
Prof. Sahib Singhਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵਲੋਂ ਰੋਕਦਾ ਹੈ, ਤੇ ਤੱਕੜੀ ਲੈ ਕੇ ਤੋਲਦਾ ਰਹਿੰਦਾ ਹੈ (ਭਾਵ, ਮਨ ਦੇ ਔਗੁਣਾਂ ਨੂੰ ਪੜਤਾਲਦਾ ਰਹਿੰਦਾ ਹੈ) ॥੧॥

ਪਦ ਅਰਥ ਅਟਕੈ = (ਮਨ ਨੂੰ) ਰੋਕਦਾ ਹੈ। ਨਰਜਾ = ਤੱਕੜੀ ॥੧॥

SikhNet (Spanish)cuando protege la mente de la contaminación de Maya y mete en la balanza del ser su maldad. (1)

ਜਹ ਉਹੁ ਜਾਇ. ਤਹੀ ਸੁਖੁ ਪਾਵੈ; ਮਾਇਆ ਤਾਸੁ. ਨ ਝੋਲੈ, ਦੇਵ ॥

jeh uhu jaae. tahee sukh paavai; maaeaa taas. na jholai, dev |

Sant Singh KhalsaThen wherever he goes, he will find peace, and Maya will not shake him.
Manmohan SinghWhere he goes, there he obtains peace and the sins shake him not, O Lord.
Manmohan Singh (Punjabi)ਜਿਥੇ ਕਿੱਤੇ ਭੀ ਉਹ ਜਾਂਦਾ ਹੈ ਉਥੇ ਹੀ ਉਹ ਆਰਾਮ ਪਾਉਂਦਾ ਹੈ ਅਤੇ ਪਾਪ ਉਸ ਦੀ ਹਲੂਣਦੇ ਨਹੀਂ, ਹੇ ਸੁਆਮੀ!
Fareedkot Teeka(ਦੇਵ) ਐਸੇ ਪ੍ਰਕਾਸ਼ ਰੂਪ ਹੋ ਕਰ ਵੋਹ ਜਹਾਂ ਜਾਤਾ ਹੈ ਤਹਾਂ ਹੀ ਸੁਖੁ ਪਾਵਤਾ ਹੈ, ਕਿਉਂਕਿ ਤਿਸ ਪੁਰਸ ਕਉ ਮਾਯਾ (ਝੋਲੈ) ਡੁਲਾਇ ਨਹੀਂ ਸਕਤੀ ਹੈ॥
Prof. Sahib Singhਜਿੱਥੇ ਭੀ ਉਹ ਮਨੁੱਖ ਜਾਂਦਾ ਹੈ, ਉੱਥੇ ਹੀ ਸੁਖ ਪਾਂਦਾ ਹੈ, ਉਸ ਨੂੰ ਮਾਇਆ ਭਰਮਾਂਦੀ ਨਹੀਂ।

ਪਦ ਅਰਥ ਜਹ = ਜਿੱਥੇ। ਤਾਸੁ = ਉਸ ਨੂੰ। ਝੋਲੈ = ਡੁਲਾਉਂਦੀ, ਭਰਮਾਉਂਦੀ।

SikhNet (Spanish)Así donde sea que va, está en Éxtasis y Maya no lo atolondra más.

ਕਹਿ ਕਬੀਰ. ਮੇਰਾ ਮਨੁ ਮਾਨਿਆ; ਰਾਮ ਪ੍ਰੀਤਿ ਕੀਓ ਲੈ, ਦੇਵ ॥੨॥੧੨॥

keh kabeer. meraa man maaniaa; raam preet keeo lai, dev |2|12|

Sant Singh KhalsaSays Kabeer, my mind believes in the Lord; I am absorbed in the Love of the Divine Lord. ||2||12||
Manmohan SinghSays Kabir, my mind is enraptured, since I have merged it in the love of the Lord master.
Manmohan Singh (Punjabi)ਕਬੀਰ ਦੀ ਆਖਦੇ ਹਨ, ਮੇਰਾ ਚਿੱਤ ਪਰਮ ਪ੍ਰਸੰਨ ਹੋ ਗਿਆ ਕਿਉਕਿ ਮੈਂ ਇਸ ਨੂੰ ਸੁਆਮੀ ਮਾਲਕ ਦੇ ਪ੍ਰਮ ਅੰਦਰ ਲੀਨ ਕਰ ਦਿੱਤਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: (ਦੇਵ) ਪ੍ਰਕਾਸ ਰੂਪ ਰਾਮ ਕੀ ਪਰੀਤੀ ਕੇ ਆਸਰੇ ਕਰ ਕੇ ਮੇਰਾ ਮਨ (ਮਾਨਿਆ) ਪਤੀਆਇਆ ਹੈ; ਵਾ ਅਬ ਮੈਂਨੇ ਮਨ ਕੋ ਰਾਮ ਦੇਵ ਪ੍ਰੀਤਮ ਮੇਂ ਲੈ ਕੀਆ ਹੈ॥੨॥੧੨॥☬ਅਪਨੇ ਅਨੰਦ ਕੀ ਦਸਾ ਉਚਾਰਨ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਮੈਂ ਭੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿਚ ਲੀਨ ਕਰ ਦਿੱਤਾ ਹੈ, ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ ॥੨॥੧੨॥

ਪਦ ਅਰਥ ਲੈ = ਲੀਨ। ਕੀਓ = ਕਰ ਦਿੱਤਾ ਹੈ ॥੨॥੧੨॥

* ਸ਼ਬਦ ਦਾ ਭਾਵ: ਪ੍ਰਭੂ-ਚਰਨਾਂ ਵਿਚ ਚਿੱਤ ਜੋੜਿਆਂ ਮਨੁੱਖ ਦਾ ਮਨ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ। ਉਸ ਨੂੰ ਮਾਇਆ ਦੀ ਪਰਵਾਹ ਹੀ ਨਹੀਂ ਰਹਿੰਦੀ।

SikhNet (Spanish)Dice Kabir, mi mente está complacida con mi Dios y está inmergida en el Amor del Señor. (2-12)

Open this shabad →

Shabad Bhagat Namdev Ji Raag Bilaaval continues on Ang 858

ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ ॥

bilaaval baanee bhagat naamadev jee kee |

Sant Singh KhalsaBilaaval, The Word Of Devotee Naam Dayv Jee:
Manmohan SinghBilawal. Hymns of Saint Namdev ji.
Manmohan Singh (Punjabi)ਬਿਲਾਵਲ। ਭਗਤ ਨਾਮਦੇਵ ਜੀ ਦੇ ਸ਼ਬਦ।
Prof. Sahib Singhਰਾਗ ਬਿਲਾਵਲੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Bilawal, Palabras del Reverendo Namdev-yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace. He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਫਲ ਜਨਮੁ ਮੋ ਕਉ, ਗੁਰ ਕੀਨਾ ॥

safal janam mo kau, gur keenaa |

Sant Singh KhalsaThe Guru has made my life fruitful.
Manmohan SinghThe Guru has made my life fruitful.
Manmohan Singh (Punjabi)ਗੁਰਾਂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।
Fareedkot Teekaਮੇਰੇ ਇਸ ਜਨਮ ਕਉ ਸਤਿਗੁਰੋਂ ਨੇ ਸਫਲ ਕੀਨਾ॥
Prof. Sahib Singhਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ।

ਪਦ ਅਰਥ ਮੋ ਕਉ = ਮੈਨੂੰ। ਸਫਲ ਜਨਮੁ = ਉਹ ਮਨੁੱਖ ਜਿਸ ਦਾ ਜਨਮ ਸਫਲਾ ਹੋ ਗਿਆ ਹੈ, ਉਹ ਮਨੁੱਖ ਜਿਸ ਨੇ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲਿਆ ਹੈ।

SikhNet (Spanish)El Guru ha vuelto mi vida fructífera

Open this shabad (8 lines, Angs 857-858) →

Ang 857 of 1430